ਕੋਰੋਨਾਵਾਇਰਸ ਕਾਰਨ ਡੇਢ ਸਾਲ ਤੋਂ ਮਾਪਿਆਂ ਤੋਂ ਵਿਛੜੀ 5 ਸਾਲਾ ਬੱਚੀ ਦਾ ਇੰਝ ਮਿਲਾਪ ਹੋਇਆ

ਦ੍ਰਿਆਸ

ਤਸਵੀਰ ਸਰੋਤ, DRISYA AND DILIN

ਤਸਵੀਰ ਕੈਪਸ਼ਨ, ਦ੍ਰਿਆਸ ਅੰਦਾਜ਼ਾ ਲਗਾ ਰਹੇ ਹਨ ਕਿ ਉਨ੍ਹਾਂ ਦੇ ਬੇਚੀ ਨੇ ਕਿੰਨਾ ਯਾਦ ਕੀਤਾ ਹੋਵੇਗਾ
    • ਲੇਖਕ, ਟਿਫੈਨੀ ਵਰਥਮਿਅਰ
    • ਰੋਲ, ਬੀਬੀਸੀ ਪੱਤਰਕਾਰ

ਲਗਭਗ ਡੇਢ ਸਾਲ ਤੋਂ ਆਪਣੀ ਮਾਂ ਤੋਂ ਦੂਰ ਰਹਿ ਰਹੀ ਇੱਕ ਪੰਜ ਸਾਲਾਂ ਦੀ ਬੱਚੀ ਦਾ ਆਖ਼ਰ ਆਸਟਰੇਲੀਆ ਰਹਿੰਦੀ ਆਪਣੀ ਮਾਂ ਨਾਲ ਮੇਲ ਸੰਭਵ ਹੋ ਸਕਿਆ।

ਜੌਹੱਨਾ ਭਾਰਤ ਵਿੱਚ ਆਪਣੇ ਨਾਨਕਿਆਂ ਦੇ ਆਈ ਹੋਈ ਸੀ ਜਦੋਂ ਕੋਰੋਨਾਵਾਇਰਸ ਮਹਾਮਾਰੀ ਫ਼ੈਲ ਗਈ ਅਤੇ ਆਸਟਰੇਲੀਆ ਨੇ ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਆਪਣੇ ਬਾਰਡਰ ਬੰਦ ਕਰ ਦਿੱਤੇ।

ਪੰਜ ਸਾਲਾਂ ਦੀ ਜੌਹੱਨਾ ਸੋਮਵਾਰ ਨੂੰ ਆਸਟਰੇਲੀਆ ਦੀ ਰਾਜਧਾਨੀ ਸਿਡਨੀ ਪਹੁੰਚੀ ਅਤੇ ਹੁਣ ਆਪਣੀ ਮਾਂ ਨਾਲ ਇਕਾਂਤਵਾਸ ਕੱਟ ਰਹੀ ਹੈ।

ਦ੍ਰਿਆਸ ਨੇ ਬੀਬੀਸੀ ਨੂੰ ਦੱਸਿਆ,"ਹੇ ਪ੍ਰਮਾਤਮਾ, ਇਹ ਬੜਾ ਵੱਖਰਾ ਸੀ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।"

ਇਹ ਵੀ ਪੜ੍ਹੋ:

ਦ੍ਰਿਆਸ ਅਤੇ ਜੌਹੱਨਾ ਦੇ ਪਿਤਾ ਡਿਲਿਨ ਨੇ ਆਪਣੀ ਬੇਟੀ ਨੂੰ ਸਿਡਨੀ ਬੁਲਾਉਣ ਦੀ ਪੂਰੀ ਵਾਹ ਲਗਾਈ ਸੀ ਪਰ ਬਦਲਦੇ ਨਿਯਮਾਂ ਸਦਕਾ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਪੈਣ ਲਈ ਕਾਫ਼ੀ ਉਡੀਕ ਕਰਨੀ ਪਈ।

ਇਨ੍ਹਾਂ ਨਿਯਮਾਂ ਵਿੱਚ ਇੱਕ ਇਹ ਵੀ ਸੀ ਕਿ ਬੱਚੇ ਕਿਸੇ ਗਾਰਡੀਅਨ ਤੋਂ ਬਿਨਾਂ ਸਫ਼ਰ ਨਹੀਂ ਕਰ ਸਕਦੇ।

ਫੇਸਬੁੱਕ ’ਤੇ ਭਾਰਤ ਵਿੱਚ ਫ਼ਸੇ ਆਸਟਰੇਲੀਅਨ ਨਾਗਰਿਕਾਂ ਦੀ ਮਦਦ ਲਈ ਬਣੇ ਇੱਕ ਗਰੁੱਪ ਰਾਹੀਂ ਉਨ੍ਹਾਂ ਦੀ ਮੁਲਾਕਾਤ ਇੱਕ ਜੋੜੇ -ਲਿੰਡਾ ਅਤੇ ਜੋਬੀ ਨਾਲ ਹੋਈ। ਉਹ ਵੀ ਸਿਡਨੀ ਜਾ ਰਹੇ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਜੌਹੱਨਾ ਨੂੰ ਆਪਣੇ ਨਾਲ ਲਿਆ ਸਕਦੇ ਸਨ।

ਦ੍ਰਿਆਸ ਨੇ ਦੱਸਿਆ,"ਸਾਡੀਂ ਲਿੰਡਾ ਨਾਲ ਕੁਝ ਹਫ਼ਤੇ ਪਹਿਲਾਂ ਹੀ ਜਾਣ-ਪਛਾਣ ਹੋਈ ਸੀ ਅਤੇ ਅਸੀਂ ਉਨ੍ਹਾਂ ’ਤੇ ਭਰੋਸਾ ਕੀਤਾ। ਉਨ੍ਹਾਂ ਨੇ ਮੇਰੀ ਬੇਟੀ ਦਾ ਖ਼ਿਆਲ ਰੱਖਿਆ ਇਹ ਉਨ੍ਹਾਂ ਦੀ ਭਲੇਮਾਣਸੀ ਹੈ। ਅਸੀਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗੇ"

ਲਿੰਡਾ ਅਤੇ ਜੋਬੀ ਨੇ ਜੌਹੱਨਾ ਜਿੱਡੇ ਹੀ ਇੱਕ ਹੋਰ ਬੱਚੇ ਨੂੰ ਕਤਰ ਵੀ ਛੱਡਿਆ ਸੀ।

ਦ੍ਰਿਆਸ ਅਤੇ ਜੌਹੱਨਾ ਦੇ ਪਿਤਾ ਡਿਲਿਨ ਨੇ ਆਪਣੀ ਬੇਟੀ ਨੂੰ ਸਿਡਨੀ ਬੁਲਾਉਣ ਦੀ ਪੂਰੀ ਵਾਹ ਲਗਾਈ

ਤਸਵੀਰ ਸਰੋਤ, DRISYA AND DILIN

ਤਸਵੀਰ ਕੈਪਸ਼ਨ, ਦ੍ਰਿਆਸ ਅਤੇ ਜੌਹੱਨਾ ਦੇ ਪਿਤਾ ਡਿਲਿਨ ਨੇ ਆਪਣੀ ਬੇਟੀ ਨੂੰ ਸਿਡਨੀ ਬੁਲਾਉਣ ਦੀ ਪੂਰੀ ਵਾਹ ਲਗਾਈ

ਦ੍ਰਿਆਸ ਅਤੇ ਡਿਲਿਨ ਇਕੱਲੇ ਮਾਪੇ ਨਹੀਂ ਹਨ ਜਿਨ੍ਹਾਂ ਨੇ ਅਜਿਹੀ ਮਦਦ ਲਈ ਹੋਵੇ। ਆਸਟਰੇਲੀਅਨ ਮੀਡੀਆ ਵਿੱਚ ਅਜਿਹੀਆਂ ਕਈ ਰਿਪੋਰਟਾਂ ਹਨ ਜਿੱਥੇ ਲੋਕਾਂ ਨੇ ਅਣਜਾਣ ਲੋਕਾਂ ਉੱਪਰ ਉਡਾਣ ਦੌਰਾਨ ਆਪਣੇ ਬੱਚਿਆਂ ਦੇ ਰਖਵਾਲੇ ਬਣਨ ਲਈ ਭਰੋਸਾ ਕੀਤਾ।

ਦ੍ਰਿਆਸ ਉਸ ਰਾਤ ਸੌਂ ਨਹੀਂ ਸਕੀ ਅਤੇ ਕਈ ਵਾਰ ਰੋ ਵੀ ਪਈ ਸੀ। ਉਨ੍ਹਾਂ ਨੇ ਦੱਸਿਆ ਕਿ ਜੋ ਰਾਹਤ ਉਨ੍ਹਾਂ ਨੂੰ ਮਿਲੀ ਉਹ ਬਹੁਤ ਵੱਡੀ ਸੀ।

"ਮੈਂ ਦੇਖ ਸਕਦੀ ਸੀਂ ਕਿ ਮੇਰੀ ਬੱਚੀ ਨੇ ਮੇਰੀ ਕਿੰਨੀ ਕਮੀ ਮਹਿਸੂਸ ਕੀਤੀ ਹੋਵੇਗੀ। ਉਹ ਹਾਲੇ ਵੀ ਮੇਰੇ ਨਾਲ ਚਿਪਕੀ ਹੋਈ ਹੈ ਅਤੇ ਇੱਕ ਪਲ ਲਈ ਵੀ ਛੱਡ ਨਹੀਂ ਰਹੀ।ਇਹ ਵਾਕਈ ਇੱਕ ਲੰਬੀ ਉਡੀਕ ਸੀ।"

ਇਕਾਂਤਵਾਸ ਵਿੱਚ ਕਿਉਂਕਿ ਬੱਚੇ ਨਾ ਮਾਂ ਜਾਂ ਪਿਓ ਵਿੱਚੋਂ ਇੱਕ ਜਣਾ ਹੀ ਰਹਿ ਸਕਦਾ ਹੈ ਇਸ ਲਈ ਜੌਹੱਨਾ ਹੁਣ ਆਪਣੇ ਪਿਤਾ ਨੂੰ ਇਕਾਂਤਵਾਸ ਪੂਰਾ ਕਰਨ ਤੋਂ ਬਾਅਦ ਹੀ ਮਿਲ ਸਕੇਗੀ।

ਦ੍ਰਿਆਸ ਨੇ ਦੱਸਿਆ ਕਿ ਜੌਹੱਨਾ ਨੂੰ ਉਮੀਦ ਹੈ ਕਿ ਆਸਟਰੇਲੀਆ ਸਟ੍ਰਾਬੇਰੀਜ਼ ਦੀ ਧਰਤੀ ਹੈ ਅਤੇ ਉਸਦੇ ਪਿਤਾ ਜਦੋਂ ਆਉਣਗੇ ਤਾਂ ਉਸ ਲਈ ਉਹੀ ਲੈ ਕੇ ਆਉਣਗੇ।

ਭਾਰਤ ਵਿੱਚ ਇਕੱਲੇ ਰਹਿ ਗਏ ਬੱਚੇ

ਜੂਨ ਮਹੀਨੇ ਦੇ ਸ਼ੁਰੂ ਵਿੱਚ ਆਸਟਰੇਲੀਆ ਦੇ ਵਿਦੇਸ਼ ਮਾਮਲੇ ਅਤੇ ਟਰੇਡ ਮੰਤਰਾਲਾ (DFAT) ਵੱਲੋਂ ਜਾਰੀ ਆਂਕੜਿਆਂ ਮੁਤਾਬਕ ਭਾਰਤ ਵਿੱਚ ਕੋਈ 203 ਨਾਬਾਲਗ ਆਪਣੇ ਮਾਂ-ਬਾਪ ਤੋਂ ਬਿਨਾਂ ਰਹਿ ਰਹੇ ਸਨ।

ਹਾਲਾਂਕਿ ਉਸ ਤੋਂ ਬਾਅਦ ਕੁਝ ਬੱਚੇ ਵਿਸ਼ੇਸ਼ ਉਡਾਣਾਂ ਰਾਹੀਂ ਵਾਪਸ ਪਹੁੰਚ ਵੀ ਚੁੱਕੇ ਹਨ।

ਜੌਹੱਨਾ ਵਾਂਗ ਹੀ ਜ਼ਿਆਦਾਤਰ ਬੱਚੇ ਆਪਣੇ ਨਾਨਕਿਆਂ-ਦਾਦਕਿਆਂ ਨਾਲ ਰਹਿ ਰਹੇ ਹਨ।

ਡਿਲਿਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਬਹੁਤੀ ਮਦਦ ਨਹੀਂ ਮਿਲੀ।

ਇਸ ਤੋਂ ਇਲਾਵਾ ਜੌਹੱਨਾ ਦੀ ਉਮਰ ਵੀ ਛੋਟੀ ਸੀ ਜਿਸ ਕਾਰਨ ਉਹ ਇਕੱਲਿਆਂ ਨਾ ਹੀ ਸਰਕਾਰੀ ਅਤੇ ਨਾ ਹੀ ਕਿਸੇ ਨਿੱਜੀ ਏਅਰਲਾਈਨ ਵਿੱਚ ਸਫ਼ਰ ਕਰ ਸਕਦੀ ਸੀ।

ਆਖ਼ਰ ਉਨ੍ਹਾਂ ਨੇ ਜੌਹੱਨਾ ਲਈ ਇੱਕ ਨਿੱਜੀ ਕੰਪਨੀ ਦੇ ਇੱਕ ਚਾਰਟਡ ਜਹਾਜ਼ ਵਿੱਚ ਸੀਟ ਬੁੱਕ ਕਰਵਾਈ, ਹਾਲਾਂਕਿ ਉਹ ਉਡਾਣ ਵੀ ਰੱਦ ਹੋ ਗਈ ਜਦੋਂ ਆਸਟਰੇਲੀਅਨ ਸਰਕਾਰ ਨੇ ਭਾਰਤ ਤੋਂ ਪਹੁੰਚਣ ਵਾਲੇ ਜਾਂ ਮੁੜਨ ਵਾਲੇ ਲੋਕਾਂ ਦੇ ਦੇਸ਼ ਦਾਖ਼ਲੇ ਉੱਤੇ ਪਾਬੰਦੀ ਲਗਾ ਦਿੱਤੀ। ਇਸ ਪਾਬੰਦੀ ਨੂੰ ਹਾਲਾਂਕਿ ਵਿਵਾਦ ਤੋਂ ਬਾਅਦ ਹਟਾ ਦਿੱਤਾ ਗਿਆ।

ਦੋਵਾਂ ਦੇਸ਼ਾਂ ਦਰਮਿਆਨ ਉਡਾਣਾਂ ਸੀਮਤ ਹੋਣ ਜੋੜਾ ਜੋਹੱਨਾ ਨੂੰ ਲੈਣ ਖ਼ੁਦ ਵੀ ਭਾਰਤ ਨਹੀਂ ਆ ਸਕਦਾ ਸੀ।

ਤਸਵੀਰ ਸਰੋਤ, DRISYA AND DILIN

ਤਸਵੀਰ ਕੈਪਸ਼ਨ, ਦੋਵਾਂ ਦੇਸ਼ਾਂ ਦਰਮਿਆਨ ਉਡਾਣਾਂ ਸੀਮਤ ਹੋਣ ਜੋੜਾ ਜੋਹੱਨਾ ਨੂੰ ਲੈਣ ਖ਼ੁਦ ਵੀ ਭਾਰਤ ਨਹੀਂ ਆ ਸਕਦਾ ਸੀ।

ਹੁਣ ਕਿਉਂਕਿ ਦੋਵਾਂ ਦੇਸ਼ਾਂ ਦਰਮਿਆਨ ਉਡਾਣਾਂ ਬਹੁਤ ਥੋੜ੍ਹੀਆਂ ਚੱਲ ਰਹੀਆਂ ਸਨ ਇਸ ਲਈ ਜੋੜਾ ਜੋਹੱਨਾ ਨੂੰ ਲੈਣ ਖ਼ੁਦ ਵੀ ਭਾਰਤ ਨਹੀਂ ਆ ਸਕਦਾ ਸੀ। ਉਨ੍ਹਾਂ ਦੇ ਵੀ ਫ਼ਸ ਜਾਣ ਦੀ ਸੰਭਾਵਨਾ ਸੀ।

ਵਿਦੇਸ਼ਾਂ ਵਿੱਚ ਫ਼ਸੇ ਆਸਟਰੇਲੀਅਨ ਨਾਗਰਿਕਾਂ ਦੇ ਸੰਕਟ ਨੂੰ ਨਜਿੱਠਣ ਦੇ ਤਰੀਕੇ ਲਈ ਸਰਕਾਰ ਨੂੰ ਬਹੁਤ ਜ਼ਿਆਦਾ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਦ੍ਰਿਆਸ ਨੇ ਬੀਬੀਸੀ ਨੂੰ ਵੀਰਵਾਰ ਨੂੰ ਦੱਸਿਆ ਕਿ ਹਾਲਾਂਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਫ਼ੀ ਮਦਦ ਮਿਲੀ ਹੈ। ਆਸਟਰੇਲੀਆ ਸਰਕਾਰ ਨੇ ਉਨ੍ਹਾਂ ਦੇ ਕੇਸ ਲਈ ਇੱਕ ਖ਼ਾਸ ਕਰਮਚਾਰੀ ਵੀ ਨਿਯੁਕਤ ਕੀਤਾ। ਉਸ ਨੇ ਕਿਹਾ ਕਿ ਉਹ ਜੌਹੱਨਾ ਦੀ ਨਾਨੀ ਲਈ ਇੱਕ ਭਾਰਤ ਤੋਂ ਆਸਟਰੇਲੀਆ ਦਾ ਵੀਜ਼ਾ ਵੀ ਛੇਤੀ ਲਗਵਾ ਦੇਵੇਗਾ, ਤਾਂ ਜੋ ਉਹ ਜੌਹੱਨਾ ਦੇ ਨਾਲ ਆ ਸਕਣ।

ਵੀਡੀਓ ਕੈਪਸ਼ਨ, ਜਰਮਨੀ ਦਾ ਜੋੜਾ ਜੋ ਲਾਹੌਰ 'ਚ ਸੂਪ ਵੰਡਦਾ, ਭਾਰਤ ਕਿਉਂ ਨਾ ਆ ਸਕਿਆ

"ਪਰ ਉਹ ਸਫ਼ਰ ਕਰਨ ਦੀ ਸਥਿਤੀ ਵਿੱਚ ਨਹੀਂ ਹਨ।" ਇਸ ਵਿੱਚ ਭਾਸ਼ਾਈ ਰੁਕਾਵਟ ਸਮੇਤ ਹੋਰ ਕਈ ਰੁਕਾਵਟਾਂ ਹਨ। ਇਸ ਵਿਕਲਪ ਨੂੰ ਉਨ੍ਹਾਂ ਨੇ ਆਖ਼ਰੀ ਵਿਕਲਪ ਵਜੋਂ ਰੱਖਿਆ।

"ਆਖ਼ਰ ਸਰਕਾਰ ਹੁਣ ਆਪਣੇ ਵੱਲੋਂ ਕੁਝ ਕਰ ਤਾਂ ਰਹੀ ਹੈ।...ਉਮੀਦ ਹੈ ਉਹ ਹੋਰ ਵੀ ਕਰਨਗੇ, ਭਾਰਤ ਵਿੱਚ ਹੋਰ ਵੀ ਬਹੁਤ ਲੋਕ ਫ਼ਸੇ ਹੋਏ ਹਨ।"

DFAT ਨੇ ਬੀਬੀਸੀ ਨੂੰ ਦੱਸਿਆ ਕਿ ਇਸ ਸਮੇਂ ਲਗਭਗ 10,500 ਆਸਟਰੇਲੀਅਨ ਨਾਗਰਿਕ ਹਨ ਜੋ ਵਾਪਸ ਆਉਣਾ ਚਾਹੁੰਦੇ ਹਨ। ਹਾਲਾਂਕਿ DFAT ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਨ੍ਹਾਂ ਵਿੱਚੋਂ ਕਿੰਨੇ ਨਾਬਾਲਗ ਹਨ ਜਾਂ ਕਿੰਨੇ ਵਧੇਰੇ ਲੋੜਵੰਦ ਹਨ।

DFAT ਇੱਕ ਬਿਆਨ ਵਿੱਚ ਕਿਹਾ, "ਅਸੀਂ ਪਰਿਵਾਰਾਂ ਨੂੰ ਮਿਲਾਉਣਾ ਚਾਹੁੰਦੇ ਹਾਂ ਪਰ ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਫ਼ਰ ਕਰ ਰਿਹਾ ਨਾਬਾਲਗ ਸੁਰੱਖਿਅਤ ਹਾਲਤ ਵਿੱਚ ਅਜਿਹਾ ਕਰੇ।

"DFAT ਆਸਟਰੇਲੀਆ ਅਤੇ ਭਾਰਤ ਵਿੱਚ ਪਰਿਵਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਬੱਚਿਆਂ ਦੀ ਆਸਟਰੇਲੀਆ ਨੂੰ ਯਾਤਰਾ ਸੁਰੱਖਿਅਤ ਹੋਵੇ। ਹਰ ਪਰਿਵਾਰ ਦੀ ਕੇਸ-ਟੂ-ਕੇਸ ਅਧਾਰ ’ਤੇ ਮਦਦ ਕੀਤੀ ਜਾ ਰਹੀ ਹੈ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)