ਬ੍ਰਾਹਮਣਵਾਦ ਨੂੰ ਚੁਣੌਤੀ ਦੇਣ ਵਾਲਾ ਇਹ ਅਦਾਕਾਰ ਕੌਣ ਹੈ, ਕੀ ਹੈ ਉਸ ਦਾ ਤਰਕ

ਤਸਵੀਰ ਸਰੋਤ, Instagram/chetanahimsa
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਲਈ
ਕੰਨੜ ਅਦਾਕਾਰ ਅਤੇ ਕਾਰਕੁਨ ਚੇਤਨ ਕੁਮਾਰ ਕੋਲੋਂ ਬੰਗਲੁਰੂ ਪੁਲਿਸ ਨੇ ਸ਼ੁੱਕਰਵਾਰ ਨੂੰ ਫਿਰ ਪੁੱਛਗਿੱਛ ਕੀਤੀ। ਮਾਮਲੇ ਉਨ੍ਹਾਂ ਦੇ ਬ੍ਰਾਹਮਣਵਾਦ 'ਤੇ ਬਿਆਨ ਦਾ ਹੈ।
ਚੇਤਨ ਵੱਲੋਂ ਬ੍ਰਾਹਮਣਵਾਦ 'ਤੇ ਬਿਆਨ ਦੇਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਚੇਤਨ ਨੂੰ ਹੋਰਨਾਂ ਪਿੱਛੜੇ ਭਾਈਚਾਰਿਆਂ ਤੋਂ ਸਮਰਥਨ ਮਿਲ ਰਿਹਾ ਹੈ। ਹਾਲਾਂਕਿ, ਫਿਲਮ ਉਦਯੋਗ ਨਾਲ ਜੁੜੀਆਂ ਹਸਤੀਆਂ ਇਸ ਮਾਮਲੇ 'ਤੇ ਚੁੱਪੀ ਧਾਰ ਕੇ ਬੈਠੀਆਂ ਹਨ।
ਇਹ ਵੀ ਪੜ੍ਹੋ-
ਚੇਤਨ ਅਹਿੰਸਾ ਦੇ ਨਾਮ ਨਾਲ ਮਸ਼ਹੂਰ ਚੇਤਨ ਕੁਮਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਿਛਲੇ ਦੋ ਹਫ਼ਤਿਆਂ ਤੋਂ ਚਰਚਾ ਵਿੱਚ ਹਨ।
ਇਸ ਵੀਡੀਓ ਤੋਂ ਬਾਅਦ ਉਨ੍ਹਾਂ ਦੇ ਖ਼ਿਲਾਫ਼ ਬ੍ਰਾਹਮਣਵਾਦ ਡਵੈਲੇਪਮੈਂਟ ਬੋਰਡ ਦੇ ਪ੍ਰਧਾਨ ਅਤੇ ਇੱਕ ਹੋਰ ਸੰਸਥਾ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਇੱਕ ਸਮਾਜਿਕ ਵਰਕਰ ਨੇ ਵਿਦੇਸ਼ੀ ਖੇਤਰੀ ਪੰਜੀਕਰਨ ਦਫ਼ਤਰ ਵਿੱਚ ਵੀ ਸ਼ਿਕਾਇਤ ਦਰਜ ਕਰਵਾਉਂਦਿਆਂ ਹੋਇਆ ਕਿਹਾ ਹੈ ਕਿ ਅਦਾਕਾਰ ਨੂੰ ਅਮਰੀਕਾ ਵਾਪਸ ਭੇਜਿਆ ਜਾਵੇ ਕਿਉਂਕਿ ਉਨ੍ਹਾਂ ਨੇ ਓਵਰਸੀਜ ਸਿਟੀਜਨ ਆਫ ਇੰਡੀਆ ਦਾ ਕਾਰਡ ਧਾਰਕ ਹੋਣ ਦੇ ਮਾਪਦੰਡਾਂ ਦਾ ਉਲੰਘਣ ਕੀਤਾ ਹੈ।
ਇੱਕ ਪੁਲਿਸ ਅਧਿਕਾਰ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਸੀ, "ਅਸੀਂ ਉਨ੍ਹਾਂ ਨੂੰ ਪੁੱਛਗਿੱਛ ਲਈ ਕੁਝ ਸਵਾਲ ਕੀਤੇ ਹਨ, ਜਿਨ੍ਹਾਂ ਦੇ ਉਨ੍ਹਾਂ ਨੇ ਕਾਫੀ ਲੰਬੇ ਜਵਾਬ ਦਿੱਤੇ ਹਨ। ਉਨ੍ਹਾਂ ਨੂੰ ਰਿਕਾਰਡ ਕਰਨਾ ਵੀ ਜ਼ਰੂਰੀ ਹੈ। ਇਸ ਲਈ, ਅਸੀਂ ਉਨ੍ਹਾਂ ਨੂੰ ਬਚੇ ਹੋਏ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਹੈ।"
ਪੁਲਿਸ ਇਸ ਗੱਲ ਨੂੰ ਲੈ ਕੇ ਜਾਂਚ ਕਰ ਰਹੀ ਹੈ ਕਿ ਚੇਤਨ ਕੁਮਾਰ ਨੇ ਆਈਪੀਸੀ ਦੀ ਧਾਰਾ 153ਏ ਅਤੇ 295ਏ ਦਾ ਉਲੰਘਣ ਕੀਤਾ ਹੈ ਜਾਂ ਨਹੀਂ।
ਇਨ੍ਹਾਂ ਧਾਰਾਵਾਂ ਦਾ ਮਤਲਬ ਹੈ ਕਿ ਚੇਤਨ 'ਤੇ ਧਰਮ ਜਾਂ ਨਸਲ ਦੇ ਆਧਾਰ 'ਤੇ ਵੱਖ-ਵੱਖ ਸਮੂਹਾਂ ਵਿਚਾਲੇ ਦੁਸ਼ਮਣੀ ਪੈਦਾ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਜਾਣਬੁੱਝ ਕੇ ਅਤੇ ਮਾੜੀ ਨੀਤ ਨਾਲ ਕੋਈ ਕੰਮ ਕਰਨ ਦਾ ਇਲਜ਼ਾਮ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਚੇਤਨ ਕੁਮਾਰ ਨੇ ਕੀ ਕਿਹਾ ਸੀ
ਚੇਤਨ ਨੇ ਸੋਸ਼ਲ ਮੀਡੀਆ 'ਤੇ ਪਾਏ ਗਏ ਵੀਡੀਓ ਵਿੱਚ ਕਿਹਾ ਸੀ, "ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣਵਾਦ ਨੇ ਬਾਸਵ ਅਤੇ ਬੁੱਧ ਵਿਚਾਰਾਂ ਨੂੰ ਮਾਰ ਸੁੱਟਿਆ ਹੈ। 2500 ਸਾਲ ਪਹਿਲਾਂ ਬੁੱਧ ਨੇ ਬ੍ਰਾਹਮਣਵਾਦ ਦੇ ਖ਼ਿਲਾਫ਼ ਲੜੀ। ਬੁੱਧ ਵਿਸ਼ਣੂ ਦੇ ਅਵਤਾਰ ਨਹੀਂ ਹਨ ਅਤੇ ਇਹ ਝੂਠ ਹੈ ਕਿ ਤੇ ਅਜਿਹਾ ਕਹਿਣਾ ਪਾਗ਼ਲਪਨ ਹੈ।"
ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਟਵੀਟ ਕੀਤਾ, "ਬ੍ਰਾਹਮਣਵਾਦ ਸੁਤੰਤਰਤਾ, ਸਮਾਨਤਾ ਅਤੇ ਮਿੱਤਰਤਾ ਦੀ ਭਾਵਨਾ ਨੂੰ ਅਸਵੀਕਾਰ ਕਰਦਾ ਹੈ। ਸਾਨੂੰ ਬ੍ਰਾਹਮਣਵਾਦ ਨੂੰ ਜੜੋਂ ਉਖਾੜ ਸੁੱਟਣਾ ਚਾਹੀਦਾ ਹੈ। ਸਾਰੇ ਸਮਾਨ ਪੈਦਾ ਹੁੰਦੇ ਹਨ, ਅਜਿਹੇ ਵਿੱਚ ਇਹ ਕਹਿਣਾ ਹੈ ਕਿ ਸਿਰਫ਼ ਬ੍ਰਾਹਮਣਵਾਦ ਹੀ ਸਰਬਉੱਚ ਹਨ ਅਤੇ ਬਾਕੀ ਸਭ ਅਛੂਤ ਹਨ, ਬਿਲਕੁਲ ਬਕਵਾਸ ਹਨ। ਇਹ ਇੱਕ ਵੱਡਾ ਧੋਖਾ ਹੈ-#ਪੈਰੀਆਰ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਉਨ੍ਹਾਂ ਨੇ ਇਹ ਪ੍ਰਤੀਕਿਰਿਆ ਕੰਨੜ ਫਿਲਮ ਅਦਾਕਾਰ ਉਪੇਂਦਰ ਦੇ ਉਸ ਪ੍ਰੋਗਰਾਮ ਨੂੰ ਲੈ ਕੇ ਦਿੱਤੀ ਸੀ, ਜੋ ਆਰਥਿਕ ਤੌਰ 'ਤੇ ਪਿੱਛੜੇ ਲੋਕਾਂ ਦੀ ਕੋਰੋਨਾ ਵਿੱਚ ਮਦਦ ਲਈ ਪ੍ਰਬੰਧਿਤ ਕੀਤਾ ਗਆ ਸੀ।
ਚੇਤਨ ਕੁਮਾਰ ਦਾ ਕਹਿਣਾ ਸੀ ਕਿ ਇਸ ਪ੍ਰੋਗਰਾਮ ਵਿੱਚ ਸਿਰਫ਼ ਪੁਰੋਹਿਤ ਵਰਗ ਦੇ ਲੋਕਾਂ ਨੂੰ ਬੁਲਾਇਆ ਗਿਆ ਸੀ। ਇਸ ਲਈ ਉਨ੍ਹਾਂ ਨੇ ਉਪੇਂਦਰ ਦੀ ਆਲੋਚਨਾ ਕੀਤੀ।
ਉੱਥੇ ਹੀ, ਉਪੇਂਦਰ ਦਾ ਕਹਿਣਾ ਹੈ ਕਿ ਕੇਵਲ ਜਾਤੀਆਂ ਬਾਰੇ ਗੱਲ ਕਰਦਿਆਂ ਰਹਿਣ ਨਾਲ ਜਾਤੀਵਾਦ ਬਣਿਆ ਰਹੇਗਾ। ਜਦ ਕਿ ਚੇਤਨ ਦਾ ਕਹਿਣਾ ਹੈ ਕਿ ਬ੍ਰਾਹਮਣਵਾਦ ਅਸਮਾਨਤਾ ਦੀ ਮੂਲ ਜੜ ਹੈ।
ਦੋਵੇਂ ਅਦਾਕਾਰਾਂ ਦੀ ਬਹਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਬਹਿਸ ਛਿੜ ਗਈ ਅਤੇ ਦੋਵਾਂ ਦੇ ਸਮਰਥਕ ਵੀ ਆਪਸ ਵਿੱਚ ਲੜਨ ਲੱਗੇ।
ਚੇਤਨ ਨੇ ਕਿਹਾ ਕਿ ਉਹ ਬ੍ਰਾਹਮਣਾਂ ਦਾ ਨਹੀਂ, ਬਲਕਿ ਬ੍ਰਾਹਮਣਵਾਦ ਦੀ ਆਲੋਚਨਾ ਕਰਦੇ ਹਨ। ਜਿਵੇਂ ਕਿ ਕੰਨੜ ਦੁਨੀਆਂ ਵਿੱਚ ਕਈ ਬ੍ਰਾਹਮਣ ਖ਼ੁਦ ਬ੍ਰਾਹਮਣਵਾਦ ਦਾ ਵਿਰੋਧ ਕਰਦੇ ਰਹੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਇਸ ਬਿਆਨ ਤੋਂ ਬਾਅਦ ਬ੍ਰਾਹਮਣਾਂ ਦੀ ਨਹੀਂ, ਬਲਿਕ ਬ੍ਰਾਹਮਣਵਾਦ ਦੀ ਆਲੋਚਨਾ ਕਰਦੇ ਹਨ। ਜਿਵੇਂ ਕਿ ਕੰਨੜ ਦੁਨੀਆਂ ਵਿੱਚ ਕਈ ਬ੍ਰਾਹਮਣ ਖ਼ੁਦ ਬ੍ਰਾਹਮਣਵਾਦ ਦਾ ਵਿਰੋਧ ਕਰਦੇ ਰਹੇ ਹਨ।
ਇਸ ਬਿਆਨ ਤੋਂ ਬਾਅਦ ਬ੍ਰਾਹਮਣ ਡਵੈਲੇਪਮੈਂਟ ਬੋਰਡ ਅਤੇ ਵਿਪਰ ਵੇਦਿਕਾ ਨੇ ਪੁਲਿਸ ਵਿੱਚ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।
ਸਮਾਜਿਕ ਵਰਕਰਾਂ ਗਿਰੀਸ਼ ਭਾਰਦਵਾਜ ਨੇ ਬੀਬੀਸੀ ਨੂੰ ਕਿਹਾ, "ਅਸੀਂ ਨਹੀਂ ਜਾਣਦੇ ਸਨ ਕਿ ਉਹ ਅਮਰੀਕੀ ਨਾਗਰਿਕ ਹਨ ਅਤੇ ਓਸੀਆਈ ਕਾਰਡ ਧਾਰਕ ਹਨ। ਓਸੀਆਈ ਕਾਰਡ ਧਾਰਕ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਨਹੀਂ ਹੋ ਸਕਦੇ।"
ਕੌਣ ਹਨ ਚੇਤਨ ਕੁਮਾਰ
37 ਸਾਲ ਦੇ ਚੇਤਨ ਦਾ ਜਨਮ ਅਮਰੀਕਾ ਵਿੱਚ ਹੋਇਆ ਹੈ। ਉਨ੍ਹਾਂ ਦੇ ਮਾਤਾ-ਪਿਤਾ ਡਾਕਟਰ ਹਨ।
"ਆ ਦਿਨਾਗਲੁ" ਫਿਲਮ ਦੇ ਨਿਰਦੇਸ਼ਕ ਕੇਐੱਮ ਚੇਤੰਨਿਆ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਚੇਤਨ ਯੇਲ ਯੂਨੀਵਰਸਿਟੀ ਤੋਂ ਪੜ੍ਹ ਕੇ ਵਾਪਸ ਭਾਰਤ ਆਏ ਸਨ, ਤਾਂ ਉਨ੍ਹਾਂ ਦੀ ਫਿਲਮ ਲਈ ਉਹ ਇੱਕ ਨਵਾਂ ਚਿਹਰਾ ਸੀ।"

ਤਸਵੀਰ ਸਰੋਤ, Instagram/chetanahimsa
2007 ਵਿੱਚ ਆਈ ਇਹ ਫਿਲਮ ਇੱਕ ਕਲਟ ਫਿਲਮ ਮੰਨੀ ਗਈ ਸੀ। ਇਸ ਦੇ ਨਾਲ ਹੀ ਚੇਤਨ ਨੇ ਕੁਝ ਹੋਰ ਫਿਲਮਾਂ ਵਿੱਚ ਵੀ ਕੰਮ ਕੀਤਾ, ਪਰ ਉਹ ਖ਼ਾਸ ਸਫ਼ਲ ਨਹੀਂ ਹੋ ਸਕੀਆਂ। ਪਰ 2013 ਵਿੱਚ ਆਈ ਉਨ੍ਹਾਂ ਦੀ ਫਿਲਮ 'ਮਾਇਨਾ' ਦੀ ਕਾਫੀ ਸ਼ਲਾਘਾ ਹੋਈ ਸੀ।
ਮਹੇਸ਼ ਬਾਬੂ ਦੇ ਨਿਰਦੇਸ਼ਨ ਵਿੱਚ ਬਣੀ ਉਨ੍ਹਾਂ ਅਗਲੀ ਫਿਲਮ 'ਅਥੀਰਥਾ' ਸਾਰੇ ਮਸਾਲੇ ਹੋਣ ਦੇ ਬਾਵਜੂਦ ਵੀ ਬੌਕਸ ਆਫਿਸ 'ਤੇ ਕੋਈ ਕਮਾਲ ਨਹੀਂ ਕਰ ਸਕੀ। ਇਸ ਦਾ ਕਾਰਨ ਚੇਤਨ ਕੁਮਾਰ ਦੇ ਸਿਆਸੀ ਖ਼ਿਆਲ ਮੰਨਿਆ ਜਾਂਦਾ ਹੈ।
ਇੱਕ ਪਾਸੇ ਚੇਤਨ ਦਾ ਅਕਸ ਇੱਕ ਕਾਰਕੁਨ ਵਜੋਂ ਮਜ਼ਬੂਤ ਹੁੰਦਾ ਗਿਆ ਤਾਂ ਦੂਜੇ ਪਾਸੇ ਫਿਲਮਾਂ ਵਿੱਚ ਉਨ੍ਹਾਂ ਹਿੱਸੇਦਾਰੀ ਘਟਦੀ ਚਲੀ ਗਈ।
ਨਿਰਦੇਸ਼ਕ ਅਤੇ ਸਟੋਰੀ ਰਾਈਟਰ ਮੰਜੂਨਾਥ ਰੈਡੀ ਉਰਫ਼ ਮੰਸੋਰ ਕਹਿੰਦੇ ਹਨ, "ਉਹ ਇੱਕ ਸਮਰਪਿਤ ਅਦਾਕਾਰ ਹਨ ਪਰ ਸਫ਼ਲ ਨਹੀਂ ਹਨ। ਉਹ ਅਜੇ 'ਆ ਦਿਨਾਗੁਲ' ਚੇਤਨ ਵਜੋਂ ਜਾਣੇ ਜਾਂਦੇ ਹਨ। ਪਰ ਹੁਣ ਉਹ ਸਮਾਜਿਕ ਵਰਕਰ ਵਜੋਂ ਅੱਗੇ ਵਧ ਰਹੇ ਹਨ। ਉਹ ਇੱਕ ਅਜਿਹੇ ਅਦਾਕਾਰ ਵਜੋਂ ਸਾਹਮਣੇ ਆਏ ਹਨ, ਜਿਨ੍ਹਾਂ ਲਈ ਸਮਾਜਿਕ ਮੁੱਦੇ ਜ਼ਿਆਦਾ ਮਾਅਨੇ ਰੱਖਦੇ ਹਨ।"
ਇਹ ਵੀ ਪੜ੍ਹੋ-
ਫਿਲਮ ਜਗਤ ਅਤੇ ਸਮਾਜਿਕ ਮੁੱਦੇ
ਇਹ ਸਾਰੇ ਜਾਣਦੇ ਹਨ ਕਿ ਕੰਨੜ ਫਿਲਮ ਉਦਯੋਗ ਵਿੱਚ ਮਸ਼ਹੂਰ ਹਸਤੀਆਂ ਸਮਾਜਿਕ ਮੁੱਦਿਆਂ 'ਤੇ ਆਪਣੇ ਵਿਚਾਰ ਨਹੀਂ ਰੱਖਦੀਆਂ ਹਨ। ਉਹ ਸਿਰਫ਼ ਕਾਵੇਰੀ ਜਲ ਵਿਵਾਦ ਵਰਗੇ ਮਾਮਲਿਆਂ 'ਤੇ ਹੀ ਵਿਰੋਧ ਕਰਨ ਲਈ ਅੱਗੇ ਆਉਂਦੀਆਂ ਹਨ ਅਤੇ ਉਹ ਵੀ ਇਸ ਲਈ ਕਿਉਂਕਿ ਤਮਿਲਨਾਡੂ ਦਾ ਫਿਲਮ ਉਦਯੋਗ ਵੀ ਕਾਵੇਰੀ ਦੇ ਭਾਵਨਾਤਮਕ ਮਸਲਿਆਂ 'ਤੇ ਵਿਰੋਧ ਕਰਦਾ ਹੈ।
ਅਜਿਹੇ ਹਾਲਾਤ ਵਿੱਚ ਅਦਾਕਾਰ ਕੋਲੋਂ ਸਮਾਜਿਕ ਵਰਕਰ ਬਣੇ ਚੇਤਨ ਕੁਮਾਪ ਆਦਿਵਾਸੀਆਂ ਨੂੰ ਜੰਗਲ ਤੋਂ ਹਟਾਏ ਜਾਣ 'ਤੇ ਕੋਡਗੁ ਜ਼ਿਲ੍ਹੇ ਵਿੱਚ ਧਰਨੇ 'ਤੇ ਬੈਠੇ। ਉਨ੍ਹਾਂ ਨੇ ਉੱਜੜ ਕੇ ਜਾਣ ਵਾਲਿਆਂ ਲਈ ਰਹਿਣ ਦੀ ਬਦਲਵੀ ਥਾਂ ਦਿੱਤੇ ਜਾਣ ਦੀ ਮੰਗ ਦਾ ਸਮਰਥਨ ਕੀਤਾ।
ਦੂਜੇ ਮਾਮਲਿਆਂ ਵਾਂਗ ਚੇਤਨ ਦੇ ਮਾਮਲਿਆਂ 'ਤੇ ਵੀ ਫਿਲਮ ਉਦਯੋਗ ਦੇ ਮਸ਼ਹੂਰ ਚਿਹਰੇ ਕੁਝ ਨਹੀਂ ਕਹਿਣਾ ਚਾਹੁੰਦੇ।
ਇੱਕ ਨੇ ਕਿਹਾ, "ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੰਦਾ।"

ਤਸਵੀਰ ਸਰੋਤ, Instagram/chetanahimsa
ਦੂਜੇ ਨੇ ਕਿਹਾ, "ਉਸ ਮੁੰਡੇ ਬਾਰੇ ਬੋਲਣ ਲਈ ਮੇਰੇ ਕੋਲ ਕੁਝ ਨਹੀਂ ਹੈ।"
ਤੀਜੇ ਨੇ ਕਿਹਾ, "ਇਸ ਤਰ੍ਹਾਂ ਦੇ ਵਿਵਾਦਾਂ ਵਿੱਚ ਪੈ ਕੇ ਉਹ ਆਪਣੀ ਹੋਂਦ ਸਾਬਿਤ ਕਰਨਾ ਚਾਹੁੰਦਾ ਹੈ।"
ਮੰਸੋਰ ਕਹਿੰਦੇ ਹਨ, "ਸਾਡੇ ਉਦਯੋਗ ਵਿੱਚ ਲੋਕ ਵਿਵਾਦ ਵਿੱਚ ਪੈਣਾ ਪਸੰਦ ਨਹੀਂ ਕਰਦੇ। ਕੋਈ ਵੀ ਐਕਟਰ ਆਦੀਵਾਸੀਆਂ ਨੂੰ ਕੱਢੇ ਜਾਣ 'ਤੇ ਜਾਂ Me Too ਮੁਹਿੰਮ ਵਿੱਚ ਉਨ੍ਹਾਂ ਵਾਂਗ ਪੱਖ ਨਹੀਂ ਲਵੇਗਾ। Me Too ਮਾਮਲਿਆਂ ਵਿੱਚ ਸ਼ਰੁਤੀ ਹਰੀਹਰਨ ਦਾ ਸਾਥ ਦੇਣ 'ਤੇ ਲੋਕਾਂ ਨੇ ਉਨ੍ਹਾਂ ਨੂੰ ਵਿਲੇਨ ਬਣਾ ਦਿੱਤਾ।"
ਮੰਸੋਰ ਨੂੰ ਕੋਡਗੁ ਵਿੱਚ ਧਰਨੇ ਦੌਰਾਨ ਚੇਤਨ ਦੇ ਸਮਾਜਿਕ ਵਰਕਰ ਹੋਣ ਦਾ ਪਤਾ ਲੱਗਾ ਸੀ। ਉਹ ਕਹਿੰਦੇ ਹਨ ਕਿ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਦੀਆਂ ਅਸਲ ਹੁੰਦੀਆਂ ਹਨ।
ਸ਼ਰੁਤੀ ਹਰੀਹਰਨ ਕਈ ਭਾਸ਼ਾਵਾਂ ਵਿੱਚ ਕੰਮ ਕਰਨ ਵਾਲੀ ਦੱਖਣੀ ਭਾਰਤੀ ਅਦਾਕਾਰਾ ਹੈ। ਉਨ੍ਹਾਂ ਨੇ Me Too ਮੁਹਿੰਮ ਦੌਰਾਨ ਫਿਲਮ ਜਗਤ ਦੀ ਪ੍ਰਸਿੱਧ ਹਸਤੀ ਅਰਜੁਨ ਸਰਜਾ ਦੇ ਖ਼ਿਲਾਫ਼ 'ਅਣਉਚਿਤ' ਵਿਹਾਰ ਦਾ ਇਲਜ਼ਾਮ ਲਗਾਇਆ ਸੀ।

ਤਸਵੀਰ ਸਰੋਤ, Instagram/sruthi_hariharan22
ਉਦੋਂ ਚੇਤਨ ਨੇ 'ਫਿਲਮ ਇੰਡਸਟਰੀ ਫਾਰ ਰਾਈਟਸ ਐਂਡ ਇਕਵੈਲਿਟੀ (ਐੱਫਆਈਆਰਈ) ਨਾਲ ਨਾਲ ਇੱਕ ਮੰਚ ਬਣਾਇਆ ਸੀ, ਜੋ ਫਿਲਮਾਂ ਵਿੱਚ ਕੰਮ ਕਰ ਵਾਲੇ ਲੋਕਾਂ ਦੇ ਆਰਥਿਕ ਅਤੇ ਸਰੀਰਕ ਸ਼ੋਸ਼ਣ ਵਰਗੇ ਮਸਲਿਆਂ 'ਤੇ ਕੰਮ ਕਰਦਾ ਹੈ।
ਪਰ ਮੰਸੋਰ ਦੱਸਦੇ ਹਨ, "ਉਦੋਂ ਤੋਂ ਫਿਲਮ ਜਗਤ ਦੇ ਲੋਕਾਂ ਨੇ ਉਨ੍ਹਾਂ ਨੇ ਗੰਭੀਰਤਾ ਨਾਲ ਦੇਖਣਾ ਬੰਦ ਕਰ ਦਿੱਤਾ।"
ਸ਼ਰੁਤੀ ਹਰੀਹਰਨ ਕਹਿੰਦੀ ਹੈ, "ਚੇਤਨ ਅਜਿਹੇ ਸ਼ਖ਼ਸ ਹਨ, ਜਿਨ੍ਹਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਹੈ ਕਿ ਉਹ ਜੋ ਕਰ ਰਹੇ ਹਨ ਉਸ ਨਾਲ ਉਨ੍ਹਾਂ ਨੂੰ ਕਿੰਨਾ ਨਾਮ ਜਾਂ ਪ੍ਰਸਿੱਧੀ ਮਿਲੇਗੀ। ਫਿਲਮ ਉਦਯੋਗ ਵਿੱਚ ਜੋ ਲੋਕ ਅਧਿਕਾਰ ਵਿਹੂਣੇ ਹਨ ਉਹ ਉਨ੍ਹਾਂ ਦੀ ਮਦਦ ਕਰਨ ਵਿੱਚ ਵਿਸ਼ਵਾਸ਼ ਰੱਖਦੇ ਹਨ। ਉਹ ਸਿਰਫ਼ ਕਹਿੰਦੇ ਨਹੀਂ ਹਨ ਬਲਕਿ ਕਰ ਕੇ ਵੀ ਦਿਖਾਉਂਦੇ ਹਨ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਚੇਤਨ ਦਾ ਬਚਾਅ
ਮੰਸੋਰ ਅਤੇ ਸ਼ਰੁਤੀ ਦੋਵਾਂ ਨੇ ਚੇਤਨ ਦੇ ਬ੍ਰਾਹਮਣਵਾਦ ਵਾਲੇ ਬਿਆਨ ਦਾ ਬਚਾਅ ਕੀਤਾ।
ਮੰਸੋਰ ਕਹਿੰਦੇ ਹਨ, "ਉਨ੍ਹਾਂ ਨੇ ਬ੍ਰਾਹਮਣਵਾਦ ਦੇ ਖ਼ਿਲਾਫ਼ ਕੁਝ ਨਹੀਂ ਕਿਹਾ ਹੈ। ਉਨ੍ਹਾਂ ਨੇ ਬ੍ਰਾਹਮਣਵਾਦੀ ਸੱਭਿਆਚਾਰ ਦੀ ਗੱਲ ਕੀਤੀ ਹੈ, ਜੋ ਫਿਲਮ ਜਗਤ ਵਿੱਚ ਆਪਣੀ ਜੜ ਗੱਡੇ ਹੋਏ ਹੈ। ਉਨ੍ਹਾਂ ਨੇ ਸਿਰਫ਼ ਬ੍ਰਾਹਮਣਵਾਦੀ ਮਾਨਸਿਕਤਾ ਦੀ ਗੱਲ ਕੀਤੀ ਹੈ।"
ਸ਼ਰੁਤੀ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਉਹ ਇੱਕ ਬ੍ਰਾਹਮਣ ਪਰਿਵਾਰ ਤੋਂ ਹਨ ਪਰ ਅਜਿਹੀਆਂ ਕੁਝ ਧਾਰਮਿਕ ਪ੍ਰਥਾਵਾਂ ਸਨ, ਜਿਨ੍ਹਾਂ ਦਾ ਉਨ੍ਹਾਂ ਨੇ ਪਾਲਣ ਨਹੀਂ ਕੀਤਾ।
ਉਹ ਕਹਿੰਦੀ ਹੈ, "ਮੈਂ ਚੇਤਨ ਨਾਲ ਸਹਿਮਤ ਹਾਂ ਕਿ ਬ੍ਰਾਹਮਣਵਾਦ ਸਮਾਨਤਾ ਨੂੰ ਸਵੀਕਾਰ ਨਹੀਂ ਕਰਦਾ। ਮਾਹਵਾਰੀ ਵਰਗੇ ਸਮਲਿਆਂ 'ਤੇ ਇਹ ਬੇਹੱਦ ਪਿੱਤਰਸੱਤਾਮਕ ਹੈ। ਮੈਨੂੰ ਨਹੀਂ ਲਗਦਾ ਹੈ ਉਨ੍ਹਾਂ ਨੇ ਕਿਸੇ ਨੂੰ ਠੋਸ ਪਹੁੰਚਾਈ ਹੈ।"
ਕੌਮੀ ਪੁਰਸਕਾਰ ਪ੍ਰਾਪਤ ਕਵਿਤਾ ਲੰਕੇਸ਼ ਕਹਿੰਦੀ ਹੈ, "ਉਹ ਬਸ ਗਰਮ ਦਿਮਾਗ਼ ਵਾਲੇ ਨੌਜਵਾਨ ਹਨ, ਜਿਨ੍ਹਾਂ ਦੀ ਕੂਟਨੀਤਕ ਸਮਰੱਥਾ ਘੱਟ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












