You’re viewing a text-only version of this website that uses less data. View the main version of the website including all images and videos.
ਬੌਰਿਸ ਜੌਨਸਨ: ਕੈਰੀ ਸਾਇਮੰਡਜ਼ ਕੌਣ ਹੈ, ਜਿਸ ਨਾਲ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਤੀਜਾ ਤੇ ਗੁਪ-ਚੁੱਪ ਵਿਆਹ ਕਰਵਾਇਆ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਆਪਣੀ ਮੰਗੇਤਰ ਕੈਰੀ ਸਾਇਮੰਡਜ਼ ਨਾਲ ਵੈਸਟਮਿੰਸਟਰ ਚਰਚ ਵਿੱਚ ਇੱਕ ਗੁਪਤ ਤੇ ਯੋਜਨਬੱਧ ਸਮਾਗਮ ਤਹਿਤ ਵਿਆਹ ਕਰਵਾ ਲਿਆ ਹੈ।
ਡਾਊਨਿੰਗ ਸਟ੍ਰੀਟ ਦੇ ਬੁਲਾਰੇ ਮੁਤਾਬਕ ਇਹ ਵਿਆਹ ਸ਼ਨੀਵਾਰ (29 ਮਈ) ਦੀ ਦੁਪਹਿਰ ਨੂੰ ਇੱਕ ''ਛੋਟੇ ਸਮਾਗਮ'' ਤਹਿਤ ਹੋਇਆ।
ਬੁਲਾਰੇ ਮੁਤਾਬਕ ਇਹ ਜੋੜਾ ਪਰਿਵਾਰ ਅਤੇ ਦੋਸਤਾਂ ਨਾਲ ਜਸ਼ਨ ਅਗਲੀਆਂ ਗਰਮੀਆਂ ਵਿੱਚ ਮਨਾਵੇਗਾ।
ਇਹ ਵੀ ਪੜ੍ਹੋ:
200 ਸਾਲ ਵਿਚ ਪਹਿਲੀ ਵਾਰ ਹੋਇਆ
ਲਗਪਗ 200 ਸਾਲਾਂ ਦੇ ਇਤਿਹਾਸ ਵਿੱਚ ਜੌਨਸਨ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਅਹੁਦੇ 'ਤੇ ਰਹਿੰਦਿਆਂ ਵਿਆਹ ਕਰਵਾਇਆ ਹੈ।
ਦੁਨੀਆਂ ਭਰ ਤੋਂ ਵੱਖ-ਵੱਖ ਖ਼ੇਤਰਾਂ ਦੀਆਂ ਮਸ਼ਹੂਰ ਹਸਤੀਆਂ ਨੇ ਬੌਰਿਸ ਤੇ ਕੈਰੀ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬੌਰਿਸ ਜੌਨਸਨ ਦੇ ਦੋ ਵਿਆਹ ਹੋ ਚੁੱਕੇ ਹਨ। ਇਹ ਉਨ੍ਹਾਂ ਦਾ ਤੀਜਾ ਵਿਆਹ ਸੀ।
ਦਿ ਮੇਲ ਮੁਤਾਬਕ 30 ਮਹਿਮਾਨ ਹੀ ਇਸ ਵਿਆਹ ਲਈ ਸੱਦੇ ਗਏ ਸਨ ਅਤੇ ਕੋਵਿਡ ਦੀਆਂ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ।
ਕੈਰੀ ਸਾਇਮੰਡਜ਼ ਅਤੇ ਬੌਰਿਸ ਜੌਨਸਨ ਨੇ ਆਪਣੀ ਮੰਗਣੀ ਬਾਰੇ ਸਾਲ ਦੇ ਸ਼ੁਰੂਆਤ ਵਿੱਚ ਹੀ ਦੱਸਿਆ ਸੀ।
ਕੈਰੀ ਸਾਇਮੰਡਜ਼ ਕੌਣ ਹਨ?
ਕੈਰੀ ਮੁਤਾਬਕ ਉਹ ਕਾਮੇਡੀ ਫਲੀਬੈਗ ਦੀ ਪ੍ਰਸ਼ੰਸਕ ਹੈ।
ਕੈਰੀ ਸਾਇਮੰਡਜ਼ ਇੱਕ ਸੁਤੰਤਰ ਅਖ਼ਬਾਰ ਦੇ ਸੰਸਥਾਪਕਾਂ ਵਿੱਚੋਂ ਮੈਥਿਊ ਸਾਇਮੰਡਜ਼ ਅਤੇ ਨਿਊਜ਼ਪੇਪਰ ਵਕੀਲ ਜੋਸਫ਼ਾਈਨ ਮੈਕੈਫ਼ੇ ਦੀ ਬੇਟੀ ਹੈ।
32 ਸਾਲ ਦੀ ਕੈਰੀ ਦੱਖਣੀ-ਪੱਛਮੀ ਲੰਡਨ ਵਿੱਚ ਪਲ਼ ਕੇ ਵੱਡੀ ਹੋਈ ਹੈ।
ਪੜ੍ਹਾਈ ਤੇ ਨੌਕਰੀ- ਪੇਸ਼ਾ
ਉਨ੍ਹਾਂ ਆਰਟ ਹਿਸਟਰੀ ਅਤੇ ਥੀਏਟਰ ਦੀ ਪੜ੍ਹਾਈ ਵਾਰਵਿਕ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ।
ਕੈਰੀ ਦੀ ਸਿਆਸਤ ਵਿੱਚ ਪਹਿਲੀ ਨੌਕਰੀ, ਜਿਵੇਂ ਕਿ ਉਹ ਦੱਸਦੇ ਹਨ ਕਿ ਰਿਚਮੰਡ ਪਾਰਕ ਅਤੇ ਨੌਰਥ ਕਿੰਗਸਟਨ ਦੇ MP ਜੈਕ ਗੋਲਡਸਮਿਥ ਨਾਲ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
2010 ਵਿੱਚ ਉਨ੍ਹਾਂ ਕੰਜ਼ਰਵੇਟਿਵ ਪਾਰਟੀ ਬਤੌਰ ਪ੍ਰੈੱਸ ਅਫ਼ਸਰ ਜੁਆਇਨ ਕੀਤੀ ਅਤੇ ਦੋ ਸਾਲਾਂ ਬਾਅਦ ਕੈਰੀ ਨੇ ਬੌਰਿਸ ਜੌਨਸਨ ਦੀ ਲੰਡਨ ਦੇ ਮੇਅਰ ਲਈ ਮੁਹਿੰਮ ਉੱਤੇ ਕੰਮ ਕੀਤਾ।
ਕੈਰੀ ਸਾਜਿਦ ਜਾਵਿਦ ਲਈ ਮੀਡੀਆ ਸਪੈਸ਼ਲ ਐਡਵਾਈਜ਼ਰ ਵੀ ਰਹੇ ਅਤੇ ਜੌਨ ਵਿਟਿੰਗਡੇਲ ਲਈ ਬਤੌਰ ਕਲਚਰ ਸੈਕੇਟਰੀ ਵੀ ਕੰਮ ਕੀਤਾ।
ਕੁਝ ਸਮੇਂ ਬਾਅਦ ਉਹ ਕੰਜ਼ਰਵੇਟਿਵ ਪਾਰਟੀ ਦੇ ਕਮਿਊਨੀਕੇਸ਼ਨਜ਼ ਹੈੱਡ ਬਣੇ ਪਰ 2018 ਵਿੱਚ ਓਸ਼ੀਅਨਾ (ਸਮੁੰਦਰੀ ਜੀਵਨ ਦੀ ਰੱਖਿਆ ਲਈ ਪ੍ਰੋਜੈਕਟ) ਵਿੱਚ ਪਬਲਿਕ ਰਿਲੇਸ਼ਨਜ਼ ਜੁਆਇਨ ਕੀਤਾ ਤੇ ਪਾਰਟੀ ਨੂੰ ਛੱਡ ਦਿੱਤਾ।
ਸਾਇਮੰਡਜ਼ ਦਾ ਜਨੂੰਨ ਜਾਨਵਰਾਂ ਦੀ ਰੱਖਿਆ ਕਰਨ ਵੱਲ ਹੈ ਅਤੇ ਇਸ ਲਈ ਉਹ ਆਪਣੇ ਟਵਿੱਟਰ ਅਕਾਊਂਟ 'ਤੇ ਜਾਨਵਰਾਂ ਨਾਲ ਹੁੰਦੇ ਤਸ਼ਦੱਦ ਅਤੇ ਪਲਾਸਟਿਕ ਬਾਰੇ ਖ਼ਬਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਕੈਰੀ ਤੇ ਬੌਰਿਸ ਕਦੋਂ ਤੋਂ ਇਕੱਠੇ ਹਨ?
ਕੈਰੀ ਸਾਇਮੰਡਜ਼ ਦਾ ਨਾਂ ਪਹਿਲੀ ਵਾਰ ਰੋਮਾਂਟਿਕ ਤੌਰ 'ਤੇ ਬੌਰਿਸ ਜੌਨਸਨ ਨਾਲ ਮੀਡੀਆ ਰਾਹੀਂ 2019 ਵਿੱਚ ਜੁੜਿਆ ਸੀ।
2018 ਵਿੱਚ 25 ਸਾਲ ਬਾਅਦ ਬੌਰਿਸ ਅਤੇ ਉਨ੍ਹਾਂ ਦੀ ਦੂਜੀ ਪਤਨੀ ਮੇਰੀਨਾ ਵ੍ਹੀਲਰ ਨੇ ਐਲਾਨ ਕੀਤਾ ਕਿ ਉਹ ਇੱਕ-ਦੂਜੇ ਨੂੰ ਤਲਾਕ ਦੇ ਰਹੇ ਹਨ। ਇਨ੍ਹਾਂ ਦੋਵਾਂ ਦੇ 4 ਬੱਚੇ ਹਨ।
ਬੌਰਿਸ ਜੌਨਸਨ ਦੀ ਲੀਡਰਸ਼ਿਪ ਕੈਂਪੇਨ ਦੇ ਲਾਂਚ ਦੌਰਾਨ 12 ਜੂਨ ਨੂੰ ਕੈਰੀ ਸਾਇਮੰਡਜ਼ ਨੂੰ ਦਰਸ਼ਕਾਂ ਵਿੱਚ ਦੇਖਿਆ ਗਿਆ ਸੀ।
ਇਸੇ ਮਹੀਨੇ ਜੌਨਸਨ ਦੇ ਜਿੱਤਣ ਤੋਂ ਪਹਿਲਾਂ ਪੁਲਿਸ ਕੈਰੀ ਤੇ ਬੋਰਿਸ ਦੇ ਪੱਛਮੀ ਲੰਡਨ ਘਰ ਪਹੁੰਚੀ ਸੀ, ਜਦੋਂ ਗੁਆਂਢੀਆਂ ਨੇ ਰਿਪੋਰਟ ਕੀਤਾ ਸੀ ਕਿ ਘਰੋਂ ਉੱਚੀ-ਉੱਚੀ ਬਹਿਸ ਦੀਆਂ ਆਵਾਜ਼ਾਂ ਆ ਰਹੀਆਂ ਸਨ।
ਜਦੋਂ ਬੌਰਿਸ ਜੌਨਸਨ ਜੁਲਾਈ 2019 ਵਿੱਚ ਪ੍ਰਧਾਨ ਮੰਤਰੀ ਬਣੇ ਤਾਂ ਸਾਇਮੰਡਜ਼ ਇਹ ਸਾਰਾ ਨਜ਼ਾਰਾ ਕੋਲੋਂ ਦੇਖ ਰਹੇ ਸਨ, ਜਦੋਂ ਬੌਰਿਸ 10 ਡਾਊਨਿੰਗ ਸਟ੍ਰੀਟ ਦਾਖਲ ਹੋਏ ਸਨ।
ਦਸੰਬਰ ਵਿੱਚ ਚੋਣਾਂ ਦੌਰਾਨ ਦੋਵੇਂ ਇਕੱਠੇ ਤੁਰਦੇ ਦਿਖੇ ਸਨ। ਦੋਵੇਂ ਜਣੇ 11 ਡਾਊਨਿੰਗ ਸਟ੍ਰੀਟ ਦੇ ਉੱਤੇ ਫਲੈਟ ਵਿੱਚ ਰਹਿੰਦੇ ਹਨ।
ਇਹ ਵੀ ਪੜ੍ਹੋ: