You’re viewing a text-only version of this website that uses less data. View the main version of the website including all images and videos.
ਕੈਨੇਡਾ ਦੇ ਸਕੂਲ ਵਿੱਚ ਬੱਚਿਆਂ ਦੇ ਕੰਕਾਲ ਮਿਲਣ ਦਾ ਕੀ ਹੈ ਪੂਰਾ ਮਾਮਲਾ, ਕੌਣ ਸਨ ਬੱਚੇ
ਕੈਨੇਡਾ ਵਿੱਚ ਮੂਲ ਨਿਵਾਸੀਆਂ ਲਈ ਬਣੇ ਇੱਕ ਪੁਰਾਣੇ ਰਿਹਾਇਸ਼ੀ ਸਕੂਲ ਵਿੱਚ 215 ਬੱਚਿਆਂ ਦੀ ਸਮੂਹਿਕ ਕਬਰ ਮਿਲੀ ਹੈ।
ਇਹ ਬੱਚੇ ਬ੍ਰਿਟਿਸ਼ ਕੋਲੰਬੀਆ ਵਿੱਚ 1978 'ਚ ਬੰਦ ਹੋਏ ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਵਿਦਿਆਰਥੀ ਸਨ।
ਬੱਚਿਆਂ ਦੇ ਕੰਕਾਲ ਮਿਲਣ ਦੀ ਜਾਣਕਾਰੀ ਟੈਂਪਲਸ ਟੀ ਕਵਪੇਮਸੀ ਫਰਸਟ ਨੇਸ਼ਨ (Tk'emlups te Secwepemc First Nation) ਦੇ ਮੁਖੀ ਨੇ ਦਿੱਤੀ ਹੈ।
ਇਹ ਵੀ ਪੜ੍ਹੋ:
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਸਾਡੇ ਦੇਸ਼ ਦੇ ਇਤਿਹਾਸ ਦੇ ਸ਼ਰਮਨਾਕ ਹਿੱਸੇ ਦੀਆਂ ਦਰਦਨਾਕ ਯਾਦਾਂ ਹਨ।
ਫਰਸਟ ਨੇਸ਼ਨ ਮਿਊਜ਼ੀਅਮ ਦੇ ਮਾਹਰਾਂ ਅਤੇ ਕੋਰੋਨਰ ਦਫ਼ਤਰ ਨੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਬੱਚਿਆਂ ਦੀ ਮੌਤ ਦੇ ਅਸਲ ਕਾਰਨਾਂ ਅਤੇ ਸਮੇਂ ਦਾ ਪਤਾ ਲਾਇਆ ਜਾ ਸਕੇ। ਇਨ੍ਹਾਂ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।
ਬ੍ਰਿਟਿਸ਼ ਕੋਲੰਬੀਆ ਦੇ ਕਮਲੂਪਸ ਸ਼ਹਿਰ ਵਿੱਚ ਚੀਫ਼ ਆਫ਼ ਕਮਿਊਨਿਟੀ ਰੇਜ਼ਨੇ ਕਾਸਿਮਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਉਸ ਨੁਕਸਾਨ ਨੂੰ ਦਰਸਾ ਰਹੀ ਹੈ, ਜਿਸ ਬਾਰੇ ਸੋਚਿਆਂ ਵੀ ਨਹੀਂ ਜਾ ਸਕਦਾ ਅਤੇ ਜਿਸ ਨੂੰ ਸਕੂਲ ਪ੍ਰਸ਼ਾਸਕਾਂ ਨੇ ਕਦੇ ਆਪਣੇ ਦਸਤਵੇਜ਼ਾਂ ਵਿੱਚ ਸ਼ਾਮਲ ਨਹੀਂ ਕੀਤਾ।
19ਵੀਂ ਅਤੇ 20ਵੀਂ ਸਦੀ ਦੌਰਾਨ ਕੈਨੇਡਾ ਵਿੱਚ ਅਜਿਹੇ ਰਿਹਾਇਸ਼ੀ ਸਕੂਲ ਮੂਲ ਨਿਵਾਸੀ ਬੱਚਿਆਂ/ਅਲੱੜ੍ਹਾਂ ਨੂੰ ਜ਼ਬਰਨ ਆਪਣੇ ਅਧਿਕਾਰ ਵਿੱਚ ਲੈਣ ਲਈ ਸਰਕਾਰ ਅਤੇ ਧਾਰਮਿਕ ਅਦਾਰਿਆਂ ਵੱਲੋਂ ਚਲਾਏ ਜਾਂਦੇ ਸਨ।
ਕੈਮਲੂਪਸ ਇੰਡੀਅਨ ਰੈਜ਼ੀਡੈਂਟ ਸਕੂਲ ਉਸ ਸਮੇਂ ਸਭ ਤੋਂ ਵੱਡੀ ਰਿਹਾਇਸ਼ੀ ਸੰਸਥਾ ਸੀ। ਰੋਮਨ ਕੈਥੋਲਿਕ ਪ੍ਰਸ਼ਾਸਨ ਦੇ ਤਹਿਤ 1890 ਵਿੱਚ ਸ਼ੁਰੂ ਕੀਤੇ ਗਏ ਇਸ ਸਕੂਲ ਵਿੱਚ 1950 ਦੇ ਦੌਰਨ 500 ਤੋਂ ਜ਼ਿਆਦਾ ਵਿਦਿਆਰਥੀ ਸਨ।
1969 ਵਿੱਚ ਸਕੂਲ ਦਾ ਪ੍ਰਬੰਧ ਕੇਂਦਰ ਸਰਕਾਰ ਨੇ ਆਪਣੇ ਹੱਥ ਵਿੱਚ ਲੈ ਲਿਆ ਅਤੇ 1978 ਵਿੱਚ ਇਸ ਸਕੂਲ ਦੇ ਬੰਦ ਹੋਣ ਤੋਂ ਪਹਿਲਾਂ ਇਸ ਨੂੰ ਸਥਾਨਕ ਵਿਦਿਆਰਥੀਆਂ ਲਈ ਇੱਕ ਰਿਹਾਇਸ਼ੀ ਸਕੂਲ ਵਜੋਂ ਚਲਾਇਆ ਗਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਨ੍ਹਾਂ ਕੰਕਾਲਾਂ ਬਾਰੇ ਅਸੀਂ ਹੁਣ ਤੱਕ ਜੋ ਜਾਣਦੇ ਹਾਂ...
ਟੇਮਲਪਸ ਟੀ ਕਵਪੇਮਸੀ ਫਰਸਟ ਨੇਸ਼ਨ (Tk'emlups te Secwepemc First Nation) ਨੇ ਦੱਸਿਆ ਕਿ ਸਕੂਲ ਦੇ ਸਰਵੇਖਣ ਦੌਰਾਨ ਇੱਕ ਜ਼ਮੀਨ ਦੇ ਅੰਦਰ ਦੇਖ ਸਕਣ ਵਾਲੀ ਰਡਾਰ ਦੀ ਮਦਦ ਨਾਲ ਇਹ ਕੰਕਾਲ ਮਿਲੇ ਹਨ।
ਕਾਸਮਿਰੀ ਨੇ ਕਿਹਾ,"ਸਾਡੀ ਜਾਣਕਾਰੀ ਮੁਤਾਬਕ ਇਨ੍ਹਾਂ ਗੁਮਸ਼ੁਦਾ ਬੱਚਿਆਂ ਦੀ ਮੌਤ ਦਾ ਕੋਈ ਦਸਤਾਵੇਜ਼ ਨਹੀਂ ਹੈ। ਇਨ੍ਹਾਂ ਵਿੱਚੋਂ ਕੁਝ ਤਾਂ ਸਿਰਫ਼ ਤਿੰਨ ਸਾਲ ਦੀ ਉਮਰ ਦੇ ਹਨ।"
''ਉਨ੍ਹਾਂ ਗੁਮਸ਼ੁਦਾ ਬੱਚਿਆਂ ਲਈ ਬੇਹੱਦ ਸਨਮਾਨ ਅਤੇ ਪਿਆਰ ਦੇ ਨਾਲ ਪਰਿਵਾਰ ਦੇ ਲਈ ਇਹ ਜਾਨਣਾ ਜ਼ਰੂਰੀ ਸਮਝਦੇ ਹੋਏ ਟੇਮਲਪਸ ਟੀ ਕਵਪੇਮਸੀ ਇਨ੍ਹਾਂ ਬੱਚਿਆਂ ਦਾ ਆਖ਼ਰੀ ਪੜਾਅ ਹੈ, ਇਸ ਦੀ ਪੁਸ਼ਟੀ ਕਰਨ ਦਾ ਤਰੀਕਾ ਖੋਜਿਆ ਹੈ।"
ਇਸ ਜਨਜਾਤੀ ਨੇ ਦੱਸਿਆ ਕਿ ਉਹ ਉਨ੍ਹਾਂ ਘਰੇਲੂ ਭਾਈਚਾਰਿਆਂ ਵਿੱਚ ਪੜਤਾਲ ਕਰ ਰਹੀ ਹੈ ਜਿਨ੍ਹਾਂ ਦੇ ਬੱਚੇ ਇਸ ਸਕੂਲ ਵਿੱਚ ਜਾਂਦੇ ਸਨ। ਉਨ੍ਹਾਂ ਨੂੰ ਜੂਨ ਦੇ ਮੱਧ ਤੱਕ ਇਸ ਬਾਰੇ ਮੁਢਲੀ ਜਾਣਕਾਰੀ ਮਿਲ ਜਾਣ ਦੀ ਉਮੀਦ ਹੈ।
ਬ੍ਰਿਟਿਸ਼ ਕੋਲੰਬੀਆ ਦੀ ਚੀਫ਼ ਕੋਰੋਨਰ ਲਿਜ਼ਾ ਲਾਪੋਯੰਤੇ ਨੇ ਬੀਬੀਸੀ ਨਿਊਜ਼, ਕੈਨੇਡਾ ਨੂੰਕਿਹਾ, "ਹਾਲੇ ਅਸੀਂ ਸੂਚਨਾਵਾਂ ਇਕੱਠੀਆਂ ਕਰਨ ਦੇ ਸ਼ੁਰੂਆਤੀ ਦੌਰ ਵਿੱਚ ਹਾਂ।"
ਕੀ ਪ੍ਰਤੀਕਿਰਿਆ ਮਿਲੀਆਂ ਹਨ?
ਇਸ ਘਟਨਾ ਤੋਂ ਬਾਅਦ ਸ਼ੋਕ, ਸਦਮੇ ਅਤੇ ਪਛਚਾਤਾਪ ਨਾਲ ਭਰੀਆਂ ਪ੍ਰਤੀਕਿਰਿਆਵਾਂ ਆਈਆਂ ਹਨ।
ਪ੍ਰਧਾਨ ਮੰਤਰੀ ਟਰੂਡੋ ਨੇ ਇੱਕ ਟਵੀਟ ਵਿੱਚ ਲਿਖਿਆ,"ਕੈਮਲੂਪਸ ਰਿਹਾਇਸ਼ੀ ਸਕੂਲ ਵਿੱਚ ਅਵਸ਼ੇਸ਼ ਮਿਲਣ ਦੀ ਜੋ ਖ਼ਬਰ ਆਈ ਹੈ, ਨਾਲ ਮੇਰਾ ਦਿਲ ਟੁੱਟ ਗਿਆ ਹੈ।"
ਕੈਨੇਡਾ ਦੇ ਮੂਲ ਨਿਵਾਸੀ ਸਬੰਧਾਂ ਬਾਰੇ ਮੰਤਰੀ ਕੈਰੋਲਿਨ ਬੇਨੇਟ ਨੇ ਕਿਹਾ ਰਿਹਾਇਸ਼ੀ ਸਕੂਲ ਇੱਕ ਸ਼ਰਮਨਾਲ ਬਸਤੀਵਾਦੀ ਨੀਤੀ ਦਾ ਹਿੱਸਾ ਸਨ।
ਉਹ ਕਹਿੰਦੇ ਹਨ,"ਸਰਕਾਰ ਉਨ੍ਹਾਂ ਗੁੰਮਸ਼ੁਦਾ ਨਿਰਦੋਸ਼ ਆਤਮਾਵਾਂ ਦੀ ਯਾਦਗਾਰ ਬਣਾਉਣ ਲਈ ਦ੍ਰਿੜ ਹੈ।"
ਬ੍ਰਿਟਿਸ਼ ਕੋਲੰਬੀਆ ਦੇ ਅਸੈਂਬਲੀ ਆਫ਼ ਫਰਸਟ ਨੇਸ਼ਨਸ ਦੇ ਖੇਤਰੀ ਮੁਖੀ ਟੇਰੀ ਤੀਗੀ ਨੇ ਅਜਿਹੇ ਕਬਿਰਸਤਾਨਾਂ ਦਾ ਪਤਾ ਕਰਨ ਨੂੰ ਅਤੀ ਜ਼ਰੂਰੀ ਕੰਮ ਦੱਸਦਿਆਂ ਕਿਹਾ ਕਿ ਇਹ ਇਸ ਇਲਾਕੇ ਵਿੱਚ ਭਾਈਚਾਰਿਆਂ ਦੇ ਦੁੱਖ ਅਤੇ ਨੁਕਸਾਨ ਦੀਆਂ ਯਾਦਾਂ ਤਾਜ਼ਾ ਕਰਵਾਉਂਦੀ ਹੈ।"
ਹੋਰ ਮੂਲ ਨਿਵਾਸੀ ਸਮੂਹਾਂ ਵਿੱਚੋਂ ਫਰਸਟ ਨੇਸ਼ਨਸ ਹੈਲਥ ਅਥਾਰਿਟੀ ਨੇ ਵੀ ਕੁਝ ਅਜਿਹੀ ਹੀ ਪ੍ਰਤੀਕਿਰਿਆ ਦਿੱਤੀ ਹੈ।
ਇਸ ਦੇ ਸੀਈਓ ਰਿਚਰਡ ਕਾਕ ਨੇ ਆਪਣੇ ਬਿਆਨ ਵਿੱਚ ਕਿਹਾ,"ਦੁੱਖ ਦੀ ਗੱਲ ਹੈ ਕਿ ਮੌਜੂਦਾ ਸਥਿਤੀ ਕੋਈ ਹੈਰਾਨੀਜਨਕ ਨਹੀਂ ਹੈ ਅਤੇ ਇਹ ਰਿਹਾਇਸ਼ੀ ਸਕੂਲ ਸਿਸਟਮ ਦਾ ਫਰਸਟ ਨੇਸ਼ਨਸ ਦੇ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਹੋਏ ਨੁਕਸਾਨ ਦੇ ਸਥਾਈ ਅਸਰ ਨੂੰ ਦਿਖਾਉਂਦਾ ਹੈ।"
ਰਿਹਾਇਸ਼ੀ ਸਕੂਲ ਦਾ ਕੀ ਮਤਲਬ ਸੀ?
1863 ਤੋਂ 1998 ਤੱਕ ਲਗਭਗ ਡੇਢ ਲੱਖ ਮੂਲ ਨਿਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਇਨ੍ਹਾਂ ਸਕੂਲਾਂ ਵਿੱਚ ਰੱਖਿਆ ਗਿਆ।
ਇਨ੍ਹਾਂ ਬੱਚਿਆਂ ਨੂੰ ਅਕਸਰ ਆਪਣੀ ਭਾਸ਼ਾ ਬੋਲਣੋ ਜਾਂ ਆਪਣੇ ਸਭਿਆਚਾਰ ਦਾ ਪਾਲਣ ਕਰਨ ਦੀ ਆਗਿਆ ਨਹੀਂ ਹੁੰਦੀ ਸੀ। ਕਈ ਬੱਚਿਆਂ ਨਾਲ ਮਾੜਾ ਵਤੀਰਾ ਕੀਤਾ ਜਾਂਦਾ ਸੀ।
2008 ਵਿੱਚ ਇਸ ਪ੍ਰਣਾਲੀ ਦੇ ਪਏ ਅਸਰ ਦਾ ਦਸਤਾਵੇਜ਼ ਤਿਆਰ ਕਰਨ ਲਈ ਇੱਕ ਕਮਿਸ਼ਨ ਬਣਾਇਆ ਗਿਆ। ਕਮਿਸ਼ਨ ਨੇ ਦੇਖਿਆ ਕਿ ਵੱਡੀ ਸੰਖਿਆ ਵਿੱਚ ਮੂਲ ਨਿਵਾਸੀ ਬੱਚੇ ਇਨ੍ਹਾਂ ਰਿਹਾਇਸ਼ੀ ਸਕੂਲਾਂ ਵਿੱਚੋਂ ਕਦੇ ਆਪਣੇ ਘਰ ਨਹੀਂ ਪਰਤੇ ।
2015 ਵਿੱਚ ਇਤਿਹਾਸਕ ਟਰੂਥ ਐਂਡ ਰੀਕੌਨਸੀਲੀਏਸ਼ਨ ਰਿਪੋਰਟ ਵਿੱਚ ਇਸ ਨੂੰ ਸੱਭਿਆਚਾਰਕ ਕਤਲੇਆਮ ਵਾਲੀ ਨੀਤੀ ਵਰਗਾ ਦੱਸਿਆ ਗਿਆ।
2008 ਵਿੱਚ ਕੈਨੇਡਾ ਸਰਕਾਰ ਨੇ ਇਸ ਨੀਤੀ ਲਈ ਰਸਮੀ ਤੌਰ ਤੇ ਮਾਫ਼ੀ ਮੰਗੀ।
ਦਿ ਮਿਸਿੰਗ ਚਿਲਡਰਨ ਪ੍ਰੋਜੈਕਟ ਸਕੂਲਾਂ ਵਿੱਚ ਦਾਖ਼ਲੇ ਦੌਰਾਨ ਮਰਨ ਵਾਲੇ ਉਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੀਆਂ ਕਬਰਾਂ ਦਾ ਦਸਤਾਵੇਜ਼ ਹੈ।
ਇਸ ਦੇ ਮੁਤਾਬਕ ਹੁਣ ਤੱਕ ਉਨ੍ਹਾਂ 4100 ਤੋਂ ਜ਼ਿਆਦਾ ਬੱਚਿਆਂ ਦੀ ਪਛਾਣ ਕਰ ਲਈ ਗਈ ਹੈ ਜਿਨ੍ਹਾਂ ਦੀ ਰਿਹਾਇਸ਼ੀ ਸਕੂਲਾਂ ਵਿੱਚ ਮੌਤ ਹੋਈ ਸੀ।
ਇਹ ਵੀ ਪੜ੍ਹੋ: