ਪਾਕਿਸਤਾਨ 'ਚ ਫੜੀ ਗਈ ਇਹ ਮੱਛੀ 7.80 ਲੱਖ ਰੁਪਏ 'ਚ ਕਿਉਂ ਵਿਕੀ

ਤਸਵੀਰ ਸਰੋਤ, Ahmed Ali
- ਲੇਖਕ, ਮੁਹੰਮਦ ਕਾਜ਼ਿਮ
- ਰੋਲ, ਬੀਬੀਸੀ ਉਰਦੂ ਲਈ
ਪਾਕਿਸਤਾਨ ਦੇ ਬਲੂਚਿਸਤਾਨ ਦੇ ਸਮੁੰਦਰੀ ਕੰਢੇ ਮੌਜੂਦ ਗਵਾਦਰ ਜ਼ਿਲ੍ਹੇ ਦੇ ਮਛੁਆਰੇ ਅਬਦੁਲ ਹਕ ਅਤੇ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਦੂਜੇ ਲੋਕਾਂ ਦੀ ਖ਼ੁਸ਼ੀ ਦਾ ਠਿਕਾਣਾ ਉਦੋਂ ਨਹੀਂ ਰਿਹਾ ਜਦੋਂ ਉਨ੍ਹਾਂ ਨੇ ਆਪਣੇ ਜਾਲ ਵਿੱਚ ਇੱਕ ਕ੍ਰੋਕਰ (Croaker) ਮੱਛੀ ਨੂੰ ਦੇਖਿਆ।
ਹਾਲਾਂਕਿ, ਭਾਰ ਅਤੇ ਲੰਬਾਈ ਦੇ ਲਿਹਾਜ਼ ਨਾਲ ਇਹ ਬਹੁਤ ਵੱਡੀ ਮੱਛੀ ਨਹੀਂ ਸੀ ਪਰ ਇਹ ਕੀਮਤੀ ਸੀ, ਇਸ ਲਈ ਉਨ੍ਹਾਂ ਨੇ ਇਸ ਨੂੰ ਮਾਰਕਿਟ 'ਚ ਪਹੁੰਚਾਉਣ ਵਿੱਚ ਦੇਰੀ ਨਹੀਂ ਲਗਾਈ।
ਅਬਦੁਲ ਹਕ ਦੇ ਚਚੇਰੇ ਭਰਾ ਰਾਸ਼ਿਦ ਕਰੀਮ ਬਲੋਚ ਨੇ ਦੱਸਿਆ ਕਿ 26 ਕਿੱਲੋ ਭਾਰ ਵਾਲੀ ਮੱਛੀ ਸੱਤ ਲੱਖ 80 ਹਜ਼ਾਰ ਰੁਪਏ ਵਿੱਚ ਵਿੱਕ ਗਈ।
ਇਹ ਵੀ ਪੜ੍ਹੋ:
ਰਾਸ਼ਿਦ ਕਰੀਮ ਨੇ ਦੱਸਿਆ ਕਿ ਇਸ ਮੱਛੀ ਨੂੰ ਫੜਨ ਲਈ ਦੋ ਮਹੀਨੇ ਮਿਹਨਤ ਕਰਨੀ ਪੈਂਦੀ ਹੈ ਅਤੇ ਇੰਨੀ ਕੋਸ਼ਿਸ਼ਾਂ ਦੇ ਬਾਅਦ ਇਹ ਤੁਹਾਡੇ ਹੱਥ ਲੱਗ ਜਾਵੇ ਤਾਂ ਖ਼ੁਸ਼ੀ ਤਾਂ ਬੰਨਦੀ ਹੈ।
ਕਿੱਥੋਂ ਫੜੀ ਗਈ ਇਹ ਮੱਛੀ?
ਇਸ ਕੀਮਤੀ ਮੱਛੀ ਨੂੰ ਅੰਗਰੇਜ਼ੀ ਵਿੱਚ ਕ੍ਰੋਕਰ, ਉਰਦੂ ਵਿੱਚ ਸਵਾ ਅਤੇ ਬਲੂਚੀ 'ਚ ਕੁਰ ਕਿਹਾ ਜਾਂਦਾ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮੱਛੀ ਜੀਵਾਨੀ ਦੇ ਸਮੁੰਦਰੀ ਇਲਾਕੇ ਤੋਂ ਫੜੀ ਗਈ ਸੀ।

ਤਸਵੀਰ ਸਰੋਤ, Rashid Karim
ਇਹ ਇਲਾਕਾ ਗਵਾਦਰ ਜ਼ਿਲ੍ਹੇ ਵਿੱਚ ਈਰਾਨੀ ਸਰਹੱਦ ਤੋਂ 17 ਕਿਲੋਮੀਟਰ ਦੀ ਦੂਰੀ 'ਤੇ ਹੈ।
ਰਾਸ਼ਿਦ ਕਰੀਮ ਨੇ ਦੱਸਿਆ ਕਿ ਇਸ ਮੱਛੀ ਦੇ ਸ਼ਿਕਾਰ ਦੇ ਸਿਰਫ਼ ਦੋ ਮਹੀਨੇ ਹੁੰਦੇ ਹਨ ਇਸ ਲਈ ਮਛੇਰਿਆਂ ਨੂੰ ਇਸ ਦੇ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਅਬਦੁਲ ਹਕ ਅਤੇ ਉਨ੍ਹਾਂ ਦੇ ਸਾਥੀ ਮਾਮੂਲੀ ਮੱਛੀਆਂ ਦੇ ਸ਼ਿਕਾਰ ਵਿੱਚ ਮਸਰੂਫ਼ ਸਨ ਪਰ ਜਦੋਂ ਉਨ੍ਹਾਂ ਨੇ ਜਾਲ ਸੁੱਟ ਕੇ ਉਸ ਨੂੰ ਵਾਪਸ ਖਿੱਚਿਆ ਤਾਂ ਉਸ ਵਿੱਚ ਉਨ੍ਹਾਂ ਨੇ ਕ੍ਰੋਕਰ ਫਸੀ ਦੇਖੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮੱਛੀ ਦੀ ਬੋਲੀ 30 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਲੱਗੀ।
ਰਾਸ਼ਿਦ ਕਰੀਮ ਕਹਿੰਦੇ ਹਨ ਕਿ ਇਹ ਮੱਛੀਆਂ ਭਾਰੀ ਵੀ ਹੁੰਦੀਆਂ ਹਨ ਅਤੇ ਵੱਡੀਆਂ ਵੀ ਹੁੰਦੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਇੱਕ ਸ਼ਖ਼ਸ ਨੇ ਇੱਕ ਜ਼ਿਆਦਾ ਭਾਰ ਵਾਲੀ ਕ੍ਰੋਕਰ ਮੱਛੀ ਫੜੀ ਸੀ ਜੋ 17 ਲੱਖ ਰੁਪਏ ਵਿੱਚ ਵਿਕੀ ਸੀ ਪਰ ਅਬਦੁਲ ਹਕ ਅਤੇ ਉਨ੍ਹਾਂ ਦੇ ਸਾਥੀਆਂ ਨੇ ਜੋ ਮੱਛੀ ਫੜੀ ਉਸ ਦਾ ਭਾਰ ਸਿਰਫ਼ 26 ਕਿੱਲੋ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਮਾਰਕਿਟ ਵਿੱਚ ਇਸ ਮੱਛੀ ਦੀ ਬੋਲੀ ਲੱਗਣੀ ਸ਼ੁਰੂ ਹੋਈ ਤਾਂ ਇਸ ਦੀ ਆਖ਼ਰੀ ਬੋਲੀ 30 ਹਜ਼ਾਰ ਰੁਪਏ ਪ੍ਰਤੀ ਕਿੱਲੋ ਸੀ ਅਤੇ ਇਸ ਤਰ੍ਹਾਂ ਇਹ ਮੱਛੀ 7 ਲੱਖ 80 ਹਜ਼ਾਰ ਰੁਪਏ ਵਿੱਚ ਵਿਕੀ।
ਕਿਉਂ ਕੀਮਤੀ ਹੈ ਇਹ ਮੱਛੀ?
ਗਵਾਦਰ ਡਿਵੇਲਪਮੈਂਚ ਅਥੌਰਿਟੀ ਦੇ ਅਸਿਸਟੈਂਟ ਡਾਇਰੈਕਟਰ ਇਨਵਾਇਰਨਮੈਂਟ ਅਤੇ ਸੀਨੀਅਨ ਜੀਵ ਵਿਗਿਆਨੀ ਅਬਦੁਲ ਰਹੀਮ ਬਲੋਚ ਨੇ ਦੱਸਿਆ ਕਿ ਕਈ ਮੱਛੀਆਂ ਆਪਣੇ ਮਾਸ ਦੇ ਕਰਕੇ ਜ਼ਿਆਦਾ ਕੀਮਤੀ ਹੁੰਦੀਆਂ ਹਨ ਪਰ ਕ੍ਰੋਕਰ ਦੇ ਮਾਮਲੇ ਵਿੱਚ ਇਹ ਅਲੱਗ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਇਸ ਕ੍ਰੋਕਰ ਮੱਛੀ ਦੀ ਕੀਮਤ ਇਸ ਦੇ ਏਅਰ ਬਲੇਡਰ ਦੀ ਵਜ੍ਹਾ ਨਾਲ ਹੈ, ਜਿਸ 'ਚ ਹਵਾ ਭਰਨ ਦੇ ਕਰਕੇ ਉਹ ਤੈਰਦੀ ਹੈ।

ਤਸਵੀਰ ਸਰੋਤ, Rashid Karim
ਉਨ੍ਹਾਂ ਮੁਤਾਬਕ ਇਸ ਮੱਛੀ ਦਾ ਏਅਰ ਬਲੇਡਰ ਮੈਡੀਕਲ 'ਚ ਕੰਮ ਆਉਂਦੀ ਹੈ ਅਤੇ ਚੀਨ, ਜਾਪਾਨ ਤੇ ਯੂਰਪ ਵਿੱਚ ਇਸ ਦੀ ਮੰਗ ਹੈ।
ਉਨ੍ਹਾਂ ਨੇ ਦੱਸਿਆ ਕਿ ਕ੍ਰੋਕਰ ਮੱਛੀ ਦੇ ਏਅਰ ਬਲੇਡਰ ਨਾਲ ਉਹ ਟਾਂਕੇ ਬਣਦੇ ਹਨ ਜੋ ਇਨਸਾਨ ਦੀ ਸਰਜਰੀ ਦੇ ਦੌਰਾਨ ਉਸ ਦੇ ਸਰੀਰ ਅੰਦਰ ਲਗਾਏ ਜਾਂਦੇ ਹਨ ਅਤੇ ਖ਼ਾਸ ਤੌਰ 'ਤੇ ਇਹ ਦਿਲ ਦੇ ਆਪਰੇਸ਼ਨ ਸਮੇਂ ਟਾਂਕੇ ਲਗਾਉਣ ਦੇ ਲਈ ਵਰਤਿਆ ਜਾਂਦਾ ਹੈ।
ਕਿਵੇਂ ਫੜੀ ਜਾਂਦੀ ਹੈ ਮੱਛੀ?
ਅਜਿਹਾ ਲੱਗਦਾ ਹੈ ਕਿ ਬਲੂਚੀ 'ਚ ਇਸ ਮੱਛੀ ਦਾ ਨਾਮ ਇਸ ਦੀ ਆਵਾਜ਼ ਦੀ ਵਜ੍ਹਾ ਨਾਲ ਕੁਰ ਰੱਖਿਆ ਗਿਆ ਹੈ।
ਅਬਦੁਲ ਰਹੀਮ ਬਲੋਚ ਨੇ ਦੱਸਿਆ ਕਿ ਇਹ ਮੱਛੀ 'ਕੁਰ, ਕੁਰ' ਦੀ ਆਵਾਜ਼ ਕੱਢਦੀ ਹੈ।

ਤਸਵੀਰ ਸਰੋਤ, Rashid Karim
ਉਨ੍ਹਾਂ ਨੇ ਦੱਸਿਆ ਕਿ ਇਹ ਮੈਂਗ੍ਰੂਵਜ਼ ਦੀਆਂ ਦਰਾਰਾਂ ਵਿੱਚ ਅੰਡੇ ਦੇਣ ਲਈ ਆਉਂਦੀ ਹੈ।
ਉਨ੍ਹਾਂ ਮੁਤਾਬਕ ਜਿਹੜੇ ਤਜ਼ਰਬੇਕਾਰ ਮਛੇਰੇ ਹੁੰਦੇ ਹਨ, ਉਹ ਮੱਛੀ ਦੀ ਆਵਾਜ਼ ਸੁਣ ਕੇ ਜਾਲ ਸੁੱਟ ਕੇ ਫੜਨ ਦੀ ਕੋਸ਼ਿਸ਼ ਕਰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਘੰਟੇ-ਡੇਢ ਘੰਟੇ ਬਾਅਦ ਉਸ ਦੀ ਆਵਾਜ਼ ਬੰਦ ਹੋ ਜਾਂਦੀ ਹੈ ਤਾਂ ਜਾਲ ਖਿੱਚ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












