ਤਾਇਵਾਨ ਰੇਲ ਹਾਦਸਾ: 'ਸੀਟਾਂ ਹੇਠ ਲੋਕ ਫਸੇ ਹੋਏ ਸਨ, ਹਰ ਪਾਸੇ ਲਾਸ਼ਾਂ ਪਈਆਂ ਸਨ'

ਤਾਇਵਾਨ ਰੇਲ ਹਾਦਸਾ

ਤਸਵੀਰ ਸਰੋਤ, Reuters

ਤਾਇਵਾਨ ਵਿੱਚ ਇੱਕ ਰੇਲ ਹਾਦਸੇ ਵਿੱਚ ਘੱਟੋ-ਘੱਟ 48 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ 70 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।

ਸਰਕਾਰੀ ਅਧਿਕਾਰੀਆਂ ਮੁਤਾਬਕ, ਇਹ ਹਾਦਸਾ ਪੂਰਬੀ ਤਾਇਵਾਨ ਦੀ ਇੱਕ ਸੁਰੰਗ ਵਿੱਚ ਹੋਇਆ, ਜਿੱਥੇ ਟਰੇਨ ਇੱਕ ਟਰੱਕ ਨੂੰ ਟੱਕਰ ਮਾਰਨ ਤੋਂ ਬਾਅਦ ਪੱਟੜੀ ਤੋਂ ਉਤਰ ਗਈ।

ਇਹ ਵੀ ਪੜ੍ਹੋ:

ਸਥਾਨਕ ਮੀਡੀਆ ਮੁਤਾਬਕ ਘਟਨਾ ਵਾਲੀ ਥਾਂ ਰਾਹਤ ਕਾਰਜ ਜਾਰੀ ਹੈ।

ਤਾਇਵਾਨ ਦੀ ਕੇਂਦਰੀ ਆਪਦਾ ਪ੍ਰਬੰਧਨ ਟੀਮ ਨੇ ਦੱਸਿਆ ਹੈ ਕਿ ਸੁਰੰਗ ਅੰਦਰ ਚਾਰ ਰੇਲ ਕੋਚ ਹਨ, ਜਿਨ੍ਹਾਂ ਵਿੱਚ ਅਜੇ ਵੀ ਕਰੀਬ 200 ਲੋਕ ਫਸੇ ਹੋਏ ਹਨ। ਇਹ ਚਾਰੇ ਰੇਲ ਕੋਚ ਇਸ ਹਾਦਸੇ 'ਚ 'ਬੁਰੀ ਤਰ੍ਹਾਂ ਨੁਕਸਾਨੇ' ਗਏ ਹਨ।

ਤਾਇਵਾਨ ਰੇਲ ਹਾਦਸਾ

ਤਸਵੀਰ ਸਰੋਤ, EPA

ਦੱਸਿਆ ਗਿਆ ਹੈ ਕਿ ਇਹ ਟਰੇਨ ਤਾਇਵਾਨ ਦੀ ਰਾਜਧਾਨੀ ਤਾਈਪੇ ਤੋਂ ਤਾਈਤੁੰਗ ਸ਼ਹਿਰ ਵੱਲ ਜਾ ਰਹੀ ਸੀ। ਇਸ ਟਰੇਨ ਵਿੱਚ ਸਵਾਰ ਵਧੇਰੇ ਯਾਤਰੀ ਤਾਇਵਾਨ ਦੇ ਪ੍ਰਸਿੱਧ 'ਟੌਂਬ ਸਵੀਪਿੰਗ ਫੈਸਟੀਵਲ' ਦਾ ਜਸ਼ਨ ਮਨਾਉਣ ਜਾ ਰਹੇ ਸਨ।

ਚਾਰ ਦਹਾਕੇ ਵਿੱਚ ਸਭ ਤੋਂ ਬੁਰਾ ਰੇਲ ਹਾਦਸਾ

ਅਧਿਕਾਰੀਆਂ ਮੁਤਾਬਕ, ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 9 ਵਜੇ ਵਾਪਰਿਆ।

ਸਥਨਕ ਮੀਡੀਆ ਰਿਪੋਰਟਾਂ ਮੁਤਾਬਤ ਮੈਨਟੇਨੈਂਸ ਦੇ ਕੰਮ ਵਿੱਚ ਲੱਗੇ ਇੱਕ ਟਰੱਕ ਦੇ ਰੇਲਵੇ ਟਰੈਕ 'ਤੇ ਆ ਜਾਣ ਕਾਰਨ ਇਹ ਘਟਨਾ ਵਾਪਰੀ।

ਤਾਇਵਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜੋ ਲੋਕ ਹੁਣ ਵੀ ਟਰੇਨ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਕੱਢਣ ਲਈ ਸਾਰਾ ਧਿਆਨ ਦਿੱਤਾ ਜਾ ਰਿਹਾ ਹੈ।

ਤਾਇਵਾਨ ਰੇਲ ਹਾਦਸਾ

ਤਸਵੀਰ ਸਰੋਤ, Reuters

ਤਾਇਵਾਨ ਦੇ ਆਵਾਜਾਈ ਮੰਤਰਾਲੇ ਮੁਤਾਬਕ, ਬੀਤੇ ਚਾਰ ਦਹਾਕਿਆਂ ਵਿੱਚ ਇਹ ਦੇਸ਼ ਦਾ ਸਭ ਤੋਂ ਬੁਰਾ ਰੇਲ ਹਾਦਸਾ ਹੈ।

ਸਮਾਚਾਰ ਏਜੰਸੀ ਰਾਇਟਰਸ ਮੁਤਾਬਕ, ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਵੇਲੇ ਟਰੇਨ ਵਿੱਚ ਕਰੀਬ 500 ਯਾਤਰੀ ਸਵਾਰ ਸਨ।

100 ਲੋਕ ਸੁਰੱਖਿਅਤ ਬਾਹਰ ਕੱਢੇ ਗਏ

ਘਟਨਾ ਕਾਰਨ ਰੇਲ ਦੇ ਅੱਠਾਂ ਵਿੱਚੋਂ ਪੰਜ ਕੋਚਾਂ ਨੂੰ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਵਿੱਚੋਂ ਕਰੀਬ 100 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।

ਸਥਾਨਕ ਮੀਡੀਆ ਮੁਤਾਬਕ, ਜਿਸ ਟਰੱਕ ਨਾਲ ਟਰੇਨ ਟਕਰਾਈ, ਉਹੀ ਸਹੀ ਢੰਗ ਨਾਲ ਨਹੀਂ ਖੜ੍ਹਾ ਸੀ, ਜਿਸ ਕਾਰਨ ਟਰੱਕ ਫਿਸਲ ਕੇ ਟਰੇਨ ਦੇ ਰਸਤੇ ਵਿੱਚ ਆ ਗਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਤਾਇਵਾਨ ਦੀ ਜਿਸ ਪਹਾੜੀ 'ਤੇ ਇਹ ਟੇਰਨ ਹਾਦਸਾ ਹੋਇਆ ਹੈ, ਉਹ ਤਾਇਵਾਨ ਵਿੱਚ ਇੱਕ ਪ੍ਰਸਿੱਧ ਸੈਲਾਨੀ ਥਾਂ ਹੈ।

ਤਾਇਵਾਨ ਰੇਲ ਹਾਦਸਾ

ਤਸਵੀਰ ਸਰੋਤ, Reuters

ਇਸ ਤੋਂ ਪਹਿਲਾਂ ਸਾਲ 2018 ਵਿੱਚ ਤਾਇਵਾਨ ਵਿੱਚ ਟਰੇਨ ਹਾਦਸਾ ਹੋਇਆ ਸੀ, ਜਿਸ ਵਿੱਚ 18 ਲੋਕ ਮਾਰੇ ਗਏ ਸਨ ਅਤੇ 175 ਲੋਕ ਜਖ਼ਮੀ ਹੋਏ ਸਨ।

ਆਵਾਜਾਈ ਮੰਤਰਾਲੇ ਮੁਤਾਬਕ, 1981 ਵਿੱਚ ਇਸੇ ਤਰ੍ਹਾਂ ਦਾ ਟਰੇਨ ਹਾਦਸਾ ਹੋਇਆ ਸੀ, ਜਿਸ ਵਿੱਚ 30 ਲੋਕਾਂ ਦੀ ਮੌਤ ਹੋਈ ਸੀ ਪਰ ਇਹ ਘਟਨਾ ਉਸ ਤੋਂ ਵੱਡੀ ਨਜ਼ਰ ਆ ਰਹੀ ਹੈ।

'ਸੀਟਾਂ ਹੇਠ ਲੋਕ ਫਸੇ ਹੋਏ ਸਨ, ਹਰ ਪਾਸੇ ਲਾਸ਼ਾਂ ਪਈਆਂ ਸਨ'

ਹਮਲੇ ਵਿੱਚ ਬਚੀ ਇੱਕ ਔਰਤ ਨੇ ਯੂਡੀਐੱਨ ਤਾਇਵਾਨ ਨੂੰ ਦੱਸਿਆ, "ਅਸੀਂ ਸ਼ੀਸ਼ਾ ਤੋੜ ਕੇ ਰੇਲਗੱਡੀ ਦੀ ਛੱਤ 'ਤੇ ਚੜ੍ਹ ਗਏ ਤਾਂ ਜੋ ਬਾਹਰ ਆ ਸਕੀਏ।"

ਇੱਕ ਹੋਰ ਬਚਾਈ ਗਈ ਔਰਤ ਨੇ ਦੱਸਿਆ, "ਮੈਂ ਹੇਠਾਂ ਡਿੱਗ ਗਈ, ਮੇਰਾ ਸਿਰ ਪਾਟ ਗਿਆ ਤੇ ਖ਼ੂਨ ਵਗਣ ਲੱਗਾ।"

ਹਾਦਸੇ ਵਿੱਚ ਬਚੀ ਇੱਕ 50 ਸਾਲਾ ਔਰਤ ਨੇ ਐਪਲ ਡੇਲੀ ਨੂੰ ਦੱਸਿਆ ਕਿ ਲੋਕ ਆਪਣੀ ਸੀਟਾਂ ਹੇਠ ਫਸੇ ਹੋਏ ਹਨ ਅਤੇ ਜਦੋਂ ਉਹ ਆਪਣੇ ਕੋਚ ਵਿੱਚੋਂ ਬਾਹਰ ਆ ਰਹੀ ਸੀ ਤਾਂ ਸਾਰੇ ਪਾਸੇ ਲਾਸ਼ਾਂ ਪਈਆਂ ਸਨ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਟਰੇਨ ਦੇ ਡਰਾਈਵਰ ਦੀ ਵੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)