ਮੋਦੀ ਦੀ ਵਾਪਸੀ ਮਗਰੋਂ ਵੀ ਬੰਗਲਾਦੇਸ਼ ਵਿੱਚ ਹਿੰਸਾ ਜਾਰੀ, ਹੁਣ ਤੱਕ 12 ਮੌਤਾਂ

ਤਸਵੀਰ ਸਰੋਤ, MUNIR UZ ZAMAN/GETTY
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਬਾਅਦ ਵੀ ਬੰਗਾਲਾਦੇਸ਼ ਦਾ ਬ੍ਰਾਹਮਣਬਰੀਆ ਇਲਾਕਾ ਐਤਵਾਰ ਨੂੰ ਵੀ ਅਸ਼ਾਂਤ ਰਿਹਾ।
ਬ੍ਰਹਾਮਣਬਰੀਆ ਦੇ ਲੋਕਲ ਹਸਪਤਾਲ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਦੋ ਹੋਰ ਜਾਨਾਂ ਚਲੀਆਂ ਗਈਆਂ ਹਨ।
ਬੰਗਲਾਦੇਸ਼ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਹਿੰਸਕ ਵਿਰੋਧ ਪ੍ਰਦਰਸ਼ਨਾਂ ਵਿੱਚ ਘੱਟੋ-ਘੱਟ 12 ਜਾਨਾਂ ਚਲੀਆਂ ਗਈਆਂ ਹਨ।
ਬ੍ਰਾਹਮਣਬਰੀਆ ਜ਼ਿਲ੍ਹਾ ਹਸਪਤਾਲ ਦੇ ਡਾਕਟਰ ਸ਼ੌਕਤ ਹੁਸੈਨ ਨੇ ਬੀਬੀਸੀ ਨੂੰ ਦੱਸਿਆ ਕਿ ਹੜਤਾਲ ਦੌਰਾਨ ਹੋਈ ਹਿੰਸਾ ਵਿੱਚ ਜ਼ਖ਼ਮੀ ਹੋਣ ਵਾਲੇ ਦੋ ਜਣਿਆਂ ਨੇ ਹਸਪਤਾਲ ਪਹੁੰਚਣ ਤੋਂ ਬਾਅਦ ਦਮ ਤੋੜ ਦਿੱਤਾ।
ਉਨ੍ਹਾਂ ਨੇ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ:
'ਹਿਫ਼ਾਜ਼ਤ-ਏ-ਇਸਲਾਮ'

ਤਸਵੀਰ ਸਰੋਤ, MASUK HRIDOY
ਸਥਾਨਕ ਪੱਤਰਕਾਰਾਂ ਦਾ ਕਹਿਣਾ ਹੈ ਕਿ ਇਸਲਾਮੀ ਸੰਗਠਨ ਹਿਫ਼ਾਜ਼ਤ-ਏ-ਇਸਲਾਮ ਦੇ ਹਮਾਇਤੀਆਂ ਅਤੇ ਸੁਰੱਖਿਆ ਦਸਤਿਆਂ ਵਿੱਚ ਹੋਏ ਟਕਰਾਅ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ।
ਨਰਿੰਦਰ ਮੋਦੀ ਦੀ ਬੰਗਲਾਦੇਸ਼ ਫ਼ੇਰੀ ਦੇ ਵਿਰੋਧ ਵਿੱਚ ਮੁਜ਼ਾਹਰਿਆਂ ਤੋਂ ਬਾਅਦ ਐਤਵਾਰ ਨੂੰ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ।
ਸਥਾਨਕ ਪੱਤਰਕਾਰ ਮਸੁਕ ਹਰਿਦੋਏ ਨੇ ਬੀਬੀਸੀ ਨੂੰ ਦੱਸਿਆ ਕਿ ਹੜਤਾਲ ਦੇ ਹਮਾਇਤੀਆਂ ਨੇ ਵੱਖ-ਵੱਖ ਸਰਕਾਰੀ ਸੰਸਥਾਵਾਂ ਉੱਪਰ ਹਮਲਾ ਕੀਤਾ, ਭੰਨਤੋੜ ਕੀਤੀ ਅਤੇ ਅੱਗਜ਼ਨੀ ਕੀਤੀ।
ਹਮਲਾਵਰਾਂ ਨੇ ਕਥਿਤ ਤੌਰ ’ਤੇ ਲੈਂਡ ਰਿਕਾਰਡ, ਪਬਲਿਕ ਲਾਇਬਰੇਰੀ ਅਤੇ ਜ਼ਿਲ੍ਹਾ ਸ਼ਿਲਪਕਲਾ ਅਕਾਦਮੀ ਸਮੇਤ ਕਈ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ।

ਤਸਵੀਰ ਸਰੋਤ, MOHAMMAD SELIM
ਯਾਤਰੀ ਰੇਲ ਗੱਡੀ ਉੱਪਰ ਹਮਲਾ
ਮਸੁਕ ਭਾਈਚਾਰੇ ਨੇ ਅੱਗੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਇੱਕ ਮੁਸਾਫ਼ਰ ਗੱਡੀ ਉੱਪਰ ਵੀ ਹਮਲਾ ਕੀਤਾ, ਜਿਸ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ।
ਘਟਨਾ ਤੋਂ ਬਾਅਦ ਬ੍ਰਾਹਮਣਬਾਰੀਆ ਨੂੰ ਆਉਣ-ਜਾਣ ਵਾਲੀਆਂ ਰੇਲਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਤਸਵੀਰ ਸਰੋਤ, Getty Images
ਬੰਗਲਾਦੇਸ਼ ਵਿੱਚ ਸਭ ਤੋਂ ਵਧੇਰੇ ਹਿੰਸਾ ਬ੍ਰਹਮਣਬਾਰੀਆ ਅਤੇ ਚਟਗਾਂਵ ਦੇ ਹਾਟਹਜ਼ਾਰੀ ਵਿੱਚ ਹੋਈ ਹੈ।
ਸ਼ਨਿੱਚਰਵਾਰ ਨੂੰ ਬ੍ਰਹਾਣਬਾਰੀਆ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਨਾਲ ਸੰਘਰਸ਼ ਵਿੱਚ ਘੱਟ ਤੋਂ ਘੱਟ ਪੰਜ ਮੁਜ਼ਾਹਰਾਕਾਰੀ ਮਾਰੇ ਗਏ ਹਨ।
ਸਥਾਨਕ ਪੱਤਰਕਾਰਾਂ ਨੇ ਦੱਸਿਆ ਕਿ ਛੇਵੇਂ ਵਿਅਕਤੀ ਦੀ ਮੌਤ ਐਤਵਾਰ ਨੂੰ ਹੋਈ। ਹਾਲਾਂਕਿ ਬੀਬੀਸੀ ਸੁਤੰਤਰ ਸੂਤਰਾਂ ਰਾਹੀਂ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ।
ਭਾਰਤੀ ਪ੍ਰਧਾਨ ਮੰਤਰੀ ਬੰਗਲਾਦੇਸ਼ ਦੀ ਪੰਜਾਹਵੀਂ ਵਰ੍ਹੇਗੰਢ ਮੌਕੇ ਸ਼ੁੱਕਰਵਾਰ ਨੂੰ ਢਾਕਾ ਪਹੁੰਚੇ ਸਨ। ਉੱਥੇ ਕੁਝ ਇਸਲਾਮੀ ਸੰਗਠਨ ਉਨ੍ਹਾਂ ਦੇ ਦੌਰੇ ਦਾ ਵਿਰੋਧ ਕਰ ਰਹੇ ਸਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












