ਰੂਸ 'ਚ ਵਿਰੋਧੀ ਧਿਰ ਆਗੂ ਨਵਾਲਨੀ ਦੇ ਹੱਕ 'ਚ ਸੜਕਾਂ 'ਤੇ ਲੋਕ, ਪੁਤਿਨ ਨੂੰ ਆਖਿਆ 'ਚੋਰ'

ਰੂਸ ਵਿੱਚ 500 ਤੋਂ ਵੀ ਵਧੇਰੇ ਲੋਕਾਂ ਨੂੰ ਜੇਲ੍ਹ ਵਿੱਚ ਬੰਦ ਵਿਰੋਧੀ ਧਿਰ ਦੇ ਆਗੂ ਐਲੇਕਸੀ ਨਵਾਲਨੀ ਦੇ ਹੱਕ 'ਚ ਰੈਲੀਆਂ ਕਰਨ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਮੌਸਕੋ ਵਿੱਚ ਪੁਲਿਸ ਨੇ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਸਿਟੀ ਸੈਂਟਰ ਵਿੱਚ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਹੈ। ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਸਿਟੀ ਸੈਂਟਰ ਵਿਖੇ ਲਗਭਗ 100 ਲੌਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਇਹ ਵੀ ਪੜ੍ਹੋ:
ਨਰਵ ਏਜੰਟ ਜ਼ਹਿਰ ਦਿੱਤੇ ਜਾਣ ਤੋਂ ਬਾਅਦ ਠੀਕ ਹੋ ਕੇ ਨਵਾਲਨੀ ਨੂੰ ਰੂਸ ਪਹੁੰਚਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।
ਨਵਾਲਨੀ ਉੱਤੇ ਉਨ੍ਹਾਂ ਨੂੰ ਦਿੱਤੀ ਗਈ ਸਜ਼ਾ ਨੂੰ ਨਾ ਭੁਗਤਣ ਦਾ ਇਲਜ਼ਾਮ ਹੈ।
ਵਿਰੋਧੀ ਧਿਰ ਦੇ ਆਗੂ ਨਵਾਲਨੀ ਹਾਲ ਹੀ 'ਚ ਬਰਲਿਨ ਤੋਂ ਪਰਤੇ ਹਨ, ਜਿੱਥੇ ਉਨ੍ਹਾਂ ਠੀਕ ਹੋਣ ਲਈ ਕੁਝ ਮਹੀਨੇ ਗੁਜ਼ਾਰੇ ਸਨ।

ਤਸਵੀਰ ਸਰੋਤ, Reuters
ਰੂਸੀ ਅਥਾਰਟੀ ਮੁਤਾਬਕ ਨਵਾਲਨੀ ਵੱਲੋਂ ਰੈਗੂਲਰ ਤੌਰ 'ਤੇ ਪੁਲਿਸ ਨੂੰ ਸਜ਼ਾ ਬਾਰੇ ਦੱਸਣਾ ਚਾਹੀਦਾ ਹੈ।
ਨਵਾਲਨੀ ਨੇ ਆਪਣੀ ਨਜ਼ਰਬੰਦੀ ਨੂੰ 'ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ' ਕਰਾਰ ਦਿੰਦਿਆਂ ਆਖਿਆ ਹੈ ਕਿ ਅਧਿਕਾਰੀ ਜਾਣਦੇ ਹਨ ਕਿ ਉਸ ਨੂੰ ਬਰਲਿਨ ਵਿੱਚ ਨੋਵਿਚੋਕ ਜ਼ਹਿਰ ਦਾ ਇਲਾਜ ਦਿੱਤਾ ਜਾ ਰਿਹਾ ਸੀ, ਜੋ ਕਿ ਪਿਛਲੇ ਸਾਲ ਅਗਸਤ ਵਿੱਚ ਰੂਸ 'ਚ ਹੋਇਆ ਸੀ।
ਇਸੇ ਦਰਮਿਆਨ ਰੂਸੀ ਰਾਸ਼ਟਰਪਤੀ ਪੁਤਿਨ ਨੇ ਉਨ੍ਹਾਂ ਖ਼ਬਰਾਂ ਨੂੰ ਰੱਦ ਕੀਤਾ ਹੈ ਕਿ ਉਹ ਕਾਲੇ ਸਾਗਰ ਦੇ ਵਿਸ਼ਾਲ ਮਹਿਲ ਦੇ ਮਾਲਕ ਹਨ। ਦਰਅਸਲ ਇਸ ਬਾਰੇ ਨਵਾਲਨੀ ਨੇ ਇੱਕ ਵੀਡੀਓ ਬਣਾਈ ਸੀ ਜੋ ਪੂਰੇ ਰੂਸ ਵਿੱਚ 100 ਮਿਲੀਅਨ ਤੋਂ ਵੀ ਵੱਧ ਵਿਊਜ਼ ਦੇ ਨਾਲ ਵਾਇਰਲ ਹੈ।
ਤਾਜ਼ਾ ਅਪਡੇਟ ਕੀ ਹੈ
ਮੌਸਕੋ ਪ੍ਰਸ਼ਾਸਨ ਮੁਤਾਬਕ ਲਗਭਗ 300 ਲੋਕ ਮੁਜ਼ਾਹਰੇ ਲਈ ਇਕੱਠੇ ਹੋਏ ਸਨ। ਵੀਡੀਓਜ਼ ਅਤੇ ਤਸਵੀਰਾਂ ਵਿੱਚ ਸਾਫ਼ ਹੈ ਕਿ ਪੁਲਿਸ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਬੱਸਾਂ ਵਿੱਚ ਲਿਜਾਇਆ ਜਾ ਰਿਹਾ ਹੈ।

ਤਸਵੀਰ ਸਰੋਤ, Reuters
ਪੁਲਿਸ ਦੀ ਚੇਤਾਵਨੀ ਦੇ ਬਾਵਜੂਦ ਪੂਰਬੀ ਰੂਸ ਵਿੱਚ ਨਵਾਲਨੀ ਦੇ ਹੱਕ ਵਿੱਚ ਰੈਲੀਆਂ ਪਹਿਲਾਂ ਹੀ ਹੋ ਰਹੀਆਂ ਹਨ।
ਨੋਵੋਸੀਬਿਰਕ ਸ਼ਹਿਰ ਵਿੱਚ ਘੱਟੋ-ਘੱਟ 2000 ਲੋਕ ਮਾਰਚ ਕਰਦੇ ਹੋਏ ''ਆਜ਼ਾਦੀ'' ਅਤੇ ''ਪੁਤਿਨ ਚੋਰ ਹੈ'' ਦੇ ਨਾਅਰੇ ਲਗਾ ਰਹੇ ਸਨ।
ਬੀਬੀਸੀ ਪੰਜਾਬੀ ਵੈੱਬਸਾਈਟ ਨੂੰ ਆਪਣੇ ਐਂਡਰਾਇਡ ਫ਼ੋਨ ਵਿੱਚ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਰੂਸ ਦੇ ਵੱਖ-ਵੱਖ ਹਿੱਸਿਆਂ ਵਿੱਚ ਆਬਾਦੀ ਦੇ ਹਿਸਾਬ ਨਾਲ ਕਿਤੇ 1000 ਲੋਕ ਅਤੇ ਕਿਤੇ 7000 ਲੋਕ ਵੀ ਮੁਜ਼ਾਹਰੇ ਕਰ ਰਹੇ ਹਨ।
ਮੌਨੀਟਰਿੰਗ ਗਰੁੱਪ ਮੁਤਾਬਕ ਪੁਲਿਸ ਨੇ 519 ਲੋਕਾਂ ਨੂੰ ਪੂਰੇ ਰੂਸ ਵਿੱਚੋਂ ਹਿਰਾਸਤ 'ਚ ਲਿਆ ਹੈ। ਪਿਛਲੇ ਹਫ਼ਤੇ 4000 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ।
ਨਵਾਲਨੀ ਦੇ ਨਜ਼ਦੀਕੀ ਲੋਕਾਂ ਨੂੰ ਪਿਛਲੇ ਹਫ਼ਤੇ ਹਿਰਾਸਤ 'ਚ ਲਿਆ ਗਿਆ। ਇਨ੍ਹਾਂ ਵਿੱਚ ਨਵਾਲਨੀ ਦੇ ਭਰਾ ਅਤੇ ਕਾਰਕੁੰਨ ਮਰੀਆ ਨੂੰ ਨਜ਼ਰਬੰਦ ਕੀਤੀ ਗਿਆ ਹੈ।

ਤਸਵੀਰ ਸਰੋਤ, Reuters
ਮਨੁੱਖੀ ਅਧਿਕਾਰਾਂ ਬਾਰੇ ਵਿਸ਼ੇਸ਼ ਰੂਸੀ ਵੈੱਬਸਾਈਟ ਦੇ ਮੁੱਖ ਸੰਪਾਦਕ ਸਰਜੀ ਸਮਿਰਨੋਵ ਨੂੰ ਸ਼ਨੀਵਾਰ ਨੂੰ ਉਨ੍ਹਾਂ ਦੇ ਘਰ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ।
ਮੌਸਕੋ ਵਿੱਚ ਪੁਲਿਸ ਨੂੰ ਨਵਾਲਨੀ ਦੇ ਸਮਰਥਕਾਂ ਨੂੰ ਜੇਲ੍ਹ ਵਿੱਚ ਰੱਖਣ ਲਈ ਥਾਂ ਦੀ ਕਮੀ ਹੋ ਰਹੀ ਹੈ।
ਨਵਾਲਨੀ ਨੇ ਰਾਸ਼ਟਰਪਤੀ ਪੁਤਿਨ ਦੇ ਹੁਕਮਾਂ ਹੇਠ ਨੋਵਿਚੋਕ ਅਟੈਕ ਲਈ ਸੁਰੱਖਿਆ ਏਜੰਟਾ ਨੂੰ ਜ਼ਿੰਮੇਵਾਰ ਦੱਸਿਆ ਹੈ।
ਕਰੇਮਲੀਨ ਨੇ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












