You’re viewing a text-only version of this website that uses less data. View the main version of the website including all images and videos.
ਟਰੰਪ ਖਿਲਾਫ਼ ਮਹਾਂਦੋਸ਼ ਦਾ ਮੁਕੱਦਮਾ ਚਲਾਉਣ ਦਾ ਪ੍ਰਸਤਾਵ ਹੋਇਆ ਪੇਸ਼
ਹਾਊਸ ਆਫ ਰਿਪਰਜ਼ੈਨਟੇਟਿਵਸ ਵਿੱਚ ਇੱਕ ਸੰਖੇਪ ਇਜਲਾਸ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ਼ ਮਹਾਂਦੋਸ਼ ਦਾ ਮੁਕੱਦਮ ਚਲਾਉਣ ਲਈ ਪ੍ਰਸਤਾਵ ਪੇਸ਼ ਕਰ ਦਿੱਤਾ ਹੈ।
ਪ੍ਰਸਤਾਵ ਵਿੱਚ ਟਰੰਪ 'ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਬੀਤੇ ਹਫ਼ਤੇ ਕੈਪਿਟਲ ਹਿਲ ਵਿੱਚ ਹੋਈ ਹਿੰਸਾ ਲਈ ਟਰੰਪ ਨੇ ਉਕਸਾਇਆ ਸੀ।
ਪ੍ਰਸਤਾਵ ਵਿੱਚ ਟਰੰਪ ਨੇ ਉਨ੍ਹਾਂ ਗਲਤ ਦਾਅਵਿਆਂ ਦਾ ਵੀ ਜ਼ਿਕਰ ਹੈ ਕਿ ਜਿਸ ਵਿੱਚ ਉਨ੍ਹਾਂ ਨੇ ਖੁਦ ਨੂੰ ਚੋਣਾਂ ਦਾ ਜੇਤੂ ਦੱਸਿਆ ਸੀ।
ਇਹ ਇਜਲਾਸ 15 ਮਿੰਟ ਲ਼ਈ ਚੱਲਿਆ ਤੇ ਮੰਗਲਵਾਰ ਲਈ ਮੁਲਤਵੀ ਹੋ ਗਿਆ।
ਇਹ ਵੀ ਪੜ੍ਹੋ
ਡੈਮੋਕਰੇਟਸ ਤੇ ਕਈ ਰਿਪਬਲੀਕਨਜ਼ ਲਗਾਤਾਰ ਰਾਸ਼ਟਰਪਤੀ ਟਰੰਪ ਨੂੰ ਕੈਪਿਟਲ ਹਿਲ ਦੀ ਹਿੰਸਾ ਲਈ ਜ਼ਿੰਮੇਵਾਰ ਦੱਸ ਰਹੇ ਹਨ।
ਰਾਸ਼ਟਰਪਤੀ ਟਰੰਪ ਲਈ ਅਹੁਦੇ ਛੱਡਣ ਦੀ ਤਰੀਖ 20 ਜਨਵਰੀ ਹੈ ਜਦੋਂ ਜੋਅ ਬਾਇਡਨ ਦਾ ਰਾਸ਼ਟਰਪਤੀ ਅਹੁਦੇ ਲਈ ਸਹੁੰ ਚੁੱਕ ਸਮਾਗਮ ਹੈ।
ਟਰੰਪ ਨੇ ਕਿਹਾ ਹੈ ਕਿ ਉਹ ਇਸ ਸਮਾਗਮ ਵਿੱਚ ਹਿੱਸਾ ਨਹੀਂ ਲੈਣਗੇ।
ਅਮਰੀਕਾ ਦੇ ਕੈਪੀਟਲ ਹਮਲੇ ਨੂੰ ਲੈ ਕੇ ਦੇਸ਼ ਦੀਆਂ ਵੱਡੀਆਂ ਹਸਤੀਆਂ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਘੇਰ ਰਹੀਆਂ ਹਨ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਵਿਰੋਧੀਆਂ ਨੇ ਉਨ੍ਹਾਂ ਨੂੰ ਤਾਂ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।
ਬੁੱਧਵਾਰ ਨੂੰ ਅਮਰੀਕੀ ਸੰਸਦ ਭਵਨ 'ਤੇ ਹੋਏ ਹਮਲੇ ਤੋਂ ਬਾਅਦ ਫੇਸਬੁੱਕ ਅਤੇ ਟਵਿੱਟਰ ਨੇ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਪਾਬੰਦੀ ਲਗਾ ਦਿੱਤੀ ਸੀ। ਫੇਸਬੁੱਕ ਨੇ ਟਰੰਪ 'ਤੇ ਅਣਮਿਥੇ ਸਮੇਂ ਲਈ ਪਾਬੰਦੀ ਲਗਾਈ ਹੈ। ਟਵਿਟਰ ਨੇ ਤਾਂ ਉਨ੍ਹਾਂ ਦਾ ਅਕਾਊਂਟ ਹੀ ਡਿਲੀਟ ਕਰ ਦਿੱਤਾ।
ਜਾਣਦੇ ਹਾਂ ਕਿ ਅਮਰੀਕਾ ਦੀਆਂ ਵੱਡੀਆਂ ਹਸਤੀਆਂ ਨੇ ਟਰੰਪ ਬਾਰੇ ਅਤੇ ਇਸ ਹਿੰਸਾ ਬਾਰੇ ਕੀ ਕਿਹਾ ਹੈ।
ਨਾਜ਼ੀਆਂ ਦੇ ਕਾਰੇ ਨਾਲ ਹੋਈ ਤੁਲਨਾ
ਕੈਲੀਫੋਰਨੀਆ ਦੇ ਸਾਬਕਾ ਰਿਪਬਲੀਕਨ ਗਵਰਨਰ ਆਰਨੋਲਡ ਸ਼ਵਾਜ਼ਨੇਗਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਟਰੰਪ ਅਮਰੀਕਾ ਦੇ ਇਤਿਹਾਸ ਦੇ 'ਸਭ ਤੋਂ ਮਾੜੇ' ਰਾਸ਼ਟਰਪਤੀ ਰਹੇ ਹਨ।
ਆਰਨੋਲਡ ਨੇ ਯੂਐਸ ਕੈਪੀਟਲ 'ਚ ਹੋਈ ਹਿੰਸਾ ਨੂੰ 'ਨਾਈਟ ਆਫ਼ ਬਰੌਕਨ ਗਲਾਸ' ਨਾਲ ਜੋੜਿਆ ਹੈ ਜਿਸ ਦੌਰਾਨ 1938 'ਚ ਜਰਮਨੀ ਵਿੱਚ ਯਹੂਦੀਆਂ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।
ਡੌਨਲਡ ਟਰੰਪ ਨਾਲ ਕੰਮ ਕਰ ਚੁੱਕੇ ਦੋ ਸਾਬਕਾ ਅਧਿਕਾਰੀਆਂ ਨੇ ਵੀ ਅਮਰੀਕੀ ਸੰਸਦ 'ਤੇ ਹੋਈ ਹਿੰਸਾ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਟਰੰਪ ਦੀ ਨਿੰਦਾ ਕੀਤੀ ਸੀ। ਸਾਬਕਾ ਰੱਖਿਆ ਮੰਤਰੀ ਜੇਮਜ਼ ਮੈਟਿਸ ਨੇ ਹਿੰਸਾ ਲਈ ਸਿੱਧੇ ਤੌਰ 'ਤੇ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ।
ਆਪਣੇ ਬਿਆਨ ਵਿੱਚ, ਉਨ੍ਹਾਂ ਨੇ ਕਿਹਾ, "ਕੈਪੀਟਲ ਉੱਤੇ ਹੋਏ ਹਿੰਸਕ ਹਮਲੇ ਕਾਰਨ ਅਮਰੀਕਾ ਦੇ ਲੋਕਤੰਤਰ ਨੂੰ ਭੀੜ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਟਰੰਪ ਦੇ ਕਾਰਨ ਹੋਈ ਹੈ।"
ਪ੍ਰੈਜ਼ੀਡੇਂਟ ਇਲੈਕਟ ਜੋਅ ਬਾਇਡਨ ਨੇ ਕਿਹਾ, "ਕੈਪੀਟਲ 'ਚ ਜੋ ਹੋਇਆ ਉਹ ਸਾਡੇ ਅਕਸ ਨੂੰ ਨਹੀਂ ਦਰਸਾਉਂਦਾ। ਅਸੀਂ ਵੇਖਿਆ ਕਿ ਕੁਝ ਚਰਮਪੰਥੀ ਅੰਦਰ ਆਏ ਅਤੇ ਕਾਨੂੰਨ ਦੀ ਉਲੰਘਨਾ ਕੀਤੀ। ਇਹ ਸਹੀ ਨਹੀਂ ਹੈ। ਇਹ ਗਲ਼ਤ ਹੈ ਅਤੇ ਇਸ ਨੂੰ ਹੁਣੇ ਰੋਕਿਆ ਜਾਣਾ ਚਾਹੀਦਾ ਹੈ।"
ਵਾਈਸ ਪ੍ਰੈਜ਼ੀਡੈਂਟ ਇਲੈਕਟ ਕਮਲਾ ਹੈਰਿਸ ਨੇ ਵੀ ਕਿਹਾ ਕਿ ਜੋ ਜੋਅ ਬਾਇਡਨ ਕਹਿ ਰਹੇ ਹਨ, ਉਹ ਸਹੀ ਹੈ। ਸਾਡੀ ਕੈਪੀਟਲ 'ਤੇ ਇਹ ਹਮਲਾ ਖ਼ਤਮ ਹੋਣਾ ਚਾਹੀਦਾ ਹੈ ਅਤੇ ਲੋਕਤੰਤਰ ਨੂੰ ਅੱਗੇ ਵੱਧਣ ਦੇਣਾ ਚਾਹੀਦਾ ਹੈ।"
ਸਾਬਕਾ ਰਾਸ਼ਟਰਪਤੀ ਜੌਰਜ ਡਬਲੂ ਬੂਸ਼ ਨੇ ਬਿਆਨ ਜਾਰੀ ਕਰਕੇ ਕਿਹਾ, "ਇਹ ਬਗਾਵਤ ਸਾਡੇ ਰਾਸ਼ਟਰ ਅਤੇ ਵੱਕਾਰ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਸੰਯੁਕਤ ਰਾਜ ਅਮਰੀਕਾ ਵਿੱਚ, ਕਾਨੂੰਨ ਦੀ ਪਾਲਣਾ ਕਰਨਾ ਹਰ ਦੇਸ਼ ਭਗਤ ਨਾਗਰਿਕ ਦੀ ਬੁਨਿਆਦੀ ਜ਼ਿੰਮੇਵਾਰੀ ਹੈ।"
ਮੌਜੂਦਾ ਉਪ-ਰਾਸ਼ਟਰਪਤੀ ਮਾਈਕ ਪੈਂਸ ਨੇ ਵੀ ਆਪਣਾ ਬਿਆਨ ਦਿੰਦਿਆ ਕਿਹਾ ਸੀ ਕਿ ਹਿੰਸਾ ਕਦੇ ਨਹੀਂ ਜਿੱਤਦੀ। ਹਮੇਸ਼ਾ ਆਜ਼ਾਦੀ ਜਿੱਤਦੀ ਹੈ। ਇਹ ਅਜੇ ਵੀ ਲੋਕਾਂ ਦਾ ਹਾਊਸ ਹੈ।
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਇਸ ਘਟਨਾ ਉੱਤੇ ਆਪਣਾ ਬਿਆਨ ਜਾਰੀ ਕਰ ਚੁੱਕੇ ਹਨ। ਉਨਾਂ ਕਿਹਾ ਕਿ ਕੈਪੀਟਲ 'ਚ ਹੋਈ ਹਿੰਸਾ ਨੂੰ ਦੁਨੀਆ ਹਮੇਸ਼ਾ ਯਾਦ ਰੱਖੇਗੀ।
ਉਨ੍ਹਾਂ ਕਿਹਾ, "ਇਸ ਘਟਨਾ ਨੂੰ ਮੌਜੂਦਾ ਰਾਸ਼ਟਰਪਤੀ ਨੇ ਭੜਕਾਇਆ ਸੀ ਜੋ ਆਪਣੇ ਝੂਠ ਦੇ ਪੁਲਿੰਦਿਆਂ ਨੂੰ ਦੁਹਰਾਈ ਜਾ ਰਹੇ ਹਨ ਅਤੇ ਆਪਣੇ ਰਾਸ਼ਟਰ ਨੂੰ ਪੂਰੀ ਦੁਨੀਆ 'ਚ ਬਦਨਾਮ ਕਰ ਰਹੇ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: