ਕੋਰੋਨਾ ਵੈਕਸੀਨ ਦੇ ਹਲਾਲ ਜਾਂ ਹਰਾਮ ਹੋਣ ਬਾਰੇ ਮੁਸਲਿਮ ਦੇਸ਼ਾਂ ਵਿੱਚ ਬਹਿਸ ਦਾ ਸੱਚ - ਫੈਕਟ ਚੈੱਕ

ਤਸਵੀਰ ਸਰੋਤ, EPA
- ਲੇਖਕ, ਮੁਹੰਮਦ ਸ਼ਾਹਿਦ
- ਰੋਲ, ਬੀਬੀਸੀ ਪੱਤਰਕਾਰ
ਪੂਰੀ ਦੁਨੀਆਂ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੈ ਅਤੇ ਹਰ ਕੋਈ ਇਸ ਗੱਲ ਦੀ ਚਿੰਤਾ ਕਰ ਰਿਹਾ ਹੈ ਕਿ ਇਸਦੀ ਵੈਕਸੀਨ ਲੋਕਾਂ ਤੱਕ ਕਿੰਨੀ ਜਲਦੀ ਪਹੁੰਚੇਗੀ।
ਬ੍ਰਿਟੇਨ ਅਤੇ ਅਮਰੀਕਾ ਵਿੱਚ ਵੈਕਸੀਨ ਲੱਗਣੀ ਸ਼ੁਰੂ ਹੋ ਚੁੱਕੀ ਹੈ।
ਪਰ ਧਾਰਮਿਕ ਕਾਰਨਾਂ ਕਰਕੇ, ਇਹ ਵੈਕਸੀਨ ਮੁਸਲਮਾਨਾਂ ਲਈ ਹਲਾਲ ਹੈ ਜਾਂ ਹਰਾਮ, ਕੁਝ ਦੇਸ਼ਾਂ ਵਿੱਚ ਇਸਦੀ ਬਹਿਸ ਵੀ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ
ਦੱਖਣੀ ਪੂਰਬੀ ਏਸ਼ੀਆਈ ਅਤੇ ਮੁਸਲਿਮ ਪ੍ਰਭਾਵਸ਼ਾਲੀ ਦੇਸ਼ ਇੰਡੋਨੇਸ਼ੀਆ ਅਤੇ ਮਲੇਸ਼ੀਆ ਵਿੱਚ ਬਹਿਸ ਸ਼ੁਰੂ ਹੋ ਗਈ ਹੈ।
ਦੱਖਣ-ਪੂਰਬੀ ਏਸ਼ੀਆ ਵਿੱਚ ਇੰਡੋਨੇਸ਼ੀਆ ਕੋਰੋਨਾਵਾਇਰਸ ਦਾ ਹੌਟ-ਸਪਾਟ ਬਣਿਆ ਹੋਇਆ ਹੈ।
ਇੱਥੇ ਇਸ ਵੇਲੇ ਕੋਰੋਨਾ ਦੀ ਲਾਗ ਦੇ 6.71 ਲੱਖ ਤੋਂ ਵੱਧ ਮਾਮਲੇ ਹਨ ਅਤੇ ਇਸ ਕਾਰਨ 20,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਤਸਵੀਰ ਸਰੋਤ, Reuters
ਹਲਾਲ ਸਰਟੀਫ਼ੀਕੇਟ ਦਾ ਮੁੱਦਾ
ਦੂਜੇ ਦੇਸ਼ਾਂ ਦੀ ਤਰ੍ਹਾਂ, ਇੰਡੋਨੇਸ਼ੀਆ ਵੀ ਵੈਕਸੀਨ ਲਈ ਵੱਖ ਵੱਖ ਕੰਪਨੀਆਂ ਨਾਲ ਕਰਾਰ ਕਰ ਰਿਹਾ ਹੈ।
ਉਸ ਨੇ ਚੀਨ ਦੀ ਇੱਕ ਸਿਨੋਵੈਕ ਬਾਇਓਟੈਕ ਕੰਪਨੀ ਨਾਲ ਵੈਕਸੀਨ ਲਈ ਕਰਾਰ ਕੀਤਾ ਹੈ। ਇਸ ਕੰਪਨੀ ਦੀ ਵੈਕਸੀਨ ਦਾ ਟ੍ਰਾਇਲ ਅਜੇ ਵੀ ਜਾਰੀ ਹੈ।
ਵੈਕਸੀਨ ਦੇ ਹਲਾਲ ਹੋਣ 'ਤੇ ਬਹਿਸ ਉਦੋਂ ਸ਼ੁਰੂ ਹੋਈ ਜਦੋਂ ਇੰਡੋਨੇਸ਼ੀਆ ਵਿੱਚ ਮੁਸਲਿਮ ਮੌਲਵੀਆਂ ਦੀ ਇੱਕ ਚੋਟੀ ਦੀ ਸੰਸਥਾ ਇੰਡੋਨੇਸ਼ੀਅਨ ਉਲੇਮਾ ਕੌਂਸਲ ਨੇ ਉਨ੍ਹਾਂ ਨੂੰ ਵੈਕਸੀਨ ਲਈ ਹਲਾਲ ਸਰਟੀਫਿਕੇਟ ਜਾਰੀ ਕਰਨ ਲਈ ਕਿਹਾ।
ਇਸ ਦੇ ਨਾਲ ਹੀ ਮਲੇਸ਼ੀਆ ਨੇ ਵੈਕਸੀਨ ਲਈ ਫਾਈਜ਼ਰ ਅਤੇ ਸਿਨੋਵੈਕ ਕੰਪਨੀਆਂ ਨਾਲ ਸਮਝੌਤਾ ਵੀ ਕੀਤਾ ਹੈ ਅਤੇ ਮੁਸਲਿਮ ਭਾਈਚਾਰੇ ਵਿੱਚ ਵੀ ਵੈਕਸੀਨ ਦੇ ਹਲਾਲ ਜਾਂ ਹਰਾਮ ਹੋਣ ਬਾਰੇ ਵਿਚਾਰ ਵਟਾਂਦਰੇ ਹੋ ਰਹੇ ਹਨ।
ਹਾਲਾਂਕਿ, ਇਸ ਨੂੰ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਹੈ ਕਿ ਇਸ ਦੇ ਹਰਾਮ ਅਤੇ ਹਲਾਲ ਨੂੰ ਲੈ ਕੇ ਬਹੁਤ ਸਾਰੇ ਮੁਸਲਮਾਨ ਦੇਸ਼ਾਂ ਵਿੱਚ ਭਾਰੀ ਬਹਿਸ ਚੱਲ ਰਹੀ ਹੈ।
ਪਰ ਸੱਚ ਇਹ ਹੈ ਕਿ ਹੁਣ ਤੱਕ ਸਿਰਫ ਇੰਡੋਨੇਸ਼ੀਆ ਅਤੇ ਮਲੇਸ਼ੀਆ ਵਿੱਚ ਇਸ ਦੇ ਹਰਾਮ ਅਤੇ ਹਲਾਲ ਹੋਣ ਬਾਰੇ ਵਿਚਾਰ ਵਟਾਂਦਰੇ ਹੋਏ ਹਨ।
ਬਹੁਤ ਸਾਰੇ ਯੂਜ਼ਰਸ ਸੋਸ਼ਲ ਮੀਡੀਆ 'ਤੇ ਇਹ ਅਫਵਾਹਾਂ ਵੀ ਫੈਲਾ ਰਹੇ ਹਨ ਕਿ ਇਸ ਟੀਕੇ ਨੂੰ ਹਰਾਮ ਐਲਾਨਿਆ ਗਿਆ ਹੈ, ਜਦੋਂ ਕਿ ਅਜਿਹਾ ਨਹੀਂ ਹੈ।

ਤਸਵੀਰ ਸਰੋਤ, Twitter

ਤਸਵੀਰ ਸਰੋਤ, Twitter
ਬਹਿਸ ਕਿਉਂ ਸ਼ੁਰੂ ਹੋਈ
ਇਸਲਾਮ ਵਿੱਚ ਉਨ੍ਹਾਂ ਉਤਪਾਦਾਂ ਨੂੰ 'ਹਲਾਲ' ਕਿਹਾ ਜਾਂਦਾ ਹੈ ਜਿਸ ਵਿੱਚ 'ਹਰਾਮ' ਚੀਜ਼ਾਂ ਨਹੀਂ ਵਰਤੀਆਂ ਜਾਂਦੀਆਂ। ਉਦਾਹਰਣ ਲਈ ਸ਼ਰਾਬ ਜਾਂ ਸੂਰ ਦਾ ਮਾਸ।
ਹਾਲ ਹੀ ਦੇ ਸਾਲਾਂ ਵਿੱਚ, ਮੁਸਲਮਾਨ ਅਤੇ ਗੈਰ-ਮੁਸਲਿਮ ਦੇਸ਼ਾਂ ਵਿੱਚ ਹਲਾਲ ਬਿਊਟੀ ਪ੍ਰੋਡਕਟਸ ਦੀ ਵਰਤੋਂ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਕੋਰੋਨਾ ਵੈਕਸੀਨ ਬਾਰੇ ਹਰਾਮ ਜਾਂ ਹਲਾਲ ਦੀ ਬਹਿਸ ਕਿਉਂ ਸ਼ੁਰੂ ਹੋਈ?
ਲੰਬੇ ਸਮੇਂ ਲਈ ਇੱਕ ਵੈਕਸੀਨ ਸੁਰੱਖਿਅਤ ਰੱਖਣ ਲਈ ਸੂਰ ਦੀ ਹੱਡੀ, ਚਰਬੀ ਜਾਂ ਚਮੜੀ ਤੋਂ ਬਣੇ ਜੈਲੇਟਿਨ ਦੀ ਵਰਤੋਂ ਕੀਤੀ ਜਾਂਦੀ ਹੈ।
ਹਾਲਾਂਕਿ, ਕੁਝ ਕੰਪਨੀਆਂ ਕਈ ਸਾਲਾਂ ਤੋਂ ਕੰਮ ਕੀਤੇ ਬਿਨਾਂ ਵੈਕਸੀਨ ਬਣਾਉਣ ਵਿੱਚ ਸਫਲ ਰਹੀਆਂ ਹਨ।

ਤਸਵੀਰ ਸਰੋਤ, Getty Images
ਪੋਰਕ-ਫ੍ਰੀ ਵੈਕਸੀਨ
ਨਿਊਜ਼ ਏਜੰਸੀ ਏਪੀ ਦੇ ਅਨੁਸਾਰ, ਸਵਿਟਜ਼ਰਲੈਂਡ ਦੀ ਕੰਪਨੀ ਨੋਵਾਰਟਿਸ ਨੇ ਦਿਮਾਗੀ ਬੁਖ਼ਾਰ ਦੀ ਪੋਰਕ-ਫ਼੍ਰੀ ਵੈਕਸੀਨ ਬਨਾਉਣ ਵਿੱਚ ਸਫ਼ਲਤਾ ਪਾਈ ਹੈ।
ਇਸ ਦੇ ਨਾਲ ਹੀ ਸਾਊਦੀ ਅਰਬ ਅਤੇ ਮਲੇਸ਼ੀਆ ਵਿੱਚ ਸਥਿਤ ਏਜੇ ਫਾਰਮਾ ਆਪਣੀ ਵੈਕਸੀਨ ਬਣਾਉਣ 'ਤੇ ਕੰਮ ਕਰ ਰਿਹਾ ਹੈ।
ਕੋਰੋਨਾ ਵੈਕਸੀਨ ਦੇ ਹਲਾਲ ਜਾਂ ਹਰਾਮ ਹੋਣ 'ਤੇ ਬਹਿਸ ਇੱਥੇ ਹੀ ਖ਼ਤਮ ਨਹੀਂ ਹੁੰਦੀ।
ਪੋਰਕ ਦੇ ਜੈਲੇਟਿਨ ਦੀ ਵਰਤੋਂ ਤੋਂ ਕੋਰੋਨਾ ਵੈਕਸੀਨ ਨੂੰ ਬਨਾਉਣ ਲਈ ਸੂਰ ਦੇ ਡੀਐਨਏ ਦੀ ਵਰਤੋਂ ਦੀ ਗੱਲ ਵੀ ਕੀਤੀ ਜਾ ਰਹੀ ਹੈ।
ਸਿਨੋਵੈਕ ਨੇ ਆਪਣੀ ਵੈਕਸੀਨ ਵਿੱਚ ਕੀ-ਕੀ ਮਿਲਾਇਆ ਹੈ, ਇਸ ਬਾਰੇ ਉਸ ਨੇ ਅਜੇ ਕੋਈ ਵੀ ਗੱਲਬਾਤ ਨਹੀਂ ਕੀਤੀ।
ਇਹ ਵੀ ਪੜ੍ਹੋ

ਤਸਵੀਰ ਸਰੋਤ, PA Media
ਇਸਲਾਮ ਵਿੱਚ ਇਨਸਾਨੀ ਜ਼ਿੰਦਗੀ
ਸੂਰ ਦੇ ਜੈਲੇਟਿਨ ਦੇ ਇਸਤੇਮਾਲ ਨੂੰ ਲੈ ਕੇ ਨਾ ਸਿਰਫ਼ ਮੁਸਲਮਾਨਾਂ ਦੀਆਂ ਬਲਕਿ ਯਹੂਦੀਆਂ ਦੀ ਵੀ ਚਿੰਤਾਵਾਂ ਹਨ।
ਯਹੂਦੀ ਰੂੜੀਵਾਦੀ ਵੀ ਸੂਰ ਦੇ ਮਾਸ ਅਤੇ ਇਸ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ।
ਕੀ ਮੁਸਲਮਾਨ ਜਾਂ ਯਹੂਦੀ ਕਮਿਊਨਿਟੀ ਹੁਣ ਧਾਰਮਿਕ ਕਾਰਨਾਂ ਕਰਕੇ ਸੂਰ ਜੈਲੇਟਿਨ ਅਤੇ ਡੀਐਨਏ ਟੀਕੇ ਦੀ ਵਰਤੋਂ ਨਹੀਂ ਕਰ ਸਕਣਗੇ?
ਮੌਲਾਨਾ ਆਜ਼ਾਦ ਯੂਨੀਵਰਸਿਟੀ ਜੋਧਪੁਰ ਦੇ ਵਾਈਸ ਚਾਂਸਲਰ ਅਤੇ ਇਸਲਾਮਿਕ ਸਟੱਡੀਜ਼ ਦੇ ਪ੍ਰੋਫੈਸਰ ਅਖ਼ਤਰੁਲ ਵਾਸੇ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਇਸਲਾਮ ਵਿੱਚ ਮਨੁੱਖੀ ਜੀਵਨ ਨੂੰ ਪਹਿਲ ਦਿੱਤੀ ਗਈ ਹੈ।
ਉਹ ਕਹਿੰਦੇ ਹਨ, "ਮਨੁੱਖੀ ਜਾਨ ਬਚਾਉਣ ਲਈ ਜੇ ਕੋਈ ਆਦਮੀ ਭੁੱਖਾ ਹੈ ਅਤੇ ਉਸ ਕੋਲ ਖਾਣ ਲਈ ਕੁਝ ਨਹੀਂ ਹੈ, ਤਾਂ ਅਜਿਹੀ ਸਥਿਤੀ ਵਿੱਚ ਹਰਾਮ ਵੀ ਹਲਾਲ ਹੋ ਜਾਂਦਾ ਹੈ।"
"ਇਹ ਇਸਲਾਮੀ ਨਿਆਂ ਦਾ ਕਾਨੂੰਨ ਹੈ। ਕੋਰੋਨਾ ਵੈਕਸੀਨ ਇਸ ਤਰ੍ਹਾਂ ਹੈ। ਵੈਕਸੀਨ 'ਤੇ ਬਹਿਸ ਕਾਰਨ ਦੁਨੀਆ ਵਿੱਚ ਮੁਸਲਮਾਨਾਂ ਅਤੇ ਇਸਲਾਮ ਦਾ ਅਕਸ ਖ਼ਰਾਬ ਹੋਵੇਗਾ, ਇਹ ਨਾਲ ਅਕਸ ਚੰਗਾ ਨਹੀਂ ਬਣੇਗਾ।"

ਤਸਵੀਰ ਸਰੋਤ, Getty Images
ਮੁਸਲਿਮ ਦੇਸ਼ਾਂ ਦਾ ਇਤਰਾਜ਼
ਸ਼ੁਰੂਆਤ ਵਿੱਚ ਪੋਲੀਓ ਵੈਕਸੀਨ ਬਾਰੇ ਪਾਕਿਸਤਾਨ ਸਮੇਤ ਕੁਝ ਮੁਸਲਮਾਨ ਦੇਸ਼ਾਂ ਵਿੱਚ ਇਤਰਾਜ਼ ਦਰਜ ਕੀਤਾ ਗਿਆ ਸੀ।
ਇਸ ਦਾ ਹਵਾਲਾ ਦਿੰਦੇ ਹੋਏ ਪ੍ਰੋਫੈਸਰ ਵਾਸੇ ਨੇ ਕਿਹਾ, "ਅਸੀਂ ਵੇਖਿਆ ਹੈ ਕਿ ਪੋਲੀਓ ਵੈਕਸੀਨ ਨੂੰ ਲੈ ਕੇ ਕੀ ਛਵੀ ਬਣਾਈ ਗਈ ਸੀ, ਪਰ ਇਹ ਖੁਸ਼ੀ ਦੀ ਗੱਲ ਹੈ ਕਿ ਭਾਰਤ ਵਿੱਚ ਮੁਸਲਿਮ ਧਾਰਮਿਕ ਆਗੂਆਂ ਨੇ ਪੋਲੀਓ ਦੀ ਚਿੰਤਾ ਨੂੰ ਸਮਝਿਆ ਅਤੇ ਵੈਕਸੀਨ ਨੂੰ ਸਹੀ ਇਲਾਜ ਕਰਾਰ ਦਿੱਤਾ। ਉਸ ਦਾ ਸਮਰਥਨ ਕੀਤਾ ਸੀ ਅਤੇ ਭਾਰਤ ਵਿੱਚ ਪੋਲੀਓ ਨੂੰ ਰੋਕਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ।"
"ਹੁਣ ਬ੍ਰਿਟੇਨ ਵਿੱਚ ਕੋਰੋਨਾਵਾਇਰਸ ਦਾ ਇੱਕ ਨਵਾਂ ਰੂਪ ਸਾਹਮਣੇ ਆ ਰਿਹਾ ਹੈ। ਇਸ ਸਥਿਤੀ ਵਿੱਚ, ਚਿੰਤਾ ਇਹ ਹੋਣੀ ਚਾਹੀਦੀ ਹੈ ਕਿ ਕੋਰੋਨਾਵਾਇਰਸ ਦੀ ਆਉਣ ਵਾਲੀ ਵੈਕਸੀਨ ਸਿਰਫ ਪ੍ਰਭਾਵਸ਼ਾਲੀ ਹੋਵੇ ਕਿਉਂਕਿ ਇਹ ਮਨੁੱਖੀ ਜੀਵਨ ਦਾ ਵਿਸ਼ਾ ਹੈ।"
ਇੰਡੋਨੇਸ਼ੀਆ ਵਿੱਚ ਮੌਲਵੀਆਂ ਦੀ ਸਰਬੋਤਮ ਸੰਸਥਾ ਇੰਡੋਨੇਸ਼ੀਆ ਉਲੇਮਾ ਕੌਂਸਲ ਕੋਰੋਨਾਵਾਇਰਸ ਵੈਕਸੀਨ ਲਈ ਹਲਾਲ ਸਰਟੀਫਿਕੇਟ ਚਾਹੁੰਦੀ ਹੈ।

ਤਸਵੀਰ ਸਰੋਤ, Getty Images
ਪੋਰਕ ਦੀ ਵਰਤੋਂ ਬਾਰੇ ਬਹਿਸ
ਜੇ ਮੁਸਲਿਮ ਦੇਸ਼ਾਂ ਵਿੱਚ ਹਲਾਲ ਅਤੇ ਸੂਅਰ ਦੇ ਜੈਲੇਟਿਨ ਦੀ ਵਰਤੋਂ ਵਾਲੀ ਵੈਕਸੀਨ ਦੋਵੇਂ ਹੋਣ ਤਾਂ ਕਿਹੜੀ ਇਸਤੇਮਾਲ ਕੀਤੀ ਜਾਣੀ ਚਾਹੀਦੀ ਹੈ?
ਇਸ ਪ੍ਰਸ਼ਨ 'ਤੇ, ਪ੍ਰੋਫੈਸਰ ਵਾਸੇ ਦਾ ਕਹਿਣਾ ਹੈ ਕਿ ਕਿਹੜੀ ਵੈਕਸੀਨ ਪ੍ਰਭਾਵਸ਼ਾਲੀ ਹੈ, ਡਾਕਟਰ ਇਸ ਦੀ ਚੋਣ ਕਰੇਗਾ, ਜੇ ਸੂਰ ਦੀ ਜੈਲੇਟਿਨ ਵਾਲੀ ਵੈਕਸੀਨ ਪ੍ਰਭਾਵਸ਼ਾਲੀ ਹੈ ਤਾਂ ਉਸੇ ਨੂੰ ਹੀ ਲਗਾਇਆ ਜਾਣਾ ਚਾਹੀਦਾ ਹੈ।
ਇਜ਼ਰਾਈਲ ਵਿੱਚ ਰੱਬੀਨੀਕਲ ਸੰਗਠਨ ਦੇ ਚੇਅਰਮੈਨ ਰੱਬੀ ਡੇਵਿਡ ਸਟਾਵ ਨੇ ਨਿਊਜ਼ ਏਜੰਸੀ ਏਪੀ ਨੂੰ ਦੱਸਿਆ ਕਿ ਯਹੂਦੀ ਕਾਨੂੰਨ ਕੁਦਰਤੀ ਢੰਗ ਨਾਲ ਸੂਰ ਦੇ ਇਸਤੇਮਾਲ ਜਾਂ ਖਾਣ 'ਤੇ ਪਾਬੰਦੀ ਲਗਾਉਂਦਾ ਹੈ।
ਉਹ ਕਹਿੰਦੇ ਹਨ ਕਿ ਜੇ ਇਹ ਮੂੰਹ ਰਾਹੀਂ ਦੇਣ ਦੀ ਬਜਾਏ ਟੀਕੇ ਦੁਆਰਾ ਦਿੱਤਾ ਜਾ ਰਿਹਾ ਹੈ ਤਾਂ ਇਸ 'ਤੇ ਕੋਈ ਪਾਬੰਦੀ ਨਹੀਂ ਹੈ ਅਤੇ ਖ਼ਾਸਕਰ ਜਦੋਂ ਇਹ ਬਿਮਾਰੀ ਦਾ ਮਾਮਲਾ ਹੋਵੇ।
ਸੂਰ ਦੀ ਵਰਤੋਂ ਬਾਰੇ ਬਹਿਸ ਦੇ ਵਿਚਕਾਰ, ਫਾਈਜ਼ਰ, ਮੋਡੇਰਨਾ ਅਤੇ ਐਸਟਰਾਜ਼ੇਨੇਕਾ ਕੰਪਨੀਆਂ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ਉਨ੍ਹਾਂ ਦੀ ਵੈਕਸੀਨ 'ਚ ਸੂਰ ਦੇ ਉਤਪਾਦ ਦੀ ਵਰਤੋਂ ਨਹੀਂ ਕੀਤੀ ਗਈ।
ਇਸ ਦੇ ਸਮਰਥਨ ਵਿੱਚ ਇਸਲਾਮਿਕ ਮੈਡੀਕਲ ਐਸੋਸੀਏਸ਼ਨ ਆਫ ਬ੍ਰਿਟੇਨ (ਬ੍ਰਿਟਿਸ਼ ਆਈਐਮਏ) ਨੇ ਵੀ ਇੱਕ ਬਿਆਨ ਜਾਰੀ ਕੀਤਾ ਹੈ ਕਿ ਫਾਈਜ਼ਰ ਦੀ ਵੈਕਸੀਨ ਹਰ ਤਰ੍ਹਾਂ ਨਾਲ ਸੁਰੱਖਿਅਤ ਹੈ।
ਬ੍ਰਿਟਿਸ਼ ਆਈਐਮਏ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਸਨੇ ਇਹ ਬਿਆਨ ਸਿਰਫ ਫਾਈਜ਼ਰ ਲਈ ਜਾਰੀ ਕੀਤਾ ਹੈ ਕਿਉਂਕਿ ਇਸ ਵੈਕਸੀਨ ਦੀ ਵਰਤੋਂ ਦੀ ਇਸ ਵੇਲੇ ਬ੍ਰਿਟੇਨ ਵਿੱਚ ਆਗਿਆ ਹੈ।
ਸੰਗਠਨ ਨੇ ਕਿਹਾ ਹੈ ਕਿ ਉਸਨੇ ਇਸ ਵੈਕਸੀਨ ਲਈ ਮੁਸਲਿਮ ਸਿਹਤ ਕਰਮਚਾਰੀਆਂ, ਇਸਲਾਮ ਦੇ ਵਿਦਵਾਨਾਂ ਅਤੇ ਕਈ ਇਸਲਾਮਿਕ ਸੰਗਠਨਾਂ ਨਾਲ ਵਿਚਾਰ ਵਟਾਂਦਰੇ ਕੀਤੇ ਹਨ।
ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਵੈਕਸੀਨ ਵਿੱਚ ਕਿਸੇ ਵੀ ਪਸ਼ੂ ਪਦਾਰਥ ਦੀ ਵਰਤੋਂ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














