ਕੋਰੋਨਾਵਾਇਰਸ ਦੇ ਨਵੇਂ ਰੂਪ ਬਾਰੇ ਅਸੀਂ ਕੀ ਜਾਣਦੇ ਹਾਂ

ਤਸਵੀਰ ਸਰੋਤ, Getty Images
- ਲੇਖਕ, ਜੇਮਜ਼ ਗੇਲੇਘਰ
- ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ
ਹਜ਼ਾਰਾਂ ਲੋਕਾਂ 'ਤੇ ਲਾਈਆਂ ਗਈਆਂ ਚੌਥੇ ਦਰਜੇ ਦੀਆਂ ਪਾਬੰਦੀਆਂ ਲਈ ਕੋਰੋਨਾਵਾਇਰਸ ਦੇ ਨਵੇਂ ਰੂਪ ਦੇ ਪ੍ਰਸਾਰ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਇਸ ਦੇ ਕਾਰਨ ਯੂਕੇ, ਸਕੌਟਲੈਂਡ ਅਤੇ ਵੇਲਜ਼ ਸਮੇਤ ਕਈ ਦੇਸਾਂ 'ਚ ਕ੍ਰਿਸਮਿਸ ਜਸ਼ਨਾਂ ਲਈ ਇਕੱਠੇ ਹੋਣ 'ਤੇ ਵੀ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ।
ਚੌਥੇ ਦਰਜੇ ਦੀਆਂ ਪਾਬੰਦੀਆਂ ਲਾਉਣ ਦਾ ਅਰਥ ਹੈ, ਲੋਕ ਆਪਣੇ ਪਰਿਵਾਰਕ ਮੈਂਬਰਾਂ ਤੋਂ ਬਿਨ੍ਹਾਂ ਕਿਸੇ ਬਾਹਰੀ ਵਿਅਕਤੀ ਨਾਲ ਆਪਣੇ ਘਰ ਦੇ ਅੰਦਰ ਵੀ ਮੇਲਜੋਲ ਨਹੀਂ ਕਰ ਸਕਣਗੇ।
ਕੋਰੋਨਾ ਦੇ ਨਵੇਂ ਰੂਪ ਦੇ ਵਧਦੇ ਮਾਮਲਿਆਂ ਨੂੰ ਰੋਕਣ ਵਾਸਤੇ ਕਈ ਯੂਰਪੀ ਦੇਸਾਂ ਨੇ ਯੂਕੇ ਤੋਂ ਆਉਂਦੀਆਂ ਉਡਾਣਾਂ 'ਤੇ ਵੀ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ:
ਯੂਕੇ ਵਿੱਚ ਕੁਝ ਮਹੀਨਿਆਂ ਅੰਦਰ ਹੀ ਇਹ ਵਾਇਰਸ ਦੇ ਨਾਮੌਜੂਦ ਰੂਪ ਤੋਂ ਆਮ ਰੂਪ ਵਿੱਚ ਕਿਵੇਂ ਬਦਲ ਗਿਆ?
ਸਰਕਾਰ ਦੇ ਸਲਾਹਕਾਰਾਂ ਨੂੰ ਨਵੀਂ ਇੰਨਫ਼ੈਕਸ਼ਨ ਬਾਰੇ ਥੋੜ੍ਹਾ ਜਿਹਾ ਵਿਸ਼ਵਾਸ ਹੈ ਕਿ ਇਹ ਵਾਇਰਸ ਦੇ ਹੋਰ ਰੂਪਾਂ ਦੇ ਮੁਕਾਬਲੇ ਵਧੇਰੇ ਪ੍ਰਭਾਵਿਤ ਕਰ ਸਕਦਾ ਹੈ।
ਸਾਰਾ ਕੰਮ ਹਾਲੇ ਮੁੱਢਲੀ ਸਟੇਜ ’ਤੇ ਹੈ, ਬਹੁਤ ਸਾਰੀਆਂ ਅਨਿਸ਼ਚਿਤਤਾਵਾਂ ਭਰਿਆ ਅਤੇ ਅਜਿਹੇ ਪ੍ਰਸ਼ਨਾਂ ਦੀ ਲੰਬੀ ਫ਼ਹਿਰਿਸਤ ਜਿਸ ਦੇ ਜੁਆਬ ਹਾਲੇ ਮੌਜੂਦ ਨਹੀਂ ਹੈ।
ਜਿਵੇਂ ਕਿ ਮੈਂ ਪਹਿਲਾਂ ਵੀ ਲਿਖਿਆ ਸੀ ਕਿ ਵਾਇਰਸਾਂ ਦੀ ਪ੍ਰਵਿਰਤੀ ਹਰ ਵੇਲੇ ਬਦਲਦੇ ਰਹਿਣ ਦੀ ਹੈ ਅਤੇ ਇਸ ਗੱਲ 'ਤੇ ਬਹੁਤ ਗੰਭੀਰ ਧਿਆਨ ਰੱਖਣਾ ਚਾਹੀਦਾ ਹੈ ਕਿ ਕੀ ਵਾਇਰਸ ਦੀ ਪ੍ਰਵਿਰਤੀ ਬਦਲ ਰਹੀ ਹੈ।

ਤਸਵੀਰ ਸਰੋਤ, Getty Images
ਵਾਇਰਸ ਦਾ ਨਵਾਂ ਰੂਪ ਚਿੰਤਾ ਦਾ ਵਿਸ਼ਾ ਕਿਉਂ ਹੈ?
ਤਿੰਨ ਚੀਜ਼ਾਂ ਇਕੱਠਿਆਂ ਵਾਪਰ ਰਹੀਆਂ ਹਨ ਜਿਨਾਂ ਕਰਕੇ ਇਹ ਧਿਆਨ ਖਿੱਚ ਰਿਹਾ ਹੈ:
•ਇਹ ਵਾਇਰਸ ਦੇ ਹੋਰ ਰੂਪਾਂ ਮੁਕਾਬਲੇ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ।
•ਇਸ ਵਿੱਚ ਬਦਲਾਅ ਹੁੰਦੇ ਹਨ ਅਤੇ ਹੋ ਸਕਦਾ ਹੈ ਉਹ ਵਾਇਰਸ ਦੇ ਜਿਸ ਹਿੱਸੇ ਨੂੰ ਪ੍ਰਭਾਵਿਤ ਕਰਦੇ ਹਨ ਉਹ ਮਹੱਤਵਪੂਰਣ ਹੋਵੇ।
•ਇਨਾਂ ਵਿੱਚੋਂ ਕਈ ਬਦਲਾਅ ਪਹਿਲਾਂ ਹੀ ਪ੍ਰਯੋਗਸ਼ਾਲਾ ਵਿੱਚ ਇਹ ਸਾਬਤ ਹੋ ਚੁੱਕੇ ਹਨ ਕਿ ਇਹ ਵਾਇਰਸ ਦੀ ਸੈੱਲਾਂ ਨੂੰ ਲਾਗ਼ ਲਾਉਣ ਦੀ ਸਮਰੱਥਾ ਵਿੱਚ ਵਾਧਾ ਕਰਦੇ ਹਨ।
ਇਹ ਤਿੰਨੋਂ ਇਕੱਠਿਆਂ ਕੰਮ ਕਰਕੇ ਵਾਇਰਸ ਦੇ ਉਸ ਰੂਪ ਨੂੰ ਜਨਮ ਦਿੰਦੇ ਹਨ ਜੋ ਸੌਖਿਆਈ ਨਾਲ ਫ਼ੈਲ ਸਕੇ।
ਹਾਲਾਂਕਿ, ਸਾਡੇ ਕੋਲ ਪੁਖ਼ਤਾ ਸਚਾਈ ਨਹੀਂ ਹੈ। ਨਵੇਂ ਰੂਪ ਸਹੀ ਸਮੇਂ ਸਹੀ ਜਗ੍ਹਾ ਹੋਣ ਨਾਲ ਵਧੇਰੇ ਆਮ ਵੀ ਬਣ ਸਕਦੇ ਹਨ। ਜਿਵੇਂ ਕਿ ਯੂਕੇ ਵਿੱਚ ਹੋਇਆ ਜਿਥੇ ਹਾਲੇ ਤੱਕ ਮਹਿਜ਼ ਦੂਸਰੇ ਪੱਧਰ ਦੀਆਂ ਪਾਬੰਦੀਆਂ ਸਨ।
ਪਰ ਪਹਿਲਾਂ ਤੋਂ ਹੀ ਚੌਥੇ ਦਰਜੇ ਦੀਆਂ ਪਾਬੰਦੀਆਂ ਨਵੇਂ ਰੂਪ ਦੇ ਫ਼ੈਲਾਅ ਨੂੰ ਰੋਕਣ ਲਈ ਹਨ।
ਕੋਵਿਡ-19 ਜੈਨੋਮਿਕਸ ਯੂਕੇ ਕੰਨਸੋਰਟੀਅਮ ਦੇ ਪ੍ਰੋਫ਼ੈਸਰ ਨਿਕ ਲੋਮੈਨ ਨੇ ਮੈਨੂੰ ਦੱਸਿਆ, "ਪ੍ਰਯੋਗਸ਼ਾਲਾ ਵਿੱਚ ਤਜ਼ਰਬੇ ਲੋੜੀਂਦੇ ਹਨ, ਪਰ ਕੀ ਤੁਸੀਂ ਹਫ਼ਤਿਆਂ ਜਾਂ ਮਹੀਨਿਆਂ ਤੱਕ ਉਡੀਕ ਕਰਨਾ ਚਾਹੁੰਦੇ ਹੋ (ਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਨਤੀਜਿਆਂ ਦੀ ਉਡੀਕ ਕਰਨਾ)? ਸ਼ਾਇਦ ਇਨਾਂ ਹਾਲਾਤ ਵਿੱਚ ਨਹੀਂ।"

ਤਸਵੀਰ ਸਰੋਤ, Getty Images
ਇਹ ਕਿੰਨੀ ਤੇਜ਼ੀ ਨਾਲ ਫ਼ੈਲ ਰਿਹਾ ਹੈ?
ਇਸ ਦਾ ਪਹਿਲਾ ਮਾਮਲਾ ਸਤੰਬਰ ਵਿੱਚ ਆਇਆ। ਨਵੰਬਰ ਦੌਰਾਨ ਲੰਡਨ ਵਿੱਚ ਆਏ ਕੁੱਲ ਮਾਮਲਿਆਂ ਵਿਚੋਂ ਇੱਕ ਚੌਥਾਈ ਮਾਮਲੇ ਕੋਰੋਨਾਵਾਇਰਸ ਦੇ ਨਵੇਂ ਰੂਪ ਦੇ ਸਨ। ਇਹ ਦਸੰਬਰ ਦੇ ਅੱਧ ਤੱਕ ਕਰੀਬ ਦੋ ਤਿਹਾਈ ਤੱਕ ਪਹੁੰਚ ਗਏ।
ਤੁਸੀਂ ਕਈ ਕੇਂਦਰਾਂ ਜਿਵੇਂ ਕਿ ਮਿਲਟਨ ਕੀਨਜ਼ ਲਈਟਹਾਊਸ ਲੈਬੋਰਟਰੀ ਵਿੱਚ ਕੀਤੇ ਗਏ ਟੈਸਟਾਂ ਤੋਂ ਦੇਖ ਸਕਦੇ ਹੋ ਕਿਵੇਂ ਵਾਇਰਸ ਦਾ ਨਵਾਂ ਰੂਪ ਨਤੀਜਿਆਂ ’ਤੇ ਹਾਵੀ ਰਿਹਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਗਣਿਤ ਵਿਗਿਆਨੀ ਵਾਇਰਸ ਦੇ ਵੱਖ ਵੱਖ ਰੂਪਾਂ ਤੋਂ ਪ੍ਰਭਾਵਿਤ ਮਾਮਲਿਆਂ ਦੇ ਅੰਕੜਿਆਂ ਦਾ ਅਨੁਮਾਨ ਲਗਾ ਰਹੇ ਹਨ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਸ ਰੂਪ ਦੇ ਕਿੰਨੇ ਮਾਮਲੇ ਹੋ ਸਕਦੇ ਹਨ।
ਪਰ ਇਹ ਪਤਾ ਕਰਨਾ ਔਖਾ ਹੈ ਕਿ ਕੀ ਲੋਕਾਂ ਦੇ ਵਿਵਹਾਰ ਕਰਕੇ ਹੋ ਰਿਹਾ ਹੈ ਜਾਂ ਫਿਰ ਕੀ ਵਾਇਰਸ ਕਾਰਨ।
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵਲੋਂ ਦੱਸੇ ਗਏ ਅੰਕੜਿਆਂ ਮੁਤਬਿਕ ਨਵਾਂ ਰੂਪ 70 ਫ਼ੀਸਦ ਵਧੇਰੇ ਫ਼ੈਲ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਆਰ (R) ਨੰਬਰ ਤੱਕ ਵੱਧ ਸਕਦਾ ਹੈ-ਜੋ ਦਸਰਾਉਂਦਾ ਹੈ ਕਿ ਮਹਾਂਮਾਰੀ 0.4 ਦੀ ਦਰ ਨਾਲ ਵੱਧ ਰਹੀ ਹੈ ਜਾਂ ਘੱਟ ਰਹੀ ਹੈ।
ਸ਼ੁੱਕਰਵਾਰ ਇੰਮਪੀਰੀਅਲ ਕਾਲਜ, ਲੰਡਨ ਦੇ ਡਾ. ਐਰਿਕ ਵੋਲਜ਼ ਵਲੋਂ ਦਿਖਾਈ ਗਈ ਪ੍ਰੈਜੈਂਨਟੇਸ਼ਨ (ਪ੍ਰਸਤੁਤੀ) ਵਿੱਚ ਇਹ ਅੰਕੜੇ 70 ਫ਼ੀਸਦ ਦੱਸੇ ਗਏ ਸਨ।
ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, "ਹਾਲੇ ਇਹ ਕਹਿਣਾ ਸੱਚੀਂ ਬਹੁਤ ਜਲਦੀ ਹੈ… ਪਰ ਜੋ ਅਸੀਂ ਹੁਣ ਤੱਕ ਦੇਖਿਆ ਹੈ ਇਹ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ, ਇਹ ਪਹਿਲਾਂ ਫ਼ੈਲੇ (ਵਾਇਰਸ ਦੇ ਮੁਕਾਬਲੇ) ਦੇ ਮੁਕਾਬਲੇ ਤੇਜ਼ੀ ਨਾਲ ਫ਼ੈਲ ਰਿਹਾ ਹੈ, ਪਰ ਇਸ ਦੇ ਨਜ਼ਰ ਰੱਖਣਾ ਬਹੁਤ ਲਾਜ਼ਮੀ ਹੈ।"
ਇਹ ਵੀ ਪੜ੍ਹੋ
ਇਸ ਲਈ ਕੋਈ ਵੀ ਸਪੱਸ਼ਟ ਅੰਕੜਾ ਨਹੀਂ ਹੈ ਕਿ ਵਾਇਰਸ ਹੋਰ ਕਿੰਨਾਂ ਵਧੇਰੇ ਲਾਗ਼ ਫ਼ੈਲਾਉਣ ਵਾਲਾ ਹੋ ਸਕਦਾ ਹੈ।
ਵਿਗਿਆਨੀ ਜਿਨ੍ਹਾਂ ਦਾ ਕੰਮ ਹਾਲੇ ਜਨਤਕ ਨਹੀਂ ਕੀਤਾ ਗਿਆ ਨੇ ਮੈਨੂੰ ਦੱਸਿਆ ਕਿ ਅੰਕੜੇ 70 ਫ਼ੀਸਦ ਨਾਲੋਂ ਕਿਤੇ ਵੱਧ ਘੱਟ ਹਨ।
ਪਰ ਇਹ ਪ੍ਰਸ਼ਨ ਰਹਿੰਦਾ ਹੈ ਕਿ ਕੀ ਇਹ ਲਾਗ਼ ਲਾਉਣ ਦੇ ਵਧੇਰੇ ਸਮਰੱਥ ਹੈ।
ਯੂਨੀਵਰਸਿਟੀ ਆਫ਼ ਨੌਟੀਨਘਮ ਦੇ ਵਾਇਰੋਲੋਜਿਸਟ, ਪ੍ਰੋਫ਼ੈਸਰ ਜੌਨਥਨ ਬਾਲ ਕਹਿੰਦੇ ਹਨ,"ਕੀ ਵਾਇਰਸ ਨੇ ਲਾਗ਼ ਦੇ ਮਾਮਲੇ ਸੱਚੀਂ ਵਧਾਏ ਹਨ ਇਸ ਸੰਬੰਧੀ ਜਨਤਕ ਤੌਰ 'ਤੇ ਮਿਲੇ ਸਬੂਤ ਕੋਈ ਵੀ ਪੁਖ਼ਤਾ ਜਾਂ ਸਪੱਸ਼ਟ ਰਾਇ ਬਣਾਉਣ ਲਈ ਬਹੁਤ ਹੀ ਨਾਕਾਫ਼ੀ ਹਨ।"

ਤਸਵੀਰ ਸਰੋਤ, PA Media
ਇਹ ਕਿੰਨਾ ਫ਼ੈਲਿਆ?
ਇਹ ਸੋਚਿਆ ਗਿਆ ਕਿ ਨਵਾਂ ਰੂਪ ਯੂਕੇ ਵਿੱਚ ਹੀ ਕਿਸੇ ਮਰੀਜ਼ ਵਿੱਚ ਵਿਕਸਿਤ ਹੋਇਆ ਜਾਂ ਫ਼ਿਰ ਕਿਸੇ ਹੋਰ ਅਜਿਹੇ ਮੁਲਕ ਤੋਂ ਇਥੇ ਆ ਗਿਆ ਜਿਸ ਕੋਲ ਕੋਰੋਨਾਵਾਇਰਸ ਦੇ ਬਦਲਾਵਾਂ ਬਾਰੇ ਪਤਾ ਕਰਨ ਦੀ ਸਮਰੱਥਾ ਘੱਟ ਸੀ।
ਨਵੇਂ ਰੂਪ ਨੂੰ ਉੱਤਰੀ ਆਇਰਲੈਂਡ ਨੂੰ ਛੱਡ ਕੇ ਸਮੁੱਚੇ ਯੂਕੇ ਵਿੱਚ ਪਾਇਆ ਜਾ ਸਕਦਾ ਹੈ, ਪਰ ਇਹ ਲੰਡਨ, ਦੱਖਣ ਪੂਰਬੀ ਅਤੇ ਪੱਛਮੀ ਇੰਗਲੈਂਡ ਵਿੱਚ ਵਧੇਰੇ ਕੇਂਦਰਿਤ ਹੈ।
ਦੇਸ ਦੇ ਹੋਰ ਹਿੱਸਿਆਂ ਵਿੱਚ ਵੀ ਮਾਮਲੇ ਗਏ ਨਹੀਂ ਲਗਦੇ।
ਨੈਕਸਟਸਟ੍ਰੇਨ, ਸੰਸਥਾ ਜੋ ਦੁਨੀਆਂ ਭਰ 'ਚ ਫ਼ੈਲੇ ਵਾਇਰਸ ਦੇ ਨਮੂਨਿਆਂ ਦੇ ਜੈਨੇਟਿਕ ਕੋਡਜ਼ ਦੀ ਨਿਗਰਾਨੀ ਕਰਦੀ, ਵਲੋਂ ਜਾਰੀ ਕੀਤੇ ਅੰਕੜੇ ਦੱਸਦੇ ਹਨ ਕਿ ਡੈਨਮਾਰਕ ਅਤੇ ਆਸਟਰੇਲੀਆ ਵਿੱਚ ਮਾਮਲੇ ਯੂਕੇ ਤੋਂ ਆਏ ਹਨ। ਨੀਦਰਲੈਂਡ ਨੇ ਵੀ ਅਜਿਹੇ ਮਾਮਲਿਆਂ ਦੀ ਰਿਪੋਰਟ ਕੀਤੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਅਜਿਹਾ ਹੀ ਇੱਕ ਰੂਪ ਦੱਖਣ ਅਫ਼ਰੀਕਾ ਵਿੱਚ ਵੀ ਫ਼ੈਲ ਰਿਹਾ ਹੈ, ਇਸ ਦੇ ਕੁਝ ਬਦਲਾਅ ਵੀ ਵਾਇਰਸ ਦੇ ਨਵੇਂ ਰੂਪ ਨਾਲ ਮੇਲ ਖਾਂਦੇ ਹਨ, ਪਰ ਉਹ ਇਸ ਨਾਲ ਸੰਬੰਧਿਤ ਨਹੀਂ ਲੱਗਦਾ।

ਤਸਵੀਰ ਸਰੋਤ, Reuters
ਕੀ ਅਜਿਹਾ ਪਹਿਲਾਂ ਵੀ ਹੋਇਆ?
ਹਾਂ, ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਰਿਹਾ ਹੈ।
ਵਾਇਰਸ ਜੋ ਸਭ ਤੋਂ ਪਹਿਲਾਂ ਚੀਨ ਦੇ ਸ਼ਹਿਰ ਵੁਹਾਨ ਵਿੱਚ ਪਾਇਆ ਗਿਆ ਸੀ ਉਹ ਨਹੀਂ ਹੈ ਜੋ ਤੁਹਾਨੂੰ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿੱਚ ਮਿਲੇਗਾ।
ਫ਼ਰਵਰੀ ਵਿੱਚ ਯੂਰਪ 'ਚ ਵਾਇਰਸ ਨੇ D614G ਰੂਪ 'ਚ ਬਦਲਿਆ ਅਤੇ ਦੁਨੀਆਂ ਭਰ ਵਿੱਚ ਵਾਇਰਸ ਦਾ ਇਹ ਰੂਪ ਹਾਵੀ ਰਿਹਾ।
ਇੱਕ ਹੋਰ ਜਿਸਨੂੰ A222V ਕਿਹਾ ਜਾਂਦਾ ਹੈ, ਪੂਰੇ ਯੂਰਪ ਵਿੱਚ ਫ਼ੈਲਿਆ ਅਤੇ ਇਸ ਨੂੰ ਲੋਕਾਂ ਦੀਆਂ ਸਪੇਨ ਵਿੱਚ ਬਿਤਾਈਆਂ ਗਰਮੀ ਦੀਆਂ ਛੁੱਟੀਆਂ ਨਾਲ ਜੋੜਿਆ ਗਿਆ।
ਅਸੀਂ ਨਵੇਂ ਬਦਲੇ ਰੂਪ ਬਾਰੇ ਕੀ ਜਾਣਦੇ ਹਾਂ?
ਨਵੇਂ ਰੂਪ ਦੇ ਮੁੱਢਲੇ ਅਧਿਐਨ ਪ੍ਰਕਾਸ਼ਿਤ ਹੋਏ ਹਨ ਅਤੇ ਇਨਾਂ ਵਿੱਚ 17 ਸੰਭਾਵਿਤ ਮਹੱਤਵਪੂਰਣ ਬਦਲਾਵਾਂ ਦੀ ਪਛਾਣ ਸਾਹਮਣੇ ਆਈ।
ਸਪਾਈਕ ਪ੍ਰੋਟੀਨ ਵਿੱਚ ਬਦਲਾਅ ਦੇਖੇ ਗਏ, ਇਹ ਉਹ ਜ਼ਰੀਆ ਹੈ ਜਿਸ ਰਾਹੀਂ ਵਾਇਰਸ ਸਰੀਰ ਦੇ ਸੈੱਲਾਂ ਅੰਦਰ ਦਾਖ਼ਲ ਹੁੰਦਾ ਹੈ।
ਇੱਕ ਤਬਦੀਲੀ ਜਿਸਨੂੰ N501 ਕਿਹਾ ਜਾਂਦਾ ਹੈ ਸਪਾਈਕ ਦੇ ਸਭ ਤੋਂ ਮਹੱਤਵਪੂਰਣ ਹਿੱਸੇ ਜਿਸ ਨੂੰ "ਰਿਸੈਪਟਰ ਬਾਈਡਿੰਗ ਡੋਮੇਨ" ਕਿਹਾ ਜਾਂਦਾ ਵਿੱਚ ਬਦਲਾਅ ਕਰਦੀ ਹੈ।
ਇਹ ਉਹ ਹਿੱਸਾ ਹੈ ਜਿਥੇ ਸਪਾਈਕ ਸਾਡੇ ਸਰੀਰ ਵਿਚਲੇ ਸੈੱਲਾਂ ਨਾਲ ਸੰਪਰਕ ਬਣਾਉਂਦਾ ਹੈ। ਕਿਸੇ ਵੀ ਅਜਿਹੀ ਤਬਦੀਲੀ ਦੀ ਸੰਭਾਵਨਾ ਹੈ ਜੋ ਵਾਇਰਸ ਲਈ ਅੰਦਰ ਦਾਖ਼ਲ ਹੋਣਾ ਸੌਖਾ ਬਣਾ ਦੇਵੇ।
ਇੱਕ ਹੋਰ ਮਿਊਟੇਸ਼ਨ H69/V70 ਮਿਟਾਉਣਾ ਹੈ, ਜਿਸ ਵਿੱਚ ਸਪਾਈਕ ਦੇ ਛੋਟੇ ਹਿੱਸੇ ਨੂੰ ਹਟਾਇਆ ਜਾਂਦਾ ਹੈ। ਇਹ ਪਹਿਲਾਂ ਵੀ ਕਈ ਵਾਰ ਪੈਦਾ ਹੋਇਆ ਹੈ, ਮਸ਼ਹੂਰ ਮਿੰਕ (ਫ਼ਰ ਵਾਲਾ ਨਿਓਲਾ) ਇੰਨਫ਼ੈਕਸ਼ਨ ਸਮੇਤ।
ਯੂਨੀਵਰਸਿਟੀ ਆਫ਼ ਕੈਂਬਰਿਜ਼ ਵਿੱਚ ਪ੍ਰੋਫ਼ੈਸਰ ਰਵੀ ਗੁਪਤਾ ਵਲੋਂ ਕੀਤਾ ਗਿਆ ਕੰਮ ਦੱਸਦਾ ਹੈ ਕਿ ਵਾਇਰਸ ਦੇ ਰੂਪ ਵਿੱਚਲਾ ਬਦਲਾਅ ਪ੍ਰਯੋਗਸ਼ਾਲਾ ਦੇ ਤਜ਼ਰਬਿਆਂ ਵਿੱਚ ਲਾਗ਼ਾਂ ਦੀ ਗਿਣਤੀ ਵਿੱਚ ਮੁਕਾਬਲਤਨ ਦੋ ਗੁਣਾ ਵੱਧ ਨਜ਼ਰ ਆਉਂਦਾ ਹੈ।
ਇਸੇ ਸਮੂਹ ਵਲੋਂ ਕੀਤੇ ਗਏ ਅਧਿਐਨ ਦਰਸਾਉਂਦੇ ਹਨ ਡੀਲੀਸ਼ਨ ਜ਼ਿਉਂਦਾ ਰਹਿਣ ਵਾਲਿਆਂ ਦੇ ਸਰੀਰ ਵਿੱਚ ਵਾਇਰਸ ਨਾਲ ਲੜਨ ਵਾਲੇ ਰੋਗ ਰੋਧਕਾਂ ਨੂੰ ਘੱਟ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ।
ਪ੍ਰੋਫ਼ੈਸਰ ਗੁਪਤਾ ਨੇ ਮੈਨੂੰ ਦੱਸਿਆ, "ਇਹ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ, ਇਹ ਹੈ ਜੋ ਸਰਕਾਰ ਨੂੰ ਚਿੰਤਿਤ ਕਰ ਰਿਹਾ ਹੈ, ਬਹੁਤੇ ਵਿਗਿਆਨੀ ਵੀ ਚਿੰਤਿਤ ਹਨ।"

ਤਸਵੀਰ ਸਰੋਤ, PA Media
ਇਹ ਕਿਥੋਂ ਆਇਆ?
ਇਹ ਰੂਪ ਅਸਧਾਰਨ ਤੌਰ 'ਤੇ ਪਰਿਵਰਨਸ਼ੀਲ ਹੈ।
ਇਸ ਦਾ ਵੇਰਵਾ ਹੋ ਸਕਦਾ ਹੈ ਕਿ ਇਹ ਰੂਪ ਉਸ ਮਰੀਜ਼ ਵਿੱਚ ਵਿਕਸਿਤ ਹੋਇਆ ਜਿਸਦਾ ਇਮੀਊਨ ਸਿਸਟਮ ਇੰਨਾਂ ਕਮਜ਼ੋਰ ਸੀ ਕਿ ਉਹ ਵਾਇਰਸ ਨਾਲ ਲੜਨ ਦੇ ਯੋਗ ਨਹੀਂ ਸੀ।
ਬਲਕਿ ਉਨ੍ਹਾਂ ਦਾ ਸਰੀਰ ਵਾਇਰਸ ਦੇ ਰੂਪ ਬਲਦਣ ਲਈ ਜਨਣ ਭੂਮੀ ਬਣ ਗਿਆ ਹੈ।
ਕੀ ਇਹ ਇੰਨਫ਼ੈਕਸ਼ਨ ਨੂੰ ਵਧੇਰੇ ਘਾਤਕ ਬਣਾਏਗਾ?
ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਇਹ ਬਣਾਏਗਾ, ਹਾਲਾਂਕਿ ਇਸ ਦੇ ਨਿਗ੍ਹਾ ਰੱਖਣ ਦੀ ਲੋੜ ਹੈ। ਹਾਲਾਂਕਿ, ਮਹਿਜ਼ ਵਧਦੇ ਮਾਮਲੇ ਹੀ ਹਸਪਤਾਲਾਂ ਲਈ ਸਮੱਸਿਆ ਪੈਦਾ ਕਰਨ ਲਈ ਬਹੁਤ ਹਨ।
ਜੇਕਰ ਨਵੇਂ ਰੂਪ ਦਾ ਅਰਥ ਹੈ ਵੱਧ ਲੋਕ ਵਧੇਰੇ ਤੇਜ਼ੀ ਨਾਲ ਲਾਗ਼ ਪ੍ਰਭਾਵਿਤ ਹੋਣਗੇ, ਇਹ ਬਹੁਤੇ ਲੋਕਾਂ ਲਈ ਇਲਾਜ਼ ਵਾਸਤੇ ਹਸਪਤਾਲ ਦੀ ਲੋੜ ਨੂੰ ਜਨਮ ਦੇਵੇਗਾ।

ਤਸਵੀਰ ਸਰੋਤ, AFP
ਕੀ ਵੈਕਸੀਨ ਵਾਇਰਸ ਦੇ ਨਵੇਂ ਰੂਪ ਲਈ ਅਸਰਦਾਰ ਹੋਵੇਗੀ?
ਯਕੀਨਨ ਹਾਂ ਜਾਂ ਫ਼ਿਰ ਘੱਟੋ ਘੱਟ ਹਾਲ ਦੀ ਘੜੀ ਤਾਂ ਹਾਂ।
ਤਿੰਨਾਂ ਪ੍ਰਮੁੱਖ ਟੀਕਿਆਂ ਵਿੱਚ ਮੌਜੂਦ ਸਪਾਈਕ, ਬਦਲੇ ਇਮੀਊਨ ਸਿਸਟਮ ਨੂੰ ਪ੍ਰਤੀਕਿਰਿਆ ਕਰਨ ਲਈ ਵਿਕਸਿਤ ਕਰਦੇ ਹਨ, ਇਹ ਹੀ ਕਾਰਨ ਹੈ ਕਿ ਇਹ ਪ੍ਰਸ਼ਨ ਉੱਠਿਆ।
ਵੈਕਸੀਨ ਇਮੀਊਨ ਸਿਸਟਮ ਨੂੰ ਵਾਇਰਸ ਦੇ ਵੱਖ ਵੱਖ ਹਿੱਸਿਆਂ 'ਤੇ ਹਮਲਾ ਕਰਨਾ ਸਿਖਾਉਂਦੀ ਹੈ, ਇਸ ਕਰਕੇ ਜੇ ਕਰ ਸਪਾਈਕ ਦਾ ਹਿੱਸਾ ਤਬਦੀਲ ਵੀ ਹੋਇਆ ਹੋਵੇ ਤਾਂ ਵੀ ਵੈਕਸੀਨ ਕੰਮ ਕਰੇਗੀ।
ਪ੍ਰੋਫ਼ੈਸਰ ਗੁਪਤਾ ਕਹਿੰਦੇ ਹਨ,"ਪਰ ਜੇ ਅਸੀਂ ਇਸ ਨੂੰ ਹੋਰ ਰੂਪ ਬਦਲਣ ਦਿੱਤਾ ਤਾਂ ਤੁਸੀਂ ਚਿੰਤਾ ਕਰਨਾ ਸ਼ੁਰੂ ਕਰ ਦਿਓ।"
"ਇਹ ਵਾਇਰਸ ਸੰਭਾਵਿਤ ਤੌਰ 'ਤੇ ਵੈਕਸੀਨ ਤੋਂ ਬਚਣ ਦੀ ਰਾਹ 'ਤੇ ਹੈ, ਇਸ ਨੇ ਇਸ ਵੱਲ ਪਹਿਲੇ ਕੁਝ ਕਦਮ ਪੁੱਟ ਲਏ ਹਨ।"
ਵੈਕਸੀਨ ਤੋਂ ਬਚਾਅ ਸੰਭਵ ਹੈ, ਜਦੋਂ ਵਾਇਰਸ ਇਸ ਹੱਦ ਤੱਕ ਬਦਲ ਜਾਂਦਾ ਹੈ ਕਿ ਉਹ ਵੈਕਸੀਨ ਦੇ ਅਸਰ ਨੂੰ ਖ਼ਤਮ ਕਰਕੇ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਦਾ ਹੈ।
ਸ਼ਾਇਦ ਵਾਇਰਸ ਨਾਲ ਕੀ ਹੋ ਰਿਹਾ ਹੈ ਇਹ ਜਾਣਨਾ ਸਭ ਤੋਂ ਵੱਧ ਚਿੰਤਾ ਵਾਲਾ ਹੈ।
ਇਹ ਨਵਾਂ ਰੂਪ ਸਿਰਫ਼ ਇਹ ਦਰਸਾ ਰਿਹਾ ਹੈ ਕਿ ਵਾਇਰਸ ਜਿਵੇਂ ਜਿਵੇਂ ਸਾਨੂੰ ਵੱਧ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਉਸੇ ਤਰ੍ਹਾਂ ਲਗਾਤਾਰ ਅਨੁਕੂਲ ਹੋ ਰਿਹਾ ਹੈ।
ਸ਼ੁੱਕਰਵਾਰ ਨੂੰ ਯੂਨੀਵਰਸਿਟੀ ਆਫ਼ ਗਲਾਸਗੋਅ ਦੇ ਪ੍ਰੋਫ਼ੈਸਰ ਡੈਵਿਡ ਰੋਬਰਟਸਨ ਵਲੋਂ ਸਾਂਝੀ ਕੀਤੀ ਗਈ ਇੱਕ ਪ੍ਰੈਜੈਂਟੇਸ਼ਨ (ਪ੍ਰਸਤੁਤੀ) ਨੇ ਨਤੀਜਾ ਦਿੱਤਾ, "ਸੰਭਵ ਹੈ ਵਾਇਰਸ ਵੈਕਸੀਨ ਤੋਂ ਬਚਣ ਲਈ ਲੋੜੀਂਦੇ ਰੂਪ ਵਿਕਸਿਤ ਕਰਨ ਦੇ ਯੋਗ ਹੋਵੇ।"
ਇਹ ਸਾਨੂੰ ਫ਼ਲੂ ਨਾਲ ਮੇਲ ਖਾਂਦੀ ਸਥਿਤੀ ਵਿੱਚ ਪਾ ਦੇਵੇਗਾ, ਜਿਸ ਵਿੱਚ ਵੈਕਸੀਨ ਨੂੰ ਨਿਯਮਿਤ ਤੌਰ 'ਤੇ ਨਵਾਂ ਰੂਪ ਕਰਨ ਦੀ ਲੋੜ ਪਵੇਗੀ। ਚੰਗੀ ਕਿਸਮਤ ਨੂੰ ਸਾਡੇ ਕੋਲ ਮੌਜੂਦ ਟੀਕਿਆਂ ਵਿੱਚ ਤਬਦੀਲੀ ਕਰਨਾ ਸੌਖਾ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












