ਬ੍ਰਹਿਸਪਤੀ -ਸ਼ਨੀ : ਅੱਜ ਸ਼ਾਮੀ ਵਾਪਰ ਰਹੀ ਖਗੋਲੀ ਘਟਨਾ, ਜੋ ਸੈਂਕੜੇ ਸਾਲਾਂ ਬਾਅਦ ਘਟ ਰਹੀ ਆਖ਼ਰ ਕੀ ਹੈ

ਸੋਮਾਵਾਰ ਨੂੰ ਬ੍ਰਹਿਸਪਤੀ ਅਤੇ ਸ਼ਨਿੱਚਰ ਗ੍ਰਹਿ ਇੱਕ ਦੂਜੇ ਦਾ ਰਾਹ ਕੱਟਣਗੇ। ਦੋਵੇਂ ਇੰਨੇ ਨਜ਼ਦੀਕ ਤੋਂ ਗੁਜ਼ਰਨਗੇ ਕੇ ਕਿ ਅਕਾਸ਼ ਵਿੱਚ "ਦੁੱਗਣੇ ਗ੍ਰਹਿ" ਵਾਂਗ ਨੰਗੀ ਅੱਖ ਨਾਲ ਦੇਖੇ ਜਾ ਰਹੇ ਹਨ।

ਦੋ ਗ੍ਰਹਿਆਂ ਦੇ ਮੇਲ ਦੇ ਸਮੇਂ ਤੋਂ ਕਈ ਲੋਕ ਅੰਦਾਜ਼ਾ ਲਾ ਰਹੇ ਹਨ ਕਿ ਦੋ ਹਜ਼ਾਰ ਸਾਲ ਪਹਿਲਾਂ ਬੈਥਲਮ ਵਿੱਚ ਇਨ੍ਹਾਂ ਤੋਂ ਪੈਦਾ ਹੋਈ ਰੌਸ਼ਨੀ ਹੀ ਦੇਖੀ ਗਈ ਸੀ।

ਈਸਾ ਦੇ ਜਨਮ ਮੌਕੇ ਗਏ ਉਸ ਤਾਰੇ ਨੂੰ ਬੈਥਲਮ ਦਾ ਤਾਰਾ ਕਿਹਾ ਜਾਣ ਲੱਗਿਆ।

ਗ੍ਰਹਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇੱਕ ਦੂਜੇ ਦੇ ਨਜ਼ੀਦੀਕ ਆ ਰਹੇ ਹਨ।

ਇਹ ਵੀ ਪੜ੍ਹੋ:

ਕੈਂਬਰੇਜ ਯੂਨੀਵਰਸਿਟੀ ਦੇ ਡਾ਼ ਕੈਰੋਲਿਨ ਕਰਾਫ਼ੋਰਡ ਨੇ ਬੀਬੀਸੀ ਨੂੰ ਦੱਸਿਆ,"ਕਿਸੇ ਵੀ ਸ਼ਾਮ ਇਹ ਸਾਫ਼ ਹੈ ਕਿ ਇਹ ਇੱਕ ਦੁਰਲਭ ਮੌਕਾ ਹੈ।"

ਸਾਫ਼ ਅਕਾਸ਼ ਵਿੱਚ ਇਹ ਦੋਵੇਂ ਤਿਰਕਾਲਾਂ ਤੋਂ ਬਾਅਦ ਲਹਿੰਦੇ ਵਾਲੇ ਪਾਸੇ ਸੂਰਜ ਛਿਪਣ ਤੋਂ ਕੁਝ ਸਮੇਂ ਬਾਅਦ ਹੀ ਦੋਵੇ ਗ੍ਰਹਿ ਦੇਖੇ ਜਾ ਸਕਣਗੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੀ ਇਹ ਬੈਥਲਮ ਦੇ ਤਾਰੇ ਦੀ ਵਾਪਸੀ ਹੈ?

ਕਈ ਨਜੂਮੀਆਂ ਅਤੇ ਈਸਾਈ ਧਰਮ ਸ਼ਾਸਤਰੀਆਂ ਨੂੰ ਅਜਿਹਾ ਲਗਦਾ ਹੈ।

ਵਰਜੀਨੀਆ ਦੇ ਫੇਰਮ ਕਾਲਜ ਵਿੱਚ ਧਰਮ ਦੇ ਪ੍ਰੋਫ਼ੈਸਰ ਇਰਿਕ ਐੱਮ ਵੈਨਡਨ ਆਈਕੇਲ ਨੇ ਇੱਕ ਸੰਖੇਪ ਲੇਖ ਵਿੱਚ ਦੱਸਿਆ ਇਸ ਘਟਨਾ ਦੇ ਸਮੇਂ ਨੇ ਕਈ ਤਰ੍ਹਾਂ ਦੇ ਕਿਆਸਾਂ ਨੂੰ ਬਲ ਦਿੱਤਾ ਹੈ ਕਿ 'ਇਹ ਉਹੀ ਪੁਲਾੜੀ ਵਰਤਾਰਾ ਹੋ ਸਕਦਾ ਹੈ ਜਿਸ ਦਾ ਅੰਜੀਲ ਵਿੱਚ ਜ਼ਿਕਰ ਹੈ ਕਿ ਜਿਸ ਦਾ ਪਿੱਛਾ ਕਰਦੇ ਹੋਏ ਤਿੰਨ ਸਿਆਣੇ ਜੋਸਫ਼, ਮੈਰੇ ਅਤੇ ਨਵਜਾਤ ਯੀਸੂ ਕੋਲ ਪਹੁੰਚੇ ਸਨ।'

ਇਸ ਨੂੰ ਸਤਾਰਵ੍ਹੀਂ ਸਦੀ ਦੇ ਸ਼ੁਰੂਆਤ ਵਿੱਚ ਹੋਏ ਇੱਕ ਜਰਮਨ ਮੈਥੇਮੇਟੀਸ਼ੀਅਨ ਅਤੇ ਜੋਤਿਸ਼ੀ ਜੋਹਨਸ ਕੈਪਲਰ ਦੇ "Star of Wonder" ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।

ਕੈਂਬਰਿਜ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਐਸਟਰੋਨੋਮੀ ਦੇ ਡਾ਼ ਕੈਰੋਲਿਨ ਕਰਾਫ਼ਰਡ ਮੁਤਾਬਕ, '2000 ਸਾਲ ਪਹਿਲਾਂ ਲੋਕ ਰਾਤ ਨੂੰ ਵਾਪਰਨ ਵਾਲੀਆਂ ਅਕਾਸ਼ੀ ਘਟਨਾਵਾਂ ਬਾਰੇ ਹੁਣ ਨਾਲੋਂ ਕਿਤੇ ਜ਼ਿਆਦਾ ਸੁਚੇਤ ਸਨ ਇਸ ਲਈ ਇਹ ਅਸੰਭਵ ਨਹੀਂ ਹੋਵੇਗਾ ਕਿ ਬੈਥਲਮ ਦਾ ਤਾਰਾ ਵੀ ਅਜਿਹੀ ਹੀ ਕੋਈ ਤਾਰਿਆਂ ਦੇ ਮੇਲ ਦੀ ਘਟਨਾ ਹੋਵੇ'।

ਘਟਨਾ ਕਿੰਨੀ ਦੁਰਲਭ ਹੈ?

ਗ੍ਰਹਿ ਸੂਰਜ ਦੀ ਪਰਿਕਰਮਾ ਦੌਰਾਨ ਇੱਕ ਦੂਜੇ ਦੇ ਰਾਹ ਵਿੱਚ ਆਉਂਦੇ ਰਹਿੰਦੇ ਹਨ ਇਸ ਵਜ੍ਹਾ ਤੋਂ ਗ੍ਰਹਿਆਂ ਦਾ ਆਹਮੋ-ਸਾਹਮਣੇ ਆਉਣਾ ਕੋਈ ਵੱਡੀ ਗੱਲ ਨਹੀਂ ਹੈ ਪਰ... ਇਸ ਵਾਰ ਖ਼ਾਸ ਹੈ

ਮੈਨਚੈਸਟਰ ਯੂਨੀਵਰਿਸਟੀ ਵਿੱਚ ਐਸਟਰੋਫਿਜ਼ਿਸਟ ਪ੍ਰੋ. ਟਿਮ ਓ'ਬਰਾਇਨ ਕਹਿੰਦੇ ਹਨ,'ਮਿਲਦੇ ਗ੍ਰਹਿਾਂ ਨੂੰ ਦੇਖਣਾ, ਦੇਖਣ ਵਾਲਾ ਨਜ਼ਾਰਾ ਹੁੰਦਾ ਹੈ -ਇਹ ਅਕਸਰ ਹੁੰਦਾ ਰਹਿੰਦਾ ਹੈ - ਪਰ ( ਗ੍ਰਹਿਾਂ ਦਾ ਇੰਨੇ ਨੇੜੇ ਆਉਣਆ) ਬਹੁਤ ਵਿਲੱਖਣ ਹੈ।"

ਸੋਰ ਮੰਡਲ ਦੇ ਦੋ ਸਭ ਤੋਂ ਵੱਡੇ ਅਤੇ ਰਾਤ ਦੇ ਅਕਾਸ਼ ਦੀਆਂ ਕੁਝ ਸਭ ਤੋਂ ਚਮਕਦਾਰ ਵਸਤੂਆਂ ਵਿੱਚੋਂ ਦੋ- ਜਿਨ੍ਹਾਂ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ। ਪਿਛਲੇ 800 ਸਾਲਾਂ ਦੌਰਾਨ ਰਾਤ ਦੇ ਅਕਾਸ਼ ਵਿੱਚ ਕਦੇ ਇਕੱਠੇ ਨਹੀਂ ਹੋਏ।

ਇਸ ਲਈ ਜਿੰਨੀ ਜਲਦੀ ਹੋ ਸਕੇ ਤਿਰਕਾਲਾਂ ਢਲਦੇ ਹੀ ਤਿਆਰ ਹੋ ਜਾਣਾ ਅਤੇ ਜੇ ਮੌਕਾ ਮਿਲੇ ਤਾਂ ਇਸ ਮਿਲਣੀ ਨੂੰ ਜ਼ਰੂਰ ਦੇਖਣਾ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)