ਐਡਿਲੇਡ ਟੈਸਟ ਮੈਚ: 1974 ਤੋਂ ਬਾਅਦ ਭਾਰਤ ਦੀ ਸਭ ਤੋਂ ਮਾੜੀ ਖੇਡ, ਆਸਟਰੇਲੀਆ ਹੋਇਆ ਜੇਤੂ

ਐਡਿਲੇਡ ਟੈਸਟ ਮੈਚ ਦੇ ਤੀਜੇ ਦਿਨ ਆਸਟਰੇਲੀਆ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ।

ਜਿੱਤ ਲਈ 90 ਦੌੜਾਂ ਦਾ ਪਿੱਛਾ ਕਰ ਰਹੀ ਮੇਜ਼ਬਾਨ ਟੀਮ ਦੋ ਵਿਕਟਾਂ 'ਤੇ 93 ਦੌੜਾਂ ਬਣਾ ਕੇ ਸੀਰੀਜ਼ ਵਿੱਚ 1-0 ਨਾਲ ਅੱਗੇ ਹੋ ਗਈ। ਆਸਟਰੇਲੀਆ ਵੱਲੋਂ ਜੋਅ ਬਰਨਸ ਨੇ ਦੂਜੀ ਪਾਰੀ ਵਿੱਚ ਬਿਨਾਂ ਆਊਟ ਹੋਇਆਂ 51 ਦੌੜਾਂ ਬਣਾਈਆਂ।

ਇਸ ਤੋਂ ਪਹਿਲੇ ਟੈਸਟ ਦੇ ਤੀਜੇ ਦਿਨ ਭਾਰਤ ਦੀ ਦੂਜੀ ਪਾਰੀ ਸਿਰਫ਼ 36 ਦੌੜਾਂ ਉੱਪਰ ਹੀ ਸਿਮਟ ਗਈ। ਹਾਲਾਂਕਿ ਭਾਰਤ ਵੱਲੋਂ ਨੌਂ ਵਿਕਟਾਂ ਹੀ ਡਿੱਗੀਆਂ ਪਰ ਮੁਹੰਮਦ ਸ਼ਮੀ ਜ਼ਖ਼ਮੀ ਹੋਣ ਕਾਰਨ ਆਖ਼ਰੀ ਬੱਲੇਬਾਜ਼ ਵਜੋਂ ਪੈਵੀਲੀਅਨ ਚਲੇ ਗਏ।

ਇਹ ਵੀ ਪੜ੍ਹੋ:

ਇਹ ਟੈਸਟ ਕ੍ਰਿਕਟ ਵਿੱਚ ਇੱਕ ਪਾਰੀ ਵਿੱਚ ਭਾਰਤ ਦਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਇੱਕ ਪਾਰੀ ਵਿੱਚ ਭਾਰਤ ਦਾ ਸਭ ਤੋਂ ਘੱਟ ਸਕੋਰ 42 ਦੌੜਾਂ ਰਿਹਾ ਸੀ। ਭਾਰਤ ਨੇ 1974 ਵਿੱਚ ਇੰਗਲੈਂਡ ਦੇ ਖ਼ਿਲਾਫ਼ ਲਾਰਡਸ ਦੇ ਮੈਦਾਨ ਵਿੱਚ ਇਹ 42 ਦੌੜਾਂ ਬਣਾਈਆਂ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਦਿਲਚਸਪ ਗੱਲ ਇਹ ਵੀ ਹੈ ਕਿ ਮਹਿਜ਼ 19 ਦੌੜਾਂ ਤੱਕ ਪਹੁੰਚਦਿਆਂ ਭਾਰਤ ਦੇ ਛੇ ਖਿਡਾਰੀ ਆਊਟ ਹੋ ਚੁੱਕੇ ਸਨ।

ਇਸ ਤੋਂ ਪਹਿਲਾਂ ਡਰਬਨ ਵਿੱਚ ਭਾਰਤ ਨੇ 1996 ਵਿੱਚ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਛੇ ਵਿਕਟਾਂ ਮਗਰ 25 ਦੌੜਾਂ ਬਣਾਈਆਂ ਸਨ। ਲੇਕਿਨ ਭਾਰਤ ਦੀ ਉਹ ਪਾਰੀ 66 ਦੌੜਾਂ ਤੱਕ ਜਾ ਪਹੁੰਚੀ ਸੀ।

ਜਦਕਿ ਏਡਿਲੇਡ ਵਿੱਚ ਭਾਰਤ ਵੱਲੋਂ ਕੋਈ ਵੀ ਬੱਲੇਬਾਜ਼ ਦਹਾਈ ਦੇ ਆਂਕੜੇ ਤੱਕ ਨਹੀਂ ਪਹੁੰਚ ਸਕਿਆ। ਭਾਰਤ ਵੱਲੋਂ ਸਭ ਤੋਂ ਵਧੇਰੇ ਨੌਂ ਦੌੜਾਂ ਮਯੰਕ ਅਗੱਰਵਾਲ ਨੇ ਬਣਾਈਆਂ। ਉਨ੍ਹਾਂ ਤੋਂ ਬਾਅਦ ਹਨੁਮਾ ਵਿਹਾਰੀ ਆਏ ਪਰ ਅੱਠ ਦੌੜਾਂ ਹੀ ਬਣਾ ਸਕੇ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)