ਕੀ ਤੁਸੀਂ ਟਾਈਮ ਟ੍ਰੈਵਲ ਕਰਕੇ ਸਮੱਸਿਆ ਸੁਲਝਾ ਸਕਦੇ ਹੋ? ਵਿਗਿਆਨ ਕੀ ਕਹਿੰਦਾ ਹੈ

ਕਲਪਨਾ ਕਰੋ ਕਿ ਤੁਹਾਡੇ ਕੋਲ ਅਜਿਹੀ ਟਾਈਮ ਮਸ਼ੀਨ ਹੋਵੇ ਕਿ ਤੁਸੀਂ ਇਤਿਹਾਸ ਵਿੱਚ ਵਾਪਸ ਜਾ ਸਕੋ!

ਇੱਥੇ ਇੱਕ ਸਵਾਲ, ਕਿਸ ਨੂੰ ਮਿਲਣਾ ਚਾਹੋਗੇ?

ਚਲੋ, ਤੁਹਾਡੇ ਕੋਲ ਇੱਕ ਟਾਈਮ ਮਸ਼ੀਨ ਹੋਵੇ ਅਤੇ ਤੁਸੀਂ 2019 ਦੇ ਅਖ਼ੀਰ ਵਿੱਚ ਪਹੁੰਚ ਕੇ ਕੋਰੋਨਾਵਾਇਰਸ ਮਹਾਮਾਰੀ ਨੂੰ ਫ਼ੈਲਣ ਤੋਂ ਰੋਕ ਸਕਦੇ ਹੋ।

ਦਿਲਚਸਪ?

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਹੁਣ ਤੁਹਾਡਾ ਮਿਸ਼ਨ ਹੈ ਵਾਇਰਸ ਦੇ ਪਹਿਲੇ ਮਰੀਜ਼ (ਪੇਸ਼ੈਂਟ ਜ਼ੀਰੋ) ਨੂੰ ਲੱਭਣਾ, ਉਹ ਵੀ ਇਸ ਤੋਂ ਪਹਿਲਾਂ ਕਿ ਉਸ ਨੂੰ ਲਾਗ ਲੱਗ ਜਾਵੇ ਅਤੇ ਵਾਇਰਸ ਅੱਗੇ ਫੈਲਾਉਣਾ ਸ਼ੁਰੂ ਕਰ ਸਕੇ।

ਰੁਕੋ, ਇਸ ਵਿੱਚ ਇੱਕ ਦਿੱਕਤ ਹੈ ਕਿ ਇਹ ਛੋਟਾ ਜਿਹਾ ਨੁਕਤਾ ਤੁਹਾਡੇ ਇਸ ਮਨੁੱਖਤਾ ਨੂੰ ਬਚਾਉਣ ਦੇ ਰਾਹ ਵਿੱਚ ਰੁਕਾਵਟ ਖੜ੍ਹੀ ਕਰ ਸਕਦਾ ਹੈ।

ਇਹ ਸੱਚ ਹੈ ਕਿ ਸਿਧਾਂਤਿਕ ਭੌਤਿਕ ਵਿਗਿਆਨ ਦੇ ਕੁਝ ਸਿਧਾਂਤ ਮੰਨਦੇ ਹਨ ਕਿ ਸਮੇਂ ਵਿੱਚ ਸਫ਼ਰ ਮੁਮਕਿਨ ਹੈ।

ਮਿਸਾਲ ਵਜੋਂ ਆਇਨਸਟਾਈਨ ਇਹ ਗੱਲ ਜਾਣਦੇ ਸਨ ਕਿ ਉਨ੍ਹਾਂ ਦੀ ਗਣਨਾ ਨਾਲ ਸਿਧਾਂਤਕ ਰੂਪ ਵਿੱਚ ਤਾਂ ਸਮੇਂ ਵਿੱਚ ਸਫ਼ਰ ਕਰਨਾ ਸੰਭਵ ਸੀ।

ਇਹ ਵੀ ਪੜ੍ਹੋ:

ਆਪਣੇ ਦਾਦੇ ਨੂੰ ਕਤਲ ਕਰਨ ਵਾਲਾ ਪੋਤਾ

ਇਸ ਵਿਰੋਧਾਭਾਸ ਨੂੰ ਸਮਝਣ ਲਈ ਤੁਹਾਨੂੰ ਮਹਾਮਾਰੀ ਦੇ ਇਤਿਹਾਸ ਵਿੱਚ ਲੈ ਚਲਦੇ ਹਾਂ?

ਜਿਵੇਂ ਹੀ ਤੁਸੀਂ ਅਤੀਤ ਵਿੱਚ ਜਾ ਕੇ ਲਾਗ ਲੱਗਣ ਤੋਂ ਪਹਿਲਾਂ ਉਸ ਪਹਿਲੇ ਮਰੀਜ਼ ਨੂੰ ਲੱਭ ਲਿਆ, ਉਸੇ ਸਮੇਂ ਵਿਰੋਧਾਭਾਸ ਦੀ ਸਥਿਤੀ ਪੈਦਾ ਹੋ ਜਾਵੇਗੀ।

ਸਮਝੋ, ਜੇ ਤੁਸੀਂ ਮਹਾਮਾਰੀ ਨੂੰ ਫੁੱਟਣ ਤੋਂ ਰੋਕ ਲਿਆ ਤਾਂ ਸਾਡੇ ਕੋਲ ਇਸ ਸਮੇਂ ਕੋਈ ਮਹਾਮਾਰੀ ਹੋਣੀ ਹੀ ਨਹੀਂ, ਜਿਸ ਕਰਾਨ ਤੁਹਾਡੇ ਕੋਲ ਅਤੀਤ ਵਿੱਚ ਜਾਣ ਦੀ ਕੋਈ ਵਜ੍ਹਾ ਹੀ ਨਹੀਂ ਹੈ।

ਇਸ ਤਰ੍ਹਾਂ ਤੁਸੀਂ ਅਤੀਤ ਵਿੱਚ ਨਹੀਂ ਜਾਓਗੇ ਅਤੇ ਮਹਾਮਾਰੀ ਨੂੰ ਫੈਲਣ ਤੋਂ ਨਹੀਂ ਰੋਕ ਸਕੋਗੇ।

ਇਹੀ ਉਹ ਇਨਫਿਨਾਈਟ ਲੂਪ ਹੈ ਜਿਸ ਨਾਲ ਤਾਰਕਿਕ ਅਸੰਗਤੀ ਪੈਦਾ ਹੋ ਜਿਸ ਨਾਲ ਸਮੇਂ ਦੇ ਸਫ਼ਰ ਦਾ ਭਰਮ ਟੁੱਟ ਜਾਂਦਾ ਹੈ।

ਅਜਿਹੇ ਕਈ ਵਿਰੋਧਾਭਾਸ ਪਰ ਇਹ ਸਭ ਤੋਂ ਜ਼ਿਆਦਾ ਮਸ਼ਹੂਰ ਹੈ।

ਇਸ ਨੂੰ "grandfather paradox" ਕਿਹਾ ਜਾਂਦਾ ਹੈ।

ਇਸ ਵਿੱਚ ਇੱਕ ਪੋਤਾ ਅਤੀਤ ਵਿੱਚ ਜਾ ਕੇ ਆਪਣੇ ਦਾਦੇ ਨੂੰ ਆਪਣੇ ਪਿਓ ਦੇ ਜਨਮ ਤੋਂ ਵੀ ਪਹਿਲਾਂ ਕਤਲ ਕਰ ਦਿੰਦਾ ਹੈ।

ਇਸ ਵਿੱਚ ਸਮੱਸਿਆ ਇਹ ਹੈ ਕਿ ਜੇ ਪੋਤੇ ਨੇ ਆਪਣੇ ਦਾਦੇ ਨੂੰ ਹੀ ਮਾਰ ਦਿੱਤਾ ਤਾਂ ਪੋਤਾ (ਯਾਤਰੀ) ਕਿੱਥੋਂ ਆਵੇਗਾ।

ਜੇ ਉਹ ਪੈਦਾ ਹੀ ਨਹੀਂ ਹੋਵੇਗਾ ਤਾਂ ਸਫ਼ਰ ਕਿਵੇਂ ਕਰੇਗਾ।

ਵਿਰੋਧਾਭਾਸ ਨੂੰ ਚਕਮਾ

ਇਸ ਵਿਰੋਧਾਭਾਸ ਨੂੰ ਹੱਲ ਕਰਨ ਲਈ ਬਹੁਤ ਸਾਰੀਆਂ ਦਿਮਾਗੀ ਕਸਰਤਾਂ ਇਜਾਦ ਕੀਤੀਆਂ ਗਈਆਂ ਹਨ। ਆਸਟਰੇਲੀਆ ਦੇ ਦੋ ਰਿਸਰਚਰਾਂ ਨੇ ਇਸ ਦੇ ਹੱਲ ਲਈ ਇੱਕ ਗਣਿਤ ਦਾ ਮਾਡਲ ਤਜਵੀਜ਼ ਕੀਤਾ ਹੈ।

ਰਿਸਰਚਰ ਜਾਨਣਾ ਚਾਹੁੰਦੇ ਸਨ ਕਿ ਜਦੋਂ ਕੋਈ ਵਸਤੂ ਸਮੇਂ ਵਿੱਚ ਸਫ਼ਰ ਕਰਦੀ ਹੈ ਤਾਂ ਕਿਹੋ-ਜਿਹਾ ਵਿਹਾਰ ਕਰਦੀ ਹੈ।

ਇਸ ਲਈ ਉਨ੍ਹਾਂ ਨੇ ਇੱਕ ਮੈਥਿਮੈਟੀਕਲ ਮੌਡਲ ਤਿਆਰ ਕੀਤਾ ਸੀ ਜਿਸ ਨਾਲ ਉਹ ਅਤੀਤ ਵਿੱਚ ਸਫ਼ਰ ਕਰਨ ਵਾਲੇ ਏਜੰਟ ਦੀ ਗਣਨਾ ਕਰਦੇ ਹਨ।

ਇਸ ਤੋਂ ਬਾਅਦ ਉਹ ਸਫ਼ਰ ਦੇ ਨਤੀਜਿਆਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਹੀ ਯਾਤਰੀ ਦੇ ਪੈਂਡੇ ਨੂੰ ਬਦਲ ਸਕਦੇ ਹਨ।

ਇਹ ਦਿਮਾਗੀ ਕਸਰਤ ਦਿਖਾਉਂਦੀ ਹੈ ਕਿ ਕਈ ਸਾਰੇ ਏਜੰਟ ਅਤੀਤ ਅਤੇ ਵਰਤਨਾਮ ਵਿੱਚ ਬਿਨਾਂ ਕਾਰਨ ਅਤੇ ਪ੍ਰਭਾਵ ਦਾ ਸੰਬੰਧ ਬਣਾਇਆਂ ਅੰਤਰਕਿਰਿਆ ਕਰ ਸਕਦੇ ਹਨ।

ਦਾਰਸ਼ਨਿਕ ਅਤੇ ਸਿਧਾਂਤਿਕ ਭੌਤਿਕ ਵਿਗਿਆਨੀ, ਯੂਨੀਵਿਰਸਟੀ ਦੇ ਪ੍ਰੋਫ਼ੈਸਰ ਫੈਬਿਓ ਨੇ ਬੀਬੀਸੀ ਮੁੰਡੋ ਸੇਵਾ ਨੂੰ ਦੱਸਿਆ ਕਿ ਇਸ ਦਾ ਮਤਲਬ ਹੈ -" ਘਟਨਾਵਾਂ ਆਪਣੇ ਆਪ ਨੂੰ ਅਡਜਸਟ ਕਰਦੀਆਂ ਹਨ ਤਾਂ ਕਿ ਹਮੇਸ਼ਾ ਇੱਕੋ ਹੀ ਹੱਲ ਨਿਕਲੇ"।

ਬੀਬੀਸੀ ਪੰਜਾਬੀ ਉੱਪਰ ਕੁਝ ਹੋਰ ਫ਼ੀਚਰ

ਇਸ ਦਾ ਅਰਥ ਕੀ ਹੋਇਆ?

ਮਹਾਮਾਰੀ ਦੇ ਮਿਸਾਲ ਵੱਲ ਵਾਪਸ ਮੁੜੀਏ ਤਾਂ ਅਧਿਐਨ ਦਸਦਾ ਹੈ ਕਿ ਜੇ ਤੁਸੀਂ ਅਤੀਤ ਵਿੱਚ ਜਾਓ ਤਾਂ ਉਹ ਸਭ ਕਰ ਸਕੋ ਜੋ ਤੁਸੀਂ ਚਾਹੋਂ ਪਰ ਤੁਹਾਡੇ ਲਈ ਘਟਨਾਵਾਂ ਦੇ ਨਤੀਜਿਆਂ ਨੂੰ ਬਦਲਣਾ ਸੰਭਵ ਨਹੀਂ ਹੋ ਸਕੇਗਾ।

ਇਹ ਅਜਿਹਾ ਹੋ ਸਕਦਾ ਹੈ ਕਿ ਜਦੋਂ ਤੁਸੀਂ ਪੇਸ਼ੈਂਟ ਜ਼ੀਰੋ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋਵੋ ਤਾਂ ਹੋ ਸਕਦਾ ਹੈ ਕਿਸੇ ਹੋਰ ਨੂੰ ਜਾਂ ਫਿਰ ਤੁਹਾਨੂੰ ਹੀ ਲਾਗ ਲੱਗ ਜਾਵੇ।

ਇਸ ਮੌਡਲ ਮੁਤਾਬਕ ਇਸ ਲਈ ਸਭ ਤੋਂ ਮਹੱਤਵਪੂਰਨ ਘਟਨਾਵਾਂ ਜਾਂ ਮੌਕੇ ਆਪਸ ਵਿੱਚ ਇਸ ਤਰ੍ਹਾਂ ਜੁੜੇ ਹੋਣਗੇ ਕਿ ਅਸੰਗਤੀ ਪੈਦਾ ਨਾ ਹੋ ਸਕੇ ਅਤੇ ਹਮੇਸ਼ਾ ਉਹੀ ਨਤੀਜਾ ਨਿਕਲੇ। ਇਸ ਕੇਸ ਵਿੱਚ ਮਹਾਮਰੀ ਸ਼ੁਰੂ ਹੋਵੇਗੀ ਹੀ।

ਬ੍ਰਹਿਮੰਡ ਨੂੰ ਸਮਝਣ ਵੱਲ ਇੱਕ ਕਦਮ

ਟੋਬਰ ਦੀ ਅਧਿਐਨ ਸਿਰਫ਼ ਸੂਖਮ ਰੂਪ ਵਿੱਚ ਸਿਰਫ਼ ਗਣਿਤ ਵਿੱਚ ਲਾਗੂ ਹੁੰਦਾ ਹੈ।

ਨਿਊ ਯੌਰਕ ਯੂਨੀਵਰਸਿਟੀ ਵਿੱਚ ਗਣਿਤ ਦੇ ਪ੍ਰੋਫ਼ੈਸਰ ਕਰਿਸ ਫਿਊਜ਼ਰ "ਇਹ ਇੱਕ ਦਿਲਚਸਪ ਕੰਮ ਹੈ"।

ਉਹ ਸਫ਼ਰ ਦੇ ਮਾਡਲਾਂ ਦਾ ਅਧਿਐਨ ਕਰਦੇ ਹਨ। ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਦੱਸਿਆ, " ਇਹ ਦੇਖਣਾ ਹੋਵੇਗਾ ਕਿ ਕੀ ਇਹ ਸੂਖਮ ਸਿਧਾਂਤ,ਜਿਨ੍ਹਾਂ ਨੂੰ ਲੇਖਕਾਂ ਨੇ ਲਾਗੂ ਕੀਤਾ ਹੈ- ਭੌਤਿਕ ਵਿਗਿਆਨ ਦੇ ਗਿਆਤ ਸਿਧਾਂਤਾਂ ਵਿੱਚ ਨਾਲ ਮੇਲ ਖਾਂਦੇ ਹਨ।"

ਟੋਬਰ ਦਾ ਕਹਿਣਾ ਹੈ ਕਿ - ਆਪਣੇ ਸਿਧਾਂਤ ਨੂੰ ਭੌਤਿਕ ਸਥਿਤੀ ਵਿੱਚ ਪਰਖਣਾ ਹੀ ਹੁਣ ਉਨ੍ਹਾਂ ਦੇ ਸਾਹਮਣੇ ਸਟੀਕ ਚੁਣੌਤੀ ਹੈ

ਫਿਲਹਾਲ ਭਾਵੇਂ ਉਨ੍ਹਾਂ ਦਾ ਕੰਮ ਅਤੀਤ ਦੀ ਸੈਰ ਨੂੰ ਸੰਭਵ ਬਣਾਉਣ ਤੋਂ ਤਾਂ ਬਹੁਤ ਦੂਰ ਹੈ। ਟੌਬਰ ਦਾ ਕਹਿਣਾ ਹੈ ਕਿ ਇਹ ਬ੍ਰਹਿਮੰਡ ਦੇ ਚਾਲਕ ਨਿਯਮਾਂ ਨੂੰ ਸਮਝਣ ਵੱਲ ਇੱਕ ਹੋਰ ਕਦਮ ਜ਼ਰੂਰ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)