ਪਾਕਿਸਤਾਨੀ ਪੰਜਾਬ ਦੀਆਂ 2 'ਭੈਣਾਂ' ਜੋ ਸੈਕਸ ਬਦਲਾਉਣ ਤੋਂ ਬਾਅਦ ਹੁਣ 'ਭਰਾ' ਬਣ ਗਈਆਂ

ਤਸਵੀਰ ਸਰੋਤ, surgeon amjad choudhry
- ਲੇਖਕ, ਮੁਹੰਮਦ ਜ਼ੁਬੈਰ ਖ਼ਾਨ
- ਰੋਲ, ਬੀਬੀਸੀ ਉਰਦੂ ਲਈ
''ਮੈਂ ਇਸਲਾਮਾਬਾਦ ਤੋਂ ਮੁੰਡਾ ਬਣ ਕੇ ਗੁਜਰਾਤ (ਪਾਕਿਸਤਾਨ) ਪਹੁੰਚਿਆ ਹਾਂ। ਇਸ ਗੱਲ ਦੀ ਮੈਨੂੰ ਇੰਨੀ ਖ਼ੁਸ਼ੀ ਹੈ ਕਿ ਮੈਂ ਦੱਸ ਨਹੀਂ ਸਕਦਾ। ਮੈਨੂੰ ਤਾਂ ਬਚਪਨ ਤੋਂ ਹੀ ਕੁੜੀਆਂ ਦੇ ਕੱਪੜੇ ਪਸੰਦ ਨਹੀਂ ਸਨ। ਮੇਰੇ ਕੰਮ ਅਤੇ ਆਦਤਾਂ ਮੁੰਡਿਆਂ ਵਰਗੀਆਂ ਸਨ। ਮੇਰੀਆਂ ਸੱਤ ਭੈਣਾਂ, ਦੋ ਭਰਾਵਾਂ ਨੂੰ ਦੇਖ ਕੇ ਖ਼ੁਸ਼ ਹੋ ਰਹੀਆਂ ਹਨ। ਮੇਰੇ ਭਰਾ ਆਬਿਦ ਵੀ ਖ਼ੁਸ਼ ਹਨ।''
ਇਹ ਕਹਿਣਾ ਹੈ ਪਾਕਿਸਤਾਨ ਦੇ ਪੰਜਾਬ ਵਿੱਚ ਗੁਜਰਾਤ ਜ਼ਿਲ੍ਹੇ ਦੇ ਸੋਨਬੜੀ ਪਿੰਡ ਦੇ ਬੀਏ ਭਾਗ ਦੂਜਾ ਦੇ ਵਿਦਿਆਰਥੀ ਵਲੀਦ ਆਬਿਦ ਦਾ।
ਸੈਕਸ ਚੇਂਜ ਆਪਰੇਸ਼ਨ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਬੁਸ਼ਰਾ ਆਬਿਦ ਸੀ।
ਇਹ ਵੀ ਪੜ੍ਹੋ:
ਉਨ੍ਹਾਂ ਦਾ ਛੋਟਾ ਭਰਾ ਮੁਰਾਦ ਆਬਿਦ, ਜੋ 9ਵੀਂ ਦਾ ਵਿਦਿਆਰਥੀ ਹੈ, ਆਪਣੇ ਆਪਰੇਸ਼ਨ ਤੋਂ ਪਹਿਲਾਂ ਵਾਫ਼ਿਯਾ ਆਬਿਦ ਸੀ।
ਇਹ ਦੋਵੇਂ ਪਾਕਿਸਤਾਨੀ ਪੰਜਾਬ ਦੇ ਇੱਕ ਜਿੰਮੀਦਾਰ ਪਰਿਵਾਰ ਤੋਂ ਹਨ।
ਡਾਕਟਰ ਲਈ 'ਇਹ ਕੇਸ ਵੱਖਰਾ' ਸੀ
ਵਲੀਦ ਅਤੇ ਮੁਰਾਦ ਦੇ ਮਾਪਿਆਂ ਦਾ ਵਿਆਹ 1993 ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਤੋਂ ਬਾਅਦ ਇੱਕ 9 ਧੀਆਂ ਦਾ ਜਨਮ ਹੋਇਆ। ਹਾਲਾਂਕਿ ਦੋਵਾਂ ਭੈਣਾਂ ਦੇ ਸੈਕਸ ਚੇਂਜ ਆਪਰੇਸ਼ਨ ਤੋਂ ਬਾਅਦ ਹੁਣ ਉਨ੍ਹਾਂ ਦੀਆਂ ਸੱਤ ਧੀਆਂ ਅਤੇ ਦੋ ਪੁੱਤਰ ਹਨ। ਵਲੀਦ ਆਪਣੀਆਂ ਭੈਣਾਂ ਵਿੱਚ 5ਵੇਂ ਅਤੇ ਮੁਰਾਦ 6ਵੇਂ ਨੰਬਰ ਉੱਤੇ ਹਨ।

ਤਸਵੀਰ ਸਰੋਤ, surgeon amjad choudhry
ਦੋਵਾਂ ਭੈਣਾਂ ਦਾ ਸੈਕਸ ਚੇਂਜ ਆਪਰੇਸ਼ਨ ਇਸਲਾਮਾਬਾਦ ਦੇ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ ਦੇ ਚਿਲਡ੍ਰਨ ਹਸਪਤਾਲ ਵਿੱਚ 12 ਡਾਕਟਰਾਂ ਦੀ ਟੀਮ ਨੇ ਡਾ. ਅਮਜਦ ਚੌਧਰੀ ਦੀ ਅਗਵਾਈ ਵਿੱਚ ਕੀਤਾ।
ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਅਮਜਦ ਚੌਧਰੀ ਨੇ ਕਿਹਾ ਕਿ ਉਨ੍ਹਾਂ ਇਸ ਤੋਂ ਪਹਿਲਾਂ ਵੀ ਸੈਕਸ ਆਪਰੇਸ਼ਨ ਕੀਤੇ ਹਨ, ਪਰ ਇਹ ਮਾਮਲਾ ਵੱਖਰਾ ਸੀ। ਦੋਵੇਂ ਭਰਾ ਲਗਭਗ ਦੋ ਸਾਲ ਤੋਂ ਇਲਾਜ ਕਰਵਾ ਰਹੇ ਸਨ।
ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਨ੍ਹਾਂ ਦੇ ਮੁਤਾਬਕ ਦੋ ਸਕੇ ਭੈਣਾਂ ਜਾਂ ਸਕੇ ਭਰਾਵਾਂ ਦਾ ਆਪਰੇਸ਼ਨ ਉਨ੍ਹਾਂ ਨੇ ਇਸ ਤੋਂ ਪਹਿਲਾਂ ਨਹੀਂ ਕੀਤਾ।
ਡਾ. ਚੌਧਰੀ ਨੇ ਕਿਹਾ, ''ਅਸੀਂ ਇਨ੍ਹਾਂ ਦੋਵਾਂ ਦੇ ਵੱਖ-ਵੱਖ ਆਪਰੇਸ਼ਨ ਕੀਤੇ ਹਨ। ਵਲੀਦ ਆਬਿਦ ਦਾ ਆਪਰੇਸ਼ਨ 20 ਸਤੰਬਰ ਨੂੰ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦੇ ਆਈਸੀਯੂ ਵਿੱਚ ਰੱਖਿਆ ਗਿਆ। ਜਦੋਂ ਆਪਰੇਸ਼ਨ ਦੇ ਸਫ਼ਲ ਹੋਣ ਦੀ ਪੂਰੀ ਤਰ੍ਹਾਂ ਤਸੱਲੀ ਹੋ ਗਈ, ਤਾਂ ਅਸੀਂ 10 ਅਕਤੂਬਰ ਨੂੰ ਮੁਰਾਦ ਆਬਿਦ ਦਾ ਆਪਰੇਸ਼ਨ ਕੀਤਾ।''
ਡਾਕਟਰ ਅਮਜਦ ਮੁਤਾਬਕ, ਇਹ ਆਪਰੇਸ਼ਨ ਛੇ ਘੰਟੇ ਤੱਕ ਚੱਲਿਆ ਸੀ ਜਿਸ 'ਚ ਸਮੇਂ-ਸਮੇਂ ਉੱਤੇ ਕਈ ਡਾਕਟਰ ਸ਼ਾਮਲ ਹੋਏ। ਦੋਵੇਂ ਭਰਾਵਾਂ ਨੂੰ 21 ਅਕਤੂਬਰ ਨੂੰ ਹਸਪਤਾਲ ਤੋਂ ਘਰ ਪਰਤਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਸੈਕਸ ਚੇਂਜ ਆਪਰੇਸ਼ਨ ਕਿਉਂ?
ਐਬਟਾਬਾਦ 'ਚ ਅਯੂਬ ਟੀਚਿੰਗ ਹਸਪਤਾਲ ਦੇ ਡਾਕਟਰ ਜੁਨੈਦ ਅਨੁਸਾਰ, ''ਕੁਝ ਬੱਚਿਆਂ ਦਾ ਲਿੰਗ ਜਨਮ ਸਮੇਂ ਸਾਫ਼ ਨਹੀਂ ਹੁੰਦਾ। ਇਸ ਦਾ ਕਾਰਨ ਇਹ ਹੈ ਕਿ ਅਜਿਹੇ ਬੱਚਿਆਂ ਦੇ ਗੁਪਤ ਅੰਗ ਪੂਰੀ ਤਰ੍ਹਾਂ ਤੋਂ ਸਹੀ ਤਰੀਕੇ ਨਾਲ ਆਕਾਰ ਨਹੀਂ ਲੈ ਪਾਉਂਦੇ ਹਨ। ਅਜਿਹੇ ਬੱਚਿਆਂ 'ਚ ਜੇ ਦੋਵੇਂ ਲਿੰਗਾਂ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਅਜਿਹੇ ਮਾਮਲਿਆਂ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਨੂੰ 'ਏਟਿਪਿਕਲ ਜੇਨੇਟੇਲਿਆ' ਨਾਮ ਦੀ ਬਿਮਾਰੀ ਹੋ ਸਕਦੀ ਹੈ।''

ਤਸਵੀਰ ਸਰੋਤ, Surgeon Amjad Choudhary
ਉਨ੍ਹਾਂ ਨੇ ਕਿਹਾ ਕਿ ਇਹ ਬਿਮਾਰੀ ਆਮ ਤੌਰ 'ਤੇ ਜਨਮ ਜਾਤ ਹੁੰਦੀ ਹੈ ਅਤੇ ਇਹ ਸਥਿਤੀ ਗੁਪਤ ਅੰਗਾਂ ਅਤੇ ਯੌਨ ਦੇ ਵਿਕਾਸ ਦੇ ਰਾਹ ਵਿੱਚ ਇੱਕ ਰੁਕਾਵਟ ਹੁੰਦੀ ਹੈ।
ਡਾਕਟਰ ਅਮਜਦ ਚੌਧਰੀ ਨੇ ਦੱਸਿਆ ਕਿ ਇਹ ਬਿਮਾਰੀ ਬਹੁਤ ਘੱਟ (ਲਗਭਗ 0.5 ਤੋਂ 0.7 ਫੀਸਦੀ) ਲੋਕਾਂ ਨੂੰ ਹੁੰਦੀ ਹੈ।
ਉਹ ਦੱਸਦੇ ਹਨ, 'ਇਸ ਕੇਸ ਵਿੱਚ ਭਾਵੇਂ ਦੋਵੇਂ ਕੁੜੀਆਂ ਸਨ ਪਰ ਉਨ੍ਹਾਂ ਵਿੱਚ ਕੁੜੀਆਂ ਜਾਂ ਔਰਤਾਂ ਵਾਲੀਆਂ ਕੋਈ ਵੀ ਵਿਸ਼ੇਸ਼ਤਾਵਾਂ ਨਹੀਂ ਸਨ।''
ਇਹ ਵੀ ਪੜ੍ਹੋ:
ਡਾਕਟਰ ਅਮਜਦ ਨੇ ਕਿਹਾ ਕਿ ਇੱਕ ਤੈਅ ਉਮਰ ਹੋਣ ਤੋਂ ਬਾਅਦ ਵੀ ਇਨ੍ਹਾਂ ਦੋਵਾਂ ਨੂੰ ਪੀਰੀਅਡਜ਼ ਸ਼ੁਰੂ ਨਹੀਂ ਹੋਏ ਸਨ। ਉਨ੍ਹਾਂ ਦੀ ਮਾਂ ਨੇ ਪੰਜਾਬ ਸੂਬੇ ਦੇ ਗੁਜਰਾਤ ਜ਼ਿਲ੍ਹੇ ਵਿੱਚ ਉਨ੍ਹਾਂ ਦੀ ਜਾਂਚ ਕਰਵਾਈ, ਉੱਥੋਂ ਹੀ ਇਨ੍ਹਾਂ ਨੂੰ PIMS ਚਿਲਡ੍ਰਨ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਟੈਸਟ ਕਰਵਾਉਣ ਤੋਂ ਪਤਾ ਚੱਲ ਗਿਆ ਸੀ ਕਿ ਦੋਵੇਂ 'ਏਟਿਪਿਕਲ ਜੇਨੇਟੇਲਿਆ' ਤੋਂ ਪੀੜਤ ਸਨ ਅਤੇ ਉਨ੍ਹਾਂ ਨੂੰ ਲਿੰਗ ਬਦਲਵਾਉਣ ਦੀ ਲੋੜ ਹੈ। ਇਸ ਆਪਰੇਸ਼ਨ ਤੋਂ ਉਨ੍ਹਾਂ ਦੇ ਗੁਪਤ ਅੰਗਾਂ ਨੂੰ ਸਰਜਰੀ ਰਾਹੀਂ ਸਾਧਾਰਨ ਸਥਿਤੀ ਵਿੱਚ ਵਾਪਸ ਲਿਆਂਦਾ ਗਿਆ।
ਡਾ. ਅਮਜਦ ਚੌਧਰੀ ਮੁਤਾਬਕ ਇਸ ਦੇ ਲਈ ਆਪਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਇਲਾਜ ਦੀ ਲੋੜ ਪੈਂਦੀ ਹੈ। ਆਪਰੇਸ਼ਨ ਤੋਂ ਪਹਿਲਾਂ ਅਹਿਮ ਮਨੋਵੋਗਿਆਨਕ ਟੈਸਟ ਅਤੇ ਕਾਊਂਸਲਿੰਗ ਕੀਤੀ ਜਾਂਦੀ ਹੈ, ਜਦਕਿ ਆਪਰੇਸ਼ਨ ਤੋਂ ਬਾਅਦ ਕੁਝ ਸਮੇਂ ਲਈ ਦਵਾਈ ਰਾਹੀਂ ਹਾਰਮੋਨ ਪੈਦਾ ਕੀਤੇ ਜਾਂਦੇ ਹਨ।
ਡਾ. ਚੌਧਰੀ ਨੇ ਦੱਸਿਆ ਕਿ ਉਹ ਇਸ ਆਪਰੇਸ਼ਨ ਤੋਂ ਪਹਿਲਾਂ ਕਈ ਸਰਜਰੀਆਂ ਕਰ ਚੁੱਕੇ ਹਨ ਅਤੇ ਬਹੁਤ ਸਾਰੇ ਲੋਕ ਆਪਰੇਸ਼ਨ ਤੋਂ ਬਾਅਦ ਇੱਕ ਚੰਗੀ ਜ਼ਿੰਦਗੀ ਜੀ ਰਹੇ ਹਨ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਆਪਰੇਸ਼ਨ ਕਰਵਾਉਣ ਕਰਵਾਉਣ ਦਾ ਫ਼ੈਸਲਾ 100 ਫ਼ੀਸਦੀ ਮਰੀਜ਼ ਦਾ ਆਪਣਾ ਹੁੰਦਾ ਹੈ।
ਉਨ੍ਹਾਂ ਨੇ ਕਿਹਾ, ''ਇਸ ਕੇਸ ਵਿੱਚ ਵੀ ਅਸੀਂ ਦੋਵਾਂ ਨੂੰ ਫ਼ੈਸਲਾ ਕਰਨ ਦਾ ਪੂਰਾ ਮੌਕਾ ਦਿੱਤਾ ਸੀ। ਉਨ੍ਹਾਂ ਨਾਲ ਲਗਭਗ ਹਰ ਵਿਸ਼ੇ 'ਤੇ ਗੱਲਬਾਤ ਹੋਈ ਸੀ। ਸਾਡੇ ਮਨੋਵਿਗਿਆਨੀ ਨੇ ਵੀ ਉਨ੍ਹਾਂ ਨਾਲ ਗੱਲ ਕੀਤੀ ਸੀ।''
ਸਰਜਨ ਡਾ. ਚੌਧਰੀ ਮੁਤਾਬਕ ਮਾਪਿਆਂ ਨੂੰ ਜਦੋਂ ਲੱਗੇ ਕਿ ਉਨ੍ਹਾਂ ਦੇ ਬੱਚਿਆਂ ਦੀ ਸਰੀਰਕ ਰਚਨਾ, ਗੁਪਤ ਅੰਗਾਂ ਜਾਂ ਉਨ੍ਹਾਂ ਦਾ ਵਿਵਹਾਰ ਕੁਝ ਵੱਖਰਾ ਹੈ ਤਾਂ ਤੁਰੰਤ ਡਾਕਟਰ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਇਸ ਬਿਮਾਰੀ ਦਾ ਸਮੇਂ ਰਹਿੰਦੇ ਇਲਾਜ ਕੀਤਾ ਜਾ ਸਕਦਾ ਹੈ, ਜੇ ਬਹੁਤ ਜ਼ਿਆਦਾ ਦੇਰੀ ਹੋ ਜਾਵੇ ਤਾਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












