ਇਮਰਾਨ ਖ਼ਾਨ ਤੇ ਵਿਰੋਧੀ ਧਿਰ ਦੀ ਲੜਾਈ ਵਿਚਕਾਰ ਸਿੰਧ ਦੀ ਪੁਲਿਸ ਦੀ 'ਬਗਾਵਤ'

ਬਿਲਾਵਲ ਭੁੱਟੋ ਜ਼ਰਦਾਰੀ ਅਤੇ ਮਰੀਅਮ ਨਵਾਜ਼

ਤਸਵੀਰ ਸਰੋਤ, ARIF ALI

ਤਸਵੀਰ ਕੈਪਸ਼ਨ, ਬਿਲਾਵਲ ਭੁੱਟੋ ਜ਼ਰਦਾਰੀ ਅਤੇ ਮਰੀਅਮ ਨਵਾਜ਼

ਪਾਕਿਸਤਾਨ ਵਿੱਚ ਇਸ ਹਫ਼ਤੇ ਇੱਕ ਅਜੀਬ ਘਟਨਾ ਨੂੰ ਲੈ ਕੇ ਸਿਆਸਤ ਨੂੰ ਤਾਪ ਚੜ੍ਹਿਆ ਹੋਇਆ ਹੈ ਇਹ ਅਜਿਹੀ ਘਟਨਾ ਹੈ ਜਿਸ ਦੀ ਸਟੇਜ ਉੱਪਰ ਸਰਕਾਰ ਅਤੇ ਵਿਰੋਧੀਆਂ ਤੋਂ ਇਲਾਵਾ ਹਮੇਸ਼ਾ ਵਾਂਗ ਫੌਜ ਤਾਂ ਹੈ ਹੀ ਪਰ ਪੁਲਿਸ ਵੀ ਹੈ।

ਘਟਨਾ ਨੂੰ ਅਜੀਬ ਇਸ ਲਈ ਕਿਹਾ ਜਾ ਸਕਦਾ ਹੈ, ਕਿਉਂਕਿ ਪਾਕਿਸਤਾਨ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੈ, ਜਦੋਂ ਅਜਿਹਾ ਇਲਜ਼ਾਮ ਲਾਇਆ ਜਾ ਰਿਹਾ ਹੋਵੇ ਕਿ ਪੁਲਿਸ ਅਫ਼ਸਰ ਨੂੰ ਹੀ 'ਅਗਵਾ' ਕਰ ਲਿਆ ਗਿਆ ਹੈ।

ਅਗਵਾ ਕਰ ਕੇ ਉਸ ਤੋਂ ਧੱਕੇ ਨਾਲ ਕਿਸੇ ਸਿਆਸੀ ਆਗੂ ਦੀ ਗ੍ਰਿਫ਼ਤਾਰੀ ਦੇ ਹੁਕਮਾਂ ਉੱਪਰ ਸਹੀ ਪਵਾਈ ਗਈ ਹੈ।

ਇਹ ਵੀ ਪੜ੍ਹੋ:

ਸਿਆਸੀ ਆਗੂ ਵੀ ਕੋਈ ਐਰਾ-ਗੈਰਾ ਨਹੀਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਜਵਾਈ ਅਤੇ ਸਾਬਕਾ ਫੌਜੀ ਕਪਤਾਨ ਮੁਹੰਮਦ ਸਫ਼ਦਰ।

ਪੁਲਸਿ ਵਾਲਿਆਂ ਨੇ ਇਸ ਨੂੰ ਆਪਣੀ ਇਜ਼ੱਤ ਦਾ ਮਾਮਲਾ ਬਣਾ ਲਿਆ ਅਤੇ ਫ਼ਿਰ ਅਫ਼ਸਰ ਅਤੇ ਉਨ੍ਹਾਂ ਦੇ ਇੱਕ ਦਰਜਨ ਤੋਂ ਵਧੇਰੇ ਦੂਜੇ ਅਫ਼ਸਰਾਂ ਨੇ ਦੋ ਮਹੀਨਿਆਂ ਲਈ ਛੁੱਟੀ ਦੀ ਅਰਜੀ ਪਾ ਦਿੱਤੀ।

ਫਿਰ ਇਸ ਮਾਮਲੇ ਵਿੱਚ ਫ਼ੌਜ ਨੇ ਦਖ਼ਲ ਦਿੱਤਾ ਅਤੇ ਫੌਜ ਮੁਖੀ ਨੇ ਮਾਮਲੇ ਦੀ ਫ਼ੌਰੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ।

ਇਸ ਤੋਂ ਬਾਅਦ ਪੁਲਿਸ ਅਫ਼ਸਰਾਂ ਨੇ ਆਪਣੀ ਛੁੱਟੀ ਦਸ ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ। ਇਸ ਮਾਮਲੇ ਬਾਰੇ ਸੱਤਾ ਪੱਖ ਅਤੇ ਵਿਰੋਧੀ ਧਿਰ ਆਹਮੋ-ਸਾਹਮਣੇ ਆ ਗਏ ਹਨ। ਹਾਲਾਂਕਿ ਦੋਵੇਂ ਵਿਚਕਾਰ ਟਕਰਾਅ ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ ਅਤੇ ਇਸ ਹਫ਼ਤੇ ਜੋ ਕੁਝ ਵੀ ਹੋਇਆ, ਉਹ ਉੇਸੇ ਦੀ ਕੜੀ ਹੈ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਜਵਾਈ ਅਤੇ ਸਾਬਕਾ ਫੌਜੀ ਕੈਪਟਨ ਮੁਹੰਮਦ ਸਫ਼ਦਰ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਜਵਾਈ ਅਤੇ ਸਾਬਕਾ ਫੌਜੀ ਕੈਪਟਨ ਮੁਹੰਮਦ ਸਫ਼ਦਰ

ਪਾਕਿਸਤਾਨ ਵਿੱਚ ਵਿਰੋਧੀ ਧਿਰ ਨੇ ਮਹਿੰਗਾਈ, ਬਿਜਲੀ ਨਾ ਰਹਿਣ ਅਤੇ ਦੂਜੇ ਆਰਥਿਕ ਮੁੱਦਿਆਂ ਬਾਰੇ ਇਮਰਾਨ ਖ਼ਾਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਉੱਥੇ ਵਿਰੋਧੀ ਦਲਾਂ ਨੇ ਮਿਲ ਕੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਨਾਂਅ ਦਾ ਇੱਕ ਸਾਂਝਾ ਮੁਹਾਜ ਬਣਾਇਆ ਹੈ।

ਇਸ ਮੁਹਾਜ ਵਿੱਚ ਦੇਸ਼ ਦੀਆਂ ਚਾਰ ਵੱਡੀਆਂ ਪਾਰਟੀਆਂ- ਪਾਕਿਸਤਾਨ ਮੁਸਲਿਮ ਲੀਗ (ਨਵਾਜ਼), ਪਾਕਿਸਤਾਨ ਪੀਪਲਜ਼ ਪਾਰਟੀ, ਜਮੀਅਤ ਉਲੇਮਾ-ਏ-ਇਸਲਾਮ (ਜ਼ਫਰੁਲ ਅਤੇ ਪਖ਼ਤੂਨਖ਼ਵਾ ਮਿਲੀ ਅਵਾਮੀ ਪਾਰਟੀ ਤੋਂ ਇਲਾਵਾ ਬਲੋਚ ਨੈਸ਼ਨਲ ਪਾਰਟੀ ਅਤੇ ਪਖ਼ਤੂਨ ਤਹਫ਼ੁਜ਼ ਮੂਵਮੈਂਟ ਵਰਗੀਆਂ ਛੋਟੀਆਂ ਪਾਰਟੀਆਂ ਵੀ ਸ਼ਾਮਲ ਹਨ।

ਪੀਡੀਐੱਮ ਨੇ ਸਰਕਾਰ ਉੱਪਰ ਹਮਲਾ ਕਰਦਿਆਂ ਇਸ ਮਹੀਨੇ ਨੌਂ ਰੈਲੀਆਂ ਕੀਤੀਆਂ। 16 ਅਕਤੂਬਰ ਨੂੰ ਪੰਜਾਬ ਦੇ ਗੁੱਜਰਾਂਵਾਲਾ ਵਿੱਚ ਅਤੇ 18 ਨੂੰ ਸਿੰਧ ਦੀ ਰਾਜਧਾਨੀ ਕਰਾਚੀ ਵਿੱਚ ਅਤੇ ਦੂਜੀ ਰੈਲੀ ਤੋਂ ਅਗਲੇ ਹੀ ਦਿਨ ਮਾਮਲਾ ਨੇ ਗਰਮੀ ਫੜਨੀ ਸ਼ੁਰੂ ਕਰ ਦਿੱਤੀ।

19 ਅਕਤੂਬਰ ਨੂੰ ਕੀ ਹੋਇਆ?

18 ਅਕਤੂਬਰ ਨੂੰ ਰੈਲੀ ਹੋਈ ਅਤੇ ਇਸ ਤੋਂ ਅਗਲੇ ਹੀ ਦਿਨ ਮੂੰਹ ਹਨੇਰੇ ਨਵਾਜ਼ ਸ਼ਰੀਫ਼ ਦੇ ਜਵਾਈ ਕੈਪਟਨ ਮੁਹੰਮਦ ਸਫ਼ਦਰ (ਰਿਟਾ.) ਨੂੰ ਪਾਕਿਸਤਾਨ ਦੇ ਮੋਡੀ ਮੁਹੰਮਦ ਅਲੀ ਜਿਨਾਹ ਦੀ ਕਬਰ ਦੀ ਬੇਅਦਬੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।

ਉਨ੍ਹਾਂ ਨੂੰ ਬਾਅਦ ਵਿੱਚ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਅਤੇ ਉਹ ਲਾਹੌਰ ਵਾਪਸ ਆ ਗਏ।

ਮੁਹੰਮਦ ਸਫ਼ਦਰ ਰੈਲੀ ਵਾਲੇ ਦਿਨ ਜਾਣੀ 18 ਅਕਤੂਬਰ ਨੂੰ ਕਰਾਚੀ ਵਿੱਚ ਆਪਣੀ ਪਤਨੀ ਮਰੀਅਮ ਅਤੇ ਪਾਰਟੀ ਵਰਕਰਾਂ ਦੇ ਨਾਲ ਮੁਹੰਮਦ ਅਲੀ ਜਿਨਾਹ ਦੀ ਮਜ਼ਾਰ 'ਤੇ ਗਏ ਸਨ ਅਤੇ ਉੱਥੇ ਉਨ੍ਹਾਂ ਨੇ ਘੇਰੇ ਦੇ ਅੰਦਰ ਜਾ ਕੇ ਜਿਨਾਹ ਦੀ ਕਬਰ ਦੇ ਕੋਲ ਨਾਅਰੇਬਾਜ਼ੀ ਕੀਤੀ ਸੀ। ਇਸੇ ਵਜ੍ਹਾ ਕਾਰਨ ਉਨ੍ਹਾਂ ਨੂੰ ਅਗਲੇ ਹੀ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ।

ਮਰੀਅਮ ਨਵਾਜ਼

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨਵਾਜ਼

ਨਵਾਜ਼ ਸ਼ਰੀਫ਼ ਦੀ ਪੁੱਤਰੀ ਮਰੀਅਮ ਨਵਾਜ਼ ਅਤੇ ਵਿਰੋਧੀ ਪਾਰਟੀਆਂ ਇਸ ਗ੍ਰਿਫ਼ਤਾਰੀ ਨੂੰ ਸਿਆਤੀ ਬਦਲਾਖੋਰੀ ਦੀ ਕਾਰਵਾਈ ਦੱਸ ਰਹੀਆਂ ਹਨ ਅਤੇ ਦਾਅਵਾ ਹੈ ਕਿ ਗ੍ਰਿਫ਼ਤਾਰੀ ਭਾਵੇਂ ਪੁਲਿਸ ਨੇ ਕੀਤੀ ਸੀ ਪਰ ਇਸ ਵਿੱਚ ਪਾਕਿਸਤਾਨ ਦੇ ਨੀਮ-ਫੌਜੀ ਦਸਤੇ-ਰੇਂਜਰਜ਼ ਦਾ ਹੱਥ ਹੈ।

ਮਰੀਅਮ ਨਵਾਜ਼ ਨੇ ਇਲਜ਼ਾਮ ਲਾਇਆ ਕਿ ਕਰਾਚੀ ਦੇ ਜਿਸ ਹੋਟਲ ਵਿੱਚ ਉਹ ਅਤੇ ਉਨ੍ਹਾਂ ਦੇ ਪਤੀ ਠਹਿਰੇ ਹੋਏ ਸਨ, ਉੱਥੇ ਪੁਲਿਸ ਉਨ੍ਹਾਂ ਦੇ ਕਮਰੇ ਦੀ ਕੁੰਡੀ ਤੋੜ ਕੇ ਅੰਦਰ ਵੜੀ, ਉਹ ਵੀ ਉਸ ਸਮੇਂ ਜਦੋਂ ਉਹ ਸੁੱਤੇ ਹੋਏ ਸਨ।

ਮਰੀਅਮ ਨਵਾਜ਼ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ, "ਅਸੀਂ ਸੌਂ ਰਹੇ ਸੀ ਜਦੋਂ ਬਹੁਤ ਤੜਕ ਮੈਨੂੰ ਲੱਗਿਆ ਕਿ ਕੋਈ ਕਿਸੇ ਦਾ ਦਰਵਾਜ਼ਾ ਕੁੱਟ ਰਿਹਾ ਹੈ, ਮੈਂ ਆਪਣੇ ਪਤੀ ਨੂੰ ਜਗਾਇਆ ਅਤੇ ਕਿਹਾ ਕਿ ਸਾਡੇ ਹੀ ਦਰਵਾਜ਼ੇ ਦੀ ਅਵਾਜ਼ ਹੈ।"

"ਸਫ਼ਦਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਉੱਥੇ ਪੁਲਿਸ ਵਾਲੇ ਸਨ ਜਿਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਆਏ ਹਨ। ਸਫ਼ਦਰ ਨੇ ਕਿਹਾ ਕਿ ਉਹ ਕੱਪੜੇ ਬਦਲ ਕੇ ਅਤੇ ਆਪਣੀ ਦਵਾਈ ਲੈ ਕੇ ਆ ਰਹੇ ਹਨ ਪਰ ਉਹ ਨਹੀਂ ਮੰਨੇ ਅਤੇ ਦਰਵਾਜ਼ਾ ਤੋੜ ਕੇ ਅੰਦਰ ਆ ਗਏ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮਰੀਅਮ ਨਵਾਜ਼ ਅਤੇ ਲੰਡਨ ਵਿੱਚ ਇਲਾਜ ਕਰਵਾ ਰਹੇ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ਼ ਨੇ ਇਹ ਵੀ ਇਲਜ਼ਾਮ ਲਾਇਆ ਹੈ "ਸਿੰਧ ਦੇ ਆਈਜੀ ਪੁਲਿਸ ਨੂੰ ਅਗਵਾ ਕਰ ਕੇ ਉਨ੍ਹਾਂ ਤੋਂ ਧੱਕੇ ਨਾਲ ਗ੍ਰਿਫ਼ਤਾਰੀ ਦੇ ਹੁਕਮਾਂ ਉੱਪਰ ਦਸਤਖ਼ਤ ਕਰਵਾਏ ਗਏ।"

ਪਾਕਿਸਤਾਨ ਦੇ ਇੱਕ ਪੱਤਰਕਾਰ ਨੇ ਪੀਐੱਮਐੱਲ (ਐੱਨ) ਦੇ ਇੱਕ ਸੀਨੀਅਰ ਆਗੂ ਮੁਹੰਮਦ ਜ਼ੁਬੈਰ ਦਾ ਇੱਕ ਕਥਿਤ ਆਡੀਓ ਕਲਿਪ ਟਵੀਟ ਕੀਤਾ ਜਿਸ ਵਿੱਚ ਉਹ ਇਹ ਕਹਿੰਦੇ ਸੁਣੇ ਗਏ ਕਿ ਉਨ੍ਹਾਂ ਨੂੰ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਦੱਸਿਆ ਹੈ ਕਿ ਸਿੰਧ ਦੇ ਆਈਜੀ ਨੇ ਜਦੋਂ ਗ੍ਰਿਫ਼ਤਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਤਾਂ ਰੇਂਜਰਜ਼ ਉਨ੍ਹਾਂ ਨੂੰ ਸਵੇਰੇ ਚਾਰ ਵਜੇ ਅਗਵਾ ਕਰ ਕੇ ਸੈਕਟਰ ਕਮਾਂਡਰ ਦੇ ਦਫ਼ਤਰ ਲੈ ਗਏ, ਜਿੱਥੇ ਵਧੀਕ ਆਈਜੀ ਨੂੰ ਵੀ ਸੱਦਿਆ ਗਿਆ ਅਤੇ ਉਨ੍ਹਾਂ ਤੋਂ ਧੱਕੇ ਨਾਲ ਹੁਕਮ ਜਾਰੀ ਕਰਵਾਏ ਗਏ।"

ਸਿੰਧ ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ ਜਾਣੀ ਵਿਰੋਧੀ ਧਿਰ ਦੀ ਹੀ ਸਰਕਾਰ ਹੈ।

ਹਾਲਾਂਕਿ ਮਰੀਅਮ ਨਵਾਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੱਤੀ ਭਰ ਵੀ ਸ਼ੱਕ ਨਹੀਂ ਸੀ ਕਿ ਗ੍ਰਿਫ਼ਤਾਰੀ ਵਿੱਚ ਪੀਪੀਪੀ ਦਾ ਹਿੱਸਾ ਹੈ ਅਤੇ ਇਹ ਵਿਰੋਧੀ ਧਿਰ ਵਿੱਚ ਫੁੱਟ ਪਾਉਣ ਦਾ ਯਤਨ ਹੈ।

ਉਨ੍ਹਾਂ ਨੇ ਕਿਹਾ ਕਿ ਸਿੰਧ ਦੇ "ਪੀਪੀਪੀ ਮੁਖੀ ਬਿਲਾਵਲ ਭੁੱਟੋ ਨੇ ਵੀ ਮੇਰੇ ਨਾਲ ਗੱਲ ਕੀਤੀ ਅਤੇ ਉਹ ਕਾਫ਼ੀ ਨਰਾਜ਼ ਸਨ।"

कराची से लाहौर लौटते हुए मरियम नवाज़ और उनके पति कैप्टन (रि.) मोहम्मद सफ़दर

ਤਸਵੀਰ ਸਰੋਤ, PML(N)

ਤਸਵੀਰ ਕੈਪਸ਼ਨ, ਕਰਾਚੀ ਤੋਂ ਲਾਹੌਰ ਵਾਪਸੀ ਸਮੇਂ ਮਰੀਅਮ ਨਵਾਜ਼ ਅਤੇ ਉਨ੍ਹਾਂ ਦੇ ਪਤੀ ਕੈਪਟਨ ਮੁਹੰਮਦ ਸਫ਼ਦਰ (ਰਿਟਾ.)

ਉਨ੍ਹਾਂ ਨੇ ਅੱਗੇ ਕਿਹਾ, ਸਿੰਧ ਦੇ ਮੁੱਖ ਮੰਤਰੀ ਨੇ ਵੀ ਮੈਨੂੰ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਘਟਨਾ ਦੀ ਰੱਤੀ ਭਰ ਵੀ ਉਮੀਦ ਨਹੀਂ ਸੀ।"

ਹਾਲਾਂਕਿ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਇਹ ਵੀ ਕਿਙਾ ਕਿ "ਪੁਲਿਸ ਨੇ ਸਿਰਫ਼ ਆਪਣਾ ਕੰਮ ਕੀਤਾ" ਹੈ ਅਤੇ "ਕਾਨੂੰਨ ਮੁਤਾਬਕ ਕਾਰਵਾਈ ਕੀਤੀ"।

20 ਅਕਤੂਬਰ: ਪੁਲਿਸ ਅਫ਼ਸਰਾਂ ਦੇ ਛੁੱਟੀ ਜਾਣ ਦਾ ਫ਼ੈਸਲਾ

ਨਵਾਜ਼ ਸ਼ਰੀਫ਼ ਦੇ ਜਵਾਈ ਦੀ ਗ੍ਰਿਫ਼ਤਾਰੀ ਉੱਪਰ ਹੰਗਾਮੇ ਤੋਂ ਅਗਲੇ ਦਿਨ ਸਿੰਧ ਦੇ ਕਈ ਸੀਨੀਅਰ ਪੁਲਿਸ ਅਫ਼ਸਰਾਂ ਨੇ ਲੰਬੀ ਛੁੱਟੀ 'ਤੇ ਜਾਣ ਦੀ ਅਰਜੀ ਦੇ ਦਿੱਤੀ। ਇਸ ਵਿੱਚ ਵਧੀਕ ਆਈਜੀਪੀ (ਸਪੈਸ਼ਲ ਬਰਾਂਚ) ਇਮਰਾਨ ਯਾਕੂਬ ਵੀ ਸ਼ਾਮਲ ਸਨ।

ਮੀਡੀਆ ਵਿੱਚ ਜਾਰੀ ਉਨ੍ਹਾਂ ਦੀ ਛੁੱਟੀ ਦੀ ਅਰਜੀ ਵਿੱਚ ਲਿਖਿਆ ਗਿਆ, "ਕੈਪਟਨ ਸਫ਼ਦਰ (ਰਿਟਾ.) ਦੇ ਖ਼ਿਲਾਫ਼ ਐੱਫ਼ਆਈਆਰ ਦੇ ਤਾਜ਼ਾ ਮਾਮਲੇ ਵਿੱਚ ਨਾ ਸਿਰਫ਼ ਪੁਲਿਸ ਹਾਈ ਕਮਾਂਡ ਦਾ ਮਜ਼ਾਕ ਬਣਾਇਆ ਗਿਆ ਅਤੇ ਲਾਪਰਵਾਹੀ ਵਰਤੀ ਗਈ, ਸਗੋਂ ਸਿੰਧ ਪੁਲਿਸ ਦੇ ਸਾਰੇ ਪੁਲਿਸ ਮੁਲਾਜ਼ਮ ਇਸ ਨਾਲ ਨਿਰਾਸ਼ ਅਤੇ ਸਦਮੇ ਵਿੱਚ ਹਨ।"

ਉਨ੍ਹਾਂ ਨੇ ਅੱਗੇ ਲਿਖਿਆ ਕਿਨ ਅਜਿਹੀ "ਤਣਾਅਪੂਰਨ" ਸਥਿਤੀ ਵਿੱਚ ਉਨ੍ਹਾਂ ਲਈ ਪੇਸ਼ੇਵਰ ਤਰੀਕੇ ਨਾਲ ਕੰਮ ਕਰਨਾ ਮੁਸ਼ਕਲ ਹੈ ਅਤੇ ਇਸ ਲਈ ਦੋ ਮਹੀਨਿਆਂ ਦੀ ਛੁੱਟੀ ਚਾਹੁੰਦੇ ਹਨ।

ਸਿੰਧ ਦੇ ਪੁਲਿਸ ਅਫ਼ਸਰਾਂ ਦੇ ਇਸ ਕਦਮ ਦੀ ਬਹੁਤ ਚਰਚਾ ਹੋਈ ਅਤੇ ਸੋਸ਼ਲ ਮੀਡੀਆ ਉੱਪਰ ਇਸ ਨੂੰ ਸਿੰਧ ਪੁਲਿਸ ਦਾ "ਕਰਾਰਾ ਜਵਾਬ" ਦੱਸਿਆ ਗਿਆ।

ਜਨਰਲ ਕਮਰ ਜਾਵੇਦ ਬਾਜਵਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਨਰਲ ਕਮਰ ਜਾਵੇਦ ਬਾਜਵਾ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਨਵਾਜ਼ ਸ਼ਰੀਫ਼ ਨੇ ਕਿਹਾ, "ਮੈਂ ਸਿੰਧ ਦੀ ਪੁਲਿਸ ਨੂੰ ਸ਼ਾਬਾਸ਼ੀ ਦਿੰਦਾ ਹਾਂ, ਜਿਨ੍ਹਾਂ ਨੇ ਖੁਦਾਰੀ ਅਤੇ ਬਹਾਦਰੀ ਦਾ ਸਬੂਤ ਦਿੱਤਾ ਹੈ ਅਤੇ ਇਸ ਦੇ ਖ਼ਿਲਾਫ਼ ਵਿਰੋਧ ਕੀਤਾ ਹੈ ਅਤੇ ਉਨ੍ਹਾਂ ਦਾ ਇਹ ਕਦਮ ਸਾਰੇ ਦੇਸ਼ ਨੂੰ ਰਾਹ ਦਿਖਾਉਂਦਾ ਹੈ।"

ਪੁਲਿਸ ਅਫ਼ਸਰਾਂ ਨੇ ਛੁੱਟੀ ਉੱਪਰ ਜਾਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਪੀਪੀਪੀ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਫ਼ੌਜ ਮੁਖੀ ਜਨਰਲ ਜਾਵੇਦ ਬਾਜਵਾ ਅਤੇ ਆਈਐੱਸਆਈ ਦੇ ਡੀਜੀ ਜਨਰਲ ਫ਼ੈਜ਼ ਹਮੀਦ ਨੂੰ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ।

ਬਿਲਾਵਲ ਨੇ ਕਿਹਾ ਕਿ ਸਿੰਧ ਦੇ ਮੁੱਖ ਮੰਤਰੀ ਨੇ ਘਟਨਾ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਇਹ ਫ਼ੌਜ ਮੁਖੀ ਨੂੰ ਵੀ ਜਾਂਚ ਕਰਵਾਉਣੀ ਚਾਹੀਦੀ ਹੈ ਕਿਉਂਕਿ "ਇਹ ਪੁਲਿਸ ਅਫ਼ਸਰਾਂ ਦੇ ਮਾਣ ਅਤੇ ਆਤਮ ਸਨਮਾਨ ਦਾ ਮਾਮਲਾ ਹੈ"।

ਕੋਰੋਨਾਵਾਇਰਸ
ਕੋਰੋਨਾਵਾਇਰਸ

ਬਿਲਾਵਲ ਦੀ ਪ੍ਰੈੱਸ ਕਾਨਫ਼ਰੰਸ ਖ਼ਤਮ ਹੋਣ ਤੋਂ ਕੁਝ ਦੇਰ ਬਾਅਦ ਹੀ ਫ਼ੌਜ ਵੱਲ਼ੋਂ ਇੱਕ ਬਿਆਨ ਜਾਰੀ ਕਰ ਕੇ ਕਿਹਾ ਗਿਆ ਕਿ ਫ਼ੌਜ ਮੁਖੀ ਨੇ ਕਰਾਚੀ ਦੀ ਘਟਨਾ ਉੱਪਰ ਗ਼ੌਰ ਕਰਦਿਆਂ, ਕੋਰ ਕਮਾਂਡਰ ਕਰਾਚੀ ਨੂੰ ਫੌਰੀ ਇਸ ਹਾਲਾਤ ਦੀ ਜਾਂਚ ਰਿਪੋਰਟ ਜਲਦੀ ਤੋਂ ਜਲਦੀ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।

ਜਨਰਲ ਬਾਜਵਾ ਦੇ ਹੁਕਮਾਂ ਤੋਂ ਬਾਅਦ ਮੰਗਲਵਾਰ ਰਾਤ ਨੂੰ ਸਿੰਧ ਦੇ ਪੁਲਿਸ ਅਫ਼ਸਰਾਂ ਨੇ ਬਿਲਾਵਲ ਭੁੱਟੋ ਨਾਲ ਕਰਾਚੀ ਵਿੱਚ ਮੁਲਾਕਾਤ ਕੀਤੀ ਅਤੇ ਬਾਅਦ ਵਿੱਚ ਆਪਣੀ ਛੁੱਟੀ ਉੱਪਰ ਜਾਣ ਦੀ ਤਰੀਕ ਨੂੰ ਦਸ ਦਿਨਾਂ ਲਈ ਅੱਗੇ ਪਾ ਦਿੱਤਾ।

ਸਿੰਧ ਪੁਲਿਸ ਨੇ ਮੰਗਲਵਾਰ ਨੂੰ ਦੇਰ ਰਾਤ ਟਵੀਟ ਕੀਤਾ, "ਆਈਜੀ ਸਿੰਧ ਨੇ ਆਪਣੀ ਛੁੱਟੀ ਨੂੰ ਟਾਲਣ ਦਾ ਫ਼ੈਸਲਾ ਕੀਤਾ ਹੈ ਅਤੇ ਆਪਣੇ ਅਫ਼ਸਰਾਂ ਤੋਂ ਵੀ ਆਪਣੀਆਂ ਛੁੱਟੀਆਂ ਨੂੰ ਦੇਸ਼ ਹਿੱਤ ਵਿੱਚ 10 ਦਿਨ ਦੇ ਲਈ ਟਾਲਣ ਦਾ ਹੁਕਮ ਦਿੱਤਾ ਹੈ, ਜਦੋਂ ਤੱਕ ਕਿ ਜਾਂਚ ਦਾ ਫ਼ੈਸਲਾ ਨਾ ਆ ਜਾਵੇ।"

ਇਮਰਾਨ ਖ਼ਾਨ ਕੀ ਕਹਿ ਰਹੇ ਹਨ

ਇਮਰਾਨ ਖ਼ਾਨ ਨੇ ਫ਼ਿਲਹਾਲ ਇਸ ਮਾਮਲੇ ਵਿੱਚ ਕੁਝ ਨਹੀਂ ਕਿਹਾ ਹੈ ਪਰ ਉਨ੍ਹਾਂ ਨੇ ਵਿਰੋਧੀ ਧਿਰ ਦੀ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਘੇਰਾਬੰਦੀ ਕਰਨ ਦੀ ਕੋਸ਼ਿਸ਼ ਨੂੰ ਇੱਕ "ਸਰਕਸ" ਦਾ ਨਾਂਅ ਦਿੱਤਾ ਹੈ।

ਇਮਰਾਨ ਖ਼ਾਨ

ਤਸਵੀਰ ਸਰੋਤ, @PTIofficial

ਤਸਵੀਰ ਕੈਪਸ਼ਨ, ਇਮਰਾਨ ਖਾਨ ਗ੍ਰਿਫ਼ਤਾਰੀ ਬਾਰੇ ਤਾਂ ਕੁਝ ਨਹੀਂ ਬੋਲੋ ਪਰ ਉਨ੍ਹਾਂ ਨੇ ਆਪਣੀ ਸਰਕਾਰ ਨੂੰ ਘੇਰੇ ਜਾਣ ਦੀਆਂ ਕੋਸ਼ਿਸ਼ਾਂ ਬਾਰੇ ਟਿੱਪਣੀ ਜ਼ਰੂਰ ਕੀਤੀ ਹੈ

ਪੀਡੀਐੱਮ ਦੀ ਸ਼ੁੱਕਰਵਾਰ ਦੀ ਰੈਲੀ ਤੋਂ ਅਗਲੇ ਦਿਨ ਇਮਰਾਨ ਖ਼ਾਨ ਨੇ ਇਸਲਾਮਾਬਾਦ ਵਿੱਚ ਇੱਕ ਜਲਸੇ ਵਿੱਚ ਮਰੀਅਮ ਨਵਾਜ਼ ਅਤੇ ਬਿਲਾਵਲ ਭੁੱਟੋ ਉੱਪਰ ਤਨਜ਼ ਕਰਦੇ ਹੋਏ ਕਿਹਾ ਸੀ, "ਮੈਂ ਉਨ੍ਹਾਂ ਦੋ ਬੱਚਿਆਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਜੋ ਭਾਸ਼ਣ ਦਿੰਦੇ ਹਨ।"

"ਮੈਂ ਇਸ ਲਈ ਵੀ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਕੋਈ ਵੀ ਇਨਸਾਨ ਤਦ ਤੱਕ ਆਗੂ ਨਹੀਂ ਬਣ ਸਕਦਾ, ਜਦੋਂ ਤੱਕ ਉਸ ਨੇ ਸੰਘਰਸ਼ ਨਾ ਕੀਤਾ ਹੋਵੇ। ਇਨ੍ਹਾਂ ਦੋਵਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਘੰਟਾ ਵੀ ਹਲਾਲ ਕੰਮ ਨਹੀਂ ਕੀਤਾ ਹੈ। ਅੱਜ ਭਾਸ਼ਣ ਦੇ ਰਹੇ ਇਹ ਦੋਵੇਂ ਆਪਣੇ ਪਿਤਾ ਦੀ ਹਰਾਮ ਦੀ ਕਮਾਈ 'ਤੇ ਪਲੇ ਹਨ। ਉਨ੍ਹਾਂ ਬਾਰੇ ਗੱਲ ਕਰਨਾ ਬੇਕਾਰ ਹੈ।"

ਇਸ ਤੋਂ ਅਗਲੇ ਦਿਨ ਮਰੀਅਮ ਨਵਾਜ਼ ਨੇ ਕਰਾਚੀ ਦੀ ਰੈਲੀ ਵਿੱਚ ਇਮਰਾਨ ਖ਼ਾਨ ਨੇ ਜਵਾਬ ਦਿੱਤਾ, "ਤੁਸੀਂ ਲੋਕਤੰਤਰ ਦੀ ਕਬਰ ਪੁੱਟੀ ਪਰ ਨਵਾਜ਼ ਸ਼ਰੀਫ਼ ਨੇ ਕਦੇ ਤੁਹਾਡਾ ਨਾਂਅ ਨਹੀਂ ਲਿਆ। ਅੱਜ ਵੀ ਤੁਸੀਂ ਚਾਹੁੰਦੇ ਹੋਵੋਗੇ ਪਰ ਨਵਾਜ਼ ਸ਼ਰੀਫ਼ ਤੁਹਾਡਾ ਨਾਂਅ ਨਹੀਂ ਲੈਣਗੇ ਕਿਉਂਕਿ ਵੱਡਿਆਂ ਦੀ ਲੜਾਈ ਵਿੱਚ ਬੱਚਿਆਂ ਦੀ ਕੋਈ ਭੂਮਿਕਾ ਨਹੀਂ ਹੁੰਦੀ।"

ਵੱਡਿਆਂ ਤੋਂ ਮਰੀਅਮ ਦਾ ਇਸ਼ਾਰਾ ਪਾਕਿਸਤਾਨ ਦੀ ਫ਼ੌਜ ਅਤੇ ਆਈਐੱਸਆਈ ਵੱਲ ਸੀ। ਨਵਾਜ਼ ਸ਼ਰੀਫ਼ ਨੇ ਇਹ ਇਲਜ਼ਾਮ ਲਾਏ ਸਨ ਕਿ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕਰਵਾਉਣ ਵਿੱਚ ਫ਼ੌਜ ਅਤੇ ਆਈਐੱਸਆਈ ਦਾ ਹੱਥ ਹੈ ਅਤੇ ਇਮਰਾਨ ਖ਼ਾਨ ਉਨ੍ਹਾਂ ਦੀ ਕਠਪੁਤਲੀ ਸਰਕਾਰ ਹੈ।

ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਵਿੱਚ ਜੁਲਾਈ 2018 ਵਿੱਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਗਲੇ ਸਾਲ ਉਨ੍ਹਾਂ ਨੂੰ ਇਲਾਜ ਦੀ ਆਗਿਆ ਦੇ ਦਿੱਤੀ ਗਈ ਜਿਸ ਤੋਂ ਬਾਅਦ ਉਹ ਲੰਡਨ ਵਿੱਚ ਹਨ।

ਇਹ ਵੀ ਪੜ੍ਹੋ:

ਵੀਡੀਓ: ਪੰਜਾਬ ਸਰਕਾਰ ਨੇ ਖੇਤੀ ਬਿੱਲ ਪਾਸ ਕਰਨ ਵੇਲੇ ਕਿਹੜੀਆਂ ਗੱਲਾਂ ਦੀ ਅਣਦੇਖੀ ਕੀਤੀ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)