ਹਿੰਗ ਹਰ ਭਾਰਤੀ ਨੇ ਖਾਧੀ ਹੈ ਪਰ ਇਸ ਦੀ ਖੇਤੀ ਕਿਉਂ ਨਹੀਂ ਕੀਤੀ

ਹਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਿੰਗ ਦੀ ਸਭ ਤੋਂ ਵੱਧ ਵਰਤੋਂ ਦੱਖਣੀ ਭਾਰਤ ਵਿੱਚ ਹੁੰਦੀ ਹੈ
    • ਲੇਖਕ, ਜਾਨ੍ਹਵੀ ਮੂਲੇ
    • ਰੋਲ, ਬੀਬੀਸੀ ਪੱਤਰਕਾਰ

ਤੇਜ਼ ਖੁਸ਼ਬੂ, ਛੋਟੇ ਪੱਥਰ ਵਰਗੀ ਅਤੇ ਸਿਰਫ਼ ਇੱਕ ਚੁਟਕੀ ਨਾਲ ਹੀ ਖਾਣੇ ਦਾ ਸਵਾਦ ਬਦਲਣ ਵਾਲੀ ਹਿੰਗ।

ਹਿੰਗ ਬਹੁਤ ਸਾਰੇ ਭਾਰਤੀ ਘਰਾਂ ਵਿੱਚ ਮਸਾਲੇਦਾਨੀ ਦਾ ਇੱਕ ਲਾਜ਼ਮੀ ਹਿੱਸਾ ਹੈ। ਹਿੰਗ ਦੀ ਸਭ ਤੋਂ ਵੱਧ ਵਰਤੋਂ ਦੱਖਣੀ ਭਾਰਤ ਵਿੱਚ ਹੁੰਦੀ ਹੈ। ਕਈ ਲੋਕ ਹਿੰਗ ਦੀ ਖੁਸ਼ਬੂ ਨੂੰ ਪਸੰਦ ਨਹੀਂ ਕਰਦੇ ਪਰ ਇਹ ਪਾਚਕ ਦੇ ਤੌਰ 'ਤੇ ਵੀ ਵਰਤੀ ਜਾਂਦੀ ਹੈ।

ਇਸ ਨੂੰ ਆਮ ਤੌਰ 'ਤੇ ਬਿਲਕੁਲ ਬੰਦ ਬਕਸੇ ਵਿੱਚ ਰੱਖਿਆ ਜਾਂਦਾ ਹੈ ਤਾਂ ਕਿ ਹਵਾ ਵੀ ਨਾ ਜਾ ਸਕੇ ਅਤੇ ਧੁੱਪ ਤੋਂ ਵੀ ਦੂਰ ਰਹੇ।

ਇਹ ਹਿੰਗ ਅਚਾਨਕ ਹੀ ਚਰਚਾ ਦੇ ਕੇਂਦਰ ਵਿੱਚ ਆ ਗਈ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਵਿੱਚ ਹਿੰਗ ਦੇ ਬੂਟੇ ਲਗਾਏ ਜਾ ਰਹੇ ਹਨ। ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਨੇ ਕਿਹਾ ਹੈ ਕਿ ਭਾਰਤ ਪਹਿਲੀ ਵਾਰ ਹਿੰਗ ਦੀ ਕਾਸ਼ਤ ਕਰ ਰਿਹਾ ਹੈ।

ਸੀਐੱਸਆਈਆਰਐੱਸ ਦੇ ਪਾਲਮਪੁਰ ਸਥਿਤ ਇੰਸਟੀਚਿਊਟ ਆਫ਼ ਹਿਮਾਲਯਨ ਬਾਇਓਰਿਸੋਰਸ ਟੈਕਨਾਲੋਜੀ (ਆਈਐੱਚਬੀਟੀ) ਨੇ ਸੋਮਵਾਰ ਨੂੰ ਹਿੰਗ ਦੀ ਬਿਜਾਈ ਦਾ ਐਲਾਨ ਕੀਤਾ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਹਿਮਾਚਲ ਆਪਣੀ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ ਅਤੇ ਲਾਹੌਲ-ਸਪੀਤੀ ਖੇਤਰ ਵਿੱਚ ਹੀਂਗ ਦੀ ਕਾਸ਼ਤ ਕੀਤੀ ਜਾ ਰਹੀ ਹੈ। ਸੀਐੱਸਆਈਆਰ ਦੇ ਡਾਇਰੈਕਟਰ, ਸ਼ੇਖਰ ਮਾਂਦੇ ਦਾ ਦਾਅਵਾ ਹੈ ਕਿ ਭਾਰਤ ਵਿੱਚ ਪਹਿਲੀ ਵਾਰ ਹਿੰਗ ਦੀ ਕਾਸ਼ਤ ਕੀਤੀ ਜਾ ਰਹੀ ਹੈ।

ਪਰ ਕੀ ਭਾਰਤ ਵਿੱਚ ਹਿੰਗ ਦੀ ਖੇਤੀ ਕਰਨਾ ਸੱਚਮੁੱਚ ਇੰਨਾ ਮੁਸ਼ਕਲ ਹੈ? ਹਿੰਗ ਕਿੱਥੋਂ ਆਈ ਅਤੇ ਭਾਰਤ ਵਿੱਚ ਇਸ ਦੀ ਇੰਨੀ ਵਰਤੋਂ ਕਿਉਂ ਕੀਤੀ ਜਾਂਦੀ ਹੈ?

ਹਿੰਗ ਕਿੱਥੋਂ ਆਉਂਦੀ ਹੈ? ਇਹ ਮਹਿੰਗੀ ਕਿਉਂ ਹੈ?

ਭਾਰਤ ਵਿੱਚ ਹਿੰਗ ਦੀ ਪੈਦਾਵਾਰ ਨਹੀਂ ਹੁੰਦੀ ਪਰ ਇਸਦੀ ਵਰਤੋਂ ਭਾਰਤ ਵਿੱਚ ਹੀ ਜ਼ਿਆਦਾ ਕੀਤੀ ਜਾਂਦੀ ਹੈ। ਇੱਕ ਅੰਦਾਜ਼ੇ ਅਨੁਸਾਰ ਦੁਨੀਆਂ ਭਰ ਵਿੱਚ ਪੈਦਾ ਕੀਤੀ ਹਿੰਗ ਵਿੱਚੋਂ 40 ਫ਼ੀਸਦ ਭਾਰਤ ਵਿੱਚ ਵਰਤੀ ਜਾਂਦੀ ਹੈ।

ਭਾਰਤ ਵਿੱਚ ਵਰਤੀ ਜਾਣ ਵਾਲੀ ਸਾਰੀ ਹਿੰਗ ਈਰਾਨ, ਅਫ਼ਗਾਨਿਸਤਾਨ ਵਰਗੇ ਦੇਸਾਂ ਤੋਂ ਦਰਾਮਦ (ਇੰਪੋਰਟ) ਕੀਤੀ ਜਾਂਦੀ ਹੈ ਅਤੇ ਇਸ ਵਿੱਚੋਂ ਕੁਝ ਉਜ਼ਬੇਕਿਸਤਾਨ ਤੋਂ ਖਰੀਦੀ ਜਾਂਦੀ ਹੈ। ਕੁਝ ਵਪਾਰੀ ਇਸ ਨੂੰ ਕਜ਼ਾਕਿਸਤਾਨ ਤੋਂ ਵੀ ਦਰਾਮਦ ਕਰਦੇ ਹਨ। ਖ਼ਾਸਕਰ ਅਫ਼ਗਾਨੀ ਜਾਂ ਪਠਾਣੀ ਹਿੰਗ ਦੀ ਵਧੇਰੇ ਮੰਗ ਹੁੰਦੀ ਹੈ।

ਇਹ ਵੀ ਪੜ੍ਹੋ:

ਸੀਐੱਸਆਈਆਰ ਅਨੁਸਾਰ, ਭਾਰਤ ਹਰ ਸਾਲ 1200 ਟਨ ਹਿੰਗ ਦੀ ਦਰਾਮਦ ਕਰਦਾ ਹੈ ਅਤੇ ਇਸ 'ਤੇ 600 ਕਰੋੜ ਰੁਪਏ ਖਰਚ ਕਰਦਾ ਹੈ। ਇਸ ਲਈ ਜੇ ਭਾਰਤ ਵਿੱਚ ਹੀ ਹੀਂਗ ਦੀ ਖੇਤੀ ਸਫ਼ਲਤਾ ਨਾਲ ਕੀਤੀ ਜਾਂਦੀ ਹੈ ਤਾਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਹੀਂਗ ਦੀ ਦਰਾਮਦ ਅਤੇ ਕੀਮਤ ਘੱਟ ਜਾਵੇਗੀ।

ਪਰ ਹੀਂਗ ਦਾ ਉਤਪਾਦਨ ਇੰਨਾ ਸੌਖਾ ਨਹੀਂ ਹੁੰਦਾ।

ਹਿੰਗ ਇੰਨੀ ਮਹਿੰਗਾ ਕਿਉਂ ਹੈ?

ਹਿੰਗ ਦਾ ਬੂਟਾ ਗਾਜਰ ਅਤੇ ਮੂਲੀ ਦੇ ਬੂਟਿਆਂ ਦੀ ਸ਼੍ਰੇਣੀ ਨਾਲ ਸਬੰਧਤ ਹੈ। ਇਹ ਪਿਘਲੇ ਹੋਏ ਬਰਫ਼ ਦੇ ਪਾਣੀ ਨਾਲ ਠੰਡੇ, ਸੁੱਕੇ ਮਾਰੂਥਲ ਦੇ ਮੌਸਮ ਵਿੱਚ ਉੱਗਦਾ ਹੈ।

ਦੁਨੀਆਂ ਭਰ ਵਿੱਚ ਹਿੰਗ ਦੀਆਂ ਲਗਭਗ 130 ਕਿਸਮਾਂ ਹਨ। ਇਨ੍ਹਾਂ ਵਿੱਚੋਂ ਕੁਝ ਕਿਸਮਾਂ ਪੰਜਾਬ, ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ ਉਗਾਈਆਂ ਜਾਂਦੀਆਂ ਹਨ। ਪਰ ਮੁੱਖ ਬੂਟਾ ਫੈਰੂਲਾ ਅਸਫੋਇਟੀਡਾ ਜੋ ਕਿ ਹਿੰਗ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ, ਭਾਰਤ ਵਿੱਚ ਨਹੀਂ ਮਿਲਦਾ।

ਸੀਐੱਸਆਈਆਰ ਦੁਆਰਾ ਕਾਸ਼ਤ ਕੀਤੇ ਬੂਟੇ ਈਰਾਨ ਤੋਂ ਲਿਆਂਦੇ ਬੀਜਾਂ ਦੁਆਰਾ ਉਗਾਏ ਜਾਂਦੇ ਹਨ।

ਦਿੱਲੀ ਸਥਿਤ ਨੈਸ਼ਨਲ ਬਿਊਰੋ ਆਫ਼ ਪਲਾਂਟ ਜੈਨੇਟਿਕ ਰਿਸੋਰਸਿਜ਼ (ਆਈਸੀਏਆਰ-ਐਨਬੀਪੀਜੀਆਰ) ਈਰਾਨ ਤੋਂ ਨੌ ਕਿਸਮਾਂ ਦੇ ਹਿੰਗ ਦੇ ਬੀਜ ਲੈ ਕੇ ਆਇਆ ਸੀ। ਆਈਸੀਏਆਰ-ਐਨਬੀਪੀਜੀਆਰ ਨੇ ਸਪਸ਼ਟ ਕੀਤਾ ਹੈ ਕਿ ਪਿਛਲੇ ਤੀਹ ਸਾਲਾਂ ਵਿੱਚ ਪਹਿਲੀ ਵਾਰ ਹਿੰਗ ਦੇ ਬੀਜ ਭਾਰਤ ਲਿਆਂਦੇ ਗਏ ਹਨ।

ਹਿੰਗ

ਤਸਵੀਰ ਸਰੋਤ, DHRUTI SHAH/BBC

ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਹਿੰਗ ਦੀਆਂ ਲਗਭਗ 130 ਕਿਸਮਾਂ ਹਨ

ਪਰ ਸਿਰਫ਼ ਬੂਟੇ ਉਗਾਉਣ ਦਾ ਇਹ ਮਤਲਬ ਨਹੀਂ ਹੈ ਕਿ ਇਸ ਨਾਲ ਹਿੰਗ ਹੋ ਜਾਵੇਗੀ। ਬੀਜ ਦੀ ਬਿਜਾਈ ਤੋਂ ਲੈ ਕੇ ਅਸਲ ਝਾੜ ਤੱਕ ਚਾਰ ਤੋਂ ਪੰਜ ਸਾਲ ਲੱਗਦੇ ਹਨ।

ਹਿੰਗ ਦੇ ਇੱਕ ਬੂਟੇ ਤੋਂ ਲਗਭਗ ਅੱਧਾ ਕਿਲੋ ਹੀਂਗ ਹੁੰਦੀ ਹੈ ਅਤੇ ਇਸ ਵਿੱਚ ਲਗਭਗ ਚਾਰ ਸਾਲ ਲੱਗਦੇ ਹਨ। ਇਸ ਲਈ ਹਿੰਗ ਦੀ ਕੀਮਤ ਵੱਧ ਹੁੰਦੀ ਹੈ।

ਕੀਮਤਾਂ ਇਸ ਗੱਲ 'ਤੇ ਵੀ ਨਿਰਭਰ ਕਰਦੀਆਂ ਹਨ ਕਿ ਹਿੰਗ ਦੀ ਪੈਦਾਵਾਰ ਕਿਵੇਂ ਕੀਤੀ ਜਾਂਦੀ ਹੈ। ਭਾਰਤ ਵਿੱਚ ਸ਼ੁੱਧ ਹਿੰਗ ਇਸ ਸਮੇਂ ਲਗਭਗ 35 ਤੋਂ 40 ਹਜ਼ਾਰ ਰੁਪਏ ਦੀ ਹੈ। ਇਸ ਲਈ ਸੀਐੱਸਆਈਆਰ ਦੇ ਵਿਗਿਆਨੀਆਂ ਨੂੰ ਉਮੀਦ ਹੈ ਕਿ ਜੇ ਇਹ ਤਜੁਰਬਾ ਸਫ਼ਲ ਰਿਹਾ ਤਾਂ ਇਸਦਾ ਕਿਸਾਨਾਂ ਨੂੰ ਕਾਫ਼ੀ ਲਾਭ ਹੋਵੇਗਾ।

ਹਿੰਗ ਕਿਵੇਂ ਪੈਦਾ ਹੁੰਦੀ ਹੈ?

ਹਿੰਗ ਫੈਰੂਲਾ ਅਸਫੋਇਟੀਡਾ ਦੀਆਂ ਜੜ੍ਹਾਂ ਤੋਂ ਇਕੱਠੇ ਕੀਤੇ ਰਸ ਤੋਂ ਉਗਾਈ ਜਾਂਦੀ ਹੈ। ਪਰ ਇਸ ਦੀ ਖੇਤੀ ਕਰਨਾ ਇੰਨਾ ਸੌਖਾ ਨਹੀਂ ਹੈ। ਇੱਕ ਵਾਰ ਜਦੋਂ ਇਹ ਜੂਸ ਇਕੱਠਾ ਹੋ ਜਾਂਦਾ ਹੈ ਤਾਂ ਹਿੰਗ ਨੂੰ ਉਗਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।

ਸਪਾਈਸਿਜ਼ ਬੋਰਡ ਦੀ ਵੈੱਬਸਾਈਟ ਵਿੱਚ ਹਿੰਗ ਦੀਆਂ ਦੋ ਕਿਸਮਾਂ ਦਾ ਜ਼ਿਕਰ ਹੈ, ਕਾਬੁਲੀ ਸਫੇਦ ਅਤੇ ਹਿੰਗ ਲਾਲ। ਚਿੱਟੀ ਹਿੰਗ ਪਾਣੀ ਵਿੱਚ ਘੁਲ ਜਾਂਦੀ ਹੈ। ਕਾਲੀ ਜਾਂ ਗੂੜ੍ਹੇ ਰੰਗ ਦੀ ਹਿੰਗ ਤੇਲ ਵਿੱਚ ਘੁਲ ਜਾਂਦੀ ਹੈ।

ਹਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਿੰਗ ਦੇ ਇੱਕ ਬੂਟੇ ਤੋਂ ਲਗਭਗ ਅੱਧਾ ਕਿਲੋ ਹਿੰਗ ਹੁੰਦੀ ਹੈ ਅਤੇ ਇਸ ਵਿੱਚ ਲਗਭਗ ਚਾਰ ਸਾਲ ਲੱਗਦੇ ਹਨ

ਕੱਚੇ ਹਿੰਗ ਦੀ ਤੇਜ਼ ਗੰਧ ਹੁੰਦੀ ਹੈ ਅਤੇ ਬਹੁਤ ਸਾਰੇ ਇਸਨੂੰ ਖਾਣ ਯੋਗ ਨਹੀਂ ਸਮਝਦੇ। ਹਿੰਗ ਦੇ ਛੋਟੇ ਟੁਕੜੇ ਬਣਾਉਣ ਲਈ ਖਾਣ ਵਾਲੇ ਗਮ ਅਤੇ ਸਟਾਰਚ ਵਿੱਚ ਮਿਲਾਏ ਜਾਂਦੇ ਹਨ। ਵਪਾਰੀ ਕਹਿੰਦੇ ਹਨ ਕਿ ਹਿੰਗ ਦੀ ਕੀਮਤ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਹਿੰਗ ਵਿੱਚ ਕੀ ਮਿਲਾਇਆ ਜਾਂਦਾ ਹੈ।

ਹਿੰਗ ਪਾਊਡਰ ਵੀ ਮਿਲਦਾ ਹੈ ਅਤੇ ਦੱਖਣੀ ਭਾਰਤ ਵਿੱਚ ਹਿੰਗ ਨੂੰ ਪਕਾਇਆ ਜਾਂਦਾ ਹੈ। ਇਨ੍ਹਾਂ ਪੱਕਿਆਂ ਹੋਇਆਂ ਟੁਕੜਿਆਂ ਦਾ ਪਾਊਡਰ ਮਸਾਲੇ ਵਿੱਚ ਵਰਤਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਹਿੰਗ ਭਾਰਤ ਵਿੱਚ ਕਿਵੇਂ ਆਈ?

ਕੁਝ ਲੋਕ ਕਹਿੰਦੇ ਹਨ ਕਿ ਹਿੰਗ ਮੁਗਲ ਕਾਲ ਦੌਰਾਨ ਭਾਰਤ ਵਿੱਚ ਆਈ ਸੀ ਕਿਉਂਕਿ ਈਰਾਨ ਅਤੇ ਅਫ਼ਗਾਨਿਸਤਾਨ ਵਿੱਚ ਹੀ ਇਸ ਦੀ ਖੇਤੀ ਹੁੰਦੀ ਹੈ। ਪਰ ਬਹੁਤ ਸਾਰੇ ਦਸਤਾਵੇਜ਼ੀ ਸਬੂਤ ਹਨ ਜੋ ਇਹ ਸਾਬਤ ਕਰਦੇ ਹਨ ਕਿ ਹਿੰਗ ਇਸ ਤੋਂ ਵੀ ਪਹਿਲਾਂ ਵਰਤੀ ਜਾਂਦੀ ਸੀ।

ਸੰਸਕ੍ਰਿਤ ਵਿੱਚ ਇਸ ਨੂੰ ਹਿੰਗੂ ਕਿਹਾ ਜਾਂਦਾ ਹੈ।

ਹਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਿੰਗ ਦੇ ਛੋਟੇ ਟੁਕੜੇ ਬਣਾਉਣ ਲਈ ਖਾਣ ਵਾਲੇ ਗਮ ਅਤੇ ਸਟਾਰਚ ਵਿੱਚ ਮਿਲਾਏ ਜਾਂਦੇ ਹਨ

ਇੰਡੀਆ ਸਟੱਡੀ ਸੈਂਟਰ ਦੇ ਪ੍ਰਬੰਧਕੀ ਟਰੱਸਟੀ ਮੁਗਧਾ ਕਰਨਿਕ ਦਾ ਕਹਿਣਾ ਹੈ, "ਸੰਭਾਵਨਾ ਹੈ ਕਿ ਇਤਿਹਾਸਕ ਸਮੇਂ ਦੌਰਾਨ ਕੁਝ ਕਬਾਇਲੀ ਈਰਾਨ ਤੋਂ ਭਾਰਤ ਆਏ ਸਨ। ਇਸ ਬਾਰੇ ਖੋਜ ਜਾਰੀ ਹੈ। ਸ਼ਾਇਦ ਹਿੰਗ ਇਨ੍ਹਾਂ ਕਬਾਇਲੀਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਤੋਂ ਹੀ ਭਾਰਤ ਆਈ ਸੀ।"

"ਪਹਿਲੇ ਸਮਿਆਂ ਵਿੱਚ ਸ਼ਾਇਦ ਈਰਾਨ ਅਤੇ ਅਫ਼ਗਾਨਿਸਤਾਨ ਤੋਂ ਆਏ ਵਪਾਰੀਆਂ ਤੋਂ ਹਿੰਗ ਦੀ ਦਰਾਮਦ ਕੀਤੀ ਹੋਵੇ। ਅਤੇ ਇਸ ਤਰ੍ਹਾਂ ਇਹ ਦੱਖਣੀ ਭਾਰਤ ਵਿੱਚ ਵਰਤੀ ਜਾਣ ਲੱਗੀ। "

ਆਯੁਰਵੇਦ ਵਿੱਚ ਹਿੰਗ ਦੀ ਮਹੱਤਤਾ

ਮੁਗਧਾ ਕਰਨਿਕ ਮੁਤਾਬਕ ਆਯੁਰਵੇਦ ਵਿੱਚ ਹਿੰਗ ਦੇ ਬਹੁਤ ਸਾਰੇ ਹਵਾਲੇ ਹਨ। ਅਸ਼ਟਾਂਗ੍ਰਿਦਿਆ ਪਾਠ ਵਿੱਚ ਵਾਗਭੱਟ ਲਿਖਦੇ ਹਨ, "ਹੀਂਗੁ ਵਾਤਕਫਾਨਾਹ ਸ਼ੂਲਘਨਮ ਪਿੱਤ ਕੋਪਨਮ। ਕਟੁਪਾਕਰਸਨਮ ਰੁਚਿਯਮ ਦੀਪਨਮ ਪਾਟਨਮ ਲਘੁ।"

ਇਸਦਾ ਮਤਲਬ ਹੈ ਕਿ ਹੀਂਗ ਵਾਤ ਅਤੇ ਖੰਘ ਦੇ ਲੱਛਣਾਂ ਨੂੰ ਠੀਕ ਕਰਦਾ ਹੈ ਅਤੇ ਇਹ ਸਰੀਰ ਵਿੱਚ ਪਿੱਤ ਦੇ ਪੱਧਰ ਨੂੰ ਵਧਾਉਂਦਾ ਹੈ। ਇਹ ਗਰਮ ਹੈ, ਇਹ ਭੁੱਖ ਨੂੰ ਵਧਾਉਂਦੀ ਹੈ, ਇਹ ਸਵਾਦ ਨੂੰ ਵਧਾਉਂਦੀ ਹੈ ਅਤੇ ਜੇ ਕੋਈ ਸਵਾਦ ਗੁਆ ਲੈਂਦਾ ਹੈ ਤਾਂ ਉਸਨੂੰ ਪਾਣੀ ਵਿੱਚ ਹਿੰਗ ਮਿਲਾ ਕੇ ਦਿੱਤੀ ਜਾਂਦੀ ਹੈ।"

ਵਾਈਐੱਮਟੀ ਆਯੁਰਵੇਦ ਕਾਲਜ ਵਿੱਚ ਸਹਿਯੋਗੀ ਪ੍ਰੋਫੈਸਰ ਡਾ. ਮਹੇਸ਼ ਕਾਰਵ ਕਹਿੰਦੇ ਹਨ, "ਆਯੁਰਵੇਦ ਦਾ ਸਭ ਤੋਂ ਪੁਰਾਣਾ ਪਾਠ ਚਰਕ ਸਮਹਿਤਾ ਹੈ। ਇਸ ਵਿੱਚ ਹਿੰਗ ਦਾ ਵੀ ਜ਼ਿਕਰ ਹੈ। ਇਸ ਲਈ ਇੱਥੇ ਹਿੰਗ ਪੱਕੇ ਤੌਰ 'ਤੇ ਕਈ ਸਾਲ ਪਹਿਲਾਂ ਵਰਤੀ ਜਾਂਦੀ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਡਾ. ਹਰੀਸ਼, ਆਯੁਰਵੇਦ ਮੁਤਾਬਕ ਹੀਂਗ ਦੀ ਮਹੱਤਤਾ ਬਾਰੇ ਦੱਸਦੇ ਹਨ, "ਹਿੰਗ ਇੱਕ ਪਾਚਕ ਹੈ। ਇਹ ਸਰੀਰ ਵਿੱਚ ਪਾਚਨ ਪ੍ਰਕਿਰਿਆ ਵਿੱਚ ਮਦਦ ਕਰਦਾ ਹੈ। ਇਹ ਗੈਸ ਦੀ ਪ੍ਰਵਿਰਤੀ ਨੂੰ ਘਟਾਉਂਦਾ ਹੈ। ਜਿਵੇਂ ਕਿ ਭਾਰਤੀ ਭੋਜਨ ਸਟਾਰਚ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ, ਹਿੰਗ ਵੀ ਖਾਣੇ ਦੇ ਨਾਲ ਵਧੀਆ ਰਹਿੰਦਾ ਹੈ।

"ਜੇ ਪਾਚਣ ਸਬੰਧੀ ਕੁਝ ਸਮੱਸਿਆਵਾਂ ਹਨ ਤਾਂ ਹਿੰਗਸਟਾਕ ਚੂਰਨ ਖਾਧਾ ਜਾਂਦਾ ਹੈ, ਜਿਸ ਵਿੱਚ ਮੁੱਖ ਭਾਗ ਹਿੰਗ ਹੁੰਦਾ ਹੈ। ਹਿੰਗ ਦੀ ਪਰਤ ਟਿੱਢ ਪੀੜ ਠੀਕ ਕਰਨ ਲਈ ਵਰਤੀ ਜਾਂਦੀ ਹੈ। ਕਈ ਦਵਾਈਆਂ ਹਨ ਜਿੱਥੇ ਹਿੰਗ ਇੱਕ ਅਹਿਮ ਹਿੱਸਾ ਹੁੰਦਾ ਹੈ।

ਆਯੁਰਵੇਦ ਕਹਿੰਦਾ ਹੈ, "ਸਿਰਫ਼ ਇਕੱਲੀ ਹਿੰਗ ਕਦੇ ਵੀ ਕਿਸੇ ਦਵਾਈ ਵਿੱਚ ਨਹੀਂ ਵਰਤੀ ਜਾਂਦੀ। ਇਸਨੂੰ ਵਰਤੋਂ ਤੋਂ ਪਹਿਲਾਂ ਹਮੇਸ਼ਾ ਘਿਓ ਵਿੱਚ ਪਕਾਉਣ ਦੀ ਜ਼ਰੂਰਤ ਹੁੰਦੀ ਹੈ। ਜੇ ਕੱਚੇ ਹਿੰਗ ਦੀ ਵਰਤੋਂ ਕਰ ਲਈ ਜਾਵੇ ਤਾਂ ਇਸ ਨਾਲ ਉਲਟੀਆ ਜਾਂਦੀ ਹੈ।"

ਭਾਰਤੀ ਇੰਨੀ ਹਿੰਗ ਕਿਉਂ ਖਾਂਦੇ ਹਨ?

ਦਿੱਲੀ ਵਿੱਚ ਖਾਦੀਬਾਵਲੀ ਮਸਾਲਿਆਂ ਦੀ ਏਸ਼ੀਆ ਵਿੱਚ ਸਭ ਤੋਂ ਵੱਡੀ ਥੋਕ ਮਾਰਕੀਟ ਹੈ। ਪਿਛਲੇ ਸਾਲ, ਮੈਂ ਦਿੱਲੀ ਦੇ ਇਸ ਖਾਦੀਬਾਵਲੀ ਬਾਜ਼ਾਰ ਦਾ ਦੌਰਾ ਕੀਤਾ ਸੀ।

ਉਸ ਬਜ਼ਾਰ ਵਿੱਚ ਇੱਕ ਲਾਈਨ ਸਿਰਫ਼ ਹਿੰਗ ਦੀ ਮਹਿਕ ਨਾਲ ਭਰੀ ਹੋਈ ਹੈ ਅਤੇ ਇਸ ਬਜ਼ਾਰ ਵਿੱਚ ਅਸਲ ਹਿੰਗ ਲੱਭਣਾ ਵੀ ਇੱਕ ਵੱਖਰਾ ਤਜਰਬਾ ਹੈ। ਜਦੋਂ ਅਸੀਂ ਹਿੰਗ ਦੀਆਂ ਇੰਨ੍ਹਾਂ ਢੇਰੀਆਂ ਨੂੰ ਦੇਖਿਆ ਤਾਂ ਹੈਰਾਨ ਸੀ ਕਿ ਅਸਲ ਵਿੱਚ ਭਾਰਤ ਵਿੱਚ ਕਿੰਨੀ ਹਿੰਗ ਵਰਤੀ ਜਾਂਦੀ ਹੈ।

ਕੁਝ ਭਾਰਤੀ ਲੋਕ ਆਪਣੇ ਭੋਜਨ ਵਿੱਚ ਹਿੰਗ ਦੀ ਵਰਤੋਂ ਨਹੀਂ ਕਰਦੇ ਪਰ ਕਈ ਭਾਈਚਾਰੇ ਆਪਣੇ ਰੋਜ਼ਾਨਾ ਦੇ ਖਾਣੇ ਦੇ ਹਿੱਸੇ ਵਜੋਂ ਹਿੰਗ ਦੀ ਵਰਤੋਂ ਕਰਦੇ ਹਨ। ਪਿਆਜ਼ ਅਤੇ ਲਸਣ ਵਾਂਗ ਹੀ ਹਿੰਗ ਵੀ ਭੋਜਨ ਦਾ ਜ਼ਰੂਰੀ ਤੱਤ ਹੈ। ਕੁਝ ਲੋਕ ਮਾਸਾਹਾਰੀ ਭੋਜਨ ਵਿੱਚ ਵੀ ਹਿੰਗ ਦੀ ਵਰਤੋਂ ਕਰਦੇ ਹਨ। ਹਰ ਕਿਸੇ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਤਾਂ ਹਿੰਗ ਵਾਲੀ ਲੱਸੀ ਪੀਤੀ ਹੋਣੀ ਹੈ।

ਹੀਂਗ

ਤਸਵੀਰ ਸਰੋਤ, Janhavee Moole/BBC

ਤਸਵੀਰ ਕੈਪਸ਼ਨ, ਦੱਖਣੀ ਸੂਬਿਆਂ ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਬਣਾਏ ਜਾਂਦੇ ਸਾਂਬਰ ਵਿੱਚ ਹਿੰਗ ਜ਼ਰੂਰ ਪਾਈ ਜਾਂਦੀ ਹੈ

ਨਾ ਸਿਰਫ਼ ਭਾਰਤ ਸਗੋਂ ਪਾਕਿਸਤਾਨ, ਬੰਗਲਾਦੇਸ਼, ਅਫ਼ਗਾਨਿਸਤਾਨ ਅਤੇ ਅਰਬ ਦੇਸਾਂ ਅਤੇ ਈਰਾਨ ਵਿੱਚ ਵੀ ਹਿੰਗ ਭੋਜਨ ਜਾਂ ਦਵਾਈਆਂ ਵਿੱਚ ਵਰਤੀ ਜਾਂਦੀ ਹੈ।

ਪਰ ਦੁਨੀਆਂ ਦੇ ਕੁਝ ਦੇਸਾਂ ਦੇ ਲੋਕ ਹਿੰਗ ਦੀ ਤੇਜ਼ ਖੁਸ਼ਬੂ ਨੂੰ ਪਸੰਦ ਨਹੀਂ ਕਰਦੇ।

ਇਸ ਲਈ ਕੁਝ ਲੋਕ ਹੀਂਗ ਨੂੰ 'ਡੈਵਿਲਜ਼ ਡੰਗ' ਕਹਿੰਦੇ ਹਨ। ਜਦੋਂ ਹਿੰਗ ਨੂੰ ਕਿਸੇ ਖਾਣ-ਪੀਣ ਵਾਲੀ ਚੀਜ਼ ਨਾਲ ਮਿਲਾਇਆ ਜਾਂਦਾ ਹੈ ਤਾਂ ਇਸ ਦੀ ਖੁਸ਼ਬੂ ਕੁਝ ਹੱਦ ਤੱਕ ਘੱਟ ਜਾਂਦੀ ਹੈ ਅਤੇ ਸਵਾਦ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ:

ਜਦੋਂ ਤੇਲ ਗਰਮ ਹੁੰਦਾ ਹੈ ਤਾਂ ਅਸੀਂ ਇਸ ਵਿੱਚ ਹਲਦੀ ਅਤੇ ਹਿੰਗ ਮਿਲਾਉਂਦੇ ਹਾਂ ਅਤੇ ਫਿਰ ਸਬਜ਼ੀਆਂ। ਅਜਿਹਾ ਕਰਨ ਦੀ ਇੱਕ ਤਕਨੀਕ ਹੈ ਅਤੇ ਜੇ ਅਸੀਂ ਇਸ ਤਕਨੀਕ ਵਿੱਚ ਕਾਬਲ ਹੋ ਜਾਈਏ ਤਾਂ ਇਸ ਖਾਣੇ ਦੀ ਮਹਿਕ ਘਰ ਵਿੱਚ ਫੈਲ ਜਾਂਦੀ ਹੈ।

ਇਹ ਲੇਖ ਲਿਖਣ ਵੇਲੇ ਮੈਂ ਵੀ ਫੋੜਣੀ ਲਈ ਗਰਮ ਤੇਲ ਵਿੱਚ ਹਿੰਗ ਮਿਲਾਈ ਅਤੇ ਫਿਰ ਇਸ ਨੂੰ ਚੌਲਾਂ ਵਿੱਚ ਮਿਲਾਇਆ। ਇਸ ਦੀ ਖੁਸ਼ਬੂ ਮੈਨੂੰ ਅਫ਼ਗਾਨਿਸਤਾਨ ਅਤੇ ਈਰਾਨ ਦੇ ਸਫ਼ਰ 'ਤੇ ਲੈ ਗਈ।

ਦੱਖਣੀ ਸੂਬਿਆਂ ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਬਣਾਏ ਜਾਂਦੇ ਸਾਂਬਰ ਵਿੱਚ ਹਿੰਗ ਜ਼ਰੂਰ ਪਾਈ ਜਾਂਦੀ ਹੈ।

ਹੋਰ ਭੋਜਨ ਜਿਨ੍ਹਾਂ ਵਿੱਚ ਹਿੰਗ ਦੀ ਮਹਿਕ ਜ਼ਰੂਰ ਹੁੰਦੀ ਹੈ, ਉਹ ਹਨ ਗੁਜਰਾਤੀ ਕੜ੍ਹੀ, ਮਹਾਰਾਸ਼ਟਰੀ ਵਾਰਨ ਅਤੇ ਬੈਂਗਨ ਦੀ ਸਬਜ਼ੀ।

ਵੀਡੀਓ: ਜਾਣੋ ਬਲਵਿੰਦਰ ਸਿੰਘ ਨੂੰ ਕਿਉਂ ਮਿਲਿਆ ਸੀ ਸ਼ੌਰਿਆ ਚੱਕਰ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)