ਬੀਅਰ ਨਾਲ ਚੇਚਕ ਦਾ ਇਲਾਜ ਕਰਨ ਦੇ ਦਾਅਵਿਆਂ ਦੇ ਯੁੱਗ ’ਚ ਪਹਿਲੀ ਵੈਕਸੀਨ ਇੰਝ ਬਣੀ ਸੀ

ਚੇਚਕ

ਤਸਵੀਰ ਸਰੋਤ, Getty Images

    • ਲੇਖਕ, ਰਿਚਰਡ ਹੋਲਿੰਗਮ
    • ਰੋਲ, ਬੀਬੀਸੀ ਫ਼ਿਊਚਰ

ਚੇਚਕ ਨਾਲ ਲੱਖਾਂ ਲੋਕਾਂ ਦੀ ਮੌਤ ਹੁੰਦੀ ਸੀ ਪਰ ਖੋਜ ਕਰਦਿਆਂ ਇੱਕ ਅਚਾਨਕ ਬਣੀ ਵੈਸਕੀਨ ਨੇ ਮਨੁੱਖੀ ਸਿਹਤ ਦੀ ਰਿਸਰਚ ਦੇ ਖੇਤਰ ਨੂੰ ਹੀ ਬਦਲ ਦਿੱਤਾ।

ਚੇਚਕ ਇੱਕ ਬਹੁਤ ਹੀ ਭਿਆਨਕ ਬਿਮਾਰੀ ਸੀ।

ਹਿਸਟਰੀ ਆਫ਼ ਵੈਕਸੀਨ ਵੈੱਬਸਾਈਟ ਦੇ ਸੰਪਾਦਕ ਅਤੇ ਮਹਾਂਮਾਰੀਆਂ ਦੇ ਮਾਹਿਰ ਵਿਗਿਆਨੀ ਰੇਨੇ ਨਾਜੇਰਾ ਕਹਿੰਦੇ ਹਨ, "ਤੁਹਾਡਾ ਸਰੀਰ ਦਰਦ ਕਰਦਾ ਹੈ, ਤੁਹਾਨੂੰ ਬੁਖ਼ਾਰ ਹੋ ਸਕਦਾ ਹੈ, ਦੁਖਦਾ ਗਲ੍ਹਾ, ਸਿਰਦਰਦ ਅਤੇ ਸਾਹ ਲੈਣ ਵਿੱਚ ਤਕਲੀਫ਼ ਪਰ ਇਹ ਸਭ ਤੋਂ ਵੱਧ ਬੁਰਾ ਨਹੀਂ ਹੈ।"

ਉਸਨੇ ਕਿਹਾ, "ਇਸ ਤੋਂ ਵੀ ਉੱਪਰ ਤੁਹਾਡੇ ਸਾਰੇ ਸਰੀਰ 'ਤੇ ਧੱਫ਼ੜ ਪੈ ਜਾਣਗੇ, ਸਿਰ, ਗਲ਼ੇ ਅਤੇ ਇਥੋਂ ਤੱਕ ਕਿ ਫ਼ੇਫੜਿਆਂ ਵਿੱਚ ਵੀ ਪਸ ਨਾਲ ਭਰੇ ਹੋਏ ਛਾਲੇ ਹੋ ਜਾਣਗੇ, ਤੇ ਕੁਝ ਦਿਨਾਂ ਬਾਅਦ ਉਹ ਸੁੱਕ ਜਾਣਗੇ ਅਤੇ ਉੱਤਰਣ ਲੱਗਣਗੇ।''

ਇਹ ਵੀ ਪੜ੍ਹੋ-

ਕੌਮਾਂਤਰੀ ਵਪਾਰ ਅਤੇ ਸਾਮਰਾਜ ਦੇ ਫ਼ੈਲਾਅ ਨਾਲ ਚੇਚਕ ਵੀ ਦੁਨੀਆਂ ਭਰ ਵਿੱਚ ਫ਼ੈਲ ਗਿਆ ਸੀ।

ਕਰੀਬ ਇੱਕ ਤਿਹਾਈ ਬਾਲਗਾਂ ਅਤੇ ਦਸਾਂ ਵਿੱਚੋਂ ਅੱਠ ਬੱਚਿਆਂ ਦੇ ਚੇਚਕ ਤੋਂ ਪ੍ਰਭਾਵਿਤ ਹੋ ਕੇ ਮਰਨ ਦੀ ਸੰਭਾਵਨਾ ਪੈਦਾ ਹੋ ਸਕਦੀ ਸੀ।

ਅਨੁਮਾਨ ਲਾਇਆ ਜਾਂਦਾ ਹੈ ਕਿ ਅਠਾਰ੍ਹਵੀਂ ਸਦੀ ਦੀ ਸ਼ੁਰੂਆਤ ਵਿੱਚ ਬਿਮਾਰੀ ਨਾਲ ਹਰ ਸਾਲ ਇਕੱਲੇ ਯੂਰਪ ਵਿੱਚ 400,000 ਲੋਕਾਂ ਦੀ ਮੌਤ ਹੁੰਦੀ ਸੀ।

ਬੰਦਰਗਾਹਾਂ ’ਤੇ ਲਾਗ ਦਾ ਬਹੁਤ ਖ਼ਤਰਾ ਸੀ। 1921 ਵਿੱਚ ਚੇਚਕ ਫ਼ੈਲਣ ਨਾਲ ਅਮਰੀਕਾ ਦੇ ਸ਼ਹਿਰ ਬੌਸਟਨ ਵਿੱਚ 8 ਫ਼ੀਸਦ ਜਨਸੰਖਿਆਂ ਖ਼ਤਮ ਹੋ ਗਈ ਸੀ।

ਪਰ ਜੇ ਤੁਸੀਂ ਜਿਉਂਦੇ ਵੀ ਰਹਿ ਜਾਓ ਤਾਂ ਵੀ ਬਿਮਾਰੀ ਦਾ ਪ੍ਰਭਾਵ ਨਾ ਜਾਣ ਵਾਲਾ ਸੀ, ਕਈ ਇਸ ਨਾਲ ਅੰਨ੍ਹੇ ਹੋ ਜਾਂਦੇ ਸਨ ਤੇ ਕਈਆਂ ਦੇ ਸਰੀਰ 'ਤੇ ਭੱਦੇ ਦਾਗ਼ ਪੈ ਜਾਂਦੇ ਸਨ।

ਇਲਾਜ ਬੇਹੱਦ ਫ਼ਜ਼ੂਲ ਅਤੇ ਹਾਸੋਹੀਣਾ

ਨਾਜੇਰਾ ਨੇ ਕਿਹਾ, "ਜਦੋਂ ਛਾਲੇ ਸੁੱਕ ਕੇ ਝੱੜ ਜਾਂਦੇ ਸਨ ਤਾਂ ਪਿੱਛੇ ਡੂੰਘੇ ਬੇਢੰਗੇ ਚੇਚਕ ਦੇ ਦਾਗ਼ ਪੈ ਜਾਂਦੇ ਸਨ। ਕਈ ਲੋਕਾਂ ਨੇ ਦਾਗ਼ਾਂ ਨਾਲ ਜਿਉਣ ਦੀ ਥਾਂ ਮਰਨ ਨੂੰ ਤਰਜ਼ੀਹ ਦਿੱਤੀ ਅਤੇ ਆਤਮਹੱਤਿਆ ਕਰ ਲਈ।"

ਇਲਾਜ ਬੇਹੱਦ ਫ਼ਜ਼ੂਲ ਅਤੇ ਹਾਸੋਹੀਣਾ ਹੁੰਦਾ ਸੀ। ਇਲਾਜ ਦੇ ਨਾਮ 'ਤੇ ਕਈਆਂ ਨੂੰ ਗਰਮ ਕਮਰਿਆਂ ਵਿੱਚ ਰੱਖਿਆ ਜਾਂਦਾ ਸੀ ਤਾਂ ਹੋਰਾਂ ਨੂੰ ਠੰਢੇ ਕਮਰਿਆਂ ਵਿੱਚ।

ਕਈ ਮਰੀਜ਼ਾਂ ਨੂੰ ਲਾਲ ਕੱਪੜੇ ਵਿੱਚ ਲਪੇਟਿਆਂ ਜਾਂਦਾ ਤੇ ਕਈਆਂ ਨੂੰ ਖ਼ਰਬੂਜੇ ਖਾਣ ਤੋਂ ਮਨ੍ਹਾਂ ਕੀਤਾ ਜਾਂਦਾ ਸੀ।

ਸਤਾਂਰਵੀਂ ਸਦੀ ਦੇ ਇੱਕ ਸਿਹਤ ਕਰਮੀ ਨੇ ਤਾਂ ਹੱਦ ਹੀ ਕਰ ਦਿੱਤੀ ਸੀ। ਹਰ ਮਰੀਜ਼ ਨੂੰ 24 ਘੰਟਿਆਂ ਵਿੱਚ "ਬੀਅਰ ਦੀਆਂ 12 ਛੋਟੀਆਂ ਬੋਤਲਾਂ" ਪਿਲਾ ਦਿੱਤੀਆਂ ਜਾਂਦੀਆਂ ਸਨ। ਹੋ ਸਕਦਾ ਹੈ ਨਸ਼ੇ ਨਾਲ ਦਰਦ ਘਟਦਾ ਹੋਵੇ।

19 ਵੀਂ ਸਦੀ ਵਿਚ, ਚੇਚਕ ਨੇ ਇਕੱਲੇ ਯੂਰਪ ਵਿੱਚ ਹੀ ਇਕ ਸਾਲ ਦੌਰਾਨ 400,000 ਲੋਕਾਂ ਮੌਤ ਹੋ ਗਈ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 19 ਵੀਂ ਸਦੀ ਵਿੱਚ, ਚੇਚਕ ਕਾਰਨ ਇਕੱਲੇ ਯੂਰਪ ਵਿੱਚ ਹੀ ਇੱਕ ਸਾਲ ਦੌਰਾਨ 400,000 ਲੋਕਾਂ ਦੀ ਮੌਤ ਹੋ ਗਈ ਸੀ

ਖ਼ੈਰ, ਇਸ ਦਾ ਇੱਕ ਸਹੀ ਇਲਾਜ ਵੀ ਸੀ, ਜੋ ਸੀ ਟੀਕਾ ਲਗਾਉਣਾ। ਇਸ ਵਿੱਚ ਇੱਕ ਚੇਚਕ ਪ੍ਰਭਾਵਿਤ ਵਿਅਕਤੀ ਦਾ ਪਸ ਲੈ ਕੇ ਇੱਕ ਤੰਦਰੁਸਤ ਵਿਅਕਤੀ ਦੇ ਸਰੀਰ ਤੇ ਮਲਣਾ ਵੀ ਸ਼ਾਮਲ ਸੀ। ਇੱਕ ਹੋਰ ਤਕਨੀਕ ਤਹਿਤ ਨੱਕ 'ਤੇ ਹੋਏ ਚੇਚਕ ਦੇ ਛਾਲਿਆਂ ਨੂੰ ਤੋੜ ਦਿੱਤਾ ਜਾਂਦਾ ਸੀ।

ਅਠਾਰਵੀਂ ਸਦੀ ਵਿੱਚ ਉਨੈਮਸ ਨਾਮ ਦੇ ਵਿਅਕਤੀ ਵੱਲੋਂ ਬਣਾਇਆ ਗਿਆ ਟੀਕਾ ਜੋ ਕਿ ਆਮ ਤੌਰ 'ਤੇ ਮਾਮੂਲੀ ਚੇਚਕ ਦੀ ਹਾਲਤ ਵਿੱਚ ਕਾਰਗ਼ਰ ਸਾਬਤ ਹੁੰਦਾ ਸੀ, ਉਸ ਨੂੰ ਪਹਿਲਾਂ ਅਫ਼ਰੀਕਾ ਅਤੇ ਏਸ਼ੀਆਂ ਵਿੱਚ ਪਰਖਿਆ ਗਿਆ ਅਤੇ ਫ਼ਿਰ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਪਹੁੰਚਾਇਆ ਗਿਆ।

ਪਰ ਇਹ ਹਮੇਸ਼ਾ ਕੰਮ ਨਹੀਂ ਕਰਦਾ ਸੀ। ਕਈ ਲੋਕਾਂ ਨੂੰ ਚੇਚਕ ਪੂਰੀ ਤਰ੍ਹਾਂ ਹੋ ਗਈ ਅਤੇ ਜਿੰਨ੍ਹਾਂ ਨੂੰ ਟੀਕਾ ਲਗਾਇਆ ਗਿਆ ਸੀ ਉਹ ਇਸਦੇ ਫ਼ੈਲਾਅ ਦਾ ਕਾਰਨ ਬਣੇ।

ਉਹ ਜਿਨ੍ਹਾਂ ਤੰਦਰੁਸਤ ਲੋਕਾਂ ਨੂੰ ਮਿਲਦੇ ਉਨ੍ਹਾਂ ਨੂੰ ਪ੍ਰਭਾਵਿਤ ਕਰਦੇ। ਚੇਚਕ ਦੇ ਇੱਕ ਚੰਗੇ ਹੱਲ ਹੀ ਲੋੜ ਸੀ।

ਚੇਚਕ ਤੋਂ ਪੂਰੀ ਤਰ੍ਹਾਂ ਬਚਿਆ ਇੱਕ ਸਮੂਹ

1700 ਤੱਕ ਇਹ ਗੱਲ ਚੰਗੀ ਤਰ੍ਹਾਂ ਪੱਕੀ ਹੋ ਗਈ ਕਿ ਇੰਗਲੈਂਡ ਦੇ ਪੇਂਡੂ ਖੇਤਰ ਵਿੱਚ ਲੋਕਾਂ ਦਾ ਇੱਕ ਸਮੂਹ ਚੇਚਕ ਤੋਂ ਪੂਰੀ ਤਰ੍ਹਾਂ ਬਚਿਆ ਹੋਇਆ ਹੈ।

ਬਲਕਿ ਦੋਧੀਆਂ ਨੂੰ ਪਸ਼ੂਆਂ ਨੂੰ ਹੋਣ ਵਾਲੀ ਇੱਕ ਹੋਰ ਬਿਮਾਰੀ ਜਿਸਨੂੰ ਕਾਓਪੌਸਕ (ਗਾਵਾਂ ਨੂੰ ਹੋਣ ਵਾਲੀ ਚੇਚਕ) ਕਿਹਾ ਜਾਂਦਾ ਸੀ ਹੋਈ ਪਰ ਇਸਦੇ ਦਾਗ਼ ਘੱਟ ਸਨ।

ਇਹ ਵੀ ਪੜ੍ਹੋ-

ਪੱਛਮੀ ਇੰਗਲੈਂਡ ਵਿੱਚ 1774 ਵਿੱਚ ਜਦੋਂ ਚੇਚਕ ਫ਼ੈਲਿਆ ਤਾਂ ਇੱਕ ਕਿਸਾਨ ਬੈਨਜੇਮਿਨ ਜੇਸਟੀ ਨੇ ਇਸਦੇ ਹੱਲ ਲਈ ਕੋਈ ਕੋਸ਼ਿਸ਼ ਕਰਨ ਦਾ ਫ਼ੈਸਲਾ ਕੀਤਾ।

ਉਸਨੇ ਇੱਕ ਗਾਂ ਨੂੰ ਹੋਏ ਕਾਓਪੌਕਸ ਦੇ ਛਾਲਿਆਂ ਤੋਂ ਕੁਝ ਪਸ ਨੂੰ ਰਗੜਕੇ ਕੱਢਿਆ ਅਤੇ ਆਪਣੀ ਪਤਨੀ ਅਤੇ ਬੇਟੇ ਦੀ ਚਮੜੀ 'ਤੇ ਲਾ ਦਿੱਤਾ। ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਚੇਚਕ ਨਹੀਂ ਸੀ ਹੋਈ।

ਹਾਲਾਂਕਿ ਬਹੁਤ ਸਾਲ ਬਾਅਦ ਤੱਕ ਵੀ ਕੋਈ ਜੇਸਟੀ ਦੇ ਕੰਮ ਬਾਰੇ ਨਹੀਂ ਜਾਣਦਾ ਸੀ । ਜਦੋਂ ਤੱਕ ਇੱਕ ਹੋਰ ਵਿਅਕਤੀ ਜਿਸ ਨੂੰ ਵੈਕਸੀਨ ਬਣਾਉਣ ਦਾ ਸਿਹਰਾ ਮਿਲਿਆ, ਜਿਸ ਨੇ ਉਸੇ ਤਰ੍ਹਾਂ ਦੀ ਖੋਜ ਕੀਤੀ ਸੀ, ਉਹੀ ਟੀਕਾ ਬਣਾਇਆ ਸੀ, ਜਿਸਦੇ ਨਤੀਜੇ ਵੀ ਉਸੇ ਤਰ੍ਹਾਂ ਦੇ ਹੀ ਨਿਕਲੇ ਸਨ ਅਤੇ ਉਹ ਬਹੁਤ ਹਰਮਨ ਪਿਆਰਾ ਵੀ ਹੋ ਗਿਆ ਸੀ।

ਐਡਵਰਡ ਜੇਨਰ, ਵੱਲੋਂ ਆਪਣੇ ਪੁੱਤਰ ਨੂੰ ਟੀਕੇ ਲਗਾਉਣ ਦਾ ਯਾਦਗਾਰੀ ਬੁੱਤ ਬਣਾਇਆ ਗਿਆ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਡਵਰਡ ਜੇਨਰ, ਵੱਲੋਂ ਆਪਣੇ ਪੁੱਤਰ ਨੂੰ ਟੀਕੇ ਲਗਾਉਣ ਦਾ ਯਾਦਗਾਰੀ ਬੁੱਤ ਬਣਾਇਆ ਗਿਆ ਹੈ

ਐਵਰਡ ਜੈਨਰ ਇੱਕ ਡਾਕਟਰ ਸੀ ਜੋ ਕਿ ਗਲੋਸਟੈਸ਼ਰਾਈਨ ਦੇ ਇੱਕ ਛੋਟੇ ਕਸਬੇ ਬਰਕਲੇ ਵਿੱਚ ਕੰਮ ਕਰਦਾ ਸੀ।

ਉਸ ਨੂੰ ਉਸ ਸਮੇਂ ਦੇ ਚੰਗੇ ਸਰਜਨਾਂ ਦੀ ਨਿਗਰਾਨੀ ਵਿੱਚ ਟਰੇਨ ਕੀਤਾ ਗਿਆ ਸੀ। ਜੈਨਰ ਦਾ ਗਲੋਸਟੈਸ਼ਰਾਈਨ ਵਿੱਚ ਚੇਚਕ ਦੇ ਇਲਾਜ ਨੂੰ ਲੈ ਕੇ ਰੁਝਾਨ, ਬਚਪਨ ਵਿੱਚ ਉਸ ਦੇ ਚੇਚਕ ਦੇ ਟੀਕੇ ਨੂੰ ਲੈ ਕੇ ਹੋਏ ਤਜ਼ਰਬਿਆਂ ਤੋਂ ਪ੍ਰਭਾਵਿਤ ਮੰਨਿਆ ਜਾਂਦਾ ਹੈ।

ਡਾਕਟਰ ਜੈਨਰ ਹਾਊਸ ਮਿਊਜ਼ੀਅਮ ਦੇ ਮੈਨੇਜ਼ਰ ਓਨ ਗੋਵਰ ਨੇ ਕਿਹਾ, ''ਇਹ ਕਿਹਾ ਜਾਂਦਾ ਹੈ ਕਿ ਜੈਨਰ ਮਾਨਸਿਕ ਤੌਰ 'ਤੇ ਤਜ਼ਰਬਾ ਕਰਨ ਤੋਂ ਡਰਦਾ ਸੀ।

ਉਸਦੀ ਕੁਝ ਵਜ੍ਹਾ ਸੀ ਕਿ ਜੇ ਉਹ ਲੱਭ ਲੈਂਦਾ ਹੈ ਤਾਂ ਇਹ ਕਿੰਨਾ ਭਿਆਨਕ ਹੋਵੇਗਾ। ਉਹ ਸੋਚ ਰਿਹਾ ਸੀ, ਮੈਨੂੰ ਇੱਕ ਵਿਕਲਪ ਲੱਭਣਾ ਚਾਹੀਦਾ ਹੈ, ਕੁਝ ਸੁਰੱਖਿਅਤ, ਜਿਹੜਾ ਕਿ ਘੱਟ ਡਰਾਉਣਾ ਹੋਵੇ।''

ਸਾਲ 1796, ਵਿੱਚ ਕਿਸਾਨਾਂ ਅਤੇ ਦੋਧੀਆਂ ਤੋਂ ਪੁਖ਼ਤਾ ਸਬੂਤ ਲੈਣ ਤੋਂ ਬਾਅਦ ਜੈਨਰ ਨੇ ਫ਼ੈਸਲਾ ਕੀਤਾ ਕਿ ਉਹ ਤਜ਼ਰਬਾ ਕਰੇਗਾ। ਇੱਕ ਬੱਚੇ 'ਤੇ ਸੰਭਾਵਿਤ ਪ੍ਰਯੋਗ।

ਉਸ ਨੇ ਇੱਕ ਦੋਧੀ ਦੇ ਬੱਚੇ ਸਾਰਾ ਨੇਲਮਸ ਦੇ ਹੱਥਾਂ ਤੋਂ ਕਾਓਪੋਕਸ ਦੇ ਜਖ਼ਮਾਂ ਵਿੱਚੋਂ ਕੁਝ ਪਸ ਲਈ ਅਤੇ ਅੱਠ ਸਾਲਾਂ ਦੇ ਜੇਮਜ਼ ਫ਼ਿਲਿਪ ਦੀ ਚਮੜੀ ਵਿੱਚ ਲਗਾ ਦਿੱਤੀ।

ਕੁਝ ਦਿਨਾਂ ਦੀ ਸੰਖੇਪ ਬਿਮਾਰੀ ਤੋਂ ਬਾਅਦ ਜੇਮਜ਼ ਪੂਰੀ ਤਰ੍ਹਾਂ ਠੀਕ ਹੋ ਗਿਆ। ਜੇਮਜ਼ ਨੂੰ ਚੇਚਕ ਨਹੀਂ ਹੋਈ ਅਤੇ ਉਸਦੇ ਸੰਪਰਕ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੁਝ ਨਾ ਹੋਇਆ। ਇਸ ਤਰ੍ਹਾਂ ਜੇਨਰ ਨੇ ਚੇਚਕ ਤੋਂ ਬਚਾ ਲਈ ਇੱਕ ਟੀਕਾ ਲੱਭ ਲਿਆ।

ਹਾਲਾਂਕਿ ਤਜ਼ਰਬਾ ਕੰਮ ਕੀਤਾ, ਪਰ ਅੱਜ ਦੇ ਮਾਪਦੰਡਾਂ ਮੁਤਾਬਕ ਇਹ ਨੈਤਿਕ ਤੌਰ 'ਤੇ ਸਮੱਸਿਆ ਦੇਣ ਵਾਲਾ ਹੈ।

ਮਨਚੈਸਟਰ ਯੂਨੀਵਰਸਿਟੀ ਵਿੱਚ ਇਮਿਊਨੋਲੋਜੀ ਦੀ ਪ੍ਰੋਫ਼ੈਸਰ ਸ਼ੈਲਾ ਕਰੁਕਸ਼ੈਨਕ ਦਾ ਕਹਿਣਾ ਹੈ, "ਇਹ ਕੋਈ ਕਲੀਨੀਕਲ ਟਰਾਇਲ ਨਹੀਂ ਸੀ ਅਤੇ ਜਿਸ ਬੱਚੇ ਨੂੰ ਉਨ੍ਹਾਂ ਨੇ ਵੈਕਸੀਨ ਲਈ ਚੁਣਿਆ ਉਸ ਬਾਰੇ ਸੋਚ ਤੁਹਾਨੂੰ ਸੱਚੀਂ ਪਰੇਸ਼ਾਨ ਕਰ ਦੇਵੇਗੀ।"

ਨਾ ਤਾਂ ਜੈਨਰ ਖੋਜ ਅੰਦਰਲੇ ਵਿਗਿਆਨ ਬਾਰੇ ਜਾਣਦਾ ਸੀ। ਉਥੇ ਕੋਈ ਵੀ ਨਹੀਂ ਸੀ ਜਾਣਦਾ ਕਿ ਚੇਚਕ ਵਾਰੀਓਲਾ ਵਾਈਰਸ ਦੇ ਕਾਰਨ ਹੁੰਦੀ ਹੈ, ਅਤੇ ਸਰੀਰ ਦੇ ਇਮਿਊਨ ਸਿਸਟਮ ਦਾ ਕੰਮ ਉਸ ਸਮੇਂ ਹਾਲੇ ਭੇਤ ਹੀ ਸੀ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕਰੁਕਸ਼ੈਨਕ ਨੇ ਕਿਹਾ, "ਉਹ ਜੋ ਕਰ ਰਹੇ ਸਨ ਉਸ ਵਿੱਚ ਬਹੁਤਾ ਇਮਿਊਨੀਟੀ ਪੈਦਾ ਕਰਨ, ਐਂਟੀਬਾਡੀਜ਼ ਬਣਾਉਣ, ਯਾਦਾਸ਼ਤ ਪੈਦਾ ਕਰਨ ਨਾਲ ਸੰਬੰਧਿਤ ਸੀ, ਤੇ ਉਨ੍ਹਾਂ ਕੋਲ ਇਸਦਾ ਕੋਈ ਸਿਧਾਂਤ ਹੀ ਨਹੀਂ ਸੀ। ਇਹ ਬਹੁਤ ਵਧੀਆ ਹੈ ਨਾਲ ਹੀ ਥੋੜ੍ਹਾ ਡਰਾਉਣਾ ਵੀ।"

ਫ਼ਿਰ ਵੀ ਜੈਨਰ ਸਮਝਦਾ ਸੀ ਕਿ ਉਨ੍ਹਾਂ ਦੁਆਰਾ ਤਿਆਰ ਕੀਤੀ ਗਈ ਚੇਚਕ ਦੀ ਵੈਕਸੀਨ ਵਿੱਚ (ਇਹ ਨਾਮ ਲਾਤੀਨੀ ਭਾਸ਼ਾ ਦੇ ਕਾਓਪੌਕਸ ਲਈ ਵਰਤੇ ਜਾਂਦੇ ਸ਼ਬਦ ਵੈਕਸੀਨੀਆਂ ਤੋਂ ਲਿਆ ਗਿਆ ਸੀ) ਦਵਾਈਆਂ ਦਾ ਸੰਸਾਰ ਬਦਲਣ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੀ ਕਾਬਲੀਅਤ ਹੈ।

ਪਰ ਨਾਲ ਹੀ ਉਹ ਇਹ ਵੀ ਜਾਣਦੇ ਸਨ ਕਿ ਉਹ ਬਿਮਾਰੀ ਨੂੰ ਤਾਂ ਹੀ ਰੋਕ ਸਕਦੇ ਹਨ ਜੇ ਵੱਧ ਤੋਂ ਵੱਧ, ਜਿੰਨੇ ਸੰਭਵ ਹਨ ਉਨੇਂ ਲੋਕਾਂ ਨੂੰ ਟੀਕਾ ਲਗਾਇਆ ਜਾਵੇ।

ਗੋਵਰ ਕਹਿੰਦੇ ਹਨ, "ਜੈਨਰ ਇਸ ਵੈਕਸੀਨ ਤੋਂ ਕੋਈ ਪੈਸੇ ਨਹੀਂ ਸੀ ਬਣਾਉਣਾ ਚਾਹੁੰਦਾ ਸੀ ਅਤੇ ਨਾ ਹੀ ਇਸਨੂੰ ਪੇਟੈਂਟ ਕਰਵਾਉਣ ਵਿੱਚ ਉਸ ਦੀ ਕੋਈ ਦਿਲਚਸਪੀ ਸੀ। ਉਹ ਸਿਰਫ਼ ਚਾਹੁੰਦਾ ਸੀ ਕਿ ਲੋਕ ਇਸ ਬਾਰੇ ਜਾਣਨ ਅਤੇ ਉਹ ਇਸ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਸੀ।"

ਉਸਨੇ ਇੱਕ ਪੇਂਡੂ ਖੇਤਰ ਵਿੱਚ ਬਣੇ ਆਪਣੇ ਸਮਰਹਾਊਸ ਦੇ ਬਗ਼ੀਚੇ ਨੂੰ 'ਟੈਂਪਲ ਆਫ਼ ਵੈਕਸੀਨੀਆਂ' ਵਿੱਚ ਬਦਲ ਦਿੱਤਾ ਅਤੇ ਐਤਵਾਰ ਗਿਰਜਾਘਰ ਵਿੱਚ ਪ੍ਰਾਰਥਨਾ ਤੋਂ ਬਾਅਦ ਸਥਾਨਕ ਲੋਕਾਂ ਨੂੰ ਟੀਕਾ ਲਵਾਉਣ ਆਉਣ ਲਈ ਸੱਦਾ ਦੇਣਾ ਸ਼ੁਰੂ ਕਰ ਦਿੱਤਾ।

ਗੋਵਰ ਨੇ ਕਿਹਾ, "ਉਸ ਨੇ ਹੋਰ ਮਹਿਰਾਂ ਨੂੰ ਵੈਕਸੀਨ ਦੇ ਸੈਂਪਲ ਦੇਣ ਦਾ ਪ੍ਰਸਤਾਵ ਦਿੱਤਾ ਅਤੇ ਉਨ੍ਹਾਂ ਨੂੰ ਖ਼ੁਦ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਲੋਕ ਆਪਣੇ ਸਥਾਨਕ ਸਿਹਤ ਮਾਹਰਾਂ ਜਿਨ੍ਹਾਂ 'ਤੇ ਉਹ ਵਿਸ਼ਵਾਸ ਕਰਦੇ ਹਨ ਤੋਂ ਟੀਕਾ ਲਗਵਾ ਸਕਣ।"

ਉਨ੍ਹਾਂ ਕਿਹਾ, "ਇਹ ਇੱਕ ਵਿਚਾਰ ਸੀ ਜਿਸਨੂੰ ਅਸੀਂ ਹੁਣ ਟੀਕਾਕਰਣ ਦੀ ਹਮਾਇਤ ਦੇ ਰੂਪ ਵਿੱਚ ਦੇਖਦੇ ਹਾਂ ਅਤੇ ਯਕੀਨੀ ਬਣਾਉਂਦੇ ਹਾਂ ਕਿ ਕਿਸੇ ਵੈਕਸੀਨ ਦੀ ਮਾਨਤਾ ਲਈ ਸਹੀ ਵਿਅਕਤੀ ਵਲੋਂ ਸਹੀ ਸੁਨੇਹਾ ਦਿੱਤਾ ਜਾਵੇ।"

ਜਦੋਂ ਜੈਨਰ ਨੇ ਆਪਣੀ ਖੋਜ ਬਾਰੇ ਲੇਖ ਛਪਵਾਏ ਤਾਂ ਖੋਜ ਦੀਆਂ ਖ਼ਬਰਾਂ ਪੂਰੇ ਯੂਰਪ ਵਿੱਚ ਫ਼ੈਲ ਗਈਆਂ ਅਤੇ ਸਪੇਨ ਦੇ ਰਾਜੇ ਦਾ ਧੰਨਵਾਦ ਜਿਸਦੀ ਮਦਦ ਨਾਲ ਪੂਰੀ ਦੁਨੀਆਂ ਵਿੱਚ ਇਸ ਖੋਜ ਦਾ ਪਤਾ ਲੱਗ ਗਿਆ।

ਕਿੰਗ ਚਾਰਲਸ ਚੌਥੇ ਨੇ ਚੇਚਕ ਕਰਕੇ ਆਪਣੇ ਪਰਿਵਾਰ ਦੇ ਕਈ ਮੈਂਬਰ ਗਵਾਏ ਸਨ, ਹੋਰਾਂ ਦੇ ਨਾਲ ਆਪਣੀ ਧੀ ਮਾਰੀਆ ਲੂਸੀਆ ਵੀ। ਉਹ ਬਿਮਾਰੀ ਤੋਂ ਬਚਣ ਤੋਂ ਬਾਅਦ ਡਰਿਆ ਹੋਇਆ ਸੀ।

ਜੈੱਨਰ ਦੀ ਸ਼ਮੂਲੀਅਤ ਤੋਂ ਪਹਿਲਾਂ ਚੇਚਕ ਦੇ ਇਲਾਜ ਹਾਸੋਹੀਣਾ ਹੁੰਦਾ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੈੱਨਰ ਦੀ ਸ਼ਮੂਲੀਅਤ ਤੋਂ ਪਹਿਲਾਂ ਚੇਚਕ ਦੇ ਇਲਾਜ ਹਾਸੋਹੀਣਾ ਹੁੰਦਾ ਸੀ

ਜਦੋਂ ਉਸਨੇ ਜੈਨਰ ਦੀ ਵੈਕਸੀਨ ਬਾਰੇ ਸੁਣਿਆ ਉਸਨੇ ਇੱਕ ਚਕਿਤਸਕ ਨੂੰ ਵਿਸ਼ਵਵਿਆਪੀ ਮੁਹਿੰਮ ਦੀ ਅਗਵਾਈ ਕਰਨ ਅਤੇ ਸਪੇਨ ਸਾਮਰਾਜ ਦੇ ਦੂਰ ਦਰਾਡੇ ਦੇ ਸਭ ਖੇਤਰਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ।

ਹਾਂਲਾਕਿ ਨਿਰਪੱਖ ਹੋਣ ਦੇ ਬਾਵਜੂਦ ਵਧੇਰੇ ਖੇਤਰ ਉਹ ਸਨ ਜਿਥੇ ਯੂਰਪੀਅਨ ਬਸਤੀਵਾਦੀਆਂ ਨੇ ਪਹਿਲਾਂ ਹੀ ਚੇਚਕ ਦੀ ਥਾਂ ਬਣਾ ਦਿੱਤੀ ਸੀ।

ਸਾਲ 1803 ਵਿੱਚ ਸਮੁੰਦਰੀ ਜ਼ਹਾਜ ਦੱਖਣੀ ਅਮਰੀਕਾ ਲਈ ਰਵਾਨਾ ਹੋਇਆ। ਇਸ ਵਿੱਚ ਵੈਕਸੀਨ ਨੂੰ ਲਿਜਾਉਣ ਦਾ ਜ਼ਰੀਆ ਬਣੇ 22 ਅਨਾਥ ਬੱਚੇ ਸ਼ਾਮਲ ਸਨ।

ਨਾਜੇਰਾ ਨੇ ਦੱਸਿਆ, "ਵੱਡੇ ਪੱਧਰ 'ਤੇ ਵੈਕਸੀਨ ਤਿਆਰ ਕਰਨ ਦਾ ਕੋਈ ਵੀ ਤਰੀਕਾ ਨਹੀਂ ਸੀ ਇਸ ਕਰਕੇ ਉਹ ਇੱਕ ਬੱਚੇ ਨੂੰ ਟੀਕਾ ਲਗਾਉਂਦੇ ਸਨ। ਬੱਚੇ ਦੇ ਜਖ਼ਮ ਹੁੰਦੇ ਅਤੇ ਫ਼ਿਰ ਉਹ ਕੁਝ ਦਿਨ ਬਾਅਦ ਬੱਚੇ ਤੋਂ ਵੈਕਸੀਨ ਬਣਾਉਂਦੇ ਅਤੇ ਹੋਰ ਬੱਚਿਆਂ ਨੂੰ ਟੀਕਾ ਲਗਾਉਂਦੇ। ਇਹ ਸਿਲਸਲਾ ਇਸੇ ਤਰ੍ਹਾਂ ਚਲਦਾ ਰਿਹਾ।"

ਸਫ਼ਰ ਦੌਰਾਨ ਬੱਚਿਆਂ ਦੀ ਦੇਖਭਾਲ ਅਨਾਥ ਆਸ਼ਰਮ ਦੇ ਡਾਇਰੈਕਟਰ ਇਸਾਬਲ ਡੇ ਜ਼ੈਨਡਾਲਾ ਵਾਈ ਗੋਮਜ਼ ਨੇ ਕੀਤੀ ਜੋ ਕਿ ਇਸ ਮਿਸ਼ਨ ਵਿੱਚ ਹਿੱਸਾ ਪਾਉਣ ਲਈ ਆਪਣੇ ਬੇਟੇ ਨੂੰ ਵੀ ਨਾਲ ਲੈ ਕੇ ਆਇਆ ਸੀ।

ਇਨ੍ਹਾਂ ਨੇ ਕੈਰੇਬੀਅਨ, ਦੱਖਣੀ ਅਤੇ ਮੱਧ ਅਮਰੀਕਾ ਅਤੇ ਫ਼ਿਰ ਪ੍ਰਸ਼ਾਂਤ ਮਹਾਂਸਾਗਰ ਪਾਰ ਕਰ ਫ਼ਿਲੀਪੀਨਜ਼ ਤੱਕ ਪਹੁੰਚ ਕੀਤੀ।

ਇਸ ਖੋਜ ਦੇ 20 ਸਾਲਾਂ ਦੇ ਸਫ਼ਰ ਵਿੱਚ, ਜੈਨਰ ਦੀ ਵੈਕਸੀਨ ਪਹਿਲਾਂ ਹੀ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾ ਚੁੱਕੀ ਸੀ।

ਜਲਦ ਹੀ ਚੇਚਕ ਦਾ ਟੀਕਾ ਲਗਵਾਉਣਾ ਦੁਨੀਆਂ ਭਰ ਵਿੱਚ ਆਪ ਵਰਤਾਰਾ ਸੀ। ਸਾਲ 1979 ਤੱਕ ਚੇਚਕ ਨੂੰ ਪੂਰੀ ਤਰ੍ਹਾਂ ਮਿਟਾ ਦਿੱਤਾ ਗਿਆ।

ਨਾਜੇਰਾ ਨੇ ਕਿਹਾ, "ਨਿੱਜੀ ਤੌਰ 'ਤੇ ਇਸ ਨੇ ਮੈਨੂੰ ਕੋਵਿਡ-19 ਦੀ ਵੈਕਸੀਨ ਦੀ ਆਸ ਦਿੱਤੀ ਹੈ। ਹੁਣ ਸਾਡੇ ਵਾਇਰਸ ਸੰਬੰਧੀ ਗਿਆਨ ਅਤੇ ਇਮਿਊਨ ਸਿਸਟਮ ਬਾਰੇ ਜਾਣਕਾਰੀ ਦੇ 200 ਸਾਲ ਪੂਰੇ ਹੋ ਚੁੱਕੇ ਹਨ। ਪਰ ਜੈਨਰ ਨੇ ਇਹ ਸਭ ਬਿਨ੍ਹਾਂ ਇਹ ਜਾਣਿਆਂ ਕੀਤਾ ਕਿ ਉਹ ਕੀ ਕਰ ਰਿਹਾ ਹੈ।"

ਗੋਵਰ ਨੇ ਕਿਹਾ, "ਜੈਨਰ ਮੇਰੇ ਚੋਟੀ ਦੇ ਵਿਗਿਆਨੀ ਨਾਇਕਾਂ ਵਿੱਚ ਸਭ ਤੋਂ ਉੱਪਰ ਹੈ। ਉਸ ਦੇ ਸਮਰਪਣ ਅਤੇ ਖੋਜ ਨੇ ਦੁਨੀਆਂ ਬਦਲ ਦਿੱਤੀ ਅਤੇ ਅਣਗਿਣਤ ਜ਼ਿੰਦਗੀਆਂ ਬਚਾਈਆਂ ਅਤੇ ਜ਼ਿੰਦਗੀਆਂ ਬਚਾਉਣ ਦਾ ਇਹ ਸਿਲਸਲਾ ਨਿਰੰਤਰ ਜਾਰੀ ਹੈ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)