ਮਹਿਬੂਬਾ ਮੁਫ਼ਤੀ ਦੀ ਰਿਹਾਈ ਦੇ ਫੈਸਲੇ ’ਤੇ ਉਨ੍ਹਾਂ ਦੀ ਧੀ ਨੇ ਕੀ ਕਿਹਾ - ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਜੰਮੂ-ਕਸ਼ਮੀਰ ਵਿੱਚ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੂੰ ਰਿਹਾਅ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਉਹ ਰੇਲਵੇ ਲਾਈਨਾਂ ਤੋਂ ਧਰਨੇ ਚੱਕ ਕੇ ਹੁਣ ਬਦਲਵੇ ਢੰਗਾਂ ਨਾਲ ਸੰਘਰਸ਼ ਜਾਰੀ ਰੱਖਣਗੇ।
1. ਜੰਮੂ-ਕਸ਼ਮੀਰ: ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੂੰ ਰਿਹਾਅ ਕਰਨ ਦਾ ਫ਼ੈਸਲਾ
ਖ਼ਬਰ ਏਜੰਸੀ ਏਐੱਨਆਈ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਬੁਲਾਰੇ ਰੋਹਿਤ ਕਾਂਸਲ ਦੇ ਹਵਾਲੇ ਨਾਲ ਟਵੀਟ ਕੀਤਾ ਹੈ ਕਿ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੂੰ ਹਿਰਾਸਤ ਵਿੱਚੋਂ ਰਿਹਾਅ ਕਰਨ ਦਾ ਫ਼ੈਸਲਾ ਲਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਮਹਿਬੂਬਾ ਦੀ ਬੇਟੀ ਇਲਤਿਜਾ ਨੇ ਟਵੀਟ ਕਰਦਿਆਂ ਕਿਹਾ, "ਹੁਣ ਮਿਸ ਮੁਫ਼ਤੀ ਦੀ ਗ਼ੈਰਕਾਨੂੰਨੀ ਹਿਰਾਸਤ ਖ਼ਤਮ ਹੋਈ। ਇਸ ਮੁਸ਼ਕਲ ਘੜੀ ਵਿੱਚ ਜਿਨ੍ਹਾਂ ਲੋਕਾਂ ਨੇ ਮੇਰਾ ਸਾਥ ਦਿੱਤਾ , ਉਨ੍ਹਾਂ ਦਾ ਸ਼ੁਕਰੀਆ। ਮੈਂ ਕਈ ਲੋਕਾਂ ਦੀ ਕਰਜ਼ਦਾਰ ਹਾਂ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਮੁਫ਼ਤੀ ਨੂੰ ਪਿਛਲੇ ਸਾਲ (2019) ਪੰਜ ਅਗਸਤ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਦੋਂ ਭਾਰਤ ਦੀ ਕੇਂਦਰ ਸਰਕਾਰ ਨੇ ਭਾਰਤੀ ਸੰਵਿਧਾਨ ਦੀ ਧਾਰਾ 370 ਦੇ ਤਹਿਤ ਜੰਮੂ-ਕਸ਼ਮੀਰ ਨੂੰ ਮਿਲਣ ਵਾਲੇ ਵਾਲੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਸੀ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ਼ ਵਿੱਚ ਵੰਡ ਦਿੱਤਾ ਸੀ।
2. ਮੁਸਲਮਾਨ ਪਰਿਵਾਰ ਵਿੱਚ ਹਿੰਦੂ ਕੁੜੀ ਦੀ ਗੋਦ ਭਰਾਈ ਦੀ ਰਸਮ ਵਾਲਾ ਐਡ ਕਿਉਂ ਹਟਾਉਣਾ ਪਿਆ
ਭਾਰਤੀ ਗਹਿਣਿਆਂ ਦੇ ਬ੍ਰੈਂਡ ਤਨਿਸ਼ਕ ਨੇ ਸੋਸ਼ਲ ਮੀਡੀਆ 'ਤੇ ਕੱਟੜਪੰਥੀ ਅਕਾਊਂਟਸ ਤੋਂ ਲਗਾਤਾਰ ਹੋ ਰਹੀ ਆਲੋਚਨਾਵਾਂ ਤੋਂ ਬਾਅਦ ਆਪਣਾ ਇਸ਼ਤਿਹਾਰ ਵਾਪਸ ਲੈ ਲਿਆ ਹੈ।

ਤਸਵੀਰ ਸਰੋਤ, TANISHQ
ਇਹ ਇਸ਼ਤਿਹਾਰ ਵੱਖ-ਵੱਖ ਭਾਈਚਾਰੇ ਦੇ ਵਿਆਹੁਤਾ ਜੋੜੇ 'ਤੇ ਸੀ ਜਿਸ ਵਿੱਚ ਮੁਸਲਿਮ ਸਹੁਰੇ ਘਰ ਵਿੱਚ ਇੱਕ ਹਿੰਦੂ ਕੁੜੀ ਦੀ ਗੋਦਭਰਾਈ ਦੀ ਰਸਮ ਦਿਖਾਈ ਗਈ ਸੀ।
ਆਲੋਚਕਾਂ ਨੇ ਇਸ ਨੂੰ 'ਲਵ-ਜਿਹਾਦ' ਨੂੰ ਵਧਾਵਾ ਦੇਣ ਵਾਲਾ ਦੱਸਿਆ।
ਸੋਸ਼ਲ ਮੀਡੀਆ 'ਤੇ ਕਈ ਹੈਂਡਲ ਇਸ ਇਸ਼ਤਿਹਾਰ ਦੀ ਆਲੋਚਨਾ ਕਰ ਰਹੇ ਸਨ ਅਤੇ ਕੁਝ ਹੀ ਦੇਰ ਵਿੱਚ ਇਹ ਟਵਿੱਟਰ 'ਤੇ ਟੌਪ ਟਰੈਂਡ ਬਣ ਗਿਆ।
ਹਾਲਾਂਕਿ ਕਈ ਲੋਕਾਂ ਨੇ ਇਸ ਵਿਰੋਧ ਅਤੇ ਇਸ ਨਾਲ ਜੁੜੇ ਕਈ ਅਪਮਾਨਜਨਕ ਪੋਸਟ ਦੀ ਆਲੋਚਨਾ ਵੀ ਕੀਤੀ।
ਇਹ ਵੀ ਪੜ੍ਹੋ-
ਯੂਟਿਊਬ 'ਤੇ ਇਸ ਇਸ਼ਤਿਹਾਰ ਦੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਸੀ, "ਉਸ ਦਾ ਵਿਆਹ ਇੱਕ ਅਜਿਹੇ ਪਰਿਵਾਰ ਵਿੱਚ ਹੋਈ ਜੋ ਉਸ ਨੂੰ ਆਪਣੀ ਬੱਚੀ ਵਾਂਗ ਪਿਆਰ ਕਰਦਾ ਹੈ। ਸਿਰਫ਼ ਉਸ ਲਈ ਉਹ ਇੱਕ ਅਜਿਹਾ ਸਮਾਗਮ ਪ੍ਰਬੰਧਿਤ ਕਰਦੇ ਹਨ, ਜੋ ਆਮ ਤੌਰ 'ਤੇ ਉਨ੍ਹਾਂ ਘਰ ਨਹੀਂ ਹੁੰਦਾ। ਦੋ ਵੱਖ-ਵੱਖ ਧਰਮ, ਪਰੰਪਰਾਵਾਂ ਅਤੇ ਸੱਭਿਆਚਾਰ ਦਾ ਇੱਕ ਸੁੰਦਰ ਸੰਗਮ।"
43 ਸਕਿੰਟਾਂ ਦੇ ਇਹ ਇਸ਼ਤਿਹਾਰ- "ਇੱਕਤਵਮ" (ਯਾਨਿ ਏਕਤਾ) ਨਾਮ ਦੀ ਇੱਕ ਜਿਊਲਰੀ ਰੈਂਜ ਦੇ ਪ੍ਰਚਾਰ-ਪ੍ਰਸਾਰ ਲਈ ਤਨਿਸ਼ਕ ਦੇ ਸੋਸ਼ਲ ਮੀਡੀਆ ਚੈਨਲਾਂ 'ਤੇ ਪੋਸਟ ਕੀਤਾ ਗਿਆ ਸੀ।
ਇਸ ਮੁੱਦੇ 'ਤੇ ਬੀਬੀਸੀ ਦੇ ਸਵਾਲਾਂ ਦਾ ਜਵਾਬ ਕੰਪਨੀ ਨੇ ਖ਼ਬਰ ਲਿਖੇ ਜਾਣ ਤੱਕ ਨਹੀਂ ਦਿੱਤਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
3. ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਰੇਲ ਰੋਕੋ ਦੀ ਥਾਂ ਮੁਜ਼ਾਹਰੇ ਲਈ ਇਹ ਤਰੀਕੇ ਵਰਤੇਗੀ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਯੂਨੀਅਨ ਦੇ ਸੂਬਾ ਆਗੂ ਰੂਪ ਸਿੰਘ ਛੰਨਾ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਵੱਲੋਂ ਰੇਲਵੇ ਲਾਈਨਾਂ ਤੋਂ ਧਰਨੇ ਚੁੱਕਣ ਦਾ ਫੈਸਲਾ ਲਿਆ ਗਿਆ ਹੈ ਅਤੇ ਪੰਜਾਬ ਵਿੱਚ 10 ਥਾਵਾਂ ਉੱਤੇ ਕੱਲ ਤੋਂ ਭਾਜਪਾ ਦੇ ਲੀਡਰਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।
ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਮੁਤਾਬਕ ਉਨ੍ਹਾਂ ਨੇ ਦੱਸਿਆ ਕਿ ਰੇਲਵੇ ਲਾਈਨਾਂ ਉੱਤੇ ਹੋਰ ਜਥੇਬੰਦੀਆਂ ਦੇ ਧਰਨਿਆਂ 'ਚ ਉਨ੍ਹਾਂ ਦੇ ਕਾਰਕੁੰਨ ਸ਼ਮੂਲੀਅਤ ਕਰਦੇ ਰਹਿਣਗੇ ਅਤੇ ਨਾਲ ਹੀ ਰਿਲਾਇੰਸ ਪੰਪਾਂ, ਸ਼ਾਪਿੰਗ ਮਾਲਸ ਅਤੇ ਟੋਲ ਪਲਾਜ਼ਿਆਂ ਤੇ ਲੱਗੇ ਧਰਨੇ ਉਸੇ ਤਰ੍ਹਾਂ ਜਾਰੀ ਰਹਿਣਗੇ।

ਤਸਵੀਰ ਸਰੋਤ, ANI
ਉਨ੍ਹਾਂ ਨੇ ਕਿਹਾ, "ਲਾਈਨਾਂ ਉੱਤੇ ਪਹਿਲਾਂ ਹੀ ਬਹੁਤ ਕਿਸਾਨ ਧਿਰਾਂ ਬੈਠੀਆਂ ਹੋਈਆਂ ਹਨ ਅਤੇ ਉਹ ਇਨ੍ਹਾਂ ਦੀ ਹਮਾਇਤ ਉੱਤੇ ਹਨ। ਸੰਘਰਸ਼ ਨੂੰ ਤੇਜ਼ ਕਰਨ ਲਈ ਉਨ੍ਹਾਂ ਇਹ ਕਦਮ ਚੁੱਕਿਆ ਹੈ।"
ਉਨ੍ਹਾਂ ਇਹ ਵੀ ਕਿਹਾ, "ਕੇਂਦਰ ਨਾਲ ਉਨ੍ਹਾਂ ਦੀ ਜਥੇਬੰਦੀ ਗੱਲ ਕਰਨ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਗੱਲਬਾਤ ਦਾ ਮੌਕਾ ਗੁਆ ਲਿਆ। ਉਂਝ ਉਹ ਖੇਤੀ ਐਕਟ ਵਾਪਸ ਲਏ ਜਾਣ ਦੀ ਮੰਗ ਤੋਂ ਘੱਟ ਸਮਝੌਤਾ ਨਹੀਂ ਕਰਨਗੇ।"
4. ਪੰਜਾਬ ਸਰਕਾਰ ਨੇ ਵਿਦਿਅਕ ਅਦਾਰੇ ਖੋਲ੍ਹਣ ਲਈ ਕੀ ਹਦਾਇਤਾਂ ਦਿੱਤੀਆਂ
ਪੰਜਾਬ ਸਰਕਾਰ ਨੇ 15 ਅਕਤੂਬਰ ਤੋਂ ਕੰਟੇਨਮੈਂਟ ਜ਼ੋਨ ਤੋਂ ਬਾਹਰ ਦੇ ਇਲਾਕਿਆਂ ਵਿੱਚ ਹੋਰ ਗਤੀਵਿਧੀਆਂ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਹੈ।
ਇਸੇ ਸਿਲਸਿਲੇ ਤਹਿਤ ਸਰਕਾਰ ਨੇ 15 ਅਕਤੂਬਰ ਤੋਂ ਸਕੂਲਾਂ ਅਤੇ ਕੋਚਿੰਗ ਅਦਾਰਿਆਂ ਨੂੰ ਕੁਝ ਨਿਯਮਾਂ ਤਹਿਤ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।

ਤਸਵੀਰ ਸਰੋਤ, Getty Images
ਜਾਣੋ ਵਿਦਿਅਕ ਅਦਾਰੇ ਖੁੱਲ੍ਹਣਗੇ ਤਾਂ ਕੀ ਨਵਾਂ ਰਹੇਗਾ...
- ਆਨਲਾਈਨ ਜਾਂ ਡਿਸਟੈਂਸ ਲਰਨਿੰਗ ਜਾਰੀ ਰਹੇਗੀ।
- 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੀ ਵਿਦਿਅਕ ਅਦਾਰਿਆਂ ਵਿੱਚ ਜਾਣ ਦੀ ਇਜਾਜ਼ਤ ਹੋਵੇਗੀ।
- ਵਿਦਿਆਰਥੀਆਂ ਨੂੰ ਸਕੂਲ ਭੇਜਣ ਲਈ ਮਾਪਿਆਂ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ।
- ਹਾਜਰੀ ਨੂੰ ਜ਼ਰੂਰੀ ਨਹੀਂ ਬਣਾਇਆ ਜਾਵੇਗਾ ਅਤੇ ਪੂਰੀ ਤਰ੍ਹਾਂ ਮਾਪਿਆਂ ਦਾ ਮਨਜ਼ੂਰੀ ਉੱਤੇ ਨਿਰਭਰ ਹੋਵੇਗਾ।
- ਸਕੂਲ ਸਿਹਤ ਮਹਿਕਮੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਵਿਚਾਰ ਵਟਾਂਦਰਾ ਕਰਕੇ ਜ਼ਰੂਰੀ ਤੌਰ 'ਤੇ ਜਾਰੀ ਰੱਖਣਗੇ।
- ਉੱਚ ਸਿਖਿਆ ਦੇ ਅਦਾਰੇ ਖੋਜਾਰਥੀਆਂ (ਪੀਐੱਚ.ਡੀ) ਅਤੇ ਸਾਇੰਸ ਤੇ ਤਕਨੀਕੀ ਸਿੱਖਿਆ ਦੇ ਪੋਸਟ ਗ੍ਰੈਜੁਏਟ ਵਿਦਿਆਰਥੀਆਂ ਲਈ ਖੁੱਲ੍ਹਣਗੇ, ਜਿਨ੍ਹਾਂ ਨੂੰ ਲੈਬ ਜਾਂ ਪ੍ਰੈਕਟਿਕਲ ਕੰਮ ਦੀ ਲੋੜ ਹੁੰਦੀ ਹੈ।
- ਕੇਂਦਰ ਵੱਲੋਂ ਚਲਦੇ ਵਿਦਿਅਕ ਅਦਾਰਿਆਂ ਦੇ ਮੁਖੀ ਇਹ ਯਕੀਨੀ ਬਣਾਉਣਗੇ ਕਿ ਖੋਜਾਰਥੀਆਂ ਅਤੇ ਪੋਸਟ ਗ੍ਰੈਜੁਏਟ ਵਿਦਿਆਰਥੀਆਂ ਨੂੰ ਲੈਬ ਜਾਂ ਪ੍ਰੈਕਟਿਕਲ ਕੰਮ ਲਈ ਸਹੀ ਲੋੜ ਹੈ।
- ਸੂਬੇ ਦੀਆਂ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਖੋਜਾਰਥੀਆਂ ਅਤੇ ਸਾਇੰਸ ਤੇ ਤਕਨੀਕ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ 15 ਅਕਤੂਬਰ ਤੋਂ ਬਾਅਦ ਖੋਲ੍ਹਣ ਦੀ ਇਜਾਜ਼ਤ ਹੈ।
5. ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਦੇ ਕਹਿੜੀ ਗੱਲੋਂ ਵਗੇ ਅੱਥਰੂ?
ਅਕਸਰ ਹਥਿਆਰਾਂ ਨਾਲ ਜੁੜੇ ਆਪਣੇ ਫ਼ਸੈਲਿਆਂ ਤੇ ਕਠੋਰਤਾ ਲਈ ਜਾਣੇ ਜਾਂਦੇ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਸ਼ਨੀਵਾਰ ਨੂੰ ਹੋਈ ਸੈਨਾ ਪਰੇਡ 'ਚ ਭਾਵੁਕ ਹੋ ਗਏ।
ਸ਼ਾਇਦ ਇਹ ਅਜਿਹਾ ਪਹਿਲਾ ਮੌਕਾ ਹੋਵੇਗਾ ਜਦੋਂ ਦੁਨੀਆਂ ਨੇ ਕਿਮ ਨੂੰ ਇਸ ਤਰ੍ਹਾਂ ਜਨਤਕ ਥਾਂ 'ਤੇ ਭਾਵੁਕ ਹੁੰਦਿਆਂ ਵੇਖਿਆ ਹੋਵੇ।

ਤਸਵੀਰ ਸਰੋਤ, Reuters
ਨਿਊਜ਼ ਏਜੰਸੀ ਰਾਇਟਰਸ ਦੀ ਖ਼ਬਰ ਮੁਤਾਬਕ , ਇਸ ਦੌਰਾਨ ਕਿਮ ਜੋਂਗ ਉਨ ਨੇ ਆਪਣੀ ਪਾਰਟੀ ਦੀ 75ਵੀਂ ਵਰ੍ਹੇਗੰਢ 'ਤੇ ਨਾਗਰਿਕਾਂ ਨੂੰ ਸੋਬਧਨ ਕਰਦਿਆਂ ਹੋਇਆ ਵਿਨਾਸ਼ਕਾਰੀ ਤੁਫ਼ਾਨਾਂ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਅਹਿਮ ਭੂਮਿਕਾ ਨਿਭਾਉਣ 'ਤੇ ਸੈਨਾ ਦਾ ਧੰਨਵਾਦ ਕੀਤਾ।
ਸਟੇਟ ਟੈਲੀਵਿਜ਼ਨ ਸਟੇਸ਼ਨ ਨੇ ਇੱਕ ਵੀਡੀਓ ਫੁਟੇਜ ਜਾਰੀ ਕੀਤਾ ਹੈ। ਇਹ ਫੁਟੇਜ ਐਡਿਟ ਕੀਤਾ ਹੋਇਆ ਹੈ, ਜਿਸ ਵਿੱਚ ਕਿਮ ਅੱਖਾਂ ਵਿੱਚ ਹੰਝੂ ਲਏ ਖੜ੍ਹੇ ਹਨ ਤੇ ਇੱਕ ਵੇਲੇ ਤਾਂ ਇੰਝ ਲਗਦਾ ਹੈ ਕਿ ਉਨ੍ਹਾਂ ਦਾ ਗਲਾ ਭਰ ਆਇਆ ਹੈ ਤੇ ਅੱਥਰੂ ਪੂੰਜ ਰਹੇ ਹਨ।
ਜਾਰੀ ਵੀਡੀਓ ਵਿੱਚ ਕਿਮ ਧੰਨਵਾਦ ਪ੍ਰਗਟ ਕਰਦੇ ਸੁਣਾਈ ਦਿੰਦੇ ਹਨ।
"ਮੈਂ ਧੰਨਵਾਦੀ ਹਾਂ ਕਿ ਇੱਕ ਵੀ ਉੱਤਰ ਕੋਰੀਆਈ ਕੋਰੋਨਾਵਾਇਰਸ ਨਾਲ ਪੀੜਤ ਨਹੀਂ ਹੋਇਆ।"
ਹਾਲਾਂਕਿ, ਅਮਰੀਕਾ ਅਤੇ ਦੱਖਣੀ ਕੋਰੀਆ ਉਨ੍ਹਾਂ ਦੇ ਇਸ ਦਾਅਵੇ 'ਤੇ ਸ਼ੱਕ ਜ਼ਾਹਿਰ ਕੀਤਾ ਹੈ।
ਇਸ ਮੌਕੇ ਕਿਮ ਨੇ ਨਾਗਰਿਕਾਂ ਕੋਲੋਂ ਮੁਆਫ਼ੀ ਮੰਗਦੇ ਹੋਏ ਕਹਿੰਦੇ ਹਨ ਕਿ ਕੋਰੋਨਾ ਦੀ ਰੋਕਥਾਮ ਦੇ ਉਪਾਅ, ਅਮਰੀਕੀ ਪਾਬੰਦੀਆਂ ਤੇ ਕਈ ਤੁਫ਼ਾਨਾਂ ਕਾਰਨ ਅਸੀਂ ਜਿਸ ਪੱਧਰ 'ਤੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਲੈ ਕੇ ਆਉਣਾ ਚਾਹੁੰਦੇ ਸਨ ਅਤੇ ਜਿਸ ਨੂੰ ਲੈ ਕੇ ਆਉਣ ਦਾ ਵਾਅਦਾ ਕੀਤਾ ਸੀ, ਉਸ ਨੂੰ ਇਸ ਪੱਧਰ 'ਤੇ ਪੂਰਾ ਨਹੀਂ ਕੀਤਾ ਜਾ ਸਕਿਆ।
6. ਜੌਨਸਨ ਐਂਡ ਜੌਨਸਨ ਨੇ ਕੋਰੋਨਾ ਦੇ ਟੀਕੇ ਦਾ ਟ੍ਰਾਇਲ਼ ਕਿਉਂ ਰੋਕਿਆ?
ਅਮਰੀਕੀ ਦਵਾਈ ਕੰਪਨੀ ਜੌਨਸਨ ਐਂਡ ਜੌਨਸਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਇੱਕ ਸੰਭਾਵਿਤ ਵੈਕਸੀਨ ਦਾ ਟ੍ਰਾਇਲ ਅਸਥਾਈ ਤੌਰ ਉੱਤੇ ਰੋਕ ਦਿੱਤਾ ਹੈ।

ਤਸਵੀਰ ਸਰੋਤ, Getty Images
ਕੰਪਨੀ ਮੁਤਾਬਕ ਇਹ ਫ਼ੈਸਲਾ ਟ੍ਰਾਇਲ 'ਚ ਹਿੱਸਾ ਲੈਣ ਵਾਲੇ ਲੋਕਾਂ ਵਿੱਚੋਂ ਇੱਕ ਵਿਅਕਤੀ ਦੇ ਬਿਮਾਰ ਪੈਣ ਕਰਕੇ ਲਿਆ ਗਿਆ ਹੈ।
ਕੰਪਨੀ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਇਸ ਬਿਮਾਰੀ ਬਾਰੇ ਅਜੇ ਕੁਝ ਨਹੀਂ ਪਤਾ ਪਰ ਇੱਕ ਸੁਤੰਤਰ ਸਿੱਖਿਆ ਸਮਿਤੀ ਅਤੇ ਕੰਪਨੀ ਦੇ ਆਪਣੇ ਡਾਕਟਰ ਮਰੀਜ਼ ਦੀ ਨਿਗਰਾਨੀ ਕਰ ਰਹੇ ਹਨ।


ਇਸ ਟ੍ਰਾਇਲ ਵਿੱਚ 60 ਹਜ਼ਾਰ ਲੋਕਾਂ ਦੇ ਸ਼ਾਮਲ ਹੋ ਸਕਣ ਦੀ ਗੱਲ ਕਹੀ ਜਾ ਰਹੀ ਸੀ ਅਤੇ ਇਸ ਦੇ ਲਈ ਆਨਲਾਈਨ ਅਰਜ਼ੀਆਂ ਦੇ ਨਾਲ ਸ਼ਾਮਲ ਹੋਇਆ ਜਾ ਸਕਦਾ ਸੀ ਪਰ ਫ਼ਿਲਹਾਲ ਇਸ ਨੂੰ ਰੋਕ ਦਿੱਤਾ ਗਿਆ ਹੈ।
ਜੌਨਸਨ ਐਂਡ ਜੌਨਸਨ ਨੇ ਬਿਆਨ ਵਿੱਚ ਕਿਹਾ ਹੈ ਕਿ ਵੱਡੇ ਟ੍ਰਾਇਲਜ਼ 'ਚ ਅਜਿਹੀਆਂ ਰੁਕਾਵਟਾਂ ਆਉਂਦੀਆਂ ਹਨ। ਇਸ ਤੋਂ ਕੁਝ ਦਿਨ ਪਹਿਲਾਂ ਇੱਕ ਹੋਰ ਕੰਪਨੀ ਐਸਟ੍ਰਾਜ਼ੇਨਿਕਾ ਨੇ ਵੀ ਬ੍ਰਿਟਿਨੇ 'ਚ ਇੱਕ ਮਰੀਜ਼ ਦੇ ਬਿਮਾਰੀ ਹੋਣ ਤੋਂ ਬਾਅਦ ਆਪਣਾ ਟ੍ਰਾਇਲ ਰੋਕ ਦਿੱਤਾ ਸੀ। ਹਾਲਾਂਕਿ ਕੁਝ ਦਿਨਾਂ ਦੀ ਜਾਂਚ ਤੋਂ ਬਾਅਦ ਕੰਪਨੀ ਨੇ ਆਪਣਾ ਟ੍ਰਾਇਲ ਮੁੜ ਸ਼ੁਰੂ ਕਰ ਲਿਆ ਸੀ।
7.ਅਮਰੀਕੀ ਚੋਣਾਂ: ਟਰੰਪ ਨੇ ਚੋਣ ਪ੍ਰਚਾਰ ਦੌਰਾਨ ਕਿਹਾ, 'ਸਭ ਨੂੰ ਚੁੰਮ ਸਕਦਾ ਹਾਂ'
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੋਰੋਨਾ ਪੌਜ਼ੀਟਿਵ ਹੋਣ ਤੋਂ ਬਾਅਦ ਪਹਿਲੀ ਵਾਰ ਚੌਣ ਰੈਲੀ ਕੀਤੀ। ਇੱਕ ਦਿਨ ਪਹਿਲਾਂ ਹੀ ਉਨ੍ਹਾਂ ਦੇ ਡਾਕਟਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਈ ਟੈਸਟ ਨੈਗੇਟਿਵ ਆਏ ਹਨ।

ਤਸਵੀਰ ਸਰੋਤ, EPA
ਫਲੋਰਿਡਾ 'ਚ ਉਨ੍ਹਾਂ ਨੇ ਘੰਟੇ ਭਰ ਲੰਬੇ ਭਾਸ਼ਣ 'ਚ ਉਤਸਾਹ ਨਾਲ ਭਰੇ ਸਮਰਥਕਾਂ ਨੂੰ ਕਿਹਾ ਕਿ ਉਹ 'ਤਾਕਤਵਰ' ਮਹਿਸੂਸ ਕਰ ਰਹੇ ਹਨ ਅਤੇ ਰੈਲੀ ਵਿੱਚ ਆਏ 'ਹਰ ਵਿਅਕਤੀ ਨੂੰ ਚੁੰਮ ਸਕਦੇ ਹਨ' ਕਿਉਂਕਿ ਹੁਣ ਉਹ ਇਸ ਬਿਮਾਰੀ ਤੋਂ ਇਮਊਨ ਹੋ ਚੁੱਕੇ ਹਨ।
ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਉਸ ਤਰ੍ਹਾਂ ਦੀਆਂ ਹੀ ਗੱਲਾਂ ਕੀਤੀਆਂ ਜੋ ਉਹ ਕਰਦੇ ਰਹੇ ਹਨ। ਜਿਵੇਂ ਉਨ੍ਹਾਂ ਨੇ ਆਪਣੇ ਵਿਰੋਧੀ ਜੋ ਬਾਇਡਨ ਨੂੰ ਵਾਮਪੰਥੀ ਖੇਮੇ ਦਾ ਪੁਤਲਾ ਦੱਸਿਆ ਅਤੇ ਮੀਡੀਆ ਨੂੰ ਪੱਖਪਾਤੀ ਕਰਾਰ ਦਿੱਤਾ।
ਫਲੋਰਿਡਾ ਦੇ ਸੈਨਫ਼ਰਡ ਸ਼ਹਿਰ ਵਿੱਚ ਹੋਈ ਰੈਲੀ 'ਚ ਸੋਸ਼ਲ ਡਿਸਟੈਂਸਿੰਗ ਦਾ ਕੋਈ ਪਾਲਣ ਨਹੀਂ ਹੋਇਆ ਅਤੇ ਕਈ ਲੋਕਾਂ ਨੇ ਤਾਂ ਮਾਸਕ ਤੱਕ ਨਹੀਂ ਪਹਿਨੇ ਸਨ।
3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਹੁਣ ਸਿਰਫ਼ ਤਿੰਨ ਹਫ਼ਤਿਆਂ ਦਾ ਸਮਾਂ ਹੀ ਬਾਕੀ ਹੈ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












