ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆਂ ਦਾ ਸਭ ਤੋਂ ਮਹਾਨ ਆਗੂ ਕਿਸ ਆਧਾਰ 'ਤੇ ਚੁਣਿਆ ਗਿਆ - ਬੀਬੀਸੀ ਹਿਸਟਰੀ ਐਕਸਟਰਾ ਦਾ ਸਰਵੇ

ਤਸਵੀਰ ਸਰੋਤ, Getty Images
'ਬੀਬੀਸੀ ਹਿਸਟਰੀ ਐਕਸਟਰਾ' ਵੱਲੋਂ ਇਤਿਹਾਸਕਾਰਾਂ ਦੇ ਇੱਕ ਪੈਨਲ ਦੀ ਮਦਦ ਨਾਲ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂਆਂ ਦੀ ਸੂਚੀ ਤਿਆਰ ਕੀਤੀ ਗਈ। ਇਸ ਸੂਚੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਉਨ੍ਹਾਂ ਦੇ ਸ਼ਾਸ਼ਨ ਦੇ ਢੰਗ ਕਾਰਨ ਪਹਿਲਾ ਸਥਾਨ ਮਿਲਿਆ।
- ਹੁਣ ਤੱਕ ਦੁਨੀਆਂ ਦਾ ਸਭ ਤੋਂ ਮਹਾਨ ਨੇਤਾ ਕੌਣ ਰਿਹਾ ਹੈ?
- ਵਿਸ਼ਵ ਨੇਤਾਵਾਂ ਦੀ ਲੰਬੀ ਸੂਚੀ ਵਿੱਚੋਂ ਸਭ ਤੋਂ ਪਹਿਲਾਂ ਕਿਸ ਦਾ ਨਾਮ ਲਿਆ ਜਾ ਸਕਦਾ ਹੈ?
- ਅਜਿਹਾ ਕਿਹੜੇ ਪੱਖਾਂ ਦੇ ਅਧਾਰ 'ਤੇ ਕੀਤਾ ਜਾ ਸਕਦਾ ਹੈ?
ਇਹ ਵੀ ਪੜ੍ਹੋ:
ਇਤਿਹਾਸ ਦੁਨੀਆਂ ਨੂੰ ਆਪਣੇ ਹੌਸਲਿਆਂ ਭਰੇ ਫ਼ੈਸਲਿਆਂ ਜਾਂ ਲੋੜ ਵੇਲੇ ਬਹਾਦਰੀ ਦਿਖਾਉਣ ਵਾਲੇ ਆਗੂਆਂ ਦੇ ਹੈਰਾਨ ਕਰਨ ਵਾਲੇ ਕਿੱਸਿਆਂ ਨਾਲ ਭਰਿਆ ਪਿਆ ਹੈ।
ਜਿਵੇਂ, ਇੰਗਲੈਂਡ ਦੀ ਮੌਜੂਦਾ ਮਹਾਰਾਣੀ ਦੀ ਮਾਂ ਐਲਿਜ਼ਾਬੈਥ ਬੋਵਸ-ਲਿਓਨ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਰਾਸ਼ਟਰ ਵਿੱਚ ਇੰਨੀ ਹਿੰਮਤ ਅਤੇ ਉਮੀਦ ਪੈਦਾ ਕੀਤੀ ਕਿ ਐਡੋਲਫ ਹਿਟਲਰ ਨੇ ਉਸ ਨੂੰ, "ਯੂਰਪ ਦੀ ਸਭ ਤੋਂ ਖ਼ਤਰਨਾਕ ਔਰਤ ਦੱਸਿਆ"।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰੌਇਡ ਸਮਾਰਟਫ਼ੋਨ 'ਚ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

ਜਦੋਂ ਬਹੁਤੇ ਸ਼ਾਹੀ ਪਰਿਵਾਰ ਆਪਣੀ ਜਾਨ ਬਚਾ ਕੇ ਲੰਡਨ ਛੱਡ ਕੇ ਭੱਜ ਰਹੇ ਸਨ, ਉਦੋਂ ਮਹਾਰਾਣੀ ਨੇ ਇਹ ਜਾਣਦਿਆਂ ਵੀ ਕਿ ਲੰਡਨ ਵਿੱਚ ਜਰਮਨ ਬੰਬ ਵਰ੍ਹ ਰਹੇ ਹਨ, ਆਪਣੀਆਂ ਦੋ ਧੀਆਂ ਸਮੇਤ ਦਲੇਰੀ ਭਰਿਆਂ ਫ਼ੈਸਲਾ ਲੈਂਦਿਆਂ ਉਥੇ ਹੀ ਰਹਿਣ ਦਾ ਹੌਂਸਲਾ ਕੀਤਾ।
ਅਜਿਹੇ ਸਮਿਆਂ ਵਿੱਚ ਸੂਝ ਦਾ ਪ੍ਰਗਟਾਵਾ ਹੀ ਉਨ੍ਹਾਂ ਨੂੰ ਦੁਨੀਆਂ ਦੇ ਮਹਾਨ ਆਗੂਆਂ ਵਿੱਚ ਸ਼ੁਮਾਰ ਕਰਦਾ ਹੈ।
ਕਈਆਂ ਨੂੰ ਉਨ੍ਹਾਂ ਦੇ ਆਪੇ ਤੋਂ ਵੱਡੇ ਸੁਫ਼ਨਿਆਂ ਨੇ ਵੱਡਾ ਬਣਾ ਦਿੱਤਾ।
ਜਿਵੇਂ ਸੈਮਨ ਬੋਲੇਵਰ ਨੇ ਦੱਖਣੀ ਅਫ਼ਰੀਕਾ ਨੂੰ ਸਪੇਨ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਦਾ ਮਹਾਨ ਸੁਫ਼ਨਾ ਦੇਖਿਆ ਅਤੇ ਇਸ ਨੂੰ ਪੂਰਾ ਵੀ ਕੀਤਾ, ਉਨ੍ਹਾਂ ਨੇ ਦੱਖਣੀ ਅਫ਼ਰੀਕਾ ਨੂੰ ਇੱਕ ਸ਼ਕਤੀਸ਼ਾਲੀ ਰਾਸ਼ਟਰ ਦੇ ਰੂਪ ਵਿੱਚ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਇਹ ਹੀ ਉਨ੍ਹਾਂ ਨੂੰ ਬਾਕੀਆਂ ਤੋਂ ਵੱਖਰਾ ਬਣਾਉਂਦਾ ਹੈ।
ਹੁਣ ਜੇ ਅਸੀਂ ਦੁਨੀਆਂ ਦੇ ਸਭ ਤੋਂ ਮਹਾਨ ਆਗੂ ਦੀ ਗੱਲ ਕਰ ਰਹੇ ਹਾਂ ਤਾਂ ਸਾਨੂੰ ਕਈ ਪੱਖਾਂ ਤੋਂ ਸੋਚਣਾ ਚਾਹੀਦਾ ਹੈ।
ਪ੍ਰੇਰਣਾਦਾਇਕ, ਦਲੇਰ, ਪ੍ਰਭਾਵਸ਼ਾਲੀ ਤੇ ਸਹਿਣਸ਼ੀਲ ਆਗੂ ਹੋਣ ਦੇ ਨਾਲ-ਨਾਲ ਹੋਰ ਵੀ ਕਈ ਗੁਣਾਂ ਦੀ ਪਰਖ਼ ਕਰਨੀ ਚਾਹੀਦੀ ਹੈ। ਅਸਲ ਵਿੱਚ ਇਹ ਔਖਾ ਕੰਮ ਹੈ।

ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਕੀ ਹੈ?
'ਬੀਬੀਸੀ ਹਿਸਟਰੀ ਐਕਸਟਰਾ' ਮੈਗਜ਼ੀਨ ਨੇ ਇਤਿਹਾਸ ਦੇ ਰੋਚਕ ਪੱਖਾਂ ਦੀ ਪੜਤਾਲ ਕਰਦਿਆਂ ਅਜਿਹੇ ਆਗੂਆਂ ਬਾਰੇ ਖੋਜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਹੀ ਜਾਣਕਾਰੀ ਭਰੇ ਤੱਥ ਸਾਹਮਣੇ ਆਏ।
ਰਾਣਾ ਮਿੱਤਰ, ਮਾਰਗਰੇਟ ਮੈਕਮਿਲਨ ਸਣੇ ਕੁਝ ਇਤਿਹਾਸਕਾਰਾਂ ਨੂੰ ਅਜਿਹੇ ਆਗੂ ਨੂੰ ਨਾਮਜ਼ਦ ਕਰਨ ਲਈ ਕਿਹਾ ਗਿਆ ਸੀ, ਜਿਸ ਨੂੰ ਉਹ ਸਭ ਤੋਂ ਮਹਾਨ ਮੰਨਦੇ ਹਨ, ਕੋਈ ਅਜਿਹਾ ਵਿਅਕਤੀ ਜੋ ਕਿਸੇ ਸ਼ਕਤੀਸ਼ਾਲੀ ਅਹੁਦੇ 'ਤੇ ਰਿਹਾ ਹੋਵੇ ਅਤੇ ਮਨੁੱਖਤਾ 'ਤੇ ਸਕਾਰਾਤਮਕ ਪ੍ਰਭਾਵ ਪਾਇਆ ਹੋਵੇ। ਸੂਚੀ ਵਿੱਚ ਨਾਮਜ਼ਦ ਆਗੂਆਂ ਲਈ 5000 ਤੋਂ ਵੱਧ ਪਾਠਕਾਂ ਨੇ ਵੋਟ ਪਾਈ।
ਇਤਿਹਾਸਕਾਰਾਂ ਨੂੰ ਅਜਿਹੇ ਵਿਅਕਤੀਆਂ ਦੀਆਂ ਪ੍ਰਾਪਤੀਆਂ ਅਤੇ ਵਿਰਾਸਤ ਦੀ ਪੜਚੋਲ ਕਰਨ ਲਈ ਵੀ ਕਿਹਾ ਗਿਆ।
ਇਸ ਸੂਚੀ ਵਿਚ ਇੰਗਲੈਂਡ ਦੀ ਮੌਜੂਦਾ ਮਹਾਰਾਣੀ ਦੀ ਮਾਂ ਸ਼ਾਮਲ ਨਹੀਂ ਸੀ, ਜਿਸ ਨੇ ਹਿਟਲਰ ਨੂੰ ਟੱਕਰ ਦਿੱਤੀ ਸੀ, ਪਰ ਇਸ ਵਿਚ 7 ਹੋਰ ਔਰਤਾਂ ਸ਼ਾਮਲ ਸਨ।
ਇਸ ਵਿੱਚ ਸੈਮਨ ਬੋਲਵਾਰ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ।
ਇਸ ਵਿੱਚ ਸ਼ਾਸਕ ਵੂ ਜ਼ੇਤੀਅਨ (690-705) ਨੂੰ ਸ਼ਾਮਲ ਕੀਤਾ ਗਿਆ ਹੈ - "ਉਹ ਚੀਨ ਦੇ ਇਤਿਹਾਸ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਸੀ।"
16ਵੀਂ ਸਦੀ ਦੀ ਜਗੀਰਦਾਰ ਓਡਾ ਨੋਬੁਨਾਗਾ ਦਾ ਨਾਂ ਵੀ ਮੌਜੂਦ ਹੈ- "ਉਹ (1390-1352 ਬੀ.ਸੀ.) ਵਿੱਚ ਜਦੋਂ ਮਿਸਰ ਨੇ ਪ੍ਰਾਚੀਨ ਸੰਸਾਰ ਉੱਤੇ ਰਾਜ ਕਰਨਾ ਸ਼ੁਰੂ ਕੀਤਾ ਸੀ, ਉਸ ਸਮੇਂ ਜਾਪਾਨ ਇੱਕ ਕਰਨ ਵਿੱਚ ਕਾਮਯਾਬ ਹੋਈ ਸੀ।''
ਇਤਿਹਾਸਕਾਰਾਂ ਵੱਲੋਂ ਚੁਣੇ ਗਏ ਆਗੂਆਂ ਵਿੱਚ ਯੂਰਪੀਅਨਾਂ ਦੇ ਇਹ ਨਾਮ ਸ਼ਾਮਲ ਸਨ।

ਨਾਮਜ਼ਦ ਆਗੂਆਂ ਲਈ ਲੋਕਾਂ ਦੀ ਵੋਟ
ਬੀਬੀਸੀ ਹਿਸਟਰੀ ਐਕਸਟਰਾ ਨੇ ਨਾਮਜ਼ਦ ਵਿਅਕਤੀਆਂ ਬਾਰੇ ਪਾਠਕਾਂ ਨੂੰ ਉਨ੍ਹਾਂ ਦੇ ਮਨਪਸੰਦ ਆਗੂ ਲਈ ਵੋਟ ਕਰਨ ਲਈ ਕਿਹਾ।
ਪਹਿਲਾ ਸਥਾਨ - ਇਤਿਹਾਸ ਦੇ ਸਭ ਤੋਂ ਅਹਿਮ ਆਗੂਆਂ ਦੀ ਸੂਚੀ ਵਿੱਚ ਪਹਿਲਾ ਸਥਾਨ 19ਵੀਂ ਸਦੀ ਦੇ ਸਿੱਖ ਸਾਮਰਾਜ ਦੇ ਆਗੂ, ਮਾਹਾਰਾਜਾ ਰਣਜੀਤ ਸਿੰਘ ਦਾ ਹੈ, ਉਨ੍ਹਾਂ ਨੂੰ 38% ਤੋਂ ਵੱਧ ਵੋਟਾਂ ਮਿਲੀਆਂ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਦੂਜਾ ਸਥਾਨ - 25% ਵੋਟਾਂ ਨਾਲ ਦੂਜੇ ਨੰਬਰ ਉੱਤੇ ਅਮਲਕਾਰ ਕੈਬਰਾਲ ਹਨ, ਜਿਨ੍ਹਾਂ ਨੇ ਆਪਣੇ ਆਪ ਨੂੰ ਪੁਰਤਗਾਲੀ ਕਬਜ਼ੇ ਤੋਂ ਮੁਕਤ ਕਰਾਉਣ ਲਈ 10 ਲੱਖ ਤੋਂ ਵੱਧ ਲੋਕਾਂ ਨੂੰ ਇਕਜੁੱਟ ਕੀਤਾ।

ਤਸਵੀਰ ਸਰੋਤ, Getty Images
ਅਮਲਕਾਰ ਕੈਬਰਾਲ ਨੇ ਬਹੁਤ ਸਾਰੇ ਹੋਰ ਬਸਤੀਵਾਦੀ ਅਫ਼ਰੀਕੀ ਦੇਸ਼ਾਂ ਨੂੰ ਉੱਠਣ ਅਤੇ ਆਜ਼ਾਦੀ ਦੀ ਲੜਾਈ ਦਾ ਹਿੱਸਾ ਬਣਨ ਲਈ ਪ੍ਰੇਰਿਆ।
ਤੀਜਾ ਸਥਾਨ - 7% ਵੋਟਾਂ ਨਾਲ ਬਰਤਾਨਵੀ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਤੀਜੇ ਸਥਾਨ 'ਤੇ ਰਹੇ ਕਿਉਂਕਿ ਉਨ੍ਹਾਂ ਨੇ ਹਿਟਲਰ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਚੌਥਾ ਸਥਾਨ - ਅਮਰੀਕਾ ਦੇ ਰਾਸ਼ਟਰਪਤੀ ਇਬਰਾਹੀਮ ਲਿੰਕਨ ਚੌਥੇ ਨੰਬਰ 'ਤੇ ਰਹੇ। ਉਨ੍ਹਾਂ ਨੂੰ 'ਮਜ਼ਦੂਰਾਂ ਅਤੇ ਗ਼ੁਲਾਮਾਂ ਦੇ ਹਿੱਤਾਂ ਦੀ ਰੱਖਿਆ' ਕਰਨ ਬਦਲੇ ਨਾਮਜ਼ਦ ਕੀਤਾ ਕੀਤਾ ਗਿਆ ਸੀ।
ਪੰਜਵਾਂ ਸਥਾਨ - ਵੋਟਾਂ ਦੇ ਨਤੀਜਿਆਂ ਅਨੁਸਾਰ 4% ਵੋਟਾਂ ਹਾਸਲ ਕਰਕੇ ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੈਥ 5ਵੇਂ ਸਥਾਨ 'ਤੇ ਰਹੀ, ਜਿਸ ਨੂੰ 16 ਵੀਂ ਸਦੀ ਵਿੱਚ ਸ਼ਾਂਤੀ ਬਹਾਲ ਕਰਨ ਅਤੇ ਗੜਬੜ ਤੋਂ ਬਾਅਦ ਰਾਸ਼ਟਰੀ ਸ਼ਕਤੀ ਬਣਾਉਣ ਲਈ ਚੁੱਕੇ ਕਦਮਾਂ ਲਈ ਨਾਮਜ਼ਦ ਕੀਤਾ ਗਿਆ ਸੀ।

ਮਹਾਰਾਜਾ ਰਣਜੀਤ ਸਿੰਘ ਕੌਣ ਸਨ?
ਮਹਾਰਾਜਾ ਰਣਜੀਤ ਸਿੰਘ ਦੇ ਨਾਮ ਨੂੰ ਅਲਾਬਮਾ ਯੂਨੀਵਰਸਿਟੀ ਦੇ ਇਤਿਹਾਸਕਾਰ ਮੈਥਿਊ ਲੌਕਵੁੱਡ ਨੇ ਨਾਮਜ਼ਦ ਕੀਤਾ।
ਇਤਿਹਾਸਕਾਰ ਮੈਥਿਊ ਲੌਕਵੁੱਡ ਨੇ ਦੱਸਿਆ, ''ਉਨ੍ਹਾਂ ਨੇ ਸਹਿਜੇ ਹੀ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਚੁਣਿਆ। ਇਸ ਦੀ ਵਜ੍ਹਾ ਸੀ, ਉਨ੍ਹਾਂ ਵਲੋਂ ਸਹਿਣਸ਼ੀਲਤਾ ਨਾਲ ਇੱਕ ਆਧੁਨਿਕ ਸਾਮਰਾਜ ਸਥਾਪਤ ਕਰਨਾ ਸੀ।"

ਤਸਵੀਰ ਸਰੋਤ, Getty Images
ਉਨ੍ਹਾਂ ਹੋਰ ਵਿਸਥਾਰ ਵਿੱਚ ਦੱਸਦਿਆਂ ਕਿਹਾ,"18ਵੀਂ ਸਦੀ ਦੇ ਬਹੁਤੇ ਸਮੇਂ ਤੱਕ ਭਾਰਤ ਵਿੱਚ ਜੰਗ ਚੱਲ ਰਹੀ ਸੀ। ਪੰਜਾਬ ਵੀ ਇਸ ਤੋਂ ਬਚਿਆ ਨਹੀਂ ਸੀ। ਜਦੋਂ ਰਣਜੀਤ ਸਿੰਘ ਦਾ ਜਨਮ 1780 ਵਿੱਚ ਹੋਇਆ ਸੀ, ਅਫ਼ਗਾਨੀ ਹਮਲੇ ਹੋ ਰਹੇ ਸਨ''
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
''ਪੰਜਾਬ ਦੀਆਂ ਵੱਖ-ਵੱਖ ਮਿਸਲਾਂ ਵਿਚਕਾਰ ਭਿਆਨਕ ਲੜਾਈ ਚਲ ਰਹੀ ਸੀ ਅਤੇ ਬ੍ਰਿਟਿਸ਼ ਰਾਜ ਦਾ ਪਸਾਰ ਹੋ ਰਿਹਾ ਸੀ। ਇਸ ਤਰ੍ਹਾਂ ਦੇਸ ਸਿਆਸੀ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਧਾਰਮਿਕ ਤੌਰ 'ਤੇ ਵੰਡਿਆ ਹੋਇਆ ਸੀ।''
''ਮਹਾਰਾਜਾ ਰਣਜੀਤ ਸਿੰਘ ਦੀ ਰਹਿਨੁਮਾਈ ਵਿੱਚ ਸਾਰਾ ਕੁਝ ਬਦਲ ਗਿਆ। ਉਨ੍ਹਾਂ ਨੂੰ 'ਪੰਜਾਬ ਦਾ ਸ਼ੇਰ' ਕਿਹਾ ਗਿਆ।''
ਮੈਥਿਊ ਲੌਕਵੁੱਡ ਅੱਗੇ ਕਹਿੰਦੇ ਹਨ, ''19ਵੀਂ ਸਦੀ ਦੇ ਪਹਿਲੇ ਦਹਾਕਿਆਂ ਤੱਕ ਹੀ ਉਨ੍ਹਾਂ ਨੇ ਸਿੱਖ ਖ਼ਾਲਸਾ ਫ਼ੌਜ ਦਾ ਆਧੁਨਿਕੀਕਰਨ ਕਰ ਦਿੱਤਾ ਸੀ। ਸਥਾਨਕ ਸਰੂਪਾਂ ਅਤੇ ਸੰਸਥਾਵਾਂ ਨੂੰ ਤਿਆਗ ਕੀਤੇ ਬਿਨਾਂ ਪੱਛਮੀ ਕਾਢਾਂ ਨੂੰ ਸ਼ਾਮਲ ਕੀਤਾ ਗਿਆ, ਟੁੱਟ ਰਹੀਆਂ ਮਿਸਲਾਂ ਨੂੰ ਇਕਜੁੱਟ ਕੀਤਾ ਅਤੇ ਅਫ਼ਗਾਨਿਸਤਾਨ ਦੀ ਸਰਹੱਦ ਨੂੰ ਸਥਿਰ ਕੀਤਾ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨਾਲ ਰਿਸ਼ਤੇ ਸੁਧਾਰੇ।''
''ਮਹਾਰਾਜਾ ਰਣਜੀਤ ਸਿੰਘ, ਸਿਰਫ਼ ਇੱਕ ਜੇਤੂ ਸੀ। ਹਾਲਾਂਕਿ ਭਾਰਤੀ ਉਪ ਮਹਾਂਦੀਪ ਨੂੰ ਸਾਮਰਾਜੀ ਮੁਕਾਬਲੇ, ਧਾਰਮਿਕ ਵੰਡਾਂ ਨਾਲ ਖੋਖਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਰਣਜੀਤ ਸਿੰਘ ਨੇ ਇਕਸਾਰਤਾ, ਸਥਿਰਤਾ, ਖੁਸ਼ਹਾਲੀ ਅਤੇ ਸਹਿਣਸ਼ੀਲਤਾ ਦੀ ਸ਼ਕਤੀ ਨੂੰ ਚੁਣਿਆ ਅਤੇ ਜੇਤੂ ਰਹੇ।''
''ਉਨ੍ਹਾਂ ਦਾ ਰਾਜ ਪੰਜਾਬ ਅਤੇ ਉੱਤਰ ਪੱਛਮੀ ਭਾਰਤ ਲਈ ਸੁਨਹਿਰੀ ਯੁੱਗ ਦਾ ਸੰਕੇਤ ਸੀ।''
''ਹਾਲਾਂਕਿ ਉਹ ਇੱਕ ਸਮਰਪਿਤ ਸਿੱਖ ਸਨ, ਜਿੰਨ੍ਹਾਂ ਨੇ ਆਪਣੇ ਧਰਮ ਨਾਲ ਜੁੜੀਆਂ ਕਈ ਯਾਦਗਾਰਾਂ ਨੂੰ ਬਹਾਲ ਕਰਨ ਲਈ ਮੁਹਿੰਮ ਚਲਾਈ ਸੀ, ਜਿਸ ਵਿੱਚ ਹਰਿਮੰਦਰ ਸਾਹਿਬ ਸ਼ਾਮਿਲ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਰਾਜ ਵਿੱਚ ਧਾਰਮਿਕ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ।''
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
''ਉਨ੍ਹਾਂ ਨੇ ਹਿੰਦੂ ਮੰਦਰਾਂ ਅਤੇ ਸੂਫ਼ੀ ਧਾਰਮਿਕ ਅਸਥਾਨ ਬਣਵਾਏ, ਮੁਸਲਿਮ ਅਤੇ ਹਿੰਦੂ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਹਿੰਦੂ ਅਤੇ ਮੁਸਲਿਮ ਔਰਤਾਂ ਦੇ ਵਿਆਹ ਕਰਵਾਏ ਅਤੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਦੀ ਰੱਖਿਆ ਲਈ ਗਊਆਂ ਨੂੰ ਮਾਰਨ ਉੱਤੇ ਪਾਬੰਦੀ ਵੀ ਲਗਾਈ।''
''ਮੁਸਲਮਾਨ, ਹਿੰਦੂ, ਸਿੱਖ ਅਤੇ ਯੂਰਪੀਅਨ ਉਨ੍ਹਾਂ ਦੀ ਅਧੁਨਿਕ ਫ਼ੌਜ ਅਤੇ ਪ੍ਰਸ਼ਾਸਨ ਵਿਚ ਸ਼ਾਮਲ ਸਨ। ਉਨ੍ਹਾਂ ਦੀ ਅਗਵਾਈ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਗਿਆ, ਵਪਾਰ ਖੁੱਲ੍ਹਿਆ ਅਤੇ ਰਾਜ ਦਾ ਫੈਲਾਅ ਹੋਇਆ।''
ਇਹ ਵੀ ਪੜ੍ਹੋ:
''1839 ਵਿਚ ਮੌਤ ਤੋਂ ਬਾਅਦ ਰਣਜੀਤ ਸਿੰਘ ਦਾ ਸਾਮਰਾਜ ਟੁੱਟ ਗਿਆ। ਬਰਤਾਨਵੀ ਹਮਲਿਆਂ ਨੇ ਸਿੱਖ ਸਾਮਰਾਜ ਤਹਿਸ ਨਹਿਸ ਕਰ ਦਿੱਤਾ ਅਤੇ ਚਾਰੇ ਪਾਸੇ ਅਸਥਿਰਤਾ ਫੈਲ ਗਈ।''
''ਉਹ ਜ਼ਰੂਰ ਇੱਕ ਸਾਮਰਾਜਵਾਦੀ ਸਨ, ਰਣਜੀਤ ਸਿੰਘ ਰਾਜ-ਨਿਰਮਾਣ ਦੇ ਇੱਕ ਵੱਖਰੇ, ਵਧੇਰੇ ਗਿਆਨਵਾਨ ਅਤੇ ਸੰਤੁਲਿਤ ਨਮੂਨੇ ਦੀ ਪ੍ਰਤੀਨਿਧਤਾ ਕਰਦੇ ਸੀ ਅਤੇ ਏਕਤਾ ਅਤੇ ਸਹਿਣਸ਼ੀਲਤਾ ਦੀ ਮਿਸਾਲ ਸਨ।''
''ਅੱਜ ਵੀ ਉਨ੍ਹਾਂ ਦਾ ਜੀਵਨ ਪ੍ਰੇਰਨਾਦਾਇਕ ਹੈ।''
(ਮੂਲ ਲੇਖ ਪੜ੍ਹਨ ਲਈ ਹਿਸਟਰੀ ਐਕਸਟ੍ਰਾ ਦੀ ਵੈੱਬਸਾਈਟ ਉੱਤੇ ਆਓ, ਇੱਥੇ ਕਲਿੱਕ ਕਰੋ)

ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 5

End of YouTube post, 6

End of YouTube post, 7