You’re viewing a text-only version of this website that uses less data. View the main version of the website including all images and videos.
ਬੇਲਾਰੂਸ ਸੰਕਟ: ਯੂਰਪ ਦੀ 'ਤਾਨਾਸ਼ਾਹ ਹਕੂਮਤ' ਖ਼ਿਲਾਫ਼ ਜ਼ਬਰਦਸਤ ਵਿਰੋਧ ਨੂੰ 3 ਨੁਕਤਿਆਂ ਰਾਹੀਂ ਸਮਝੋ
ਬੇਲਾਰੂਸ ਦੀ ਰਾਜਧਾਨੀ ਮਿੰਸਕ ਵਿੱਚ ਵੱਡੇ ਪੱਧਰ ਉੱਤੇ ਰੋਸ ਮਾਰਚ ਜਾਰੀ ਹੈ। ਹਜ਼ਾਰਾਂ ਲੋਕ ਮੌਜੂਦਾ ਰਾਸ਼ਟਰਪਤੀ ਐਲੇਕਜ਼ੈਂਡਰ ਲੁਕਾਸ਼ੇਂਕੋ ਨੂੰ ਵਿਵਾਦਿਤ ਚੋਣਾਂ ਵਿੱਚ ਮੁੜ ਤੋਂ ਰਾਸ਼ਟਰਪਤੀ ਚੁਣੇ ਜਾਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੇ ਹਨ।
ਬੇਲਾਰੂਸ ਵਿੱਚ ਲਗਾਤਾਰ ਕਈ ਦਿਨਾਂ ਤੋਂ ਵੱਡੇ ਪੱਧਰ ਉੱਤੇ ਹੋ ਰਹੇ ਮੁਜ਼ਾਹਰਿਆਂ ਨੇ ਮੁਲਕ ਨੂੰ ਹਿਲਾ ਕੇ ਰੱਖਿਆ ਹੋਇਆ ਹੈ।
ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਮੰਨਿਆ ਇਹ ਜਾਂਦਾ ਹੈ ਕਿ ਲੰਬੇ ਸਮੇਂ ਤੋਂ ਬੇਲਾਰੂਸ ਦੇ ਆਗੂ ਅਤੇ ਰਾਸ਼ਟਰਪਤੀ ਐਲੇਗਜ਼ੈਂਡਰ ਲੁਕਾਸ਼ੇਂਕੋ ਦੇ ਹੱਕ 'ਚ ਚੋਣਾਂ ਦੌਰਾਨ ਧਾਂਦਲੀਆਂ ਹੋ ਰਹੀਆਂ ਹਨ।
ਵਿਰੋਧੀ ਧਿਰਾਂ ਦੇ ਮੁਜ਼ਾਹਰਿਆਂ, ਪੁਲਿਸ ਦੇ ਤਸ਼ੱਦਦ ਬਾਰੇ ਬਹੁਗਿਣਤੀ ਇਲਜ਼ਾਮਾਂ, ਗੁਲਾਬ ਹੱਥਾਂ ਵਿੱਚ ਫੜੀਆਂ ਚਿੱਟੇ ਕੱਪੜੇ ਪਾਈ ਔਰਤਾਂ ਦਾ ਪੈਦਲ ਮਾਰਚ....ਆਓ ਜਾਣਦੇ ਇਹ ਸਭ ਕਿਵੇਂ ਹੋਇਆ।
ਚੋਣਾਂ ਤੋਂ ਪਹਿਲਾਂ ਦੇ ਕੀ ਹਾਲਾਤ ਸਨ?
ਯੂਰਪ ਦੇ ਸਭ ਤੋਂ ਵੱਧ ਸਰਗਰਮ ਸ਼ਾਸਕ, ਰਾਸ਼ਟਰਪਤੀ ਲੁਕਾਸ਼ੇਂਕੋ ਬੇਲਾਰੂਸ ਦੇ ਮੁਖੀ ਵਜੋਂ 26 ਸਾਲ ਤੋਂ ਐਕਟਿਵ ਹਨ। ਦਰਅਸਰ ਸੋਵੀਅਤ ਸੰਘ ਦੇ ਭੰਗ ਹੋਣ ਤੋਂ ਬਾਅਦ ਲੁਕਾਸ਼ੇਂਕੋ ਸੱਤਾ ਵਿੱਚ ਆਏ ਸਨ।
ਹਮੇਸ਼ਾ ਇੱਕ ਤਾਨਾਸ਼ਹ ਦੇ ਤੌਰ 'ਤੇ ਦੇਖੇ ਜਾਂਦੇ ਰਾਸ਼ਟਰਪਤੀ ਨੇ ਸੋਵੀਅਤ ਕਮਿਊਨੀਜ਼ਮ ਦੇ ਤੱਤਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਦੇਸ਼ ਵਿੱਚ ਬਹੁਤੇ ਕੰਮ-ਕਾਜ ਅਤੇ ਚੀਜ਼ਾਂ ਦਾ ਨਿਰਮਾਣ ਮੁਲਕ ਦੇ ਮਲਕੀਅਤ ਅਧੀਨ ਹੈ ਅਤੇ ਮੁੱਖ ਮੀਡੀਆ ਅਦਾਰੇ ਸਰਕਾਰ ਦੇ ਵਫ਼ਾਦਾਰ ਹਨ। ਤਾਕਤਵਰ ਖ਼ੂਫ਼ੀਆ ਪੁਲਿਸ ਨੂੰ ਅਜੇ ਵੀ KGB ਆਖਿਆ ਜਾਂਦਾ ਹੈ।
ਇਸ ਦੌਰਾਨ ਲੁਕਾਸ਼ੇਂਕੋ ਨੇ ਆਪਣੇ ਦੇਸ਼ ਨੂੰ ਵਿਦੇਸ਼ੀ ਪ੍ਰਭਾਵ ਤੋਂ ਬਚਾਉਣ ਲਈ ਖ਼ੁਦ ਨੂੰ ਸਖ਼ਤ ਰਾਸ਼ਟਰਵਾਦੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਇਨ੍ਹਾਂ ਤੱਥਾਂ ਦਾ ਮਤਲਬ ਹੈ ਕਿ ਲੰਬੇ ਸਮੇਂ ਤੱਕ ਰਹਿਣ ਵਾਲੇ ਆਗੂ ਹੁਣ ਤੱਕ ਜਨੱਤਕ ਸਮਰਥਨ ਲੈਂਦੇ ਰਹੇ ਹਨ, ਪਰ ਉਨ੍ਹਾਂ ਦੇ ਅਧੀਨ ਹੋਈਆਂ ਚੋਣਾਂ ਨੂੰ ਕਦੇ ਵੀ ਸਾਫ਼-ਸੁਥਰਾਂ ਦਾ ਨਿਰਪੱਖ ਨਹੀਂ ਮੰਨਿਆ ਗਿਆ।
ਪਰ ਹਾਲ ਹੀ ਦੇ ਕੁਝ ਮਹੀਨਿਆਂ ਦੌਰਾਨ ਬਹੁਤ ਕੁਝ ਬਦਲ ਗਿਆ ਹੈ। ਵਿਰੋਧੀ ਸਿਆਸਤਦਾਨ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰ, ਗ਼ਰੀਬੀ, ਮੌਕਿਆਂ ਦੀ ਘਾਟ ਅਤੇ ਘੱਟ ਤਨਖ਼ਾਹ ਦੀਆਂ ਸ਼ਿਕਾਇਤਾਂ ਕਰਦੇ ਹਨ।
ਇਹ ਸਭ ਕੋਰੋਨਾਵਾਇਰਸ ਦੇ ਸੰਕਟ ਕਾਰਨ ਹੋਰ ਗੁੰਝਲਦਾਰ ਹੋਇਆ ਹੈ।
ਵਿਰੋਧੀ ਵਾਇਰਸ ਨਾਲ ਨਜਿੱਠਣ ਦੀ ਰਣਨੀਤੀ ਪ੍ਰਤੀ ਲੁਕਾਸ਼ੇਂਕੋ ਨੂੰ ਫਾਡੀ ਸਮਝਦੇ ਹਨ ਕਿਉਂਕਿ ਰਾਸ਼ਰਪਤੀ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਵੋਦਕਾ, ਸੌਨਾ ਬਾਥ ਅਤੇ ਸਖ਼ਤ ਮਿਹਨਤ ਦੀ ਗੱਲ ਕਹੀ ਸੀ।
ਇਸ ਤੋਂ ਬਾਅਦ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਨੂੰ ਕਰਾਰਾ ਝਟਕਾ ਦੇਣਾ, ਦੋ ਉਮੀਦਵਾਰਾਂ ਨੂੰ ਜੇਲ੍ਹ 'ਚ ਡੱਕਣਾ ਅਤੇ ਇੱਕ ਉਮੀਦਵਾਰ ਦਾ ਦੇਸ਼ ਛੱਡ ਕੇ ਭੱਜਣਾ...ਇਸ ਸਭ ਤੋਂ ਬਾਅਦ ਇਨ੍ਹਾਂ ਮੁਹਿੰਮਾਂ ਵਿੱਚ ਤਿੰਨ ਔਰਤਾਂ ਦਾ ਨਜ਼ਦੀਕੀ ਨਾਲ ਸ਼ਾਮਿਲ ਹੋਣਾ ਅਤੇ ਇੱਕ ਸ਼ਕਤੀਸ਼ਾਲੀ ਗੱਠਜੋੜ ਬਣਾਉਣਾ।
ਇਹ ਵੀ ਪੜ੍ਹੋ:
ਚੋਣਾਂ ਵਿੱਚ ਕੀ ਹੋਇਆ?
ਤਿੰਨ ਔਰਤਾਂ ਵਿੱਚ ਇੱਕ ਸਵੇਤਲਾਨਾ ਤਿਖ਼ਾਨੋਵਸਕਾਇਆ ਦਾ ਆਪਣੇ ਗ੍ਰਿਫ਼ਤਾਰ ਪਤੀ ਸਰਜੀ ਤਿਖ਼ਾਨੋਵਸਕਾਇਆ ਦੀ ਥਾਂ ਉਮੀਦਵਾਰ ਦੇ ਤੌਰ ਉੱਤੇ ਰਜਿਸਟਰ ਕਰਨਾ।
37 ਸਾਲ ਦੀ ਸਵੇਤਲਾਨਾ ਅਤੇ ਉਨ੍ਹਾਂ ਦੀਆਂ ਦੋ ਸਾਥੀਆਂ ਨੇ ਦੇਸ਼ਭਰ ਵਿੱਚ ਲੋਕਾਂ ਦੀ ਭੀੜ ਖਿੱਚਣ ਲਈ ਦੌਰਾ ਕੀਤਾ।
ਵਿਰੋਧੀਆਂ ਵਿੱਚ ਸੰਭਾਵਤ ਝੂਠ ਨੂੰ ਲੈ ਕੇ ਫ਼ੈਲੇ ਡਰ ਵਿਚਾਲੇ ਵੋਟਿੰਗ ਦਾ ਦਿਨ ਆ ਗਿਆ।
ਸੁਤੰਤਰ ਨਿਰੀਖਕਾਂ ਨੂੰ ਸੱਦੇ ਬਗ਼ੈਰ ਇਹ ਡਰ ਚੰਗੀ ਤਰ੍ਹਾਂ ਸਥਾਪਤ ਹੋਇਆ ਜਾਪਦਾ ਹੈ ਅਤੇ ਬਹੁਤ ਸਾਰੀਆਂ ਖ਼ਾਮੀਆਂ ਤੇ ਬੇਨਿਯਮੀਆਂ ਨੂੰ ਦਸਤਾਵੇਜ਼ ਦੇ ਰੂਪ ਵਿੱਚ ਰੱਖਿਆ ਗਿਆ ਸੀ।
ਕਈ ਦਿਨਾਂ ਤੱਕ ਇੰਟਰਨੈੱਟ ਬੰਦ ਕਰ ਦਿੱਤਾ ਗਿਆ।
ਵੋਟਾਂ ਮਗਰੋਂ ਐਗਜ਼ਿਟ ਪੋਲ ਦੇ ਨਤੀਜੇ ਰਿਲੀਜ਼ ਕੀਤੇ ਗਏ ਜੋ ਕਿ ਅਗਲੇ ਦਿਨ ਨਸ਼ਰ ਹੋਣ ਵਾਲੇ ਨਤੀਜਿਆਂ ਨਾਲ ਮਿਲਦੇ ਸਨ - ਜਿਸ ਵਿੱਚ ਲੁਕਾਸ਼ੇਂਕੋ ਦੇ 80 ਫੀਸਦੀ ਵੋਟਾਂ ਨਾਲ ਜਿੱਤ ਵੱਲ ਇਸ਼ਾਰਾ ਸੀ।
ਐਗਜ਼ਿਟ ਪੋਲ ਮੁਤਾਬਕ ਸਵੇਤਲਾਨਾ ਤਿਖ਼ਾਨੋਵਸਕਾਇਆ ਨੂੰ 10 ਫੀਸਦੀ ਵੋਟਾਂ ਹੀ ਮਿਲੀਆਂ। ਇਨ੍ਹਾਂ ਨਤੀਜਿਆਂ ਉੱਤੇ ਬਾਅਦ ਵਿੱਚ ਅਥਾਰਿਟੀ ਵੱਲੋਂ ਮੁਹਰ ਲਗਾ ਦਿੱਤੀ ਗਈ।
ਦੂਜੇ ਪਾਸੇ ਮੁੱਖ ਵਿਰੋਧੀ ਉਮੀਦਵਾਰ ਸਵੇਤਲਾਨਾ ਇਹ ਵੀ ਕਹਿੰਦੇ ਰਹੇ ਕਿ ਵੋਟਾਂ ਦੀ ਗਿਣਤੀ ਅਜੇ ਪੂਰੀ ਹੋਈ ਕਿੱਥੇ ਹੈ, ਉਨ੍ਹਾਂ ਨੂੰ 60-70 ਫੀਸਦੀ ਵੋਟਾਂ ਪਈਆਂ ਹਨ।
ਨਤੀਜਿਆਂ ਨੂੰ ਦੇਖਦੇ ਹੋਇਆ ਗੁੱਸਾ ਅਤੇ ਗ਼ਿਲਾ ਸੜਕਾਂ ਉੱਤੇ ਆ ਗਿਆ।
ਚੋਣਾਂ ਤੋਂ ਬਾਅਦ ਰਾਤ ਨੂੰ ਹਿੰਸਕ ਝੜਪਾਂ ਦੌਰਾਨ ਮਿੰਸਕ ਅਤੇ ਹੋਰ ਸ਼ਹਿਰਾਂ ਵਿੱਚ 3,000 ਗ੍ਰਿਫ਼ਤਾਰੀਆਂ ਹੋਈਆਂ। ਪੁਲਿਸ ਨੇ ਹੰਝੂ ਗੈਸ ਦੇ ਗੋਲੇ, ਰਬੜ ਬੁਲੇਟ ਅਤੇ ਗ੍ਰੇਨੇਡ ਦਾ ਇਸਤੇਮਾਲ ਕੀਤਾ।
ਬੇਲਾਰੂਸ ਵਿੱਚ ਇਸ ਤੋਂ ਪਹਿਲਾਂ ਭੀੜ ਨੂੰ ਖਦੇੜਨ ਲਈ ਇਹ ਸਭ ਨਹੀਂ ਹੋਇਆ ਸੀ।
ਹਿੰਸਕ ਝੜਪਾਂ ਵਾਲੀ ਰਾਤ ਨੂੰ ਪੂਰੇ ਮੁਲਕ ਵਿੱਚ 3,700 ਗ੍ਰਿਫ਼ਤਾਰੀਆਂ ਹੋਰ ਹੋਈਆਂ।
ਚੋਣਾਂ ਵਾਲੇ ਦਿਨ ਸਵੇਤਲਾਨਾ ਤਿਖ਼ਾਨੋਵਸਕਾਇਆ ਨੇ ਨਤੀਜਿਆਂ ਵਿੱਚ ਖ਼ਾਮੀਆਂ ਬਾਰੇ ਚੋਣ ਅਥਾਰਿਟੀ ਨੂੰ ਦੱਸਣਾ ਚਾਹਿਆ ਪਰ ਉਨ੍ਹਾਂ ਨੂੰ ਕਈ ਘੰਟਿਆਂ ਤੱਕ ਨਜ਼ਰਬੰਦ ਕਰਕੇ ਰੱਖਿਆ ਗਿਆ।
ਸਵੇਤਲਾਨਾ ਨੂੰ ਜ਼ਬਰਦਸਤੀ ਲਿਥੁਆਨਿਆ ਜਾਣ ਨੂੰ ਕਿਹਾ ਗਿਆ, ਜਿੱਥੇ ਉਨ੍ਹਾਂ ਪਹਿਲਾਂ ਆਪਣੇ ਬੱਚੇ ਭੇਜੇ ਸਨ।
ਇੱਕ ਭਾਵਨਾਤਮਕ ਵੀਡੀਓ ਆਪਣੇ ਸਮਰਥਕਾਂ ਨਾਲ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਤਾਕਤ ਨੂੰ ਬਹੁਤ ਜ਼ਿਆਦਾ ਸਮਝਿਆ ਹੈ ਅਤੇ ਆਪਣੇ ਬੱਚਿਆਂ ਖ਼ਾਤਿਰ ਜਾ ਰਹੇ ਹਨ।
ਹਿੰਸਾ ਹੋਈ ਕਿਵੇਂ?
ਹਿੰਸਾ ਦਾ ਇਹ ਅੰਤ ਨਹੀਂ ਸੀ। ਚੋਣਾਂ ਤੋਂ ਬਾਅਦ ਹੋਈਆਂ ਝੜਪਾਂ ਤੋਂ ਬਾਅਦ ਪੁਲਿਸ ਦੇ ਤਸ਼ਦੱਦ ਦੀ ਕਹਾਣੀ ਸ਼ੁਰੂ ਹੁੰਦੀ ਹੈ, ਜਿੱਥੇ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਨੱਕੋ-ਨੱਕ ਭਰੀਆਂ ਜੇਲ੍ਹਾਂ ਵਿੱਚ ਡੱਕਿਆ ਗਿਆ।
ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਕਈ ਲੋਕਾਂ ਨੇ ਆਪਣੀਆਂ ਸੱਟਾਂ ਨੂੰ ਦਿਖਾਉਂਦੀਆਂ, ਮੈਡੀਕਲ ਸਹਾਇਤਾ ਲੈਂਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ।
ਇਸ ਤੋਂ ਬਾਅਦ ਮੁਜ਼ਾਹਰਿਆਂ ਦੀ ਇੱਕ ਨਵੀਂ ਲਹਿਰ ਸ਼ੁਰੂ ਹੋ ਗਈ। ਨਜ਼ਰਬੰਦ ਕੀਤੇ ਗਏ ਲੋਕਾਂ ਦੇ ਦੋਸਤ ਅਤੇ ਰਿਸ਼ਤੇਦਾਰ ਡਿਟੈਸ਼ਨ ਸੈਂਟਰਜ਼ ਦੇ ਦੁਆਲੇ ਇਕੱਠੇ ਹੋਏ।
ਇਨ੍ਹਾਂ ਨੇ ਨਜ਼ਰਬੰਦੀਆਂ ਅਤੇ ਹੱਥਾਂ ਵਿੱਚ ਗੁਲਾਬ ਲੈ ਕੇ ਚਿੱਟੇ ਕੱਪੜੇ ਪਾਉਣ ਵਾਲੀਆਂ ਔਰਤਾਂ ਦੀ ਜਾਣਕਾਰੀ ਬਾਬਤ ਸੜਕਾਂ ਉੱਤੇ ਮਾਰਚ ਕੀਤਾ।
ਦੇਸ਼ ਦੀ ਮਲਕੀਅਤ ਵਾਲੀਆਂ ਕੰਪਨੀਆਂ ਵਿੱਚ ਵਰਕਰਾਂ ਨੇ ਆਪਣੇ ਮੈਨੇਜਰਾਂ ਅਤੇ ਸਥਾਨਕ ਪ੍ਰਸ਼ਾਸਨ ਨੂੰ ਚੋਣਾਂ ਵਿੱਚ ਧਾਂਦਲੀਆਂ ਅਤੇ ਮੁਜ਼ਾਹਰਾਕਾਰੀਆਂ ਨਾਲ ਹੋਏ ਵਤੀਰੀ ਬਾਰੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ।
ਕਈਆਂ ਨੇ ਹੜਤਾਲਾਂ ਕਰ ਦਿੱਤੀਆਂ ਅਤੇ ਮੁਜ਼ਾਹਰਿਆਂ ਦਾ ਸਾਥ ਦੇਣਾ ਸ਼ੁਰੂ ਕੀਤਾ।
ਦੇਸ਼ ਦੇ ਵਫ਼ਾਦਾਰ ਮੁੱਖ ਮੀਡੀਆ ਚੈਨਲਾਂ ਦੇ ਸਟਾਫ਼ ਨੇ ਵੱਡੇ ਅਹੁਦਿਆਂ ਉੱਤੇ ਬੈਠੇ ਲੋਕਾਂ ਦੇ ਅਸਤੀਫ਼ਿਆਂ ਤੋਂ ਬਾਅਦ ਹੜਤਾਲ ਉੱਤੇ ਜਾਣ ਦਾ ਫ਼ੈਸਲਾ ਕੀਤਾ।
ਪਹਿਲਾਂ ਇਨ੍ਹਾਂ ਚੈਨਲਾਂ ਨੇ ਸਰਕਾਰ ਦੇ ਕਹੇ ਮੁਤਾਬਕ ਚੋਣਾਂ ਅਤੇ ਮੁਜ਼ਾਹਰਿਆਂ ਸਬੰਧੀ ਰਿਪੋਰਟ ਕੀਤਾ ਸੀ।
ਵੱਡੀ ਗਿਣਤੀ ਵਿੱਚ ਅਧਿਕਾਰੀਆਂ, ਮੌਜੂਦਾ ਅਤੇ ਸਾਬਕਾ ਪੁਲਿਸ ਅਫ਼ਸਰਾਂ ਨੇ ਅਸਤੀਫ਼ੇ ਦੇ ਦਿੱਤੇ। ਸਲੋਵਾਕੀਆ ਵਿੱਚ ਬੇਲਾਰੂਸ ਦੇ ਅੰਬੈਸਡਰ ਇਗੋਰ ਲੇਸ਼ਚੇਨਿਆ ਨੇ ਮੁਜ਼ਾਹਰਾਕਾਰੀਆਂ ਨਾਲ ਹਮਦਰਦੀ ਜਤਾਈ।
ਬੇਲਾਰੂਸ ਦੇ ਮੋਹਰੀ ਫੁਟੱਬਾਲ ਕਲੱਬ ਦੇ ਡਾਇਰੈਕਟਰ ਨੇ ਆਪਣੀ ਪੁਰਾਣੀ ਪੁਲਿਸ ਦੀ ਵਰਤੀ ਨੂੰ ਕੁੜੇਦਾਨ ਵਿੱਚ ਸੁੱਟ ਦਿੱਤਾ।
ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਇਲਆ ਸ਼ਕੁਰਿਨ ਨੇ ਉਦੋਂ ਤੱਕ ਨਾ ਖੇਡਣ ਦਾ ਫ਼ੈਸਲਾ ਕੀਤਾ ਜਦੋਂ ਤੱਕ ਰਾਸ਼ਟਰਪਤੀ ਲੁਕਾਸ਼ੇਂਕੋ ਆਪਣੇ ਅਹੁਦੇ ਤੋਂ ਲਹਿ ਨਹੀਂ ਜਾਂਦੇ।
ਸਮਰਥਕਾਂ ਲਈ ਸਾਂਝੇ ਕੀਤੇ ਭਾਵਨਾਤਮਕ ਵੀਡੀਓ ਤੋਂ ਬਾਅਦ ਸਵੇਤਲਾਨਾ ਤਿਖ਼ਾਨੋਵਸਕਾਇਆ ਵੱਲੋਂ ''ਕੋ-ਆਰਡਿਨੇਟਿੰਗ ਕਾਊਂਸਲ'' ਲਈ ਅਗਾਊਂ ਯੋਜਨਾ ਸਾਂਝੀ ਕੀਤੀ ਗਈ, ਜਿਸ ਵਿੱਚ ਸੱਤਾ ਨੂੰ ਅੱਗੇ ਤੋਰਣ ਦਾ ਜ਼ਿਕਰ ਸੀ ਅਤੇ ਇਸ ਕਾਊਂਸਲ ਵਿੱਚ ਸਵੇਤਲਾਨਾ ਮੁਤਾਬਕ ''ਸਮਾਜਿਕ ਕਾਰਕੁਨ, ਬੇਲਾਰੂਸ ਦੇ ਲੋਕ ਅਤੇ ਪੇਸ਼ੇਵਰ ਸ਼ਾਮਲ ਹੋਣਗੇ।''
ਸਵੇਤਲਾਨਾ ਨੇ ਵੀਕੈਂਡ ਦੌਰਾਨ ਸ਼ਾਂਤਮਈ ਰੈਲੀਆਂ ਦੀ ਗੁਜ਼ਾਰਿਸ਼ ਕੀਤੀ ਅਤੇ 16 ਅਗਸਤ ਦੇ ਤਾਜ਼ੇ ਮੁਜ਼ਾਹਰੇ ਵਿੱਚ ਵੱਡੇ ਪੱਧਰ ਉੱਤੇ ਮਿੰਸਕ ਵਿੱਚ ਉਨ੍ਹਾਂ ਦੇ ਸਮਰਥਕ ਇਕੱਠੇ ਹੋਏ। ਦੱਸ ਦਈਏ ਕਿ ਇਸੇ ਦਿਨ ਲੁਕਾਸ਼ੇਂਕੋ ਵੱਲੋਂ ਵੀ ਰੈਲੀ ਲਈ ਲੋਕਾਂ ਨੂੰ ਕਿਹਾ ਗਿਆ ਸੀ।