ਦੂਜੀ ਵਿਸ਼ਵ ਜੰਗ ’ਚ 300 ਜਰਮਨ ਫੌਜੀਆਂ ਨੂੰ ਮਾਰਨ ਵਾਲੀ ਨਿਸ਼ਾਨੇਬਾਜ਼ ਸਣੇ ਜਾਂਬਾਜ਼ ਕੁੜੀਆਂ ਦੀਆਂ ਕਹਾਣੀਆਂ

ਦੂਜੀ ਵਿਸ਼ਵ ਜੰਗ

ਤਸਵੀਰ ਸਰੋਤ, Davies Surya, BBC

ਯੁੱਧ ਕਾਲ ਦੌਰਾਨ ਵੀਰਤਾ ਭਰੇ ਕਾਰਨਾਮੇ ਦੀ ਕਲਪਨਾ ਕਰੀਏ ਤਾਂ ਅਕਸਰ ਮਨ ਵਿੱਚ ਕਿਸੇ ਪੁਰਸ਼ ਜਾਂ ਔਰਤ ਦੀ ਬਹਾਦਰੀ ਦਾ ਅਕਸ ਘੜਦਾ ਹੈ

ਪਰ ਸੰਘਰਸ਼ਾਂ ਦੌਰਾਨ ਅਕਸਰ ਹੀ ਔਰਤਾਂ ਦੀਆਂ ਭੂਮਿਕਾਵਾਂ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ, ਇਸ ਲਈ ਦੂਜੀ ਵਿਸ਼ਵ ਜੰਗ ਦੇ ਖ਼ਾਤਮੇ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਂਦਿਆਂ ਅਸੀਂ ਅਜਿਹੀਆਂ 8 ਔਰਤਾਂ ਦੀ ਬਹਾਦਰੀ ਅਤੇ ਉਪਲਬਧੀਆਂ ਦਾ ਜਸ਼ਨ ਮਨਾਵਾਂਗੇ, ਜਿਨ੍ਹਾਂ ਦੇ ਵਿਨਾਸ਼ਕਾਰੀ ਸੰਘਰਸ਼ ਵਿੱਚ ਸਾਹਸ ਭਰੇ ਕਾਰਨਾਮੇ ਨੇ ਉਨ੍ਹਾਂ ਨੂੰ ਲੱਖਾਂ ਲੋਕਾਂ ਨੂੰ ਵੱਖ ਕੀਤਾ।

ਚੈਂਗ ਬੈਨਾ: ਮੁਸਕੁਰਾ ਕੇ ਮੌਤ ਦਾ ਸੁਆਗਤ ਕੀਤਾ

ਚੈਂਗ ਬੈਨਾ ਇੱਕ ਸਾਹਸੀ ਨਾਇਕਾ ਸੀ, ਜਿਨ੍ਹਾਂ ਨੇ 1937 ਵਿੱਚ ਚੀਨ 'ਤੇ ਹਮਲਾ ਕਰ 'ਤੇ ਜਪਾਨੀਆਂ ਨਾਲ ਲੜਾਈ ਲੜੀ ਸੀ।

ਮੌਤ ਤੋਂ ਕੁਝ ਸਮਾਂ ਪਹਿਲਾਂ ਲਈ ਗਈ ਉਸ ਦੀ ਤਸਵੀਰ ਨਿਡਰਤਾ ਦਾ ਇੱਕ ਪ੍ਰਤੀਕ ਬਣ ਗਈ ਹੈ।

ਇਹ ਤਸਵੀਰ ਜਪਾਨੀ ਫੋਟੋਗਰਾਫਰ ਨੇ ਲਈ ਸੀ, ਜਿਸ ਨੇ ਚੈਂਗ ਨੂੰ ਜੰਗ ਦੌਰਾਨ ਫੜ ਲੈਣ ਅਤੇ ਕੈਦ ਕਰਨ ਦੀ ਪਲਾਂ ਨੂੰ ਕੈਦ ਕੀਤਾ।

ਉਸ ਨਾਲ ਕੈਦ ਦੌਰਾਨ ਕਈ ਵਾਰ ਗੈਂਗ ਰੇਪ ਹੋਇਆ ਪਰ ਉਹ ਅਟਲ ਰਹੀ।

ਉਹ ਇੱਕ ਤਸਵੀਰ ਵਿੱਚ ਮੌਤ 'ਤੇ ਹੱਸਦੀ ਹੋਈ, ਬਾਂਹਾਂ ਨੂੰ ਮੋੜ ਕੇ ਕੱਛਾਂ ਵਿੱਚ ਦੇ ਕੇ ਅਤੇ ਸਿਰ ਚੁੱਕੀ ਖੜੀ ਨਜ਼ਰ ਆ ਰਹੀ ਹੈ।

ਉਸ ਦੀ ਨਨਜਿੰਗ ਵਿੱਚ ਉਸ ਦੀ ਮੂਰਤੀ ਲੱਗੀ ਹੈ, ਉਹ ਜੰਗ ਦੌਰਾਨ ਹੋਏ ਕਤਲੇਆਮ ਦੀ ਸਮਾਰਕ ਹੈ। ਇਸ ਦੌਰਾਨ ਚੀਨੀ ਪੁਰਸ਼, ਔਰਤਾਂ ਅਤੇ ਬੱਚਿਆਂ ਸਣੇ ਕਰੀਬ 3 ਲੱਖ ਲੋਕਾਂ ਨੂੰ ਜਾਪਾਨੀ ਸੈਨਿਕਾਂ ਨੇ ਕੱਟ ਸੁੱਟਿਆ ਸੀ।

1938 ਵਿੱਚ ਜਦੋਂ ਉਸ ਦੀ ਮੌਤ ਹੋਈ ਤਾਂ ਉਸ ਵੇਲੇ ਉਹ 24 ਸਾਲਾ ਦੀ ਸੀ।

ਚੀਨ ਦੇ ਇਤਿਹਾਸਕਾਰ ਅਤੇ ਮਿਊਜ਼ੀਅਮ ਦੇ ਡਾਇਰੈਕਟਰ ਫੈਨ ਚੈਨਛੁਆਨ ਨੇ 2013 ਵਿੱਚ ਪੀਪਲਸ ਡੇਅਲੀ ਨੂੰ ਦੱਸਿਆ, "ਜੰਗ ਦੌਰਾਨ ਜਿੰਨੇ ਵੀ ਲੋਕ ਮਾਰੇ ਗਏ ਚੈਂਗ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤ ਸੀ ਅਤੇ ਸਭ ਤੋਂ ਵੱਧ ਸਤਿਕਾਰ ਦੀ ਹੱਕਦਾਰ ਵੀ।"

ਨੂਰ ਇਨਾਇਤ ਖ਼ਾਨ: ਦਿ ਸਪਾਈ ਪ੍ਰਿੰਸਸ

ਭਾਰਤੀ ਰਾਜਕੁਮਾਰੀ ਅਤੇ ਬਰਤਾਨਵੀ ਜਾਸੂਸ ਨੂਰ ਇਨਾਇਤ ਖ਼ਾਨ ਮੈਸੂਰ ਦੇ 18ਵੀਂ ਸਦੀ ਦੇ ਮੁਸਲਿਮ ਸ਼ਾਸ਼ਕ ਟੀਪੂ ਸੁਲਤਾਨ ਦੇ ਵੰਸ਼ ਵਿੱਚੋਂ ਸੀ।

ਭਾਰਤੀ ਪਿਤਾ ਦੀ ਧੀ, ਸੂਫ਼ੀ ਦੀ ਅਧਿਆਪਕ ਅਤੇ ਅਮਰੀਕੀ ਮਾਂ, ਇਨਾਇਤ ਖ਼ਾਨ ਦਾ ਜਨਮ ਮੋਸਕੋ ਵਿੱਚ ਹੋਇਆ ਸੀ ਅਤੇ ਉਸ ਨੇ ਪੈਰਿਸ ਦੇ ਸੋਰਬੋਨ ਵਿੱਚ ਪੜ੍ਹਾਈ ਕੀਤੀ ਸੀ।

ਉਸ ਦੀ ਭਾਸ਼ਾ ਦੀ ਕੁਸ਼ਲਤਾ ਨੇ ਉਸ ਨੂੰ ਬ੍ਰਿਟਿਸ਼ ਸਪੈਸ਼ਲ ਆਪਰੇਸ਼ਨ ਐਗਜ਼ੈਕੇਟਿਵ (SOE) ਵਿੱਚ ਅੰਡਰ-ਕਵਰ ਏਜੰਟ ਵਜੋਂ ਥਾਂ ਦੁਆਈ ਨੇ, ਜਿਸ ਨੇ ਨਾਜੀ ਗਤੀਵਿਧੀਆਂ ਨੂੰ ਰੋਕਣ ਲਈ ਜੰਗ ਦੌਰਾਨ ਫਰਾਂਸ 'ਤੇ ਕਬਜ਼ਾ ਕਰ ਲਿਆ ਸੀ ਅਤੇ ਫੌਜੀ ਮੁਹਿੰਮਾਂ ਲਈ ਜਾਸੂਸੀ ਕੀਤੀ।

ਇਨਾਇਤ ਖ਼ਾਨ

ਤਸਵੀਰ ਸਰੋਤ, Davies Surya, BBC

ਤਸਵੀਰ ਕੈਪਸ਼ਨ, ਭਾਰਤੀ ਪਿਤਾ ਦੀ ਧੀ, ਸੂਫ਼ੀ ਦੀ ਅਧਿਆਪਕ ਅਤੇ ਅਮਰੀਕੀ ਮਾਂ, ਇਨਾਇਤ ਖ਼ਾਨ ਦਾ ਜਨਮ ਮੋਕਸੋ ਵਿੱਚ ਹੋਇਆ ਸੀ

ਉਨ੍ਹਾਂ ਨੇ ਰੇਡੀਓ ਆਪਰੇਟਰ ਵਜੋਂ ਕੰਮ ਕੀਤਾ-ਉਹ ਅਜਿਹੀ ਪਹਿਲੀ ਔਰਤ ਬਣੀ ਜਿਸ ਨੇ ਅਜਿਹਾ ਜੋਖ਼ਮ ਭਰਿਆ ਕਾਰਾ ਕੀਤਾ ਅਤੇ ਪਕੜ ਤੋਂ ਬਚਣ ਲਈ ਲਗਾਤਾਰ ਆਪਣਾ ਸਥਾਨ ਬਦਲਦੀ ਰਹੀ।

ਆਖ਼ਿਰਕਾਰ ਉਹ ਨਾਜੀ ਪੁਲਿਸ ਦੇ ਅੜਿੱਕੇ ਚੜ ਗਈ ਅਤੇ ਉਸ ਤੋਂ ਪੁੱਛਗਿੱਛ ਕੀਤੀ ਗਈ ਅਤੇ ਤਸੀਹੇ ਦਿੱਤੇ ਗਏ।

ਉਨ੍ਹਾਂ ਨੇ ਵੱਖ-ਵੱਖ ਮੌਕਿਆਂ 'ਤੇ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਹਰੇਕ ਵਾਰ ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤਾ ਤਾਂ ਉਸ ਨੂੰ ਹੋਰ ਵੀ ਤਸੀਹੇ ਦਿੱਤੇ ਗਏ ਪਰ ਮੰਨਿਆ ਜਾਂਦਾ ਹੈ ਕਿ ਉਸ ਨੇ ਕਦੇ ਜਰਮਨ ਦੀ ਕੋਈ ਜ਼ਰੂਰੀ ਜਾਣਕਾਰੀ ਨਹੀਂ ਦਿੱਤੀ, ਜੋ ਉਸ ਕੇਵਲ ਕੋਡ ਨਾਮ ਮੈਡੇਲੀਨ ਨਾਲ ਜਾਣਦੇ ਸਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਭਾਰਤੀ ਹੈ।

ਸਤੰਬਰ 1944 ਵਿੱਚ ਇਨਾਇਤ ਖ਼ਾਨ ਅਤੇ 3 ਹੋਰ ਐੱਸਓਈ ਔਰਤਾਂ ਨੂੰ ਡੈਕਾਓ ਕੰਸਨਟ੍ਰੇਸ਼ਨ ਕੈਂਪ ਵਿੱਚ ਭੇਜ ਦਿੱਤਾ ਗਿਆ ਅਤੇ 13 ਸਤੰਬਰ ਨੂੰ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ।

ਉਸ ਦੇ ਹੌਂਸਲੇ ਲਈ, ਇਨਾਇਤ ਖ਼ਾਨ ਦੀ ਮੌਤ ਤੋਂ ਬਾਅਦ ਉਸ ਨੂੰ ਬ੍ਰਿਟਿਸ਼ ਜੌਰਜ ਕਰਾਸ ਅਤੇ ਗੋਲਡ ਸਟਾਰ ਸਣੇ ਫਰੈਂਚ ਕਰੋਇਸ ਦਿ ਗੇਅਰ ਨਾਲ ਸਨਮਾਨਿਤ ਕੀਤਾ ਗਿਆ। ਲੰਡਨ ਵਿੱਚ ਗੌਰਡਨ ਸੁਕੇਅਰ ਵਿੱਚ ਉਸ ਦੀ ਸਮਾਰਕ ਵੀ ਬਣਵਾਈ ਗਈ ਹੈ।

'ਸਪਾਈ ਪ੍ਰਿੰਸਸ, ਦਿ ਲਾਈਡ ਆਫ ਨੂਰ ਇਨਾਇਤ ਖ਼ਾਨ', ਦੀ ਲੇਖਕ ਸ਼੍ਰਬਾਣੀ ਬਾਸੂ ਨੇ ਬੀਬੀਸੀ ਨੂੰ ਦੱਸਿਆ, "ਨੂਰ ਇਨਾਇਤ ਖ਼ਾਨ ਅੱਜ ਵੀ ਪ੍ਰੇਰਨਾ ਸਰੋਤ ਹੈ, ਨਾ ਸਿਰਫ਼ ਬਹਾਦਰੀ ਦੀ ਮਿਸਾਲ ਕਾਇਮ ਕਰਨ ਕਾਰਨ ਬਲਕਿ ਉਨ੍ਹਾਂ ਸਿਧਾਂਤਾਂ ਕਰਕ, ਜਿਨ੍ਹਾਂ ਨੂੰ ਉਨ੍ਹਾਂ ਨੇ ਕਾਇਮ ਕੀਤਾ ਸੀ।"

"ਜਿਵੇਂ ਕਿ ਉਹ ਸੂਫ਼ੀ ਸੀ ਅਤੇ ਅਹਿੰਸਾ ਵਿੱਚ ਵਿਸ਼ਵਾਸ਼ ਕਰਦੀ ਸੀ, ਅਜਿਹੇ ਵਿੱਚ ਉਨ੍ਹਾਂ ਨੇ ਵੱਡਾ ਬਲੀਦਾਨ ਦਿੱਤਾ, ਫਾਸ਼ੀਵਾਦ ਖ਼ਿਲਾਫ਼ ਜੰਗ ਦੌਰਾਨ ਆਪਣੀ ਜਾਨ ਦੇ ਦਿੱਤੀ।"

ਲਿਊਡਮਿਲਾ ਪਵਲੀਕਚੈਂਕੋ: ਲੇਡੀ ਡੈਥ

ਲਿਊਡਮਿਲਾ ਪਵਲੀਚੈਂਕੋ ਇਤਿਹਾਸ ਦੀ ਸਭ ਤੋਂ ਵੱਧ ਸਫ਼ਲ ਨਿਸ਼ਾਨੇਬਾਜ ਰਹੀ ਹੈ। ਉਨ੍ਹਾਂ ਨੇ 1941 ਵਿੱਚ ਸੋਵੀਅਤ ਸੰਘ ਦੇ ਨਾਜੀ ਹਮਲੇ ਤੋਂ ਬਾਅਦ 309 ਜਰਮਨ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰਿਆ।

ਉਨ੍ਹਾਂ ਵੱਲੋਂ ਨਿਸ਼ਾਨਾ ਬਣਾ ਗਏ ਦਰਜਨਾਂ ਲੋਕਾਂ ਵਿੱਚ ਕਈ ਖੁਦ ਦੁਸ਼ਮਣ ਦੇ ਨਿਸ਼ਾਨੇਬਾਜ਼ ਸਨ, ਜਿਨ੍ਹਾਂ ਨੇ ਬਿੱਲੀ ਅਤੇ ਚੂਹੇ ਦੀ ਖੇਡ ਦੌਰਾਨ ਉਸ ਔਰਤ ਦਾ ਸਾਥ ਗੁਆ ਦਿੱਤਾ, ਜਿਸ ਨੂੰ ਸਿਵਾਸਤਾਪੋਲ ਅਤੇ ਓਡੇਸਾ ਦੀ ਘੇਰਾਬੰਦੀ ਦੌਰਾਨ ਉਨ੍ਹਾਂ ਦੇ ਕਾਰਨਾਮਿਆਂ ਕਰਕੇ ਉਨ੍ਹਾਂ ਨੂੰ ਲੇਡੀ ਡੈਥ ਦਾ ਨਾਮ ਦਿੱਤਾ ਗਿਆ।

ਲਿਊਡਮਿਲਾ ਪਵਲੀਕਚੈਂਕੋ

ਤਸਵੀਰ ਸਰੋਤ, Davies Surya, BBC

ਤਸਵੀਰ ਕੈਪਸ਼ਨ, ਲਿਊਡਮਿਲਾ ਪਵਲਿਕਚੈਂਕੋ ਇਤਿਹਾਸ ਦੀ ਸਭ ਤੋਂ ਵੱਧ ਸਫ਼ਲ ਨਿਸ਼ਾਨੇਬਾਜ ਰਹੀ ਹੈ

ਨਾਜ਼ੀ ਨਿਸ਼ਾਨੇਬਾਜ਼ ਵੀ ਉਸ ਨੂੰ ਫੜ ਨਹੀਂ ਸਕੇ ਪਰ ਉਹ ਮੋਰਟਾਰ ਨਾਲ ਜਖ਼ਮੀ ਹੋ ਗਈ ਅਤੇ ਹਾਲਾਂਕਿ ਉਹ ਠੀਕ ਹੋ ਗਈ ਸੀ ਪਰ ਉਸ ਨੂੰ ਫਰੰਟਲਾਈਨ ਤੋਂ ਵਾਪਸ ਹਟਾ ਲਿਆ ਗਿਆ।

ਲਾਲ ਸੈਨਾ ਲਈ ਇੱਕ ਪੋਸਟਰ ਗਰਲ ਦੀ ਭੂਮਿਕਾ ਵਜੋਂ ਉਨ੍ਹਾਂ ਨੇ ਦੁਨੀਆਂ ਦੀ ਯਾਤਰਾ ਕੀਤੀ ਅਤੇ ਅਮਰੀਕੀ ਰਾਸ਼ਟਰਪਤੀ ਇਰੈਂਕਲਿਨ ਡੀ. ਰੂਸਵੈਲਟ ਨਾਲ ਮੁਲਾਕਾਤ ਵੀ ਕੀਤੀ।

ਹਾਲਾਂਕਿ, ਉਨ੍ਹਾਂ ਨੇ ਸੋਵੀਅਤ ਸੰਘ ਦੇ ਹੀਰੋ ਦੇ ਗੋਲਡ ਸਟਾਰ ਨਾਲ ਸਨਮਾਨਿਤ ਕੀਤਾ ਪਰ ਬਾਅਦ ਵਿੱਚ ਉਨ੍ਹਾਂ ਇਤਿਹਾਸ ਵਿੱਚੋਂ ਬਾਹਰ ਕਰ ਦਿੱਤਾ।

ਲਿੰਗ ਸਮਾਨਤਾ ਕਾਰਕੁਨ ਅਤੇ ਬ੍ਰੋਡਕਾਸਟਰ ਇਰਾਇਨਾ ਸਲਾਵਿੰਸਕਾ ਨੇ ਬੀਬੀਸੀ ਨੂੰ ਦੱਸਿਆ, "ਇਹ ਬੇਹੱਦ ਹੈਰਾਨੀ ਦੀ ਗੱਲ ਹੈ ਕਿ ਨਿਸ਼ਾਨੇਬਾਜ਼ੀ ਦੀ ਖਾਸੀਅਤ ਰੱਖਣ ਵਾਲੀ ਇੱਕ ਔਰਤ ਨੂੰ ਉਸ ਦੀ ਮੌਤ ਤੋਂ ਬਾਅਦ ਬਣਦਾ ਸਨਮਾਨ ਅਤੇ ਯਾਦ ਨਹੀਂ ਕੀਤਾ ਜਾ ਰਿਹਾ।"

"ਪਰ ਦੂਜੀ ਵਿਸ਼ਵ ਜੰਗ ਬਾਰੇ ਸੋਵੀਅਤ ਕਥਾ ਇੱਕ ਬਾਹਦਰ ਸੈਨਿਕ ਦੇ ਅਕਸ 'ਤੇ ਕੇਂਦਰਿਤ ਸੀ, ਜਿਸ ਵਿੱਚ ਇੱਕ ਬਹਾਦਰ ਪੁਰਸ਼ ਸਿਪਾਹੀ, ਜ਼ਰਾ ਸੋਚੋ, ਜਿੰਨੀਆਂ ਵੀ ਯਾਦਗਾਰਾਂ ਬਣੀਆਂ ਨਾਇਕਾਂ ਲਈ ਬਣੀਆਂ ਅਤੇ ਅਣਜਾਣ ਸਿਪਾਹੀਆਂ ਲਈ ਬਣੀਆਂ। ਔਰਤਾਂ ਇਸ ਕਥਾ ਦਾ ਹਿੱਸਾ ਨਹੀਂ ਰਹੀਆਂ।"

ਨੈਂਨਸੀ ਵੇਕ: ਦਿ ਵ੍ਹਾਈਟ ਮਾਊਸ

ਨੈਂਨਸੀ ਵੇਕ ਦਾ ਅਕਸ ਇੱਕ ਘਾਤਕ ਯੋਧਾ ਸੀ, ਬੇਰਹਿਮ ਅਤੇ ਲਗਾਤਾਰ ਸ਼ਰਾਬ ਪੀਣ ਵਾਲੀ ਅਤੇ ਨਾਜ਼ੀਆਂ ਦੀ ਕੱਟੜ ਦੁਸ਼ਮਣ ਸੀ।

ਉਸ ਦਾ ਜਨਮ ਨਿਊਜ਼ੀਲੈਂਡ ਵਿੱਚ ਹੋਇਆ ਪਰ ਉਹ ਆਸਟਰੇਲੀਆ ਵਿੱਚ ਪਲੀ ਸੀ। 16 ਸਾਲ ਦੀ ਉਮਰ ਵਿੱਚ ਸਕੂਲੋਂ ਭੱਜ ਗਈ ਸੀ ਅਤੇ ਫਰਾਂਸ ਵਿੱਚ ਪੱਤਰਕਾਰ ਵਜੋਂ ਨੌਕਰੀ ਕਰਨ ਲੱਗੀ।

ਨੈਂਨਸੀ ਵੇਕ

ਤਸਵੀਰ ਸਰੋਤ, Davies Surya, BBC

ਤਸਵੀਰ ਕੈਪਸ਼ਨ, 942 ਨੇ ਜਰਮਨ ਸਿਪਾਹੀਆਂ ਨੇ ਉਸ ਦੇ ਨੈੱਟਵਰਕ ਨੂੰ ਧੋਖਾ ਦਿੱਤਾ ਤਾਂ ਵੇਕ ਸਪੇਨ ਦੇ ਰਸਤਿਓਂ ਬਰਤਾਨੀਆ ਭੱਜ ਗਈ

ਉੱਥੇ ਇਸ ਦੀ ਮੁਲਾਕਾਤ ਇੱਕ ਫਰਾਂਸੀਸੀ ਉਦੋਗਪਤੀ ਹੈਨਰੀ ਫਿਓਕਾ ਨਾਲ ਹੋਈ ਤੇ ਉਸ ਨਾਲ ਵਿਆਹ ਵੀ ਕਰਵਾਇਆ। 1939 ਵਿੱਚ ਜਰਮਨੀ ਦੇ ਹਮਲੇ ਵੇਲੇ ਉਹ ਮਾਰਸੀਲ ਵਿੱਚ ਰਹਿ ਰਹੀ ਸੀ।

ਵੇਕ ਨੇ ਫਰਾਂਸੀਸੀ ਪ੍ਰਤੀਰੋਧ ਵਿੱਚ ਸ਼ਮੂਲੀਅਤ ਕੀਤੀ ਅਤੇ ਉਸ ਨੇ ਮਿੱਤਰ ਰਾਸ਼ਟਰਾਂ ਦੇ ਜਹਾਜ਼ ਚਾਲਕਾਂ ਨੂੰ ਸਪੇਨ ਵਿੱਚ ਪਾਈਰੈਂਸੀਸ ਦੇ ਉੱਤੋਂ ਸੁਰੱਖਿਅਤ ਨਿਕਲਣ ਲਈ ਹਦਾਇਤਾਂ ਦਿੱਤੀਆਂ।

ਜਦੋਂ 1942 ਨੇ ਜਰਮਨ ਸਿਪਾਹੀਆਂ ਨੇ ਉਸ ਦੇ ਨੈੱਟਵਰਕ ਨੂੰ ਧੋਖਾ ਦਿੱਤਾ ਤਾਂ ਵੇਕ ਸਪੇਨ ਦੇ ਰਸਤਿਓਂ ਬਰਤਾਨੀਆ ਭੱਜ ਗਈ।

ਫਿਓਕਾ ਪਿੱਛੇ ਰਹਿ ਗਿਆ ਅਤੇ ਫੜਿਆ ਗਿਆ, ਉਸ ਨੂੰ ਨਾਜ਼ੀਆਂ ਨੇ ਤਸੀਹੇ ਦੇ ਕੇ ਮਾਰ ਦਿੱਤਾ। ਨੇਕ ਪੈਰਾਸ਼ੂਟ ਰਾਹੀਂ ਮੁੜ ਫਰਾਂਸ ਵਿੱਚ ਆਈ ਅਤੇ ਬ੍ਰਿਟਿਸ਼ ਸਪੈਸ਼ਲ ਆਪਰੇਸ਼ਨ ਐਗਜ਼ੈਕੇਟਿਵ (SOE) ਨਾਲ ਕੰਮ ਕਰਨ ਲੱਗੀ।

ਉਸ ਨੇ ਕਈ ਖ਼ਤਰਨਾਕ ਮਿਸ਼ਨਾਂ ਵਿੱਚ ਕੰਮ ਕੀਤਾ, ਉਸ ਨੇ ਇੱਕ ਮੌਕੇ ਦੌਰਾਨ ਬਿਨਾਂ ਹਥਿਆਰ ਇੱਕ ਜਰਮਨ ਸੰਤਰੀ ਨੂੰ ਮਾਰਨ ਦਾ ਦਾਅਵਾ ਕੀਤਾ।

1990ਵਿਆਂ ਵਿੱਚ ਉਸ ਨੇ ਇੱਕ ਟੀਵੀ ਇੰਟਰਵਿਊ ਵਿੱਚ ਕਿਹਾ, "ਐੱਸਓਈ ਵਿੱਚ ਉਨ੍ਹਾਂ ਨੂੰ ਜੂਡੋ ਦੀ ਸਿਖਲਾਈ ਦਿੱਤੀ ਗਈ ਸੀ ਅਤੇ ਮੈਂ ਇਸ ਦਾ ਅਭਿਆਸ ਕੀਤਾ ਪਰ ਉਹੀ ਇੱਕੋ ਵੇਲਾ ਸੀ ਜਦੋਂ ਮੈਂ ਇਸ ਦੀ ਵਰਤੋਂ ਕੀਤੀ।"

ਜੰਗ ਵਿੱਚ ਮੁੱਲਵਾਨ ਸਹਿਯੋਗੀ ਕੋਡ ਗੁਆਚ ਜਾਣ ਤੋਂ ਬਾਅਦ ਉਸ ਨੂੰ ਸਥਾਪਿਤ ਕਰਨ ਲਈ ਉਸ ਦੇ ਦੁਸ਼ਮਣ ਦੇ ਇਲਾਕੇ ਵਿੱਚ 500 ਕਿਲੋਮੀਟਰ ਤੱਕ ਸਾਈਕਲ ਚਲਾ ਕੇ ਜਾਣ ਦੀ ਇੱਛਾ ਜ਼ਾਹਿਰ ਕੀਤੀ। ਉਸ ਨੇ ਕਿਹਾ ਉਸ ਨੇ ਇਹ ਸਿਰਫ਼ 3 ਦਿਨਾਂ ਵਿੱਚ ਕਰ ਲਿਆ।

ਉਹ ਤਿਆਰ ਹੁੰਦੀ ਅਤੇ ਜਰਮਨ ਲੋਕਾਂ ਨੇ ਮਿਲ ਕੇ ਜਾਣਕਾਰੀ ਹਾਸਿਲ ਕਰਦੀ।

ਉਸ ਨੇ ਆਸਟਰੇਲੀਅਨ ਅਖ਼ਬਾਰ ਨੂੰ ਦੱਸਿਆ, "ਥੋੜ੍ਹਾ ਪਾਊਡਰ ਦੇ ਥੋੜ੍ਹੀ ਜਿਹੀ ਸ਼ਰਾਬ ਦਿੰਦੀ ਤੇ ਮੈਂ ਜਰਮਨ ਪੋਸਟਾਂ ਨੂੰ ਲੰਘ ਜਾਂਦੀ। ਤੁਸੀਂ ਮੈਨੂੰ ਲੱਭਣਾ ਚਾਹੁੰਦੇ ਹੋ?, ਹਾਏ ਰੱਬਾ! ਮੈਂ ਕਿੰਨੀ ਚੁਲਬੁਲੀ ਸੀ।"

ਵੇਕ ਦੀ ਜੀਵਨੀ ਲਿਖਣ ਵਾਲੀ ਲੇਖਿਕਾ ਪੀਟਰ ਫਿਜਸਿਮੰਸ ਮੁਤਾਬਕ, ਜੰਗ ਦੌਰਾਨ ਉਸ ਕੋਲ ਕਈ ਕਰੀਬੀ ਫੋਨ ਸਨ ਪਰ ਉਹ ਹਮੇਸ਼ਾ ਦਬਾਅ ਤੋਂ ਬਚ ਜਾਂਦੀ ਸੀ।

ਉਨ੍ਹਾਂ ਦੀ ਕੁਸ਼ਲਤਾ ਕਰਕੇ ਜਰਮਨ ਉਨ੍ਹਾਂ ਨੂੰ ਵ੍ਹਾਈਟ ਮਾਊਸ ਕਹਿਣ ਲੱਗੇ, ਇਹੀ ਨਾਮ ਉਨ੍ਹਾਂ ਜੀਵਨੀ ਦਾ ਵੀ ਹੈ।

ਵੇਕ ਨੂੰ ਜੰਗ ਤੋਂ ਬਾਅਦ ਕਈ ਪੁਰਸਕਾਰ ਮਿਲੇ ਅਤੇ 7 ਅਗਸਤ 2011 ਨੂੰ ਲੰਡਨ ਵਿੱਚ 98 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਆਪਣੀ ਰਾਖ਼ ਨੂੰ ਫਰਾਂਸ ਵਿੱਚ ਖਲਾਰਨ ਲਈ ਕਿਹਾ।

ਜੈਨੀ ਵੀਅਲ: ਪੱਤਰਕਾਰ, ਜਾਸੂਸ ਤੇ ਸਿਆਸਤਦਾਨ

ਜੈਨੀ ਵੀਅਲ ਦਾ ਜਨਮ ਰਿਪਬਲਿਕ ਆਫ ਦਿ ਕੌਂਗੋ ਵਿੱਚ ਹੋਇਆ ਪਰ ਬਚਪਨ ਵਿੱਚ ਹੀ ਉਹ ਪੈਰਿਸ ਆ ਗਏ ਅਤੇ ਜਦੋਂ ਦੂਜੀ ਵਿਸ਼ਵ ਜੰਗ ਦੀ ਸ਼ੁਰੂਆਤ ਹੋਈ ਤਾਂ ਉਸ ਨੇ ਪੱਤਰਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ।

ਵੀਅਲ ਨੇ ਪੈਰਿਸ ਛੱਡਿਆ ਅਤੇ ਦੇਸ਼ ਦੇ ਦੱਖਣੀ ਹਿੱਸੇ ਵਿੱਚ ਫਰਾਂਸੀਸੀ ਪ੍ਰਤੀਰੋਧ ਲਈ ਗੁਪਤ ਏਜੰਟ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਇਸ ਹਿੱਸੇ 'ਤੇ ਜਰਮਨੀ ਦਾ ਅਧਿਆਕਰਤ ਕਬਜ਼ਾ ਨਹੀਂ ਸੀ।

ਉਹ ਨਾਜ਼ੀ ਸੈਨਿਕ ਗਤੀਵਿਧੀਆਂ 'ਤੇ ਗੁਪਤ ਜਾਣਕਾਰੀ ਇਕੱਠੀ ਕਰਦੀ ਅਤੇ ਸਹਿਯੋਗੀਆਂ ਨੂੰ ਭੇਜਦੀ।

ਜਨਵਰੀ 1943 ਵਿੱਚ ਦੁਸ਼ਮਣਾਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਉਸ 'ਤੇ ਦੇਸ਼-ਧ੍ਰੋਹ ਦਾ ਇਲਜ਼ਾਮ ਲੱਗਾ।

ਹਾਲਾਂਕਿ, ਉਸ ਦੇ ਭੇਦ ਖੁੱਲ੍ਹੇ ਨਹੀਂ ਸਨ ਕਿਉਂਕਿ ਉਸ ਨੇ ਆਪਣੇ ਡਾਟਾ ਇੰਨੇ ਵਧੀਆ ਤਰੀਕੇ ਨਾਲ ਕੋਡ ਕੀਤਾ ਹੋਇਆ ਸੀ।

ਵੀਅਲ ਨੂੰ ਪਹਿਲਾਂ ਇਕਾਗਰਤਾ ਕੈਂਪ ਵਿੱਚ ਅਤੇ ਫਿਰ ਮਾਰੀਸੀਲ ਵਿੱਚ ਔਰਤਾਂ ਦੀ ਜੇਲ੍ਹ 'ਚ ਭੇਜਿਆ ਗਿਆ ਪਰ ਜਾਂ ਤਾਂ ਭੱਜ ਨਿਕਲੀ ਜਾਂ ਰਿਹਾਅ ਹੋ ਗਈ ਅਤੇ ਜੰਗ ਦੌਰਾਨ ਬਚ ਗਈ।

ਉਹ 1947 ਵਿੱਚ ਫਰਾਂਸ ਦੀ ਸੀਨੇਟ ਚੁਣੀ ਗਈ।

ਹੈਡੀ ਲਾਮਰ: ਹਾਲੀਵੁੱਡ ਦਾ ਸਭ ਤੋਂ ਚਮਕੀਲਾ ਧਮਾਕਾ

ਆਸਟੀਰੀਆ ਵਿੱਚ ਪੈਦਾ ਹੋਈ ਸਿਨੇਮਾ ਵਿੱਚ ਵਧੀਆ ਕਰੀਅਰ ਬਣਾਇਆ, ਹਾਲੀਵੁੱਡ ਦੀ ਸਟਾਰ ਨਾਇਕਾ ਬਣੀ ਅਤੇ 6 ਵਿਆਹ ਕਰਵਾਏ।

ਵਿਆਨਾ ਵਿੱਚ ਇੱਕ ਅਮੀਰ ਯਹੂਦੀ ਪਰਿਵਾਰ ਵਿੱਚ ਹੇਡਵਿਗ ਈਵਾ ਮਾਰੀਆ ਕਿਸਲਰ ਦਾ ਜਨਮ ਹੋਇਆ, ਉਸਨੇ ਸਭ ਤੋਂ ਪਹਿਲਾਂ ਇੱਕ ਹਥਿਆਰ ਵੇਚਣ ਵਾਲੇ ਉਦਯੋਗਪਤੀ ਨਾਲ ਵਿਆਹ ਕਰਵਾ ਲਿਆ ਜਿਸਨੇ ਉਸ ਦੇ ਅਦਾਕਾਰੀ ਦੇ ਕਰੀਅਰ ਨੂੰ ਨਕਾਰਿਆ ਅਤੇ ਉਸ ਨੂੰ ਆਪਣੇ ਦੋਸਤਾਂ ਅਤੇ ਸਹਿਯੋਗੀ, ਜਿਨ੍ਹਾਂ ਵਿੱਚ ਨਾਜ਼ੀ ਸ਼ਾਮਲ ਸਨ, ਦਾ ਮਨੋਰੰਜਨ ਕਰਨ ਲਈ ਮਜਬੂਰ ਕੀਤਾ।

ਹੈਡੀ ਲਾਮਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟੀਰੀਆ ਵਿੱਚ ਪੈਦਾ ਹੋਈ ਸਿਨੇਮਾ ਵਿੱਚ ਵਧੀਆ ਕਰੀਅਰ ਬਣਾਇਆ

ਲਾਮਰ ਇਸ ਨੂੰ ਮੰਨ ਨਹੀਂ ਸਕੀ ਅਤੇ ਫਿਰ ਚੋਰੀ ਪਹਿਲਾ ਪੈਰਿਸ ਤੇ ਫਿਰ ਲੰਡਨ ਭੱਡ ਗਈ, ਜਿੱਥੇ ਉਸ ਦੀ ਮੁਲਾਕਾਤ ਐੱਮਜੀਐੱਸ ਸਟੂਡੀਓ ਦੇ ਮੁਖੀ ਲੂਇਸ ਬੀ ਮੇਅਰ ਨਾਲ ਹੋਈ।

ਉਨ੍ਹਾਂ ਨੇ ਉਸ ਨੂੰ ਹਾਲੀਵੁੱਡ ਵਿੱਚ ਇੱਕ ਇਕਰਾਰਨਾਮੇ ਦੀ ਪੇਸ਼ਕਸ਼ ਕੀਤੀ ਅਤੇ ਉਸ ਨੂੰ "ਦੁਨੀਆਂ ਦੀ ਸਭ ਤੋਂ ਖੂਬਸੂਰਤ ਔਰਤ" ਵਜੋਂ ਵਧਾਵਾ ਦੇਣਾ ਸ਼ੁਰੂ ਕੀਤਾ।

30 ਤੋਂ ਵੱਧ ਫਿਲਮਾਂ ਵਿੱਚ ਉਨ੍ਹਾਂ ਦੀ ਸਫ਼ਲਤਾ ਜ਼ਿਕਰਯੋਗ ਸੀ। ਫਿਰ ਇਸ ਬਹਾਦਰੀ ਭਰੇ ਕਾਰਨਾਮਿਆਂ ਵੱਲ ਮੂੰਹ ਮੋੜਿਆ, ਇੱਕ ਖੋਜਕਾਰ ਵਜੋਂ।

ਲਾਮਰ ਨੇ ਮਿੱਤਰ ਦੇਸ਼ਾਂ ਦੀ ਤਾਰਪੀਡਾਂ ਲਈ ਇੱਕ ਮਰਾਗਦਰਸ਼ਕ ਪ੍ਰਣਾਲੀ ਵਿਕਸਿਤ ਕੀਤੀ ਜੋ ਆਵਿਰਤੀਆਂ ਨੂੰ ਬਦਲ ਕੇ ਦੁਸ਼ਮਣ ਵੱਲੋਂ ਜਾਮ ਕੀਤੇ ਜਾਣ ਦਾ ਮੁਕਾਬਲਾ ਕਰ ਸਕਦੀ ਸੀ।

ਅਮਰੀਕੀ ਸੈਨਾ ਨੇ ਉਸ ਦੇ ਪੇਟੈਂਟ ਨੂੰ ਨਹੀਂ ਚੁਣਿਆ ਪਰ ਉਸ ਦੇ ਅਗਲੇ ਖੋਜਕਾਰੀ ਤੱਤਾਂ ਨੂੰ ਅੱਜ ਦੇ ਬਲੂਟੁੱਥ ਅਤੇ ਵਾਈਵਾਈ ਤਕਨੀਕ ਵਿੱਚ ਦੇਖਿਆ ਜਾ ਸਕਦਾ ਹੈ।

ਮਯਾ ਯੀ: ਤਲਵਾਰ ਤੇ ਜ਼ਹਿਰ ਨਾਲ

ਮਯਾ ਯੀ ਦਾ ਸੰਘਰਸ਼ ਦੂਜੀ ਵਿਸ਼ਵ ਜੰਗ ਦੌਰਾਨ ਜਪਾਨੀਆਂ ਵੱਲੋਂ ਬਰਮਾ 'ਤੇ ਹਮਲੇ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ।

ਉਹ ਬ੍ਰਿਟਿਸ਼ ਬਸਤੀਵਾਦੀ ਅਧਿਕਾਰੀਆਂ ਦਾ ਵਿਰੋਧ ਕਰਨ ਵਾਲੀ ਤੇ ਦੇਸ਼ ਦੀ ਆਜ਼ਾਦੀ ਲਈ ਇੱਕ ਜ਼ੋਰਦਾਰ ਪ੍ਰਚਾਰਕ ਸੀ।

ਮਯਾ ਯੀ

ਤਸਵੀਰ ਸਰੋਤ, ludu collection

ਤਸਵੀਰ ਕੈਪਸ਼ਨ, ਮਯਾ ਯੀ ਹਰ ਵੇਲੇ ਆਪਣੇ ਕੋਲ ਤਲਵਾਰ ਤੇ ਜ਼ਹਿਰ ਦੀ ਬੋਤਲ ਰੱਖਦੀ ਸੀ

ਉਹ ਦੂਜੀ ਵਿਸ਼ਵ ਜੰਗ ਵਿੱਚ ਪ੍ਰਤੀਰੋਧ ਫੌਜ ਵਿੱਚ ਸ਼ਾਮਿਲ ਹੋਈ ਅਤੇ ਉਹ ਹਰ ਵੇਲੇ ਆਪਣੇ ਆਪ ਨੂੰ ਬਚਾਉਣ ਲਈ ਇੱਕ ਤਲਵਾਰ ਅਤੇ ਜ਼ਹਿਰ ਦੀ ਬੋਤਲ ਆਪਣੇ ਕੋਲ ਰੱਖਦੀ ਸੀ।

1944 ਵਿੱਚ ਉਸ ਨੇ ਦੁਸ਼ਮਣਾਂ ਦੇ ਕਬਜ਼ੇ ਵਾਲੇ ਖੇਤਰ ਅਤੇ ਪਹਾੜੀ ਇਲਾਕਿਆਂ 'ਚ ਬ੍ਰਿਟਿਸ਼ ਕਬਜ਼ੇ ਵਾਲੇ ਭਾਰਤ ਵਿੱਚ ਜਾਪਾਨੀਆਂ ਖ਼ਿਲਾਫ਼ ਲੜਾਈ ਜਾਰੀ ਰੱਖਣ ਲਈ ਪੈਦਲ ਯਾਤਰਾ ਕੀਤੀ।

ਉਸ ਨੇ ਜਾਣ ਵੇਲੇ ਆਪਣੇ ਜਖ਼ਮਾਂ ਨੂੰ ਸਰੋਂ ਦੀ ਪੱਟੀ ਨਾਲ ਬੰਨ੍ਹਿਆਂ ਅਤੇ ਪੁਰਸ਼ਾਂ ਵੱਲੋਂ ਉਸ ਨੂੰ ਲੈ ਕੇ ਜਾਣ ਦੀ ਪੇਸ਼ਕਸ਼ ਨੇ ਉਸ ਨੂੰ ਰੱਦ ਕਰ ਦਿੱਤਾ।

ਭਾਰਤ ਵਿੱਚ ਉਸ ਨੇ ਬਰਮਾ ਵਿੱਚ ਸੁੱਟੇ ਗਏ ਪਰਚਿਆਂ 'ਚ ਹਿੱਸਾ ਪਾਇਆ, ਜਿਸ ਵਿੱਚ ਦੱਸਿਆ ਗਿਆ ਸੀ ਜਾਪਾਨੀ ਆਬਾਦੀ ਨਾਲ ਕਿੰਨਾ ਬੁਰਾ ਵਤੀਰਾ ਕਰ ਰਹੇ ਹਨ।

ਆਪਣੇ ਪਹਿਲੇ ਪੁੱਤਰ ਦੇ ਜਨਮ ਤੋਂ ਬਾਅਦ ਉਸ ਨੇ ਆਪਣੇ ਪਤੀ ਨਾਲ ਬਰਮਾ ਵਾਪਸ ਜਾਣ ਦੀ ਯੋਜਨਾ ਬਣਾਈ, ਉਸ ਨੂੰ ਪੈਰਾਸ਼ੂਟ ਚਲਾਉਣ ਦੀ ਸਿਖਲਾਈ ਦਿੱਤੀ। ਉਸ ਨੇ ਆਪਣੀ ਸੀਟ ਇੱਕ ਯੋਧਾ ਨੂੰ ਦਿੱਤ ਅਤੇ ਜਦੋਂ ਅਕਤੂਬਰ 1945 ਵਿੱਚ ਜੰਗ ਖ਼ਤਮ ਹੋਈ ਤਾਂ ਹੀ ਉਹ ਵਾਪਸ ਗਈ।

ਫਿਰ ਵੀ ਉਸ ਦਾ ਸੰਘਰਸ਼ ਜਾਰੀ ਰਿਹਾ, ਕਿਉਂਕਿ ਉਸ ਨੇ ਸੁਤੰਤਰਤਾ ਲਈ ਲੜਾਈ ਲਈ ਅਤੇ ਫਿਰ ਦੇਸ਼ ਦੇ ਸੈਨਿਕ ਸ਼ਾਸਨ ਦੇ ਖ਼ਿਲਾਫ਼।

ਰਸੁਨਾ ਸਈਦ: ਸ਼ੇਰਨੀ

ਰਸੁਨਾ ਸਈਦ ਇੱਕ ਅਪਵਾਦ ਹੈ। ਉਹ ਇੰਡੋਨੇਸ਼ੀਆ ਸੰਘਰਸ਼ ਦੀ ਮੁੱਖ ਸ਼ਖ਼ਸੀਅਤ ਸੀ ਅਤੇ ਉਨ੍ਹਾਂ ਲਈ ਜਾਪਾਨੀ ਇੰਨੇ ਦੁਸ਼ਮਣ ਨਹੀਂ ਸੀ ਪਰ ਇੰਡੋਨੇਸ਼ੀਆ ਦੇ ਡਚ ਬਸਤੀਵਾਦੀ ਸਨ।

ਰਸੁਨਾ ਬਹੁਤ ਛੋਟੀ ਉਮਰੇ ਹੀ ਰਾਜਨੀਤਿਕ ਤੌਰ 'ਤੇ ਸਰਗਰਮ ਹੋ ਗਈ ਸੀ ਅਤੇ ਧਰਮ ਅਤੇ ਕੌਮੀਅਤ ਦੇ ਅਧਾਰ ਤੇ, ਉਸ ਦੀ 20ਵਿਆਂ ਦੇ ਸ਼ੁਰੂਆਤ ਵਿੱਚ ਇੱਕ ਰਾਜਨੀਤਿਕ ਪਾਰਟੀ, ਇੰਡੋਨੇਸ਼ੀਆ ਮੁਸਲਿਮ ਐਸੋਸੀਏਸ਼ਨ (PERMI) ਦੀ ਸਥਾਪਨਾ ਕੀਤੀ ਸੀ।

ਰਸੁਨਾ ਸਈਦ

ਤਸਵੀਰ ਸਰੋਤ, BBC/Davies Surya

ਤਸਵੀਰ ਕੈਪਸ਼ਨ, ਰਸੁਨਾ ਸਈਦ ਇੰਡੋਨੇਸ਼ੀਆ ਸੰਘਰਸ਼ ਦੀ ਮੁੱਖ ਸ਼ਖ਼ਸੀਅਤ ਸੀ

ਇੱਕ ਫਾਇਰਬ੍ਰਾਂਡ ਸਪੀਕਰ, ਜਿਨ੍ਹਾਂ ਦਾ ਭਾਸ਼ਣ ਵਿੱਚ ਉਨ੍ਹਾਂ ਨੇ ਇੱਕ ਜੀਵਨੀ ਦਾ ਹਵਾਲਾ ਦਿੰਦਿਆਂ ਉਸ ਨੂੰ ਡਚ ਬਸਤੀਵਾਦੀਆਂ ਦੀ ਆਲੋਚਨਾ ਕਰਨ ਲਈ ਉਨ੍ਹਾਂ ਦੀ ਹਿੰਮਤ ਕਾਰਨ ਉਨ੍ਹਾਂ ਨੂੰ ਸ਼ੇਰਨੀ ਨਾਮ ਦਿੱਤਾ।

ਡਚ ਲੋਕਾਂ ਨੇ ਉਨ੍ਹਾਂ ਭਾਸ਼ਣ ਨੂੰ ਰੋਕ ਦਿੱਤਾ ਅਤੇ ਕੈਦ ਕਰ ਲਿਆ।

1942 ਵਿੱਚ ਜਦੋਂ ਜਾਪਾਨੀਆਂ ਦੀਪ ਸਮੂਹ 'ਤੇ ਹਮਲਾ ਕੀਤਾ ਤਾਂ ਸਈਦ ਇੱਕ ਜਾਪਾਨੀ ਸਮਰਥਕ ਸੰਗਠਨ ਵਿੱਚ ਸ਼ਾਮਲ ਹੋ ਗਈ ਪਰ ਉਸ ਨੇ ਆਪਣੇ ਸੁੰਤਤਰ ਗਤੀਵਿਧੀਆਂ ਨੂੰ ਜਾਰੀ ਰੱਖਣ ਇਸ ਦਾ ਇਸਤੇਮਾਲ ਕੀਤਾ।

ਇੰਡੋਨੇਸ਼ੀਆ ਦੇ ਮਾਮਲੇ ਵਿੱਚ ਜਾਪਾਨੀਆਂ ਹਰਾਉਣ 'ਤੇ ਲੜਾਈ ਖ਼ਤਮ ਨਹੀਂ ਹੋਈ। ਪਹਿਲੀ ਵਾਰ ਬ੍ਰਿਟਿਸ਼ ਮਦਦ ਨਾਲ, ਡਚ ਆਪਣੇ ਕਬਜ਼ੇ ਨੂੰ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਵਿੱਚ ਲੱਗ ਗਏ ਅਤੇ 4 ਸਾਲਾ ਬੇਰਹਿਮੀ ਭਰਿਆ ਸੰਘਰਸ਼ ਸ਼ੁਰੂ ਹੋ ਗਿਆ।

ਇਹ 1949 ਵਿੱਚ ਇੰਡੋਨੇਸ਼ੀਆ ਪ੍ਰਭੂਸੱਤਾ ਨੂੰ ਮਾਨਤਾ ਦੇਣ ਨਾਲ ਖ਼ਤਮ ਹੋਇਆ ਅਤੇ ਇਸ ਵਿੱਚ ਸਈਦ ਦੀ ਭੂਮਿਕਾ ਨੂੰ ਯਾਦ ਕੀਤਾ ਗਿਆ ਕਿਉਂਕਿ ਉਸ ਦਾ ਨਾਮ ਰਾਜਧਾਨੀ ਜਕਾਰਤਾ ਵਿੱਚ ਪ੍ਰਿੰਸੀਪਲ ਸੜਕ 'ਤੇ ਲਿਖੇ ਨਾਵਾਂ ਵਿਚੋਂ ਇੱਕ ਹੈ।

ਔਰਤਾਂ ਲਿੰਗ ਸਮਾਨਤਾ ਅਤੇ ਸਿੱਖਿਆ ਲਈ ਇੱਕ ਸ਼ਕਤੀਸ਼ਾਲੀ ਵਕੀਲ ਰਸੁਨਾ ਸਈਦ ਕੁਝ ਇੰਡੋਨੇਸ਼ੀਆਈ ਔਰਤਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਕੌਮੀ ਨਾਇਕ ਦਾ ਦਰਜਾ ਮਿਲਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)