ਅੰਮ੍ਰਿਤਸਰ ਦੇ ਕਾਰਖ਼ਾਨਿਆਂ ਵਿੱਚ ਬਣੇ ਇਨ੍ਹਾਂ 'ਘੋੜਿਆਂ' ਦੇ ਵਿਦੇਸ਼ਾਂ 'ਚ ਫ਼ੈਨ ਕਿੱਥੇ-ਕਿੱਥੇ ਹਨ
ਅੰਮ੍ਰਿਤਸਰ ਦੇ ਕਾਰਖ਼ਾਨਿਆਂ ਵਿੱਚ ਬਣੇ ਇਨ੍ਹਾਂ 'ਘੋੜਿਆਂ' ਦੇ ਵਿਦੇਸ਼ਾਂ 'ਚ ਫ਼ੈਨ ਕਿੱਥੇ-ਕਿੱਥੇ ਹਨ

ਤਸਵੀਰ ਸਰੋਤ, Ravinder Singh Robin/BBC
ਅੰਮ੍ਰਿਤਸਰ 'ਚ ਬਣਦੇ ਸ਼ਤਰੰਜ ਦੇ ਇਨ੍ਹਾਂ ਮੋਹਰਿਆਂ ਨੇ ਸ਼ਤਰੰਜ ਦੀ ਦੁਨੀਆਂ 'ਚ ਅੰਮ੍ਰਿਤਸਰ ਸ਼ਹਿਰ ਦੇ ਕਾਰਖ਼ਾਨਿਆਂ ਦੀ ਵੱਖਰੀ ਪਛਾਣ ਬਣਾਈ ਹੈ।
ਇਥੋਂ ਦੇ ਕਾਬਲ ਕਾਰੀਗਰਾਂ ਦੇ ਬਣਾਏ ਘੋੜੇ, ਹਾਥੀ ਤੇ ਊਠ ਮੀਲਾਂ ਦਾ ਸਫ਼ਰ ਤੈਅ ਕਰਕੇ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿੱਚ ਲੱਕੜ ਦੀ ਸ਼ਤਰੰਜ ਦੀ ਮੰਗ ਨੂੰ ਪੂਰਾ ਕਰਦੇ ਹਨ।
ਪੰਜਾਬ ਦੇ ਅੰਮ੍ਰਿਤਸਰ ਦੇ ਕਾਰਖ਼ਾਨਿਆਂ ਦਾ ਦਾਅਵਾ ਹੈ ਕਿ ਉਹ ਕੌਮਾਂਤਰੀ ਪੱਧਰ 'ਤੇ ਲੱਕੜ ਦੀ ਸ਼ਤਰੰਜ ਦੀ ਸਪਲਾਈ ਵਿੱਚ ਵੱਡਾ ਹਿੱਸਾ ਪਾਉਂਦੇ ਹਨ।
ਕਾਰੀਗਰਾਂ ਦਾ ਕਹਿਣਾ ਹੈ ਉਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਇਸ ਕਲਾ 'ਚ ਮੁਹਾਰਤ ਹਾਸਲ ਕੀਤੀ ਹੈ।
ਰਿਪੋਰਟ - ਰਵਿੰਦਰ ਸਿੰਘ ਰੌਬਿਨ, ਐਡਿਟ - ਗੁਰਕਿਰਤਪਾਲ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



