ਜਦੋਂ ਇੱਕ ਸਿੱਖ ਕਾਰੋਬਾਰੀ ਨੂੰ ਪੁੱਤ ਨੇ ਪੁੱਛਿਆ, ‘ਖਿਡੌਣੇ ਮੇਰੇ ਵਾਂਗ ਕਿਉਂ ਨਹੀਂ ਦਿੱਸਦੇ’, ਤਾਂ ਪਿਓ ਨੂੰ ਮਿਲੀ ਨਵੇਂ ਕਾਰੋਬਾਰ ਦੀ ਪ੍ਰੇਰਨਾ

- ਲੇਖਕ, ਰਾਜ ਕੌਰ ਬਿਲਖੂ
- ਰੋਲ, ਬੀਬੀਸੀ ਏਸ਼ੀਅਨ ਨੈੱਟਵਰਕ
ਇੰਗਲੈਂਡ ਵਿੱਚ ਖਾਲਸਾ ਟੌਏ ਦੇ ਸਟੋਰ ਉੱਤੇ ਸਿੱਖ ਯੋਧਿਆਂ ਦੇ ਰੂਪ ਵਿੱਚ ਬਣਾਏ ਗਏ ਵਿਲੱਖਣ ਖਿਡੌਣਿਆਂ ਨੂੰ ਖਰੀਦਣ ਲਈ ਸਿੱਖ ਭਾਈਚਾਰੇ ਵਿੱਚ ਕਾਫੀ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ।
ਦਰਅਸਲ, ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਸਿੱਖੀ ਸਰੂਪ ਅਤੇ ਦਿੱਖ ਵਾਲੇ ਬੱਚਿਆਂ ਦੇ ਖਿਡੌਣੇ ਬ੍ਰਿਟੇਨ ਦੀ ਮਾਰਕਿਟ ਵਿੱਚ ਉਲਪਲਬਧ ਹਨ।
ਸਿੱਖ ਯੋਧਿਆ ਦੇ ਖਿਡੌਣੇ ਬਣਾਉਣ ਵਾਲੇ ਕਾਰੋਬਾਰ ਦੇ ਸਹਿ-ਸੰਸਥਾਪਕ ਸੁੱਖ ਸਿੰਘ ਦਾ ਕਹਿਣਾ ਹੈ ਕਿ ਉਹ ਅਜਿਹੇ ਖਿਡੌਣੇ ਬਣਾਉਣਾ ਚਾਹੁੰਦੇ ਹਨ ਜੋ ਸਿੱਖ ਬੱਚਿਆਂ ਨੂੰ ਆਪਣੀ ਦਿੱਖ 'ਤੇ ਮਾਣ ਮਹਿਸੂਸ ਕਰਵਾਉਂਦੇ ਹੋਣ।
ਇਹ ਅਜਿਹਾ ਵਿਚਾਰ ਸੀ ਦੋ ਦੋਸਤਾਂ ਦੇ ਇੱਕ ਲਿਵਿੰਗ ਰੂਮ ਵਿੱਚ ਪੁੰਗਰਿਆ ਸੀ ਪਰ ਹੁਣ ਇੱਕ ਕੌਮਾਂਤਰੀ ਕਾਰੋਬਾਰ ਬਣ ਗਿਆ ਹੈ।
ਖਾਲਸਾ ਟੌਇਜ਼ ਸਟੋਰ ਵਿੱਚ ਅਜਿਹੇ ਖਿਡੌਣੇ ਖਰੀਦਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ ਹੈ।
ਖਾਲਸਾ ਟੌਇਸ ਨੇ ਸਾਲ 2021 ਵਿੱਚ ਪਹਿਲੀ ਵਾਰ ਸਿੱਖ ਯੋਧਿਆਂ ਦੇ ਰੂਪ ਵਾਲੇ ਖਿਡੌਣੇ ਬਣਾਉਣੇ ਸ਼ੁਰੂ ਕੀਤੇ ਸਨ।

ਇੰਗਲੈਂਡ ਦੇ ਕੋਵੈਂਟਰੀ ਦੇ ਰਹਿਣ ਵਾਲੇ ਸਹਿ-ਸੰਸਥਾਪਕ ਸੁੱਖ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ, ਅਮਰੀਕਾ, ਭਾਰਤ ਅਤੇ ਆਸਟ੍ਰੇਲੀਆ ਤੋਂ ਬਹੁਤ ਸਾਰੇ ਖਿਡੌਣਿਆਂ ਦੇ ਆਰਡਰ ਮਿਲ ਰਹੇ ਹਨ।
ਉਹ ਦੱਸਦੇ ਹਨ, “ਸਾਡੀ ਹੁਣ ਇੱਕ ਵਿਸ਼ਵਵਿਆਪੀ ਪਹੁੰਚ ਹੈ।"
ਕਾਰੋਬਾਰ ਦੀ ਸ਼ੁਰੂਆਤ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ, "ਮੈਂ ਆਪਣੇ ਕਾਰੋਬਾਰੀ ਭਾਈਵਾਲ ਨਾਲ ਉਸਦੇ ਘਰ ਬੈਠਾ ਹੋਇਆ ਸੀ। ਉਸ ਕੋਲ ਦੋ ਮੁੰਡੇ ਸਨ ਜੋ ਆਪਣੇ ਖਿਡੌਣਿਆਂ ਨਾਲ ਖੇਡ ਰਹੇ ਸਨ ਅਤੇ ਉਹ ਸਾਡੇ ਵੱਲ ਮੁੜੇ ਅਤੇ ਕਹਿਣ ਲੱਗੇ ਕਿ ਇੱਥੇ ਅਜਿਹੇ ਖਿਡੌਣੇ ਕਿਉਂ ਨਹੀਂ ਹਨ ਜੋ ਸਾਡੇ ਵਾਂਗ ਦਿਖਦੇ ਹੋਣ।"
"ਇਹੀ ਉਹ ਪਲ਼ ਸੀ ਜਿਸ ਵਿੱਚ ਸਾਨੂੰ ਉਹ ਫੁਰਨਾ ਫੁਰਿਆ। ਅਸੀਂ ਸੋਚਿਆ ਕਿ 'ਹਾਂ ਅਸਲ ਵਿੱਚ, ਸਾਡੇ ਕੋਲ ਅਜਿਹੇ ਖਿਡੌਣੇ ਕਿਉਂ ਨਹੀਂ ਹਨ ਜੋ ਸਾਡੀ ਤਸਵੀਰ, ਸਾਡੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਹਨ? ਕਿਉਂਕਿ ਸਾਡੀ ਦਿੱਖ ਬਹੁਤ ਵੱਖਰੀ ਹੈ।"

ਇੱਕ ਖਿਡੌਣੇ ਤੋਂ ਸ਼ੁਰੂ ਹੋਇਆ ਕਾਰੋਬਾਰ
ਇਹ ਔਨਲਾਈਨ ਕਾਰੋਬਾਰ, ਲੈਸਟਰ ਤੋਂ ਚਲਾਇਆ ਜਾਂਦਾ ਹੈ ਅਤੇ ਇਹ ਬਾਜ ਸਿੰਘ ਨਾਂ ਦੇ ਇੱਕ ਖਿਡੌਣੇ ਨਾਲ ਸ਼ੁਰੂ ਹੋਇਆ ਸੀ, ਜੋ ਕਿ ਨੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸੀ।
ਉਹ ਸਿੱਖ ਧਰਮ ਦੇ ਪੰਜ ਕਕਾਰਾਂ ਨਾਲ ਸੱਜਿਆ ਹੋਇਆ ਸੀ।
ਉਸ ਦੇ ਸਿਰ ʼਤੇ ਦਸਤਾਰ ਸਜੀ ਹੋਈ ਸੀ, ਹੱਥ ਵਿੱਚ ਕੜਾ ਸੀ ਅਤੇ ਰਵਾਇਤੀ ਕਿਰਪਾਨ ਪਾਈ ਹੋਈ ਸੀ।
ਤੇਗ਼ ਕੌਰ ਅਤੇ ਸ਼ੇਰ ਸਿੰਘ ਨਾਮ ਦੇ ਦੋ ਵਾਧੂ ਪਾਤਰਾਂ ਨਾਲ ਇਨ੍ਹਾਂ ਵਿੱਚ ਵਿਸਥਾਰ ਹੋਇਆ, ਛੇ ਯੋਧਿਆਂ ਲਈ 2 ਰੰਗ ਹੀ ਨਿਰਧਾਰਿਤ ਕੀਤੇ ਹੋਏ ਹਨ।
ਸੰਸਥਾਪਕ, ਕਾਰੋਬਾਰ ਇਨ੍ਹਾਂ ਯੋਧਿਆਂ ਦੇ ਖਿਡੌਣਿਆਂ ਤੋਂ ਅੱਗੇ ਵੀ ਵਧਾਉਣ ਦੀ ਵੀ ਯੋਜਨਾ ਰੱਖਦੇ ਹਨ।

ਸੁੱਖ ਸਿੰਘ ਦੱਸਦੇ ਹਨ, "ਅਸੀਂ ਪਾਤਰਾਂ ਦੇ ਪਿਛਲੀ ਕਹਾਣੀ ਵੀ ਦੱਸਣਾ ਚਾਹੁੰਦੇ ਹਾਂ ਅਤੇ ਐਨੀਮੇਸ਼ਨ ਰੂਪ ਵੀ ਤਿਆਰ ਕਰਨਾ ਚਾਹੁੰਦੇ ਹਾਂ ਤਾਂ ਜੋ ਬੱਚੇ ਸਿੱਖ ਸੱਭਿਆਚਾਰ ਅਤੇ ਸਾਡੀ ਵਿਰਾਸਤ ਬਾਰੇ ਸਿੱਖਿਆ ਲੈ ਸਕਣ।"
ਸ੍ਰੀ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿੱਚ ਇਤਿਹਾਸ ਪੜ੍ਹਾਉਣ ਵਾਲੇ ਸੁਖਵਿੰਦਰ ਸਿੰਘ ਕਹਿੰਦੇ ਹਨ ਕਿ ਬੱਚਿਆਂ ਲਈ ਉਨ੍ਹਾਂ ਵਰਗੇ ਖਿਡੌਣੇ ਦੇਖਣਾ ਮਹੱਤਵਪੂਰਨ ਹੈ।
ਸੁਖਵਿੰਦਰ ਸਿੰਘ ਸਿੱਖ ਇਤਿਹਾਸ ਪੜ੍ਹਾਉਂਦੇ ਹੋਏ ਦੁਨੀਆਂ ਦੀ ਯਾਤਰਾ ਕਰਦੇ ਰਹਿੰਦੇ ਹਨ।
ਉਹ ਆਖਦੇ ਹਨ, "ਸਿੱਖ ਹੋਣ ਦੇ ਨਾਤੇ, ਅਸੀਂ ਗਿਣਤੀ ਵਿੱਚ ਬਹੁਤ ਘੱਟ ਹਾਂ ਅਤੇ ਅਸੀਂ ਜਿੱਥੇ ਵੀ ਜਾਂਦੇ ਹਾਂ ਵੱਖਰੇ ਨਜ਼ਰ ਆਉਂਦੇ ਹਾਂ ਕਿਉਂਕਿ ਅਸੀਂ ਉਹੀ ਦਿਸਦੇ ਹਾਂ।"
“ਜਦੋਂ ਧੱਕੇਸ਼ਾਹੀ ਕਰਨ ਜਾਂ ਚੁਣੇ ਜਾਣ ਦੀ ਗੱਲ ਆਉਂਦੀ ਹੈ ਤਾਂ ਇਹ ਇੱਕ ਸਮੱਸਿਆ ਹੋ ਸਕਦੀ ਹੈ ਕਿਉਂਕਿ ਜੇ ਤੁਸੀਂ ਵੱਖਰੇ ਦਿਖਾਈ ਦਿੰਦੇ ਹੋ ਤਾਂ ਤੁਸੀਂ ਇੱਕ ਨਿਸ਼ਾਨਾ ਬਣਨ ਜਾ ਰਹੇ ਹੁੰਦੇ ਹੋ।"
ਅੱਗੇ ਬੋਲਦਿਆਂ ਉਹ ਕਹਿੰਦੇ ਹਨ, "ਪਰ ਜਦੋਂ ਉਹ ਸਾਡੇ ਇਤਿਹਾਸ ਦੇ ਨਾਇਕਾਂ 'ਤੇ ਆਧਾਰਿਤ ਇਨ੍ਹਾਂ ਖਿਡੌਣਿਆਂ ਨੂੰ ਦੇਖਦੇ ਹਨ, ਤਾਂ ਇਹ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਉਨ੍ਹਾਂ ਨੂੰ ਉੱਥੇ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ 'ਤੇ ਮਾਣ ਕਰਨਾ ਚਾਹੀਦਾ ਹੈ ਕਿ ਉਹ ਕੌਣ ਹਨ।"

ਬੱਚਿਆਂ ਤੇ ਮਾਪਿਆਂ ਵਿੱਚ ਉਤਸ਼ਾਹ
ਲੈਸਟਰ ਦੀ ਰਹਿਣ ਵਾਲੀ 43 ਸਾਲਾ ਬਲਿੰਦਰ ਕਹਿੰਦੇ ਹਨ ਕਿ ਉਨ੍ਹਾਂ ਦੇ ਦੋ ਛੋਟੇ ਬੱਚੇ ਹਨ ਅਤੇ ਉਹ ਖਿਡੌਣਿਆਂ ਦੇ ਸ਼ੌਕੀਨ ਹਨ।
ਉਹ ਦੱਸਦੇ ਹਨ, "ਉਨ੍ਹਾਂ ਨੇ ਪਹਿਲਾਂ ਕਦੇ ਵੀ ਅਜਿਹੇ ਖਿਡੌਣੇ ਨਹੀਂ ਦੇਖੇ ਸਨ ਜੋ ਉਨ੍ਹਾਂ ਵਰਗੇ ਨਜ਼ਰ ਆਉਂਦੇ ਦਿੰਦੇ ਹਨ, ਜੋ ਉਨ੍ਹਾਂ ਦੀ ਨੁਮਾਇੰਦਗੀ ਕਰਦੇ ਹਨ, ਉਨ੍ਹਾਂ ਦੇ ਸੱਭਿਆਚਾਰ, ਉਨ੍ਹਾਂ ਦੇ ਧਰਮ - ਇਸ ਲਈ ਉਹ ਸੱਚਮੁੱਚ ਉਤਸ਼ਾਹਿਤ ਸਨ।"
“ਮੇਰੀ ਵੱਡੀ ਧੀ ਆਪਣੇ ਟੇਡੀਜ਼ ਉੱਤੇ ਪੱਗ ਬੰਨ੍ਹਦੀ ਰਹਿੰਦੀ ਸੀ ਜਾਂ ਆਪਣੀਆਂ ਗੁੱਡੀਆਂ ਉੱਤੇ ਸਕਾਰਫ਼ ਬੰਨ੍ਹਦੀ ਰਹਿੰਦੀ ਸੀ। ਉਸ ਵੇਲੇ ਉਸ ਲਈ ਅਜਿਹਾ ਕੋਈ ਖਿਡੌਣਾ ਮੌਜੂਦ ਨਹੀਂ ਸੀ।”
ਬੇਲਿੰਦਰ ਦੀ 10 ਸਾਲ ਧੀ ਤਾਰਾ ਖ਼ਾਸ ਤੌਰ 'ਤੇ ਔਰਤ ਮੂਰਤੀ ਤੋਂ ਪ੍ਰੇਰਿਤ ਹੈ।
ਉਹ ਕਹਿੰਦੀ ਹੈ, "ਮੈਨੂੰ ਇਹ ਪਸੰਦ ਹੈ ਕਿ ਉਹ ਸਿੱਖ ਯੋਧੇ ਹਨ ਅਤੇ ਇਹ ਦਰਸਾਉਂਦੇ ਹਨ ਕਿ ਜਦੋਂ ਉਹ ਲੜਾਈ ਵਿੱਚ ਜਾਂਦੇ ਹਨ ਤਾਂ ਸਿੱਖ ਕੀ ਪਹਿਨਣਦੇ ਅਤੇ ਇੱਕ ਅਜਿਹੀ ਔਰਤ ਹੈ ਜੋ ਸਾਡੇ ਇਤਿਹਾਸ ਵਿੱਚ ਯੋਧੇ ਔਰਤਾਂ ਵਾਂਗ ਨਜ਼ਰ ਆਉਂਦੀ ਹੈ।"
ਉਸ ਦੇ ਸੱਤ ਸਾਲਾਂ ਦੇ ਭਰਾ ਜ਼ੋਰਾਵਰ ਨੇ ਅੱਗੇ ਕਿਹਾ, "ਉਹ ਬਹੁਤ ਪ੍ਰੇਰਣਾਦਾਇਕ ਹਨ ਅਤੇ ਉਨ੍ਹਾਂ ਨਾਲ ਖੇਡਣ ਵਿੱਚ ਬਹੁਤ ਮਜ਼ੇਦਾਰ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












