ਕੋਰੋਨਾਵਾਇਰਸ ਵੈਕਸੀਨ ਬਾਰੇ ਤੁਹਾਡੇ ਮਨ 'ਚ ਉੱਠਦੇ ਸਵਾਲਾਂ ਦੇ ਜਵਾਬ

ਕੋਰੋਨਾਵਾਇਰਸ ਟੀਕਾ

ਤਸਵੀਰ ਸਰੋਤ, getty images

ਤਸਵੀਰ ਕੈਪਸ਼ਨ, ਵੱਖ-ਵੱਖ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਅਤੇ ਖੋਜ ਸੰਸਥਾਵਾਂ ਵੱਲੋਂ ਲਗਭਗ 140 ਹੋਰ ਟੀਕਿਆਂ 'ਤੇ ਵੀ ਖੋਜ ਕਾਰਜ ਜਾਰੀ ਹੈ

ਕੋਰੋਨਾਵਾਇਰਸ ਦੀ ਲਪੇਟ ਵਿੱਚ ਹੁਣ ਤੱਕ ਢਾਈ ਕਰੋੜ ਤੋਂ ਵੱਧ ਲੋਕ ਆ ਚੁੱਕੇ ਹਨ ਜਦੋਂਕਿ ਨੌ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪਰ ਹੁਣ ਤੱਕ ਇਸ ਮਹਾਂਮਾਰੀ ਦੀ ਰੋਕਥਾਮ ਲਈ ਕੋਈ ਵੈਕਸੀਨ ਨਹੀਂ ਬਣ ਸਕੀ ਹੈ।

ਹਾਲਾਂਕਿ ਕੋਵਿਡ-19 'ਤੇ ਕਾਬੂ ਪਾਉਣ ਲਈ ਵੈਕਸੀਨ ਬਣਾਉਣ ਲਈ ਮੌਜੂਦਾ ਸਮੇਂ ਵਿੱਚ 120 ਮੈਡੀਕਲ ਟੀਮਾਂ ਦੁਨੀਆਂ ਭਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰਿਸਰਚ 'ਚ ਜੁਟੀਆਂ ਹਨ, ਪਰ ਅਜੇ ਤੱਕ ਕਾਮਯਾਬੀ ਨਹੀਂ ਮਿਲੀ।

ਪਹਿਲਾਂ ਅਮਰੀਕਾ ਫਿਰ ਬ੍ਰਿਟੇਨ, ਚੀਨ, ਰੂਸ ਅਤੇ ਭਾਰਤ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਕੋਰੋਨਾ ਲਈ ਤਿਆਰ ਕੀਤਾ ਜਾ ਰਿਹਾ ਸੰਭਾਵੀ ਟੀਕਾ ਆਪਣੇ ਸ਼ੁਰੂਆਤੀ ਗੇੜ੍ਹ ਦੇ ਪ੍ਰੀਖਣਾਂ 'ਚ ਸਫ਼ਲ ਰਿਹਾ ਹੈ।

ਐਸਟਰਾਜ਼ੇਨੇਕਾ ਅਤੇ ਓਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਏ ਜਾ ਰਹੇ ਕੋਵਿਡ -19 ਟੀਕੇ ਦਾ ਟਰਾਇਲ ਮੁੜ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ, ਯੂਕੇ ਦੇ ਇੱਕ ਮਰੀਜ਼ ਨੂੰ ਕਥਿਤ ਸਾਈਡ ਇਫੈਕਟ ਤੋਂ ਬਾਅਦ ਇਸ ਦਾ ਟਰਾਇਲ ਰੋਕ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਵੀਰਵਾਰ ਨੂੰ ਐਸਟਰਾਜ਼ੇਨੇਕਾ ਨੇ ਕਿਹਾ ਕਿ ਅਧਿਐਨ ਨੂੰ ਰੋਕਣ ਤੋਂ ਬਾਅਦ ਇਸਦੀ ਜਾਂਚ ਕੀਤੀ ਗਈ ਕਿ ਕੀ ਟੀਕੇ ਕਾਰਨ ਸਾਈਡ ਇਫੈਕਟ ਹੋਇਆ ਹੈ।

ਪਰ ਸ਼ਨੀਵਾਰ ਨੂੰ ਯੂਨੀਵਰਸਿਟੀ ਨੇ ਕਿਹਾ ਕਿ ਇਸਨੂੰ ਜਾਰੀ ਰੱਖਣਾ ਸੁਰੱਖਿਅਤ ਹੈ।

ਸਿਹਤ ਸਕੱਤਰ ਮੈਟ ਹੈਨਕੌਕ ਨੇ ਟਰਾਇਲ ਮੁੜ ਸ਼ੁਰੂ ਹੋਣ ਦੀ ਖ਼ਬਰ ਦਾ ਸਵਾਗਤ ਕੀਤਾ ਹੈ।

ਉਨ੍ਹਾਂ ਨੇ ਕਿਹਾ, "ਟਰਾਇਲ ਰੋਕਣ ਦੇ ਫੈਸਲੇ ਤੋਂ ਪਤਾ ਚੱਲਦਾ ਹੈ ਕਿ ਸੁਰੱਖਿਆ ਸਾਡੇ ਲਈ ਪਹਿਲ ਹੈ। ਸੁਰੱਖਿਆ ਨੂੰ ਯਕੀਨੀ ਬਣਾਉਣ ਤੋਂ ਬਾਅਦ ਸਾਡੇ ਵਿਗਿਆਨੀ ਜਲਦੀ ਇੱਕ ਪ੍ਰਭਾਵਸ਼ਾਲੀ ਟੀਕਾ ਲਿਆਉਣ 'ਤੇ ਕੰਮ ਕਰਨਗੇ।"

ਬਹੁਤ ਸਾਰੇ ਪਾਠਕਾਂ ਨੇ ਇਸ ਕੋਰੋਨਾ ਦੇ ਸੰਭਾਵੀ ਟੀਕਿਆਂ ਸਬੰਧੀ ਕੁੱਝ ਸਵਾਲ ਸਾਡੇ ਅੱਗੇ ਰੱਖੇ ਹਨ। ਬੀਬੀਸੀ ਦੀ ਹੈਲਥ ਐਡੀਟਰ ਮਿਸ਼ੇਲ ਰਾਬਰਟਸ ਨੇ ਇੰਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ:

ਪਹਿਲਾ ਸਵਾਲ: ਕੀ ਕੋਰੋਨਾ ਵੈਕਸੀਨ 100 ਫੀਸਦ ਸੁਰੱਖਿਅਤ ਹੋਵੇਗਾ? ਕੀ ਇਸ ਟੀਕੇ ਦੇ ਕੁੱਝ ਅਣਚਾਹੇ ਪ੍ਰਭਾਵ ਤਾਂ ਸਾਹਮਣੇ ਨਹੀਂ ਆਉਣਗੇ?

ਜਵਾਬ: ਸਖ਼ਤ ਸੁਰੱਖਿਆ ਜਾਂਚ ਤੋਂ ਬਾਅਦ ਹੀ ਕਿਸੇ ਵੀ ਟੀਕੇ ਦੀ ਵਿਆਪਕ ਵਰਤੋਂ ਦੀ ਮਨਜ਼ੂਰੀ ਮਿਲਦੀ ਹੈ। ਇਸ ਲਈ ਕਈ ਗੇੜਾਂ ਵਿੱਚੋਂ ਲੰਘਣਾ ਪੈਂਦਾ ਹੈ।

ਪਰ ਕੋਵਿਡ-19 ਦਾ ਟੀਕਾ ਲੱਭਣ ਲਈ ਖੋਜ ਕਾਰਜ ਤੇਜ਼ੀ ਨਾਲ ਕੀਤਾ ਗਿਆ ਹੈ।

ਖੋਜ ਸਬੰਧੀ ਕਾਰਜ ਵੀ ਆਮ ਗਤੀ ਨਾਲੋਂ ਵਧੇਰੇ ਤੇਜ਼ ਹੈ। ਫਿਰ ਵੀ ਕਲੀਨਿਕਲ ਟਰਾਇਲ 'ਚ ਉਨ੍ਹਾਂ ਸਾਰੇ ਹੀ ਮਾਪਦੰਡਾਂ ਨੂੰ ਧਿਆਨ 'ਚ ਰੱਖ ਕੇ ਪ੍ਰੀਖਣ ਕੀਤੇ ਜਾ ਰਹੇ ਹਨ ਜੋ ਕਿ ਇੱਕ ਟੀਕੇ ਦੀ ਵਰਤੋਂ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਜ਼ਰੂਰੀ ਹੁੰਦੇ ਹਨ।

ਕੋਵਿਡ-19

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਹਿਲਾਂ ਅਮਰੀਕਾ ਫਿਰ ਬ੍ਰਿਟੇਨ, ਚੀਨ, ਰੂਸ ਅਤੇ ਭਾਰਤ ਨੇ ਟੀਕਿਆਂ ਦੇ ਸ਼ੁਰੂਆਤੀ ਗੇੜ ਦੇ ਸਫ਼ਲ ਨਤੀਜਿਆਂ ਬਾਰੇ ਗੱਲ ਕੀਤੀ ਹੈ

ਮੈਡੀਕਲ ਸਾਇੰਸ ਦਾ ਮੰਨਣਾ ਹੈ ਕਿ ਕਿਸੇ ਵੀ ਇਲਾਜ ਦੇ ਕੁੱਝ ਮਾੜੇ ਪ੍ਰਭਾਵ ਹੋ ਸਕਦੇ ਹਨ ਅਤੇ ਟੀਕੇ ਦੇ ਸਬੰਧ 'ਚ ਵੀ ਇਹੀ ਧਾਰਨਾ ਹੈ।

ਪਰ ਟੀਕੇ ਦਾ ਸਭ ਤੋਂ ਆਮ ਮਾੜਾ ਪ੍ਰਭਾਵ ਵੀ ਮਾਮੂਲੀ ਜਿਹਾ ਹੁੰਦਾ ਹੈ, ਜਿਵੇਂ ਸਰੀਰ ਦੇ ਕਿਸੇ ਹਿੱਸੇ 'ਚ ਸੋਜ ਜਾਂ ਚਮੜੀ 'ਤੇ ਲਾਲ ਧੱਬੇ, ਉਹ ਵੀ ਉਸ ਥਾਂ 'ਤੇ ਜਿੱਥੇ ਟੀਕਾ ਲੱਗਾ ਹੋਵੇ ਆਦਿ।

ਦੂਜਾ ਸਵਾਲ: ਕੀ ਕੋਵਿਡ-19 ਲਈ ਪੁਰਾਣੇ ਹੀ ਫਲੂ ਦੇ ਟੀਕੇ ਨੂੰ ਹੋਰ ਵਿਕਸਤ ਕੀਤਾ ਗਿਆ ਹੈ?

ਜਵਾਬ: ਮੌਸਮੀ ਫਲੂ ਤੋਂ ਬਚਾਅ ਲਈ ਲੱਗਣ ਵਾਲਾ ਟੀਕਾ ਕੋਵਿਡ-19 ਤੋਂ ਬਚਾਅ ਨਹੀਂ ਕਰ ਸਕੇਗਾ। ਫਲੂ (ਇਨਫਲੂਐਂਜਾ) ਅਤੇ ਕੋਰੋਨਾ ਲਾਗ ਦੋਵੇਂ ਹੀ ਵੱਖ-ਵੱਖ ਬਿਮਾਰੀਆਂ ਹਨ, ਜੋ ਕਿ ਵੱਖੋ-ਵੱਖ ਵਾਇਰਸ ਕਰਕੇ ਹੁੰਦੀਆਂ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ'ਤੇ ਇੰਝ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪਰ ਫਲੂ ਦਾ ਟੀਕਾ ਲਗਵਾਉਣਾ ਇੱਕ ਚੰਗਾ ਵਿਚਾਰ ਹੈ, ਕਿਉਂਕਿ ਇਹ ਵੀ ਤੁਹਾਡੀ ਸਿਹਤ ਦੀ ਰੱਖਿਆ ਤਾਂ ਕਰਦਾ ਹੀ ਹੈ।

ਫਲੂ ਕਾਰਨ ਕਈ ਲੋਕ ਗੰਭੀਰ ਤੌਰ 'ਤੇ ਬਿਮਾਰ ਹੋ ਜਾਂਦੇ ਹਨ। ਇਸ ਲਈ ਜਿੰਨ੍ਹਾਂ ਲੋਕਾਂ ਨੂੰ ਕੋਰੋਨਾ ਤੋਂ ਵਧੇਰੇ ਖ਼ਤਰਾ ਹੈ, ਭਾਵ ਕਿ 65 ਸਾਲ ਤੋਂ ਉਪਰ ਦੀ ਉਮਰ ਦੇ ਲੋਕ ਜਾਂ ਲੰਬੇ ਸਮੇਂ ਤੋਂ ਕਿਸੇ ਬਿਮਾਰੀ ਨਾਲ ਜੂਝ ਰਹੇ ਲੋਕ ਅਹਿਤਿਆਤ ਵੱਜੋਂ ਫਲੂ ਦਾ ਟੀਕਾ ਲਗਵਾ ਸਕਦੇ ਹਨ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਤੀਜਾ ਸਵਾਲ: ਕੀ ਟਰਾਂਸਪਲਾਂਟ ਦੀ ਪ੍ਰਕ੍ਰਿਆ 'ਚੋਂ ਨਿਕਲ ਚੁੱਕੇ ਲੋਕ ਵੀ ਟੀਕੇ ਦਾ ਲਾਭ ਲੈ ਸਕਣਗੇ?

ਜਵਾਬ: ਵਿਗਿਆਨੀ ਕਈ ਤਰ੍ਹਾਂ ਦੇ ਸੰਭਾਵੀ ਟੀਕਿਆਂ 'ਤੇ ਕੰਮ ਕਰ ਰਹੇ ਹਨ। ਕਈ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ। ਪਰ ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਹੈ ਕਿ ਇਨ੍ਹਾਂ ਵਿੱਚੋਂ ਕਿਹੜਾ ਟੀਕਾ ਵਧੇਰੇ ਕਾਰਗਰ ਸਿੱਧ ਹੋਵੇਗਾ।

ਟੀਕੇ ਦੇ ਵੱਖ-ਵੱਖ ਸੰਸਕਰਣ ਕੁੱਝ ਲੋਕਾਂ ਲਈ ਦੂਜੇ ਲੋਕਾਂ ਦੇ ਮੁਕਾਬਲੇ ਵਧੇਰੇ ਉਚਿਤ ਹੋ ਸਕਦੇ ਹਨ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਅਜਿਹੇ ਹੀ ਕਈ ਸਵਾਲਾਂ ਦੇ ਜਵਾਬਾਂ ਦੀ ਭਾਲ 'ਚ ਟੈਸਟ ਕੀਤੇ ਜਾ ਰਹੇ ਹਨ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਟੀਕਾਕਰਣ ਤੋਂ ਕਿਸ ਨੂੰ ਕਿੰਨਾ ਲਾਭ ਹੋ ਸਕਦਾ ਹੈ।

ਜੇਕਰ ਹੁਣ ਗੱਲ ਖਾਸ ਤੌਰ 'ਤੇ ਟਰਾਂਸਪਲਾਂਟ ਦੀ ਕਰੀਏ ਤਾਂ ਜੇਕਰ ਤੁਸੀਂ ਟਰਾਂਸਪਲਾਂਟ ਕਰਵਾਇਆ ਹੈ ਅਤੇ ਇਸ ਕਾਰਨ ਤੁਸੀਂ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਦਬਾਉਣ ਵਾਲੀਆਂ ਦਵਾਈਆਂ ਲੈ ਰਹੇ ਹੋ ਤਾਂ ਜੋ ਤੁਹਾਡਾ ਸਰੀਰ ਟਰਾਂਸਪਲਾਂਟ ਸਵੀਕਾਰ ਕਰ ਲਏ , ਤਾਂ ਕੁੱਝ ਟੀਕੇ ਜਿਵੇਂ ਕਿ 'ਜੈਵ' ਟੀਕੇ, ਜਿਨ੍ਹਾਂ ਵਿੱਚ ਕਮਜ਼ੋਰ ਬੈਕਟੀਰੀਆ ਜਾਂ ਵਾਇਰਸ ਹੈ, ਤੁਹਾਨੂੰ ਨਹੀਂ ਲੈਣਾ ਚਾਹੀਦਾ।

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਚੌਥਾ ਸਵਾਲ: ਜੇਕਰ ਵਾਇਰਸ ਆਪਣਾ ਰੂਪ ਬਦਲ ਲੈਂਦਾ ਹੈ ਤਾਂ ਕੀ ਇਹ ਸੰਭਾਵੀ ਟੀਕੇ ਫਿਰ ਵੀ ਕਾਰਗਰ ਹੋਣਗੇ?

ਜਵਾਬ: ਮੌਜੂਦਾ ਸਮੇਂ 'ਚ ਜਿੰਨ੍ਹਾਂ ਟੀਕਿਆਂ 'ਤੇ ਕੰਮ ਕੀਤਾ ਜਾ ਰਿਹਾ ਹੈ ਉਹ ਹਾਲ ਦੀ ਸਥਿਤੀ 'ਚ ਫੈਲੇ ਲਾਗ ਦੇ ਨਮੂਨਿਆਂ 'ਤੇ ਹੀ ਅਧਾਰਤ ਹੈ।

ਇਹ ਵੀ ਸੱਚ ਹੈ ਕਿ ਵਾਇਰਸ ਆਪਣਾ ਰੂਪ ਬਦਲ ਲੈਂਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਦੇ ਟੀਕਾ ਦਾ ਪ੍ਰਭਾਵ ਘੱਟ ਹੋ ਜਾਵੇਗਾ।

ਕੋਰੋਨਾਵਾਇਰਸ ਵੈਕਸੀਨ ਜੇ ਕਾਮਯਾਬ ਹੋਇਆ ਤਾਂ ਇਸ ਦੀ ਕੀਮਤ ਭਾਰਤ ਵਿੱਚ ਕਿੰਨੀ ਹੋਵੇਗੀ?

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

ਅਜਿਹੀ ਸਥਿਤੀ 'ਚ ਇਹ ਖਾਸ ਰਹੇਗਾ ਕਿ ਵਾਇਰਸ 'ਚ ਬਦਲਾਵ ਕਿੰਨਾ ਵੱਡਾ ਅਤੇ ਮਹੱਤਵਪੂਰਨ ਹੈ।

ਉਸ ਸਮੇਂ ਵਿਗਿਆਨੀਆਂ ਨੂੰ ਇਹ ਵੇਖਣਾ ਪਵੇਗਾ ਕਿ ਕੀ ਵਾਇਰਸ ਨੇ ਉਨ੍ਹਾਂ ਹਿੱਸਿਆਂ ਨੂੰ ਹੀ ਬਦਲ ਦਿੱਤਾ ਹੈ ਜਿਸ 'ਤੇ ਟੀਕੇ ਨੇ ਸਭ ਤੋਂ ਵੱਧ ਪ੍ਰਭਾਵ ਪਾਉਣਾ ਸੀ।

ਵੀਡੀਓ ਕੈਪਸ਼ਨ, Coronavirus Vaccine: ਖ਼ੁਦ ‘ਤੇ ਟੀਕੇ ਦਾ ਟ੍ਰਾਇਲ ਕਰਵਾਉਣਾ ਕਿਨ੍ਹਾਂ ਵੱਡਾ ਚੈਲੇਂਜ ਸੀ?

ਇਸ ਸਮੇਂ ਪ੍ਰੀਖਣ ਕੀਤੇ ਜਾ ਰਹੇ ਬਹੁਤ ਸਾਰੇ ਕੋਰੋਨਾਵਾਇਰਸ ਟੀਕਿਆਂ 'ਚ ਵਾਇਰਸ ਦੇ ਜੈਨੇਟਿਕ ਨਿਰਦੇਸ਼ ਸ਼ਾਮਲ ਹਨ।

ਮਿਸਾਲ ਦੇ ਤੌਰ 'ਤੇ ਵਿਗਿਆਨੀਆਂ ਨੇ ਵਾਇਰਸ ਦੇ ਤਿੱਖੇ ਕੰਢੇਦਾਰ 'ਪ੍ਰੋਟੀਨ ਸਪਾਈਕ', ਜਿਸ ਦੀ ਮਦਦ ਨਾਲ ਉਹ ਮਨੁੱਖੀ ਸਰੀਰ 'ਚ ਮੌਜੂਦ ਸੈੱਲਾਂ 'ਤੇ ਹਮਲਾ ਕਰਦਾ ਹੈ, ਉਸ ਦੇ ਜੈਨੇਟਿਕ ਨਿਰਦੇਸ਼ ਸੰਭਾਵੀ ਟੀਕੇ 'ਚ ਸ਼ਾਮਲ ਕੀਤੇ ਹਨ।

ਵਿਗਿਆਨੀਆਂ ਨੇ ਆਪਣੀ ਹੁਣ ਤੱਕ ਦੀ ਖੋਜ 'ਚ ਕੋਰੋਨਾ ਵਾਇਰਸ ਦੇ ਇਸ ਹਿੱਸੇ 'ਚ ਕੋਈ ਬਦਲਾਵ ਨਹੀਂ ਵੇਖਿਆ ਹੈ, ਜੋ ਕਿ ਸੰਭਾਵੀ ਟੀਕੇ ਦੇ ਪ੍ਰਭਾਵ ਨੂੰ ਬੇਕਾਰ ਸਿੱਧ ਕਰ ਸਕੇ।

ਇਹ ਵੀ ਪੜ੍ਹੋ:

ਹੈਲਪਲਾਈਨ ਨੰਬਰ
ਕੋਰੋਨਾਵਾਇਰਸ
ਕੋਰੋਨਾਵਾਇਰਸ

ਇਹ ਵੀ ਦੇਖੋ:

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

Skip YouTube post, 7
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 7

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)