ਕੋਰੋਨਾਵਾਇਰਸ: ਬਿਨਾਂ ਲੱਛਣਾਂ ਵਾਲੇ ਮਰੀਜ਼ ਲਾਗ ਫੈਲਾ ਸਕਦੇ ਨੇ? ਗੁੱਥੀ ਅਜੇ ਵੀ ਅਣਸੁਲਝੀ - ਵਿਸ਼ਵ ਸਿਹਤ ਸੰਗਠਨ

ਤਸਵੀਰ ਸਰੋਤ, Jack Guez/Getty Images
- ਲੇਖਕ, ਰੇਚਲ ਸ਼੍ਰੇਰਰ
- ਰੋਲ, ਹੈਲਥ ਰਿਪੋਰਟਰ
ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ ਕੋਰੋਨਾ ਫੈਲਣ ਦਾ ਕਿੰਨਾ ਕੁ ਡਰ ਹੈ, ਇਹ ਗੁੱਥੀ ’ਅਜੇ ਵੀ ਅਣਸੁਲਝੀ’ ਹੈ।
ਡਾ. ਮਾਰੀਆ ਵੈਨ ਕਰਖੋਵੇ ਨੇ ਸੋਮਵਾਰ ਨੂੰ ਕਿਹਾ ਸੀ ਬਿਮਾਰੀ ਨੂੰ ਫੈਲਾਉਣ ਲਈ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ "ਬਿਮਾਰੀ ਫੈਲਣ ਦੀ ਸੰਭਾਵਨਾ ਘੱਟ ਹੈ।
ਪਰ ਹੁਣ ਉਨ੍ਹਾਂ ਨੇ ਕਿਹਾ ਹੈ ਕਿ ਇਹ ਸਿੱਟਾ ਛੋਟੇ ਅਧਿਐਨਾਂ ’ਤੇ ਆਧਾਰਿਤ ਸੀ।
ਸਬੂਤਾਂ ਮੁਤਾਬਕ ਲੱਛਣਾਂ ਵਾਲੇ ਲੋਕ ਵਧੇਰੇ ਰੋਗ ਨੂੰ ਫੈਲਾ ਸਕਦੇ ਹਨ, ਪਰ ਉਹ ਬਿਮਾਰੀ ਵਧਣ ਤੋਂ ਪਹਿਲਾਂ ਹੀ ਇਸ ਨੂੰ ਫੈਲਾ ਸਕਦੇ ਹਨ।


ਹਾਲਾਂਕਿ, ਬਿਨਾਂ ਲੱਛਣਾਂ ਵਾਲੇ ਲੋਕ ਵੱਡੀ ਤਾਦਾਦ ਵਿੱਚ ਪੌਜ਼ਿਟਿਵ ਆ ਰਹੇ ਹਨ, ਪਰ ਇਹ ਨਹੀਂ ਪਤਾ ਲਗ ਰਿਹਾ ਕਿ ਇਹ ਲੋਕ ਕਿੰਨੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ।
ਬੇ ਲੱਛਣੇ ਕੋਰੋਨਾ ਮਰੀਜ਼ ਅਜੇ ਵੀ ਇੱਕ ਅਣਸੁਲਝੀ ਗੁੱਥੀ
ਡਾ. ਵੈਨ ਕਰਖੋਵੇ ਦਾ ਕਹਿਣਾ ਹੈ ਕਿ ਜਿਨ੍ਹਾਂ ਸਬੂਤਾਂ ਬਾਰੇ ਉਨ੍ਹਾਂ ਨੇ ਗੱਲ ਕੀਤੀ ਸੀ, ਉਹ ਅਜਿਹੇ ਦੇਸ਼ਾਂ ਵਿੱਚੋਂ ਆਏ ਸਨ ਜਿਨ੍ਹਾਂ ਨੇ ’ਵਿਸਥਾਰ ਨਾਲ ਸੰਪਰਕ ਟਰੇਸਿੰਗ’ ਕੀਤੀ ਸੀ।
ਵੱਖ-ਵੱਖ ਦੇਸ਼ਾਂ ਦੇ ਲਾਗਾਂ ਦੇ ਸਮੂਹਾਂ ਦੀ ਜਾਂਚ ਨੂੰ ਵੇਖਦੇ ਹੋਏ, ਉਨ੍ਹਾਂ ਨੇ ਕਿਹਾ ਕਿ ਜਿੱਥੇ ਕਿਸੇ ਬਿਨਾਂ ਲੱਛਣਾਂ ਵਾਲੇ ਕੇਸ ਦੀ ਜਾਂਚ ਕੀਤੀ ਗਈ ਸੀ, ਉਨ੍ਹਾਂ ਦੇ ਸੰਪਰਕ ਵਿੱਚ ਆਏ ਦੂਜੇ ਲੋਕਾਂ ਨੂੰ ਲਾਗ ਲੱਗਣਾ “ਬਹੁਤ ਹੀ ਘੱਟ” ਦੇਖਿਆ ਗਿਆ ਸੀ।
ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ "ਅਜੇ ਵੀ ਇੱਕ ਅਣਸੁਲਝੀ ਗੁੱਥੀ" ਬਣੀ ਹੋਈ ਹੈ, ਕਿ ਇਹ ਵਿਸ਼ਵ ਪੱਧਰ ’ਤੇ ਸੱਚ ਹੈ ਜਾਂ ਨਹੀਂ।
ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪੀਕਲ ਮੈਡੀਸਨ ਵਿੱਚ ਇੱਕ ਮਹਾਂਮਾਰੀ ਵਿਗਿਆਨੀ ਪ੍ਰੋ. ਲੀਅਮ ਸਮਿੱਥ ਦਾ ਕਹਿਣਾ ਹੈ, "ਇਸ ਵਿੱਚ ਸ਼ਾਮਲ ਅਨਿਸ਼ਚਿਤਤਾਵਾਂ ਨੇ ਲਾਗ ਵਾਲੇ ਲੋਕਾਂ ਦੀ ਸੰਖਿਆ ਵਿੱਚ ਕਮੀ ਲਿਆਉਣ ਲਈ ਲੌਕਡਾਊਨ ਦੇ ਨਿਯਮਾਂ ਨੂੰ ਮਹੱਤਤਾ ਦਿੱਤੀ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਿਸ਼ਵ ਸਿਹਤ ਸੰਗਠਨ ਦੇ ਬਿਆਨ ਤੋਂ "ਹੈਰਾਨ" ਹਨ, ਪਰ ਉਹ ਡਾਟਾ ਨਹੀਂ ਦੇਖਿਆ ਸੀ, ਜਿਸ ’ਤੇ ਇਹ ਆਧਾਰਿਤ ਹੈ।
ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਪ੍ਰੋਗਰਾਮ ਦੇ ਡਾਇਰੈਕਟਰ ਡਾ. ਮਾਈਕਲ ਰਿਆਨ ਦਾ ਕਹਿਣਾ ਹੈ ਕਿ, ਉਹ "ਬਿਲਕੁਲ ਸਹਿਮਤ" ਹਨ ਕਿ ਬਿਨਾਂ ਲੱਛਣਾਂ ਵਾਲਿਆਂ ਨਾਲ ਲਾਗ ਫੈਲ ਰਹੀ ਹੈ ਪਰ "ਸਵਾਲ ਇਹ ਹੈ ਕਿ ਕਿੰਨੀ ਕੁ"।
ਬੇ -ਲੱਛਣ ਮਰੀਜ਼ਾਂ ਤੋਂ ਕੋਰੋਨਾ ਫੈਲਣ ਦੀ ਸੰਭਾਵਨਾ ਬਾਰੇ WHO ਕੀ ਕਿਹਾ ਸੀ
ਵਿਸ਼ਵ ਸਿਹਤ ਸੰਗਠਨ ਦੀ ਐਮਰਜੈਂਸੀ ਬਿਮਾਰੀਆਂ ਦੇ ਮੁਖੀ ਡਾ. ਵੈਨ ਕਰਖੋਵੇ ਨੇ ਤਿੰਨ ਸ਼੍ਰੇਣੀਆਂ ਵਿੱਚ ਅੰਤਰ ਕੀਤਾ ਹੈ-
- ਉਹ ਲੋਕ ਜਿਨ੍ਹਾਂ ਵਿੱਚ ਲੱਛਣ ਨਹੀਂ ਹਨ
- ਉਹ ਲੋਕ ਜਿਨ੍ਹਾ ਦਾ ਟੈਸਟ ਪੌਜ਼ਿਟਿਵ ਆਇਆ ਹੈ ਜਦੋਂ ਉਨ੍ਹਾਂ ਵਿੱਚ ਲੱਛਣ ਨਹੀਂ ਹਨ, ਪਰ ਬਾਅਦ ਵਿੱਚ ਲੱਛਣ ਦਿਸਦੇ ਹਨ
- ਉਹ ਲੋਕ ਜਿਨ੍ਹਾਂ ਵਿੱਚ ਹਲਕੇ ਲੱਛਣ ਹੁੰਦੇ ਹਨ ਤੇ ਉਨ੍ਹਾਂ ਨੂੰ ਪਤਾ ਨਹੀਂ ਚੱਲਦਾ


ਕੁਝ ਰਿਪੋਰਟਾਂ ਇਨ੍ਹਾਂ ਸ਼੍ਰੇਣੀਆਂ ਵਿੱਚ ਅੰਤਰ ਕਰਦੀਆਂ ਹਨ, ਜਦ ਕਿ ਹੋਰ ਕਈ ਨਹੀਂ ਕਰਦੀਆਂ ਹਨ ਤੇ ਉਨ੍ਹਾਂ ਨੇ ਕਿਹਾ ਹੈ ਕਿ ਛੋਟੇ ਅਧਿਐਨਾਂ ਦੇ ਨਿਰੀਖਣ ਨਾਲ ਕਿਸੇ ਠੋਸ ਸਿੱਟੇ ਪਹੁੰਚਣਾ ਮੁਸ਼ਕਲ ਹੈ।
ਪਰ ਡਾ. ਵੈਨ ਕਰਖੋਵੇ ਦਾ ਕਹਿਣਾ ਹੈ ਕਿ ਸਬੂਤਾਂ ਦੇ ਆਧਾਰ ’ਤੇ ਪਤਾ ਲਗਦਾ ਹੈ ਕਿ ਜਿਨ੍ਹਾਂ ਥਾਵਾਂ ’ਤੇ ਅਧਿਐਨ ਹੋਇਆ ਹੈ ਉੱਥੇ ਬਿਨਾਂ ਲੱਛਣਾਂ ਵਾਲੇ ਲੋਕ ਬਿਮਾਰੀ ਨੂੰ ਫੈਲਉਣ ਵਿੱਚ ਮਹੱਤਵਪੂਰਨ ਰੋਲ ਅਦਾ ਨਹੀਂ ਕਰਦੇ।
ਅਧਿਐਨਾ ਲਈ ਇੱਕ ਆਬਾਦੀ ’ਤੇ ਬਿਨਾਂ ਲੱਛਣਾਂ ਵਾਲੇ ਕੇਸਾਂ ਦੇ ਸੈਂਪਲ ਲਏ ਗਏ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਿਆ ਗਿਆ, ਇਸ ਦੌਰਾਨ ਇਨ੍ਹਾਂ ਨਾਲ ਦੂਜੇ ਵਿੱਚ ਫੈਲਣ ਵਾਲੇ ਲਾਗ ਦੇ ਮਾਮਲੇ ਲੱਛਣਾਂ ਵਾਲੇ ਲੋਕਾਂ ਤੋਂ ਫੈਲੇ ਮਾਮਲਿਆਂ ਨਾਲੋਂ ਘੱਟ ਮਿਲੇ।
ਹਫ਼ਤੇ ਦੇ ਅਖੀਰ ਵਿੱਚ ਪ੍ਰਕਾਸ਼ਿਤ ਵਿਸ਼ਵ ਸਿਹਤ ਸੰਗਠਨ ਵੱਲੋਂ ਮਾਸਕ ਪਹਿਨਣ ਦੀਆਂ ਹਦਾਇਤਾਂ ਨੂੰ ਇਸੇ ਨਾਲ ਅਗਵਾਈ ਕੀਤੀ, "ਸੰਪਰਕ ਵਿੱਚ ਆਏ ਲੋਕਾਂ ਦੇ ਸਬੂਤਾਂ ਤੋਂ ਪਤਾ ਲਗਦਾ ਹੈ ਕਿ ਲੱਛਣਾਂ ਵਾਲੇ ਲੋਕਾਂ ਦੀ ਤੁਲਨਾ ਵਿੱਚ ਬਿਨਾਂ ਲੱਛਣਾਂ ਵਾਲੇ ਲੋਕਾਂ ਵੱਲੋਂ ਲਾਗ ਫੈਲਾਉਣ ਦੀ ਸੰਭਾਵਨਾ ਘੱਟ ਹੈ।"
ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ
ਇੰਗਲੈਂਡ ਵਿੱਚ, ਨੈਸ਼ਨਲ ਸਟੈਟਸਟਿਕਸ ਲਗਾਤਾਰ ਲੋਕਾਂ ਦੇ ਟੈਸਟ ਕਰ ਰਹੇ ਹਨ।
ਉਨ੍ਹਾਂ ਨੇ ਦੇਖਿਆ ਕਿ ਹੁਣ ਤੱਕ ਜਿਨ੍ਹਾਂ ਦੇ ਕੋਵਿਡ-19 ਦੇ ਟੈਸਟ ਪੌਜ਼ੀਟਿਵ ਆਏ ਹਨ, ਉਨ੍ਹਾਂ ਵਿਚੋਂ ਟੈਸਟ ਵੇਲੇ 29 ਫੀਸਦ ਲੋਕਾਂ ਵਿੱਚ "ਲੱਛਣ ਮਿਲੇ ਹਨ"
ਲੱਛਣਾਂ ਵਾਲੇ ਲੋਕ ’ਵਧੇਰੇ ਜੋਖ਼ਮ’ ’ਚ
ਵੱਖ-ਵੱਖ ਦੇਸਾਂ ਦੇ ਸੰਪਰਕ ਟਰੇਸਿੰਗ ਅਧਿਐਨ ਤੋਂ ਪਤਾ ਲਗਦਾ ਹੈ ਕਿ "ਸੱਚ" ਹੈ ਕਿ ਬਿਨਾਂ ਲੱਛਣਾਂ ਵਾਲੇ ਲੋਕਾਂ ਨਾਲ "ਲਾਗ ਘੱਟ ਫੈਲਦਾ ਹੈ"।
ਕੈਮਬ੍ਰਿਜ ਯੂਨੀਵਰਸਿਟੀ ਵਿਚਲੇ ਲਾਗ ਵਾਲੀਆਂ ਬਿਮਾਰੀਆਂ ਦੇ ਸਲਾਹਕਾਰ ਪ੍ਰੋ. ਬਕਾਕ ਜਾਵੇਦ ਮੁਤਾਬਕ ਲਾਗ ਦੇ ਫੈਲਾਅ ਉਸ ਦਿਨ ਹੋ ਸਕਦਾ ਹੈ ਜਦੋਂ ਲੱਛਣ ਪਹਿਲਾਂ ਦਿਖਾਈ ਦੇਣ ਜਾਂ ਜਦੋਂ ਲੱਛਣ ਬਹੁਤ ਹਲਕੇ ਦਿਖਾਈ ਦਿੰਦੇ ਹਨ।
ਲੋਕਾਂ ਨੂੰ ਆਪਣੇ ਅੰਦਰ ਵਾਇਰਸ ਦਾ ਪਤਾ ਲੱਛਣ ਨਜ਼ਰ ਆਉਣ ਤੋਂ ਤਿੰਨ ਦਿਨ ਪਹਿਲਾਂ ਲਗ ਸਕਦਾ ਹੈ ਅਤੇ ਇਸੇ ਦੌਰਾਨ ਨੂੰ ਇਸ ਫੈਲਾਇਆ ਵੀ ਜਾ ਸਕਦਾ ਹੈ। ਖਾਸ ਕਰਕੇ ਲੱਛਣ ਦਿਖਣ ਤੋਂ ਇੱਕ ਦਿਨ ਪਹਿਲਾਂ ਜਾਂ ਲੱਛਣ ਨਜ਼ਰ ਆਉਣ ਵਾਲੇ ਦਿਨ।
ਪ੍ਰੋ. ਜਾਵਿਦ ਦਾ ਕਹਿਣਾ ਹੈ ਕਿ ਲੱਛਣਾਂ ਤੋਂ ਪਹਿਲਾਂ ਦੀ ਟਰੈਕ ਕਰਕੇ ਸੰਪਰਕ ਖੋਜਣਾ ਅਤੇ ਆਈਸੋਲੇਸ਼ਨ ਕਰਨਾ "ਮਹੱਤਨਪੂਰਨ ਉਪਾਅ" ਹੋ ਹਨ।
ਸਪੰਰਕ ਯੋਜਨਾ ਦੀਆਂ ਸ਼ਰਤਾਂ ਤਹਿਤ ਪੂਰੇ ਬਰਤਾਨੀਆ ਵਿੱਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ, ਜਿਹੜਾ ਵਿਅਕਤੀ ਲੱਛਣਾਂ ਤੋਂ ਪਹਿਲਾਂ ਲਾਗ ਫੈਲਉਣ ਦੀ ਪ੍ਰਕਿਰਿਆ ਵਿਚੋਂ ਲੰਘਦਾ ਹੈ ਤਾਂ ਉਸ ਦੇ ਸੰਪਰਕ ਵਿੱਚ ਲੋਕਾਂ ਨੂੰ ਉਨ੍ਹਾਂ ਵਿੱਚ ਲੱਛਣਾਂ ਨਜ਼ਰ ਆਉਣ ਤੱਕ ਖੋਜਿਆ ਜਾਂਦਾ ਹੈ।
ਜਿਨ੍ਹਾਂ ਲੋਕਾਂ ਵਿੱਚ ਲੱਛਣ ਨਹੀਂ ਨਜ਼ਰ ਆਏ ਉਨ੍ਹਾਂ ਨੂੰ ਇਸ ਪ੍ਰਕਿਰਿਆ ਵਿਚੋਂ ਲੰਘਣਾ ਨਹੀਂ ਪਵੇਗਾ।
ਬਿਨਾਂ ਲੱਛਣਾਂ ਵਾਲੇ ਲੋਕ ਲਾਗ ਫੈਲਾਉਣ ਵਾਲੇ ਵਿੱਚ ਸਮਰਥ ਹੋ ਸਕਦੇ ਹਨ ਪਰ ਮੌਜੂਦਾ ਸਬੂਤ ਦੱਸਦੇ ਹਨ ਕਿ ਲੱਛਣਾਂ ਵਾਲੇ ਲੋਕ ਤੋਂ ਵਧੇਰੇ ਜੋਖ਼ਮ ਵਿੱਚ ਹਨ।
ਇੱਕ ਪੌਜ਼ੀਟਿਵ ਨਤੀਜੇ ਤੋਂ ਪਤਾ ਨਹੀਂ ਲਗ ਸਕਦਾ ਕਿ ਕਿ ਤੁਹਾਡੇ ਸਿਸਟਮ ਵਿੱਚ ਕਿੰਨਾ ਵਾਇਰਸ ਹੈ। ਲਾਗ ਵਾਲੇ ਵਿਅਕਤੀ ਦੇ ਛਿੱਕਣ ਤੇ ਖੰਘਣ ਅਤੇ ਹੋਰਨਾਂ ਲੋਕਾਂ ਨਾਲ ਕਿਸੇ ਤਰ੍ਹਾਂ ਸੰਪਰਕ ਕਰਕੇ ਇਸ ਨੂੰ ਵਾਇਰਲ ਲੋਡ ਵਜੋਂ ਜਾਣਿਆਂ ਜਾਂਦਾ ਹੈ।
ਡਾ. ਵੈਨ ਕਰਖੋਵੇ ਨੇ ਦੱਸਿਆ ਕਿ "ਕੋਰੋਨਾਵਾਇਰਸ ਛਿੱਕਣ ਜਾਂ ਖੰਘਣ" ਦੌਰਾਨ ਨਿਕਲੀਆਂ ਪਾਣੀ ਬੂੰਦਾਂ ਨਾਲ ਫੈਲਦਾ ਹੈ।


ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













