ਕੋਰੋਨਾਵਾਇਰਸ: 'ਬਿਨਾਂ ਲੱਛਣਾਂ ਵਾਲੇ ਮਰੀਜ਼ ਦੀ ਬਿਮਾਰੀ ਫੈਲਾਉਣ ਦੀ ਸੰਭਾਵਨਾ ਘੱਟ ਹੈ ' - WHO
“ਕੋਰੋਨਾਵਾਇਰਸ ਦੇ ਬਿਨਾਂ ਲੱਛਣਾਂ ਵਾਲੇ ਮਰੀਜ਼ ਦੂਜਿਆਂ ਤੱਕ ਘੱਟ ਬਿਮਾਰੀ ਫੈਲਾਉਂਦੇ ਹਨ”
ਵਿਸ਼ਵ ਸਿਹਤ ਸੰਗਠਨ (WHO) ਦੀ ਸੋਮਵਾਰ ਨੂੰ ਹੋਈ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ।
ਵਿਸ਼ਵ ਸਿਹਤ ਸੰਗਠਨ ਦੀ ਕੋਵਿਡ-19 ਦੀ ਮਾਹਰ ਡਾ. ਮਾਰੀਆ ਕੇਰਖੋਵੈ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਤੋਂ ਦੂਜਿਆਂ ਨੂੰ ਬਿਮਾਰੀ ਫੈਲਣ ਦਾ ਖ਼ਤਰਾ ਘੱਟ ਹੈ। ਇਨ੍ਹਾਂ ਮਰੀਜ਼ਾਂ ਤੋਂ ਬਹੁਤ ਘੱਟ ਮਾਮਲਿਆਂ ਵਿੱਚ ਦੂਜੇ ਸਿਹਤਮੰਦ ਲੋਕਾਂ ਨੂੰ ਬਿਮਾਰੀ ਫੈਲ ਸਕਦੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸਾਹਮਣੇ ਅਜਿਹੇ ਬਹੁਤ ਮਾਮਲੇ ਆ ਰਹੇ ਹਨ ਜਿਨ੍ਹਾਂ ਵਿੱਚ ਕਈ ਕੋਰੋਨਾਵਾਇਰਸ ਦੇ ਮਰੀਜ਼ਾਂ ਵਿੱਚ ਲੱਛਣ ਦੇਖਣ ਨੂੰ ਨਹੀਂ ਮਿਲਦੇ।
“ਕਈ ਲੋਕਾਂ ਵਿੱਚ ਬਿਮਾਰੀ ਦੇ ਲੱਛਣ ਬਹੁਤ ਥੋੜ੍ਹੇ ਹੁੰਦੇ ਹਨ, ਹੋ ਸਕਦਾ ਹੈ ਕਿ ਉਨ੍ਹਾਂ ਨੂੰ ਅਜੇ ਨਾ ਤਾਂ ਬੁਖਾਰ ਹੋਇਆ ਹੋਵੇ ਤੇ ਨਾ ਖੰਘ ਜਾਂ ਸਾਹ ਸਬੰਧੀ ਕੋਈ ਦਿੱਕਤ ਹੋਵੇ। ਪਰ ਇਹ ਲੋਕ ਵੀ ਕੋਰੋਨਾ ਪੌਜ਼ਿਟਿਵ ਹੋ ਸਕਦੇ ਹਨ।”
ਉਨ੍ਹਾਂ ਕਿਹਾ ਕਿ ਜ਼ਰੂਰੀ ਹੈ ਕਿ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਨੂੰ ਬਹੁਤ ਧਿਆਨ ਨਾਲ ਪਰਖਿਆ ਜਾਵੇ।
“ਕਈ ਦੇਸ਼ਾਂ ਵਿੱਚ ਸੰਪਰਕ ਟਰੇਸਿੰਗ ਰਾਹੀਂ ਇਨ੍ਹਾਂ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ 'ਤੇ ਧਿਆਨ ਦਿੱਤਾ ਗਿਆ। ਉਨ੍ਹਾਂ ਦੇਸ਼ਾਂ ਦੁਆਰਾ ਤਿਆਰ ਕੀਤੀਆਂ ਰਿਪੋਰਟਾਂ ਵਿੱਚ ਪਤਾ ਲੱਗਿਆ ਕਿ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ ਦੂਜਿਆਂ ਨੂੰ ਬਿਮਾਰੀ ਫੈਲਣ ਦਾ ਖ਼ਤਰਾ ਬਹੁਤ ਘੱਟ ਹੈ।”
ਡਾ. ਮਾਰੀਆ ਦਾ ਕਹਿਣਾ ਹੈ ਕਿ ਅਜੇ ਇਸ ਬਾਰੇ ਕਿਸੇ ਵੀ ਥਾਂ ’ਤੇ ਲਿਖਿਆ ਨਹੀਂ ਗਿਆ ਪਰ ਉਹ ਹੋਰ ਦੇਸ਼ਾਂ ਤੋਂ ਇਸ ਬਾਰੇ ਜਾਣਕਾਰੀ ਦੀ ਉਮੀਦ ਕਰ ਰਹੇ ਹਨ। WHO ਇਸ ਡਾਟਾ ਨੂੰ ਬਾਰੀਕੀ ਨਾਲ ਪਰਖ ਰਿਹਾ ਹੈ।
ਸੰਪਰਕ ਟਰੇਸਿੰਗ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਓਦੋਂ ਤੱਕ ਜ਼ਰੂਰੀ ਹੈ ਕਿ ਅਸੀਂ ਲੱਛਣ ਵਾਲੇ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ’ਤੇ ਨਜ਼ਰ ਰੱਖੀਏ ਜਿਸ ਨਾਲ ਬਿਮਾਰੀ ਨੂੰ ਵੱਡੇ ਪੱਧਰ 'ਤੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ।


ਡਾ. ਮਾਰੀਆ ਕੇਰਖੋਵੈ ਨੇ ਕਿਹਾ ਕਿ ਇਨ੍ਹਾਂ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਨੂੰ ਲੱਭਣ ਦਾ ਇੱਕ ਹੀ ਤਰੀਕਾ ਹੈ, ਸੰਪਰਕ ਟਰੇਸਿੰਗ।
ਕੋਵਿਡ-19 ਦੇ ਮਰੀਜ਼ ਜੋ ਹੋਰ ਲੋਕਾਂ ਨਾਲ ਸੰਪਰਕ ਵਿੱਚ ਆਏ ਹੁੰਦੇ ਹਨ, ਜ਼ਰੂਰੀ ਹੈ ਕਿ ਸੰਪਰਕ ਟਰੇਸਿੰਗ ਰਾਹੀਂ, ਹੋਰਾਂ ਦੇ ਵੀ ਟੈਸਟ ਕੀਤੇ ਜਾਣ।
ਕੋਰੋਨਾ ਨੂੰ ਕਿਵੇਂ ਦਿੱਤੀ ਜਾਵੇ ਮਾਤ
ਡਾ. ਮਾਰੀਆ ਕੇਰਖੋਵੈ ਨੇ ਵਾਇਰਸ ਨਾਲ ਲੜਨ ਦੇ ਤਰੀਕਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਜ਼ਰੂਰੀ ਹੈ ਕਿ ਹਰ ਕੋਈ ਨਿੱਜੀ ਪੱਧਰ 'ਤੇ ਆਪਣਾ ਧਿਆਨ ਰੱਖੇ, ਆਪਣੇ ਪਰਿਵਾਰ ਦਾ ਧਿਆਨ ਰੱਖੇ।
“ਇਸ ਤੋਂ ਇਲਾਵਾ ਦੇਸ਼ਾਂ ਕੋਲ ਸੰਪਰਕ ਟਰੇਸਿੰਗ ਦੇ ਸਹੀ ਸਾਧਨ ਹੋਣ ਤਾਂ ਕਿ ਪੀੜਤ ਦੇ ਸੰਪਰਕ ਵਿੱਚ ਆਉਣ ਵਾਲੇ ਹਰ ਸ਼ਖਸ ਨੂੰ ਕੁਆਰੰਟੀਨ ਕੀਤਾ ਜਾ ਸਕੇ। ਸਹੀ ਮੈਡੀਕਲ ਸੁਵਿਧਾਵਾਂ ਦੇ ਨਾਲ ਵੱਡੇ ਪੱਧਰ ਤੇ ਕੋਰੋਨਾ ਟੈਸਟ ਕਰਨ ਦੇ ਤਰੀਕੇ ਮੌਜੂਦ ਹੋਣੇ ਜ਼ਰੂਰੀ ਹਨ।”

ਤਸਵੀਰ ਸਰੋਤ, Getty Images
“ਕਿਸੇ ਵੀ ਦੇਸ ਦੇ ਸਿਹਤ ਵਿਭਾਗ ਨਾਲ ਮਿਲ ਕੇ ਸਾਰੇ ਖੇਤਰ ਕੰਮ ਕਰਨ ਤਾਂ ਕਿ ਇੱਕ-ਜੁੱਟ ਹੋ ਕੇ ਬਿਮਾਰੀ ਨੂੰ ਮਾਤ ਦਿੱਤੀ ਜਾ ਸਕੇ।”
ਪਿਛਲੇ ਦਿਨੀਂ ਵਿਸ਼ਵ ਸਿਹਤ ਸੰਗਠਨ ਦੁਆਰਾ ਘਰ ਬਣੇ ਮਾਸਕ ਪਾਉਣ ਦੀ ਹਦਾਇਤ ਬਾਰੇ ਡਾ. ਮਾਰੀਆ ਨੇ ਕਿਹਾ ਕਿ ਕੋਈ ਮਾਸਕ ਜਾਂ ਮੂੰਹ ਢਕਣ ਵਾਲਾ ਸ਼ੀਲਡ ਉਸ ਵੇਲੇ ਤੱਕ ਸਾਨੂੰ ਬਿਮਾਰੀ ਤੋਂ ਨਹੀਂ ਬਚਾ ਸਕਦਾ ਜਦੋਂ ਤੱਕ ਅਸੀਂ ਹੋਰ ਚੀਜ਼ਾਂ ਜਿਵੇਂ ਇੱਕ-ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣ ਸਮੇਂ ਹੱਥ ਧੋਣ 'ਤੇ ਧਿਆਨ ਨਹੀਂ ਦਿੰਦੇ।
ਵਿਸ਼ਵ ਪੱਧਰ ’ਤੇ ਹਾਲਾਤ
ਹੁਣ ਤੱਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 70 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 4 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਤਸਵੀਰ ਸਰੋਤ, WHO/Twitter
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ ਨੇ ਦੱਸਿਆ ਕਿ ਪਿਛਲੇ ਦੱਸ ਦਿਨਾਂ ਵਿੱਚੋਂ, ਨੌ ਦਿਨਾਂ ਵਿੱਚ ਇੱਕ ਲੱਖ ਤੋਂ ਵੱਧ ਬਿਮਾਰੀ ਦੇ ਮਾਮਲੇ ਸਾਹਮਣੇ ਆਏ ਹਨ।
"ਕੱਲ੍ਹ ਸਾਹਮਣੇ ਆਏ ਸਾਰੇ ਮਾਮਲਿਆਂ ਵਿਚੋਂ 75% ਕੇਸ ਸਿਰਫ਼ 10 ਦੇਸ਼ਾਂ ਵਿੱਚੋਂ ਹਨ। ਉਨ੍ਹਾਂ ਵਿਚੋਂ ਬਹੁਤੇ ਮਾਮਲੇ ਅਮਰੀਕਾ ਅਤੇ ਦੱਖਣੀ ਏਸ਼ੀਆ ਤੋਂ ਹਨ। ਅਫ਼ਰੀਕਾ ਤੇ ਪੂਰਬੀ ਯੂਰਪ ਵਿੱਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।”
ਹਾਲਾਂਕਿ, ਟੇਡਰੋਸ ਨੇ ਇਹ ਵੀ ਸੰਕੇਤ ਦਿੱਤਾ ਕਿ ਕੁਝ ਦੇਸ਼ਾਂ ਦੀ ਸਥਿਤੀ ਵਿੱਚ ਸਕਾਰਾਤਮਕ ਤਬਦੀਲੀ ਆਈ ਹੈ।
ਦੁਨੀਆਂ ਭਰ ਵਿੱਚ ਲੌਕਡਾਊਨ ਵਿੱਚ ਦਿਤੀ ਜਾ ਰਹੀ ਢਿੱਲ ਨੂੰ ਦੇਖਦਿਆਂ ਉਨ੍ਹਾਂ ਕਿਹਾ ਕਿ ਜ਼ਰੂਰੀ ਹੈ ਕਿ ਇਸ ਸਮੇਂ ਦੌਰਾਨ ਜ਼ਿਆਦਾ ਧਿਆਨ ਰੱਖਿਆ ਜਾਵੇ ਤਾਂ ਕਿ ਬਿਮਾਰੀ ਨਾ ਫੈਲੇ।


ਅਮਰੀਕਾ ਵਿੱਚ ਚੱਲ ਰਹੇ ਮੁਜ਼ਾਹਰਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਜ਼ਾਹਰੇ ਕਰਨ ਦਾ ਹੱਕ ਤਾਂ ਹੈ ਪਰ ਉਹ ਇੱਕ-ਦੂਜੇ ਤੋਂ ਲਾਜ਼ਮੀ ਦੂਰੀ ਬਣਾ ਕੇ ਰੱਖਣ ਤੇ ਮਾਸਕ ਪਾਉਣ ਦੇ ਨਾਲ ਸਮੇਂ-ਸਮੇਂ 'ਤੇ ਆਪਣੇ ਹੱਥ ਧੋਂਦੇ ਰਹਿਣ।
ਦੁਨੀਆਂ ਭਰ ਦੇ ਦੇਸ਼ਾਂ ਨੂੰ ਮਹਾਮਾਰੀ ਨਾਲ ਲੜ੍ਹਨ ਬਾਰੇ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਰੇ ਦੇਸ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਲੱਭਣ, ਦੂਜਿਆਂ ਤੋਂ ਵੱਖਰਾ ਕਰਨ, ਟੈਸਟ ਕਰਨ ਤੇ ਮਰੀਜ਼ਾਂ ਦਾ ਧਿਆਨ ਰੱਖਣ।


ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













