ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਇਲਾਜ਼ ਕਰਨ 'ਚ ਡਾਕਟਰ ਵਖਰੇਵਾਂ ਕਿਉਂ ਕਰ ਰਹੇ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਟਲੀ ਬਿਮਾਰਾਂ ਦੇ ਇਲਾਜ ਲਈ ਹਸਪਤਾਲ 'ਚ ਬਿਸਤਰੇ ਜੁਟਾਉਣ ਲਈ ਸੰਘਰਸ਼ ਕਰ ਰਿਹਾ ਹੈ

ਇਟਲੀ ਵਿੱਚ ਕੋਰੋਨਾਵਾਇਰਸ ਵਿਰੁੱਧ ਲੜਾਈ ਲੜ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਚੋਣ ਕਰਨੀ ਪੈ ਰਹੀ ਹੈ ਕਿ ਕਿਸ ਦੀ ਜ਼ਿੰਦਗੀ ਬਚਾਈ ਜਾਵੇ ਅਤੇ ਕਿਸ ਦੀ ਨਹੀਂ।

ਇਟਲੀ ਵਿੱਚ ਕੋਰੋਨਾਵਾਇਰਸ ਦੇ ਹਰ ਦਿਨ ਨਵੇਂ ਕੇਸ ਆ ਰਹੇ ਹਨ। ਬਿਮਾਰਾਂ ਦੇ ਇਲਾਜ ਲਈ ਹਸਪਤਾਲ 'ਚ ਬੈੱਡ ਜੁਟਾਉਣ ਲਈ ਸੰਘਰਸ਼ ਹੋ ਰਿਹਾ ਹੈ।

ਲੋਮਬਾਰਡੀ ਸੂਬੇ ਦੇ ਉੱਤਰੀ ਖੇਤਰ ਬਰਗਮੋ ਦੇ ਇੱਕ ਹਸਪਤਾਲ ਵਿੱਚ ਇੰਟੈਂਸਿਵ ਕੇਅਰ ਯੂਨਿਟ ਦੇ ਮੁਖੀ ਡਾ. ਕ੍ਰਿਸਟਿਨ ਸਾਲਾਰੋਲੀ ਨੇ ਦੱਸਿਆ, "ਜੇ 80 ਤੋਂ 95 ਦੀ ਉਮਰ ਦੇ ਵਿਚਕਾਰ ਕੋਈ ਵਿਅਕਤੀ ਲਾਗ ਕਾਰਨ ਸਾਹ ਨਹੀਂ ਲੈ ਪਾ ਰਿਹਾ, ਤਾਂ ਤੁਸੀਂ ਸ਼ਾਇਦ ਇਲਾਜ ਨਹੀਂ ਕਰੋਗੇ।"

ਕੋਰੋਨਾਵਾਇਰਸ

ਉਨ੍ਹਾਂ ਅੱਗੇ ਕਿਹਾ, "ਇਹ ਭਿਆਨਕ ਸ਼ਬਦ ਹਨ, ਪਰ ਅਫ਼ਸੋਸ ਕਿ ਇਹ ਸੱਚ ਹੈ। ਅਸੀਂ ਉਸ ਸਥਿਤੀ ਵਿਚ ਨਹੀਂ ਹਾਂ ਜਿਸ ਨੂੰ ਤੁਸੀਂ 'ਚਮਤਕਾਰ' ਕਹਿੰਦੇ ਹੋ।"

ਇਸ ਦਾ ਮਤਲਬ ਹੈ ਕਿ, ਕੀ ਇਹ ਜੀਵਨ ਜਾਂ ਮੌਤ ਦੇ ਫੈਸਲੇ ਲੈਣੇ ਜ਼ਰੂਰੀ ਹਨ?

ਇਹ ਵੀ ਪੜ੍ਹੋ:

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਇਸ ਵੇਲੇ ਇਟਲੀ ਵਿੱਚ ਖਾਸ ਤੌਰ 'ਤੇ ਘਾਤਕ ਸਾਬਤ ਹੋ ਰਿਹਾ ਹੈ

'ਇਹ ਚੋਣ ਕਰਨੀ ਆਸਾਨ ਨਹੀਂ'

ਕੋਰੋਨਾਵਾਇਰਸ ਕਾਰਨ ਇਟਲੀ ਵਿੱਚ 1000 ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਮੌਤਾਂ ਦਾ ਇਹ ਅੰਕੜਾ ਚੀਨ ਦੇ ਬਾਹਰ ਸਭ ਤੋਂ ਵੱਧ ਹੈ।

ਸੰਯੁਕਤ ਰਾਸ਼ਟਰ ਦੇ ਅਨੁਸਾਰ ਜਪਾਨ ਤੋਂ ਬਾਅਦ ਦੁਨੀਆਂ ਵਿੱਚ ਇਟਲੀ ਅਜਿਹਾ ਦੇਸ ਹੈ ਜਿੱਥੇ ਬਜ਼ੁਰਗਾਂ ਦੀ ਵੱਧ ਗਿਣਤੀ ਹੈ।

ਇਸਦਾ ਅਰਥ ਹੈ ਕਿ ਜੇ ਉਹ ਵਾਇਰਸ ਦੀ ਚਪੇਟ 'ਚ ਆ ਜਾਂਦੇ ਹਨ ਤਾਂ ਉਨ੍ਹਾਂ ਨੂੰ ਖ਼ਤਰਾ ਜ਼ਿਆਦਾ ਹੈ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ

ਇਸ ਮਹੀਨੇ ਦੇ ਸ਼ੁਰੂਆਤ ਵਿਚ ਇਟਲੀ ਦੇ ਸਿਹਤ ਮਾਹਿਰਾਂ ਨੇ ਡਾਕਟਰਾਂ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ।

ਉਨ੍ਹਾਂ ਹਦਾਇਤਾਂ ਅਨੁਸਾਰ "ਖ਼ਾਸ ਹਾਲਾਤ ਵਿੱਚ" ਹੀ, ਇੰਟੈਨਸਿਵ ਕੇਅਰ ਬੈੱਡ ਦੇਣਾ ਚਾਹੀਦਾ ਹੈ ਜਿਸ ਦਾ ਮਤਲਬ ਹੈ ਕਿ ਹਰੇਕ ਲਈ ਇੱਥੇ ਜਗ੍ਹਾ ਨਹੀਂ ਹੋਵੇਗੀ।

'ਪਹਿਲਾਂ ਆਓ ਪਹਿਲਾਂ ਜਾਓ' ਵਾਲੇ ਅਧਾਰ 'ਤੇ ਮਰੀਜ਼ਾਂ ਨੂੰ ਦਾਖ਼ਲ ਕਰਨ ਦੀ ਬਜਾਏ, ਡਾਕਟਰਾਂ ਅਤੇ ਨਰਸਾਂ ਨੂੰ ਸਲਾਹ ਦਿੱਤੀ ਗਈ ਕਿ ਉਸੇ ਮਰੀਜ਼ 'ਤੇ ਧਿਆਨ ਦਿੱਤਾ ਜਾਵੇ ਜਿਸ ਦੀ ਬਚਣ ਦੀ ਸੰਭਾਵਨਾ ਜ਼ਿਆਦਾ ਹੋਵੇ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੋਰੋਨਾਵਾਇਰਸ ਕਾਰਨ ਹਾਲਾਤ ਵਿਗੜ ਰਹੇ

ਇਟਲੀ ਵਿੱਚ ਤਕਰੀਬਨ 5,200 ਇੰਟੈਨਸਿਵ ਕੇਅਰ ਬੈੱਡ ਹਨ, ਪਰ ਸਰਦੀਆਂ ਦੇ ਮਹੀਨਿਆਂ ਵਿੱਚ, ਇਨ੍ਹਾਂ ਵਿਚੋਂ ਬਹੁਤੇ ਪਹਿਲਾਂ ਹੀ ਸਾਹ ਦੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦੇ ਇਲਾਜ ਕਾਰਨ ਭਰ ਜਾਂਦੇ ਨਹ।

ਲੋਮਬਾਰਡੀ ਅਤੇ ਵੇਨੇਟੋ ਦੇ ਉੱਤਰੀ ਖੇਤਰਾਂ ਵਿੱਚ ਨਿੱਜੀ ਅਤੇ ਜਨਤਕ ਸੰਸਥਾਵਾਂ ਵਿੱਚ ਸਿਰਫ਼ 1,800 ਬੈੱਡ ਹਨ।

ਲੋਮਬਾਰਡੀ ਦੇ ਇੱਕ ਹਸਪਤਾਲ ਵਿੱਚ ਕੰਮ ਕਰਨ ਵਾਲੇ ਡਾਕਟਰ ਸਟੀਫ਼ਨੋ ਮੈਗਨੋਨ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਪਣੀ ਸਮਰੱਥਾ ਦੀ ਹੱਦ ਤੱਕ ਪਹੁੰਚ ਰਹੇ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੋਮਬਾਰਡੀ ਅਤੇ ਵੇਨੇਟੋ ਦੇ ਉੱਤਰੀ ਖੇਤਰਾਂ ਵਿੱਚ ਨਿੱਜੀ ਅਤੇ ਜਨਤਕ ਸੰਸਥਾਵਾਂ ਵਿੱਚ ਸਿਰਫ਼ 1,800 ਬੈੱਡ ਹਨ

ਇਨ੍ਹਾਂ ਸੂਬਿਆਂ ਵਿੱਚ ਮਨੁੱਖੀ ਅਤੇ ਤਕਨੀਕੀ ਸਰੋਤ ਖ਼ਤਮ ਹੋ ਗਏ ਹਨ, ਇਸ ਲਈ ਨਵੇਂ ਵੈਂਟੀਲੇਟਰ ਅਤੇ ਨਵੇਂ ਉਪਕਰਣਾਂ ਦੀ ਉਡੀਕ ਕਰ ਰਹੇ ਹਾਂ।

ਇਸ ਹਫ਼ਤੇ ਦੇ ਸ਼ੁਰੂ ਵਿੱਚ, ਬਰਗੇਮੋ ਵਿੱਚ ਆਈਸੀਯੂ ਦੇ ਡਾਕਟਰ, ਡੈਨੀਅਲ ਮੈਕਿਨੀ ਦਾ ਇਹ ਬਿਆਨ ਟਵਿੱਟਰ 'ਤੇ ਵਾਇਰਲ ਹੋਇਆ।

ਇਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਟੀਮ "ਸੁਨਾਮੀ ਵਾਂਗ ਪ੍ਰਭਾਵਿਤ ਹੋ ਗਈ ਸੀ ਅਤੇ ਸਾਹ ਦੀਆਂ ਸਮੱਸਿਆਵਾਂ ਵਾਲੇ ਉਪਕਰਣ ਜਿਵੇਂ ਕਿ ਵੈਂਟੀਲੇਟਰ ਇਲਾਜ ਲਈ "ਸੋਨੇ ਵਰਗੇ" ਕੀਮਤੀ ਹੋ ਗਏ ਸਨ।

ਉਨ੍ਹਾਂ ਦੱਸਿਆ, "ਕੇਸ ਵੱਧ ਰਹੇ ਹਨ, ਪ੍ਰਤੀ ਦਿਨ 15-20 ਮਰੀਜ਼ ਦਾਖ਼ਲ ਹੋ ਰਹੇ ਹਨ, ਸਾਰੇ ਵਾਇਰਸ ਦੇ ਇਲਾਜ ਲਈ ਆ ਰਹੇ ਹਨ। ਐਮਰਜੈਂਸੀ ਰੂਮ ਵੀ ਹੁਣ ਆਪਣੀ ਸਮਰਥਾ ਟੱਪ ਚੁੱਕੇ ਹਨ।"

ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਕਿੱਥੇ-ਕਿੱਥੇ ਆਏ ਹਨ, ਇਸ ਬਾਰੇ ਤੁਸੀਂ ਇਸ ਨਕਸ਼ੇ ਰਾਹੀਂ ਸਮਝ ਸਕਦੇ ਹੋ।

Sorry, your browser cannot display this map