ਸੀਰੀਆ: ਇਦਬਿਲ 'ਚ ਹਵਾਈ ਹਮਲਾ, ਤੁਰਕੀ ਦੇ 29 ਫੌਜੀਆਂ ਦੀ ਮੌਤ

ਸੀਰੀਆ ਦੀ ਫੌਜ ਦੇ ਹਵਾਈ ਹਮਲੇ ਵਿਚ ਘੱਟੋ ਘੱਟ 29 ਤੁਰਕੀ ਫੌਜੀ ਮਾਰੇ ਗਏ ਹਨ। ਤੁਰਕੀ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਹਮਲਾ ਉੱਤਰ ਪੱਛਮੀ ਸੀਰੀਆ ਵਿੱਚ ਹੋਇਆ ਹੈ।

ਤੁਰਕੀ ਦੇ ਹਾਤ ਪ੍ਰਾਂਤ ਦੇ ਰਾਜਪਾਲ ਰਹਿਮੀ ਡੋਗਨ ਨੇ ਕਿਹਾ ਕਿ ਇਸ ਹਮਲੇ ਕਾਰਨ ਇਦਲੀਬ ਵਿੱਚ ਬਹੁਤ ਸਾਰੇ ਲੋਕ ਜ਼ਖ਼ਮੀ ਹੋਏ ਹਨ। ਕੁਝ ਹੋਰ ਰਿਪੋਰਟਾਂ ਦਾਅਵਾ ਕਰ ਰਹੀਆਂ ਹਨ ਕਿ ਮਰਨ ਵਾਲਿਆਂ ਦੀ ਗਿਣਤੀ 29 ਤੋਂ ਵੱਧ ਹੈ।

ਰਿਪੋਰਟਾਂ ਦੇ ਅਨੁਸਾਰ, ਤੁਰਕੀ ਦੇ ਰਾਸ਼ਟਰਪਤੀ ਰਿਚੇਰ ਤੈਯਪ ਅਰਦੋਆਨ ਨੇ ਇੱਕ ਉੱਚ ਪੱਧਰੀ ਸੁਰੱਖਿਆ ਬੈਠਕ ਬੁਲਾਈ ਹੈ, ਜਿਸ ਤੋਂ ਬਾਅਦ ਤੁਰਕੀ ਸੀਰੀਆ ਦੇ ਹਮਲਿਆਂ ਦਾ ਜਵਾਬ ਦੇ ਰਿਹਾ ਹੈ।

ਇਦਲੀਬ ਇਸ ਸਮੇਂ ਬਾਗੀਆਂ ਦੇ ਕਬਜ਼ੇ ਵਿਚ ਹੈ ਅਤੇ ਰੂਸ ਦੀ ਹਮਾਇਤ ਕਰਨ ਵਾਲੀ ਸੀਰੀਆ ਦੀ ਫੌਜ ਇਦਲੀਬ ਨੂੰ ਬਾਗੀਆਂ ਤੋਂ ਆਜ਼ਾਦ ਕਰਵਾਉਣਾ ਚਾਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਬਾਗੀਆਂ ਨੂੰ ਤੁਰਕੀ ਦੀ ਫੌਜ ਦਾ ਸਮਰਥਨ ਪ੍ਰਾਪਤ ਹੈ।

ਰਾਸ਼ਟਰਪਤੀ ਅਰਦੋਵਾਨ ਚਾਹੁੰਦੇ ਹਨ ਕਿ ਸੀਰੀਆ ਦੀ ਸਰਕਾਰ ਆਪਣੀਆਂ ਫੌਜਾਂ ਨੂੰ ਉਨ੍ਹਾਂ ਠਿਕਾਣਿਆਂ ਤੋਂ ਵਾਪਸ ਬੁਲਾਵੇ ਜਿਥੇ ਤੁਰਕੀ ਨੇ ਨਿਗਰਾਨੀ ਲਈ ਆਪਣੇ ਸੈਨਿਕ ਅੱਡੇ ਸਥਾਪਿਤ ਕੀਤੇ ਹਨ।

ਉਨ੍ਹਾਂ ਪਹਿਲਾਂ ਵੀ ਚਿਤਾਵਨੀ ਦਿੱਤੀ ਸੀ ਕਿ ਜੇ ਸੀਰੀਆ ਦੀ ਫੌਜ ਅੱਗੇ ਵਧਦੀ ਰਹੀ ਤਾਂ ਉਹ ਢੁੱਕਵੇਂ ਕਦਮ ਚੁੱਕਣਗੇ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।