ਕੋਰੋਨਾਵਾਇਰਸ: ਸੁਪਰ ਸਪਰੈਡਰ ਕੀ ਹੁੰਦੇ ਹਨ

ਚੀਨ, ਕੋਰੋਨਾਵਾਇਰਸ

ਤਸਵੀਰ ਸਰੋਤ, Getty Images

    • ਲੇਖਕ, ਜੇਮਸ ਗਾਲਾਘਰ
    • ਰੋਲ, ਬੀਬੀਸੀ ਪੱਤਰਕਾਰ

ਸੁਪਰ-ਸਪਰੈਡਿੰਗ (ਬਹੁਤ ਜ਼ਿਆਦਾ ਫੈਲਣਾ), ਜਿੱਥੇ ਇੱਕ ਮਰੀਜ਼ ਵੱਡੀ ਗਿਣਤੀ ਵਿੱਚ ਲੋਕਾਂ ਵਿਚਕਾਰ ਇਨਫੈਕਸ਼ਨ ਫੈਲਾ ਦਿੰਦਾ ਹੈ, ਤਕਰਬੀਨ ਹਰੇਕ ਪ੍ਰਕੋਪ ਦੀ ਵਿਸ਼ੇਸ਼ਤਾ ਹੈ।

ਇਸ ਵਿੱਚ ਉਸ ਦਾ ਕਸੂਰ ਨਹੀਂ ਹੈ। ਪਰ ਬਿਮਾਰੀਆਂ ਕਿਸ ਤਰ੍ਹਾਂ ਫੈਲ ਰਹੀਆਂ ਹਨ ਇਸ 'ਤੇ ਅਸਰ ਹੋ ਸਕਦਾ ਹੈ।

ਕੋਰੋਨਾਵਾਇਰਸ ਦੇ ਬਹੁਤ ਜ਼ਿਆਦਾ ਫੈਲਣ (ਸੁਪਰ ਸਪਰੈਡਿੰਗ) ਦੀਆਂ ਖ਼ਬਰਾਂ ਚੀਨ ਦੇ ਵੁਹਾਨ ਵਿੱਚੋਂ ਆਈਆਂ ਸਨ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਯੂਕੇ ਦੇ ਸਟੀਵ ਵਾਲਸ਼ ਜੋ ਸਿੰਗਾਪੁਰ ਵਿੱਚ ਰਹਿ ਰਹੇ ਸਨ, ਨੂੰ ਯੂਕੇ ਵਿੱਚ ਚਾਰ, ਫਰਾਂਸ ਵਿੱਚ ਪੰਜ ਅਤੇ ਸੰਭਾਵੀ ਤੌਰ 'ਤੇ ਮੇਜਰਕਾ ਵਿੱਚ ਇੱਕ ਕੇਸ ਨਾਲ ਜੋੜਿਆ ਜਾਂਦਾ ਹੈ।

ਸੁਪਰ ਸਪਰੈਡਰ ਕੌਣ ਹੁੰਦਾ ਹੈ?

ਇਹ ਇੱਕ ਅਸਪਸ਼ਟ ਸ਼ਬਦ ਹੈ, ਜਿਸ ਦੀ ਕੋਈ ਪਰਿਭਾਸ਼ਾ ਨਹੀਂ ਹੈ ਪਰ ਇਹ ਉਦੋਂ ਹੁੰਦਾ ਹੈ ਜਦੋਂ ਮਰੀਜ਼ ਆਮ ਤੋਂ ਕਾਫ਼ੀ ਜ਼ਿਆਦਾ ਲੋਕਾਂ ਨੂੰ ਇਨਫੈਕਸ਼ਨ ਪਹੁੰਚਾਉਂਦਾ ਹੈ।

ਕੋਰੋਨਾਵਾਇਰਸ

ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿੱਚ ਕੀ ਹਨ ਹਾਲਾਤ

  • ਪੰਜਾਬ ਵਿੱਚ 33 ਪੌਜ਼ੀਟਿਵ ਕੇਸ, ਇੱਕ ਮੌਤ। ਚੰਡੀਗੜ੍ਹ 'ਚ ਵੀ 7 ਕੇਸ ਪੌਜ਼ੀਟਿਵ।
  • ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਲੌਕਡਾਊਨ, ਤਿੰਨਾਂ ਸੂਬਿਆਂ ਦੀਆਂ ਸਰਹੱਦਾਂ ਸੀਲ।
  • ਭਾਰਤ ਵਿੱਚ ਹੁਣ ਤੱਕ 13 ਮੌਤਾਂ ਹੋਈਆਂ ਹਨ ਅਤੇ 600 ਤੋਂ ਵੱਧ ਕੇਸ ਸਾਹਮਣੇ ਆਏ ਹਨ।
  • ਦੁਨੀਆਂ ਭਰ ਪੀੜਤਾਂ ਦੀ ਗਿਣਤੀ 5 ਲੱਖ ਤੋਂ ਪਾਰ ਤੇ ਮੌਤਾਂ ਦਾ ਅੰਕੜਾ 23,000 ਤੋਂ ਪਾਰ।
  • ਦੁਨੀਆਂ ਭਰ ਵਿੱਚ ਚੀਨ ਮਗਰੋਂ ਇਟਲੀ ਸਭ ਤੋਂ ਵੱਧ ਤ੍ਰਸਤ। ਇਟਲੀ ਵਿੱਚ ਮੌਤਾਂ ਦਾ ਅੰਕੜਾ 6000 ਤੋਂ ਵੱਧ।
ਕੋਰੋਨਾਵਾਇਰਸ

ਔਸਤਨ, ਨਵੇਂ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਵਾਲਾ ਹਰੇਕ ਵਿਅਕਤੀ ਇਸ ਨੂੰ ਦੋ ਤੋਂ ਤਿੰਨ ਹੋਰ ਲੋਕਾਂ ਵਿੱਚ ਫੈਲਾ ਰਿਹਾ ਹੈ।

ਪਰ ਇਹ ਸਿਰਫ਼ ਇੱਕ ਔਸਤਨ ਹੈ। ਕੁਝ ਲੋਕ ਇਸ ਨੂੰ ਕਿਸੇ ਵਿੱਚ ਨਹੀਂ ਪਹੁੰਚਾਉਣਗੇ ਜਦਕਿ ਦੂਜੇ ਉਹੀ ਇਨਫੈਕਸ਼ਨ ਕਾਫ਼ੀ ਲੋਕਾਂ ਵਿੱਚ ਫੈਲਾ ਦੇਣਗੇ।

ਸੁਪਰ ਸਪਰੈਡਿੰਗ ਕਿਵੇਂ ਹੋ ਸਕਦੀ ਹੈ?

ਇਹ ਬਹੁਤ ਵੱਡੇ ਪੱਧਰ 'ਤੇ ਹੋ ਸਕਦੀ ਹੈ ਅਤੇ ਪ੍ਰਕੋਪ 'ਤੇ ਬਹੁਤ ਵੱਡਾ ਅਸਰ ਪੈ ਸਕਦਾ ਹੈ।

2015 ਵਿੱਚ ਇੱਕ 'ਸੁਪਰ ਸਪਰੈਡਿੰਗ' ਕਾਰਨ 82 ਲੋਕਾਂ ਨੂੰ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ (Mers) ਦੇ ਇੱਕ ਮਰੀਜ਼ ਤੋਂ ਇਨਫੈਕਸ਼ਨ ਹੋ ਗਿਆ ਸੀ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਪੱਛਮੀ ਅਫਰੀਕਾ ਵਿੱਚ ਫੈਲੀ ਈਬੋਲਾ ਮਹਾਂਮਾਰੀ ਦੌਰਾਨ ਬਹੁਤ ਸਾਰੇ ਕੇਸ (61%) ਸਿਰਫ਼ ਥੋੜੇ ਜਿਹੇ ਮਰੀਜ਼ਾਂ (3%) ਤੋਂ ਆਏ ਸਨ।

ਕਿੰਗਜ਼ ਕਾਲਜ ਲੰਡਨ ਦੀ ਡਾ. ਨੈਤਾਲੀ ਮੈਕਡਰਮੋਟ ਦਾ ਕਹਿਣਾ ਹੈ, "ਜੂਨ 2014 ਵਿੱਚ ਸਿਰਫ਼ ਇੱਕ ਅੰਤਿਮ ਸੰਸਕਾਰ ਤੋਂ 100 ਤੋਂ ਵਧੇਰੇ ਇਨਫੈਕਸ਼ਨ ਫੈਲਣ ਦੇ ਮਾਮਲੇ ਆਏ ਸਨ।"

ਕੁਝ ਲੋਕ ਵਧੇਰੇ ਇਨਫੈਕਸ਼ਨ ਕਿਉਂ ਫੈਲਾਉਂਦੇ ਹਨ?

ਕੁਝ ਲੋਕ ਬਹੁਤ ਜ਼ਿਆਦਾ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ ਜਾਂ ਤਾਂ ਉਹ ਆਪਣੀ ਨੌਕਰੀ ਕਰਕੇ ਜਾਂ ਉਹ ਜਿੱਥੇ ਰਹਿੰਦੇ ਹਨ। ਇਸ ਦਾ ਅਰਥ ਹੈ ਕਿ ਉਹ ਬਿਮਾਰੀ ਨੂੰ ਵਧੇਰੇ ਫੈਲਾ ਸਕਦੇ ਹਨ ਭਾਵੇਂ ਉਨ੍ਹਾਂ ਵਿੱਚ ਲੱਛਣ ਹੋਣ ਜਾਂ ਨਾ।

ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ ਦੇ ਡਾ. ਜੋਹਨ ਐਡਮੰਡਜ਼ ਦਾ ਕਹਿਣਾ ਹੈ, "ਬੱਚੇ ਇਸ ਵਿੱਚ ਬਿਹਤਰ ਹੁੰਦੇ ਹਨ - ਇਸ ਲਈ ਸਕੂਲ ਬੰਦ ਕਰਨਾ ਇੱਕ ਚੰਗਾ ਉਪਾਅ ਹੋ ਸਕਦਾ ਹੈ।"

ਕੋਰੋਨਾਵਾਇਰਸ
ਕੋਰੋਨਾਵਾਇਰਸ

ਈਡਨਬੁਰਾਹ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਕ ਵੂਲਹਾਊਸ ਕਹਿੰਦੇ ਹਨ, "ਐੱਚਆਈਵੀ ਫੈਲਾਉਣ ਵਿੱਚ ਪ੍ਰੋਫੈਸ਼ਨਲ ਸੈਕਸ ਵਰਕਰਾਂ ਦੀ ਅਹਿਮ ਭੂਮੀਕਾ ਸੀ।"

ਦੂਜੇ "ਸੁਪਰ-ਸ਼ੈਡਰ" ਹੁੰਦੇ ਹਨ ਜਿਹੜੇ ਆਪਣੇ ਸਰੀਰ ਵਿੱਚੋਂ ਅਸਾਧਾਰਣ ਤੌਰ 'ਤੇ ਵੱਡੀ ਗਿਣਤੀ ਵਿੱਚ ਵਾਇਰਸ (ਜਾਂ ਹੋਰ ਬੱਗ) ਛੱਡਦੇ ਹਨ। ਇਸ ਕਾਰਨ ਜੇ ਕੋਈ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਨਫੈਕਸ਼ਨ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਕੋਰੋਨਾਵਾਇਰਸ

ਸਾਰਸ ਬਿਮਾਰੀ ਦਾ ਇਲਾਜ ਕਰਨ ਵਾਲੇ ਹਸਪਤਾਲ ਸੁਪਰ ਸਪਰੈਡਿੰਗ ਦਾ ਇੱਕ ਵੱਡਾ ਕੇਂਦਰ ਬਣ ਗਏ ਸਨ ਕਿਉਂਕਿ ਸਭ ਤੋਂ ਬਿਮਾਰ ਮਰੀਜ਼ ਵਿੱਚ ਹੀ ਸਭ ਤੋਂ ਵੱਧ ਇਨਫੈਕਸ਼ਨ ਸੀ ਅਤੇ ਉਹ ਬਹੁਤ ਸਾਰੇ ਸਿਹਤ ਮੁਲਾਜ਼ਮਾਂ ਦੇ ਸੰਪਰਕ ਵਿੱਚ ਆਏ।

ਉਹ ਇੱਕ ਵੱਡੀ ਬਿਮਾਰੀ ਉੱਤੇ ਕਿਵੇਂ ਅਸਰ ਪਾਉਂਦੇ ਹਨ?

ਡਾਕਟਰ ਐਡਮੰਡਜ਼ ਨੇ ਬੀਬੀਸੀ ਨੂੰ ਦੱਸਿਆ, "ਕਿਸੇ ਵੀ ਪ੍ਰਕੋਪ (ਵੱਡੀ ਬਿਮਾਰੀ) ਦੀ ਸ਼ੁਰੂਆਤ ਵਿੱਚ ਸੁਪਰ-ਸਪਰੈਡਿੰਗ ਦੀ ਵੱਡੀ ਭੂਮਿਕਾ ਹੁੰਦੀ ਹੈ, ਜਦੋਂ ਉਹ ਵਾਇਰਸ ਸਥਾਪਤ ਹੋਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ।"

ਕੋਰੋਨਵਾਇਰਸ ਸਮੇਤ ਨਵੇਂ ਇਨਫੈਕਸ਼ਨ ਪਸ਼ੂਆਂ ਤੋਂ ਆਉਂਦੇ ਹਨ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਜਦੋਂ ਇਹ ਪਹਿਲੇ ਮਰੀਜ਼ ਵਿੱਚ ਆਉਂਦਾ ਹੈ ਤਾਂ ਵੱਡਾ ਪ੍ਰਕੋਪ ਬਣਨ ਤੋਂ ਪਹਿਲਾਂ ਬਿਮਾਰੀ ਫੈਲ ਸਕਦੀ ਹੈ।

ਪਰ ਜੇ ਇਹ ਇੱਕ 'ਸੁਪਰ ਸਪਰੈਡਰ' ਦਾ ਰਾਹ ਤੇਜ਼ੀ ਨਾਲ ਲੱਭ ਲਏ ਤਾਂ ਇਹ ਪ੍ਰਕੋਪ ਨੂੰ ਹੁਲਾਰਾ ਦਿੰਦਾ ਹੈ। ਇਹੀ ਨਿਯਮ ਲਾਗੂ ਹੁੰਦੇ ਹਨ ਜਦੋਂ ਅਜਿਹੇ ਮਾਮਲੇ ਦੂਜੇ ਦੇਸਾਂ ਵਿੱਚ ਪਹੁੰਚਦੇ ਹਨ।

ਡਾ. ਮੈਕਡਰਮੌਟ ਕਹਿੰਦੇ ਹਨ, "ਜੇ ਤੁਹਾਡੇ ਨੇੜੇ ਬਹੁਤ ਸਾਰੇ ਸੁਪਰ ਸਪਰੈਡਰ ਹਨ ਤਾਂ ਤੁਸੀਂ ਇਸ ਨੂੰ ਫੈਲਣ ਤੋਂ ਰੋਕਣ ਲਈ ਸੰਘਰਸ਼ ਕਰੋਗੇ।"

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਜੇ ਸੁਪਰ ਸਪਰੈਡਿੰਗ (ਵੱਡੇ ਪੱਧਰ ਤੇ ਫੈਲਣਾ) ਹੋ ਰਹੀ ਹੈ ਤਾਂ ਕੋਰੋਨਾਵਾਇਰਸ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਹੈ?

ਨਵੇਂ ਕੋਰੋਨਾਵਾਇਰਸ ਦਾ ਵੱਡੇ ਪੱਧਰ 'ਤੇ ਫੈਲਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਅਤੇ ਕੋਈ ਜ਼ਿਆਦਾ ਫਰਕ ਵੀ ਨਹੀਂ ਪਏਗਾ ਕਿ ਬਿਮਾਰੀ ਨਾਲ ਕਿਵੇਂ ਨਜਿੱਠਿਆ ਜਾ ਰਿਹਾ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਇਸ ਸਮੇਂ ਅਸੀਂ ਕੇਸਾਂ ਦੀ ਪਛਾਣ ਛੇਤੀ ਕਰਨ 'ਤੇ ਪੂਰੀ ਤਰ੍ਹਾਂ ਨਿਰਭਰ ਹਾਂ ਅਤੇ ਉਹ ਕਿਸ ਦੇ ਸੰਪਰਕ ਵਿੱਚ ਆਏ ਹਨ।

ਪ੍ਰੋ. ਵੂਲਹਾਉਸ ਕਹਿੰਦੇ ਹਨ, "ਇਹ ਇਸ ਨੂੰ ਹੋਰ ਵੀ ਅਹਿਮ ਬਣਾ ਦਿੰਦਾ ਹੈ, ਤੁਸੀਂ ਬਹੁਤ ਸਾਰੀਆਂ ਗਲਤੀਆਂ ਨਹੀਂ ਕਰ ਸਕਦੇ, ਤੁਸੀਂ ਸੁਪਰ-ਸਪਰੈਡਰ ਨੂੰ ਨਹੀਂ ਗਵਾ ਸਕਦੇ।"

ਕੀ ਇਹ ਸੁਪਰ ਸਪਰੈਡਰ ਦੀ ਗਲਤੀ ਹੈ?

ਇਤਿਹਾਸਕ ਤੌਰ 'ਤੇ, ਸੁਪਰ-ਸਪਰੈਡਰ ਨੂੰ ਮਾੜਾ ਕਹਿਣ ਦਾ ਰੁਝਾਨ ਰਿਹਾ ਹੈ।

"ਟਾਈਫਾਈਡ ਮੈਰੀ", ਆਇਰਿਸ਼ ਕੁੱਕ ਮੈਰੀ ਮੈਲਨ (1869-1938), ਅਣਜਾਣੇ ਵਿੱਚ ਟਾਈਫਾਈਡ ਬੁਖ਼ਾਰ ਕਾਰਨ ਮਰ ਗਈ ਜਦੋਂ ਕਿ ਉਸ ਵਿੱਚ ਕੋਈ ਲੱਛਣ ਵੀ ਨਹੀਂ ਸਨ। ਉਸ ਨੂੰ ਦਹਾਕਿਆਂ ਤੱਕ ਦੇਸ ਨਿਕਾਲਾ ਝੱਲਣਾ ਪਿਆ ਅਤੇ ਜ਼ਬਰੀ ਵੱਖ ਰੱਖਿਆ ਗਿਆ।

Mary Mallon, ਮੈਰੀ ਮੈਲਨ, ਸੁਪਰ ਸਪਰੈਡਰ
ਤਸਵੀਰ ਕੈਪਸ਼ਨ, ਮੈਰੀ ਮੈਲਨ ਉੱਤੇ ਟਾਇਫਡ ਨੂੰ ਵੱਡੇ ਪੱਧਰ ਉੱਤੇ ਫੈਲਾਉਣ ਦਾ ਇਲਾਜ਼ਮ ਸੀ

ਪਰ ਅਸਲ ਵਿੱਚ ਇਹ ਮਰੀਜ਼ ਦੀ ਗਲਤੀ ਨਹੀਂ ਹੁੰਦੀ ਹੈ।

ਡਾ. ਮੈਕਡਰਮੋਟ ਕਹਿੰਦੇ ਹਨ, "ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਕਰਨ ਵਿੱਚ ਸਾਵਧਾਨੀ ਵਰਤਣ ਦੀ ਲੋੜ ਹੈ।"

ਕੋਰੋਨਾਵਾਇਰਸ

"ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ, ਇਹ ਇੱਕ ਇਨਫੈਕਸ਼ਨ ਹੈ ਜਿਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ।

"ਉਹ ਸ਼ਾਇਦ ਡਰ ਗਏ ਹਨ ਅਤੇ ਉਨ੍ਹਾਂ ਨੂੰ ਪਿਆਰ ਅਤੇ ਧਿਆਨ ਦੀ ਲੋੜ ਹੈ।"

ਕੋਰੋਨਾਵਾਇਰਸ
ਕੋਰੋਨਾਵਾਇਰਸ
ਕੋਰੋਨਾਵਾਇਰਸ ਹੈਲਪਲਾਈਨ

ਤਸਵੀਰ ਸਰੋਤ, MoHFW_INDIA

ਕੋਰੋਨਾਵਾਇਰਸ

ਇਹ ਵੀ ਦੇਖੋ-

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)