ਥਾਈਲੈਂਡ: ਪੁੱਤਰ ਨੂੰ ਮਨਾਉਣ ਆਈ ਮਾਂ ਦੀ ਵੀ ਨਹੀਂ ਚੱਲੀ, 21 ਲੋਕਾਂ ਨੂੰ ਮਾਰਨ ਵਾਲਾ ਫੌਜੀ ਮਾਰਿਆ ਗਿਆ

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਉੱਤਰ-ਪੂਰਬ ਵਿੱਚ ਸਥਿਤ ਨਕੋਨ ਰੈਟਚਾਸੀਮਾ ਸ਼ਹਿਰ ਵਿੱਚ ਗੋਲੀਬਾਰੀ ਕਰਨ ਵਾਲਾ ਜਵਾਨ ਮਾਰਿਆ ਗਿਆ। ਉਸਦੀ ਗੋਲੀਬਾਰੀ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋਈ ਹੈ। ਹਮਲਾਵਰ ਦੀ ਮੌਤ ਦੀ ਪੁਸ਼ਟੀ ਪੁਲਿਸ ਨੇ ਕਰ ਦਿੱਤੀ ਹੈ।

ਬੀਬੀਸੀ ਥਾਈ ਨੇ ਰੱਖਿਆ ਮੰਤਰਾਲੇ ਦੇ ਬੁਲਾਰੇ ਨਾਲ ਗੱਲ ਕੀਤੀ, ਜਿਸ ਦਾ ਕਹਿਣਾ ਹੈ ਕਿ ਜਫਰਾਫੰਥ ਥੋਮਾ ਨਾਮ ਦੇ ਜੂਨੀਅਰ ਅਧਿਕਾਰੀ ਨੇ ਸੈਨਿਕ ਕੈਂਪ ਤੋਂ ਹਥਿਆਰ ਚੋਰੀ ਕਰਨ ਤੋਂ ਪਹਿਲਾਂ ਆਪਣੇ ਕਮਾਂਡਿੰਗ ਅਫ਼ਸਰ 'ਤੇ ਹਮਲਾ ਕੀਤਾ ਸੀ।

ਉਸ ਤੋਂ ਬਾਅਦ ਉਸ ਨੇ ਉੱਤਰ-ਪੂਰਬ ਬੈਂਕਾਕ ਦੇ ਸ਼ਹਿਰ ਦੇ ਬੋਧ ਮੰਦਿਰ ਅਤੇ ਸ਼ੌਪਿੰਗ ਸੈਂਟਰ 'ਤੇ ਹਮਲਾ ਕੀਤਾ।

ਮੰਨਿਆ ਜਾ ਰਿਹਾ ਹੈ ਸ਼ੱਕੀ ਹਮਲਾਵਰ ਅਜੇ ਘਟਨਾ ਵਾਲੀ ਥਾਂ 'ਤੇ ਮੌਜੂਦ ਹੈ।

ਸਥਾਨਕ ਮੀਡੀਆ ਦੀ ਫੁਟੇਜ ਵਿੱਚ ਦਿੱਖ ਰਿਹਾ ਹੈ ਕਿ ਸ਼ੱਕੀ ਹਮਲਾਵਰ ਆਪਣੀ ਕਾਰ ਤੋਂ ਸ਼ੌਪਿੰਗ ਸੈਂਟਰ ਤੋਂ ਬਾਹਰ ਨਿਕਲ ਰਿਹਾ ਹੈ ਅਤੇ ਲੋਕਾਂ 'ਤੇ ਗੋਲੀਆਂ ਚਲਾ ਰਿਹਾ ਹੈ।

ਸ਼ੱਕੀ ਹਮਲੇ ਦੌਰਾਨ ਸੋਸ਼ਲ ਮੀਡੀਆ 'ਤੇ ਪੋਸਟ ਵੀ ਕਰ ਰਿਹਾ ਸੀ ਇੱਕ ਪੋਸਟ ਵਿੱਚ ਪੁੱਛ ਰਿਹਾ ਸੀ ਕਿ ਉਹ ਕਿੱਥੇ ਸਰੰਡਰ ਕਰੇ।

ਹਮਲਾਵਰ ਦਾ ਗੋਲੀਬਾਰੀ ਕਰਨ ਪਿੱਛੇ ਦਾ ਮੰਤਵ ਹਾਲੇ ਸਾਫ਼ ਨਹੀਂ ਹੈ।

ਇਹ ਵੀ ਪੜ੍ਹੋ-

ਹਮਲਾਵਰ ਦੀ ਮਾਂ ਨੂੰ ਮੌਕੇ 'ਤੇ ਸੱਦਿਆ ਗਿਆ

ਟਰਮਿਨਲ-21 ਸ਼ੌਪਿੰਗ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਥਾਂ ਨੂੰ ਕੋਰਾਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਸੁਰੱਖਿਆ ਕਰਮੀ ਕੰਪਲੈਕਸ ਦੇ ਅੰਦਰ ਸ਼ੱਕੀ ਦੀ ਭਾਲ ਕਰ ਰਹੇ ਹਨ ਤੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।

ਸ਼ਨੀਵਾਰ ਸ਼ਾਮ ਤੋਂ ਹੀ ਘਟਨਾ ਵਾਲੀ ਥਾਂ ਤੋਂ ਰਹਿ ਰਹਿ ਕੇ ਗੋਲੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ।

ਥਾਈਲੈਂਡ ਦੀ ਮੀਡੀਆ ਮੁਤਾਬਕ ਸਵੇਰੇ-ਸਵੇਰੇ ਹੋਈ ਮੁਠਭੇੜ ਵਿੱਚ ਇੱਰ ਪੁਲਿਸ ਅਫਸਰ ਮਾਰਿਆ ਗਿਆ ਅਤੇ ਘੱਟੋ-ਘੱਟ ਤਿੰਨ ਲੋਕ ਜ਼ਖਮੀ ਹੋਏ ਹਨ।

ਐਤਵਾਰ ਨੂੰ ਸਥਾਨਕ ਸਮੇਂ ਪੰਜ ਵਜੇ ਗੋਲੀਆਂ ਚੱਲਣ ਦੀਆਂ ਮੁੜ ਆਵਾਜ਼ਾਂ ਸੁਣੀਆਂ ਗਈਆਂ।

ਹਮਲਾਵਰ ਦੀ ਮਾਂ ਨੂੰ ਵੀ ਮੌਕੇ 'ਤੇ ਸੱਦਿਆ ਗਿਆ ਸੀ ਤਾਂ ਜੋ ਉਹ ਉਸ ਨੂੰ ਆਤਮ ਸਮਰਪਣ ਕਰਨ ਲਈ ਮਨਾ ਸਕੇ।

ਬਾਥਰੂਮ ਵਿੱਚ ਲੁਕ ਕੇ ਬਚਾਈ ਜਾਨ- ਪ੍ਰਤੱਖਦਰਸ਼ੀ

ਇਸ ਹਮਲੇ ਵਿਚ ਬਚੀ ਇੱਕ ਔਰਤ ਨੇ ਦੱਸਿਆ, ''ਮੈਂ ਅਤੇ ਮੇਰੇ ਨਾਲ ਵਾਲਿਆਂ ਨੇ ਚੌਥੀ ਮੰਜ਼ਿਲ ਉੱਤੇ ਬਣੇ ਬਾਥਰੂਮ ਵਿੱਚ ਲੁਕ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਅਤੇ ਦੂਜੀ ਮੰਜ਼ਿਲ 'ਤੇ ਪਹੁੰਚੇ ਅਤੇ ਇੱਕ ਰੈਸਟੋਰੈਂਟ ਵਿੱਚ ਟੇਬਲ ਹੇਠਾਂ ਲੁਕੇ ਰਹੇ। ਅਸੀਂ ਘੱਟੋ ਘੱਟ ਚਾਰ ਵਾਰ ਗੋਲੀਆਂ ਚੱਲਣ ਦੀਆਂ ਆਵਾਜ਼ਾ ਸੁਣੀਆਂ। ਕੁਝ ਸੁਰੱਖਿਆ ਕਰਮੀਆਂ ਨੇ ਸਾਨੂੰ ਆ ਕੇ ਬਚਾਇਆ।''

ਸਿਹਤ ਮੰਤਰੀ ਅਨੁਤਿਨ ਚਾਰਨਵਿਰਾਕੁਲ ਨੇ ਤਸਦੀਕ ਕੀਤੀ ਕਿ ਗੋਲੀਬਾਰੀ ਵਾਲੀ ਥਾਂ ਤੇ 16 ਲੋਕਾਂ ਦੀ ਜਾਨ ਚਲੀ ਗਈ ਅਤੇ ਬਾਕੀ ਚਾਰ ਦੀ ਮੌਤ ਹਸਪਤਾਲ ਵਿੱਚ ਹੋ ਗਈ।

ਘਟਨਾ ਵਿੱਚ ਕੁੱਲ 31 ਲੋਕ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਸ਼ਭ ਸ਼ੁਰੂ ਕਿੱਥੋ ਹੋਇਆ

ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ ਸਾਢੇ ਤਿੰਨ ਵਜੇ ਸੁਆਥਮ ਫਿਥਾਕ ਮਿਲਟਰੀ ਕੈਂਪ ਵਿੱਚ ਕਮਾਂਡਿੰਗ ਅਫਸਰ ਕਰਨਲ ਅਨਾਨਥਰੋਟ ਕਰਾਸੇ ਦਾ ਕਤਲ ਹੋਇਆ।

ਇਸ ਮਿਲਟਰੀ ਕੈਂਪ ਨੂੰ ਬੈਂਕਾਕ ਪੋਸਟ ਵੀ ਕਿਹਾ ਜਾਂਦਾ ਹੈ। ਪੋਸਟ ਮੁਤਾਬਕ ਕਰਨਲ ਸਣੇ ਉਨ੍ਹਾਂ ਦੀ 63 ਸਾਲਾ ਸੱਸ ਅਤੇ ਇੱਕ ਹੋਰ ਫੌਜੀ ਦਾ ਕਤਲ ਹੋਇਆ ਹੈ।

ਸ਼ੱਕੀ ਨੇ ਕੈਂਪ ਵਿੱਚੋਂ ਪਹਿਲਾਂ ਅਸਲ੍ਹਾ ਚੁੱਕਿਆ ਅਤੇ ਗੱਡੀ ਲੈ ਕੇ ਫਰਾਰ ਹੋ ਗਿਆ। ਫਾਇਰਿੰਗ ਕਰਦਾ ਹੋਇਆ ਉਹ ਟਰਮਿਨਲ-21 ਸ਼ੌਪਿੰਗ ਮਾਲ ਸ਼ਾਮ ਦੇ 6 ਵਜੇ ਪਹੁੰਚਿਆ।

ਸਥਾਨਕ ਮੀਡੀਆ ਵੱਲੋਂ ਦਿਖਾਈਆਂ ਜਾ ਰਹੀਆਂ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਹਮਲਾਵਰ ਗੱਡੀ ਵਿੱਚੋਂ ਬਾਹਰ ਨਿਕਲਦਾ ਹੈ ਅਤੇ ਅੰਨ੍ਹੇਵਾਹ ਲੋਕਾਂ 'ਤੇ ਫਾਇਰਿੰਗ ਕਰ ਰਿਹਾ ਹੈ।

ਸੀਸੀਟੀਵੀ ਤੋਂ ਪਤਾ ਲੱਗਦਾ ਹੈ ਕਿ ਸ਼ੌਪਿੰਗ ਮਾਲ ਅੰਦਰ ਉਹ ਰਾਇਫਲ ਲਹਿਰਾਉਂਦਾ ਹੋਇਆ ਦਾਖਲ ਹੋ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਸ਼ੱਕੀ ਨੇ ਕੀ ਪੋਸਟ ਕੀਤਾ?

ਹਮਲੇ ਦੌਰਾਨ ਸ਼ੱਕੀ ਨੇ ਹਥਿਆਰ ਨਾਲ ਇੱਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ- 'ਰੋਮਾਂਚ ਪੈਦਾ ਕਰਨ ਦਾ ਸਮਾਂ ਆ ਗਿਆ ਹੈ' ਅਤੇ 'ਕੋਈ ਮੌਤ ਤੋਂ ਨਹੀਂ ਬਚ ਸਕਦਾ।'

ਉਸ ਨੇ ਫੇਸਬੁੱਕ 'ਤੇ ਇਹ ਵੀ ਪੁੱਛਿਆ ਕਿ ਕਿੱਥੇ ਸਰੰਡਰ ਕੀਤਾ ਜਾਵੇ।

ਫੇਸਬੁੱਕ ਨੇ ਬਾਅਦ ਵਿੱਚ ਇਸ ਸ਼ਖਸ ਦੇ ਪੇਜ ਨੂੰ ਹਟਾ ਦਿੱਤਾ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)