ਦਿੱਲੀ ਵਿਧਾਨ ਸਭਾ ਚੋਣਾਂ: 57 ਫੀਸਦ ਤੋਂ ਵੱਧ ਵੋਟਿੰਗ

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। 70 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀ ਵੋਟਿੰਗ ਦੇ ਨਤੀਜੇ 11 ਫਰਵਰੀ ਨੂੰ ਆਉਣਗੇ।

ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਦੇ ਵਿਚਾਲੇ ਹੈ।

2015 ਵਿੱਚ ਆਮ ਆਦਮੀ ਪਾਰਟੀ 67 ਸੀਟਾਂ ਨਾਲ ਸੱਤਾ ਵਿੱਚ ਆਈ ਸੀ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦੁਪਹਿਰ 5 ਵਜੇ ਤੱਕ ਦਿੱਲੀ ਵਿੱਚ 44.52 ਫੀਸਦ ਵੋਟਿੰਗ ਹੋਈ।

ਇਹ ਵੀ ਪੜ੍ਹੋ:-

ਆਪਣੀ ਵੋਟ ਵਰਤੋਂ ਦਿੱਲੀ ਵਾਲੇ ਇੰਝ ਕਰ ਰਹੇ

ਅਦਾਕਾਰਾ ਤਾਪਸੀ ਪੰਨੂ ਨੇ ਆਪਣੇ ਪਰਿਵਾਰ ਨਾਲ ਦਿੱਲੀ ਵਿੱਚ ਵੋਟ ਪਾਈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਪੋਸਟ ਕਰਦਿਆਂ ਲਿਖਿਆ, ''ਪੰਨੂ ਪਰਿਵਾਰ ਨੇ ਵੋਟ ਪਾਈ ਅਤੇ ਤੁਸੀਂ?''

ਰਾਸ਼ਟਰਪਤੀ ਰਾਮਨਾਥ ਕੋਵਿੰਦ, ਮਨਮੋਹਨ ਸਿੰਘ ਨੇ ਵੀ ਪਾਈ ਵੋਟ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨੋਮਹਨ ਸਿੰਘ ਨੇ ਨਵੀਂ ਦਿੱਲੀ ਵਿਧਾਨ ਸਭਾ ਇਲਾਕੇ ਵਿੱਚ ਆਪਣੀ ਪਤਨੀ ਗੁਰਸ਼ਰਨ ਕੌਰ ਨਾਲ ਨਿਰਮਾਣ ਭਵਨ ਬੂਥ 'ਤੇ ਵੋਟ ਪਾਉਣ ਪਹੁੰਚੇ।

ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵੀ ਵੋਟ ਦੇਣ ਪਹੁੰਚੇ

ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਪ੍ਰਿਅੰਕਾ ਗਾਂਧੀ ਨਾਲ ਨਵੀਂ ਦਿੱਲੀ ਇਲਾਕੇ ਵਿੱਚ ਵੋਟ ਪਾਉਣ ਤੋਂ ਬਾਅਦ ਬਾਹਰ ਆਉਂਦੇ ਹੋਏ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਔਰੰਗਜ਼ੇਬ ਰੋਡ 'ਤੇ ਬਣੇ ਪੋਲਿੰਗ ਬੂਥ 'ਤੇ ਵੋਟ ਪਾਈ।

ਅਰਵਿੰਦ ਕੇਜਰੀਵਾਲ ਨੇ ਦਿੱਤਾ ਵੋਟ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਆਪਣੇ ਮਾਪਿਆਂ ਦਾ ਅਸ਼ੀਰਵਾਦ ਲੈਣ ਮਗਰੋਂ ਵੋਟ ਦਿੱਤਾ।

ਨਵੀਂ ਦਿੱਲੀ ਸੀਟ ਤੋਂ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਸੁਨੀਲ ਯਾਦਵ ਅਤੇ ਕਾਂਗਰਸ ਦੇ ਰੋਮੇਸ਼ ਸਭਰਵਾਲ ਨਾਲ ਹੈ।

ਭਾਜਪਾ ਦੇ ਪਰਵੇਸ਼ ਵਰਮਾ ਨੇ ਵੀ ਪਾਈ ਵੋਟ

ਮਟਿਆਲਾ ਵਿਧਾਨ ਸਭਾ ਖੇਤਰ ਵਿੱਚ ਵੋਟ ਪਾਉਣ ਮਗਰੋਂ ਬਾਹਰ ਆਉਂਦੇ ਭਾਜਪਾ ਦੇ ਸਾਂਸਦ ਪਰਵੇਸ਼ ਵਰਮਾ।

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਬੂਥ 'ਤੇ ਪਹੁੰਚ ਰਹੇ ਲੋਕ

ਦਿੱਲੀ ਦੇ ਵੱਖ ਵੱਖ ਹਿੱਸਿਆਂ ਵਿੱਚ ਵੋਟਿੰਗ ਬੂਥਾਂ 'ਤੇ ਲੋਕਾਂ ਦੀ ਭੀੜ ਹੋਣੀ ਸ਼ੁਰੂ ਹੋ ਗਈ ਹੈ। ਦਿੱਲੀ ਦੇ ਸ਼ਾਹੀਨ ਬਾਗ਼ ਇਲਾਕੇ ਵਿੱਚ ਵੀ ਲੋਕ ਵਧ ਚੜ੍ਹ ਕੇ ਵੋਟਿੰਗ ਕਰ ਰਹੇ ਹਨ। ਇਹ ਓਹੀ ਇਲਾਕਾ ਹੈ ਜਿੱਥੇ ਸੀਏਏ ਦੇ ਖਿਲਾਫ਼ ਲਗਾਤਾਰ ਪ੍ਰਦਰਸ਼ਨ ਜਾਰੀ ਹੈ।

ਵੋਟਿੰਗ ਤੋਂ ਪਹਿਲਾਂ ਪੀਐੱਮ ਮੋਦੀ ਅਤੇ ਕੈਜਰੀਵਾਲ ਦੀ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਲੋਕਾਂ ਅਤੇ ਨੌਜਵਾਨਾਂ ਨੂੰ ਰਿਕਾਰਡ ਨੰਬਰਾਂ ਵਿੱਚ ਵੋਟਿੰਗ ਦੀ ਅਪੀਲ ਕੀਤੀ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਕੇ ਖ਼ਾਸਕਰ ਔਰਤਾਂ ਨੂੰ ਵੋਟਿੰਗ ਲਈ ਅਪੀਲ ਕੀਤੀ।

ਇਹ ਵੀ ਪੜ੍ਹੋ:

ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਸਿੱਖ ਭਾਈਚਾਰੇ ਦੀ ਹਮਾਇਤ ਲੈਣ ਮੁਸਲਮਾਨ ਪਹੁੰਚੇ ਅਕਾਲ ਤਖ਼ਤ

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)