ਤੁਹਾਡੇ ਦੋਸਤ ਮੋਟੇ ਹਨ ਤਾਂ ਤੁਸੀਂ ਵੀ ਮੋਟਾਪੇ ਦੇ ਸ਼ਿਕਾਰ ਹੋ ਸਕਦੇ ਹੋ, ਪਰ ਕਿਵੇਂ?

ਔਰਤਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਹ ਲੋਕ ਜੋ ਸਾਨੂੰ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ਦੀ ਅਸੀਂ ਗੱਲ ਮੰਨਦੇ ਹਾਂ। ਉਨ੍ਹਾਂ ਦੀਆਂ ਆਦਤਾਂ ਵੀ ਅਸੀਂ ਅਪਣਾ ਲੈਂਦੇ ਹਾਂ।
    • ਲੇਖਕ, ਉਇਨਲੋਲਾ ਓਏਬੋਡੇ
    • ਰੋਲ, ਯੂਨੀਵਰਸਿਟੀ ਆਫ਼ ਵਾਰਵਿਕ

ਨਵੇਂ ਸਾਲ ਦੇ ਸ਼ੁਰੂ ਵਿੱਚ ਬਹੁਤ ਸਾਰੇ ਲੋਕ ਆਪਣੇ ਆਪ ਨਾਲ ਤੰਦਰੁਸਤ ਜੀਵਨ-ਸ਼ੈਲੀ ਅਪਨਾਉਣ ਦਾ ਵਾਅਦਾ ਕਰਦੇ ਹਨ।

ਲੋਕ ਵਾਅਦਾ ਕਰਦੇ ਹਨ ਕਿ ਉਹ ਸਿਹਤ ਖ਼ਰਾਬ ਕਰਨ ਵਾਲੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰਨਗੇ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਉਨ੍ਹਾਂ ਦੇ ਆਲੇ-ਦੁਆਲੇ ਦੇ ਪਰਿਵਾਰਿਕ ਜੀਅ ਤੇ ਦੋਸਤ ਵੀ ਅਜਿਹਾ ਕਰਨ ਤਾਂ ਇਹ ਵਾਅਦਾ ਪੂਰਾ ਕਰਨਾ ਕੁਝ ਸੁਖਾਲਾ ਹੋ ਜਾਂਦਾ ਹੈ।

ਫਿਰ ਵੀ ਸਾਡੇ ਆਪਣੀ ਸਿਹਤ ਬਾਰੇ ਲਏ ਗਏ ਸਾਰੇ ਫ਼ੈਸਲੇ ਸੋਚ-ਸਮਝ ਕੇ ਨਹੀਂ ਸਗੋਂ ਰੀਸੋ-ਰੀਸ ਲਏ ਗਏ ਹੁੰਦੇ ਹਨ। ਇਹ ਫ਼ੈਸਲੇ ਅਸੀਂ ਆਪਣੇ ਪਰਿਵਾਰ ਵਾਲਿਆਂ ਤੇ ਚਹੇਤੇ ਦੋਸਤਾਂ ਦੇ ਕਹੇ ਲੱਗੇ ਕੇ ਜਾਂ ਰੀਸ ਵਿੱਚ ਕਰ ਲੈਂਦੇ ਹਾਂ।

ਹਾਲਾਂਕਿ ਸੜ ਨਾ ਰੀਸ ਕਰ ਵਾਲਾ ਮੁਹਾਵਰਾ ਸਿਰਫ਼ ਚੰਗੀਆਂ ਆਦਤਾਂ 'ਤੇ ਹੀ ਲਾਗੂ ਨਹੀਂ ਹੁੰਦਾ ਸਗੋਂ ਸਿਹਤ ਲਈ ਨੁਕਸਾਨਦਾਇਕ ਕੁਝ ਆਦਤਾਂ ਦੇ ਮਾਮਲੇ ਵਿੱਚ ਵੀ ਸੱਚ ਹੋ ਜਾਂਦਾ ਹੈ। ਜਿਵੇਂ—ਸਿਗਰਟਨੋਸ਼ੀ ਤੇ ਵਧੇਰੇ ਖਾਣ ਦੀ ਆਦਤ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਦਿਲ ਦੀ ਬਿਮਾਰੀ, ਦੌਰੇ ਤੇ ਕੈਂਸਰ ਵਰਗੀਆਂ ਬਿਨਾਂ ਲਾਗ ਵਾਲੀਆਂ ਬਿਮਾਰੀਆਂ ਵੀ ਲਾਗ ਵਾਂਗ ਇੱਕ ਤੋਂ ਦੂਜੇ ਜਣੇ ਤੱਕ ਫ਼ੈਲਦੀਆਂ ਹਨ।

ਇਹ ਵੀ ਪੜ੍ਹੋ:

ਬੀਅਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਲਾਕ, ਸਿਗਰਟਨੋਸ਼ੀ ਤੇ ਸ਼ਰਾਬਨੋਸ਼ੀ ਵੀ ਪਰਿਵਾਰ ਤੇ ਦੋਸਤਾਂ ਰਾਹੀਂ ਫ਼ੈਲਦੇ ਦੇਖੇ ਗਏ।

ਤੁਹਾਡੇ ਦੋਸਤ ਤੁਹਾਨੂੰ ਮੋਟਾ ਕਰ ਸਕਦੇ?

ਉਹ ਲੋਕ ਜੋ ਸਾਨੂੰ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ਦੀ ਅਸੀਂ ਗੱਲ ਮੰਨਦੇ ਹਾਂ।

ਅਮਰੀਕਾ ਦੇ ਮੈਸਾਚਿਊਸਿਟਸ ਸ਼ਹਿਰ ਦੇ ਫਰਾਮਿੰਘਮ ਟਾਊਨ ਵਿੱਚ ਸਾਇੰਸਦਾਨਾਂ ਨੇ 1940 ਵਿਆਂ ਦੇ ਅਖ਼ੀਰ ਤੋਂ ਲੈ ਕੇ ਵਸਨੀਕਾਂ ਦੀਆਂ ਤਿੰਨ ਪੀੜ੍ਹੀਆਂ ਦਾ ਅਧਿਐਨ ਕੀਤਾ।

ਅਧਿਐਨ ਵਿੱਚ ਸਾਹਮਣੇ ਆਇਆ ਕਿ ਜੇ ਕਿਸੇ ਜਾਣ ਪਛਾਣ ਵਿੱਚੋ ਕੋਈ ਮੋਟਾ ਹੋ ਜਾਵੇ ਤਾਂ ਕਿਸੇ ਵਿਅਕਤੀ ਦੇ ਮੋਟੇ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ।

ਦੇਖਿਆ ਗਿਆ ਕਿ ਜੇ ਕਿਸੇ ਦਾ ਦੋਸਤ ਮੋਟਾ ਹੈ ਤਾਂ 57 ਫ਼ੀਸਦੀ, ਜੇ ਭੈਣ ਜਾਂ ਭਰਾਵਾਂ ਵਿੱਚੋਂ ਕੋਈ ਮੋਟਾ ਹੈ ਤਾਂ 40 ਫ਼ੀਸਦੀ ਤੇ ਜੇ ਪਤੀ/ਪਤਨੀ ਦੇ ਮੋਟਾ ਹੋਣ ਨਾਲ ਕਿਸੇ ਜਣੇ ਦੇ ਮੋਟੇ ਹੋ ਜਾਣ ਦੀਆਂ 37 ਫ਼ੀਸਦੀ ਸੰਭਾਵਨਾਵਾਂ ਹੁੰਦੀਆਂ ਹਨ।

ਦਿਲਚਸਪ ਤੱਥ ਇਹ ਕਿ ਜਿੰਨਾ ਜ਼ਿਆਦਾ ਦੋ ਜਣਿਆਂ ਦਾ ਰਿਸ਼ਤਾ ਡੂੰਘਾ ਹੋਵੇਗਾ ਮੋਟਾਪੇ ਦੀ ਲਾਗ ਲੱਗਣ ਦੀ ਸੰਭਾਵਨਾ ਜ਼ਿਆਦਾ ਹੋਵੇਗੀ। ਇਹ ਅਸਰ ਫਿਰ ਹੋਰ ਵੀ ਵਧ ਜਾਵੇਗਾ ਜੇ ਦੋਵੇਂ ਇੱਕੋ ਲਿੰਗ ਦੇ ਹੋਣਗੇ।

ਇਹ ਵੀ ਪੜ੍ਹੋ:

ਮਿਸਾਲ ਵਜੋਂ ਫਰਮਿੰਘਮ ਅਧਿਐਨ ਵਿੱਚ ਦੇਖਿਆ ਗਿਆ ਕਿ ਤੁਹਾਡੇ ਗੁਆਂਢੀ ਦੇ ਮੋਟਾਪੇ ਦਾ ਤੁਹਾਡੇ 'ਤੇ ਕੋਈ ਅਸਰ ਨਹੀਂ ਪਵੇਗਾ। ਹਾਲਾਂਕਿ ਤੁਸੀਂ ਉਸ ਨੂੰ ਹਰ ਰੋਜ਼ ਦੇਖ ਸਕਦੇ ਹੋ। ਹਾਂ ਜੇ ਤੁਹਾਡੀ ਉਸ ਨਾਲ ਗੂੜ੍ਹੀ ਦੋਸਤੀ ਹੋਵੇ ਤਾਂ ਗੱਲ ਹੋਰ ਵੀ ਹੋ ਸਕਦੀ ਹੈ।

ਅਜਿਹੀਆਂ ਦੋਸਤੀਆਂ ਜਿਨ੍ਹਾਂ ਵਿੱਚ ਇੱਕ ਘੋੜਾ ਹੋਵੇ ਤੇ ਦੂਜਾ ਸਵਾਰ। ਉਨ੍ਹਾਂ ਵਿੱਚ ਉਹ ਦੋਸਤ ਜੋ ਅਜਹੀ ਦੋਸਤੀ ਨੂੰ ਜ਼ਿਆਦਾ ਮਹੱਤਵ ਦਿੰਦਾ ਹੋਵੇ ਉਸ ਦੇ ਮੋਟੇ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਇਸ ਤੋਂ ਇਲਾਵਾ ਤਲਾਕ, ਸਿਗਰਟਨੋਸ਼ੀ ਤੇ ਸ਼ਰਾਬਨੋਸ਼ੀ ਵੀ ਪਰਿਵਾਰ ਤੇ ਦੋਸਤਾਂ ਰਾਹੀਂ ਫ਼ੈਲਦੇ ਦੇਖੇ ਗਏ।

ਮੋਟੀਆਂ ਤੇ ਪਤਲੀਆਂ ਔਰਤਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿੰਨਾ ਕਿਸੇ ਨਾਲ ਰਿਸ਼ਤਾ ਡੂੰਘਾ ਹੋਵਾਗਾ, ਸਾਂਝ ਹੋਵੇਗੀ ਉਂਨੀਆਂ ਅਸੀਂ ਕਿਸੇ ਦੀਆਂ ਆਦਤਾਂ ਅਪਣਾਉਣ ਦੀ ਸੰਭਵਨਾ ਜ਼ਿਆਦਾ ਹੋਵੇਗੀ।

ਇਹ ਤੱਥ ਮਹੱਤਵਪੂਰਨ ਹਨ। ਹਾਲਾਂਕਿ ਸਾਡੇ ਤੇ ਉਮਰ ਵੀ ਅਸਰਅੰਦਾਜ਼ ਹੁੰਦੀ ਹੈ ਤੇ ਹੋਰ ਕਾਰਕ ਵੀ ਪ੍ਰਭਾਵਿਤ ਕਰਦੇ ਹਨ।

ਫਿਰ ਵੀ ਕੁਝ ਕੁ ਉਹ ਬਿਮਾਰੀਆਂ ਜਿਨ੍ਹਾਂ ਦਾ ਲਾਗ ਨਾਲ ਕੋਈ ਸੰਬੰਧ ਨਹੀਂ ਹੈ, ਉਨ੍ਹਾਂ ਦਾ ਸਾਡੀਆਂ ਆਦਤਾਂ ਨਾਲ ਜ਼ਰੂਰ ਸੰਬੰਧ ਹੁੰਦਾ ਹੈ—

  • ਸਿਗਰਟਨੋਸ਼ੀ
  • ਖ਼ੁਰਾਕ
  • ਸਰੀਰਕ ਗਤੀਵਿਧੀ ਕਿੰਨੀ ਕੁ ਹੈ
  • ਸ਼ਰਾਬ ਦੀ ਮਾਤਰਾ

ਇਨ੍ਹਾਂ ਬੇਲਾਗ ਬਿਮਾਰੀਆਂ ਜਿਵੇਂ— ਦਿਲ ਦੀ ਬਿਮਾਰੀ, ਦੌਰਾ, ਕੈਂਸਰ, ਡਾਇਬਿਟੀਜ਼ ਤੇ ਫੇਫੜਿਆਂ ਦੀਆਂ ਬਿਮਾਰੀਆਂ ਕਾਰਨ ਦੁਨੀਆਂ ਭਰ ਵਿੱਚ 10 ਵਿੱਚੋਂ 7 ਮੌਤਾਂ ਹੁੰਦੀਆਂ ਹਨ। ਯੂਕੇ ਵਿੱਚ ਇਹ ਅੰਕੜਾ 90 ਫ਼ੀਸਦੀ ਤੱਕ ਵੀ ਹੈ।

ਭਾਵਨਾਵਾਂ ਫੈਲਦੀਆਂ ਹਨ

ਸਾਡਾ ਸਮਾਜਿਕ ਤਾਣਾ-ਬਣਾ ਸਾਡੇ ਵਿਹਾਰ ਤੇ ਮੂਡ 'ਤੇ ਅਸਰ ਪਾਉਂਦਾ ਹੈ।

ਮਿਸਾਲ ਵਜੋਂ ਅਲੱੜ੍ਹਾਂ ਵਿੱਚ ਸਿਗਰਟਨੋਸ਼ੀ ਪ੍ਰਸਿੱਧੀ ਕਾਰਨ ਹੁੰਦੀ ਹੈ। ਜਦੋਂ ਪ੍ਰਸਿੱਧ ਕਿਸ਼ੋਰ ਸਿਗਰਟਨੋਸ਼ੀ ਕਰਦੇ ਹਨ ਤਾਂ ਦੇਖਾ-ਦੇਖੀ ਹੋਰ ਵੀ ਕਰਨ ਲਗਦੇ ਹਨ।

ਇਸ ਹਾਲਤ ਵਿੱਚ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਵਧਦੀ ਹੈ ਤੇ ਛੱਡਣ ਵਾਲਿਆਂ ਦੀ ਘਟਦੀ ਹੈ।

ਇਸ ਤੋਂ ਇਲਾਵਾ ਜਿਨ੍ਹਾਂ ਦੇ ਦੋਸਤਾਂ ਦਾ ਮੂਡ ਉੱਤਰਿਆ ਰਹਿੰਦਾ ਹੈ ਉਨ੍ਹਾਂ ਦਾ ਵੀ ਮੂਡ ਉਤਰਿਆ ਰਹਿੰਦਾ ਹੈ। ਉਨ੍ਹਾਂ ਦਾ ਅਜਿਹਾ ਸੁਭਾਅ ਬਣ ਜਾਂਦਾ ਹੈ।

ਜੀਵਨ ਸਟਾਇਲ ਦਾ ਅਸਰ

ਅੱਲੜ੍ਹਾਂ ਵਿੱਚ ਹਾਲਾਂਕਿ ਇਹ ਲੱਛਣ ਗੰਭੀਰ ਤਣਾਅ ਦਾ ਕਾਰਨ ਤਾਂ ਨਹੀਂ ਬਣੇ ਪਰ ਇਸ ਨਾਲ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ 'ਤੇ ਤਾਂ ਲਾਜ਼ਮੀ ਹੀ ਅਸਰ ਪੈਂਦਾ ਹੈ। ਜਿਸ ਦੇ ਨਤੀਜੇ ਵਜੋਂ ਅੱਗੇ ਜਾ ਕੇ ਜ਼ਰੂਰ ਤਣਾਅ ਪੈਦਾ ਹੋ ਸਕਦਾ ਹੈ।

ਭਾਵਨਾਵਾਂ ਫ਼ੈਲਦੀਆਂ ਹਨ ਇਸ ਦੀ ਪੁਸ਼ਟੀ 7 ਲੱਖ ਫੇਸਬੁੱਕ ਵਰਤੋਂਕਾਰਾਂ ਤੇ ਕੀਤੇ ਗਏ ਇੱਕ ਗੁਪਤ ਤੇ ਵਿਵਾਦਿਤ ਅਧਿਐਨ ਤੋਂ ਹੁੰਦੀ ਹੈ।

ਇਸ ਵਿੱਚ ਦੋ ਤਜ਼ਰਬੇ ਕੀਤੇ ਗਏ। ਪਹਿਲੇ ਵਿੱਚ ਲੋਕਾਂ ਦੀ ਨਿਊਜ਼ਫੀਡ ਤੋਂ ਹਾਂਮੁਖੀ ਭਾਵਨਾਵਾਂ ਵਾਲੀਆਂ ਪੋਸਟਾਂ ਘਟਾ ਦਿੱਤੀਆਂ ਗਈਆਂ। ਦੂਜੇ ਵਿੱਚ ਲੋਕਾਂ ਦੀ ਫੀਡ ਤੋਂ ਨਾਂਹਮੁਖੀ ਭਾਵਨਾਵਾਂ ਵਾਲੀਆਂ ਪੋਸਟਾਂ ਘਟਾ ਦਿੱਤੀਆਂ ਗਈਆਂ।

ਹਾਂ , ਮੁਖੀ ਪੋਸਟਾਂ ਦੇਖਣ ਵਾਲਿਆਂ ਨੇ ਆਪਣੇ ਬਾਰੇ ਜ਼ਿਆਦਾ ਹਾਂਮੁਖੀ ਪੋਸਟਾਂ ਕੀਤੀਆਂ ਜਦਕਿ ਦੂਜੇ ਗਰੁੱਪ ਨੇ ਨਾਂਹਮੁਖੀ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਵਨਾਵਾਂ ਔਨਲਾਈਨ ਵੀ ਫ਼ੈਲ ਸਕਦੀਆਂ ਹਨ, ਜਿੱਥੇ ਵਿਅਕਤੀ ਤੋਂ ਵਿਅਕਤੀ ਸੰਪਰਕ ਬਿਲਕੁਲ ਹੀ ਮਨਫ਼ੀ ਹੁੰਦਾ ਹੈ।

ਅਜਿਹੇ ਅਧਿਐਨਾਂ ਦੀ ਆਲੋਚਨਾ ਕਰਨ ਵਾਲਿਆਂ ਦੀ ਰਾਇ ਹੈ ਕਿ ਸੋਸ਼ਲ ਮੀਡੀਆ ਤੇ ਅਸੀਂ ਆਪਣੇ ਵਰਗੇ ਵਿਚਾਰਾਂ ਵਾਲਿਆਂ ਨਾਲ ਹੀ ਜੁੜਦੇ ਹਾਂ। ਕੁਝ ਵਿਗਿਆਨੀਆਂ ਨੇ ਇਸ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ।

ਸਰਕਾਰਾਂ ਲਈ ਉਪਯੋਗੀ ਔਜਾਰ

ਕੀ ਜੋ ਆਦਤਾਂ ਅਸੀਂ ਆਪਣੇ ਪਰਿਵਾਰਿਕ ਜੀਆਂ ਤੇ ਦੋਸਤਾਂ ਦੀ ਰੀਸ ਨਾਲ ਧਾਰਣ ਕਰਦੇ ਹਾਂ ਉਹ ਸਾਡਾ ਕੋਈ ਭਲਾ ਕਰਦੀਆਂ ਹਨ?

ਸੁੱਕੀ ਜਨਵਰੀ ਤੇ ਸ਼ਾਕਾਹਾਰੀ ਫਰਵਰੀ—ਜੋ ਲੋਕਾਂ ਨੂੰ ਇੱਕ ਮਹੀਨਾ ਮਾਸ-ਸ਼ਰਾਬ ਤੋਂ ਪ੍ਰਹੇਜ਼ ਕਰਨ ਦੀ ਪ੍ਰੇਰਨਾ ਦਿੰਦੇ ਹਨ। ਇਹ ਸਮੂਹਕ ਤੌਰ 'ਤੇ ਸਿਹਤਮੰਦ ਜੀਵਨਸ਼ੈਲੀ ਚੁਣਨ ਦੀਆਂ ਮਿਸਾਲਾਂ ਹਨ।

2012 ਤੋਂ ਬਾਅਦ ਅਜਿਹੀਆਂ ਗੱਲਾਂ ਨੂੰ ਸਫ਼ਲ ਕਰਨ ਵਿੱਚ ਸੋਸ਼ਲ ਮੀਡੀਆ ਦੀ ਵੱਡੀ ਭੂਮਿਕਾ ਰਹੀ ਹੈ।

ਯੂਕੇ ਵਿੱਚ ਲੋਕਾਂ ਨੂੰ ਸਿਗਰਟਨੋਸ਼ੀ ਛੱਡਣ ਲਈ ਅਕਤੂਬਰ ਨੂੰ ਸਟੋਬਰ ਕਿਹਾ ਜਾਂਦਾ ਹੈ। ਸੋਸ਼ਲ ਮੀਡੀਆ ਨੇ ਇਸ ਨੂੰ ਕਾਮਯਾਬ ਕਰ ਦਿੱਤਾ। ਜਿਸ ਕਾਰਨ ਸਿਗਰਟਨੋਸ਼ੀ ਛੱਡਣ ਵਾਲਿਆਂ ਵਿੱਚ ਵਾਧਾ ਹੋਇਆ।

ਰਵਾਇਤੀ ਤੌਰ 'ਤੇ ਦਿੱਤੀ ਜਾਂਦੀ ਅਜਿਹੀ ਸਲਾਰਕਾਰੀ ਦੀ ਇੱਕ ਘਾਟ ਹੈ। ਉਹ ਇਹ ਕਿ ਹਰ ਕੋਈ ਇਸ ਤੋਂ ਲਾਭ ਨਹੀਂ ਲੈ ਪਾਉਂਦਾ। ਜਿਸ ਕਾਰਨ ਸਿਹਤ ਨਾਲ ਜੁੜੇ ਸਮਾਜਿਕ ਪਾੜੇ ਵਧਦੇ ਹਨ।

ਦੂਜਾ ਇਹ ਉਨ੍ਹਾਂ ਲੋਕਾਂ ਤੇ ਹੀ ਵਧੇਰੇ ਕਾਰਗਰ ਹੁੰਦਾ ਹੈ ਜੋ ਤੰਦਰੁਸਤੀ ਨੂੰ ਮੂਹਰੇ ਰੱਖਦੇ ਹਨ, ਪੜ੍ਹੇ-ਲਿਖੇ ਹਨ ਤੇ ਜਿਨ੍ਹਾਂ ਕੋਲ ਇਸ ਸਭ ਲਈ ਲੋੜੀਂਦੇ ਆਰਥਿਕ ਵਸੀਲੇ ਹਨ, ਕਿ ਉਹ ਆਪਣੀਆਂ ਆਦਤਾਂ ਵਿੱਚ ਬਦਲਾਅ ਲਿਆ ਸਕਣ।

ਹਾਲਾਂਕਿ ਉਹ ਲੋਕ ਜੋ ਸਿਹਤ ਪ੍ਰਤੀ ਇੰਨੇ "ਸੰਜੀਦਾ ਨਹੀਂ ਹਨ" ਉਹ ਵੀ ਆਪਣੇ ਵਿੱਚ ਆਉਣ ਵਾਲੇ ਅਜਿਹੇ ਲੋਕਾਂ ਤੋਂ ਲਾਹਾ ਲੈਂਦੇ ਹਨ।

ਇਸ ਲਈ ਜੇ ਅਸੀਂ ਪੂਰੀ ਵਸੋਂ ਦੀ ਸਿਹਤ ਵਿੱਚ ਸੁਧਾਰ ਕਰਨਾ ਹੈ ਤਾਂ ਸਾਨੂੰ ਸਮਾਜਿਕ ਤਿਤਲੀਆਂ ਤੇ ਆਪਣਾ ਧਿਆਨ ਕੇਂਦਰਤਿ ਕਰਕੇ ਉਨ੍ਹਾਂ ਰਾਹੀਂ ਇਹ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ ਪਵੇਗਾ।

ਇਹ ਪ੍ਰਭਾਵਸ਼ਾਲੀ ਲੋਕ ਆਪਣੇ ਸਰਕਲ ਦਾ ਧੁਰਾ ਹੁੰਦੇ ਹਨ। ਆਪਣੇ ਤਜ਼ਰਬੇ ਸਾਂਝੇ ਕਰਦੇ ਹਨ, ਬਹੁਤ ਸਾਰੇ ਜਣਿਆਂ ਨਾਲ ਗੱਲਬਾਤ ਕਰਦੇ ਹਨ ਤੇ ਲੋਕ ਉਨ੍ਹਾਂ ਦਾ ਅਸਰ ਕਬੂਲਦੇ ਹਨ।

ਹਾਂ ਸੋਸ਼ਲ ਮੀਡੀਆ ਤੇ ਇਹ ਸਮਾਜਿਕ ਤਿਤਲੀਆਂ ਕਹੇ ਜਾਂਦੇ ਲੋਕ ਸਰਕਾਰਾਂ ਲਈ ਸਿਹਤ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਉਪਯੋਗੀ ਔਜਾਰ ਹੋ ਸਕਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)