ਬੀਬੀਸੀ ਦੇ ਕੰਪਿਊਟਰਾਂ ਨੇ ਯੂਕੇ ਚੋਣ ਨਤੀਜਿਆਂ ਦੀਆਂ 700 ਖ਼ਬਰਾਂ ਇੰਝ ਲਿਖੀਆਂ

    • ਲੇਖਕ, ਕਰਿਸ ਫੌਕਸ
    • ਰੋਲ, ਟੈਕਨੌਲੋਜੀ ਰਿਪੋਰਟ

ਬੀਬੀਸੀ ਨੇ ਬ੍ਰਿਟੇਨ ਦੀਆਂ ਆਮ ਚੋਣਾਂ ਨਾਲ ਜੁੜੀ ਖ਼ਬਰ ਨਸ਼ਰ ਕੀਤੀ ਜਿਸ ਨੇ ਰਾਤੋ-ਰਾਤ ਨਤੀਜਿਆਂ ਦਾ ਐਲਾਨ ਕਰ ਦਿੱਤਾ। ਪਰ ਇਹ ਖ਼ਬਰ ਕਿਸੇ ਮਨੁੱਖ ਨੇ ਨਹੀਂ ਸਗੋਂ ਇੱਕ ਕੰਪਿਊਟਰ ਨੇ ਲਿਖੀ ਸੀ।

ਇਹ ਬੀਬੀਸੀ ਦੀ ਮਸ਼ੀਨੀ ਪੱਤਰਕਾਰੀ ਲਈ ਪਰਖ਼ ਦੀ ਸਭ ਤੋਂ ਵੱਡੀ ਘੜੀ ਸੀ।

ਕਰੀਬ 700 ਨਿਊਜ਼ ਆਰਟੀਕਲਾਂ ਵਿੱਚੋ ਹਰੇਕ ਆਰਟੀਕਲ ਦੇ ਛਪਣ ਤੋਂ ਪਹਿਲਾਂ ਇੱਕ ਮਨੁੱਖ ਸੰਪਾਦਕ ਵੱਲੋਂ ਜਾਂਚ ਕੀਤੀ ਗਈ।

ਪ੍ਰੋਜੈਕਟ ਦੇ ਮੁਖੀ ਨੇ ਦੱਸਿਆ ਕਿ ਤਕਨੀਕ ਦਾ ਮੰਤਵ ਮੁਹੱਈਆ ਕਰਵਾਈ ਜਾਣ ਵਾਲੀ ਸੇਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਸੀ ਨਾ ਕਿ ਮਨੁੱਖਾਂ ਦੀ ਥਾਂ ਤਕਨੀਕ ਨੂੰ ਦੇਣਾ।

ਬੀਬੀਸੀ ਨਿਊਜ਼ ਲੈਬਸ ਦੇ ਸੰਪਾਦਕ ਰੌਬਰਟ ਮਕੈਨਜ਼ੀ ਨੇ ਦੱਸਿਆ, "ਇਸ ਦਾ ਮੰਤਵ ਅਜਿਹੀ ਪੱਤਰਕਾਰੀ ਕਰਨਾ ਸੀ ਜਿਸ ਨੂੰ ਫ਼ਿਲਹਾਲ ਅਸੀਂ ਇਨਸਾਨਾਂ ਰਾਹੀਂ ਨਹੀਂ ਕਰ ਸਕਦੇ।"

ਇਹ ਵੀ ਪੜ੍ਹੋ-

ਇਸ ਸਮੇਂ ਖ਼ਬਰਾਂ ਨਾਲ ਜੁੜੇ ਬਹੁਤ ਸਾਰੇ ਸੰਗਠਨ ਡਾਟਾ ਦੇ ਡੂੰਘੇ ਵਿਸ਼ਲੇਸ਼ਣ ਲਈ ਤਕਨੀਕੀ ਸਾਧਨਾਂ ਦੀ ਵਰਤੋਂ ਨੂੰ ਅਜ਼ਮਾ ਰਹੇ ਹਨ।

ਵੌਕਸਹਾਲ: ਮਸ਼ੀਨ ਦੇ ਦੱਸੇ ਮੁਤਾਬਕ (ਮਿਸਾਲ ਵਜੋਂ)

ਫਲੋਰੈਂਸ ਇਸ਼ਾਲੋਮੀ ਵੌਕਸਹਾਲ ਤੋਂ ਐੱਮਪੀ ਚੁਣੇ ਗਏ ਹਨ। ਜਿਸ ਦਾ ਮਤਲਬ ਇਹ ਹੈ ਕਿ ਇਹ ਸੀਟ ਲੇਬਰ ਪਾਰਟੀ ਨੇ ਬਚਾ ਲਈ ਹੈ ਹਾਲਾਂਕਿ ਵੋਟ ਪ੍ਰਤੀਸ਼ਤ ਘਟੀ ਹੈ।

ਨਵੇਂ ਐੱਮਪੀ ਨੇ ਲਿਬਰਲ ਡੈਮੋਕ੍ਰੇਟ ਉਮੀਦਵਾਰ ਸਾਰਾਹ ਲਿਊਈਸ ਨੂੰ 19,612 ਵੋਟਾਂ ਨਾਲ ਹਰਾਇਆ। ਇਹ ਗਿਣਤੀ ਸਾਲ 2017 ਦੀਆਂ ਆਮ ਚੋਣਾਂ ਵਿੱਚ ਕੇਟ ਹੋਈ ਨੂੰ ਪਈਆਂ 20,250 ਵੋਟਾਂ ਨਾਲੋਂ ਘੱਟ ਹੈ।

ਕੰਜ਼ਰਵੇਟਿਵ ਉਮੀਦਵਾਰ ਸਾਰਾਹ ਬੂਲ ਤੀਜੇ ਨੰਬਰ 'ਤੇ ਰਹੇ ਅਤੇ ਗਰੀਨ ਪਾਰਟੀ ਦੇ ਜੈਕਲੀਨ ਬੌਂਡ ਚੌਥੇ ਨੰਬਰ 'ਤੇ ਰਹੇ।

ਇੱਥੇ ਵੋਟਰ ਟਰਨ ਆਊਟ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ 3.5 ਫ਼ੀਸਦੀ ਘੱਟ ਰਿਹਾ।

ਮਕੈਨਜ਼ੀ ਨੇ ਕਿਹਾ ਕਿ ਇਨ੍ਹਾਂ ਖ਼ਬਰਾਂ ਵਿੱਚ ਬੀਬੀਸੀ ਦੀ ਲਿਖਣ ਸ਼ੈਲੀ ਰਿਫਲੈਕਟ ਕੀਤੀ ਜਾ ਸਕੀ ਕਿਉਂਕਿ ਵਾਕਅੰਸ਼ਾਂ ਤੇ ਸ਼ਬਦਾਂ ਦੀ ਚੋਣ ਪਹਿਲਾਂ ਤੋਂ ਹੀ ਸਾਫ਼ਟਵੇਅਰ ਵਿੱਚ ਬੀਬੀਸੀ ਦੇ ਲੇਖਕਾਂ ਵੱਲੋਂ ਭਰੀ ਗਈ ਸੀ।

ਪੱਤਰਕਾਰ ਵਜੋਂ ਤੁਸੀਂ ਪਹਿਲਾਂ ਹੀ ਖ਼ਬਰ ਦੀ ਰੂਪ ਰੇਖਾ ਨਿਰਧਾਰਿਤ ਕਰ ਲੈਂਦੇ ਹੋ। ਫਿਰ ਤੁਸੀਂ ਖ਼ਬਰ ਦਾ ਇੱਕ ਢਾਂਚਾ ਤਿਆਰ ਕਰਦੇ ਹੋ।

ਮਸ਼ੀਨ ਦਿੱਤੇ ਗਏ ਡਾਟਾ ਦੇ ਅਧਾਰ 'ਤੇ ਸ਼ਬਦਾਂ ਤੇ ਵਾਕਅੰਸ਼ਾਂ ਦੀ ਚੋਣ ਕਰਦੀ ਹੈ।

ਬੀਬੀਸੀ ਦੇ ਬੈਲਫਾਸਟ, ਕਾਰਡਿਫ਼, ਗਲਾਸਗੋ ਤੇ ਲੰਡਨ ਸਥਿਤ ਦਫ਼ਤਰਾਂ ਵਿੱਚ ਬੈਠੇ ਪੱਤਰਕਾਰਾਂ ਨੇ ਨਸ਼ਰ ਹੋਣ ਤੋਂ ਪਹਿਲਾਂ ਖ਼ਬਰਾਂ ਦੀ ਪੜਤਾਲ ਕੀਤੀ।

ਮਕੈਨਜ਼ੀ ਨੇ ਦੱਸਿਆ ਕਿ ਮਸ਼ੀਨ ਦੀ ਇੱਕ ਹੀ ਕਮੀ ਸੀ ਕਿ ਇਸ ਖ਼ਬਰਾਂ ਵਿੱਚ ਵਿਸ਼ਲੇਸ਼ਣ ਨਹੀਂ ਜੋੜ ਸਕਦੀ ਸੀ।

ਇਸ ਲਈ ਕੁਝ ਛੋਟੀਆਂ ਤੇ ਘੱਟ ਅਹਿਮ ਸੀਟਾਂ ਜਿਵੇਂ ਕਿੰਨਸਿੰਗਟਨ ਦੇ ਨਤੀਜਿਆਂ ਵਿੱਚ ਵਿਸ਼ਲੇਸ਼ਣ ਮਨੁੱਖਾਂ ਦੁਆਰਾ ਜੋੜਿਆ ਗਿਆ।

ਮਕੈਨਜ਼ੀ ਨੇ ਦੱਸਿਆ, "ਸਪੱਸ਼ਟ ਤੌਰ 'ਤੇ ਇਹ ਡਾਟਾ ਅਧਾਰਿਤ ਖ਼ਬਰਾਂ ਲਈ ਕਾਰਗਰ ਹੈ। ਇਸ ਨਾਲ ਤੁਸੀਂ ਵਿਸ਼ਲੇਸ਼ਣ ਨਹੀਂ ਕਰ ਸਕਦੇ।"

ਬੀਬੀਸੀ ਨੇ ਮਸ਼ੀਨ ਰਾਹੀਂ ਖ਼ਬਰਾਂ ਤਿਆਰ ਕਰਨ ਦੇ ਪ੍ਰਯੋਗ ਪਹਿਲਾਂ ਵੀ ਕੀਤੇ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)