Career café: ਨੌਕਰੀ ਨਾ ਮਿਲੇ ਤਾਂ ਅਧਿਆਪਕਾਂ ਲਈ ਹੋਰ ਕਿਹੜੇ ਬਦਲ ਮੌਜੂਦ ਹਨ

    • ਲੇਖਕ, ਇੰਦਰਜੀਤ ਕੌਰ
    • ਰੋਲ, ਪੱਤਰਕਾਰ ਬੀਬੀਸੀ

ਟੀਚਿੰਗ ਯਾਨਿ ਕਿ ਸਿੱਖਿਆ ਦੇਣਾ ਇੱਕ ਅਜਿਹਾ ਕਰੀਅਰ ਹੈ ਜੋ ਕਿ ਹਮੇਸ਼ਾ ਹੀ ਕਾਫ਼ੀ ਵਧੀਆ ਕਰੀਅਰ ਆਪਸ਼ਨ ਮੰਨਿਆ ਜਾਂਦਾ ਹੈ। ਕਿਉਂਕਿ ਤੁਸੀਂ ਚਾਹੇ ਜਿਸ ਮਰਜ਼ੀ ਵਿਸ਼ੇ ਵਿਚ ਮੁਹਾਰਤ ਹਾਸਿਲ ਕੀਤੀ ਹੋਵੇ, ਅਧਿਆਪਕ ਬਣ ਸਕਦੇ ਹੋ।

ਇਸ ਲਈ ਬੀਐਡ (ਬੈਚੁਲਰ ਆਫ਼ ਐਜੁਕੇਸ਼ਨ) ਦੀ ਕਾਫ਼ੀ ਅਹਿਮ ਭੂਮਿਕਾ ਹੈ। ਹੁਣ ਤਾਂ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਲਈ ਟੀਈਟੀ (ਟੀਚਰ ਐਲਿਜੀਬਿਲੀਟੀ ਟੈਸਟ) ਵੀ ਲਾਜ਼ਮੀ ਕਰ ਦਿੱਤਾ ਗਿਆ ਹੈ।

ਅਸੀਂ ਟੀਚਿੰਗ ਕਰੀਅਰ ਜਾਣਨ ਲਈ ਕਰੀਅਰ ਕਾਊਂਸਲਰ ਰੂਹੀ ਢੀਂਗਰਾ ਨਾਲ ਗੱਲਬਾਤ ਕੀਤੀ।

ਬੀਐਡ ਕਰਨ ਲਈ ਕੀ ਜ਼ਰੂਰੀ ਹੈ?

ਕੋਈ ਵੀ ਵਿਅਕਤੀ ਜਿਸ ਨੇ ਗਰੈਜੁਏਸ਼ਨ ਕੀਤੀ ਹੋਈ ਹੈ ਉਹ ਬੀਐਡ ਕਰ ਸਕਦਾ ਹੈ। ਇਸ ਲਈ 50% ਗਰੈਜੁਏਸ਼ਨ ਵਿਚ ਨੰਬਰ ਹੋਣੇ ਜ਼ਰੂਰੀ ਹਨ।

ਨੈਸ਼ਨਲ ਕਾਊਂਸਿਲ ਫਾਰ ਟੀਚਰ ਐਜੁਕੇਸ਼ਨ ਸੰਸਥਾ ਪੜ੍ਹਾਈ ਦੇ ਪੱਧਰ, ਮਿਆਰ, ਪੜ੍ਹਾਈ ਦੇ ਸਿਸਟਮ, ਨਿਯਮਾਂ, ਮਾਪਦੰਡਾਂ ਦਾ ਧਿਆਨ ਰੱਖਦੀ ਹੈ। ਟੀਚਿੰਗ ਕਰੀਅਰ ਸਬੰਧੀ ਹੋਰ ਵੇਰਵਾ ਤੁਸੀਂ https://www.ncte.gov.in ਤੇ ਦੇਖ ਸਕਦੇ ਹੋ।

ਬੀਐਡ ਕਰਨਾ ਸਰਕਾਰ ਨੇ ਜ਼ਰੂਰੀ ਕੀਤਾ ਹੈ ਪਰ ਫਿਰ ਵੀ ਕਈ ਅਧਿਆਪਕਾਂ ਦਾ ਟੀਚਿੰਗ ਲੈਵਲ ਵਧੀਆ ਨਹੀਂ ਹੁੰਦਾ ਸੀ। ਇਸ ਲਈ ਟੈੱਟ (TET) ਜ਼ਰੂਰੀ ਕੀਤਾ ਕਿ ਇਹ ਪਤਾ ਲੱਗੇ ਕਿ ਪੜ੍ਹਾਉਣ ਦਾ ਪੱਧਰ ਬਿਹਤਰ ਹੋਇਆ ਜਾਂ ਨਹੀਂ।

ਇਹ ਵੀ ਪੜ੍ਹੋ:

ਕੁੜੀਆਂ ਲਈ ਕਿੰਨਾ ਫਾਇਦੇਮੰਦ ਹੈ ਇੱਕ ਅਧਿਆਪਿਕਾ ਬਣਨਾ?

ਇੱਕ ਅਧਿਆਪਕ ਲਈ ਸਭ ਤੋਂ ਵਧੀਆ ਗੱਲ ਇਹ ਹੈ ਕਿ ਨੌਕਰੀ ਦਾ ਸਮਾਂ ਤੈਅ ਹੈ। ਦਿਨ ਦੀ ਹੀ ਨੌਕਰੀ ਹੈ, ਕੋਈ ਸ਼ਿਫ਼ਟ ਸਿਸਟਮ ਨਹੀਂ ਹੈ।

ਇਸ ਤਰ੍ਹਾਂ ਕੁੜੀਆਂ ਆਪਣੇ ਪਰਿਵਾਰ ਨੂੰ ਵੀ ਸਮਾਂ ਦੇ ਸਕਦੀਆਂ ਹਨ।

B.Ed. ਹੀ ਕਾਫ਼ੀ ਹੈ ਜਾਂ M.Ed. ਵੀ ਕਰਨ ਦੀ ਲੋੜ ਹੈ?

ਇਹ ਨਿਰਭਰ ਕਰਦਾ ਹੈ ਕਿ ਤੁਸੀਂ ਟੀਚਿੰਗ ਵਿਚ ਕਿਹੜੇ ਪੱਧਰ 'ਤੇ ਨੌਕਰੀ ਕਰਨਾ ਚਾਹੁੰਦੇ ਹੋ। ਸਕੂਲ, ਕਾਲਜ ਜਾਂ ਯੂਨੀਵਰਸਿਟੀ।

ਕਈ ਸਕੂਲ ਤਾਂ ਬਿਨਾਂ ਬੀਐਡ ਹੀ ਗਰੈਜੁਏਟ ਜਾਂ ਪੋਸਟ ਗਰੈਜੁਏਟ ਦੇ ਆਧਾਰ 'ਤੇ ਹੀ ਕਾਨਟਰੈਕਟ 'ਤੇ ਰੱਖ ਲੈਂਦੇ ਹਨ।

  • ਬੀਐਡ ਕਰਨ ਨਾਲ ਨਿੱਜੀ ਤੇ ਸਰਕਾਰੀ ਸਕੂਲ ਦੀਆਂ ਨੌਕਰੀਆਂ ਦੇ ਯੋਗ ਹੋ ਜਾਂਦੇ ਹੋ।
  • M.Ed. ਨਾਲ ਤੁਹਾਡਾ ਪੜ੍ਹਾਉਣ ਦਾ ਤਰੀਕਾ ਜਾਂ ਅਧਿਆਪਕ ਦੇ ਕਰੀਅਰ ਵਿਚ ਇੱਕ ਪੱਧਰ ਉੱਚਾ ਹੋ ਜਾਂਦਾ ਹੈ।
  • ਐਮਐਡ ਨਾਲ ਸਕੂਲ ਤੇ ਕਾਲਜ ਦੋਹਾਂ 'ਚ ਹੀ ਨੌਕਰੀ ਲਈ ਯੋਗ ਹੁੰਦੇ ਹੋ।
  • M.Ed. ਨਾਲ ਪ੍ਰਿੰਸੀਪਲ ਬਣਨ ਯੋਗ ਵੀ ਹੋ ਜਾਂਦੇ ਹੋ।

ਕੋਰਸਪੋਂਡੈਂਸ ਜਾਂ ਰੈਗੁਲਰ B.Ed. ਦਾ ਫਾਇਦਾ ਹੁੰਦਾ ਹੈ?

ਨੌਕਰੀ ਲਈ ਰੈਗੁਲਰ ਡਿਗਰੀ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ। ਕਈ ਵਾਰੀ ਕਾਰਪੋਂਡੈਂਸ ਡਿਗਰੀ ਨੂੰ ਵੀ ਓਨੀ ਹੀ ਤਰਜੀਹ ਦਿੱਤੀ ਜਾਂਦੀ ਹੈ।

ਜੇ ਕਿਸੇ ਰਜਿਸਟਰਡ ਯੂਨੀਵਰਸਿਟੀ ਵਿਚ ਕੌਰਸਪੋਂਡੈਂਸ ਬੀਐਡ ਡਿਗਰੀ ਕਰਵਾਈ ਜਾਂਦੀ ਹੈ ਅਤੇ ਛੁੱਟੀਆਂ ਵਿਚ ਜਾਂ ਕੁਝ ਦਿਨ ਰੈਗੁਲਰ ਕਲਾਸਾਂ ਕਰਵਾਈਆਂ ਜਾਂਦੀਆਂ ਹਨ ਤਾਂ ਅਜਿਹੀ ਕੌਰਸਪੋਂਡੈਂਸ ਡਿਗਰੀ ਦੇ ਆਧਾਰ 'ਤੇ ਵੀ ਨੌਕਰੀ ਮਿਲ ਸਕਦੀ ਹੈ।

ਅਜਿਹੀ ਕੌਰਸਪੋਂਡੈਂਸ ਡਿਗਰੀ ਦੌਰਾਨ ਕੁਝ ਦਿਨਾ ਰੈਗੁਲਰ ਕਲਾਸਾਂ ਨਾਲ ਪਰੈਕਟੀਕਲ ਟੀਚਿੰਗ ਕਰਵਾਈ ਜਾਂਦੀ ਹੈ ਕਿਉਂਕਿ ਅਸਲ ਵਿਚ ਤਾਂ ਅਧਿਆਪਕ ਨੇ ਪੜ੍ਹਾਉਣਾ ਹੈ।

ਥਿਊਰੀ ਨਾਲੋਂ ਪਰੈਕਟੀਕਲ ਤਜੁਰਬਾ ਜ਼ਿਆਦਾ ਮਾਇਨੇ ਰੱਖਦਾ ਹੈ। ਰੈਗੁਲਰ B.Ed. ਨਾਲ ਤੁਸੀਂ ਜ਼ਿਆਦਾ ਕੁਸ਼ਲ ਹੁੰਦੇ ਹੋ। ਪੜ੍ਹਾਉਣ ਦਾ ਤਰੀਕਾ ਵਧੇਰੇ ਮਾਇਨੇ ਰੱਖਦਾ ਹੈ ਜੋ ਕਿ ਰੈਗੁਲਰ ਬੀਐਡ ਵਿਚ ਹੀ ਮਿਲ ਸਕਦਾ ਹੈ।

ਨੌਕਰੀ ਨਹੀਂ ਮਿਲਦੀ ਤਾਂ ਇੱਕ ਅਧਿਆਪਕ ਕੋਲ ਕਿਹੜੇ ਬਦਲ ਹਨ?

ਹਾਲੇ ਵੀ ਇੱਕ ਅਧਿਆਪਕ ਕੋਲ ਕਈ ਮੌਕੇ ਹਨ। ਇਹ ਸਿਰਫ਼ ਸਕੂਲ ਜਾਂ ਕਾਲਜ ਤੱਕ ਹੀ ਸੀਮਿਤ ਨਹੀਂ ਹੈ। ਇੱਕ ਚੰਗੇ ਅਧਿਆਪਕ ਲਈ ਪੜ੍ਹਾਉਣ ਦਾ ਜਜ਼ਬਾ ਹੋਣਾ ਜ਼ਰੂਰੀ ਹੈ। ਫਿਰ ਉਹ ਆਨਲਾਈਨ ਵੀ ਪੜ੍ਹਾ ਸਕਦੇ ਹਨ। ਕਈ ਆਨਲਾਈਨ ਪੋਰਟਲ ਹਨ ਅਤੇ ਯੂਟਿਊਬ ਉੱਤੇ ਵੀ ਕੋਰਸ ਦੀਆਂ ਵੀਡੀਓਜ਼ ਬਣਾ ਕੇ ਪਾ ਸਕਦੇ ਹੋ।

ਕਈ ਪੋਰਟਲ ਹਨ ਜਿੱਥੇ ਕੋਈ ਵੀ ਕੋਰਸ ਕਰਾ ਸਕਦੇ ਹੋ।

ਇਸ ਦਾ ਫਾਇਦਾ ਇਹ ਹੈ ਕਿ ਤੁਹਾਨੂੰ ਕਿਸੇ ਇੱਕ ਥਾਂ ਤੇ ਜਾ ਕੇ ਪੜ੍ਹਾਉਣ ਦੀ ਲੋੜ ਨਹੀਂ ਹੈ। ਦੁਨੀਆਂ ਦੀ ਕਿਸੇ ਵੀ ਥਾਂ ਤੋਂ ਆਨਲਾਈਨ ਟਰੇਨਿੰਗ ਦਿੱਤੀ ਜਾ ਸਕਦੀ ਹੈ।

ਆਨਲਾਈਨ ਵਿੱਚ ਉਹੀ ਲੋਕ ਅੱਗੇ ਜਾਂਦੇ ਹਨ ਜਿਨ੍ਹਾਂ ਕੋਲ ਕੋਈ ਮੁਹਾਰਤ ਹੈ ਉਹ ਆਨਲਾਈਨ ਪੜ੍ਹਾਈ ਕਰਾ ਸਕਦਾ ਹੈ। ਇਸ ਤਰ੍ਹਾਂ ਗਲੋਬਲ ਪੱਧਰ ਉੱਤੇ ਪਛਾਣ ਮਿਲਦੀ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)