You’re viewing a text-only version of this website that uses less data. View the main version of the website including all images and videos.
ਲੋਕ ਸਭਾ ਵਿੱਚ ਪਿਆਜ਼ ਬਾਰੇ ਹੁਦੀ ਬਹਿਸ ਦੌਰਾਨ ਨਿਰਮਲਾ ਸੀਤਾਰਮਨ ਨੇ ਕਿਹਾ, ‘ਮੈਂ ਬਹੁਤ ਜ਼ਿਆਦਾ ਪਿਆਜ਼ ਨਹੀਂ ਖਾਂਦੀ’ - 5 ਅਹਿਮ ਖ਼ਬਰਾਂ
"ਮੈਂ ਐਨਾ ਲਸਣ ਪਿਆਜ਼ ਨਹੀਂ ਖਾਂਦੀ ਜੀ। ਮੈਂ ਅਜਿਹੇ ਪਰਿਵਾਰ ਤੋਂ ਆਉਂਦੀ ਹਾਂ ਜਿੱਥੇ ਪਿਆਜ਼ ਨਾਲ ਮਤਲਬ ਨਹੀਂ ਰੱਖਦੇ।"
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਸ਼ਬਦ ਲੋਕ ਸਭਾ ਵਿੱਚ ਮਹਾਰਾਸ਼ਟਰ ਤੋਂ ਇੱਕ ਸੰਸਦ ਮੈਂਬਰ ਵੱਲੋਂ ਪਿਆਜ਼ ਖਾਣ ਬਾਰੇ ਪੁੱਛੇ ਜਾਣ 'ਤੇ ਕਹੇ।
ਦੇਸ ਵਿੱਚ ਪਿਆਜ਼ ਦੇ ਵੱਧਦੇ ਰੇਟ ਬਹਿਸ ਦਾ ਵਿਸ਼ਾ ਬਣ ਗਏ ਹਨ।
ਲੋਕ ਸਭਾ ਵਿੱਚ ਇਸ ਬਾਰੇ ਗੱਲ ਕਰਦਿਆਂ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਹ ਪਿਆਜ਼ ਦੇ ਬਜ਼ਾਰ ਦੇ ਉਤਾਰ-ਚੜਾਅ ਨੂੰ 2014 ਤੋਂ ਦੇਖ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪਿਆਜ਼ ਦੀ ਬਰਾਮਦ 'ਤੇ ਰੋਕ ਲਗਾ ਦਿੱਤੀ ਗਈ ਹੈ। ਕਈ ਦੇਸਾਂ ਚੋਂ ਇੱਕ ਲੱਖ ਮੀਟਰਿਕ ਟਨ ਪਿਆਜ਼ ਖਰੀਦਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਚਰਚਾ ਕੁੜੀ ਦੇ ਅਗਵਾ ਹੋਣ ਦੀ ਨਹੀਂ ਸਗੋਂ ਉਸਦੇ ਪਹਿਰਾਵੇ ਦੀ
ਦੁਆ ਮੰਗੀ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਦੇ ਅਮੀਰ ਇਲਾਕੇ ਤੋਂ ਅਗਵਾ ਕਰ ਲਿਆ ਗਿਆ, ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਉਹ ਆਪਣੇ ਦੋਸਤ ਹਰੀਸ ਸੋਮਰੋ ਨਾਲ ਗਲੀ ਵਿੱਚ ਘੁੰਮ ਰਹੀ ਸੀ ਜਦੋਂ ਉਸ ਨੂੰ ਅਗਵਾ ਕੀਤਾ ਗਿਆ। ਅਗਵਾ ਕਰਨ ਵਾਲਿਆਂ ਨੇ ਹਰੀਸ ਸੋਮਰੋ ਨੂੰ ਵੀ ਗੋਲੀ ਮਾਰੀ ਜਦੋਂ ਉਸ ਨੇ ਦੁਆ ਮੰਗੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਜਦੋਂ ਦੁਆ ਮੰਗੀ ਦੇ ਅਗਵਾ ਹੋਣ ਦੀ ਖ਼ਬਰ ਫ਼ੈਲੀ ਤਾਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਦੁਆ ਦੇ ਪਹਿਰਾਵੇ ਨੂੰ ਲੈ ਕੇ ਨਫ਼ਰਤ ਫੈਲਾਉਣੀ ਸ਼ੁਰੂ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਉਸ ਨਾਲ ਜੋ ਹੋਇਆ ਠੀਕ ਹੋਇਆ। ਪੜ੍ਹੋ ਪੂਰੀ ਖ਼ਬਰ।
ਸੂਡਾਨ ਦੀ ਫੈਕਟਰੀ ਵਿੱਚ ਧਮਾਕਾ, ਭਾਰਤੀਆਂ ਸਮੇਤ 20 ਤੋਂ ਵੱਧ ਮੌਤਾਂ
ਸੂਡਾਨ ਦੀ ਰਾਜਧਾਨੀ ਖਾਰਤੂਮ ਵਿੱਚ ਇੱਕ ਸੈਰੇਮਿਕ ਫ਼ੈਕਟਰੀ ਵਿੱਚ ਹੋਏ ਐੱਲਪੀਜੀ ਸਿਲੇਂਡਰ ਧਾਮਾਕੇ ਵਿੱਚ ਘੱਟੋ-ਘੱਟ 130 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਇਸ ਫ਼ੈਕਟਰੀ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਕੰਮ ਕਰਦੇ ਹਨ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ ਪਰ ਅਜੇ ਇਹ ਪਤਾ ਨਹੀਂ ਲਗ ਸਕਿਆ ਹੈ ਕਿ ਇਸ ਬਲਾਸਟ ਵਿੱਚ ਕਿੰਨੇ ਭਾਰਤੀ ਮਾਰੇ ਗਏ ਹਨ। ਪੜ੍ਹੋ ਪੂਰੀ ਖ਼ਬਰ।
ਮਰਦ ਬਲਾਤਕਾਰੀ ਕਿਉਂ ਬਣ ਜਾਂਦੇ ਹਨ ?- ਨਜ਼ਰੀਆ
ਕਿਸੇ ਦੀ ਮਰਜ਼ੀ ਦੇ ਵਿਰੁੱਧ ਕੀਤਾ ਗਿਆ ਕੰਮ ਬਲਾਤਕਾਰ ਹੈ। ਕਿਸੇ 'ਤੇ ਜ਼ਬਰਦਸਤੀ ਆਪਣੀ ਮਰਜ਼ੀ ਥੋਪਣਾ ਬਲਾਤਕਾਰ ਹੈ। ਸਵਾਲ ਇਹ ਹੈ ਕਿ ਮਰਦ ਬਲਾਤਕਾਰ ਕਿਉਂ ਕਰਦੇ ਹਨ?
ਸਮੱਸਿਆ ਇਹ ਹੈ ਕਿ ਇਸ ਸਵਾਲ ਦਾ ਕੋਈ ਇੱਕ ਜਵਾਬ ਨਹੀਂ ਹੈ, ਅਸੀਂ ਸਾਰੇ ਇਸ ਜਵਾਬ ਨਾਲ ਸਹਿਮਤ ਨਹੀਂ ਹਾਂ। ਪੜ੍ਹੋ ਸੀਨੀਅਰ ਪੱਤਰਕਾਰ ਨਸੀਰੂਦੀਨ ਦਾ ਵਿਸ਼ਲੇਸ਼ਣ।
ਕੀ ਹੈ "USB ਕੰਡੋਮ"?
ਅੱਜ ਕੱਲ੍ਹ ਕਈ ਅਜਿਹੇ ਯੂਐੱਸਬੀ ਚਾਰਜਰ ਉਪਲਬਧ ਹਨ ਜੋ ਤੁਹਾਡੇ ਫੋਨ ਨੂੰ ਕਿਤੇ ਵੀ ਚਾਰਜ਼ ਕਰ ਸਕਦੇ ਹਨ।
ਪਰ ਇਹ ਜਿੰਨਾ ਫਾਇਦੇਮੰਦ ਲਗਦਾ ਹੈ ਓਨਾਂ ਦੀ ਤੁਹਾਡੀ ਨਿੱਜਤਾਂ ਲਈ ਖ਼ਤਰਾ ਵੀ ਹੈ। ਇਹ ਸਭ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਵਰਤ ਕੇ ਸਾਈਬਰ ਅਪਰਾਧੀ ਸਾਡੇ ਸੰਵੇਦਨਸ਼ੀਲ ਡਾਟਾ ਤੱਕ ਪਹੁੰਚ ਸਕਦੇ ਹਨ। ਪੜ੍ਹੋ ਪੂਰੀ ਖ਼ਬਰ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਦੇਖੋ