ਕੀ ਹੈ "USB ਕੰਡੋਮ" ਤੇ ਇਸ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ?

ਤਸਵੀਰ ਸਰੋਤ, Getty Images
- ਲੇਖਕ, ਬੀਬੀਸੀ ਵਰਲਡ
- ਰੋਲ, ਬੀਬੀਸੀ ਨਿਊਜ਼
ਅਜੋਕੇ ਸਮੇਂ ਵਿੱਚ ਫੋਨ ਦੀ ਬੈਟਰੀ ਖ਼ਤਮ ਹੋਣ ਦੀ ਚਿੰਤਾ ਇੰਨੀ ਵੱਡੀ ਨਹੀਂ ਰਹੀ ਜਿੰਨੀ ਵੱਡੀ ਕੁਝ ਸਾਲ ਪਹਿਲਾਂ ਹੁੰਦੀ ਸੀ।
ਅੱਜ ਕੱਲ੍ਹ ਕਈ ਅਜਿਹੇ ਯੂਐੱਸਬੀ ਚਾਰਜਰ ਉਪਲਬਧ ਹਨ ਜੋ ਤੁਹਾਡੇ ਫੋਨ ਨੂੰ ਕਿਤੇ ਵੀ ਚਾਰਜ਼ ਕਰ ਸਕਦੇ ਹਨ।
ਇਹ ਏਅਰਪੋਰਟ, ਪਬਲਿਕ ਟਾਇਲਟ, ਕਿਸੇ ਵੀ ਹੋਟਲ ਜਾ ਕਰੀਬ ਹਰੇਕ ਸ਼ਾਪਿੰਗ ਸੈਂਟਰ, ਇਥੋਂ ਤੱਕ ਕਿ ਆਵਾਜਾਈ ਦੇ ਸਾਧਨਾਂ ਜਿਵੇਂ ਬੱਸ, ਰੇਲਗੱਡੀਆਂ ਤੇ ਜਹਾਜ਼ਾਂ ਵਿੱਚ ਮਿਲ ਜਾਂਦੇ ਹਨ।
ਪਰ ਇਹ ਜਿੰਨਾ ਫਾਇਦੇਮੰਦ ਲਗਦਾ ਹੈ ਓਨਾਂ ਦੀ ਤੁਹਾਡੀ ਨਿੱਜਤਾਂ ਲਈ ਖ਼ਤਰਾ ਵੀ ਹੈ। ਇਹ ਸਭ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਵਰਤ ਕੇ ਸਾਈਬਰ ਅਪਰਾਧੀ ਸਾਡੇ ਸੰਵੇਦਨਸ਼ੀਲ ਡਾਟਾ ਤੱਕ ਪਹੁੰਚ ਸਕਦੇ ਹਨ।
ਕੁਝ ਸਾਲਾਂ ਤੋਂ ਬਾਜ਼ਾਰ ਵਿੱਚ ਯੂਐੱਸਬੀ ਬਲਾਕਰ ਮੌਜੂਦ ਹੈ, ਇਸ ਨੂੰ "ਯੂਐੱਸਬੀ ਕੋਡੰਮ" ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ-
ਇਹ ਇੱਕ ਤਰ੍ਹਾਂ ਦੇ ਸਾਈਬਰ ਹਮਲੇ ‘ਜੂਸ ਜੈਕਿੰਗ’ ਤੋਂ ਬਚਾਉਂਦੇ ਹਨ, ਜਿਸ ਦੇ ਤਹਿਤ "ਅਪਰਾਧੀ ਜਨਤਕ ਥਾਵਾਂ 'ਤੇ ਚਾਰਜਿੰਗ ਪੋਰਟਸ ਵਿੱਚ ਮੈਲੀਸ਼ੀਅਸ ਪ੍ਰੋਗਰਾਮ ਨੂੰ ਇੰਸਟਾਲ ਕਰਦੇ ਹਨ, ਜੋ ਯੂਜਰਾਂ ਦੇ ਫੋਨਾਂ ਅਤੇ ਹੋਰਨਾਂ ਉਪਕਰਨਾਂ ਨੂੰ ਪ੍ਰਭਾਵਿਤ ਕਰਦੇ ਹਨ।"

ਤਸਵੀਰ ਸਰੋਤ, Getty Images
ਅਮਰੀਕਾ ਵਿੱਚ ਲਾਸ ਏਂਜਸਲ ਕਾਊਂਟੀ ਪ੍ਰੌਸੀਕਿਊਟਰ ਦੇ ਦਫ਼ਤਰ ਵਿੱਚ ਅਸਿਸਟੈਂਟ ਲਿਊਕ ਸਿਸਕ ਨੇ ਇਸ ਬਾਰੇ ਨਵੰਬਰ ਦੇ ਸ਼ੁਰੂ 'ਚ ਚਿਤਾਵਨੀ ਦਿੱਤੀ ਸੀ।
ਇਹ ਕਿਵੇਂ ਕੰਮ ਕਰਦੇ ਹਨ?
"ਯੂਐੱਸਬੀ ਕੰਡੋਮ" ਛੋਟੇ ਯੂਐੱਸਬੀ ਐਡਪਟਰ ਹੁੰਦੇ ਹਨ ਜਿਸ ਵਿੱਚ ਇਨਪੁੱਟ ਅਤੇ ਆਊਟਪੁਟ ਪੋਰਟ ਹੁੰਦੇ ਹਨ। ਇਹ ਡਿਵਾਈਸ ਵਿੱਚ ਪਾਵਰ ਦੀ ਸਪਲਾਈ ਤਾਂ ਜਾਣ ਦਿੰਦੇ ਪਰ ਡਾਟਾ ਸਾਂਝਾ ਨਹੀਂ ਹੋਣ ਦਿੰਦੇ।
ਇਸ ਦੀ ਕੀਮਤ ਲਗਭਗ 700 ਰੁਪਏ ਹੈ ਅਤੇ ਇਹ ਛੋਟੇ ਹਨ ਅਤੇ ਇਨ੍ਹਾਂ ਨੂੰ ਕਿਤੇ ਵੀ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ।
ਸਿਸਕ ਮੁਤਾਬਕ, ਇਸ ਕਿਸਮ ਦੇ ਸਾਈਬਰ ਹਮਲਿਆਂ ਦਾ ਸਿੱਟਾ "ਖ਼ਤਰਨਾਕ" ਹੋ ਸਕਦਾ ਹੈ।
ਸਿਸਕ ਨੇ ਚਿਤਾਵਨੀ ਦਿੱਤੀ ਹੈ, "ਮੁਫ਼ਤ ਦੇ ਚਾਰਜਰ ਤੁਹਾਡੇ ਬੈਂਕ ਅਕਾਊਂਟ ਖਾਲੀ ਕਰਨ ਸਕਦੇ ਹਨ। ਜੇ ਸਾਈਬਰ ਅਪਰਾਧੀ ਮਾਲਵੇਅਰ ਨੂੰ ਇੰਸਟਾਲ ਕਰਨ 'ਚ ਸਫ਼ਲ ਹੋ ਜਾਣ ਤਾਂ ਉਹ ਤੁਹਾਡਾ ਫੋਨ ਬਲਾਕ ਕਰ ਸਕਦੇ ਹਨ, ਹਰ ਸੰਵੇਦਨਸ਼ੀਲ ਡਾਟਾ ਚੋਰੀ ਕਰ ਸਕਦੇ ਹਨ, ਜਿਵੇਂ ਪਾਸਪੋਰਟ ਦਾ ਡਾਟਾ ਜਾਂ ਘਰ ਦਾ ਪਤਾ।"
ਆਈਬੀਐੱਮ ਟੈਕਨੋਲਾਜੀ ਕੰਪਨੀ ਦੀ ਸਾਈਬਰ ਸਿਕਿਊਰਿਟੀ ਦੀ ਰਿਪੋਰਟ ਮੁਤਾਬਕ, ਮਾਲੀਸ਼ੀਅਸ ਸੋਫਟਵੇਅਰ "ਕੰਪਿਊਟਰ ਦੀ ਸ਼ਕਤੀ ਨੂੰ ਖੋਹ ਲੈਂਦੇ ਹਨ ਜਿਸ ਦੇ ਨਤੀਜੇ ਵਜੋਂ ਕੰਪਿਊਟਰ ਦੀ ਵਰਤੋਂ ਵੱਧ ਜਾਂਦੀ ਹੈ ਤੇ ਉਹ ਹੌਲੀ ਰਫ਼ਤਾਰ ਨਾਲ ਚੱਲਣ ਲਗਦਾ ਹੈ।"

ਤਸਵੀਰ ਸਰੋਤ, Getty Images
ਉਹੀ ਰਿਪੋਰਟ ਦਰਸਾਉਂਦੀ ਹੈ ਕਿ ਕਿਵੇਂ ਟਰਾਂਸਪੋਰਟ ਉਦਯੋਗ ਦੇ ਖ਼ਿਲਾਫ਼ ਵੀ ਹਮਲੇ ਵਧੇ ਹਨ। ਵਿੱਤੀ ਸੇਵਾਵਾਂ ਦੇ ਖੇਤਰ ਦੇ ਬਾਅਦ ਇਹ 2018 ਵਿੱਚ ਦੂਜਾ ਸਭ ਤੋਂ ਪ੍ਰਭਾਵਿਤ ਖੇਤਰ ਹੈ।
ਕਿਸੇ ਟਰਾਂਸਪੋਰਟ ਦੇ USB ਪੋਰਟ ਨਾਲ ਫ਼ੋਨ ਨੂੰ ਜੋੜਨਾ ਖਤਰਨਾਕ ਹੋ ਸਕਦਾ ਹੈ।
ਦਸਤਾਵੇਜ਼ਾਂ ਮੁਤਾਬਕ, "ਗੱਲ ਇਹ ਨਹੀਂ ਹਮਲਾ ਕਿੰਨਾ ਕੁ ਵੱਡਾ ਸੀ ਬਲਕਿ ਇਹ ਹੈ ਕਿ ਇਸ ਦਾ ਪੀੜਤ 'ਤੇ ਕੀ ਅਸਰ ਪਿਆ। ਸਾਲ 2018 ਵਿੱਚ ਪਿਛਲੇ ਸਾਲਾਂ ਨਾਲੋਂ ਵਧੇਰੇ ਖੱਪੇ ਦੇਖੇ ਹਨ।"
ਫੋਰਬ ਇੰਟਰਵਿਊ ਦੌਰਾਨ ਆਈਬੈੱਮ ਵਿੱਚ ਐਕਸ ਫੌਰਸ ਦੇ ਉੱਪ ਪ੍ਰਧਾਨ ਕੈਲਬ ਬਾਰਲੋ ਨੇ ਹੈਕਿੰਗ ਦੇ ਖ਼ਤਰੇ ਨੂੰ ਘੱਟ ਕਰਨ ਲਈ ਯੂਐੱਸਬੀ ਕੰਡੋਮ ਦੀ ਵਰਤੋਂ ਦੀ ਹਮਾਇਤ ਕੀਤੀ ਹੈ।
ਸਿਸਕ ਨੇ ਵੀ ਸਿੱਧੇ ਤੌਰ 'ਤੇ ਬਿਜਲੀ ਦੇ ਸੰਪਰਕ ਵਾਲੇ ਚਾਰਜ਼ਰ ਦੀ ਵਰਤੋਂ ਅਤੇ ਇੱਕ ਐਮਰਜੈਂਸੀ ਪੋਰਟੇਬਲ ਚਾਰਜ਼ਰ ਰੱਖਣ ਦੀ ਸਿਫ਼ਾਰਿਸ਼ ਕੀਤੀ ਹੈ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3