ਕੈਂਸਰ ਦੇ ਇਲਾਜ ਲਈ ਦੇਸੀ ਨੁਸਖ਼ੇ ਅਪਣਾਉਣ ਵਾਲੇ ਇਹ ਖ਼ਬਰ ਜ਼ਰੂਰ ਪੜ੍ਹਨ

ਕੈਂਸਰ ਲਈ ਪੂਰਕ ਇਲਾਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਸਣ, ਅਦਰਕ ਅਤੇ ਜਿਨਕਗੋ ਦੀਆਂ ਗੋਲੀਆਂ ਬ੍ਰੈਸਟ ਕੈਂਸਰ ਦੇ ਫੈਲਣ 'ਤੇ ਚਮੜੀ ਦੇ ਜ਼ਖ਼ਮਾਂ ਨੂੰ ਭਰਨ ਵਿੱਚ ਸਮਾਂ ਲਗਾ ਸਕਦੀਆਂ ਹਨ

ਇੱਕ ਕੈਂਸਰ ਕਾਨਫਰੰਸ ਵਿੱਚ ਕੁਝ ਬੁਲਾਰਿਆਂ ਵੱਲੋਂ ਇਹ ਗੱਲ ਆਖੀ ਗਈ ਕਿ ਕੈਂਸਰ ਮਰੀਜ਼ਾਂ ਨੂੰ ਆਪਣੇ ਡਾਕਟਰਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕੈਂਸਰ ਦੇ ਇਲਾਜ ਵਿਚਾਲੇ ਕੁਝ ਦੇਸੀ ਨੁਸਖ਼ੇ ਵੀ ਅਜ਼ਮਾ ਰਹੇ ਹਨ, ਜਿਸਦਾ ਅਸਰ ਉਨ੍ਹਾਂ ਦੇ ਇਲਾਜ 'ਤੇ ਪੈ ਸਕਦਾ ਹੈ।

ਉਦਾਹਰਣ ਦੇ ਤੌਰ 'ਤੇ ਲਸਣ, ਅਦਰਕ ਅਤੇ ਜਿਨਕਗੋ ਦੀਆਂ ਗੋਲੀਆਂ ਬ੍ਰੈਸਟ ਕੈਂਸਰ ਦੇ ਫੈਲਣ 'ਤੇ ਚਮੜੀ ਦੇ ਜ਼ਖ਼ਮਾਂ ਨੂੰ ਭਰਨ ਵਿੱਚ ਸਮਾਂ ਲਗਾ ਸਕਦੀਆਂ ਹਨ।

ਪ੍ਰੋਫੈਸਰ ਮਾਰੀਆ ਜੋਆਓ ਕਾਰਡੋਸੋ , ਜਿਹੜੇ ਕਿ ਇੱਕ ਸਰਜਨ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਕੋਈ ਸਬੂਤ ਨਹੀਂ ਹਨ ਕਿ ਦੇਸੀ ਥੈਰੇਪੀਆਂ ਜਾਂ ਦਵਾਈਆਂ ਦਾ ਕੋਈ ਅਸਰ ਹੋਇਆ ਹੋਵੇ।

ਉਨ੍ਹਾਂ ਦਾ ਕਹਿਣਾ ਹੈ ਜੇਕਰ ਸ਼ੱਕ ਹੋਵੇ ਤਾਂ ਇਸ ਤੋਂ ਬਿਹਤਰ ਹੈ ਕਿ ਕੁਝ ਵੀ ਨਾ ਲਵੋ।

ਇਹ ਵੀ ਪੜ੍ਹੋ:

ਪ੍ਰੋਫੈਸਰ ਕਾਰਡੋਸੋ ਪੁਰਤਗਾਲ ਦੇ ਚੈਂਪਲੀਮੌਡ ਕੈਂਸਰ ਸੈਂਟਰ ਵਿੱਚ ਬ੍ਰੈਸਟ ਸਰਜਨ ਮੁਖੀ ਹਨ। ਉਨ੍ਹਾਂ ਨੇ ਬੀਬੀਸੀ ਨੂੰ ਕਿਹਾ,''ਡਾਕਟਰਾਂ ਨੂੰ ਆਪਣੇ ਮਰੀਜ਼ਾਂ ਨੂੰ ਇਹ ਪੁੱਛਣ ਲਈ ਹੋਰ ਸਰਗਰਮ ਹੋਣ ਦੀ ਲੋੜ ਹੈ ਕਿ ਉਹ ਕੈਂਸਰ ਦੇ ਇਲਾਜ ਦੌਰਾਨ ਹੋਰ ਕਿਹੜੀਆਂ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਹਨ।''

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੁੱਖ ਰੂਪ ਤੋਂ ਮਹੱਤਵਪੂਰਨ ਸੀ ਕਿ ਚਮੜੀ ਤੱਕ ਪਹੁੰਚ ਚੁੱਕੇ ਕੈਂਸਰ ਦੇ ਮਰੀਜ਼ ਕੈਂਸਰ ਲਈ ਪੂਰਕ ਇਲਾਜ ਦੀ ਕੋਸ਼ਿਸ਼ ਤੋਂ ਪਹਿਲਾਂ ਡਾਕਟਰਾਂ ਦੇ ਨਾਲ ਸੰਪਰਕ ਕਰਦੇ ਸਨ।

ਛਾਤੀ ਦੇ ਕੈਂਸਰ ਦੇ ਪੰਜ ਮਾਮਲਿਆਂ ਵਿੱਚੋਂ ਇੱਕ ਕੇਸ ਅਜਿਹਾ ਹੁੰਦਾ ਹੈ- ਅਤੇ ਹੋਰ ਕੈਂਸਰਾਂ ਵਿੱਚ ਘੱਟ।

ਕੈਂਸਰ ਲਈ ਪੂਰਕ ਇਲਾਜ

ਤਸਵੀਰ ਸਰੋਤ, Getty Images

ਖਤਰਾ ਇਹ ਹੈ ਕਿ ਕਈ ਉਤਪਾਦ ਹਾਰਮੋਨ ਥੈਰੇਪੀ ਜਾਂ ਕੀਮੋਥੈਰੇਪੀ ਇਲਾਜ ਵਿੱਚ ਦਖ਼ਲਅੰਦਾਜ਼ੀ ਕਰ ਸਕਦੇ ਹਨ, ਅਤੇ ਕੁਝ ਖੂਨ ਦੇ ਜੰਮਣ ਦੀ ਪ੍ਰਕਿਰਿਆ ਨੂੰ ਲੰਬਾ ਕਰਦੇ ਹਨ। ਜਿਸ ਨਾਲ ਜ਼ਖ਼ਮ ਠੀਕ ਹੋਣ ਵਿੱਚ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਅਤੇ ਨਿਸ਼ਾਨ ਹੋਰ ਵੱਧ ਸਕਦੇ ਹਨ।

ਉਨ੍ਹਾਂ ਦੇ ਅਜਿਹੇ ਕੁਝ ਦੇਸੀ ਨੁਸਖ਼ਿਆਂ ਦੀ ਉਦਾਹਰਣ ਵੀ ਦਿੱਤੀ ਜਿਹੜੇ ਖ਼ੂਨ ਦੇ ਜੰਮਣ ਦੀ ਪ੍ਰਕਿਰਿਆ ਨੂੰ ਹੌਲੀ ਕਰਦੇ ਹਨ:

  • ਗ੍ਰੀਨ ਛਿਰੇਟਾ ਦਾ ਪੌਦਾ
  • ਫਿਵਰਫਿਊ, ਜੜੀ-ਬੂਟੀ
  • ਲਸਣ
  • ਗਿਨਕਗੋ
  • ਜਿਨਸੈਂਗ, ਅਜਿਹਾ ਪੌਦਾ ਜੋ ਦੱਖਣੀ ਏਸ਼ੀਆ ਅਤੇ ਉੱਤਰੀ ਅਮਰੀਕਾ ਵਿੱਚ ਪਾਇਆ ਜਾਂਦਾ ਹੈ
  • ਨਾਗਫਨੀ
  • ਹੋਰਸ ਚੈਸਟਨਟ (ਯੂਰੋਪੀ ਪੌਦਾ)
  • ਹਲਦੀ

'ਨੁਕਸਾਨ ਨਾ ਪਹੁੰਚੇ'

ਪ੍ਰੋਫੈਸਰ ਕਾਰਡੋਸੋ ਦਾ ਕਹਿਣਾ ਹੈ ਕਿ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਮਰੀਜ਼ ਅਤੇ ਉਨ੍ਹਾਂ ਦੀ ਦੇਖ-ਰੇਖ ਕਰਨ ਵਾਲੇ ਕਿਸੇ ਪੂਰਕ ਇਲਾਜ ਦੀ ਭਾਲ ਕਰਦੇ ਹੋਣ ਜਿਸ ਨਾਲ ਕੋਈ ਫਰਕ ਪੈ ਸਕੇ।

ਪਰ ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ''ਉਹ ਕੁਝ ਚੰਗਾ ਕਰਨ ਨਾਲੋਂ ਵਧੇਰੇ ਨੁਕਸਾਨ ਪਹੁੰਚਾ ਸਕਦੇ ਹਨ।''

ਉਨ੍ਹਾਂ ਦਾ ਕਹਿਣਾ ਹੈ,''ਦਵਾਈਆਂ ਵਿੱਚ ਸਭ ਤੋਂ ਮਹੱਤਵਪੂਰਨ ਉਦੇਸ਼ ਇਹ ਯਾਦ ਰੱਖਣਾ ਹੁੰਦਾ ਹੈ ਕਿ ਕੋਈ ਨੁਕਸਾਨ ਨਾ ਪਹੁੰਚੇ।''

ਕੈਂਸਰ ਲਈ ਪੂਰਕ ਇਲਾਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਗੂਰ ਅਤੇ ਸੰਤਰਾ ਕੈਂਸਰ ਦੀਆਂ ਦਵਾਈਆਂ ਦੇ ਅਸਰ ਨੂੰ ਪ੍ਰਭਾਵਿਤ ਕਰ ਸਕਦੇ ਹਨ

ਕੈਂਸਰ ਰਿਸਰਚ ਯੂਕੇ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਹੈ ਕਿ ਕੁਝ ਪੂਰਕ ਇਲਾਜ ਦੇ ਨਾਲ ਰਵਾਇਤੀ ਇਲਾਜ ਵੀ ਕੰਮ ਕਰਨਾ ਬੰਦ ਕਰ ਸਕਦਾ ਹੈ।

ਇਸ ਵਿੱਚ ਕੈਂਸਰ ਦੇ ਇਲਾਜ ਦੌਰਾਨ ਕੁਝ ਖਾਣ-ਪੀਣ ਦੀਆਂ ਚੀਜ਼ਾਂ ਛੱਡਣ ਲਈ ਕਿਹਾ ਹੈ। ਜਿਵੇਂ ਅੰਗੂਰ ਅਤੇ ਸੰਤਰਾ ਨਾ ਖਾਣ ਲਈ ਕਿਹਾ ਹੈ। ਕਿਉਂਕਿ ਉਹ ਕੈਂਸਰ ਦੀਆਂ ਦਵਾਈਆਂ ਦੇ ਅਸਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ:

ਚੈਰਿਟੀ ਦਾ ਕਹਿਣਾ ਹੈ : "ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਪੂਰਕ ਇਲਾਜ ਲੈਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਆਪਣੇ ਡਾਕਟਰਾਂ ਨਾਲ ਗੱਲ ਕਰੋ। ਖਾਸ ਕਰਕੇ ਉਦੋਂ ਜਦੋਂ ਤੁਹਾਡਾ ਕੈਂਸਰ ਦਾ ਇਲਾਜ ਚੱਲ ਰਿਹਾ ਹੋਵੇ।''

ਗ੍ਰੇਟ ਬ੍ਰੌਟਨ-ਸਮਿਥ, ਜੋ ਕਿ ਬ੍ਰੈਸਟ ਕੈਂਸਰ ਚੈਰਿਟੀ ਵਿੱਚ ਕਲੀਨਿਕਲ ਨਰਸ ਸਪੈਸ਼ਲਿਸਟ ਹਨ ਉਨ੍ਹਾਂ ਦਾ ਕਹਿਣਾ ਹੈ,'' ਇਨ੍ਹਾਂ ਉਤਪਾਦਾਂ ਬਾਰੇ ਬਹੁਤ ਸਾਰੀ ਨਾ ਸਾਬਿਤ ਹੋਣ ਵਾਲੀ ਜਾਣਕਾਰੀ ਅਤੇ ਇਨ੍ਹਾਂ ਉਤਪਾਦਾਂ ਬਾਰੇ ਘੱਟ ਭਰੋਸੇਯੋਗ ਖੋਜ ਆਨਲਾਈਨ ਉਲਪਬਧ ਹੈ। ਇੱਕ ਹੈਲਥਕੇਅਰ ਪ੍ਰੋਫੈਸ਼ਨਲ ਨਾਲ ਕੀਤਾ ਗਿਆ ਵਿਚਾਰ-ਵਟਾਂਦਰਾ ਮਰੀਜ਼ ਨੂੰ ਸਹੀ ਜਾਣਕਾਰੀ ਦੇ ਸਕਦਾ ਹੈ।''

ਪੰਜਵੇਂ ਕੌਮਾਂਤਰੀ ਅਡਵਾਂਸਡ ਬ੍ਰੈਸਟ ਕੈਂਸਰ ਕਾਨਫਰੰਸ ਵਿੱਚ ਬੋਲਦੇ ਹੋਏ ਪ੍ਰੋਫੈਸਰ ਕਾਰਡੋਸੋ ਨੇ ਕਿਹਾ ਕਿ ਥੈਰੇਪੀਆਂ ਜਿਵੇਂ ਯੋਗਾ, ਧਿਆਨ ਲਗਾਉਣਾ, ਰਿਕੀ ਅਤੇ ਐਕਿਊਪੰਕਚਰ ਮੀਰਜ਼ ਦੀ ਜ਼ਿੰਦਗੀ 'ਤੇ ਸਕਾਰਾਮਤਮ ਅਸਰ ਪਾ ਸਕਦੀਆਂ ਹਨ।

ਇਹ ਵੀਡੀਓਜ਼ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)