ਭਾਰਤ 'ਚ ਪਰਾਲੀ ਸਾੜਨ ਕਰਕੇ ਹੋ ਰਿਹਾ ਹੈ ਪਾਕਿਸਤਾਨ ਪ੍ਰਦੂਸ਼ਿਤ?

ਲਾਹੌਰ

ਤਸਵੀਰ ਸਰੋਤ, Getty Images

    • ਲੇਖਕ, ਰਿਐਲਿਟੀ ਚੈੱਕ ਟੀਮ
    • ਰੋਲ, ਬੀਬੀਸੀ

ਪ੍ਰਦੂਸ਼ਣ ਦੇ ਲਗਾਤਾਰ ਵਧਦੇ ਪੱਧਰ ਨੇ ਉੱਤਰ ਭਾਰਤ ਦੇ ਕਈ ਹਿੱਸਿਆਂ ਅਤੇ ਪਾਕਿਸਤਾਨ ਦੇ ਕੁਝ ਹਿੱਸਿਆਂ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਇਸ ਦੇ ਨਾਲ ਹੀ ਇਸ ਲਈ ਦੋਵਾਂ ਦੇਸਾਂ ਵਿਚਾਲੇ ਇੱਕ-ਦੂਜੇ 'ਤੇ ਇਲਜ਼ਾਮਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।

ਪਾਕਿਸਤਾਨ ਦੇ ਸਿਆਸਤਦਾਨਾਂ ਨੇ ਲਾਹੌਰ ਤੇ ਹੋਰਨਾਂ ਸ਼ਹਿਰਾਂ ਵਿੱਚ ਹਵਾ ਦੇ ਬੇਹੱਦ ਖ਼ਰਾਬ ਪੱਧਰ ਦਾ ਕਾਰਨ ਭਾਰਤ ਵਾਲੇ ਪਾਸੇ ਵੱਡੇ ਪੱਧਰ 'ਤੇ ਸਾੜੀ ਜਾ ਰਹੀ ਨਾੜ ਨੂੰ ਦੱਸਿਆ ਹੈ।

ਹਰੇਕ ਸਾਲ ਇਨ੍ਹਾਂ ਦਿਨਾਂ 'ਚ ਖੇਤਾਂ 'ਚ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਜੋ ਅਗਲੀ ਫ਼ਸਲ ਲਈ ਜ਼ਮੀਨ ਤਿਆਰ ਕੀਤੀ ਜਾ ਸਕੇ ਪਰ ਇਸ ਦੇ ਧੂੰਏਂ ਨਾਲ ਹਵਾ ਦਾ ਪੱਧਰ ਬੇਹੱਦ ਖ਼ਤਰਨਾਕ ਹੋ ਜਾਂਦਾ ਹੈ।

ਉਧਰ ਦੂਜੇ ਪਾਸੇ ਭਾਰਤ ਦੇ ਵੱਡੇ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਜਾਂ ਚੀਨ ਵੱਲੋਂ ਆਉਣ ਵਾਲੀ ਜ਼ਹਿਰੀਲੀ ਹਵਾ ਦਿੱਲੀ ਨੂੰ ਪ੍ਰਭਾਵਿਤ ਕਰ ਰਹੀ ਹੈ।

ਪਰ ਇਹ ਇਲਜ਼ਾਮ ਕਿੰਨੇ ਕੁ ਸਹੀ ਹਨ?

ਇਹ ਵੀ ਪੜ੍ਹੋ-

ਕੀ ਕਹਿਣਾ ਹੈ ਸਿਆਸਤਦਾਨਾਂ ਦਾ?

ਪਾਕਿਸਤਾਨ ਦੇ ਵਾਤਾਵਰਨ ਤਬਦੀਲੀਆਂ ਸਬੰਧੀ ਮੰਤਰੀ ਜ਼ਰਤਾਜ਼ ਗੁਲ ਵਜ਼ੀਰ ਨੇ ਇੱਕ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਤਸਵੀਰ ਪੋਸਟ ਕਰਦਿਆਂ ਟਵੀਟ ਕੀਤਾ ਹੈ ਕਿ ਲਾਹੌਰ ਦੀ ਸਮੋਗ ਦਾ ਮੁੱਖ ਕਾਰਨ ਭਾਰਤ 'ਚ ਸਾੜੀ ਜਾਣ ਵਾਲੀ ਨਾੜ ਦਾ ਧੂੰਆਂ ਹੈ।

Minister Zartaj Gul Wazir
Facebook
ਭਾਰਤ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਸਾੜੀ ਜਾਂਦੀ ਨਾੜ ਸਾਨੂੰ ਬੇਹੱਦ ਪ੍ਰਭਾਵਿਤ ਕਰਦੀ ਹੈ।
ਜ਼ਰਤਾਜ ਗੁਲ ਵਜ਼ੀਰ
ਵਾਤਾਵਰਨ ਤਬਦੀਲੀ ਦੇ ਮਾਮਲਿਆਂ ਬਾਰੇ ਰਾਜ ਮੰਤਰੀ, ਪਾਕਿਸਤਾਨ

ਉਨ੍ਹਾਂ ਦੇ ਇਸ ਦਾਅਵੇ 'ਤੇ ਕੁਝ ਨੇ ਟਵਿੱਟਰ ਯੂਜ਼ਰਾਂ ਨੇ ਸਵਾਲ ਚੁੱਕੇ ਹਨ ਕਿ ਪ੍ਰਦੂਸ਼ਣ ਲਈ ਸਰਹੱਦ ਪਾਰ ਦੋਸ਼ ਦੇਣਾ ਵਾਜਿਬ ਹੈ।

ਉੱਥੇ ਹੀ ਭਾਰਤ 'ਚ ਭਾਜਪਾ ਨੇਤਾ ਵਿਨੀਤ ਅਗਰਵਾਲ ਸ਼ਾਰਦਾ ਨੇ ਭਾਰਤ ਵਿੱਚ ਪ੍ਰਦੂਸ਼ਣ ਲਈ ਪਾਕਿਸਤਾਨ ਤੇ ਚੀਨ ਦੋਵਾਂ ਦੇ ਸਿਰ ਇਲਜ਼ਾਮ ਮੜੇ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਦੇਸ ਤੋਂ ਛੱਡੀ ਗਈ "ਜ਼ਹਿਰੀਲੀ ਹਵਾ" ਰਾਜਧਾਨੀ ਦਿੱਲੀ ਨੂੰ ਪ੍ਰਭਾਵਿਤ ਕਰ ਰਹੀ ਹੈ।

Vineetagarwalsharda.com
ਸੰਭਾਵਨਾ ਹੈ ਕਿ ਜ਼ਹਿਰੀਲੀ ਹਵਾ ਗੁਆਂਢੀ ਮੁਲਕ ਵੱਲੋਂ ਛੱਡੀ ਜਾ ਰਹੀ ਹੈ
ਵਿਨੀਤ ਅਗਰਵਾਲ ਸ਼ਾਰਦਾ
ਭਾਜਪਾ ਕਨਵੀਨਰ, ਉੱਤਰ ਪ੍ਰਦੇਸ਼, ਭਾਰਤ

ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਆਖ਼ਰਕਾਰ ਉਹ ਕਹਿਣਾ ਦੀ ਚਾਹੁੰਦੇ ਹਨ, ਜੇਕਰ ਪਰਾਲੀ ਸਾੜਨ ਨਾਲ ਪੈਦਾ ਹੋਏ ਧੂੰਏਂ ਦੀ ਗੱਲ ਕਰ ਰਹੇ ਹਨ ਤਾਂ ਉਹ ਪਾਕਿਸਤਾਨ ਅਤੇ ਭਾਰਤ ਦੋਵਾਂ ਮੁਲਕਾਂ 'ਚ ਹੀ ਸਾੜੀ ਜਾਂਦੀ ਹੈ।

ਇਹ ਵੀ ਪੜ੍ਹੋ-

ਕਿੰਨਾ ਕੁ ਨਾੜ ਸਾੜਿਆਂ ਜਾਂਦਾ ਹੈ?

ਇਸ ਵਿੱਚ ਕੋਈ ਸ਼ੱਕ ਨਹੀਂ ਸਾਲ ਦੇ ਇਸ ਸਮੇਂ ਦੌਰਾਨ ਭਾਰਤ ਦੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਅਤੇ ਪਾਕਿਸਤਾਨ 'ਚ ਵੀ ਵੱਡੇ ਪੱਧਰ 'ਤੇ ਨਾੜ ਸਾੜੀ ਜਾਂਦੀ ਹੈ।

ਹਾਲਾਂਕਿ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਭਾਰਤ ਵੱਲ ਵੱਧ ਅੱਗ ਲਗਾਏ ਜਾਣ ਦਾ ਡਾਟਾ ਦਿਖਾਇਆ ਹੈ ਤੇ ਪਾਕਿਸਤਾਨ ਵੱਲ ਘੱਟ।

ਨਕਸ਼ਾ

ਇਸ ਲਿਹਾਜ ਨਾਲ ਇਹ ਕਹਿਣਾ ਸਹੀ ਹੈ ਕਿਉਂਕਿ ਪਾਕਿਸਤਾਨ ਦਾ ਲਾਹੌਰ ਸ਼ਹਿਰ ਭਾਰਤੀ ਸਰਹੱਦ ਤੋਂ ਸਿਰਫ ਕਰੀਬ 20 ਕਿਲੋਮੀਟਰ ਹੈ। ਇਸ ਲਈ ਸਰਹੱਦ ਪਾਰੋਂ ਉਠਣ ਵਾਲੇ ਧੂੰਏਂ ਨਾਲ ਬੇਹੱਦ ਆਸਾਨੀ ਨਾਲ ਪ੍ਰਭਾਵਿਤ ਹੋ ਸਕਦਾ ਹੈ।

ਇਸ ਤੋਂ ਇਲਾਵਾ ਭਾਰਤ 'ਚ ਪਾਬੰਦੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਿਛਲੇ ਸਾਲ ਨਾਲੋਂ ਇਸ ਸਾਲ ਅੱਗ ਲਗਾਏ ਜਾਣ ਦੇ ਵੱਧ ਮਾਮਲੇ ਸਾਹਮਣੇ ਆਏ ਹਨ।

ਭਾਰਤ ਦੇ ਸੂਬੇ ਪੰਜਾਬ ਦੀ ਸਰਕਾਰ ਵੱਲੋਂ ਇਸ ਸਾਲ 23 ਸਤੰਬਰ ਤੋਂ 6 ਨਵੰਬਰ ਦੇ ਡਾਟਾ ਮੁਤਾਬਕ 42,676 ਮਾਮਲੇ ਸਾਹਮਣੇ ਆਏ ਹਨ ਅਤੇ ਇਹ ਸਾਲ 2017 ਤੇ 2018 ਦੇ ਪੂਰੇ ਸੀਜ਼ਨ ਨਾਲੋਂ ਵੱਧ ਹਨ।

ਜਿੱਥੇ ਨਾੜ ਸਾੜਨਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ ਉਥੇ ਹੋਰ ਵੀ ਕਈ ਕਾਰਨ ਮੰਨੇ ਜਾ ਰਹੇ ਹਨ।

ਹੋਰ ਕੀ ਕਾਰਨ ਹਨ?

ਸਾਲ ਦੇ ਇਸ ਸਮੇਂ ਵਾਤਾਵਰਣ ਵੀ ਹਵਾ ਦੇ ਪ੍ਰਦੂਸ਼ਣ ਦੀ ਦੂਰੀ ਅਤੇ ਦਿਸ਼ਾ ਨੂੰ ਪ੍ਰਭਾਵਿਤ ਕਰਨ 'ਚ ਅਹਿਮ ਰੋਲ ਅਦਾ ਕਰਦਾ ਹੈ।

ਮਾਨਸੂਨ ਤੋਂ ਬਾਅਦ ਨਾੜ ਸਾੜੇ ਜਾਣ ਵਾਲੇ ਸੀਜ਼ਨ ਦੀਆਂ ਹਵਾਵਾਂ ਦੱਖਣ ਅਤੇ ਦੱਖਣ-ਪੂਰਬ ਵੱਲ ਰੁਖ਼ ਕਰਦੀਆਂ ਹਨ, ਜੋ ਪਾਕਿਸਤਾਨ ਦੀ ਬਜਾਇ ਪ੍ਰਦੂਸ਼ਣ ਭਾਰਤ ਵੱਲ ਲੈ ਆਉਂਦੀਆਂ ਹਨ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪਰ ਹਾਲ ਹੀ ਵਿੱਚ ਅਮਰੀਕਾ ਵਿੱਚ ਰੈਂਡ ਕਾਰਪੋਰੇਸ਼ਨ ਵੱਲੋਂ ਕੀਤੇ ਗਏ ਇੱਕ ਅਧਿਐਨ ਮੁਤਾਬਕ ਇਹ ਸਾਲ ਦਰ ਸਾਲ ਬਦਲ ਸਕਦਾ ਹੈ, ਇਹ ਹਵਾ ਦੇ ਪੈਟਰਨ ਅਤੇ ਨਾੜ ਨੂੰ ਲਗਾਈ ਜਾਣ ਵਾਲੀ ਅੱਗ ਦੇ ਸਮੇਂ 'ਤੇ ਆਧਾਰਿਤ ਹੁੰਦਾ ਹੈ।

ਇਹ ਮੌਸਮ ਦੇ ਹਾਲਾਤ ਨੂੰ ਜਾਣੇ ਬਿਨਾਂ ਹਵਾ ਦਾ ਰੁਖ਼ ਹੀ ਇਸ ਦਾ ਮੁੱਖ ਕਾਰਨ ਮੰਨਣਾ ਠੀਕ ਨਹੀਂ ਹੈ।

ਭਾਰਤ 'ਚ ਨਾੜ ਸਾੜਨ ਨਾਲ ਪੈਦਾ ਹੋਏ ਪ੍ਰਦੂਸ਼ਣ ਦੇ ਕਣ ਲਾਹੌਰ ਨਾਲੋਂ ਜ਼ਿਆਦਾ ਦਿੱਲੀ ਨੂੰ ਵੱਧ ਪ੍ਰਭਾਵਿਤ ਕਰਦੇ ਹਨ।

ਦਿੱਲੀ ਵਾਂਗ ਹੀ ਲਾਹੌਰ ਦੇ ਵੀ ਹਾਲਾਤ ਹਨ, ਜਿਵੇਂ ਵਾਹਨਾਂ ਤੋਂ ਪੈਦਾ ਹੋਏ ਧੂੰਏਂ, ਕੂੜਾ ਸਾੜਨ ਅਤੇ ਵੇਸਟ ਇੰਸਡਰੀ ਆਦਿ ਲਗਭਗ ਇਕੋ-ਜਿਹੇ ਹੀ ਹਾਲਾਤ ਹਨ।

ਪਾਕਿਸਤਾਨੀ ਅਖ਼ਬਾਰ ਡਾਨ 'ਚ ਹਵਾ ਦੀ ਗੁਣਵਤਾ ਅਤੇ ਪ੍ਰਦੂਸ਼ਣ ਦੇ ਸਰੋਤਾਂ 'ਤੇ ਇੱਕ ਵਿਸਥਾਰ 'ਚ ਆਈ ਰਿਪੋਰਟ 'ਚ ਸਿੱਟਾ ਕੱਢਿਆ ਗਿਆ ਹੈ ਕਿ ਪਾਕਿਸਤਾਨ ਦੇ ਪੰਜਾਬ ਵਿੱਚ ਜ਼ਹਿਰੀਲੀ ਹਵਾ ਦਾ ਮੁੱਖ ਕਾਰਨ ਭਾਰਤ ਤੇ ਪਾਕਿਸਤਾਨ 'ਚ ਨਾੜ ਸਾੜਨਾ ਨਹੀਂ ਹੈ।

ਇਸ ਵਿੱਚ ਦੱਸਿਆ ਗਿਆ ਹੈ ਕਿ ਮਈ ਮਹੀਨੇ 'ਚ ਜਦੋਂ ਵੱਡੇ ਪੱਧਰ 'ਤੇ ਨਾੜ ਸਾੜੀ ਜਾਂਦੀ ਹੈ ਤਾਂ ਲਾਹੌਰ 'ਚ ਪ੍ਰਦੂਸ਼ਣ ਦਾ ਪੱਧਰ ਕਾਫੀ ਸਥਿਰ ਰਹਿੰਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)