ਟਾਈਮ ਮੈਗ਼ਜ਼ੀਨ ਨੇ ਪੀਐੱਮ ਨਰਿੰਦਰ ਮੋਦੀ ਨੂੰ ਦੱਸਿਆ 'India's Divider In Chief'

ਮੋਦੀ

ਤਸਵੀਰ ਸਰੋਤ, TIME

ਅਮਰੀਕਾ ਦੀ ਮਸ਼ਹੂਰ Time ਮੈਗ਼ਜ਼ੀਨ ਨੇ ਆਪਣੇ ਤਾਜ਼ਾ ਅੰਕ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਕਵਰ ਸਟੋਰੀ ਕੀਤੀ ਹੈ।

ਮੈਗ਼ਜ਼ੀਨ ਦੇ ਕਵਰ ਉੱਤੇ ਨਰਿੰਦਰ ਮੋਦੀ ਦੀ ਇਲੈਸਟ੍ਰੇਟ ਤਸਵੀਰ ਦੇ ਨਾਲ ਲਿਖਿਆ ਗਿਆ ਹੈ ,' India's Divider in Chief'

TIME ਮੈਗ਼ਜ਼ੀਨ ਨੇ ਸਵਰਕ ਦਾ ਟੀਜ਼ਰ ਅੱਜ ਸਵੇਰੇ ਟਵੀਟ ਕੀਤਾ ਹੈ..."ਟਾਈਮਜ਼ ਦਾ ਨਵਾਂ ਇੰਟਰਨੈਸ਼ਨਲ ਕਵਰ : ਕੀ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਮੋਦੀ ਸਰਕਾਰ ਨੂੰ ਆਉਣ ਵਾਲੇ 5 ਹੋਰ ਸਾਲ ਬਰਦਾਸ਼ਤ ਕਰ ਸਕਦਾ ਹੈ।"

ਹਾਲਾਂਕਿ ਮੈਗਜ਼ੀਨ ਹਾਲੇ ਬਜ਼ਰ ਵਿੱਚ ਨਹੀਂ ਆਇਆ। ਮਈ 20 ਦੇ ਐਡੀਸ਼ਨ ਦੀ ਇਹ ਮੈਗ਼ਜ਼ੀਨ ਵਿੱਚ ਮੁੱਖ ਦੋ ਲੇਖ ਭਾਰਤ ਦੇ ਪ੍ਰਧਾਨ ਮੰਤਰੀ 'ਤੇ ਲਿਖੇ ਗਏ ਹਨ।

ਇਹ ਵੀ ਪੜ੍ਹੋ-

19 ਮਈ ਨੂੰ ਲੋਕ ਸਭਾ ਚੋਣਾਂ 2019 ਦੇ ਆਖ਼ਰੀ ਗੇੜ ਦੀਆਂ ਵੋਟਾਂ ਪੈਣੀਆਂ ਹਨ ਅਤੇ 23 ਮਈ ਨੂੰ ਚੋਣ ਨਤੀਜੇ ਆਉਣੇ ਹਨ।

ਟਾਈਮ ਦੀ ਵੈਬਸਾਈਟ ਉੱਪਰ ਜੋ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਹੈ ਉਸ ਵਿੱਚ ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦਾ ਜ਼ਿਕਰ ਹੈ।

2014 ਦੀ ਜਿੱਤ ਨੂੰ 30 ਸਾਲਾਂ ਬਾਅਦ ਮਿਲੀ ਵੱਡੀ ਜਿੱਤ ਦੱਸਿਆ ਗਿਆ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਪੰਜ ਸਾਲਾਂ ਦੇ ਕਾਰਜਕਾਲ ਦਾ ਵੇਰਵਾ ਹੈ।

ਇਹ ਲੇਖ ਪੱਤਰਕਾਰ ਆਤਿਸ਼ ਤਾਸੀਰ ਦਾ ਹੈ ਜੋ ਕੇ ਆਪਣੇ ਲੇਖ 'Can the World's largest democracy endure another five years of a Modi government?(ਕੀ ਦੁਨੀਆਂ ਦੀ ਸਭ ਤੋਂ ਵੱਡਾ ਲੋਕਤੰਤ੍ਰਤ ਮੋਦੀ ਸਰਕਾਰ ਦੇ ਹੋਰ ਪੰਜ ਸਾਲ ਸਹਿਣ ਕਰ ਸਕੇਗਾ?)

ਦੇਸ ਦੇ ਬੁਨਿਆਦੀ ਨਿਯਮਾਂ ਬਾਰੇ ਗੱਲ ਕਰਦੇ ਤਾਸੀਰ ਨੇ ਲੇਖ ਦੀ ਸ਼ੁਰੂਵਾਤੀ ਭੂਮਿਕਾ ਬੰਦੇ ਹੋਏ ਲਿਖਿਆ ਹੈ ਕਿ ਭਾਰਤ ਲੋਕਪ੍ਰਿਯਤਾ ਵਿੱਚ ਡਿੱਗਣ ਵਾਲਾ ਪਹਿਲਾ ਵੱਡਾ ਲੋਕਤੰਤਰਿਕ ਦੇਸ ਹੈ।

ਹਾਲਾਂਕਿ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਮੈਗਜ਼ੀਨ ਦੇ ਸਵਰਕ ਉੱਪਰ ਇੰਡੀਆ ਦਾ ਡਿਵਾਈਡਰ ਦੱਸਿਆ ਗਿਆ ਹੈ ਉਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਕਵਰ ਸਾਰੇ ਭਾਰਤ ਵਿੱਚ ਹੀ ਟਵਿੱਟਰ ’ਤੇ ਟਰੈਂਡ ਕਰ ਰਿਹਾ ਹੈ।

ਕੁਝ ਲੋਕਾਂ ਦੀ ਰਾਇ ਹੈ ਕਿ ਮੈਗਜ਼ੀਨ ਨੇ ਜੋ ਕੈਪਸ਼ਨ ਦਿੱਤਾ ਹੈ ਉਹ ਬਿਲਕੁਲ ਸਹੀ ਹੈ ਹਾਲਾਂਕਿ ਕੁਝ ਲੋਕ ਇਸ ਨੂੰ ਮੋਦੀ ਦੀ ਲੋਕਪ੍ਰਿਅਤਾ ਨਾਲ ਜੋੜ ਕੇ ਦੇਖ ਰਹੇ ਹਨ।

ਕੀ ਲਿਖਿਆ ਹੈ ਮੈਗ਼ਜ਼ੀਨ ਦੀ ਇਸ ਕਵਰ ਸਟੋਰੀ ਵਿੱਚ?

TIME ਦੀ ਵੈਬਸਾਈਟ 'ਤੇ ਜੋ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਹੈ ਉਸ ਵਿਚ ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਬਣਨ ਦਾ ਜ਼ਿਕਰ ਹੈ।

2014 ਦੀ ਉਨ੍ਹਾਂ ਦੀ ਜਿੱਤ ਨੂੰ 30 ਸਾਲਾਂ ਵਿਚ ਦੀ ਸਭ ਤੋਂ ਵੱਡੀ ਜਿੱਤ ਦੱਸਿਆ ਗਿਆ ਹੈ ਅਤੇ ਫਿਰ ਉਨ੍ਹਾਂ ਦੇ ਪੰਜ ਸਾਲ ਦੇ ਕੰਮਕਾਜ ਬਾਰੇ ਲਿਖਿਆ

2015 ਵਿਚ ਵੀ TIME ਮੈਗਜ਼ੀਨ ਨੇ ਮੋਦੀ 'ਤੇ 'Why Modi matters' ਨਾਂ ਦੀ ਇਕ ਕਵਰ ਸਟੋਰੀ ਕੀਤੀ ਸੀ।

ਵਾਇਰਲ ਹੁੰਦੇ ਹੀ ਇਸ ਨੂੰ ਲੈ ਕੇ ਮਿਲ-ਜੁਲੇ ਭਾਵ ਸਾਹਮਣੇ ਆਉਣੇ ਸ਼ੁਰੂ ਹੋ ਗਏ। ਕਈ ਇਸ ਦੀ ਸ਼ਲਾਘਾ ਕਰ ਰਹੇ ਹਨ ਅਤੇ ਕਈ ਇਸ ਨੂੰ ਮੋਦੀ ਦੀ ਲੋਕਪ੍ਰਿਯਤਾ ਨਾਲ ਜੋੜ ਰਹੇ ਹਨ।

ਠਾਕੁਰ ਅਮਿਸ਼ਾ ਸਿੰਘ ਲਿਖਦੀ ਹਨ, "ਇਕ ਮੋਦੀ ਦੇ ਪਿੱਛੇ ਸਾਰੀ ਦੁਨੀਆਂ ਹੱਥ ਧੋ ਕੇ ਪਿੱਛੇ ਪੈ ਗਈ ਹੈ। ਮਤਲਬ ਸਾਫ ਹੈ ਕਿ ਬੰਦੇ 'ਚ ਸਿਰਫ ਦਮ ਹੀ ਨਹੀਂ ਸਗੋਂ ਸਾਰੀ ਦੁਨੀਆਂ ਨੂੰ ਆਪਣੇ ਪਿੱਛੇ ਨਚਾਉਣ ਦੀ ਤਾਕਤ ਵੀ ਹੈ।"

ਫੋਸਬੁਕ ਪੋਸਟ

ਤਸਵੀਰ ਸਰੋਤ, FACEBOOK

ਵਸੰਤ ਲਿਖਦੇ ਹਨ ਕਿ ਮੋਦੀ ਦੀ ਵਜ੍ਹਾ ਨਾਲ ਹੀ ਸਾਰਾ ਵਿਰੋਧੀ ਧਿਰ ਇਕਜੁਟ ਹੋ ਗਿਆ ਹੈ.. ਉਨ੍ਹਾਂ ਨੂੰ ਵੰਡੀਆਂ ਪਾਉਣ ਵਾਲਾ ਕਿਉਂ ਕਿਹਾ ਜਾ ਰਿਹਾ।

ਫੇਸਬੁਕ ਪੋਸਟ

ਤਸਵੀਰ ਸਰੋਤ, FB

ਕੁਝ ਇਹੋ ਜੇ ਟਵੀਟ ਵੀ ਹਨ ...

ਸਤਿੰਦਰ ਦੇਵ ਪਰਮਾਰ ਲਿਖਦੇ ਹਨ ਕਿ ਨਫ਼ਰਤ ਦੇ ਬੀਜ ਸਮਾਜ ਵਿਚ ਬਹੁਤ ਡੂੰਗੇ ਬੀਜੇ ਗਏ ਹਨ ਜਿਸ ਦੀ ਫ਼ਸਲ ਅੱਜ ਸੜਕਾਂ 'ਤੇ ਫੈਲੀ ਹੋਈ ਹੈ।

ਰਾਹੁਲ ਸਰਕਾਰ ਨੇ ਟਵੀਟ ਕੀਤਾ ਹੈ ਕਿ ਸਚਾਈ ਛੁਪਾਈ ਨਹੀਂ ਜਾ ਸਕਦੀ ਪਰ ਛਪ ਤਾਂ ਸਕਦੀ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਮੋਦੀ

ਤਸਵੀਰ ਸਰੋਤ, Twitter

ਹਾਲਾਂਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ Time ਮੈਗਜ਼ੀਨ ਜੋ ਕਿ ਵਿਦੇਸ਼ੀ ਮੈਗਜ਼ੀਨ ਹੈ ਉਸ ਨੂੰ ਸਾਡੇ ਪ੍ਰਧਾਨ ਮੰਤਰੀ ਬਾਰੇ ਕੁਝ ਕਹਿਣ ਦਾ ਕੋਈ ਹੱਕ ਨਹੀਂ ਬਣਦਾ।

ਮੋਦੀ

ਤਸਵੀਰ ਸਰੋਤ, Twitter

ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਮੈਗਜ਼ੀਨ ਦੀ ਰਿਪੋਰਟ ਦਾ ਪੂਰਾ ਸਮਰਥਨ ਕਰ ਰਹੇ ਹਨ।

ਮੋਦੀ

ਤਸਵੀਰ ਸਰੋਤ, Twitter

ਜਿਸ ਸਟੋਰੀ ਨੂੰ ਲੈ ਕੇ ਇਹ ਵਿਵਾਦ ਪੈਦਾ ਹੋਇਆ ਹੈ, ਉਸ ਨੂੰ ਲਿਖਿਆ ਹੈ 39 ਸਾਲ ਦੇ ਆਤਿਸ਼ ਤਾਸੀਰ ਨੇ ਜੋ ਬ੍ਰਿਟੇਨ 'ਚ ਜੰਮੇ ਲੇਖਕ- ਪੱਤਰਕਾਰ ਹਨ। ਇਹ ਭਾਰਤੀ ਪੱਤਰਕਾਰ ਤਵਲੀਨ ਸਿੰਘ ਦੇ ਪੁੱਤਰ ਹਨ।

ਤੁਹਾਨੂੰ ਦੱਸ ਦਈਏ ਕਿ ਇਹ ਓਹੀ ਟਾਈਮ ਮੈਗਜ਼ੀਨ ਹੈ ਜਿਸ ਨੇ ਸਾਲ 2016 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ readers poll ਦੇ ਤਹਿਤ 'ਪਰਸਨ ਆਫ ਦਿ ਈਯਰ 2016' ਚੁਣਿਆ ਸੀ।

18 ਫੀਸਦੀ ਨਾਲ ਮੋਦੀ ਪਹਿਲੇ ਨੰਬਰ 'ਤੇ ਰਹੇ ਸਨ। ਮੋਦੀ ਤੋਂ ਬਾਅਦ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਨਾਂ ਸੀ।

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)