You’re viewing a text-only version of this website that uses less data. View the main version of the website including all images and videos.
18 ਕੈਰਟ ਦੇ ਮਜ਼ਬੂਤ ਸੋਨੇ ਨਾਲ ਬਣਿਆ ਟਾਇਲਟ ਹੋਇਆ ਚੋਰੀ
18 ਕੈਰਟ ਸੋਨੇ ਨਾਲ ਬਣਿਆ ਟਾਇਲਟ ਆਕਸਫੋਰਡਸ਼ਾਇਰ ਦੇ ਬਲੇਨਹੇਮ ਪੈਲਸ ਤੋਂ ਤੜਕੇ ਚੋਰੀ ਹੋ ਗਿਆ।
ਥੇਮਸ ਵੈਲੀ ਪੁਲਿਸ ਮੁਤਾਬਕ ਇੱਕ ਗੈਂਗ ਆਕਸਫੋਰਡਸ਼ਾਇਰ ਵਿੱਚ ਸਥਿਤ ਇਸ ਪੈਲਸ ਵਿੱਚ ਵੜਿਆ ਅਤੇ ਸੋਨੇ ਦੀ ਟਾਇਲਟ ਨੂੰ ਚੋਰੀ ਕਰ ਲਿਆ।
ਸੋਨੇ ਦਾ ਇਹ ਟਾਇਲਟ ਇਟਲੀ ਦੇ ਇੱਕ ਕਲਾਕਾਰ ਮੋਰੀਜੀਓ ਕੈਟੇਲਨ ਵੱਲੋਂ ਬਣਾਇਆ ਗਿਆ ਸੀ। ਇਹ ਉਸ ਪ੍ਰਦਰਸ਼ਨੀ ਦਾ ਹਿੱਸਾ ਸੀ ਜੋ ਵੀਰਵਾਰ ਨੂੰ ਲੱਗੀ ਸੀ।
ਇਹ ਟਾਇਲਟ ਵਰਤੋਂ ਵਿੱਚ ਸੀ ਅਤੇ ਦਰਸ਼ਕਾਂ ਨੂੰ ਇਸ ਨੂੰ ਵਰਤਣ ਲਈ ਬੁਲਾਇਆ ਗਿਆ ਸੀ।
ਇਹ ਵੀ ਪੜ੍ਹੋ:
ਅਜੇ ਤੱਕ ਇਹ ਟਾਇਲਟ ਨਹੀਂ ਮਿਲਿਆ ਪਰ ਇੱਕ 66 ਸਾਲਾ ਸ਼ਖ਼ਸ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਇਸ ਚੋਰੀ ਦੇ ਚਲਦੇ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ ਕਿਉਂਕਿ ਟਾਇਲਟ ਨੂੰ ਪੁੱਟੇ ਜਾਣ ਤੋਂ ਬਾਅਦ ਉੱਥੇ ਪਾਣੀ ਭਰ ਗਿਆ।
18ਵੀਂ ਸਦੀ ਦਾ ਬਲੇਨਹੇਮ ਪੈਲੇਸ ਇੱਕ ਵਿਸ਼ਵ ਵਿਰਾਸਤ ਵਾਲੀ ਥਾਂ ਹੈ ਜਿੱਥੇ ਬਰਤਾਵਨੀ ਪ੍ਰਧਾਨ ਮੰਤਰੀ ਸਰ ਵਿੰਸਟਨ ਚਰਚਿਲ ਦਾ ਜਨਮ ਹੋਇਆ ਸੀ।
ਫਿਲਹਾਲ ਜਾਂਚ ਦੇ ਚਲਦੇ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ।
ਡਿਊਕ ਆਫ਼ ਮੋਲਬੋਰਾ ਦੇ ਮਤਰਏ ਭਰਾ ਐਡਵਰਡ ਸਪੇਂਸਰ ਚਰਚਿਲ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਕਲਾਕ੍ਰਿਤੀਆਂ ਦੀ ਸੁਰੱਖਿਆ ਨੂੰ ਲੈ ਕੇ ਬੇਫਿਕਰੇ ਹਨ। ਇੱਥੋਂ ਕੁਝ ਚੋਰੀ ਕਰਨਾ ਆਸਾਨ ਨਹੀਂ ਹੋਵੇਗਾ।
ਇੱਥੇ ਆਉਣ ਵਾਲੇ ਲੋਕਾਂ ਨੂੰ ਰਾਜਗੱਦੀ ਦੀ ਵਰਤੋਂ ਦੀ ਵੀ ਇਜਾਜ਼ਤ ਸੀ ਪਰ ਸਿਰਫ਼ ਤਿੰਨ ਮਿੰਟ ਲਈ ਤਾਂ ਜੋ ਲਾਈਨ ਤੋਂ ਬਚਿਆ ਜਾ ਸਕੇ।
ਡਿਟੈਕਟਿਵ ਇੰਸਪੈਕਟਰ ਜੇਸ ਮਿਸਨ ਨੇ ਕਿਹਾ, ''ਜਿਸ ਕਲਾਕ੍ਰਿਤੀ ਨੂੰ ਚੋਰੀ ਕੀਤਾ ਗਿਆ ਹੈ ਉਸਦੀ ਕੀਮਤ ਬਹੁਤ ਜ਼ਿਆਦਾ ਹੈ। ਉਸ ਨੂੰ ਸੋਨੇ ਨਾਲ ਬਣਾਇਆ ਗਿਆ ਸੀ ਅਤੇ ਪ੍ਰਦਰਸ਼ਨੀ ਲਈ ਰੱਖਿਆ ਗਿਆ ਸੀ।''
''ਸਾਨੂੰ ਲਗਦਾ ਹੈ ਕਿ ਚੋਰਾਂ ਨੇ ਦੋ ਗੱਡੀਆਂ ਦੀ ਵਰਤੋਂ ਕੀਤੀ ਹੋਵੇਗੀ। ਕਲਾਕ੍ਰਿਤੀ ਅਜੇ ਤੱਕ ਮਿਲੀ ਨਹੀਂ ਹੈ ਪਰ ਜਾਂਚ ਕੀਤੀ ਜਾ ਰਹੀ ਹੈ।''
ਬਲੇਨਹੇਮ ਪੈਲਸ ਵੱਲੋਂ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਪੈਲੇਸ ਐਤਵਾਰ ਨੂੰ ਖੁੱਲ੍ਹੇਗਾ।
ਸਾਲ 2017 ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਇਹ ਸੋਨੇ ਦਾ ਟਾਇਲਟ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਵੇਖੋ