'ਮੇਰਾ ਰੇਪ ਹੋਇਆ, ਹੁਣ ਮੈਨੂੰ ਧੀਆਂ ਬਾਰੇ ਵੀ ਡਰ ਲੱਗਦਾ ਹੈ'

ਤਸਵੀਰ ਸਰੋਤ, Sarah Midgley/BBC
ਦੱਖਣੀ ਅਫ਼ਰੀਕਾ ਦੇ ਲੋਕਾਂ ਨੂੰ ਪਿਛਲੇ ਕੁਝ ਹਫ਼ਤਿਆਂ ਵਿੱਚ ਹੋਏ ਭਿਆਨਕ ਬਲਾਤਕਾਰ ਅਤੇ ਕਤਲਾਂ ਦੇ ਕਾਰਨ ਰੋਸ ਹੈ। ਇੱਕ ਸਕੂਲ ਦੀ ਕੁੜੀ, ਜਿਸਦਾ ਸਿਰ ਕਥਿਤ ਤੌਰ 'ਤੇ ਵੱਢਿਆ ਹੋਇਆ ਮਿਲਿਆ ਸੀ ਅਤੇ ਇੱਕ ਯੂਨੀਵਰਸਿਟੀ ਦੀ ਵਿਦਿਆਰਥੀ ਜਿਸਦਾ ਕਤਲ ਕੀਤਾ ਗਿਆ ਸੀ।
ਬਲਾਤਕਾਰ ਅਤੇ ਕਤਲ ਦੇ ਕਾਰਨ ਰੋਸ ਪ੍ਰਦਰਸ਼ਨ ਹੋਏ ਅਤੇ ਟਵਿੱਟਰ 'ਤੇ #AmINext campaign ਮੁਹਿੰਮ ਚੱਲੀ।
ਅਜਿਹੇ ਅਪਰਾਧਾਂ ਨੂੰ ਰੋਕਣ ਲਈ ਮੌਤ ਦੀ ਸਜ਼ਾ ਨੂੰ ਬਹਾਲ ਕਰਨ ਲਈ 5,00,000 ਤੋਂ ਵੱਧ ਲੋਕਾਂ ਨੇ ਇੱਕ ਆਨਲਾਈਨ ਪਟੀਸ਼ਨ ਉੱਤੇ ਹਸਤਾਖ਼ਰ ਕੀਤੇ।
ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਇਸ ਸੰਕਟ 'ਚੋਂ ਨਿਕਲਣ ਲਈ ਕਈ ਉਪਰਾਲੇ ਕਰਨ ਦਾ ਵਾਅਦਾ ਕੀਤਾ ਹੈ।

ਤਸਵੀਰ ਸਰੋਤ, Getty Images
ਫੋਟੋਗਰਾਫ਼ਰ ਨਾਲ ਰੇਪ
ਦੋ ਬੱਚਿਆਂ ਦੀ ਮਾਂ 37 ਸਾਲਾ ਸਾਰਾ ਮਿਡਗਲੇ ਪੇਸ਼ੇ ਵਜੋਂ ਫੋਟੋਗਰਾਫ਼ਰ ਹੈ ਤੇ ਜੋਹਾਨਸਬਰਗ ਵਿੱਚ ਰਹਿੰਦੀ ਹੈ। ਉਹ ਇੱਕ ਦਹਾਕੇ ਪਹਿਲਾਂ ਹੋਏ ਰੇਪ ਕਾਰਨ ਹਾਲੇ ਵੀ ਸਦਮੇ ਵਿੱਚ ਹੈ।
ਉਸ ਨੇ ਬੀਬੀਸੀ ਅਫ਼ਰੀਕਾ ਦੀ ਮਹਿਲਾ ਪੱਤਰਕਾਰ ਈਥਰ ਐਕੇਲੋ ਨੂੰ ਆਪਣੀ ਕਹਾਣੀ ਦੱਸੀ।
ਮੇਰੇ ਸਾਬਕਾ ਬੁਆਏ ਫਰੈਂਡ ਨੇ ਸਾਲ 2010 ਵਿੱਚ ਮੇਰਾ ਰੇਪ ਕੀਤਾ ਜਦੋਂ ਦੱਖਣੀ ਅਫ਼ਰੀਕਾ ਵਿੱਚ ਫੁੱਟਬਾਲ ਵਿਸ਼ਵ ਕੱਪ ਦਾ ਸਮਾਂ ਸੀ।
ਉਹ ਮੈਨੂੰ ਸਰੀਰਕ ਤੇ ਭਾਵਨਾਤਮਕ ਤੌਰ 'ਤੇ ਤਸ਼ੱਦਦ ਕਰਦਾ ਸੀ। ਤਕਰੀਬਨ 18 ਮਹੀਨੇ ਇਹ ਸਭ ਝੱਲਣ ਤੋਂ ਬਾਅਦ ਮੈਂ ਉਸ ਨੂੰ ਛੱਡਣ ਦੀ ਹਿੰਮਤ ਕਰ ਸਕੀ।
ਇਹ ਵੀ ਪੜ੍ਹੋ:
ਇਸ ਤੋਂ ਪਹਿਲਾਂ ਵੀ ਮੈਂ ਕਈ ਵਾਰੀ ਉਸ ਨੂੰ ਛੱਡਣ ਦੀ ਧਮਕੀ ਦੇ ਚੁੱਕੀ ਸੀ ਪਰ ਜਦੋਂ ਵੀ ਮੈਂ ਕੋਸ਼ਿਸ਼ ਕਰਦੀ ਸੀ ਤਾਂ ਉਹ ਹੋਰ ਹਿੰਸਕ ਹੋ ਜਾਂਦਾ ਸੀ।
ਉਹ ਕਈ ਵਾਰੀ ਲੱਤਾਂ ਮਾਰਦਾ, ਗਲਾ ਘੁੱਟਦਾ ਤੇ ਮੇਰੇ ਚੱਕ ਵੀ ਮਾਰਦਾ। ਉਹ ਲਗਾਤਾਰ ਮੈਨੂੰ ਧਮਕੀ ਦਿੰਦਾ ਕਿ ਜੇ ਮੈਂ ਉਸ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੇਰੀਆਂ ਧੀਆਂ ਦਾ ਰੇਪ ਅਤੇ ਕਤਲ ਕਰ ਦੇਵੇਗਾ।
ਮੈਂ ਇਹ ਸਭ ਕਿਸੇ ਨੂੰ ਵੀ ਨਹੀਂ ਦੱਸਿਆ ਕਿਉਂਕਿ ਮੈਂ ਸ਼ਰਮਸਾਰ ਸੀ ਕਿ ਮੈਂ ਆਪਣੇ ਲਈ ਖੜ੍ਹੀ ਨਹੀਂ ਹੋ ਪਾ ਰਹੀ।
ਮੈਨੂੰ ਪਰਿਵਾਰ ਤੇ ਦੋਸਤਾਂ ਨੇ ਵੀ ਛੱਡ ਦਿੱਤਾ ਸੀ ਕਿਉਂਕਿ ਤਲਾਕ ਹੋਣ ਤੋਂ ਬਾਅਦ ਮੇਰਾ ਜ਼ਿਆਦਾ ਸਨਮਾਨ ਨਹੀਂ ਕੀਤਾ ਜਾਂਦਾ ਸੀ। ਮੇਰੇ ਸਾਬਕਾ ਬੁਆਏਫਰੈਂਡ ਨੇ ਮੈਨੂੰ ਯਕੀਨ ਦਵਾ ਦਿੱਤਾ ਸੀ ਕਿ ਮੇਰੇ ਦੋਸਤ ਤੇ ਪਰਿਵਾਰ ਮੇਰੇ ਬਾਰੇ ਬਿਲਕੁਲ ਵੀ ਫਿਕਰਮੰਦ ਨਹੀਂ ਹਨ। ਮੈਂ ਇਹ ਵੀ ਸੋਚਿਆ ਕਿ ਉਹ ਮੇਰੀਆਂ ਧੀਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
ਜਦੋਂ ਮੈਂ ਛੱਡਣ ਦੀ ਹਿੰਮਤ ਕੀਤੀ ਤਾਂ ਸਭ ਕੁਝ ਚੁੱਪਚਾਪ ਹੀ ਕੀਤਾ। ਹਾਲਾਂਕਿ 10 ਦਿਨਾਂ ਬਾਅਦ ਉਸ ਨੇ ਮੈਨੂੰ ਲੱਭ ਲਿਆ ਤੇ ਮੇਰੇ ਦਰਵਾਜ਼ੇ 'ਤੇ ਖੜ੍ਹਾ ਸੀ।
ਜੇ ਮੈਂ ਕਹਾਂ ਕਿ ਮੈਂ ਉਸ ਨੂੰ ਦੇਖ ਕੇ ਹੈਰਾਨ ਸੀ ਤਾਂ ਇਹ ਛੋਟਾ ਸ਼ਬਦ ਹੋਵੇਗਾ।
ਉਸ ਨੇ ਕਿਹਾ ਕਿ ਉਹ ਆਖਿਰੀ ਵਾਰੀ ਉਸ ਦੀ ਮਦਦ ਲੈਣ ਆਇਆ ਹੈ।
ਉਸ ਨੇ ਕਿਹਾ ਕਿ ਉਹ ਆਪਣੇ ਚਾਚੇ ਦੇ ਖੇਤ ਵਿੱਚ ਜਾਣਾ ਚਾਹੁੰਦਾ ਹੈ ਜੋ ਕਿ 25 ਕਿਲੋਮੀਟਰ ਦੀ ਦੂਰੀ ਤੇ ਸੀ ਪਰ ਉਹ ਕੋਲ ਪੈਸੇ ਨਹੀਂ ਸਨ।
ਉਸ ਨੇ ਵਾਅਦਾ ਕੀਤਾ ਕਿ ਜੇ ਮੈਂ ਉਸ ਨੂੰ ਉੱਥੇ ਛੱਡ ਆਵਾਂ ਤਾਂ ਉਹ ਮੇਰੀ ਜ਼ਿੰਦਗੀ ਵਿੱਚੋਂ ਬਾਹਰ ਨਿਕਲ ਜਾਵੇਗਾ। ਮੈਂ ਭੋਰਸਾ ਕਰ ਲਿਆ।
ਰੇਪ ਹੋਣ ਤੋਂ ਕਈ ਸਾਲਾਂ ਤੱਕ ਮੈਂ ਉਸ ਤੇ ਭਰੋਸਾ ਕਰਨ ਕਾਰਨ ਖੁਦ ਨੂੰ ਦੋਸ਼ੀ ਮੰਨਦੀ ਰਹੀ।
ਕਾਰ 'ਚ ਬਦਲਿਆ ਰਵੱਈਆ
ਕਾਰ ਵਿੱਚ ਥੋੜ੍ਹਾ ਅੱਗੇ ਜਾਣ ਤੋਂ ਬਾਅਦ ਮੈਂ ਉਸ ਦੇ ਵਿਹਾਰ ਵਿੱਚ ਫਰਕ ਮਹਿਸੂਸ ਕੀਤਾ। ਉਹ ਬਿਲਕੁਲ ਹੋਸ਼ ਵਿੱਚ ਨਹੀਂ ਸੀ ਤੇ ਮੈਨੂੰ ਪਤਾ ਲੱਗਿਆ ਕਿ ਉਹ ਹੈਰੋਇਨ ਲੈਂਦਾ ਸੀ ਜੋ ਕਿ ਮੈਨੂੰ ਆਪਣੇ ਰਿਸ਼ਤੇ ਵਿੱਚ ਆਉਣ ਤੋਂ ਕਾਫ਼ੀ ਦੇਰ ਬਾਅਦ ਪਤਾ ਲੱਗਿਆ।
ਮੈਂ ਉਸਨੂੰ ਕਿਹਾ ਮੈਂ ਸਿਰਫ਼ ਖੇਤ ਦੇ ਗੇਟ ਤੱਕ ਜਾਵਾਂਗੀ ਅਤੇ ਫਿਰ ਘਰ ਵਾਪਸ ਜਾਵਾਂਗੀ।

ਤਸਵੀਰ ਸਰੋਤ, EPA
ਮੈਨੂੰ ਅਹਿਸਾਸ ਹੋਇਆ ਕਿ ਚੀਜ਼ਾਂ ਸਹੀ ਨਹੀਂ ਸਨ। ਉਸ ਨੇ ਕਿਹਾ ਕਿ ਮੈਂ ਉਦੋਂ ਜਾ ਸਕਦੀ ਹਾਂ ਜਦੋਂ ਉਹ ਚਾਹੇਗਾ। ਫਿਰ ਉਸ ਨੇ ਤੁਰੰਤ ਕਾਰ ਨੂੰ ਲਾਕ ਕਰ ਦਿੱਤਾ। ਜਦੋਂ ਅਸੀਂ ਖੇਤ ਵਿੱਚ ਪਹੁੰਚੇ ਤਾਂ ਉਹ ਮੇਰੇ ਵੱਲ ਭੱਜਿਆ, ਬਾਰੀ ਖੋਲ੍ਹੀ ਤੇ ਮੈਨੂੰ ਵਾਲਾਂ ਤੋਂ ਖਿੱਚ ਲਿਆ ਤੇ ਮੈਂ ਹੇਠਾਂ ਡਿੱਗ ਗਈ। ਉਸ ਨੇ ਮੇਰੇ ਸਿਰ ਤੇ ਮਾਰਿਆ ਤੇ ਮੈਂ ਬੇਹੋਸ਼ ਹੋ ਗਈ।
ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਖੇਤ ਦੇ ਬਾਹਰ ਵਾਲੇ ਹਿੱਸੇ ਵਿੱਚ ਸੀ ਤੇ ਉਹ ਮੇਰੇ ਉੱਤੇ। ਉਸ ਨਾਲ ਇੱਕ ਹੋਰ ਦੋਸਤ ਵੀ ਸੀ। ਜਦੋਂ ਮੇਰੇ ਸਾਬਕਾ ਬੁਆਏ ਫਰੈਂਡ ਨੇ ਰੇਪ ਕਰ ਲਿਆ ਤਾਂ ਉਸ ਦੇ ਦੋਸਤ ਨੇ ਕੀਤਾ।
ਮੈਨੂੰ ਜਦੋਂ ਹੋਸ਼ ਆਇਆ ਤਾਂ ਉਹ ਚਲੇ ਗਏ ਸੀ ਤੇ ਮੇਰੇ ਸਾਹਮਣੇ ਖੇਤ ਵਿੱਚ ਸਫ਼ਾਈ ਕਰਨ ਵਾਲੀ ਸੀ।
ਮੇਰੀ ਕੁੱਖ ਕੱਢਣੀ ਪਈ
ਉਸ ਦੇ ਹੱਥ ਵਿੱਚ ਪਾਣੀ ਦੀ ਬਾਲਟੀ ਸੀ ਅਤੇ ਉਹ ਮੈਨੂੰ ਕਪੜੇ ਨਾਲ ਢੱਕਦੇ ਹੋਏ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਉਸ ਨੂੰ ਪੁਲਿਸ ਤੇ ਐਂਬੁਲੈਂਸ ਬੁਲਾਉਣ ਲਈ ਕਿਹਾ।
ਐਂਬੁਲੈਂਸ ਬਾਅਦ ਵਿੱਚ ਆਈ ਤੇ ਮੈਨੂੰ ਹਸਪਤਾਲ ਲੈ ਗਈ।
ਬਦਕਿਸਮਤੀ ਨਾਲ ਜ਼ਖ਼ਮ ਡੂੰਘੇ ਸਨ ਤੇ ਮੇਰੇ ਗਰਭ ਨੂੰ ਕੱਢ ਦਿੱਤਾ ਗਿਆ।
ਇਸ ਦੌਰਾਨ ਮੈਨੂੰ ਪਤਾ ਲੱਗਿਆ ਕਿ ਉਸ ਨੂੰ ਜ਼ਮਾਨਤ ਦਿੱਤੀ ਗਈ ਸੀ ਤੇ ਉਹ ਫਰਾਰ ਹੋ ਗਿਆ। ਅਖੀਰ ਕਈ ਮਹੀਨਿਆਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਅੱਠ ਸਾਲ ਦੀ ਜੇਲ੍ਹ ਹੋਈ।

ਤਸਵੀਰ ਸਰੋਤ, Getty Images
ਸੱਤ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਕੈਦ ਵਿੱਚ ਹੀ ਸਾਲ 2017 ਵਿੱਚ ਪ੍ਰੋਸਟੇਟ ਅਤੇ ਬਲੈਡਰ ਕੈਂਸਰ ਨਾਲ ਉਸਦੀ ਮੌਤ ਹੋ ਗਈ।
ਮੈਂ ਸੱਤ ਸਾਲਾਂ ਬਾਅਦ ਪਹਿਲੀ ਵਾਰੀ ਸੁੱਖ ਦਾ ਸਾਹ ਲਿਆ। ਮੈਂ ਉਸ ਦੇ ਦੋਸਤ ਖਿਲਾਫ਼ ਕਦੇ ਵੀ ਕੇਸ ਨਹੀਂ ਕੀਤਾ ਕਿਉਂਕਿ ਮੇਰੇ ਵਿੱਚ ਉਸ ਸਦਮੇ ਚੋਂ ਨਿਕਲਣ ਦੀ ਹਿੰਮਤ ਨਹੀਂ ਸੀ।
ਮੈਨੂੰ ਰਾਤ ਨੂੰ ਸੁਪਨੇ ਆਉਂਦੇ ਸੀ ਕਿ ਮੇਰਾ ਬੁਆਏਫਰੈਂਡ ਵਾਪਸ ਆ ਜਾਵੇਗਾ ਤੇ ਮੇਰੇ ਤੇ ਬੱਚਿਆਂ ਤੇ ਹਮਲਾ ਕਰੇਗਾ।
ਮੈਂ ਆਪਣੇ ਮਾਪਿਆਂ ਘਰ ਰਹਿਣ ਲੱਗੀ ਕਿਉਂਕਿ ਮੈਂ ਇਕੱਲੀ ਨਹੀਂ ਰਹਿ ਸਕਦੀ ਸੀ।
ਮੈਂ ਹੁਣ ਮਰਦਾਂ ਤੋਂ ਡਰਦੀ ਹਾਂ। ਮੈਂ ਇਹ ਕਿਸੇ ਦੇ ਸਾਹਮਣੇ ਜ਼ਾਹਿਰ ਨਹੀਂ ਹੋਣ ਦਿੰਦੀ।
'ਮੈਂ ਬੱਚਿਆਂ ਦੀ ਸੁਰੱਖਿਆ ਲਈ ਫਿਕਰਮੰਦ ਹੋ ਗਿਆ'
ਮੈਂ ਕਈ ਸਾਲਾਂ ਤੱਕ ਇਲਾਜ ਕਰਵਾਇਆ। ਮੈਂ ਬਚਪਨ ਵਿੱਚ ਹੋਈ ਛੇੜਛਾੜ ਕਾਰਨ ਵੀ ਡਰੀ ਹੋਈ ਸੀ ਤੇ ਫਿਰ ਕੁਝ ਇਸ ਹਮਲੇ ਤੋਂ ਬਾਅਦ।
ਸਭ ਤੋਂ ਮਾੜਾ ਸੀ ਰੇਪ ਤੋਂ ਬਾਅਦ ਦੋ ਬੱਚਿਆਂ ਦਾ ਮਾਂ ਹੋਣਾ ਤੇ ਮੰਨ ਵਿੱਚ ਇੱਕ ਡਰ ਕਿ ਧੀਆਂ ਨੂੰ ਵੀ ਕਿਤੇ ਇਸੇ ਦਰਦ ਚੋਂ ਨਾ ਨਿਕਲਣਾ ਪਏ।
ਮੈਂ ਬੱਚਿਆਂ ਨੂੰ ਸਿਖਾਉਂਦੀ ਹਾਂ ਕਿ ਮੈਂ ਹਮੇਸ਼ਾ ਉਨ੍ਹਾਂ ਦੇ ਨਾਲ ਹਾਂ ਤੇ ਉਨ੍ਹਾਂ ਕੋਲ ਆਵਾਜ਼ ਹੈ ਜਿਸ ਦੀ ਵਰਤੋਂ ਉਨ੍ਹਾਂ ਨੂੰ ਹਮੇਸ਼ਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ:
ਮੈਂ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਹੁਣ ਵਧੇਰੇ ਫਿਕਰਮੰਦ ਹੋ ਗਈ ਮੈਂ ਉਨ੍ਹਾਂ ਨੂੰ ਫੋਨ ਲੈ ਦਿੱਤੇ ਤੇ ਉਨ੍ਹਾਂ ਦੇ ਹਰ ਕਦਮ 'ਤੇ ਨਜ਼ਰ ਰੱਖੀ ਭਾਵੇਂ ਉਹ ਆਪਣੇ ਦੋਸਤ ਨਾਲ ਕਿਸੇ ਮਾਲ ਵਿੱਚ ਘੁੰਮਣ ਗਏ ਹੋਣ।
ਮੈਨੂੰ ਲਗਦਾ ਹੈ ਕਿ ਦੱਖਣੀ ਅਫ਼ਰੀਕਾ ਵਿੱਚ ਔਰਤਾਂ ਦੀ ਸੁਰੱਖਿਆ ਲਈ ਕੁਝ ਖਾਸ ਨਹੀਂ ਕੀਤਾ ਜਾ ਰਿਹਾ।
ਲੋਕ ਕਹਿੰਦੇ ਹਨ 'ਜ਼ਿੰਦਗੀ ਵਿੱਚ ਜੋ ਹੋ ਗਿਆ ਉਹ ਹੋ ਗਿਆ ਪਰ ਸਾਨੂੰ ਉਹ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ।'
ਇਹ ਔਰਤਾਂ ਦੇ ਰੇਪ ਤੇ ਕਤਲ ਦਾ ਹੱਲ ਨਹੀਂ ਹੈ।
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












