ਕਸ਼ਮੀਰੀ ਮੁਜ਼ਾਹਰਾਕਾਰੀਆਂ ਤੇ ਲੰਡਨ ਭਾਰਤੀ ਹਾਈ ਕਮਿਸ਼ਨ ਤੇ ਪੱਥਰ ਸੁੱਟਣ ਦਾ ਇਲਜ਼ਾਮ

ਇੰਗਲੈਂਡ ਵਿਚ ਰਹਿਣ ਵਾਲੇ ਕਸ਼ਮੀਰੀਆਂ ਨੇ ਭਾਰਤ ਸ਼ਾਸਿਤ ਕਸ਼ਮੀਰ ਵਿਚ ਜਾਰੀ ਪਾਬੰਦੀਆਂ ਖ਼ਿਲਾਫ਼ ਬੁੱਧਵਾਰ ਨੂੰ ਲੰਡਨ ਵਿਚ ਰੋਸ ਮੁਜ਼ਾਹਰਾ ਕੀਤਾ।

ਇਸ ਮੁਜ਼ਾਹਰੇ ਵਿਚ ਕੇਸਰੀ ਝੰਡੇ ਲਈ ਕਾਫ਼ੀ ਗਿਣਤੀ ਵਿਚ ਖ਼ਾਲਿਸਤਾਨ ਸਮਰਥਕ ਵੀ ਮੌਜੂਦ ਸਨ।

'ਫਰੀਡਮ ਮਾਰਚ' ਦੇ ਨਾਂ ਹੇਠ ਕੀਤੇ ਗਏ ਇਸ ਐਕਸ਼ਨ ਦੌਰਾਨ ਪਹਿਲਾਂ ਤਾਂ ਲੋਕੀਂ ਸਾਂਤਮਈ ਰਹੇ ਪਰ ਭਾਰਤੀ ਹਾਈ ਕਮਿਸ਼ਨ ਅੱਗੇ ਆਉਂਦੇ ਹੀ ਉਹ ਭੜਕ ਗਏ।

ਮੌਕੇ ਉੱਤੇ ਮੌਜੂਦ ਬੀਬੀਸੀ ਪੱਤਰਕਾਰ ਗਗਨ ਸੱਭਲਵਾਲ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਹਾਈ ਕਮਿਸ਼ਨ ਦੀ ਇਮਾਰਤ ਉੱਤੇ ਪੱਥਰ, ਅੰਡੇ, ਟਮਾਟਰ ਅਤੇ ਜੁੱਤੀਆਂ-ਚੱਪਲਾਂ ਸੁੱਟੀਆ ਸੁੱਟੀਆਂ।

ਇਹ ਵੀ ਪੜ੍ਹੋ:-

'ਅਸੀਂ ਕੀ ਚਾਹੁੰਦੇ ਹਾਂ..ਅਜ਼ਾਦੀ..ਅਜ਼ਾਦੀ' ਵਰਗੇ ਕਸ਼ਮੀਰ ਪੱਖੀ ਅਤੇ ਭਾਰਤ ਵਿਰੋਧੀ ਨਾਅਰੇ ਲਾਉਣ ਵਾਲੇ ਇਨ੍ਹਾਂ ਲੋਕਾਂ ਨੇ ਨੀਲੇ, ਕੇਸਰੀ, ਹਰੇ ਝੰਡੇ ਫੜ੍ਹ ਹੋਏ ਹਨ।

ਜਿਸ ਤੋਂ ਸਾਫ਼ ਸੀ ਕਿ ਇਹ ਲੋਕ ਕਸ਼ਮੀਰੀ ਮੂਲ ਤੋਂ ਇਲਾਵਾ ਖਾਲਿਸਤਾਨ ਅਤੇ ਪਾਕਿਸਤਾਨ ਸਮਰਥਕ ਵੀ ਸਨ।

ਬੀਬੀਸੀ ਪੱਤਰਕਾਰ ਵਲੋਂ ਭੇਜੀ ਵੀਡੀਓ ਫੁਟੇਜ਼ ਅਤੇ ਤਸਵੀਰਾਂ ਵਿਚ ਲੋਕ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਵੱਲ ਪੱਥਰ, ਟਮਾਟਰ, ਅੰਡੇ ਅਤੇ ਬੋਤਲਾਂ ਸੁੱਟਦੇ ਦਿਖ ਰਹੇ ਹਨ। ਇਸ ਦੌਰਾਨ ਭੀੜ ਵਿਚ ਕੁਝ ਲੋਕਾਂ ਵਲੋਂ ਸਮੋਕ ਬੰਬ ਵੀ ਸੁੱਟ ਗਏ।

ਕੁਝ ਪੱਥਰ ਹਾਈ ਕਮਿਸ਼ਨ ਦੀ ਇਮਾਰਤ ਉੱਤੇ ਵੱਜੇ ਜਿਸ ਨਾਲ ਕਈ ਬਾਰੀਆਂ ਦੇ ਸ਼ੀਸ਼ੇ ਵੀ ਟੁੱਟ ਗਏ।

ਲੰਡਨ ਦੇ ਮੇਅਰ ਸਾਦਿਕ ਖਾਨ ਨੇ ਟਵੀਟ ਕਰਕੇ ਇਸ ਮੁਜ਼ਾਹਰੇ ਦੀ ਨਿੰਦਾ ਕੀਤੀ ਤੇ ਕਿਹਾ ਇਹ ਮਾਮਲਾ ਉਨ੍ਹਾਂ ਨੇ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਹੈ।

ਭਾਰਤੀ ਹਾਈ ਕਮਿਸ਼ਨ ਨੇ ਟਵਿੱਟਰ ਉੱਤੇ ਇੱਕ ਤਸਵੀਰ ਪੋਸਟ ਕੀਤੀ ਹੈ , ਜਿਸ ਵਿਚ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਹੈ। ਖ਼ਬਰ ਏਜੰਸੀ ਪੀਏ ਮੁਤਾਬਕ ਇਸ ਮਾਮਲੇ ਵਿਚ ਦੋ ਜਣੇ ਗ੍ਰਿਫ਼ਤਾਰ ਕੀਤੇ ਗਏ ਹਨ।

ਫਰੀਡਮ ਮਾਰਚ ਦੀਆਂ ਤਸਵੀਰਾਂ

ਇਹ ਵੀਡੀਓਜ਼ ਤੁਸੀਂ ਵੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)