ਕਸ਼ਮੀਰ ਮੁੱਦੇ 'ਤੇ ਇਮਰਾਨ ਖ਼ਾਨ ਦਾ ਪਾਕਿਸਤਾਨੀਆਂ ਨੂੰ ‘ਘਰੋਂ ਬਾਹਰ ਨਿਕਲਣ’ ਦਾ ਸੱਦਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਇਸ ਜੁੰਮੇ ਨੂੰ ਪੂਰੇ ਪਾਕਿਸਤਾਨ ਵਿੱਚ ਅਸੀਂ 12 ਵਜੇ ਤੋਂ 12.30 ਵਜੇ ਤੱਕ ਅੱਧੇ ਘੰਟੇ ਲਈ ਬਾਹਰ ਨਿਕਲ ਕੇ ਕਸ਼ਮੀਰੀਆਂ ਬਾਰੇ ਦੱਸਾਂਗੇ।

ਇਮਰਾਨ ਖ਼ਾਨ ਕਸ਼ਮੀਰ ਮਾਮਲੇ 'ਤੇ ਪਾਕਿਸਤਾਨ ਨੂੰ ਸੰਬੋਧਿਤ ਕਰ ਰਹੇ ਸਨ।

ਉਨ੍ਹਾਂ ਕਿਹਾ ਕਸ਼ਮੀਰੀ ਲੋਕ ਮੁਸ਼ਕਿਲ ਵਿੱਚ ਹਨ ਅਤੇ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਾ ਹੈ। ਮੈਂ ਖ਼ੁਦ ਕਸ਼ਮੀਰ ਦਾ ਅੰਬੈਸਡਰ ਬਣ ਕੇ ਦੁਨੀਆਂ ਦੇ ਸਾਹਮਣੇ ਉਨ੍ਹਾਂ ਦੀ ਗੱਲ ਚੁੱਕਾਂਗਾ।

27 ਸਤੰਬਰ ਨੂੰ ਸੰਯੁਕਤ ਰਾਸ਼ਟਰ ਵਿੱਚ ਸਾਰੀ ਦੁਨੀਆਂ ਸਾਹਮਣੇ ਕਸ਼ਮੀਰੀਆਂ ਦੀ ਸਥਿਤੀ ਦੱਸਾਂਗਾ। ਮੁਸਲਮਾਨ ਹਕੂਮਤਾਂ ਮਜਬੂਰੀ ਜਾਂ ਤਿਜਾਰਤ ਕਾਰਨ ਅੱਜ ਸਾਡੇ ਨਾਲ ਨਹੀਂ ਹਨ, ਤਾਂ ਬਾਅਦ ਵਿੱਚ ਉਹ ਸਾਡੇ ਨਾਲ ਆ ਜਾਣਗੇ।

ਇਮਰਾਨ ਖ਼ਾਨ ਨੇ ਕਿਹਾ, ''ਬਹੁਤ ਜ਼ਰੂਰੀ ਹੈ ਕਿ ਕਸ਼ਮੀਰ ਨਾਲ ਪਾਕਿਸਤਾਨ ਦੀ ਹਕੂਮਤ ਖੜ੍ਹੀ ਹੋਵੇ। ਹਰ ਹਫਤੇ ਅਸੀਂ ਈਵੈਂਟ ਕਰਾਂਗੇ ਜਿਸ ਵਿੱਚ ਸਕੂਲ ਕਾਲਜ ਅਤੇ ਦਫਤਰਾਂ ਦੇ ਲੋਕ ਅੱਧਾ ਘੰਟਾ ਬਾਹਰ ਨਿਕਲਣਗੇ ਅਤੇ ਲੋਕਾਂ ਨੂੰ ਦੱਸਣਗੇ ਕਿ ਅਸੀਂ ਕਸ਼ਮੀਰ ਦੇ ਨਾਲ ਖੜ੍ਹੇ ਹਾਂ।''

ਇਮਰਾਨ ਖ਼ਾਨ ਨੇ ਅੱਗੇ ਕਿਹਾ ਕਿ ਜਦੋਂ ਤੱਕ ਕਸ਼ਮੀਰੀਆਂ ਨੂੰ ਆਜ਼ਾਦੀ ਨਹੀਂ ਮਿਲ ਜਾਂਦੀ ਅਸੀਂ ਉਨ੍ਹਾਂ ਨਾਲ ਖੜ੍ਹੇ ਰਹਾਂਗੇ। ਭਾਵੇਂ ਕੋਈ ਹੋਰ ਸਾਡੇ ਨਾਲ ਖੜ੍ਹਾ ਹੋਵੇ ਜਾਂ ਨਾ।

ਇਹ ਵੀ ਪੜ੍ਹੋ:

ਉਨ੍ਹਾਂ ਦੇ ਸੰਬੋਧਨ ਦੀਆਂ ਹੋਰ ਮੁੱਖ ਗੱਲਾਂ :

  • ਹਿੰਦੁਸਤਾਨ ਨਾਲ ਅਸੀਂ ਰਿਸ਼ਤੇ ਸੁਧਾਰਨ ਲਈ ਗੱਲ ਕੀਤੀ, ਅਸੀਂ ਉਨ੍ਹਾਂ ਨੂੰ ਕਿਹਾ ਤੁਸੀਂ ਇੱਕ ਕਦਮ ਵਧਾਓਗੇ, ਅਸੀਂ ਦੋ ਵਧਾਵਾਂਗੇ। ਅਸੀਂ ਜਦੋਂ ਵੀ ਡਾਇਲਾਗ ਦੀ ਗੱਲ ਕਰਦੇ ਸੀ, ਤਾਂ ਉਹ ਨਵੀਂ ਗੱਲ ਸ਼ੁਰੂ ਕਰ ਦਿੰਦੇ ਸੀ।
  • ਪੁਲਵਾਮਾ ਹਮਲੇ ਦੇ ਸਮੇਂ ਵੀ ਹਿੰਦੁਸਤਾਨ ਨੇ ਜਾਇਜ਼ਾ ਲੈਣ ਦੀ ਬਜਾਇ ਸਿੱਧ ਸਾਡੇ 'ਤੇ ਉਂਗਲ ਚੁੱਕੀ।
  • ਭਾਰਤ ਨੇ ਪਾਕ ਨੂੰ FATF 'ਚ ਬਲੈਕਲਿਸਟ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸਦੇ ਲਈ ਹੋਰਨਾਂ ਮੁਲਕਾਂ ਨੂੰ ਵੀ ਕਿਹਾ। ਅਸੀਂ ਮਹਿਸੂਸ ਕੀਤਾ ਕਿ ਭਾਰਤ ਕਿਸੇ ਹੋਰ ਏਜੰਡੇ 'ਤੇ ਹੈ।
  • ਇਹ ਸਭ ਦੇਖ ਰਹੇ ਸੀ ਕਿ 5 ਅਗਸਤ ਆ ਗਿਆ ਤੇ ਕਸ਼ਮੀਰ ਵਿੱਚ ਵੱਡੀ ਫੌਜ ਭੇਜੀ ਗਈ। ਭਾਰਤ ਸਰਕਾਰ ਗਾਂਧੀ ਤੇ ਨਹਿਰੂ ਖ਼ਿਲਾਫ਼ ਗਏ, ਜੋ ਨਹਿਰੂ ਨੇ ਕਸ਼ਮੀਰ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਸਦੇ ਵੀ ਖਿਲਾਫ਼ ਗਏ।
  • ਇਮਰਾਨ ਖ਼ਾਨ ਨੇ ਕਿਹਾ ਹੈ ਕਿ ਭਾਰਤ ਆਰਐੱਸਐੱਸ ਦੇ ਨਜ਼ਰੀਏ ਦੇ ਕਾਰਨ ਕਸ਼ਮੀਰ ਮਾਮਲੇ 'ਤੇ ਗੱਲ ਕਰਨ ਤੋਂ ਪਿੱਛੇ ਹੱਟ ਰਿਹਾ ਹੈ।
  • ਆਰਐੱਸਐੱਸ ਦਾ ਇਹ ਨਜ਼ਰੀਆ ਹੈ ਕਿ ਹਿੰਦੁਸਤਾਨ ਸਿਰਫ਼ ਹਿੰਦੂਆਂ ਦਾ ਹੈ, ਹੁਣ ਸਮਾਂ ਆ ਗਿਆ ਹਿੰਦੂ ਰਾਜ਼ ਦਾ।
  • ਉਹ ਮੁਸਲਮਾਨਾਂ ਨਾਲ ਨਫ਼ਰਤ ਕਰਦੇ ਹਨ, ਉਨ੍ਹਾਂ ਸੋਚਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਮੁਸਲਮਾਨਾਂ ਨੂੰ ਸਬਕ ਸਿਖਾਇਆ ਜਾਵੇ।
  • ਆਰਐੱਸਐੱਸ ਦੇ ਸ਼ੁਰਆਤੀ ਲੋਕ ਨਸਲਵਾਦੀ ਵਿਚਾਰਧਾਰਾ ਨੂੰ ਮੰਨਦੇ ਸਨ। ਜਦੋਂ ਨਹਿਰੂ ਦੀ ਮੌਤ ਹੋਈ ਤਾਂ ਇਸ ਵਿਚਾਰਧਾਰਾ ਨੇ ਬਾਬਰੀ ਮਸਜਿਦ ਤਬਾਹ ਕੀਤੀ, ਗੁਜਰਾਤ 'ਚ ਮੁਸਲਮਾਨਾਂ ਨੂੰ ਮਾਰਿਆ ਗਿਆ।
  • ਨਰਿੰਦਰ ਮੋਦੀ ਦੀ ਗ਼ਲਤੀ ਕਾਰਨ ਕਸ਼ਮੀਰ ਦੇ ਲੋਕਾਂ ਨੂੰ ਆਜ਼ਾਦੀ ਦਾ ਇੱਕ ਵੱਡਾ ਮੌਕਾ ਮਿਲ ਗਿਆ ਹੈ। ਭਾਰਤ ਦੇ ਇਸ ਕਦਮ ਕਾਰਨ ਕਸ਼ਮੀਰ ਇੱਕ ਵੱਡਾ ਮੁੱਦਾ ਬਣ ਗਿਆ ਹੈ।
  • ਸਵਾ ਅਰਬ ਮੁਸਲਮਾਨ ਸੰਯੁਕਤ ਰਾਸ਼ਟਰ ਵੱਲ ਦੇਖ ਰਹੇ ਹਨ ਕਿ ਉਹ ਕਸ਼ਮੀਰ ਦੀ ਮਦਦ ਕਰਦੇ ਹਨ ਜਾਂ ਨਹੀਂ।
  • ਜੇਕਰ ਇਹ ਮਾਮਲਾ ਜੰਗ ਵੱਲ ਗਿਆ ਤਾਂ ਯਾਦ ਰੱਖੋ ਕਿ ਦੋਵੇਂ ਮੁਲਕਾਂ ਕੋਲ ਪਰਮਾਣੂ ਹਥਿਆਰ ਹਨ। ਇਸਦਾ ਅਸਰ ਦੁਨੀਆਂ 'ਤੇ ਵੀ ਪਵੇਗਾ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)