ਅਮਰੀਕਾ: 24 ਘੰਟਿਆਂ 'ਚ ਦੋ ਵਾਰ ਹੋਈ ਗੋਲੀਬਾਰੀ ਨਾਲ ਦਹਿਲ ਗਿਆ ਮੁਲਕ

ਅਮਰੀਕਾ ਵਿੱਚ ਬੀਤੇ 24 ਘੰਟਿਆਂ ਵਿੱਚ ਗੋਲੀਬਾਰੀ ਦੀ ਦੂਜੀ ਘਟਨਾ ਵਾਪਰੀ ਹੈ। ਇਹ ਗੋਲੀਬਾਰੀ ਓਹਿਓ ਦੇ ਡੇਅਟਨ ਵਿੱਚ ਹੋਈ ਹੈ। ਪੁਲਿਸ ਮੁਤਾਬਕ ਇਸ ਘਟਨਾ ਵਿੱਚ ਸ਼ੂਟਰ ਅਤੇ 9 ਹੋਰ ਲੋਕਾਂ ਦੀ ਮੌਤ ਹੋਈ ਹੈ। ਹਮਲੇ ਵਿੱਚ ਘੱਟੋ-ਘੱਟ 16 ਲੋਕ ਜ਼ਖ਼ਮੀ ਹੋਏ ਹਨ।

ਇਸ ਤੋਂ ਪਹਿਲਾਂ ਟੈਕਸਸ ਵਿੱਚ ਵੀ ਗੋਲੀਬਾਰੀ ਹੋਈ ਸੀ। ਉਸ ਗੋਲੀਬਾਰੀ ਵਿੱਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋਈ ਸੀ ਤੇ 26 ਲੋਕ ਜ਼ਖ਼ਮੀ ਹੋਏ ਸਨ। ਇਸ ਹਮਲੇ ਦੇ ਹਮਲਾਵਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।

ਸ਼ਹਿਰ ਦੇ ਓਰੇਗਨ ਇਲਾਕੇ ਵਿੱਚ ਬਾਰ ਦੇ ਸਾਹਮਣੇ ਗੋਲੀਬਾਰੀ ਦੀ ਪਹਿਲੀ ਖ਼ਬਰ ਰਾਤ ਇੱਕ ਵਜੇ ਆਈ।

ਡੇਅਟਨ ਪੁਲਿਸ ਵੱਲੋਂ ਟਵਿੱਟਰ 'ਤੇ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਸਾਡੇ ਅਫ਼ਸਰ ਫੌਰਨ ਹਰਕਤ ਵਿੱਚ ਆ ਗਏ ਸਨ ਜਿਸ ਕਾਰਨ ਸ਼ੂਟਿੰਗ ਦੀ ਇਸ ਘਟਨਾ 'ਤੇ ਸਹੀ ਸਮੇਂ 'ਤੇ ਕਾਬੂ ਪਾ ਲਿਆ ਗਿਆ।"

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ 'ਤੇ ਪੋਸਟ ਹੋਈ ਫੁਟੇਜ ਵਿੱਚ ਲੋਕ ਭੱਜਦੇ ਹੋਏ ਨਜ਼ਰ ਆ ਰਹੇ ਹਨ ਅਤੇ ਗੋਲੀਆਂ ਦੀਆਂ ਆਵਾਜਾਂ ਆ ਰਹੀਆਂ ਸਨ।

ਬੀਬੀਸੀ ਨੂੰ ਜਾਣਕਾਰੀ ਮਿਲੀ ਹੈ ਕਿ ਗੋਲੀਬਾਰੀ ਦੀ ਘਟਨਾ ਵੇਲੇ ਨੇੜੇ ਹੀ ਰੈਪ ਪਰਫੋਰਮੈਂਸ ਚੱਲ ਰਿਹਾ ਸੀ। ਉਸ ਵੇਲੇ ਲੋਕਾਂ ਨੂੰ ਥਾਂ ਖਾਲੀ ਕਰਨ ਨੂੰ ਕਿਹਾ ਗਿਆ। FBI ਏਜੰਟ ਵੀ ਮੌਕੇ 'ਤੇ ਪਹੁੰਚੇ ਹੋਏ ਹਨ।

ਟੈਕਸਸ ਹਮਲੇ ਵਿੱਚ ਹੋਏ ਹਮਲਾਵਰ ਦੀ ਪਛਾਣ

ਟੈਕਸਸ ਹਮਲੇ ਦੇ ਮੁਲਜ਼ਮ 21 ਸਾਲਾ ਸ਼ਖ਼ਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਮਰੀਕੀ ਮੀਡੀਆ ਵੱਲੋਂ ਉਸ ਨੂੰ ਪੈਟ੍ਰਿਕ ਕਰੂਸੀਅਸ ਰੱਖਿਆ ਗਿਆ ਹੈ।

ਸੀਸੀਟੀਵੀ ਦੀਆਂ ਤਸਵੀਰਾਂ ਵਿੱਚ ਇੱਕ ਸ਼ਖਸ ਕਾਲੀ ਟੀ-ਸ਼ਰਟ ਪਾਏ ਇੱਕ ਰਾਈਫਲ ਲਏ ਨਜ਼ਰ ਆ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਇਸ ਘਟਨਾ ਨੂੰ ਬੁਜ਼ਦਿਲੀ ਕਰਾਰ ਦਿੱਤਾ ਹੈ।

ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਹੈ, "ਮੈਂ ਇਸ ਘਟਨਾ ਦੀ ਨਿੰਦਾ ਕਰਦਾ ਹਾਂ। ਬੇਕਸੂਰ ਲੋਕਾਂ ਦੇ ਕਤਲ ਨੂੰ ਕਿਸੇ ਤਰੀਕੇ ਨਾਲ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ।"

ਹਮਲੇ ਦੇ ਪੀੜਤਾਂ ਦੇ ਨਾਵਾਂ ਬਾਰੇ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ। ਭਾਵੇਂ ਰਾਇਟਰਜ਼ ਅਨੁਸਾਰ ਮੈਕਸਿਕੋ ਦੇ ਰਾਸ਼ਟਰਪਤੀ ਐਂਜਰੀਜ਼ ਮੈਨੁਅਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ ਦੇ ਤਿੰਨ ਨਾਗਰਿਕ ਇਸ ਹਮਲੇ ਵਿੱਚ ਮਾਰੇ ਗਏ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ YouTube , INSTAGRAM, TWITTERਅਤੇFACEBOOK 'ਤੇ ਜੁੜੋ।)