You’re viewing a text-only version of this website that uses less data. View the main version of the website including all images and videos.
ਅਮਰੀਕਾ ਦੇ ਟੈਕਸਸ ਵਿੱਚ ਗੋਲੀਬਾਰੀ, 20 ਦੀ ਮੌਤ - 5 ਅਹਿਮ ਖ਼ਬਰਾਂ
ਅਮਰੀਕਾ ਦੇ ਟੈਕਸਸ ਵਿੱਚ ਗੋਲੀਬਾਰੀ ਵਿੱਚ ਘੱਟ ਤੋਂ ਘੱਟ 20 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਟੈਕਸਸ ਦੇ ਐਲ ਪਾਸੋ ਇਲਾਕੇ ਵਿੱਚ ਸਥਿਤ ਸੀਐਲਓ ਵਿਸਤਾ ਮਾਲ ਦੇ ਕਰੀਬ ਵਾਲਮਾਰਟ ਸਟੋਰ ਵਿੱਚ ਗੋਲੀਬਾਰੀ ਹੋਈ।
ਇਹ ਥਾਂ ਅਮਰੀਕਾ ਮੈਕਸੀਕੋ ਬਾਰਡਰ ਤੋਂ ਕੁਝ ਹੀ ਮੀਲ ਦੂਰ ਹੈ।
ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਘੱਟ ਤੋਂ ਘੱਟ 26 ਲੋਕ ਜ਼ਖ਼ਮੀ ਹੋਏ ਹਨ ਅਤੇ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਪੁਲਿਸ ਨੇ ਇੱਕ ਗੋਰੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਵਿੱਚ ਇੱਕ ਹੀ ਵਿਅਕਤੀ ਸ਼ਾਮਲ ਸੀ।
ਅਮਰੀਕੀ ਮੀਡੀਆ ਵਿੱਚ ਉਸ ਦੀ ਪਛਾਣ 21 ਸਾਲਾ ਪੈਟਰਿਕ ਕਰੁਸਿਅਸ ਦੱਸੀ ਜਾ ਰਹੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:-
ਪਾਕਿਸਤਾਨ ਦਾ ਇਲਜ਼ਾਮ, ਭਾਰਤ ਨੇ ਕਲਸਟਰ ਬੰਬ ਵਰਤੇ
ਪਾਕਿਸਤਾਨ ਨੇ ਭਾਰਤ ’ਤੇ ਐੱਲਓਸੀ ਨੇੜੇ ਗੋਲੀਬਾਰੀ ਕਰਨ ਦਾ ਇਲਜ਼ਾਮ ਲਾਇਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਇਸ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ ਤੇ 11 ਲੋਕ ਜ਼ਖ਼ਮੀ ਹਨ।
ਪਾਕਿਸਤਾਨ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫ਼ੂਰ ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਬਾਰੇ ਟਵੀਟ ਕੀਤੇ ਹਨ।
ਭਾਰਤੀ ਫੌਜ ਨੇ ਪਾਕਿਸਤਾਨ ਦੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕਰ ਦਿੱਤਾ ਹੈ।
ਉੱਧਰ ਕਸ਼ਮੀਰ ਵਿੱਚ ਵੀ ਤਣਾਅ ਵਾਲਾ ਮਾਹੌਲ ਬਰਕਰਾਰ ਹੈ। ਤਕਰੀਬਨ 32 ਫਲਾਈਟਾਂ ਜ਼ਰੀਏ 5829 ਸੈਲਾਨੀਆਂ ਨੇ ਜੰਮੂ-ਕਸ਼ਮੀਰ ਨੇ ਛੱਡ ਦਿੱਤਾ ਹੈ। ਬਾਕੀ ਲੋਕਾਂ ਨੂੰ ਵੀ ਜਲਦੀ ਪਹੁੰਚਾਇਆ ਜਾ ਰਿਹਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੀ ਨਵਾਂ ਮੈਡੀਕਲ ਬਿਲ ਪੇਂਡੂ ਖੇਤਰਾਂ 'ਚ ਸਿਹਤ ਸਹੂਲਤਾਂ ਸੁਧਾਰੇਗਾ?
AIIMS ਸਣੇ ਪੂਰੇ ਦੇਸ ਦੇ ਵੱਡੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੀ ਹੜਤਾਲ ਵਿੱਚ ਪੀਜੀਆਈ ਚੰਡੀਗੜ੍ਹ ਦੇ ਰੈਜੀਡੈਂਟ ਡਾਕਟਰ ਵੀ ਸ਼ਾਮਲ ਹੋ ਗਏ ਹਨ।
ਇਹ ਹੜਤਾਲ ਸੰਸਦ ਵਿੱਚ ਪਾਸ ਹੋਏ ਐਨਐਮਸੀ (ਨਿਊ ਮੈਡੀਕਲ ਕਮਿਸ਼ਨ ਬਿੱਲ) 2019 ਖ਼ਿਲਾਫ਼ ਚੱਲ ਰਹੀ ਹੈ।
ਪੀਜੀਆਈ ਦੇ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਸ਼ਨੀਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ।
ਇਸ ਹੜਤਾਲ ਤਹਿਤ ਪੀਜੀਆਈ ਦੀ ਓਪੀਡੀ ਬੰਦ ਰਹੇਗੀ। ਹਾਲਾਂਕਿ ਐਮਰਜੈਂਸੀ, ਟਰੌਮਾ ਸੈਂਟਰ ਅਤੇ ਵਾਰਡਜ਼ ਵਿੱਚ ਦਾਖ਼ਲ ਮਰੀਜਾਂ ਦਾ ਇਲਾਜ ਆਮ ਵਾਂਗ ਜਾਰੀ ਰਹੇਗਾ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:-
ਕੌਣ ਸਨ ਰੇਮਨ ਮੈਗਸੇਸੇ?
ਭਾਰਤ ਦੇ ਸੀਨੀਅਰ ਹਿੰਦੀ ਪੱਤਰਕਾਰ ਰਵੀਸ਼ ਕੁਮਾਰ ਨੂੰ 2019 ਦਾ ਰੇਮਨ ਮੈਗਸੇਸੇ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਵਾਰਡ ਏਸ਼ੀਆ ਵਿਚ ਹੌਸਲੇ ਅਤੇ ਬਦਲਾਅਕੁੰਨ ਅਗਵਾਈ ਲਈ ਦਿੱਤਾ ਜਾਂਦਾ ਹੈ।
ਐਵਾਰਡ ਦੇਣ ਵਾਲੀ ਸੰਸਥਾ ਨੇ ਕਿਹਾ ਹੈ ਕਿ ਰਵੀਸ਼ ਕੁਮਾਰ ਆਪਣੀ ਪੱਤਰਕਾਰਿਤਾ ਰਾਹੀਂ ਉਨ੍ਹਾਂ ਲੋਕਾਂ ਦੀ ਅਵਾਜ਼ ਨੂੰ ਮੁੱਖ ਧਾਰਾ ਵਿੱਚ ਲੈ ਆਏ, ਜਿਨ੍ਹਾਂ ਨੂੰ ਹਮੇਸ਼ਾ ਅਣਗੌਲ਼ਿਆ ਕੀਤਾ ਗਿਆ।
ਰਵੀਸ਼ ਕੁਮਾਰ ਹਿੰਦੀ ਨਿਊਜ਼ ਚੈਨਲ ਐਨਡੀਟੀਵੀ ਦਾ ਸਭ ਤੋਂ ਚਰਚਿਤ ਚਿਹਰਾ ਹਨ।
ਰੇਮਨ ਮੈਗਸੇਸੇ ਸੰਸਥਾ ਨੇ ਕਿਹਾ ਹੈ, ''ਜੇਕਰ ਤੁਸੀਂ ਲੋਕਾਂ ਦੀ ਅਵਾਜ਼ ਬਣਦੇ ਹੋ ਤਾਂ ਤੁਸੀਂ ਪੱਤਰਕਾਰ ਹੋ।''
ਰਵੀਸ਼ ਤੋਂ ਇਲਾਵਾ 2019 ਦੇ ਮੈਗਸੇਸੇ ਐਵਾਰਡ ਲਈ ਮਿਆਂਮਾਰ ਦੇ ਸਵੇ ਵਿਨ, ਥਾਈਲੈਂਡ ਦੇ ਅੰਗਖਾਨਾ ਨੀਲਾਪਾਇਜਤ, ਫਿਲਪਾਨਜ਼ ਦੇ ਰੇਮੁੰਡੋ ਪੁਜਾਂਤੇ ਅਤੇ ਦੱਖਣੀ ਕੋਰੀਆ ਦੇ ਕਿਮ ਜੋਂਗ-ਕੀ ਨੂੰ ਵੀ ਚੁਣਿਆ ਗਿਆ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਪੰਜਾਬ 'ਚ ਨਸ਼ਿਆਂ ਦੇ ਆਦੀ ਨੌਜਵਾਨ ਲਾਗ ਦੀਆਂ ਬਿਮਾਰੀਆਂ ਦੇ ਸ਼ਿਕਾਰ
ਮਾਲਵੇ ਦੇ ਇੱਕ ਪਿੰਡ ਵਿੱਚ ਟੀਕੇ ਰਾਹੀਂ ਨਸ਼ੇ ਦੀ ਵਰਤੋਂ ਕਰਨ ਵਾਲੇ 17 ਨੌਜਵਾਨਾਂ ਵਿੱਚੋਂ ਜ਼ਿਆਦਾਤਰ ਛੂਤ ਦੀਆਂ ਬੀਮਾਰੀਆਂ ਸਹੇੜ ਬੈਠੇ ਹਨ।
ਪਿੰਡ ਦੇ ਇੱਕ ਨਾਬਾਲਗ਼ ਮੁੰਡੇ ਨੂੰ ਨਸ਼ਿਆਂ ਦਾ ਆਦੀ ਹੋਣ ਕਰਕੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤਾਂ ਹੋਰ ਬੀਮਾਰੀਆਂ ਦੀ ਤਸਦੀਕ ਹੋਈ।
ਇਸ ਨੌਜਵਾਨ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਉਸ ਦੇ ਦੋਸਤਾਂ ਦੀ ਪੁੱਛ-ਪੜਤਾਲ ਹੋਈ।
ਇਹ ਵੀ ਪੜ੍ਹੋ:-
ਸਿਹਤ ਵਿਭਾਗ ਦੇ ਅਮਲੇ ਵੱਲੋਂ ਇਨ੍ਹਾਂ ਦੇ ਮੈਡੀਕਲ ਟੈਸਟ ਕੀਤੇ ਗਏ ਤਾਂ ਜ਼ਿਆਦਾਤਰ ਛੂਤ ਦੀਆਂ ਬੀਮਾਰੀਆਂ ਨਾਲ ਗ੍ਰਸਤ ਨਿਕਲੇ।
ਸਿਵਲ ਅਧਿਕਾਰੀਆਂ ਨੂੰ ਪੜਤਾਲ ਦੌਰਾਨ ਪਿੰਡ ਨੇੜੇ ਸੁੰਨੀ ਥਾਂ ਉੱਤੇ ਡਾਕਟਰੀ ਕੂੜਾ (ਬਾਇਓ ਮੈਡੀਕਲ ਵੇਸਟ) ਮਿਲਿਆ ਜਿਸ ਵਿੱਚ ਵਰਤੀਆਂ ਹੋਈਆਂ ਸਰਿੰਜਾਂ, ਸੂਈਆਂ ਅਤੇ ਦਵਾਈਆਂ ਆਦਿ ਸਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।