You’re viewing a text-only version of this website that uses less data. View the main version of the website including all images and videos.
ਰੇਮਨ ਮੈਗਸੇਸੇ ਜਿਨ੍ਹਾਂ ਨਾਂ 'ਤੇ ਰਵੀਸ਼ ਕੁਮਾਰ ਨੂੰ ਐਵਾਰਡ ਮਿਲਾ ਰਿਹਾ ਹੈ
ਭਾਰਤ ਦੇ ਸੀਨੀਅਰ ਹਿੰਦੀ ਪੱਤਰਕਾਰ ਰਵੀਸ਼ ਕੁਮਾਰ ਨੂੰ 2019 ਦਾ ਰੇਮਨ ਮੈਗਸੇਸੇ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਵਾਰਡ ਏਸ਼ੀਆ ਵਿਚ ਹੌਸਲੇ ਅਤੇ ਬਦਲਾਅਕੁੰਨ ਅਗਵਾਈ ਲਈ ਦਿੱਤਾ ਜਾਂਦਾ ਹੈ।
ਐਵਾਰਡ ਦੇਣ ਵਾਲੀ ਸੰਸਥਾ ਨੇ ਕਿਹਾ ਹੈ ਕਿ ਰਵੀਸ਼ ਕੁਮਾਰ ਆਪਣੀ ਪੱਤਰਕਾਰਿਤਾ ਰਾਹੀਂ ਉਨ੍ਹਾਂ ਲੋਕਾਂ ਦੀ ਅਵਾਜ਼ ਨੂੰ ਮੁੱਖ ਧਾਰਾ ਵਿੱਚ ਲੈ ਆਏ, ਜਿਨ੍ਹਾਂ ਨੂੰ ਹਮੇਸ਼ਾ ਅਣਗੌਲ਼ਿਆ ਕੀਤਾ ਗਿਆ।
ਰਵੀਸ਼ ਕੁਮਾਰ ਹਿੰਦੀ ਨਿਊਜ਼ ਚੈਨਲ ਐਨਡੀਟੀਵੀ ਦਾ ਸਭ ਤੋਂ ਚਰਚਿਤ ਚਿਹਰਾ ਹਨ।
ਰੇਮਨ ਮੈਗਸੇਸੇ ਸੰਸਥਾ ਨੇ ਕਿਹਾ ਹੈ, ''ਜੇਕਰ ਤੁਸੀਂ ਲੋਕਾਂ ਦੀ ਅਵਾਜ਼ ਬਣਦੇ ਹੋ ਤਾਂ ਤੁਸੀਂ ਪੱਤਰਕਾਰ ਹੋ।''
ਰਵੀਸ਼ ਤੋਂ ਇਲਾਵਾ 2019 ਦੇ ਮੈਗਸੇਸੇ ਐਵਾਰਡ ਲਈ ਮਿਆਂਮਾਰ ਦੇ ਸਵੇ ਵਿਨ, ਥਾਈਲੈਂਡ ਦੇ ਅੰਗਖਾਨਾ ਨੀਲਾਪਾਇਜਤ, ਫਿਲਪਾਨਜ਼ ਦੇ ਰੇਮੁੰਡੋ ਪੁਜਾਂਤੇ ਅਤੇ ਦੱਖਣੀ ਕੋਰੀਆ ਦੇ ਕਿਮ ਜੋਂਗ-ਕੀ ਨੂੰ ਵੀ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ-
ਕੌਣ ਸਨ ਰੇਮਨ ਮੈਗਸੇਸੇ
ਰੇਮਨ ਡੈਲ ਫਿਰੇਰੋ ਮੈਗਸੇਸੇ ਫਿਲਪੀਨੋ ਆਗੂ ਸਨ, ਜੋ ਫਿਲਪੀਨਜ਼ ਦੇ ਸੱਤਵੇਂ ਰਾਸ਼ਟਰਪਤੀ ਸਨ। ਉਹ 30 ਦਸੰਬਰ 1953 ਨੂੰ ਇੱਕ ਹਵਾਈ ਹਾਦਸੇ ਵਿੱਚ ਹੋਈ ਆਪਣੀ ਮੌਤ ਤੱਕ ਅਹੁਦੇ ਉੱਤੇ ਰਹੇ।
ਉਹ ਕਮਿਊਨਿਸਟਾਂ ਦੀ ਅਗਵਾਈ ਵਾਲੀ ਲਹਿਰ ਹੁਕਬਾਲਾਹਕ (ਹੁਕ) ਲਹਿਰ ਨੂੰ ਮਾਤ ਦੇਣ ਲਈ ਜਾਣੇ ਜਾਂਦੇ ਹਨ।
ਕਾਰੀਗਰ ਦੇ ਪੁੱਤਰ ਮੈਗਸੇਸੇ ਲੂਜ਼ੋਨ ਆਈਲੈਂਡ ਸੂਬੇ ਦੀ ਰਾਜਧਾਨੀ ਈਬਾ ਸਕੂਲ ਵਿੱਚ ਟੀਚਰ ਸਨ। ਫਿਲਪੀਨਜ਼ ਦੇ ਬਹੁਗਿਣਤੀ ਸਿਆਸੀ ਆਗੂ ਸਪੈਨਿਸ਼ ਮੂਲ ਦੇ ਸਨ, ਪਰ ਮੈਗਸੇਸੇ ਮਾਲੇ ਭਾਈਚਾਰੇ ਨਾਲ ਸਬੰਧਤ ਸਨ।
ਉਨ੍ਹਾਂ ਮਨੀਲਾ ਨੇੜੇ ਹੋਜ਼ੇ ਰਿਜ਼ਾਲ ਕਾਲਜ਼ ਵਿੱਚ ਪੜ੍ਹਦਿਆਂ 1933 ਵਿਚ ਕਮਰਸ਼ੀਅਲ ਡਿਗਰੀ ਹਾਸਲ ਕੀਤੀ ਅਤੇ ਉਨ੍ਹਾਂ ਮਨੀਲਾ ਟਰਾਂਸਪੋਰਟ ਕੰਪਨੀ ਵਿੱਚ ਜਨਰਲ ਮੈਨੇਜਰ ਦੀ ਨੌਕਰੀ ਕਰ ਲਈ।
ਦੂਜੀ ਵਿਸ਼ਵ ਜੰਗ ਦੌਰਾਨ ਉਹ ਲੂਜ਼ੋਨ ਦੀ ਧਰਤੀ ਉੱਤੇ ਗੁਰਿੱਲਾ ਨੇਤਾ ਵਜੋਂ ਲੜੇ ਅਤੇ ਇਸ ਤੋਂ ਬਾਅਦ ਜਦੋਂ ਅਮਰੀਕਾ ਨੇ ਮੁੜ ਕਬਜ਼ਾ ਕੀਤਾ ਤਾਂ ਉਨ੍ਹਾਂ ਨੂੰ ਜ਼ੈਮਬੇਲਜ਼ ਸੂਬੇ ਦਾ ਮਿਲਟਰੀ ਗਵਰਨਰ ਬਣਾਇਆ ਗਿਆ।
ਖੱਬੇਪੱਖੀ ਲਹਿਰ ਹੁਕਸ ਦੇ ਖਤਰੇ ਨਾਲ ਨਜਿੱਠਣ ਲਈ ਤਤਕਾਲੀ ਰਾਸ਼ਟਰਪਤੀ ਨੇ ਮੈਗਸੇਸੇ ਨੂੰ ਰੱਖਿਆ ਸਕੱਤਰ ਨਿਯੁਕਤ ਕੀਤਾ। 1953 ਤੱਕ ਸਰਗਰਮ ਰਹੇ ਮੈਗਸੇਸੇ ਨੂੰ ਆਧੁਨਿਕ ਇਤਿਹਾਸ ਦਾ ਸਭ ਤੋਂ ਸਫ਼ਲ ਐਂਟੀ ਗੁਰਿੱਲਾ ਕੰਪੇਨਰ ਸਮਝਿਆ ਜਾਂਦਾ ਹੈ।
ਹੁਕਸ ਨੂੰ ਲੋਕਾਂ ਦੇ ਸਮਰਥਨ ਤੋਂ ਬਿਨਾਂ ਸਫ਼ਲਤਾ ਨਹੀਂ ਮਿਲ ਸਕਦੀ, ਉਸ ਨੇ ਕਿਰਸਾਨੀ ਦਾ ਭਰੋਸਾ ਜਿੱਤਣ ਲਈ ਉਨ੍ਹਾਂ ਨੂੰ ਜ਼ਮੀਨਾਂ ਦਿੱਤੀਆਂ ਅਤੇ ਜਿਹੜੇ ਸਰਕਾਰ ਵੱਲੋਂ ਆਮ ਲੋਕਾਂ ਨਾਲ ਧੱਕਾ ਕਰਦੇ ਸਨ ਉਨ੍ਹਾਂ ਨੂੰ ਫੌਜੀ ਦਸਤਿਆਂ ਰਾਹੀ ਲੋਕਾਂ ਦਾ ਸਤਿਕਾਰ ਕਰਨ ਲਈ ਪਾਬੰਦ ਕੀਤਾ।
ਇਹ ਵੀ ਪੜ੍ਹੋ-
ਮੈਗਸੇਸੇ ਨੇ ਫੌਜ ਦੇ ਭ੍ਰਿਸ਼ਟ ਅਤੇ ਨਲਾਇਕ ਅਫ਼ਸਰਾਂ ਦੀ ਛੁੱਟੀ ਕਰਕੇ ਫੌਜੀ ਸੁਧਾਰ ਲਾਗੂ ਕੀਤੇ ਅਤੇ ਲਚਕੀਲੀ ਰਣਨੀਤੀ ਅਪਣਾ ਕੇ ਗੁਰਿੱਲਾ ਵਿਰੋਧੀ ਆਪਰੇਸ਼ਨਾਂ ਦੀ ਸਮਰੱਥਾ ਨੂੰ ਵਧਾਇਆ।
1953 ਤੱਕ ਹੁਕਸ ਕੋਈ ਖਾਸ ਖਤਰਾ ਨਹੀਂ ਰਹਿ ਗਏ ਸਨ, ਪਰ ਮੈਗਸੇਸੇ ਦੇ ਤਿੱਖੇ ਸੁਧਾਰਾਂ ਤੇ ਸਖ਼ਤ ਨੀਤੀਆਂ ਨੇ ਸਰਕਾਰ ਦੇ ਅੰਦਰ ਹੀ ਉਨ੍ਹਾਂ ਦੇ ਕਈ ਦੁਸ਼ਮਣ ਪੈਦਾ ਕਰ ਦਿੱਤੇ ਸਨ, ਜਿੰਨ੍ਹਾਂ ਨੇ ਉਨ੍ਹਾਂ ਨੂੰ 28 ਫਰਵਰੀ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ। ਇਸ ਵਿਰੋਧ ਦੇ ਕਾਰਨ ਕੋਈਰੀਨੋ ਪ੍ਰਸਾਸ਼ਨ ਦੇ ਭ੍ਰਿਸ਼ਟਾਚਾਰ ਤੇ ਨਲਾਇਕੀ ਖ਼ਿਲਾਫ਼ ਕਾਰਵਾਈ ਸੀ।
ਮੈਗਸੇਸੇ ਉਦਾਰਵਾਦੀ ਆਗੂ ਸਨ, ਪਰ 1953 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਉਨ੍ਹਾਂ ਨੂੰ ਕੋਈਰੀਨੋ ਖਿਲਾਫ਼ ਨੈਸ਼ਨਲਿਸਟ ਤੇ ਤੀਜੀ ਧਿਰ ਕਾਰਲੋਸ ਪੀ ਰੋਮੋਲੋ ਦੀ ਪਾਰਟੀ ਨੇ ਸਮਰਥਨ ਦਿੱਤਾ।
ਮੈਗਸੇਸੇ ਨੇ ਰਾਸ਼ਟਰਪਤੀ ਬਣ ਕੇ ਭੂਮੀ ਸੁਧਾਰ ਦੇ ਏਜੰਡੇ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਸਰਕਾਰ ਦੀਆਂ ਭਾਈਵਾਲ ਪਾਰਟੀਆਂ ਵਲੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਇਹੀ ਉਹ ਏਜੰਡਾ ਸੀ ਜਿਸ ਦੇ ਆਧਾਰ ਉੱਤੇ ਉਨ੍ਹਾਂ ਹੁਕਸ ਨੂੰ ਮਾਤ ਦਿੱਤੀ ਸੀ। ਪਰ ਸਰਕਾਰ ਬਣਨ ਤੋਂ ਬਾਅਦ ਉਹ ਇੰਨੇ ਪ੍ਰਭਾਵੀ ਤਰੀਕੇ ਨਾਲ ਲਾਗੂ ਨਹੀਂ ਕਰ ਸਕੇ।
ਇਸ ਦੇ ਬਾਵਜੂਦ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਆਗੂ ਦੀ ਦਿੱਖ ਕਾਰਨ ਉਹ ਇੱਕ ਹਰਮਨ ਪਿਆਰੇ ਆਗੂ ਬਣੇ ਰਹੇ।
ਉਹ ਅਮਰੀਕਾ ਦੇ ਹਮੇਸ਼ਾ ਨੇੜੇ ਰਹੇ ਅਤੇ ਠੰਢੀ ਜੰਗ ਦੌਰਾਨ ਕਾਮਰੇਡਾਂ ਖ਼ਿਲਾਫ਼ ਖੁੱਲ ਕੇ ਬੋਲਦੇ ਰਹੇ।
ਉਨ੍ਹਾਂ ਫਿਲਪੀਨਜ਼ ਨੂੰ ਦੱਖਣ-ਪੂਰਬੀ ਏਸ਼ੀਆ ਸਮਝੌਤਾ ਸੰਗਠਨ ਦਾ ਮੈਂਬਰ ਬਣਾਇਆ ਅਤੇ ਰਾਸ਼ਟਰਪਤੀ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਹਵਾਈ ਹਾਦਸੇ ਵਿਚ ਮੌਤ ਹੋ ਗਈ।