ਵਿਸ਼ਵ ਕੱਪ 2019: India Vs Srilanka - ਭਾਰਤ ਨੇ ਸ੍ਰੀ ਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

ਰੋਹਿਤ ਸ਼ਰਮਾ

ਤਸਵੀਰ ਸਰੋਤ, Getty Images

ਵਿਸ਼ਵ ਕੱਪ ਦੇ ਸੈਮੀਫਾਇਨਲ ਵਿਚ ਪਹੁੰਚ ਚੁੱਕੇ ਭਾਰਤ ਨੇ ਆਪਣੇ ਰਾਊਂਡ ਰੌਬਿਨ ਲੀਗ ਮੈਂਚਾਂ ਵਿਚ ਆਖਰੀ ਮੈਚ ਵੀ ਜਿੱਤ ਲਿਆ। ਭਾਰਤ ਨੇ ਸ੍ਰੀ ਲੰਕਾ ਨੂੰ 7 ਦੌੜਾਂ ਦੇ ਫਰਕ ਨਾਲ ਹਰਾਇਆ ।

ਇਸ ਤੋਂ ਪਹਿਲਾਂ ਸ੍ਰੀ ਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਭਾਰਤ ਅੱਗੇ 265 ਦੌੜਾਂ ਦਾ ਟੀਚਾ ਰੱਖਿਆ ਸੀ । ਸ੍ਰੀ ਲੰਕਾ ਦੀ ਟੀਮ ਵਲੋਂ ਮੈਥਿਊ ਨੇ ਸਭ ਤੋਂ ਵੱਧ 113 ਦੌੜਾਂ ਬਣਾਈਆਂ।

ਭਾਰਤ ਨੇ 43.3 ਓਵਰਾਂ ਵਿਚ 3 ਵਿਕਟਾਂ ਗੁਆ ਕੇ 265 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਹੈ। ਭਾਰਤ ਵਲੋਂ ਰਾਹੁਲ ਨੇ 111, ਰੋਹਿਤ ਨੇ 103 ਅਤੇ ਵਿਰਾਟ ਕੋਹਲੀ ਨੇ 34 ਦੌੜਾਂ ਬਣਾਈਆਂ।

ਲਾਈਵ ਪ੍ਰਸਾਰਨ ਮੈਚ ਦੇ ਪਲ਼ ਪਲ਼ ਦਾ ਵੇਰਵਾ

ਭਾਰਤ ਦੀਆਂ 3 ਵਿਕਟਾਂ ਡਿੱਗੀਆਂ

ਦੌੜਾਂ ਦਾ ਅੰਕੜਾ ਜਲਦ ਹਾਸਲ ਕਰਨ ਦੇ ਚੱਕਰ ਵਿਚ ਭਾਰਤ ਨੇ 41ਵੇਂ ਤੇ 42 ਵੇਂ ਓਵਰ ਵਿਚ ਦੋ ਵਿਕਟਾਂ ਗੁਆ ਲਈ। ਇਸ ਸਮੇਂ ਵਿਰਾਟ ਕੋਹਲੀ 31 ਅਤੇ ਹਾਰਦਿਕ ਪਾਂਡਿਆ 01 ਦੌੜ ਬਣਾ ਕੇ ਖੇਡ ਰਹੇ ਹਨ।

ਦੋਵਾਂ ਸਲਾਮੀ ਬੱਲੇਬਾਜ਼ਾਂ ਦੇ ਸੈਂਕੜੇ

ਰੋਹਿਤ ਸ਼ਰਮਾਂ ਨੇ ਵਿਸ਼ਵ ਕੱਪ ਦੇ ਮੈਚ ਵਿਚ ਇੱਕ ਹੋਰ ਸੈਂਕੜਾ ਮਾਰਿਆ ਅਤੇ ਉਸ ਦੇ ਆਊਟ ਹੋਣ ਤੋਂ ਬਾਅਦ ਵਿਰਾਟ ਕੋਹਲੀ ਨਾਲ ਖੇਡਦਿਆਂ ਰਾਹੁਲ ਨੇ ਵੀ ਸੈਂਕੜਾ ਮਾਰਿਆ। ਰਾਹੁਲ ਨੇ ਰੋਹਿਤ ਨਾਲ ਮਿਲ ਕੇ 187 ਦੌੜਾਂ ਦੀ ਸਾਂਝੇਦਾਰੀ ਵੀ ਖੇਡੀ, ਜੋ ਇਸ ਵਿਸ਼ਵ ਕੱਪ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ।

ਕੇ ਐਲ ਰਾਹੁਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੈਂਕੜਾ ਮਾਰਨ ਤੋਂ ਬਾਅਦ ਕੇ ਐਲ ਰਾਹੁਲ

ਭਾਰਤ ਦਾ ਅੰਕੜਾ 200 ਪਾਰ

ਰੋਹਿਤ ਸ਼ਰਮਾ ਦੇ 103 ਦੌੜਾ ਬਣਾ ਕੇ ਆਊਟ ਹੋਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਮੈਦਾਨ ਉੱਤੇ ਆਏ। ਹੁਣ ਤੱਕ 34 ਓਵਰ ਖ਼ਤਮ ਹੋਣ ਸਮੇਂ ਭਾਰਤ ਨੇ ਇੱਕ ਵਿਕਟ ਦੇ ਨੁਕਸਾਨ ਉੱਤੇ 207 ਦੌੜਾਂ ਬਣਾ ਲਈਆਂ ਹਨ।

ਸਲਾਮੀ ਬੱਲੇਬਾਜ਼ ਵਜੋਂ ਮੈਦਾਨ ਉੱਤੇ ਉਤਰੇ ਰਾਹੁਲ ਇਸ ਸਮੇਂ 90 ਦੌੜਾਂ ਉੱਤੇ ਖੇਡ ਰਹੇ ਹਨ ਜਦਕਿ ਕੋਹਲੀ ਨੇ 18 ਗੇਂਦਾ ਖੇਡ ਕੇ 10 ਦੌੜਾ ਬਣਾਈਆਂ ਹਨ।

ਰੋਹਿਤ 103 ਬਣਾ ਕੇ ਆਊਟ

ਰੋਹਿਤ ਸ਼ਰਮਾਂ ਨੇ ਵਿਸ਼ਵ ਕੱਪ ਦੇ ਮੈਚ ਵਿਚ ਇੱਕ ਹੋਰ ਸੈਂਕੜਾ ਜੜ ਦਿੱਤਾ ਹੈ। ਇਸ ਇੱਕ ਟੂਰਨਾਮੈਂਟ ਦੌਰਾਨ ਰੋਹਿਤ ਦਾ ਇਹ 5ਵਾਂ ਅੰਕੜਾ ਹੈ।

ਰੋਹਿਤ ਸ਼ਰਮਾ ਨੇ 125 ਮਿੰਟਾਂ ਵਿਚ 92 ਗੇਂਦਾਂ ਉੱਤੇ ਦੌੜਾਂ ਬਣਾਈਆਂ । ਰੋਹਿਤ ਸ਼ਰਮਾ ਨੇ ਆਪਣੀ ਪਾਰੀ ਨਾਲ 14 ਚੌਕੇ ਅਤੇ 2 ਛੱਕੇ ਵੀ ਮਾਰੇ ।

ਇੱਕ ਵਿਸ਼ਵ ਕੱਪ ਟੂਰਨਾਮੈਂਟ ਵਿਚ 5 ਸੈਂਕੜੇ ਮਾਰਨ ਵਾਲੇ ਰੋਹਿਤ ਸ਼ਰਮਾ ਦੁਨੀਆਂ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ।

ਭਾਰਤ ਦਾ ਅੰਕੜਾ 150 ਪਾਰ

ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਤੇ ਰਾਹੁਲ ਨੇ ਜ਼ਬਦਸਤ ਖੇਡ ਦਾ ਮੁਜ਼ਹਰਾ ਕਰਦਿਆਂ ਬਿਨਾਂ ਆਊਟ ਹੋਇਆਂ ਸਕੋਰ ਨੂੰ 150 ਤੋਂ ਪਾਰ ਕਰ ਦਿੱਤਾ।

24.4 ਓਵਰਾਂ ਵਿਚ ਭਾਰਤ ਨੇ ਦੌੜਾਂ ਬਣਾਈਆਂ ਹਨ। ਇਸ ਸਮੇਂ ਰਾਹੁਲ 68 ਤੇ ਰੋਹਿਤ 81 ਦੌੜਾਂ ਉੱਤੇ ਖੇਡ ਰਹੇ ਹਨ।

ਸ੍ਰੀ ਲੰਕਾ ਹੁਣਾ ਤੱਕ ਪੰਜ ਗੇਂਦਬਾਜ਼ਾਂ ਨੂੰ ਮੌਕਾ ਦੇ ਚੁੱਕਾ ਹੈ ਪਰ ਅਜੇ ਤੱਕ ਕਿਸੇ ਨੂੰ ਸਫ਼ਲਤਾ ਨਹੀਂ ਮਿਲੀ ਹੈ।

ਰੋਹਿਤ ਸ਼ਰਮਾ ਦਾ ਅਰ ਸੈਂਕੜਾ

22 ਓਵਰਾਂ ਵਿਚ ਭਾਰਤ ਨੇ ਬਿਨਾਂ ਕਿਸੇ ਨੁਕਸਾਨ ਦੇ 120 ਦੌੜਾਂ ਬਣਾਈਆਂ ਹਨ। ਇਸ ਵਿਚ ਰੋਹਿਤ ਸ਼ਰਮਾਂ ਦਾ ਅਰਧ ਸੈਂਕੜਾ ਵੀ ਸ਼ਾਮਲ ਹੈ।

ਰੋਹਿਤ ਨੇ ਸ੍ਰੀ ਲੰਕਾ ਦੇ ਗੇਂਦਬਾਜ਼ ਡੀ ਸਿਲਵਾ ਨੂੰ ਤਿੰਨ ਗੇਂਦਾ ਉੱਤੇ ਦੋ ਛੱਕੇ ਵੀ ਜੜੇ । ਰੋਹਿਤ ਸ਼ਰਮਾਂ ਇਸ ਸਮੇਂ 59 ਦੌੜਾਂ ਉੱਤੇ ਖੇਡ ਰਹੇ ਹਨ ਤੇ ਉਨ੍ਹਾਂ ਦਾ ਸਾਥ ਰਾਹੁਲ 37 ਦੌੜਾ ਨਾਲ ਦੇ ਰਹੇ ਹਨ।

ਭਾਰਤ ਦੀਆਂ 13 ਓਵਰਾਂ 'ਚ 78 ਦੌੜਾਂ

ਭਾਰਤ ਨੇ 13 ਓਵਰ ਖਤਮ ਹੋਣ ਤੱਕ ਬਿਨਾਂ ਕਿਸੇ ਨੁਕਸਾਨ ਉੱਤੇ 78 ਦੌੜਾਂ ਬਣਾ ਲਈਆਂ ਹਨ। ਰਾਹੁਲ ਇਸ ਸਮੇਂ 33 ਅਤੇ ਰੋਹਿਤ 43 ਦੌੜਾਂ ਉੱਤੇ ਖੇਡ ਰਹੇ ਹਨ। ਸ੍ਰੀ ਲੰਕਾ ਵਲੋ ਮਲਿੰਗਾ ਤੋਂ ਬਿਨਾਂ ਹੋਰ ਕਿਸੇ ਗੇਜਬਾਜ਼ ਵਲੋਂ ਭਾਰਤ ਨੂੰ ਅਜੇ ਤੱਕ ਕੋਈ ਖ਼ਾਸ ਚੁਣੌਤੀ ਪੇਸ਼ ਨਹੀਂ ਕੀਤੀ ਗਈ ਹੈ। ਮਲਿੰਗਾ ਨੇ 5 ਓਵਰਾਂ ਵਿਚੋਂ ਇੱਕ ਮੇਡਨ ਸੁੱਟਿਆ ਹੈ ਜਦਕਿ 29 ਦੌੜਾਂ ਫਿਰ ਵੀ ਦਿੱਤੀਆਂ ਹਨ।

  • ਭਾਰਤ ਦੀ ਬੱਲੇਬਾਜ਼ੀ ਕੇਐਲ ਰਾਹੁਲ ਅਤੇ ਰੋਹਿਤ ਸ਼ਰਮਾਂ ਨੇ ਬਤੌਰ ਸਲਾਮੀ ਬੱਲੇਬਾਜ਼ ਸ਼ੁਰੂ ਕੀਤੀ ਹੈ। ਹੁਣ ਤੱਕ ਖੇਡੇ ਗਏ ਪਹਿਲੇ ਤਿੰਨ ਓਵਰਾਂ ਵਿਚ 27 ਬਣੀਆਂ ਹਨ। ਇਸ ਸਮੇਂ ਰਾਹੁਲ 15 ਦੌੜਾਂ ਉੱਤੇ ਅਤੇ ਰੋਹਿਤ 11 ਦੌੜਾਂ ਬਣਾ ਕੇ ਮੈਦਾਨ ਵਿਚ ਡਟੇ ਹੋਏ ਹਨ।

ਸ੍ਰੀਲੰਕਾ ਦੀ ਬੱਲੇਬਾਜ਼ੀ

ਸ੍ਰੀ ਲੰਕਾ ਦੀ 4 ਵਿਕਟਾਂ ਪਹਿਲੇ 12 ਓਵਰਾਂ ਵਿਚ ਝਟਕਾਉਣ ਦੇ ਬਾਵਜੂਦ ਟੀਮ ਇੰਡੀਆ ਸ੍ਰੀ ਲੰਕਾ ਦੀ ਪੂਰੀ ਟੀਮ ਨੂੰ ਆਊਟ ਨਹੀਂ ਕਰ ਸਕੀ। ਸ੍ਰੀ ਲੰਕਾ ਨੇ 50 ਓਵਰਾਂ ਵਿਚ 7 ਵਿਕਟਾ ਗੁਆ ਕੇ 264 ਦੌੜਾਂ ਬਣਾਈਆਂ।

ਮੈਥਿਊ ਤੇ ਤਿਰਮਿਨੇ ਨੇ 124 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਤਿਰਮਿਨੇ ਨੇ 53 ਦੌੜਾਂ ਬਣਾਈਆਂ ਹਨ। ਬਾਕੀ ਕੋਈ ਵੀ ਖਿਡਾਰੀ 29 ਤੋਂ ਵੱਧ ਦੌੜਾਂ ਨਹੀਂ ਬਣਾ ਸਕਿਆ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਭਾਰਤੀ ਗੇਂਦਬਾਜ਼ੀ : ਕਿਸ ਨੇ ਕਿੰਨੀਆਂ ਵਿਕਟਾਂ ਲਈਆਂ

  • ਜਸਪ੍ਰੀਤ ਬੂਮਰਾ ਨੇ10 ਓਵਰਾਂ ਵਿਚ 37 ਦੌੜਾ ਦੇ ਕੇ 03 ਵਿਕਟਾਂ ਹਾਸਲ ਕੀਤੀਆਂ
  • ਭੁਵਨੇਸ਼ਵਰ ਕੁਮਾਰ ਨੇ 10 ਓਵਰਾਂ ਵਿਚ 01ਵਿਕਟ ਹਾਸਲ ਕੀਤੀ
  • ਹਾਰਦਿਕ ਪਾਡਿਆ ਨੇ 10 ਓਵਰਾਂ ਵਿਚ 50 ਦੌੜਾਂ ਦੇ ਕੇ 01 ਵਿਕਟ ਲਈ
  • ਰਵਿੰਦਰ ਜਡੇਜਾ ਨੇ 10 ਓਵਰਾਂ ਵਿਚ 40 ਦੌੜਾਂ ਦੇ ਕੇ 01 ਵਿਕਟ ਲਈ
  • ਕੇ ਯਾਦਵ ਨੇ 10 ਓਵਰਾਂ ਵਿਚ 58 ਦੌੜਾਂ ਦੇ ਕੇ 01ਵਿਕਟ ਹਾਸਲ ਕੀਤੀ।

ਸ੍ਰੀ ਲੰਕਾ ਨੂੰ ਪੰਜਵਾਂ ਝਟਕਾ

ਏਜੰਲੋ ਮੈਥਿਊ ਤੋਂ ਬਾਅਦ ਅਰਧ ਸੈਂਕੜਾ ਮਾਰਨ ਵਾਲੇ ਲਾਹਿਰੂ ਤਿਰਿਮਨੇ ਨੂੰ ਕੁਲਦੀਪ ਯਾਦਵ ਦੀ ਗੇਂਦ ਉੱਤੇ ਕੈਚ ਕਰ ਲਿਆ ਗਿਆ ।ਇਹ ਕੈਚ ਰਵਿੰਦਰ ਜਡੇਜਾ ਨੇ ਲਿਆ। ਮੈਥਿਊ ਤੇ ਤਿਰਿਮਨੇ ਨੇ124 ਦੌੜਾਂ ਦੀ ਸਾਂਝੇਦਾਰੀ ਕੀਤੀ। ਤਿਰਿਮਨੇ ਨੂੰ ਕੈਚ ਕਰਵਾ ਕੇ ਕੁਲਦੀਪ ਯਾਦਵ ਨੇ ਇਸ ਸਾਂਝੇਦਾਰੀ ਨੂੰ ਤੋੜਿਆ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

  • 30 ਓਵਰਾਂ ਵਿਚ ਸ੍ਰੀ ਲੰਕਾ ਨੇ 4 ਵਿਕਟਾਂ ਗੁਆ ਕੇ 127 ਦੌੜਾਂ ਬਣਾਈਆਂ ਹਨ।
  • 27 ਓਵਰਾਂ ਵਿਚ ਸ੍ਰੀਲੰਕਾ ਨੇ 4 ਵਿਕਟਾਂ ਗੁਆ ਕੇ 113 ਦੌੜਾਂ ਬਣਾਈਆਂ ਹਨ।
  • ਪਹਿਲੇ 16 ਓਵਰਾਂ ਵਿਚ ਸ੍ਰੀਲੰਕਾ ਨੇ 4 ਵਿਕਟਾਂ ਗੁਆ ਕੇ 65 ਦੌੜਾਂ ਬਣਾਈਆਂ ਹਨ।

ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਸਟੇਡੀਅਮ ਵਿਚ ਭਾਰਤ ਅਤੇ ਸ੍ਰੀ ਲੰਕਾ ਦੇ ਵਿਸ਼ਵ ਕੱਪ ਵਿਚ ਟਿਕਟ ਨਾ ਮਿਲਣ ਕਾਰਨ ਕ੍ਰਿਕਟ ਪ੍ਰੇਮੀ ਨਿਰਾਸ਼ ਹਨ। ਬੀਬੀਸੀ ਪੱਤਰਕਾਰ ਨਿਤਨ ਸ੍ਰੀਵਾਸਤਵ ਮੌਜੂਦ ਹਨ।

ਭਾਰਤੀ ਗੇਂਦਬਾਜ਼ੀ: 15 ਓਵਰਾਂ 'ਚ 4 ਵਿਕਟਾਂ

ਹੁਣ ਤੱਕ ਜਸਪ੍ਰੀਤ ਬੂਮਰਾ ਨੇ ਕਾਫ਼ੀ ਤਿੱਖੀ ਗੇਂਦਬਾਜ਼ੀ ਕੀਤੀ ਹੈ। ਪਹਿਲੇ 15 ਓਵਰਾਂ ਵਿਚ ਬੁਮਰਾ ਨੇ 4 ਓਵਰ ਸੁੱਟੇ ਹਨ। ਉਨ੍ਹਾਂ ਨੇ 2 ਓਵਰ ਮੇਡਨ ਸੁੱਟੇ ਅਤੇ 2 ਵਿਕਟਾਂ ਹਾਸਲ ਕੀਤੀਆਂ। ਹਾਰਦਿਕ ਪਾਂਡਿਆ ਨੇ 3 ਓਵਰਾਂ ਵਿਚ ਸਿਰਫ਼ 6 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ। ਇਸੇ ਤਰ੍ਹਾਂ ਰਵਿੰਦਰ ਜਡੇਜਾ ਨੇ 3 ਓਵਰਾਂ ਵਿਚ 6 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।

ਵੀਡੀਓ ਕੈਪਸ਼ਨ, ਵਿਸ਼ਵ ਕੱਪ 2019: ਮੈਦਾਨ 'ਤੇ ਮੈਚ, ਬਾਹਰ ਭੰਗੜਾ

'ਜਸਟਿਸ ਫਾਰ ਕਸ਼ਮੀਰ'

ਲੀਡਜ਼ ਦੇ ਜਿਸ ਹੇਡਿੰਗਲੇ ਕ੍ਰਿਕਟ ਸਟੇਡੀਅਮ ਵਿਚ ਭਾਰਤ ਅਤੇ ਸ੍ਰੀ ਲੰਕਾ ਵਿਚਾਲੇ ਮੈਚ ਚੱਲ ਰਿਹਾ ਹੈ। ਉਸ ਦੇ ਉੱਤੇ 'ਜਸਟਿਸ ਫਾਰ ਕਸ਼ਮੀਰ' ਦੇ ਬੈਨਰ ਨਾਲ ਇੱਕ ਹਵਾਈ ਕਰਾਫਟ ਨੇ ਉਡਾਨ ਭਰੀ । ਬੀਬੀਸੀ ਪੱਤਰਕਾਰ ਨਿਤਨ ਸ੍ਰੀਵਾਸਤਵ ਲੀਡਜ਼ ਵਿਚ ਹਨ ਅਤੇ ਉਨ੍ਹਾਂ ਨੇ ਇਹ ਜਹਾਜ਼ ਦੇਖਿਆ ।

ਜਸਟਿਸ ਫਾਰ ਕਸ਼ਮੀਰ

10 ਓਵਰਾਂ ਵਿਚ 3 ਵਿਕਟਾਂ

ਸ੍ਰੀ ਲੰਕਾ ਦੇ ਸਲਾਮੀ ਬੱਲੇਬਾਜ਼ਾਂ ਨੇ ਭਾਵੇਂ ਸ਼ੁਰੂਆਤ ਵਿਚ ਹੀ ਕਾਫ਼ੀ ਤੇਜ਼ ਬੱਲੇਬਾਜ਼ੀ ਕੀਤੀ ਪਰ ਪਹਿਲੇ 10 ਓਵਰਾਂ ਵਿਚ ਦੋਵਾਂ ਨੂੰ ਜਸਪ੍ਰੀਤ ਬੂਮਰਾ ਨੇ ਮੈਦਾਨ ਤੋਂ ਬਾਹਰ ਕਰ ਦਿੱਤਾ ਤੀਜੀ ਵਿਕਟ ਰਵਿੰਦਰ ਜਡੇਜਾ ਨੇ ਹਾਸਲ ਕੀਤੀ ।

ਬੂਮਰਾ ਨੂੰ ਪਹਿਲੀ ਸਫ਼ਲਤਾ

ਭਾਰਤੀ ਗੇਂਦਬਾਜ਼ ਕਾਫ਼ੀ ਤਿੱਖੀ ਗੇਂਦਬਾਜ਼ੀ ਕਰ ਰਹੇ ਹਨ।ਉਸ ਨੇ ਹੁਣ ਤੱਕ ਤਿੰਨ ਓਵਰ ਸੁੱਟੇ ਹਨ, ਜਿਨ੍ਹਾਂ ਵਿਚੋਂ ਦੋ ਮੇਡਨ ਏਵਰ ਸਨ ਅਤੇ ਇੱਕ ਵਿਕਟ ਲੈ ਕੇ ਸਿਰਫ਼ 5 ਦੌੜਾਂ ਦਿੱਤੀਆਂ ਹਨ।

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਸ੍ਰੀਲੰਕਾ : ਪਹਿਲੇ 3 ਓਵਰਾਂ ਚ 17 ਦੌੜਾਂ

ਟਾਸ ਜਿੱਤ ਕੇ ਸ਼੍ਰੀ ਲੰਕਾ ਨੇ ਬੱਲੇਬਾਜ਼ੀ ਸ਼ੁਰੂ ਕੀਤੀ ਹੈ। ਸ੍ਰੀ ਲੰਕਾ ਵਲੋਂ ਡੀ ਕਰੁਣਾਰਤਨੇ ਅਤੇ ਕੇ ਪਰੇਰਾ ਓਪਨਿੰਗ ਬੱਲੇਬਾਜ਼ੀ ਕਰ ਰਹੇ ਹਨ। ਭਰਾਤ ਵਲੋਂ ਪਹਿਲਾ ਓਵਰ ਭੁਵਨੇਸ਼ਵਰ ਕੁਮਾਰ ਨੇ ਕੀਤਾ ਅਤੇ 5 ਦੌੜਾਂ ਦਿੱਤੀਆਂ । ਦੂਜਾ ਓਪਰ ਜਸਪ੍ਰੀਤ ਭੂਮਰਾ ਨੇ ਮੇਡਨ ਕੀਤਾ ਜਦਕਿ ਤੀਜਾ ਓਵਰ ਭੁਵਨੇਸ਼ਵਰ ਨੂੰ ਮਹਿੰਗਾ ਪਿਆ ਤੇ 12 ਦੌੜਾਂ ਦਿੱਤੀਆਂ ਤੇ ਸਕੋਰ 17 ਹੋ ਗਿਆ।

ਸ਼ੰਮੀ ਤੇ ਚਾਹਲ ਨੂੰ ਰੈਸਟ

ਭਾਰਚ ਦੀ 11 ਮੈਂਬਰੀ ਟੀਮ ਵਿਚ ਦੋ ਬਦਲਾਅ ਕੀਤੇ ਗਏ ਹਨ। ਗੇਂਦਬਾਜ਼ ਮੁੰਹਮਦ ਸ਼ੰਮੀ ਅਤੇ ਯੁਜਵੇਂਦਰ ਚਾਹਲ ਨੂੰ ਅਰਾਮ ਦਿੱਤਾ ਗਿਆ ਹੈ ਅਤੇ ਰਵਿੰਦਰ ਜਡੇਜਾ ਤੇ ਕੁਲਦੀਪ ਯਾਦਵ ਨੂੰ ਮੈਦਾਨ ਚ ਉਤਾਰਿਆ ਗਿਆ ਹੈ।

ਭਾਰਤ ਅਤੇ ਸ੍ਰੀਲੰਕਾ ਵਿਚਾਲੇ ਹੋਣ ਜਾ ਰਹੇ ਵਿਸ਼ਵ ਕੱਪ ਦੇ ਮੈਚ ਦੀ ਕਵਰੇਜ਼ ਲਈ ਬੀਬੀਸੀ ਪੱਤਰਕਾਰ ਨਿਤਨ ਸ੍ਰੀਵਾਸਤਵ ਲੀਡਜ਼ ਵਿਚ ਮੌਜੂਦ ਹਨ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਫਿਲਹਾਲ ਭਾਰਤੀ ਟੀਮ ਪਹਿਲਾਂ ਹੀ ਸੈਮੀ-ਫਾਈਨਲ ਲਈ ਕੁਆਲੀਫਾਈ ਕਰ ਗਈ ਹੈ, ਇਸ ਲਈ ਕੋਹਲੀ ਦੀ ਟੀਮ ਨੂੰ ਸ੍ਰੀ ਲੰਕਾ ਤੋਂ ਹੁਣ ਹਾਰਨ ਦੀ ਚਿੰਤਾ ਨਹੀਂ ਰਹੇਗੀ।

ਉੱਧਰ ਇੰਗਲੈਂਡ ਦੇ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕਰਨ ਤੋਂ ਇਲਾਵਾ ਸ੍ਰੀਲੰਕਾ ਨੇ ਇਸ ਵਿਸ਼ਵ ਕੱਪ 'ਚ ਕੁਝ ਖ਼ਾਸ ਨਹੀਂ ਕੀਤਾ ਹੈ ਅਤੇ ਉਹ ਸੈਮੀਫਾਈਨਲ ਦੀ ਦੌੜ 'ਤੋਂ ਬਾਹਰ ਹੈ।

ਸ੍ਰੀ ਲੰਕਾ ਦੀ ਆਖ਼ਰੀ ਕੋਸ਼ਿਸ਼

ਉਨ੍ਹਾਂ ਦੇ ਚੀਫ ਕੋਚ, ਚੰਡਿਕਾ ਹਥੁਰੂਸਿੰਘਾ ਨੇ ਬੀਬੀਸੀ ਨਾਲ ਹੋਈ ਖ਼ਾਸ ਗੱਲਬਾਤ 'ਚ ਕਿਹਾ, "ਸਾਡੀ ਟੀਮ 'ਚ ਵਿਸ਼ਵ ਕੱਪ 'ਚ ਆਉਣ ਤੋਂ ਪਹਿਲਾਂ ਕਈ ਬਦਲਾਅ ਹੋਏ, ਜਿਸ ਕਰਕੇ ਸਥਿਰਤਾ ਨਹੀਂ ਆ ਸਕੀ। ਇਸ ਦੇ ਬਾਵਜੂਦ ਜੇਕਰ ਅਸੀਂ ਕੁਝ ਮੈਚਾਂ 'ਚ ਜਿੱਤ ਹਾਸਿਲ ਕਰਕੇ ਵਾਪਸ ਜਾਵਾਂਗੇ ਤਾਂ ਚੰਗਾ ਲੱਗੇਗਾ। ਤੁਸੀਂ ਜਦੋਂ ਵੀ ਦੇਸ ਲਈ ਖੇਡਦੇ ਹੋ ਤਾਂ ਉਹ ਮਾਣ ਵਾਲੀ ਗੱਲ ਹੁੰਦੀ ਹੈ ਅਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਇਸ ਅਖ਼ੀਰਲੇ ਮੈਚ ਨੂੰ ਜਿੱਤਣ ਦੀ।"

ਜ਼ਾਹਿਰ ਹੈ, ਅਗਲੇ ਕੁਝ ਦਿਨਾਂ 'ਚ ਕੋਲੰਬੋ ਦੀ ਫਲਾਇਟ ਲੈਣ ਤੋਂ ਪਹਿਲਾਂ ਉਹ ਲੋਕ ਆਪਣੇ ਸਮਰਥਕਾਂ ਲਈ ਕੁਝ ਤਾਂ ਕਰ ਕੇ ਜਾਣ ਦਾ ਮਨਸੂਬਾ ਰੱਖਦੇ ਹੋਣਗੇ।

ਸਿਲਸਿਲੇਵਾਰ ਹਾਰਾਂ ਦੇ ਜਖ਼ਮਾਂ ਨਾਲ ਜੂਝ ਰਹੀ ਸ੍ਰੀਲੰਕਾ ਦੀ ਟੀਮ ਲਈ ਭਾਰਤ ਨੂੰ ਹਰਾਉਣ ਨਾਲੋਂ ਬਿਹਤਰ ਮਲ੍ਹਮ ਕੀ ਹੋ ਸਕਦੀ ਹੈ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)