ਵਿਆਹ ਤੋਂ ਕੁਝ ਸਾਲ ਬਾਅਦ ਹੀ ਤਲਾਕ ਲੈਣ 'ਤੇ ਕਿਵੇਂ ਮਹਿਸੂਸ ਹੁੰਦਾ ਹੈ

ਤਲਾਕ

ਤਸਵੀਰ ਸਰੋਤ, Thinkstock

ਆਪਣੇ ਲੈਪਟਾਪ ਦੀ ਸਕ੍ਰੀਨ ਦੇ ਸਾਹਮਣੇ ਬੈਠੀ ਰੇਚਲ ਅਚਾਨਕ ਰੋਣ ਲਗਦੀ ਹੈ। ਸਾਲ 2018 ਦਾ ਕੋਈ ਦਿਨ ਸੀ ਅਤੇ ਉਸਦਾ ਘਰ ਹਨੇਰੇ ਅਤੇ ਸ਼ਾਂਤੀ ਨਾਲ ਭਰਿਆ ਸੀ। ਸਭ ਕੁਝ ਬਹੁਤ ਵੱਖਰਾ ਸੀ। 28 ਸਾਲਾ ਰੇਚਲ ਆਪਣੇ ਪਤੀ ਦੇ ਨਾਲ ਪਹਿਲਾਂ ਇਸੇ ਘਰ ਵਿੱਚ ਰਹਿੰਦੀ ਸੀ ਪਰ ਹੁਣ ਉਹ ਇਕੱਲੀ ਹੈ।

ਉਨ੍ਹਾਂ ਤੋਂ 200 ਮੀਲ ਦੂਰ ਉਨ੍ਹਾਂ ਦੇ ਪਤੀ 26 ਸਾਲਾ ਰੌਬ ਦਾ ਘਰ ਹੈ ਜੋ ਸਰਕਾਰੀ ਵੈੱਬਸਾਈਟ 'ਤੇ ਤਲਾਕ ਲਈ ਰਾਇ ਦੇਖ ਰਹੇ ਹਨ। ਰੌਬ ਦੀ ਪਤਨੀ ਇੱਕ ਸਾਲ ਪਹਿਲਾਂ ਉਨ੍ਹਾਂ ਨੂੰ ਛੱਡ ਕੇ ਜਾ ਚੁੱਕੀ ਹੈ।

"ਉਹ ਖ਼ਰਾਬ ਮਾਨਸਿਕ ਹਾਲਾਤ ਤੋਂ ਲੰਘ ਰਹੀ ਸੀ। ਉਹ ਇਕੱਲੇ ਵਿੱਚ ਸਮਾਂ ਬਤੀਤ ਕਰਨਾ ਚਾਹੁੰਦੀ ਸੀ। ਮੈਂ ਉਦੋਂ ਵੀ ਉਸ ਨੂੰ ਉਸਦੇ ਲਈ ਜ਼ਿੰਮੇਦਾਰ ਨਹੀਂ ਠਹਿਰਾਇਆ ਸੀ ਅਤੇ ਨਾ ਹੀ ਹੁਣ ਠਹਿਰਾਉਂਦਾ ਹਾਂ ਪਰ ਇਸਦਾ ਮਤਲਬ ਇਹ ਨਹੀਂ ਕਿ ਜਦੋਂ ਉਹ ਗਈ ਤਾਂ ਮੈਨੂੰ ਫਰਕ ਨਹੀਂ ਪਿਆ।"

"ਮੈਂ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਸੀ। ਜਦੋਂ ਮੈਂ ਤਲਾਕ ਲਈ ਸੋਚਣ ਲੱਗਾ, ਉਸ ਵੇਲੇ ਮੈਂ ਬਸ ਜ਼ਿੰਦਗੀ ਵਿੱਚ ਅੱਗੇ ਵੱਧ ਜਾਣਾ ਚਾਹੁੰਦਾ ਸੀ, ਸਾਰਿਆਂ ਦੀ ਭਲਾਈ ਲਈ।''

ਰੌਬ ਦੇ ਦੋ ਬੱਚੇ ਹਨ ਜਿਨ੍ਹਾਂ ਨੂੰ ਉਹ ਇਕੱਲੇ ਸੰਭਾਲ ਰਹੇ ਹਨ। ਉਹ ਕਹਿੰਦੇ ਹਨ ਕਿ ਉਹ ਹੁਣ ਅੱਗੇ ਵਧਣਾ ਚਾਹੁੰਦੇ ਹਨ।

ਸਤੰਬਰ ਵਿੱਚ ਜਾਰੀ ਹੋਏ ਇੰਗਲੈਂਡ ਦੇ ਸਰਕਾਰੀ ਅੰਕੜਿਆਂ ਮੁਤਾਬਕ 2017 ਵਿੱਚ ਇੰਗਲੈਂਡ ਅਤੇ ਵੇਲਸ ਵਿੱਚ 102,000 ਹਜ਼ਾਰ ਤੋਂ ਵੱਧ ਤਲਾਕ ਹੋਏ ਹਨ।

ਇਨ੍ਹਾਂ ਵਿੱਚ ਜ਼ਿਆਦਾਤਰ ਲੋਕਾਂ ਨੇ 40 ਸਾਲ ਦੀ ਉਮਰ ਦੇ ਨੇੜੇ ਤਲਾਕ ਲਿਆ। ਪਰ 12,000 ਅਜਿਹੇ ਲੋਕ ਸਨ ਜਿਨ੍ਹਾਂ ਨੇ ਰੇਚਲ ਅਤੇ ਰੌਬ ਦੀ ਤਰ੍ਹਾਂ 22-25 ਦੀ ਉਮਰ ਵਿੱਚ ਹੀ ਤਲਾਕ ਲੈ ਲਿਆ।

ਇਹ ਵੀ ਪੜ੍ਹੋ:

ਵਿਆਹ, ਤਲਾਕ

ਤਸਵੀਰ ਸਰੋਤ, BBC THREE

ਜਿਹੜੇ ਲੋਕ 18-19 ਸਾਲ ਜਾਂ 20-22 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਲੈਂਦੇ ਹਨ ਉਨ੍ਹਾਂ ਦਾ ਵਿਆਹ ਟੁੱਟਣ ਦਾ ਖ਼ਤਰਾ ਵੱਧ ਹੁੰਦਾ ਹੈ। ਖੋਜ ਮੁਤਾਬਕ 1976 ਵਿੱਚ 50 ਫ਼ੀਸਦ ਅਜਿਹੀਆਂ ਔਰਤਾਂ ਨੇ ਤਲਾਕ ਲਿਆ ਸੀ ਜੋ 20-22 ਸਾਲ ਦੀ ਉਮਰ ਵਿੱਚ ਵਿਆਹ ਕਰ ਚੁੱਕੀਆਂ ਸਨ। ਵਿਆਹ ਤੋਂ 30 ਸਾਲ ਬਾਅਦ ਉਹ ਤਲਾਕ ਲੈ ਚੁੱਕੀਆਂ ਸਨ।

ਰੇਚਲ ਨੇ ਵੀ ਅਜਿਹੀ ਹੀ ਉਮਰ ਵਿੱਚ ਵਿਆਹ ਕੀਤਾ ਸੀ।

ਰੇਚਲ ਦੱਸਦੀ ਹੈ, "ਇਹ ਬਹੁਤ ਦਰਦਨਾਕ ਸੀ। ਦੋ ਸਾਲ ਤੱਕ ਮੈਨੂੰ ਅਜਿਹਾ ਲਗਦਾ ਰਿਹਾ ਕਿ ਮੇਰੀ ਹੋਂਦ ਖ਼ਤਮ ਹੋ ਰਹੀ ਹੈ। ਮੈਨੂੰ ਪਤਾ ਹੈ ਕਿ ਇਹ ਨਾਟਕੀ ਲਗਦਾ ਹੈ ਪਰ ਮੈਂ ਪਹਿਲਾਂ ਕਦੇ ਅਜਿਹਾ ਮਹਿਸੂਸ ਨਹੀਂ ਕੀਤਾ।"

"ਇਸ ਰਿਸ਼ਤੇ ਵਿੱਚ ਮੈਨੂੰ ਬਹੁਤ ਦੁਖ਼ ਮਿਲਿਆ ਸੀ। ਜਿਸ ਰਿਸ਼ਤੇ ਬਾਰੇ ਮੈਂ ਸੋਚਿਆ ਸੀ ਕਿ ਇਹ ਹਮੇਸ਼ਾ-ਹਮੇਸ਼ਾ ਲਈ ਹੈ, ਉਹ ਅਚਾਨਕ ਹੀ ਖ਼ਤਮ ਹੋ ਗਿਆ ਸੀ।"

ਜਦੋਂ ਇੱਕ ਵਿਆਹ ਵਿੱਚ ਭਾਵਨਾਵਾਂ ਘਟਣੀਆਂ ਸ਼ੁਰੂ ਹੁੰਦੀਆਂ ਹਨ, ਉਂਝ ਹੀ ਰਿਸ਼ਤੇ ਦੇ ਖ਼ਤਮ ਹੋਣ ਦੀ ਸ਼ੁਰੂਆਤ ਹੋ ਜਾਂਦੀ ਹੈ। ਰੇਚਲ ਅਤੇ ਰੌਬ ਦੋਵੇਂ ਹੀ ਖ਼ੁਦ ਨੂੰ ਪੀੜਤ ਦੀ ਤਰ੍ਹਾਂ ਦੇਖਦੇ ਹਨ।

ਰੇਚਲ ਦੱਸਦੀ ਹੈ, "ਸਾਡੇ ਵਿਆਹ ਤੋਂ ਦੋ ਸਾਲ ਬਾਅਦ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਦਾ ਕਿਸੇ ਦੂਜੀ ਔਰਤ ਨਾਲ ਅਫ਼ੇਅਰ ਚੱਲ ਰਿਹਾ ਹੈ।"

"ਇਹ ਪਤਾ ਲੱਗਣ ਤੋਂ ਬਾਅਦ ਮੈਨੂੰ ਬਹੁਤ ਬੁਰਾ ਮਹਿਸੂਸ ਹੋਇਆ ਪਰ ਮੈਂ ਆਪਣਾ ਰਿਸ਼ਤਾ ਖ਼ਤਮ ਨਹੀਂ ਕਰਨਾ ਚਾਹੁੰਦੀ ਸੀ। ਇਸ ਲਈ ਅਸੀਂ ਇਸ ਝੂਠ ਨੂੰ ਲੁਕਾਉਂਦੇ ਹੋਏ ਛੇ ਮਹੀਨੇ ਆਪਣਾ ਵਿਆਹ ਬਚਾਉਣ ਵਿੱਚ ਲਗਾ ਦਿੱਤੇ।''

ਪਰ ਭਰੋਸਾ ਟੁੱਟਣ ਨਾਲ ਰਿਸ਼ਤਾ ਕਮਜ਼ੋਰ ਹੁੰਦਾ ਗਿਆ ਅਤੇ ਆਖ਼ਰ ਵਿੱਚ ਰੇਚਲ ਅਤ ਰੌਬ ਨੇ ਤਲਾਕ ਲੈਣ ਦਾ ਫ਼ੈਸਲਾ ਕੀਤਾ।

ਵਿਆਹ, ਤਲਾਕ

ਤਸਵੀਰ ਸਰੋਤ, BBC THREE

ਪਰ ਉਸਦੇ ਲਈ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਰੇਚਲ ਦੱਸਦੀ ਹੈ, "ਜਦੋਂ ਤੁਸੀਂ ਆਪਣੇ ਪਾਰਟਨਰ ਦੇ ਅਫੇਅਰ ਬਾਰੇ ਜਾਨਣ ਤੋਂ ਬਾਅਦ ਉਸਦੇ ਨਾਲ ਛੇ ਮਹੀਨੇ ਕੱਢ ਲੈਂਦੇ ਹੋ ਤਾਂ ਅਡਲਟਰੀ ਦੇ ਆਧਾਰ 'ਤੇ ਕਾਨੂੰਨੀ ਤੌਰ ਉੱਤੇ ਤਾਲਾਕ ਨਹੀਂ ਲੈ ਸਕਦੇ। ਐਨਾ ਦਰਦ ਸਹਿਣ ਤੋਂ ਬਾਅਦ ਮੈਨੂੰ ਅਜਿਹਾ ਲਗਦਾ ਸੀ ਕਿ ਜਿਵੇਂ ਮੈਨੂੰ ਆਪਣਾ ਵਿਆਹ ਬਚਾਉਣ ਦੀ ਸਜ਼ਾ ਦਿੱਤੀ ਜਾ ਰਹੀ ਹੈ।''

ਰੌਬ ਦੱਸਦੇ ਹਨ ਕਿ ਪਤਨੀ ਦੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਜੇਕਰ ਕਾਨੂੰਨੀ ਤੌਰ 'ਤੇ ਤਾਲਾਕ ਚਾਹੀਦਾ ਹੈ ਤਾਂ ਇੱਕ ਸਾਲ ਹੋਰ ਇਸ ਰਿਸ਼ਤੇ ਵਿੱਚ ਰਹਿਣਾ ਪਵੇਗਾ।

ਆਪਣੇ ਦੁਖ਼ ਨੂੰ ਬਿਆਨ ਕਰਦੇ ਹੋਏ ਰੌਬ ਕਹਿੰਦੇ ਹਨ, "ਇਸ ਸਭ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਹੀ ਨਹੀਂ ਵੱਧ ਸਕਾਂਗਾ। ਮੈਂ ਸਿੰਗਲ ਪੇਰੈਂਟ ਸੀ। ਮੈਂ ਬਸ ਚੀਜ਼ਾਂ ਨੂੰ ਅੱਗੇ ਵਧਦੇ ਹੋਏ ਦੇਖਣਾ ਚਾਹੁੰਦਾ ਸੀ। ਇਨ੍ਹਾਂ ਸਾਰੀਆਂ ਚੀਜ਼ਾਂ ਨੇ ਮੈਨੂੰ ਬਹੁਤ ਮਾਨਸਿਕ ਤਣਾਅ ਦਿੱਤਾ ਸੀ।"

ਦੋਵਾਂ ਨੇ ਉਡੀਕ ਕਰਨ ਦੀ ਬਜਾਏ 'ਅਨੁਚਿਤ ਵਿਹਾਰ' (ਉਨ੍ਹਾਂ ਨੂੰ ਉਨ੍ਹਾਂ ਕਾਰਨਾਂ ਦੀ ਸੂਚੀ ਤਿਆਰ ਕਰਨੀ ਹੋਵੇਗੀ ਜੋ ਇਹ ਦੱਸਣ ਕਿ ਉਹ ਇਕੱਠਾ ਕਿਉਂ ਨਹੀਂ ਰਹਿਣਾ ਚਾਹੁੰਦੇ) ਦੇ ਆਧਾਰ 'ਤੇ ਤਲਾਕ ਦੀ ਅਰਜ਼ੀ ਦਾਖ਼ਲ ਕਰਨਾ ਸਹੀ ਸਮਝਿਆ।

ਰੌਬ ਦੱਸਦੇ ਹਨ, ''ਜਦੋਂ ਮੈਂ ਇਹ ਸਾਰੇ ਕਾਰਨ ਦੇ ਰਿਹਾ ਸੀ ਕਿ ਮੇਰੀ ਪਤਨੀ ਬਿੱਲ ਭਰਨ ਵਿੱਚ ਆਪਣਾ ਹਿੱਸਾ ਨਹੀਂ ਦਿੰਦੀ, ਬੱਚੇ ਸੰਭਾਲਣ ਵਿੱਚ ਵੀ ਉਹ ਮੇਰੀ ਮਦਦ ਨਹੀਂ ਕਰਦੀ ਤਾਂ ਮੈਂ ਸੋਚ ਰਿਹਾ ਸੀ ਕਿ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਆਪਣੀ ਸਹਿਮਤੀ ਜਤਾਉਂਦੇ ਹੋਏ ਉਸ ਨੂੰ ਕਿੰਨਾ ਬੁਰਾ ਲੱਗੇਗਾ।''

ਰੇਚਲ ਕਹਿੰਦੀ ਹੈ, "ਇਹ ਸਭ ਉਸ ਦੌਰਾਨ ਜ਼ਿਆਦਾ ਔਖਾ ਹੋ ਜਾਂਦਾ ਹੈ ਜਦੋਂ ਤੁਹਾਡੇ ਸਾਰੇ ਦੋਸਤ ਜ਼ਿੰਦਗੀ ਵਿੱਚ ਸੈਟਲ ਹੋ ਰਹੇ ਹੋਣ।''

31 ਸਾਲਾ ਰੂਬੀ ਨੇ ਵਿਆਹ ਤੋਂ ਦੋ ਸਾਲ ਬਾਅਦ ਆਪਣੇ ਪਤੀ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ।

ਉਹ ਦੱਸਦੀ ਹੈ, "ਮੈਂ ਇੱਕ ਰਵਾਇਤੀ ਪਰਿਵਾਰ ਤੋਂ ਆਉਂਦੀ ਹਾਂ ਜੋ ਵਿਆਹ ਨੂੰ ਧਰਮ ਨਾਲ ਜੋੜ ਕੇ ਵੇਖਦੇ ਹਨ। ਮੇਰੀਆਂ ਤਿੰਨਾਂ ਛੋਟੀਆਂ ਭੈਣਾਂ ਦਾ ਵਿਆਹ ਹੋ ਚੁੱਕਿਆ ਹੈ। ਮੈਂ ਆਪਣੇ ਪਤੀ ਨੂੰ ਮਿਲਣ ਦੇ ਇੱਕ ਸਾਲ ਅੰਦਰ ਹੀ ਵਿਆਹ ਕਰ ਲਿਆ। ਅਸੀਂ ਦੋਵੇਂ ਅਲੱਗ ਤਰ੍ਹਾਂ ਦੇ ਸ਼ਖ਼ਸ ਸੀ।''

ਰੂਬੀ ਦੱਸਦੀ ਹੈ, "ਉਹ ਕਈ ਚੀਜ਼ਾਂ ਵਿੱਚ ਚੰਗਾ ਸੀ। ਪਰ ਹਰ ਛੋਟੀ ਗੱਲ ਨੂੰ ਲੈ ਕੇ ਸਾਡੀ ਬਹਿਸ ਹੁੰਦੀ ਸੀ, ਝਗੜੇ ਹੁੰਦੇ ਸਨ। ਗ਼ਲਤਫਹਿਮੀਆਂ ਕਾਫ਼ੀ ਵਧ ਗਈਆਂ ਸਨ।"

"ਫਿਰ ਇੱਕ ਦਿਨ ਮੈਂ ਉਸ ਨੂੰ ਦੂਜੀ ਔਰਤ ਨੂੰ ਮੈਸੇਜ ਕਰਦੇ ਹੋਏ ਵੇਖਿਆ। ਉਸ ਦਿਨ ਮੈਨੂੰ ਲੱਗਿਆ ਕਿ ਸਾਨੂੰ ਦੋਵਾਂ ਨੂੰ ਵਿਆਹ ਨਹੀਂ ਕਰਨਾ ਚਾਹੀਦਾ ਸੀ।''

ਇਹ ਵੀ ਪੜ੍ਹੋ:

ਰੂਬੀ ਦੀ ਮਾਂ ਨੇ ਤਲਾਕ ਦੌਰਾਨ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਕਹਿੰਦੀ ਰਹੀ ਕਿ ਤੂੰ ਇੱਕ ਬਿਹਤਰ ਪਤਨੀ ਬਣ। ਰੂਬੀ ਆਪਣਾ ਘਰ ਛੱਡ ਕੇ ਵੱਖ ਰਹਿਣ ਲੱਗੀ।

ਮਨੋਵਿਗਿਆਨਕ ਡਾਕਟਰ ਰਾਹੇਲ ਐਂਡਰਿਊ ਦੱਸਦੇ ਹਨ ਕਿ ਜਦੋਂ ਤੁਹਾਡੇ ਆਲੇ-ਦੁਆਲੇ ਬਹੁਤ ਘੱਟ ਲੋਕ ਇਸ ਦੌਰ ਵਿੱਚੋਂ ਲੰਘੇ ਹੁੰਦੇ ਹਨ ਤਾਂ ਤੁਸੀਂ ਜ਼ਿਆਦਾ ਇਕੱਲਾ ਮਹਿਸੂਸ ਕਰਦੇ ਹੋ।

ਰਿਲੇਸ਼ਨਸਿਪ ਥੈਰੇਪਿਸਟ ਅਤੇ ਦਿ ਹੈਪੀ ਕਪਲ ਹੈਂਡਬੁਕ ਦੇ ਲੇਖਕ ਐਂਡਰਿਊ ਜੀ ਮਾਰਸ਼ਲ ਇਸ ਨਾਲ ਸਹਿਮਤੀ ਜਤਾਉਂਦੇ ਹੋਏ ਕਹਿੰਦੇ ਹਨ, "ਤਲਾਕ ਹਮੇਸ਼ਾ ਤੁਹਾਡੇ ਸਵੈਮਾਣ ਨੂੰ ਠੇਸ ਪਹੁੰਚਾਏਗਾ, ਇਸ ਵਿੱਚੋਂ ਲੰਘਣ ਵਾਲੇ ਲੋਕਾਂ ਲਈ ਸ਼ਰਮ ਅਤੇ ਅਸਫਲਤਾ ਦੀ ਭਾਵਨਾ ਪੈਦਾ ਹੋਣਾ ਕੁਦਰਤੀ ਹੈ ਅਤੇ ਅਜਿਹੀਆਂ ਭਾਵਨਾਵਾਂ ਉਸ ਸਥਿਤੀ ਵਿੱਚ ਵਧ ਜਾਂਦੀਆਂ ਹਨ ਜਦੋਂ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਪਿਆਰ ਵਿੱਚ ਦੇਖਦੇ ਹੋ।''

ਰੇਚਲ ਦੇ ਲਈ ਵੀ ਆਪਣੇ ਦੋਸਤਾਂ ਨੂੰ ਮਿਲਣਾ ਮੁਸ਼ਕਿਲ ਹੋ ਗਿਆ ਸੀ। ਉਹ ਦੱਸਦੀ ਹੈ, "ਮੇਰੇ ਦੋਸਤ ਆਪਣੇ ਪਾਰਟਨਰਜ਼ ਨਾਲ ਚੰਗਾ ਰਿਸ਼ਤਾ ਨਿਭਾ ਰਹੇ ਸਨ। ਉਨ੍ਹਾਂ ਲੋਕਾਂ ਦੇ ਨਾਲ ਸਮਾਂ ਬਤੀਤ ਕਰਨ ਵਿੱਚ ਮੈਨੂੰ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਸੀ।''

ਡਾਕਟਰ ਐਂਡਰਿਊ ਕਹਿੰਦੇ ਹਨ, "ਆਪਣੇ ਦੋਸਤਾਂ ਵਿੱਚ ਸਭ ਤੋਂ ਪਹਿਲਾਂ ਜੇਕਰ ਤੁਹਾਡਾ ਵਿਆਹ ਟੁੱਟਦਾ ਹੈ ਤਾਂ ਭਾਵਨਾਤਮਕ ਤਣਾਅ ਹੁੰਦਾ ਹੈ। ਗੁੱਸਾ, ਡਰ, ਉਦਾਸੀ ਇਹ ਸਭ ਤੁਹਾਡੇ ਅੰਦਰ ਹੌਲੀ-ਹੌਲੀ ਆਉਂਦਾ ਰਹਿੰਦਾ ਹੈ।"

"ਪਰ ਤੁਹਾਨੂੰ ਜਿੰਨਾ ਜ਼ਿਆਦਾ ਜ਼ਿੰਦਗੀ ਦਾ ਤਜ਼ਰਬਾ ਹੋਵੇਗਾ ਓਨਾ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਸਹੀ ਥਾਂ 'ਤੇ ਵਰਤਣਾ ਸਿਖ ਸਕੋਗੇ। ਪਰ ਨੌਜਵਾਨ ਲੋਕਾਂ ਨੂੰ ਇਹ ਸਮਝਣ ਵਿੱਚ ਪ੍ਰੇਸ਼ਾਨੀ ਹੁੰਦੀ ਹੈ।''

ਰੌਬ ਵੀ ਕਹਿੰਦੇ ਹਨ ਕਿ ਦੋਸਤਾਂ ਨੂੰ ਮਿਲਣਾ ਕਾਫ਼ੀ ਮੁਸ਼ਕਿਲ ਸੀ।

"ਅਸੀਂ ਕੁਝ ਲੋਕ ਜੋ ਸਾਲਾਂ ਤੋਂ ਦੋਸਤ ਸੀ, ਹਰ ਸ਼ੁੱਕਰਵਾਰ ਸ਼ਰਾਬ ਪੀਣ ਪੱਬ ਪਹੁੰਚ ਜਾਂਦੇ ਸੀ। ਮੈਂ ਜੋ ਕੁਝ ਮਾੜਾ ਅੰਦਰ ਮਹਿਸੂਸ ਕਰ ਰਿਹਾ ਸੀ, ਸ਼ਰਾਬ ਨੇ ਉਸ ਨੂੰ ਬਾਹਰ ਕੱਢ ਦਿੱਤਾ। ਮੈਂ ਸ਼ਰਮਿੰਦਾ ਹਾਂ ਕਿ ਮੈਂ ਸ਼ਰਾਬ ਪੀ ਕੇ ਝਗੜੇ ਕੀਤੇ। ਆਪਣੇ ਘਰ ਦੀ ਖਿੜਕੀ ਦਾ ਸ਼ੀਸ਼ਾ ਤੱਕ ਤੋੜ ਦਿੱਤਾ।''

ਵਿਆਹ, ਤਲਾਕ

ਤਸਵੀਰ ਸਰੋਤ, BBC THREE

"ਮੇਰੇ ਦੋਸਤ ਮੇਰਾ ਸਾਥ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀ, ਉਨ੍ਹਾਂ ਨੂੰ ਲਗਦਾ ਸੀ ਕਿ ਮੈਨੂੰ ਬਾਹਰ ਲੈ ਜਾਣ ਨਾਲ, ਸ਼ਰਾਬ ਪਿਆਉਣ ਨਾਲ ਮੈਂ ਚੰਗਾ ਮਹਿਸੂਸ ਕਰਾਂਗਾ ਪਰ ਮੈਂ ਬਸ ਅਖ਼ੀਰ ਵਿੱਚ ਰੋਣ ਲਗਦਾ ਸੀ ਅਤੇ ਉਨ੍ਹਾਂ ਵਿੱਚੋਂ ਕਿਸੇ ਨੂੰ ਸਮਝ ਨਹੀਂ ਆਉਂਦਾ ਸੀ ਕਿ ਮੈਨੂੰ ਕੀ ਕਹਿਣ।"

"ਮੈਨੂੰ ਲੱਗਿਆ ਕਿ ਮੈਂ ਸ਼ਰਾਬ ਪੀਣੀ ਛੱਡ ਦਿਆਂਗਾ ਤਾਂ ਠੀਕ ਹੋ ਜਾਵਾਂਗਾ। ਇਸ ਲਈ ਛੇ ਮਹੀਨੇ ਮੈਂ ਸ਼ਰਾਬ ਨਹੀਂ ਪੀਤੀ।''

ਰੂਬੀ ਨੇ ਵੀ ਆਪਣੇ ਮਾਤਾ-ਪਿਤਾ ਅਤੇ ਪੁਰਾਣੇ ਦੋਸਤਾਂ ਤੋਂ ਥੋੜ੍ਹੀ ਦੂਰੀ ਬਣਾਈ ਅਤੇ ਦੂਜੇ ਸ਼ਹਿਰ ਜਾ ਕੇ ਨਵੀਂ ਨੌਕਰੀ ਕਰਨ ਲੱਗੀ।

ਛੇ ਮਹੀਨੇ ਬਾਅਦ ਉਹ ਮੁੜ ਤੋਂ ਡੇਟ ਕਰਨ ਲੱਗੀ।

"ਪਹਿਲੀ ਡੇਟ ਤਾਂ ਬਹੁਤ ਬੁਰੀ ਰਹੀ। ਮੈਂ 29 ਸਾਲ ਦੀ ਸੀ ਤੇ ਮੁੰਡਾ 26 ਸਾਲ ਦਾ। ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਤਲਾਕ ਲੈ ਰਹੀ ਹਾਂ, ਉਸ ਨੇ ਬਹੁਤ ਅਜੀਬ ਵਿਹਾਰ ਕੀਤਾ। ਉਸ ਤੋਂ ਬਾਅਦ ਮੈਂ ਲੋਕਾਂ ਨਾਲ ਤਲਾਕ ਨੂੰ ਲੈ ਕੇ ਘੱਟ ਹੀ ਗੱਲ ਕਰਨ ਲੱਗੀ।''

ਇਹ ਵੀ ਪੜ੍ਹੋ:

ਡਾਕਟਰ ਐਂਡਰਿਊ ਕਹਿੰਦੇ ਹਨ ਕਿ ਰਿਸ਼ਤਾ ਖ਼ਤਮ ਹੋਣ ਤੋਂ ਬਾਅਦ ਲੋਕਾਂ ਦੀ ਮਾਨਸਿਕ ਸਿਹਤ 'ਤੇ ਅਸਰ ਪੈਂਦਾ ਹੈ।

"ਤੁਹਾਨੂੰ ਇਹ ਸਮਝਣਾ ਪਵੇਗਾ ਕਿ ਜੋ ਕੁਝ ਹੋਇਆ ਹੈ ਉਹ ਤੁਹਾਡੇ ਦੋਵਾਂ ਵਿੱਚ ਰਿਸ਼ਤੇ ਦੇ ਕਾਰਨ ਹੋਇਆ। ਨਾ ਇਹ ਤੁਹਾਡੇ ਬਾਰੇ ਕੋਈ ਜਜਮੈਂਟ ਹੈ ਅਤੇ ਨਾ ਦੂਜੇ ਸ਼ਖ਼ਸ ਦੇ। ਨੌਜਵਾਨ ਲੋਕਾਂ ਨੂੰ ਇਹ ਜ਼ਿਆਦਾ ਲਗਦਾ ਹੈ ਕਿ ਜੋ ਹੋਇਆ ਉਹ ਇਸ ਲਈ ਕਿਉਂਕਿ ਉਹ ਚੰਗੇ ਨਹੀਂ ਸਨ।''

ਰੂਬੀ ਅਤੇ ਰੇਚਲ ਦੋਵੇਂ ਹੀ ਹੁਣ ਨਵੇਂ ਰਿਸ਼ਤੇ ਵਿੱਚ ਜਾਣ ਤੋਂ ਪਹਿਲਾਂ ਥੋੜ੍ਹਾ ਸਮਾਂ ਲੈ ਰਹੇ ਸਨ ਪਰ ਰੌਬ ਨੇ ਹਾਲ ਹੀ ਵਿੱਚ ਕਿਸੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਹੈ।

ਰੌਬ ਦੱਸਦੇ ਹਨ, "ਮੇਰੀ ਪਹਿਲੀ ਪਤਨੀ ਅਤੇ ਮੈਂ ਹੁਣ ਚੰਗੇ ਦੋਸਤ ਹਾਂ। ਸ਼ੁਰੂਆਤ ਵਿੱਚ ਮੈਨੂੰ ਦਿੱਕਤ ਹੁੰਦੀ ਸੀ ਪਰ ਹੁਣ ਚੀਜ਼ਾਂ ਸਕਾਰਾਤਮਕ ਰੂਪ ਨਾਲ ਚੱਲ ਰਹੀਆਂ ਹਨ।''

ਰੂਬੀ ਹੁਣ ਹੌਲੀ-ਹੌਲੀ ਆਪਣੇ ਪਰਿਵਾਰ ਵਾਲਿਆਂ ਨਾਲ ਮਿਲਣ ਲੱਗੀ ਹੈ।

ਉਹ ਕਹਿੰਦੀ ਹੈ, "ਤਲਾਕ ਨੇ ਮੈਨੂੰ ਸਿਖਾਇਆ ਕਿ ਮੈਨੂੰ ਕਿਸੇ ਵੀ ਕੰਮ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਹੈ। ਆਪਣੀ ਖੁਸ਼ੀ ਦੇ ਲਈ ਮੈਂ ਖ਼ੁਦ ਹੀ ਜ਼ਿੰਮੇਦਾਰ ਹਾਂ। ਇਹ ਇੱਕ ਮੁਸ਼ਕਿਲ ਸਫ਼ਰ ਸੀ ਪਰ ਲੰਬੇ ਹਨੇਰੇ ਤੋਂ ਬਾਅਦ ਰੌਸ਼ਨੀ ਵਾਂਗ ਹੈ।"

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)