ਤੁਹਾਨੂੰ ਛਿੱਕ ਮਾਰਨ ਜਾਂ ਖੰਘਣ ਕਮਰੇ ਤੋਂ ਬਾਹਰ ਜਾਣਾ ਚਾਹੀਦਾ ਹੈ?

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਖੰਘਣ ਤੇ ਛਿੱਕਣ ਬਾਰੇ ਬੁਨਿਆਦੀ ਸ਼ਿਸ਼ਟਾਚਾਰ ਸੰਬੰਧੀ ਚਰਚਾ ਛੇੜ ਦਿੱਤੀ ਹੈ।

ਉਨ੍ਹਾਂ ਨੇ ਵ੍ਹਾਈਟ ਹਾਊਸ ਵਿੱਚ ਇੱਕ ਬੈਠਕ ਦੌਰਾਨ ਆਪਣੇ ਇੱਕ ਸਹਿਯੋਗੀ ਨੂੰ ਖੰਘ ਛਿੜਨ ਤੇ ਬਾਹਰ ਜਾਣ ਲਈ ਕਿਹਾ।

ਹੋਇਆ ਇਹ ਕਿ ਚੀਫ਼ ਆਫ਼ ਸਟਾਫ਼ ਦੇ ਕਾਰਜਕਾਰੀ ਮੁਖੀ ਮਾਈਕ ਮੁਲਵੈਨੀ ਉਸ ਬੈਠਕ ਦੌਰਾਨ ਗਲਾ ਸਾਫ਼ ਕਰ ਰਹੇ ਸਨ ਕਿ ਰਾਸ਼ਟਪਤੀ ਨੇ ਉਨ੍ਹਾਂ ਨੂੰ ਟੋਕਦਿਆਂ ਕਿਹਾ, "ਜੇ ਤੁਸੀਂ ਖੰਘਣ ਲੱਗੇ ਹੋ ਤਾਂ ਕਮਰੇ ਤੋਂ ਬਾਹਰ ਚਲੇ ਜਾਓ।"

"ਤੁਸੀਂ ਖੰਘ ਨਹੀਂ ਸਕਦੇ, ਉਹ ਮੇਰੀ ਗੱਲ ਦੇ ਵਿਚਕਾਰ ਖੰਘ ਰਹੇ ਸਨ, ਮੈਨੂੰ ਇਹ ਪਸੰਦ ਨਹੀਂ।"

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ 'ਤੇ ਇਸ ਬਾਰੇ ਚਰਚਾ ਛਿੜ ਪਈ ਤੇ ਲੋਕਾਂ ਨੇ ਆਪੋ-ਆਪਣੀ ਰਾਇ ਪੇਸ਼ ਕੀਤੀ। ਕੁਝ ਲੋਕਾਂ ਦਾ ਮੰਨਣਾ ਸੀ ਕਿ ਫੁੱਟ ਪਾਊ ਰਾਸ਼ਟਰਪਤੀ ਨੇ ਪਹਿਲੀ ਵਾਰ ਕੋਈ ਸਿਆਣੀ ਗੱਲ ਕੀਤੀ ਹੈ ਜਦ ਕਿ ਕੁਝ ਲੋਕਾਂ ਦਾ ਕਹਿਣਾ ਸੀ ਕਿ ਉਹ ਕਿੰਨੇ ਕੱਬੇ ਸੁਭਾਅ ਦੇ ਬੌਸ ਹਨ।

ਰਾਸ਼ਟਰਪਤੀ ਟਰੰਪ ਨੂੰ ਸ਼ਾਇਦ ਰੁਕਾਵਟ ਪੈਣ ਤੋਂ ਚਿੜ ਆਈ ਹੋਵੇ ਪਰ ਖੰਘ ਤੋਂ ਉਨ੍ਹਾਂ ਦੀ ਨਾਪੰਸਦਗੀ ਕੋਈ ਨਵੀਂ ਗੱਲ ਨਹੀਂ ਹੈ। ਅਸਲ ਵਿੱਚ ਰਾਸ਼ਟਰਪਤੀ ਨੂੰ ਜਰਾਸੀਮਾਂ ਤੋਂ ਡਰ ਲਗਦਾ ਹੈ।

ਹਾਲਾਂਕਿ ਰਾਸ਼ਟਰਪਤੀ ਟਰੰਪ ਛਿੱਕਾਂ ਬਾਰੇ ਖਿਝਣ ਵਾਲੇ ਇਕੱਲੇ ਨਹੀਂ ਹਨ। ਅਮਰੀਕਾ ਵਿੱਚ ਕੁਸ਼ਤੀ ਦਾ ਪ੍ਰਚਾਰ ਕਰਨ ਵਾਲੇ ਵਿਨਸੇ ਮੈਕਮੋਹਨ ਦਾ ਵੀ ਨੇਮ ਹੈ ਕਿ ਉਨ੍ਹਾਂ ਦੁਆਲੇ ਕੋਈ ਛਿੱਕ ਨਹੀਂ ਸਕਦਾ

ਇਸ ਤੋਂ ਇਲਾਵਾ ਰਾਸ਼ਟਪਤੀ ਓਬਾਮਾ ਦੇ ਕਾਰਜ ਕਾਲ ਦੌਰਨ ਸਿਹਤ ਤੇ ਮਨੁੱਖੀ ਸੇਵਾਵਾਂ ਮੰਤਰੀ ਕੈਥਲੀਨ ਸੇਬੁਲੀਅਸ ਨੇ ਇੱਕ ਪੱਤਰਕਾਰ ਮਿਲਣੀ ਦੌਰਾਨ ਇੱਕ ਪੱਤਰਕਾਰ ਨੂੰ ਛਿੱਕਣ ਸਮੇਂ ਕੂਹਣੀ ਨਾਲ ਨੱਕ ਨਾ ਢਕਣ ਬਦਲੇ ਮਜਾ਼ਕੀਆਂ ਲਹਿਜੇ ਵਿੱਚ ਦੱਸਿਆ ਸੀ

ਛਿੱਕਣ ਦਾ ਸ਼ਿਸ਼ਟਾਚਾਰ ਕੀ ਕਹਿੰਦਾ ਹੈ

ਭਾਰਤ ਵਿੱਚ ਟੀਬੀ ਵੱਡੀ ਸਮੱਸਿਆ ਹੈ ਤੇ ਜਨਤਕ ਸਿਹਤ ਬਾਰੇ ਕੰਮ ਕਰਨ ਵਾਲੇ ਵਿਭਾਗ ਤੇ ਸੰਗਠਨ ਸਵੱਛਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਅਭਿਆਨ ਚਲਾਉਂਦੇ ਰਹਿੰਦੇ ਹਨ।

ਤਾਂ ਫਿਰ ਜਨਤਕ ਸਥਾਨਾਂ 'ਤੇ ਛਿੱਕਣ ਤੇ ਖੰਘਣ ਦਾ ਸਹੀ ਤਰੀਕਾ ਕਿਹੜਾ ਹੈ।

ਵਾਸ਼ਿੰਗਟਨ ਦੇ ਐਟੀਕੇਟ ਇੰਸਟੀਚਿਊਟ ਦੇ ਨਿਰਦੇਸ਼ਕ ਐੱਲ ਬੇਲੀ ਦਾ ਕਹਿਣਾ ਹੈ, " ਸਹੀ ਤਾਂ ਇਹ ਹੈ ਕਿ ਜਦੋਂ ਤੁਸੀਂ ਖੰਘਣਾ ਜਾਂ ਛਿੱਕਣਾ ਹੋਵੇ ਤਾਂ ਲੋਕਾਂ ਤੋਂ ਦੂਰ ਰਹੋ।"

"ਇੱਕ ਸਮਾਂ ਸੀ ਜਦੋਂ ਅਸੀ ਰੁਮਾਲ ਵਰਤਦੇ ਸੀ ਪਰ ਜੇ ਟਿਸ਼ੂ ਮਿਲ ਜਾਵੇ ਜਾਂ ਤੁਸੀਂ ਕੂਹਣੀ ਮੋੜ ਕੇ ਖੰਘ ਸਕੋਂ... ਤਾਂ ਕੋਸ਼ਿਸ਼ ਕਰੋ ਅਜਿਹਾ ਵਾਕਈ ਹੋਵੇ। ਤੁਸੀਂ ਲੋਕਾਂ ਤੋਂ ਪਰ੍ਹੇ ਹੋ ਜਾਓ ਤੇ ਆਪਣਾ ਮੂੰਹ ਘੁੰਮਾ ਲਓ।"

"ਜੇ ਰੇਲ ਗੱਡੀ ਵਰਗੀਆਂ ਥਾਵਾਂ ਤੇ ਅਜਿਹਾ ਕਰਨਾ ਸੰਭਵ ਨਹੀਂ ਤਾਂ ਕੂਹਣੀ ਮੋੜ ਕੇ ਛਿੱਕ ਮਾਰੋ ਤਾਂ ਕਿ ਤੁਸੀਂ ਉਨ੍ਹਾਂ ਥਾਵਾਂ ਜਿਵੇਂ ਲੋਕਾਂ ਦੇ ਖੜ੍ਹੇ ਹੋਣ ਲਈ ਲਗਾਈਆਂ ਗਈਆਂ ਰੇਲਿੰਗ, ਆਦਿ ਉੱਪਰ ਜਰਾਸੀਮ ਨਾ ਫੈਲਾਓ।"

ਜੇ ਤੁਸੀਂ ਕਿਸੇ ਦੇ ਕੋਲ ਖੰਘ ਹੀ ਲਵੋਂ ਜਾਂ ਛਿੱਕ ਮਾਰ ਹੀ ਬੈਠੋਂ ਤਾਂ ਉਨ੍ਹਾਂ ਤੋਂ ਮਾਫ਼ੀ ਮੰਗੋ। ਜੇ ਸਿਨੇਮੇ ਵਰਗੀ ਥਾਂ 'ਤੇ ਖੰਘ ਛਿੜ ਹੀ ਜਾਵੇ ਤਾਂ ਉੱਥੋਂ ਬਾਹਰ ਚਲੇ ਜਾਣਾ ਹੀ ਬਿਹਤਰ ਹੈ।

ਮਿਸ ਬੇਲੀ ਦਾ ਕਹਿਣਾ ਹੈ ਕਿ ਬਿਮਾਰੀ ਦੀ ਹਾਲਤ ਵਿੱਚ ਕਿਸੇ ਨਾਲ ਹੱਥ ਮਿਲਾਉਣ ਤੋਂ ਪ੍ਰਹੇਜ਼ ਕਰਨਾ ਹੀ ਚੰਗਾ ਹੈ।

ਅਜਿਹਾ ਕਰਨ ਸਮੇਂ ਦੱਸ ਜ਼ਰੂਰ ਦਿਓ ਕਿ ਤੁਸੀਂ ਹੱਥ ਕਿਉਂ ਨਹੀਂ ਮਿਲਾ ਰਹੇ। ਇਸ ਨਾਲ ਸ਼ਾਇਦ ਹੀ ਕੋਈ ਬੁਰਾ ਮੰਨੇਗਾ ਕਿਉਂਕਿ ਕੋਈ ਵੀ ਨਜ਼ਲੇ-ਜੁਖ਼ਾਮ ਦੇ ਮਰੀਜ਼ ਨਾਲ ਹੱਥ ਨਹੀਂ ਮਿਲਾਉਣਾ ਚਾਹੇਗਾ।

ਮੈਡੀਕਲ ਕਾਰਨ

ਜੌਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਐਮਰਜੰਸੀ ਮੈਡੀਸਨ ਦੇ ਸਹਿ-ਪ੍ਰੋਫੈਸਰ ਡਾ. ਟੇਂਗਨੇ ਹੇਲੇ-ਮਰੀਅਮ ਦਾ ਕਹਿਣਾ ਹੈ ਕਿ ਲਾਗ ਫੈਲਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਤਾਂ ਇਹ ਹੈ ਕਿ ਇਸ ਲਈ ਅਜਿਹੀ ਵਸਤੂ ਵਰਤੀ ਜਾਵੇ ਜਿਸ ਨੂੰ ਸੁੱਟਿਆ ਜਾ ਸਕੇ।

"ਸਹੀ ਤਰੀਕਾ ਤਾਂ ਹੈ ਕਿ ਟਿੁਸ਼ੂ ਵਰਤੋ ਅਤੇ ਬਾਅਦ ਵਿੱਚ ਗੰਦਾ ਪਾਸਾ ਅੰਦਰ ਵਲ ਕਰ ਕੇ ਮੋੜ ਦਿਓ।"

"ਬਿਮਾਰ ਦੇ ਸਰੀਰ ਵਿੱਚੋਂ ਨਿਕਲਣ ਵਾਲੇ ਤਰਲਾਂ ਦੇ ਸੰਪਰਕ ਵਿੱਚ ਆਉਣਾ ਫਲੂ ਫੈਲਣ ਦਾ ਸਭ ਤੋਂ ਆਮ ਕਾਰਨ ਹੈ। ਪਰ ਬਿਮਾਰੀ ਤੋਂ ਬਚਣ ਲਈ ਕਿਸੇ ਨੂੰ ਕਮਰੇ ਤੋਂ ਬਾਹਰ ਜਾਣ ਲਈ ਕਹਿਣਾ ਵੀ ਸਹੀ ਨਹੀਂ ਲਗਦਾ।"

ਇਹ ਵੀ ਪੜ੍ਹੋ:

ਜਦੋਂ ਉਹ ਕਮਰੇ ਵਿੱਚ ਵਾਪਸ ਆ ਕੇ ਆਪਣੇ ਨੱਕ ਜਾਂ ਮੂੰਹ ਨੂੰ ਹੱਥ ਲਾਉਣਗੇ ਤਾਂ ਵੀ ਤੁਹਾਨੂੰ ਲਾਗ ਲੱਗ ਸਕਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਖੰਘਣ ਜਾਂ ਛਿੱਕਣ ਨਾਲ ਵਾਇਰਸ ਇਨਸਾਨੀ ਸਰੀਰ ਤੋਂ ਬਾਹਰ ਜ਼ਿਆਦਾ ਦੇਰ ਤੱਕ ਜਿਉਂਦੇ ਨਹੀਂ ਰਹਿ ਸਕਦੇ। ਪਰ ਚੇਚਕ ਤੇ ਟੀਬੀ, ਆਦਿ ਦੇ ਕਿੁਟਾਣੂ ਰਹਿ ਲੈਂਦੇ ਹਨ।

ਹਾਲਾਂਕਿ ਜ਼ਿਆਦਾਤਰ ਵਾਇਰਸ ਇਨਸਾਨੀ ਸਰੀਰ ਤੋਂ ਬਾਹਰ ਜ਼ਿਆਦਾ ਦੇਰ ਤੱਕ ਜਿਉਂਦੇ ਨਹੀਂ ਰਹਿ ਸਕਦੇ ਪਰ ਚੇਚਕ ਤੇ ਟੀਬੀ ਦੇ ਕਿੁਟਾਣੂ ਰਹਿ ਲੈਂਦੇ ਹਨ।

ਫਿਰ ਵੀ ਬਿਮਾਰ ਹੋਣ ਲਈ ਵਾਇਰਸ ਦੀ ਵੱਡੀ ਫੌਜ ਦੇ ਸੰਪਰਕ ਵਿੱਚ ਆਉਣਾ ਜ਼ਰੂਰੀ ਹੈ। "ਅਸੀਂ ਵਾਇਰਸ ਨਾਲ ਭਰੀ ਦੁਨੀਆਂ ਵਿੱਚ ਰਹਿੰਦੇ ਹਾਂ ਪਰ ਸਾਡਾ ਸਰੀਰ ਇਨ੍ਹਾਂ ਤੋਂ ਪਿੱਛਾ ਛੁਡਾਉਣ ਵਿੱਚ ਮਾਹਰ ਹੈ ਜਦੋਂ ਤੱਕ ਕਿ ਉਹ ਇਸ 'ਤੇ ਕਾਬੂ ਨਾ ਪਾ ਲੈਣ।"

ਡਾ. ਹੇਲੀ-ਮਰੀਅਮ ਦੀ ਸਲਾਹ ਹੈ ਕਿ ਤੁਸੀਂ ਬਿਮਾਰ ਹੋ ਚਾਹੇ ਨਾ ਆਪਣੇ ਹੱਥ ਜ਼ਰੂਰ ਧੋਵੋ

"ਇਸ ਦੀ ਵਜ੍ਹਾ ਇਹ ਹੈ ਕਿ ਤੁਸੀਂ ਕਿਸੇ ਅਜਿਹੀ ਥਾਂ ਨੂੰ ਛੂਹ ਸਕਦੇ ਹੋ ਜਿਸ 'ਤੇ ਕਿਸੇ ਨੇ ਛਿੱਕਿਆ ਹੋਵੇ ਜਾਂ ਖੰਘਿਆ ਹੋਵੇ ਜਾਂ ਖੰਘਣ ਜਾਂ ਛਿੱਕਣ ਮਗਰੋਂ ਉਹ ਕੱਪੜਾ, ਆਦਿ ਉੱਥੇ ਰੱਖਿਆ ਹੋਵੇ।"

"ਜੇ ਅਸੀਂ ਬਿਮਾਰ ਹਾਂ ਤਾਂ ਸਾਨੂੰ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਆਪਣੀ ਲਾਗ ਦੂਸਰਿਆਂ ਨੂੰ ਨਾ ਲਾਈਏ ਪਰ ਜੇ ਅਸੀਂ ਤੰਦਰੁਸਤ ਹਾਂ ਤਾਂ ਸਾਨੂੰ ਆਪਣੇ ਹੱਥ ਧੋਣੇ ਚਾਹੀਦੇ ਹਨ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)